ੴ

ਸਿੱਖਬਾਣੀ · SikhBani

ਹੁਕਮੁ ਨ ਜਾਣੈ ਬਹੁਤਾ ਰੋਵੈ ॥

hukam na jaanai bahutaa rovai
Guru Amardas Ji ਗੁਰੂ ਅਮਰਦਾਸ ਜੀ · Siree Raag · Ang 85 · 7 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਹੁਕਮੁ ਨ ਜਾਣੈ; ਬਹੁਤਾ ਰੋਵੈ ॥

hukam na jaanai; bahutaa rovai |

Sant Singh KhalsaOne who does not know the Hukam of the Lord's Command cries out in terrible pain.
Manmohan SinghShe, who knows not Lord's order weeps copiously.
Manmohan Singh (Punjabi)ਜੋ ਸਾਹਿਬ ਦੇ ਫੁਰਮਾਨ ਨੂੰ ਨਹੀਂ ਜਾਣਦੀ ਉਹ ਘਣਾ ਵਿਰਲਾਪ ਕਰਦੀ ਹੈ।
Fareedkot Teekaਹੇ ਪ੍ਰਭੂ! ਜੋ ਤੇਰੇ ਹੁਕਮ ਕੋ ਨਹੀਂ ਪਛਾਣਤਾ ਹੈ, ਸੋ ਬਹੁਤਾ ਰੋਵਤਾ ਹੈ, ਭਾਵ ਏਹਿ ਕਿ ਅਤਿ ਦੁਖਤ ਹੋਤਾ ਹੈ॥
Prof. Sahib Singh(ਜਿਸ ਮਨੁੱਖ ਨੂੰ ਪ੍ਰਭੂ ਦੇ) ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ;

ਪਦ ਅਰਥ ਰੋਵੈ = ਕਲਪਦਾ ਹੈ।

SikhNet (Spanish)Aquél que no conoce la Voluntad del Señor, sufre,

ਅੰਦਰਿ ਧੋਖਾ; ਨੀਦ ਨ ਸੋਵੈ ॥

andar dhokhaa; need na sovai |

Sant Singh KhalsaShe is filled with deception, and she cannot sleep in peace.
Manmohan SinghIn her is deceit, so she sleeps not a sound sleep.
Manmohan Singh (Punjabi)ਉਸ ਦੇ ਅੰਦਰ ਛਲ ਫਰੇਬ ਹੈ, ਸੋ ਉਹ ਗੂੜੀ ਨੀਦ ਨਹੀਂ ਸੌਦੀ।
Fareedkot Teekaਤਿਸ ਪੁਰਸ ਕੇ ਰਿਦੇ ਮੇਂ (ਧੋਖਾ) ਸਹਸਾ ਹੈ, ਯਾਂ ਤੇ ਨਿੰਦ੍ਰਾ ਨਹੀਂ ਆਵਤੀ ਸੋਤਾ ਨਹੀਂ, ਭਾਵ ਏਹਿ ਕਿ ਸੁਖ ਪੂਰਬਕ ਨਹੀਂ ਸੋਤਾ॥
Prof. Sahib Singhਉਸ ਦੇ ਮਨ ਵਿਚ ਚਿੰਤਾ ਹੁੰਦੀ ਹੈ, (ਇਸ ਕਰਕੇ ਸੁਖ ਦੀ) ਨੀਂਦ ਨਹੀਂ ਸੌਂ ਸਕਦਾ (ਭਾਵ, ਕਦੇ ਸ਼ਾਂਤੀ ਨਹੀਂ ਹੁੰਦੀ)।

ਪਦ ਅਰਥ ਧੋਖਾ = ਚਿੰਤਾ।

SikhNet (Spanish)en él vive la duda y así no puede descansar en Paz.

ਜੇ ਧਨ; ਖਸਮੈ ਚਲੈ ਰਜਾਈ ॥

je dhan; khasamai chalai rajaaee |

Sant Singh KhalsaBut if the soul-bride follows the Will of her Lord and Master,
Manmohan SinghIf the soul-bride acts according to the will of her Spouse,
Manmohan Singh (Punjabi)ਜੇਕਰ ਪਤਨੀ ਆਪਣੇ ਪਤੀ ਦੇ ਭਾਣੇ ਅਨੁਸਾਰ ਟੁਰੇ ਤਾਂ,
Fareedkot Teekaਜੇ ਕਰ ਵਹੁ ਜੀਵ ਰੂਪੀ ਇਸਤ੍ਰੀ, ਹੇ (ਖਸਮੈ) ਵਾਹਿਗੁਰੂ! ਤੇਰੇ ਭਾਣੇ ਮੇਂ ਚਲੇ॥
Prof. Sahib Singhਜੇ (ਜੀਵ-) ਇਸਤ੍ਰੀ (ਪ੍ਰਭੂ) ਖਸਮ ਦੇ ਭਾਣੇ ਵਿਚ ਤੁਰੇ,

ਪਦ ਅਰਥ ਧਨ = ਜੀਵ-ਇਸਤ੍ਰੀ।

SikhNet (Spanish)Si la esposa caminara en el Sendero del Esposo,

ਦਰਿ ਘਰਿ ਸੋਭਾ; ਮਹਲਿ ਬੁਲਾਈ ॥

dar ghar sobhaa; mehal bulaaee |

Sant Singh KhalsaShe shall be honored in her own home, and called to the Mansion of His Presence.
Manmohan Singhshe obtains honour at her own home and is called to the Lord's palace.
Manmohan Singh (Punjabi)ਉਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵੀ ਇੱਜ਼ਤ ਪਾ ਲੈਂਦੀ ਹੈ ਅਤੇ ਸਾਹਿਬ ਦੇ ਮੰਦਰ ਤੇ ਸੱਦ ਲਈ ਜਾਂਦੀ ਹੈ।
Fareedkot Teekaਤੌ ਉਸ ਜੀਵ ਰੂਪੀ ਇਸਤ੍ਰੀ ਕੀ ਤੇਰੇ ਘਰ ਸਤਸੰਗ ਕੇ (ਦਰਿ) ਅੰਦਰ ਸੋਭਾ ਹੋਤੀ ਹੈ, ਔਰ ਤੈਨੇ ਮਹਲ ਮੇਂ ਬੁਲਾਈ ਹੈ, ਭਾਵ ਏਹਿ ਕਿ ਆਪਣੇ ਮੇਂ ਅਭੇਦ ਕਰੀ ਹੈ॥
Prof. Sahib Singhਤਾਂ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ ਅਤੇ (ਪ੍ਰਭੂ ਦੀ) ਹਜ਼ੂਰੀ ਵਿਚ ਉਸ ਨੂੰ ਆਦਰ ਮਿਲਦਾ ਹੈ।

ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੇ। ਮਹਿਲ = ਪ੍ਰਭੂ ਦੇ ਮਹਲ ਵਿਚ, ਹਜ਼ੂਰੀ ਵਿਚ।

SikhNet (Spanish)Ella alcanzaría el honor en su hogar y sería llamada al palacio del señor.

ਨਾਨਕ; ਕਰਮੀ ਇਹ ਮਤਿ ਪਾਈ ॥

naanak; karamee ih mat paaee |

Sant Singh KhalsaO Nanak, by His Mercy, this understanding is obtained.
Manmohan SinghNanak, by God's grace this understanding is obtained.
Manmohan Singh (Punjabi)ਨਾਨਕ ਵਾਹਿਗੁਰੂ ਦੀ ਰਹਿਮਤ ਦੁਆਰਾ ਇਹ ਸਮਝ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਸੁਭ ਕਰਮ ਹੈਂ ਤਿਨ੍ਹੋਂ ਨੇ ਇਹ ਮਤਿ ਪਾਈ ਹੈ॥
Prof. Sahib Singh(ਪਰ, ਹੇ ਨਾਨਕ!) ਪ੍ਰਭੂ ਮਿਹਰ ਕਰੇ ਤਾਂ (ਭਾਣਾ ਮੰਨਣ ਵਾਲੀ ਇਹ) ਸਮਝ ਮਿਲਦੀ ਹੈ,

ਪਦ ਅਰਥ ਕਰਮੀ = ਮਿਹਰ ਨਾਲ।

SikhNet (Spanish)Dice Nanak, por Su Gracia la lección es aprendida,

ਗੁਰ ਪਰਸਾਦੀ; ਸਚਿ ਸਮਾਈ ॥੧॥

gur parasaadee; sach samaaee |1|

Sant Singh KhalsaBy Guru's Grace, she is absorbed into the True One. ||1||
Manmohan SinghBy Guru's favour, she gets absorbed in her True Master.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਆਪਣੇ ਸੱਚੇ ਮਾਲਕ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਜਿਸ ਪਰ ਗੁਰੋਂ ਕੀ ਕ੍ਰਿਪਾ ਹੈ ਤਿਸ ਕੀ ਸਚ ਮੇਂ ਸਮਾਈ ਹੂਈ ਹੈ, ਭਾਵ ਏਹਿ ਕਿ ਤੇਰੇ ਮੇਂ ਅਭੇਦ ਹੂਏ ਹੈਂ॥੧॥
Prof. Sahib Singhਤੇ ਗੁਰੂ ਦੀ ਕਿਰਪਾ ਦੀ ਰਾਹੀਂ (ਭਾਣੇ ਦੇ ਮਾਲਕ) ਸਦਾ-ਥਿਰ ਸਾਂਈ ਵਿਚ ਜੀਵ ਲੀਨ ਹੋ ਜਾਂਦਾ ਹੈ ॥੧॥
SikhNet (Spanish)pues a través de la Compasión del Guru, uno se inmerge en la Verdad. (1)
Answers quote the Granth verbatim with Ang citations. AI commentary is not Gurbani and not a religious ruling.