ੴ

ਸਿੱਖਬਾਣੀ · SikhBani

ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥

galanee asee changeea aachaaree bureeaah
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 85 · 7 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਗਲੀਂ ਅਸੀ ਚੰਗੀਆ; ਆਚਾਰੀ ਬੁਰੀਆਹ ॥

galanee asee changeea; aachaaree bureeaah |

Sant Singh KhalsaWe are good at talking, but our actions are bad.
Manmohan SinghIn words we are good, but in deeds bad.
Manmohan Singh (Punjabi)ਗੱਲਾ ਬਾਤਾਂ ਵਿੱਚ ਅਸੀਂ ਭਲੀਆਂ ਹਾਂ, ਪਰ ਅਮਲਾਂ ਵਿੱਚ ਭੈੜੀਆਂ।
Fareedkot Teekaਗੱਲਾਂ ਕਰ ਕੇ ਤੌ ਅਸੀਂ ਚੰਗੀਆਂ ਬਣੀਆਂ ਹੂਈਆਂ ਹੈਂ, ਪਰੰਤੂ ਹਮ ਕਰਤਬੋਂ ਕਰ ਕੇ ਬੁਰੀਆਂ ਹੈਂ॥
Prof. Sahib Singhਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ।

ਪਦ ਅਰਥ ਆਚਾਰੀ = ਚਾਲ-ਚਲਣ ਵਿਚ।

SikhNet (Spanish)Somos buenos para hablar, pero viciosos en nuestras acciones.

ਮਨਹੁ ਕੁਸੁਧਾ ਕਾਲੀਆ; ਬਾਹਰਿ ਚਿਟਵੀਆਹ ॥

manahu kusudhaa kaaleea; baahar chittaveeaah |

Sant Singh KhalsaMentally, we are impure and black, but outwardly, we appear white.
Manmohan SinghWithin mind we are impure and black, but white from without.
Manmohan Singh (Punjabi)ਮਨ ਵਿੱਚ ਅਸੀਂ ਮਲੀਨ ਤੇ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸੂਫੈਦ।
Fareedkot Teekaਮਨ ਤੋ ਬਿਸ਼ਯੋਂ ਕਰ ਕੇ ਅਸ਼ੁਧ ਔਰ ਪਾਪੋਂ ਕਰ ਸ੍ਯਾਹ ਅਰਥਾਤ ਮਲੀਨ ਹੈ, ਔਰ ਉਪਰ ਸੇ ਭੇਖ ਬਨਾਇ ਕਰ ਉਜਲ ਹੈਂ॥
Prof. Sahib Singhਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ।

ਪਦ ਅਰਥ ਮਨਹੁ = ਮਨ ਤੋਂ। ਕੁਸੁਧਾ = ਖੋਟੀਆਂ।

SikhNet (Spanish)Nuestras mentes están negrecidas en el interior, aunque se vean blancas por fuera.

ਰੀਸਾ ਕਰਿਹ ਤਿਨਾੜੀਆ; ਜੋ ਸੇਵਹਿ. ਦਰੁ ਖੜੀਆਹ ॥

reesaa karih tinaarreea; jo seveh. dar kharreeaah |

Sant Singh KhalsaWe imitate those who stand and serve at the Lord's Door.
Manmohan SinghWe emulate with those who stand and serve at Lord's door.
Manmohan Singh (Punjabi)ਅਸੀਂ ਉਨ੍ਰਾਂ ਦੀ ਬਰਾਬਰੀ ਕਰਦੀਆਂ ਹਾਂ ਜੋ ਸਾਹਿਬ ਦੇ ਬੂਹੇ ਖਲੋਤੀਆਂ ਟਹਿਲ ਕਮਾਉਂਦੀਆਂ ਹਨ।
Fareedkot Teekaਜੋ ਭਗਤ ਜਨ ਰੂਪ ਇਸਤ੍ਰੀਆਂ ਪ੍ਰਮੇਸ੍ਵਰ ਕੇ ਦਰ ਮੇਂ ਇਸਥਿਤ ਹੋ ਕਰ ਸੇਵਨ ਕਰਤੀਆਂ ਹੈਂ, ਤਿਨ ਕੀਆਂ ਰੀਸਾਂ ਕਰਤੀ ਹੈਂ, ਭਾਵ ਯਹਿ ਕਿ ਤਿਨ ਕੇ ਸਾ ਦਰਸ ਬਨਾ ਚਾਹਤੀ ਹੈਂ॥
Prof. Sahib Singh(ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਮਾਲਕ ਦੀ ਸੇਵਾ ਕਰਦੀਆਂ ਹਨ।

ਪਦ ਅਰਥ ਿਤਨਾੜੀਆ = ਉਹਨਾਂ ਦੀਆਂ। ਸੇਵਹਿ ਦਰੁ = ਬੂਹਾ ਮੱਲੀ ਬੈਠੀਆਂ ਹਨ।

SikhNet (Spanish)Imitamos a los que sirven en la Puerta del Señor.

ਨਾਲਿ ਖਸਮੈ ਰਤੀਆ; ਮਾਣਹਿ ਸੁਖਿ ਰਲੀਆਹ ॥

naal khasamai rateea; maaneh sukh raleeaah |

Sant Singh KhalsaThey are attuned to the Love of their Husband Lord, and they experience the pleasure of His Love.
Manmohan SinghThey are imbued with the love of their Bridegroom and enjoy the pleasure of His dalliance.
Manmohan Singh (Punjabi)ਉਹ ਆਪਣੇ ਕੰਤ ਦੀ ਪ੍ਰੀਤ ਨਾਲ ਰੰਗੀਜੀਆਂ ਹਨ ਅਤੇ ਉਸ ਦੇ ਕਲੋਲ ਦੀ ਖੁਸ਼ੀ ਦਾ ਅਨੰਦ ਲੈਦੀਆਂ ਹਨ।
Fareedkot Teekaਪੁਨਾ ਵਹੁ ਪਰਮੇਸ੍ਵਰ ਮੇਂ ਰਤੀਆਂ ਹੂਈਆਂ ਸੁਖ ਸੇ ਅਨੰਦ ਭੋਗਦੀਆਂ ਹੈਂ। ਕਦਾਚਿਤ ਐਸੀ ਆਸੰਕਾ ਹੋ ਕਿ ਤਿਨ੍ਹੋਂ ਨੇ ਕਿਸ ਪ੍ਰਕਾਰ ਪਤੀ ਕੋ ਪਾਇਆ ਹੈ? ਤਿਸ ਕਾ ਸਮਾਧਾਨ ਕਹਤੇ ਹੈਂ:
Prof. Sahib Singhਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ, ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ।
SikhNet (Spanish)A los que están imbuidos en el Amor de su Esposo y se regocijan en Su Dicha.

ਹੋਦੈ ਤਾਣਿ. ਨਿਤਾਣੀਆ; ਰਹਹਿ ਨਿਮਾਨਣੀਆਹ ॥

hodai taan. nitaaneea; raheh nimaananeeaah |

Sant Singh KhalsaThey remain powerless, even while they have power; they remain humble and meek.
Manmohan SinghThey remain powerless even when possessing power and are ever humble.
Manmohan Singh (Punjabi)ਤਾਕਤ ਦੇ ਹੁੰਦਿਆਂ ਸੁੰਦਿਆਂ ਉਹ ਬੇ-ਤਾਕਤੀਆਂ ਵਿਚਰਦੀਆਂ ਹਨ ਅਤੇ ਹਮੇਸ਼ਾਂ ਆਜਿਜ਼ ਤੇ ਮਸਕੀਨ ਹਨ।
Fareedkot Teekaਤਾਣ ਕੇ ਹੋਤੇ ਹੀ (ਨਿਤਾਣੀਆਂ) ਨਿਰਬਲ ਹੈਂ, ਔਰ ਨਿਰਮਾਨ ਰਹਤੀਆਂ ਹੈਂ, ਭਾਵ ਏਹਿ ਕਿ ਨਿਰਹੰਕਾਰ ਹੋ ਕਰ ਵਾਹਿਗੁਰੂ ਕੋ ਸੇਵਨ ਕਰਤੀਆਂ ਹੈਂ॥
Prof. Sahib Singhਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ।
SikhNet (Spanish)A los que se muestran sin poder, aun teniéndolo y mantienen una proyección humilde.

ਨਾਨਕ. ਜਨਮੁ ਸਕਾਰਥਾ; ਜੇ ਤਿਨ ਕੈ ਸੰਗਿ ਮਿਲਾਹ ॥੨॥

naanak. janam sakaarathaa; je tin kai sang milaah |2|

Sant Singh KhalsaO Nanak, our lives become profitable if we associate with them. ||2||
Manmohan SinghNanak, our lives become profitable if we associate with them (such brides).
Manmohan Singh (Punjabi)ਨਾਨਕ ਸਾਡੀਆਂ ਜਿੰਦਗੀਆਂ ਸਫਲ ਹੋ ਜਾਂਦੀਆਂ ਹਨ ਜੇਕਰ ਅਸੀਂ ਉਨ੍ਹਾਂ (ਐਸੀਆਂ ਪਤਨੀਆਂ) ਦੇ ਨਾਲ ਮੇਲ-ਮਿਲਾਪ ਕਰੀਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਨ ਭਗਤ ਜਨੋਂ ਰੂਪ ਇਸਤ੍ਰੀਆਂ ਕੇ ਸਾਥ ਮਿਲੇ ਹੈਂ, ਤਿਨ ਪੁਰਸੋਂ ਕਾ ਜਨਮ ਸਕਾਰਥ ਹੈ॥੨॥
Prof. Sahib Singhਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ ॥੨॥

ਪਦ ਅਰਥ ਸਕਾਰਥਾ = ਸਫਲ ॥੨॥

SikhNet (Spanish)Dice Nanak, bendita será mi vida, si Tú, oh Señor, me unes a ellos. (2)
Answers quote the Granth verbatim with Ang citations. AI commentary is not Gurbani and not a religious ruling.