ੴ

ਸਿੱਖਬਾਣੀ · SikhBani

ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥

sabhanaa kaa sahu ek hai sad hee rahai hajoor
Guru Amardas Ji ਗੁਰੂ ਅਮਰਦਾਸ ਜੀ · Raag Gujri · Ang 510 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਭਨਾ ਕਾ ਸਹੁ ਏਕੁ ਹੈ; ਸਦ ਹੀ ਰਹੈ ਹਜੂਰਿ ॥

sabhanaa kaa sahu ek hai; sad hee rahai hajoor |

Sant Singh KhalsaThere is One Lord God of all; He remains ever-present.
Manmohan SinghThere is but One Lord of all and He remains ever present.
Manmohan Singh (Punjabi)ਸਾਰਿਆਂ ਦਾ ਸੁਆਮੀ ਕੇਵਲ ਇਕ ਹੈ। ਉਹ ਹਮੇਸ਼ਾਂ ਹਾਜ਼ਰ ਨਾਜ਼ਰ ਰਹਿੰਦਾ ਹੈ।
Fareedkot Teekaਸਭ ਜੀਵ ਰੂਪ ਇਸਤ੍ਰੀਓਂ ਕਾ (ਸਹੁ) ਪਤਿ ਅਕਾਲ ਪੁਰਖ ਏਕ ਹੈ। ਜੋ ਸਰਬ ਕਾਲ ਸਭ ਕੇ (ਹਜੂਰਿ) ਨਿਕਟ ਰਹਿਤਾ ਹੈ॥
Prof. Sahib Singhਸਭ (ਜੀਵ-ਇਸਤ੍ਰੀਆਂ) ਦਾ ਖਸਮ ਇਕ ਪਰਮਾਤਮਾ ਹੈ ਜੋ ਸਦਾ ਹੀ ਇਹਨਾਂ ਦੇ ਅੰਗ-ਸੰਗ ਰਹਿੰਦਾ ਹੈ,

ਪਦ ਅਰਥ ਹਜੂਰਿ = ਅੰਗ-ਸੰਗ।

SikhNet (Spanish)El Señor de todo es el Uno; Su Presencia es vista por todas partes.

ਨਾਨਕ. ਹੁਕਮੁ, ਨ ਮੰਨਈ; ਤਾ ਘਰ ਹੀ ਅੰਦਰਿ ਦੂਰਿ ॥

naanak. hukam, na manee; taa ghar hee andar door |

Sant Singh KhalsaO Nanak, if one does not obey the Hukam of the Lord's Command, then within one's own home, the Lord seems far away.
Manmohan SinghNanak, if the wife obeys not His will then in her very home, the Lord seems far off.
Manmohan Singh (Punjabi)ਨਾਨਕ, ਜੇਕਰ ਪਤਨੀ ਉਸ ਦੀ ਰਜ਼ਾ ਨੂੰ ਨਾਂ ਮੰਨੇ ਤਾਂ ਉਸ ਦੇ ਗ੍ਰਿਹ ਵਿੱਚ ਹੀ ਸੁਆਮੀ ਬਹੁਤ ਦੁਰੇਡੇ ਭਾਸਦਾ ਹੈ।
Fareedkot Teekaਜੋ ਐਸੇ ਪਤੀ ਕਾ ਹੁਕਮ ਨਹੀਂ ਮਾਨਤੀ ਹੈ ਅਰਥਾਤ ਜਿਨ ਕੋ ਉਸ ਕਾ ਭਾਣਾ ਅਛਾ ਨਹੀਂ ਲਗਤਾ, ਜਦ੍ਯਪਿ ਪਤੀ ਉਨ ਕੇ (ਘਰ) ਸਰੀਰ ਕੇ ਅੰਤਰਿ ਹੀ ਹੈ, ਪਰੰਤੂ ਉਨ ਕੋ ਦੂਰ ਪ੍ਰਤੀਤ ਹੋਤਾ ਹੈ॥
Prof. Sahib Singhਪਰ, ਹੇ ਨਾਨਕ! ਜੋ (ਜੀਵ-ਇਸਤ੍ਰੀ) ਉਸ ਦਾ ਹੁਕਮ ਨਹੀਂ ਮੰਨਦੀ (ਉਸ ਦੀ ਰਜ਼ਾ ਵਿਚ ਨਹੀਂ ਤੁਰਦੀ) ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵੱਸਦਾ ਹੋਇਆ ਭੀ ਕਿਤੇ ਦੂਰ ਵੱਸਦਾ ਜਾਪਦਾ ਹੈ।
SikhNet (Spanish)Dice Nanak, si uno no obedece la Voluntad del Señor, entonces en su propio hogar el Señor se ve muy lejos.

ਹੁਕਮੁ ਭੀ ਤਿਨੑਾ ਮਨਾਇਸੀ; ਜਿਨੑ ਕਉ ਨਦਰਿ ਕਰੇਇ ॥

hukam bhee tinaa manaaeisee; jina kau nadar karee |

Sant Singh KhalsaThey alone obey the Lord's Command, upon whom He casts His Glance of Grace.
Manmohan SinghThey alone submit to Lord's will, on whom is His grace.
Manmohan Singh (Punjabi)ਕੇਵਲ ਓਹੀ ਸਾਹਿਬ ਦੇ ਫੁਰਮਾਨ ਦੀ ਪਾਲਣਾ ਕਰਦੇ ਹਨ, ਜਿਨ੍ਹਾਂ ਤੇ ਉਹ ਆਪਣੀ ਮਿਹਰ ਧਾਰਦਾ ਹੈ।
Fareedkot Teekaਔਰ ਹੁਕਮ ਭੀ ਤਿਨੀ ਕੋ ਮਨਾਉਤਾ ਹੈ ਜਿਨ ਪਰ ਆਪਨੀ ਕ੍ਰਿਪਾ ਦ੍ਰਿਸਟ ਕਰਤਾ ਹੈ॥
Prof. Sahib Singhਹੁਕਮ ਭੀ ਉਹਨਾਂ ਹੀ (ਜੀਵ-ਇਸਤ੍ਰੀਆਂ) ਤੋਂ ਮਨਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ;

ਪਦ ਅਰਥ ਨਦਰਿ = ਮਿਹਰ ਦੀ ਨਜ਼ਰ (ਨੋਟ: ਅਰਬੀ ਦੇ 'ਜ਼' ਨੂੰ 'ਦ' ਭੀ ਪੜ੍ਹਿਆ ਜਾਂਦਾ ਹੈ; ਏਸੇ ਤਰ੍ਹਾਂ 'ਕਾਜ਼ੀ' ਤੇ 'ਕਾਦੀ', 'ਕਾਗਜ਼' ਤੇ 'ਕਾਗਦ')।

SikhNet (Spanish)Sólo se someten a la Voluntad del Señor aquéllos sobre quienes reside la Gracia del Señor.

ਹੁਕਮੁ ਮੰਨਿ ਸੁਖੁ ਪਾਇਆ; ਪ੍ਰੇਮ ਸੁਹਾਗਣਿ ਹੋਇ ॥੧॥

hukam man sukh paaeaa; prem suhaagan hoe |1|

Sant Singh KhalsaObeying His Command, one obtains peace, and becomes the happy, loving soul-bride. ||1||
Manmohan SinghBy obeying her spouse's command the woman attains peace and becomes the affectionate, happy wife of His.
Manmohan Singh (Punjabi)ਸੁਆਮੀ ਦਾ ਅਮਰ ਸਵੀਕਾਰ ਕਰਨ ਦੁਆਰਾ, ਉਹ ਆਰਾਮ ਪਾਉਂਦੀ ਹੈ ਅਤੇ ਉਸ ਦੀ ਪਿਆਰੀ ਪਤਨੀ ਬਣ ਜਾਂਦੀ ਹੈ।
Fareedkot Teekaਜਿਨੋਂ ਨੇ ਪ੍ਰੇਮ ਸਹਿਤ ਹੋ ਕਰ ਪਤੀ ਕਾ ਹੁਕਮ ਮੰਨਿਆਂ ਹੈ, ਤਿਨੋਂ ਨੇ ਸੁਹਾਗਵੰਤੀ ਹੋ ਕਰ ਸੁਖੁ ਪਾਇਆ ਹੈ॥੧॥
Prof. Sahib Singhਜਿਸ ਨੇ ਹੁਕਮ ਮੰਨ ਕੇ ਸੁਖ ਹਾਸਲ ਕੀਤਾ ਹੈ, ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ ॥੧॥

ਪਦ ਅਰਥ ਸੁਹਾਗਣਿ = ਸੁ-ਭਾਗਣਿ, ਚੰਗੇ ਭਾਗਾਂ ਵਾਲੀ ॥੧॥

SikhNet (Spanish)Sometiéndose a Su Voluntad, uno obtiene el Éxtasis y el Alma se vuelve una verdadera Novia en el Amor del Señor. (1)
Answers quote the Granth verbatim with Ang citations. AI commentary is not Gurbani and not a religious ruling.