ਸਿਰੀਰਾਗੁ ਮਹਲਾ ੩ ॥
sireeraag mahalaa 3 | Ang 31
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਜਾ ਪਿਰੁ ਜਾਣੈ ਆਪਣਾ; ਤਨੁ ਮਨੁ ਅਗੈ ਧਰੇਇ ॥
jaa pir jaanai aapanaa; tan man agai dharee | Ang 31
Sant Singh KhalsaIf you know that He is your Husband Lord, offer your body and mind to Him.
Manmohan SinghIf thou realise, he is thy husband, place thy body and soul before Him.
Manmohan Singh (Punjabi)ਜੇਕਰ ਤੂੰ ਉਸ ਨੂੰ ਆਪਣਾ ਪਤੀ ਅਨੁਭਵ ਕਰਦੀ ਹੈ ਤਾਂ ਆਪਣੀ ਦੇਹਿ ਤੇ ਆਤਮਾ ਉਹਦੇ ਮੁਹਰੇ ਰੱਖ ਦੇ।
Fareedkot Teekaਜੇ ਕਰ (ਪਿਰੁ) ਪਤੀ ਪਰਮੇਸ੍ਵਰ ਕੋ ਆਪਣਾ ਜਾਨੇ, ਭਾਵ ਆਸਤਕ ਭਾਵਨਾ ਹੋਵੇ, ਤਬ ਗੁਰੋਂ ਕੇ ਆਗੇ (ਤਨੁ) ਸਰੀਰੁ ਕੋ ਅਰਪਨ ਕਰੇ ਔਰੁ ਮਨੁ ਕੋ ਭੀ ਗੁਰੋਂ ਕੇ ਅਨੁਸਾਰ ਕਰ ਦੇਵੇ॥
Prof. Sahib Singhਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਂਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦੇਂਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵਲੋਂ ਹਟ ਜਾਂਦੇ ਹਨ)।ਪਦ ਅਰਥ ਜਾ = ਜਦੋਂ। ਪਿਰੁ ਜਾਣੈ = ਪ੍ਰਭੂ-ਪਤੀ ਨੂੰ ਜਾਣ ਲੈਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਅਗੈ ਧਰੇਇ = ਹਵਾਲੇ ਕਰ ਦੇਂਦੀ ਹੈ।
SikhNet (Spanish)Sabiendo que Él es tu Señor, ofrécele tu cuerpo y Alma
ਸੋਹਾਗਣੀ ਕਰਮ ਕਮਾਵਦੀਆ; ਸੇਈ ਕਰਮ ਕਰੇਇ ॥
sohaaganee karam kamaavadeea; seee karam karee | Ang 31
Sant Singh KhalsaBehave like the happy and pure soul-bride.
Manmohan SinghDo thou those deeds, which deeds the chastewives do.
Manmohan Singh (Punjabi)ਤੂੰ ਉਹ ਕੰਮ ਕਰ ਜਿਹੜੇ ਕੰਮ ਪਤੀ-ਬ੍ਰਤਾ ਪਤਨੀਆਂ ਕਰਦੀਆਂ ਹਨ।
Fareedkot Teekaਔਰ ਜੋ ਕਰਮ (ਸੁਹਾਗਣੀ) ਗ੍ਯਾਨਵਾਨ ਰੂਪੁ ਇਸਤ੍ਰੀਆਂ ਕਰਤੀ ਹੈਂ, ਸੋਈ ਕਰਮ ਜਗ੍ਯਾਸੂ ਭੀ ਕਰੇ॥
Prof. Sahib Singhਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ।ਪਦ ਅਰਥ ਸੋਹਾਗਣੀ = ਸੁਹਾਗ-ਭਾਗ ਵਾਲੀਆਂ ਜੀਵ-ਇਸਤ੍ਰੀਆਂ, ਭਗਤ ਜਨ।
SikhNet (Spanish)y compórtate como verdadera novia.
ਸਹਜੇ ਸਾਚਿ ਮਿਲਾਵੜਾ; ਸਾਚੁ ਵਡਾਈ ਦੇਇ ॥੧॥
sahaje saach milaavarraa; saach vaddaaee dee |1| Ang 31
Sant Singh KhalsaWith intuitive ease, you shall merge with the True Lord, and He shall bless you with true greatness. ||1||
Manmohan SinghBy resignation and faith thou shalt acquire union with the True One, who shall bestow on thee true glory.
Manmohan Singh (Punjabi)ਸਬਰ ਸਿਦਕ ਦੁਆਰਾ ਤੇਰਾ ਸਤਿ-ਪੁਰਖ ਨਾਲ ਮਿਲਾਪ ਹੋ ਜਾਵੇਗਾ, ਜੋ ਤੈਨੂੰ ਸੱਚੀ ਮਾਨ-ਮਹੱਤਤਾ ਬਖਸ਼ ਦੇਵੇਗਾ।
Fareedkot Teekaਤਬ ਸੱਚੀ ਬਡਾਈ ਅਚਲ ਪਦਵੀ ਦੇਨ ਵਾਲਾ ਜੋ ਵਾਹਿਗੁਰੂ ਹੈ, ਤਿਸ ਕਾ ਮਿਲਾਪੁ (ਸਹਜੇ) ਸ੍ਵਭਾਵਕ ਹੋ ਜਾਤਾ ਹੈ॥੧॥
Prof. Sahib Singh(ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੧॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ॥੧॥
SikhNet (Spanish)Conocerás la Verdad Imperceptible y recibirás Su Gloria. (1)
ਭਾਈ ਰੇ; ਗੁਰ ਬਿਨੁ. ਭਗਤਿ ਨ ਹੋਇ ॥
bhaaee re; gur bin. bhagat na hoe | Ang 31
Sant Singh KhalsaO Siblings of Destiny, without the Guru, there is no devotional worship.
Manmohan SinghO Brother! without the Guru, devotional worship of God is not performed.
Manmohan Singh (Punjabi)ਹੈ ਭਰਾ! ਗੁਰਾਂ ਦੇ ਬਾਝੋਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।
Fareedkot Teekaਹੇ ਭਾਈ! ਬਿਨਾ ਭਗਤੀ ਸੇ (ਗੁਰ) ਪੂਜਨੇ ਯੋਗ੍ਯ ਪਦਵੀ ਕੋ ਪ੍ਰਾਪਤਿ ਨਹੀਂ ਹੋਤਾ, ਵਾ (ਗੁਰੁ) ਪਰਮੇਸ੍ਵਰ ਕੋ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ।
SikhNet (Spanish)Oh hermano, sin el Guru, no hay Alabanza.
ਬਿਨੁ ਗੁਰ. ਭਗਤਿ ਨ ਪਾਈਐ; ਜੇ ਲੋਚੈ ਸਭੁ ਕੋਇ ॥੧॥ ਰਹਾਉ ॥
bin gur. bhagat na paaeeai; je lochai sabh koe |1| rahaau | Ang 31
Sant Singh KhalsaWithout the Guru, devotion is not obtained, even though everyone may long for it. ||1||Pause||
Manmohan SinghSans the Guru, Lord's worship cannot be obtained even though all may long for it. Pause.
Manmohan Singh (Punjabi)ਗੁਰਾਂ ਦੇ ਬਗੈਰ ਸਾਹਿਬ ਦਾ ਸਿਮਰਨ ਪਰਾਪਤ ਨਹੀਂ ਹੋ ਸਕਦਾ, ਭਾਵੇਂ ਸਾਰੇ ਜਣੇ ਇਸ ਦੀ ਤਾਂਘ ਪਏ ਕਰਨ। ਠਹਿਰਾਉ।
Fareedkot Teekaਜੇ ਕਰ ਸਭ ਕੋਈ ਚਾਹੇ ਭੀ ਕਰੇ ਪਰੰਤੂ ਐਸੀ ਭਗਤੀ ਗੁਰੋਂ ਸੇ ਬਿਨਾ ਪ੍ਰਾਪਤਿ ਨਹੀਂ ਹੋਤੀ ਹੈ॥੧॥ ਰਹਾਉ ॥
Prof. Sahib Singhਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ ॥੧॥ ਰਹਾਉ ॥ਪਦ ਅਰਥ ਸਭੁ ਕੋਇ = ਹਰੇਕ ਜੀਵ॥੧॥ਰਹਾਉ॥
SikhNet (Spanish)Nadie Alaba sin el Guru, aunque añore hacerlo. (1-Pausa)
ਲਖ ਚਉਰਾਸੀਹ ਫੇਰੁ ਪਇਆ; ਕਾਮਣਿ ਦੂਜੈ ਭਾਇ ॥
lakh chauraaseeh fer peaa; kaaman doojai bhaae | Ang 31
Sant Singh KhalsaThe soul-bride in love with duality goes around the wheel of reincarnation, through 8.4 million incarnations.
Manmohan SinghBecause of another's love the bride goes round in the circuit of eighty-four lakhs of live.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਕਾਰਨ ਵਹੁਟੀ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਚੱਕਰ ਕੱਟਦੀ ਹੈ।
Fareedkot Teekaਔਰ ਜੋ ਦ੍ਵੈਤ ਭਾਵਨਾ ਮਨਮੁਖ ਰੂਪੁ ਇਸਤ੍ਰੀ ਹੈ, ਤਿਨ ਕੋ ਚੌਰਾਸੀ ਲਾਖ ਜੂਨੀਓਂ ਕਾ ਭ੍ਰਮਣਾ ਪੜਾ ਰਹਿਤਾ ਹੈ॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਪਿਆਰ ਵਿਚ ਰਹਿੰਦੀ ਹੈ ਉਸ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ।ਪਦ ਅਰਥ ਫੇਰੁ = ਗੇੜ। ਕਾਮਣਿ = (ਜੀਵ-) ਇਸਤ੍ਰੀ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
SikhNet (Spanish)La dualidad ha hecho al Alma vagar por un infinito número de transmigraciones.
ਬਿਨੁ ਗੁਰ. ਨੀਦ ਨ ਆਵਈ; ਦੁਖੀ ਰੈਣਿ ਵਿਹਾਇ ॥
bin gur. need na aavee; dukhee rain vihaae | Ang 31
Sant Singh KhalsaWithout the Guru, she finds no sleep, and she passes her life-night in pain.
Manmohan SinghWithout the Guru she has no sleep and passes her night in agony.
Manmohan Singh (Punjabi)ਗੁਰਾਂ ਦੇ ਬਾਝੋਂ ਉਸ ਨੂੰ ਨੀਂਦਰ ਨਹੀਂ ਪੈਂਦੀ ਅਤੇ ਉਹ ਆਪਣੀ ਰਾਤ ਤਕਲੀਫ ਵਿੱਚ ਗੁਜ਼ਾਰਦੀ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਬਿਨਾ ਸਤਿ ਰੂਪੀ ਨਿੱਦ੍ਰਾ ਨਹੀਂ ਪ੍ਰਾਪਤਿ ਹੋਤੀ, ਅਨੇਕ ਪ੍ਰਕਾਰ ਕੇ ਦੁਖੋਂ ਸਹਿਤ ਤਿਨ ਕੀ ਅਵਸਥਾ ਰੂਪ ਰਾਤ੍ਰੀ ਬਿਤੀਤ ਹੋਤੀ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿਚ ਗੁਜ਼ਰਦੀ ਹੈ।ਪਦ ਅਰਥ ਨੀਦ = ਸ਼ਾਂਤੀ। ਰੈਣਿ = (ਜ਼ਿੰਦਗੀ ਦੀ) ਰਾਤ।
SikhNet (Spanish)Sin el Guru no hay descanso y uno pasa la noche en agonía.
ਬਿਨੁ ਸਬਦੈ. ਪਿਰੁ ਨ ਪਾਈਐ; ਬਿਰਥਾ ਜਨਮੁ ਗਵਾਇ ॥੨॥
bin sabadai. pir na paaeeai; birathaa janam gavaae |2| Ang 31
Sant Singh KhalsaWithout the Shabad, she does not find her Husband Lord, and her life wastes away in vain. ||2||
Manmohan SinghWithout Guru's words, the Beloved is not obtained and she loses her life in vain.2
Manmohan Singh (Punjabi)ਗੁਰਸ਼ਬਦ ਦੇ ਬਗੈਰ ਪ੍ਰੀਤਮ ਪਰਾਪਤ ਨਹੀਂ ਹੁੰਦਾ ਅਤੇ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੀ ਹੈ।
Fareedkot Teekaਗੁਰ ਉਪਦੇਸ਼ ਸੇ ਬਿਨਾ (ਪਿਰੁ) ਪਤੀ ਪਰਮੇਸ੍ਵਰੁ ਪ੍ਰਾਪਤਿ ਨਹੀਂ ਹੋਤਾ, ਬ੍ਯਰਥ ਹੀ ਅਪਨੇ ਜਨਮ ਕੋ ਬਿਤਾਇ ਕਰ ਚਲੀ ਜਾਤੀ ਹੈ॥੨॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੨॥
SikhNet (Spanish)Sin la Palabra del Shabd, ella no encuentra al Esposo y desperdicia su vida en vano. (2)
ਹਉ ਹਉ ਕਰਤੀ. ਜਗੁ ਫਿਰੀ; ਨਾ ਧਨੁ ਸੰਪੈ ਨਾਲਿ ॥
hau hau karatee. jag firee; naa dhan sanpai naal | Ang 32
Sant Singh KhalsaPracticing egotism, selfishness and conceit, she wanders around the world, but her wealth and property will not go with her.
Manmohan SinghPractising pride and ego, she wandered about in the world, but wealth and property shall not accompany her.
Manmohan Singh (Punjabi)ਹੰਕਾਰ ਤੇ ਖੁਦੀ ਕਰਦੀ ਹੋਈ, ਉਹ ਦੌਲਤ ਤੇ ਜਾਇਦਾਦ ਜਮ੍ਹਾ ਕਰਨ ਲਈ ਸੰਸਾਰ ਅੰਦਰ ਭਾਉਂਦੀਂ ਫਿਰੀ, ਪਰ ਇਹ ਦੌਲਤ ਉਹਦੇ ਸਾਥ ਨਹੀਂ ਜਾਣੀ।
Fareedkot Teekaਔਰੁ ਮੈਂ ਮੈਂ ਕਰ ਕੇ ਜਗਤ ਮੇਂ ਫਿਰਿ ਰਹੀ ਹੈ ਔਰੁ ਜੋ ਧਨ, ਸ੍ਵਰਨਾਦਿ ਔਰੁ (ਸੰਪੈ) ਹਸਤੀ, ਘੋੜੇ ਆਦਿ ਹੈਂ, ਏਹਿ ਕਿਸੀ ਕੇ ਸਾਥ ਨਹੀਂ ਜਾਤੇ ਹੈਂ॥
Prof. Sahib Singh(ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖ਼ਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ।ਪਦ ਅਰਥ ਹਉ ਹਉ ਕਰਤੀ = ਮਮਤਾ-ਜਾਲ ਵਿਚ ਫਸੀ ਹੋਈ। ਸੰਪੈ = ਧਨ-ਪਦਾਰਥ।
SikhNet (Spanish)Viviendo en la vanidad, egoísmo y en la contienda, vagó por todo el mundo para lograr las riquezas que no se irán con ella
ਅੰਧੀ. ਨਾਮੁ ਨ ਚੇਤਈ; ਸਭ ਬਾਧੀ ਜਮਕਾਲਿ ॥
andhee. naam na chetee; sabh baadhee jamakaal | Ang 32
Sant Singh KhalsaThe spiritually blind do not even think of the Naam; they are all bound and gagged by the Messenger of Death.
Manmohan SinghThe blind one thinks not of the Name. Every one is bound by the angle of death.
Manmohan Singh (Punjabi)ਅੰਨ੍ਹੀ ਨਾਮ ਦਾ ਚਿੰਤਨ ਨਹੀਂ ਕਰਦੀ। ਹਰ ਕੋਈ ਮੌਤ ਦੇ ਦੁਤ ਨੇ ਨਰੜਿਆ ਹੋਇਆ ਹੈ।
Fareedkot Teeka(ਅੰਧੀ) ਅਗ੍ਯਾਨ ਯੁਕਤ ਸ੍ਰਿਸ੍ਟੀ ਨਾਮ ਕੋ ਨਹੀਂ ਜਪਤੀ, ਯਾਂ ਤੇ ਸਭ ਜਮ ਔਰੁ ਕਾਲ ਕਰ ਬਾਧੀ ਹੂਈ ਹੈ।
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ।ਪਦ ਅਰਥ ਜਮਕਾਲਿ = ਜਮ ਕਾਲ ਨੇ, ਆਤਮਕ ਮੌਤ ਨੇ।
SikhNet (Spanish)El ciego no habitó en el Nombre del Señor y fue destruido por Yama, el Mensajero de la Muerte.
ਸਤਗੁਰਿ ਮਿਲਿਐ ਧਨੁ ਪਾਇਆ; ਹਰਿ ਨਾਮਾ ਰਿਦੈ ਸਮਾਲਿ ॥੩॥
satagur miliai dhan paaeaa; har naamaa ridai samaal |3| Ang 32
Sant Singh KhalsaMeeting the True Guru, the wealth is obtained, contemplating the Name of the Lord in the heart. ||3||
Manmohan SinghBy meeting the True Guru, wealth of His Name is obtained and man contemplates over God's Name in his heart.
Manmohan Singh (Punjabi)ਸਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ ਅਤੇ ਇਨਸਾਨ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਹੈ।
Fareedkot Teekaਜਿਨ ਪੁਰਸੋਂ ਕੋ ਸਤਿਗੁਰੂ ਮਿਲਿਆ ਹੈ, ਤਿਨੋਂ ਨੈ (ਸਮਾਲਿ) ਸਾਵਧਾਨ ਹੋ ਕਰ ਹਰੀ ਨਾਮ ਰੂਪੀ ਧਨੁ ਰਿਦੈ ਮੇਂ ਧਾਰਨ ਕਰ ਲੀਆ ਹੈ॥੩॥
Prof. Sahib Singhਜੇ ਗੁਰੂ ਮਿਲ ਪਏ ਤਾਂ ਹਰੀ-ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭੀ ਰੱਖਦਾ ਹੈ ॥੩॥ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਰਿਦੈ = ਹਿਰਦੇ ਵਿਚ॥੩॥
SikhNet (Spanish)Cuando uno logra encontrar al Guru Verdadero, uno gana la Verdadera Riqueza, recordando al Señor en su corazón. (3)
ਨਾਮਿ ਰਤੇ ਸੇ ਨਿਰਮਲੇ; ਗੁਰ ਕੈ ਸਹਜਿ ਸੁਭਾਇ ॥
naam rate se niramale; gur kai sehaj subhaae | Ang 32
Sant Singh KhalsaThose who are attuned to the Naam are immaculate and pure; through the Guru, they obtain intuitive peace and poise.
Manmohan SinghThey, who are dyed with God's Name, are spotless. By Guru's grace they are adorned with Divine knowledge.
Manmohan Singh (Punjabi)ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ, ਉਹ ਬੇਦਾਗ ਹਨ। ਗੁਰਾਂ ਦੀ ਦਇਆ ਦੁਆਰਾ ਉਹ ਬ੍ਰਹਮ-ਗਿਆਨ ਨਾਲ ਸ਼ਿੰਗਾਰੇ ਹੋਏ ਹਨ।
Fareedkot Teekaਹੇ ਭਾਈ! ਜੋ ਪੁਰਸ (ਨਾਮ) ਵਾਹਿਗੁਰੂ ਮੇਂ ਰਾਤੇ ਹੈਂ, ਸੋ ਅਵਿਦ੍ਯਾ ਰੂਪੀ ਮਲ ਸੇ ਰਹਿਤ ਭਏ ਹੈਂ ਔਰੁ ਗੁਰੋਂ ਕੇ ਉਪਦੇਸ਼ ਕਰ ਕੇ ਤਿਨ ਕਾ ਸ੍ਵਭਾਵ ਭੀ ਸ਼ਾਂਤਿ ਰੂਪੁ ਭਯਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ। ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ।ਪਦ ਅਰਥ ਨਾਮਿ = ਨਾਮ ਵਿਚ। ਗੁਰੂ ਕੈ = ਗੁਰੂ ਦੇ ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
SikhNet (Spanish)Los que se funden en el Nombre, llevan al Señor en su corazón, son lo más puro de lo puro, pues obtienen al Guru.
ਮਨੁ ਤਨੁ ਰਾਤਾ ਰੰਗ ਸਿਉ; ਰਸਨਾ ਰਸਨ ਰਸਾਇ ॥
man tan raataa rang siau; rasanaa rasan rasaae | Ang 32
Sant Singh KhalsaTheir minds and bodies are dyed in the Color of the Lord's Love, and their tongues savor His Sublime Essence.
Manmohan SinghTheir soul and body are tinctured with Lord's love and their tongue enjoys the Name Nectar.
Manmohan Singh (Punjabi)ਉਨ੍ਹਾਂ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜੀਭਾ ਨਾਮ-ਅੰਮ੍ਰਿਤ ਨੂੰ ਮਾਣਦੀ ਹੈ।
Fareedkot Teekaਤਿਨ ਕਾ ਤਨ ਔਰੁ ਮਨ ਹਰੀ ਕੇ ਪ੍ਰੇਮ ਮੇਂ ਰੰਗਿਆ ਹੈ ਔਰ ਤਿਨ ਕੀ ਰਸਨਾ ਭੀ ਬਿਨਾ ਨਾਮ ਰਸ ਤੇ ਔਰ ਜਗਤ ਕੇ ਰਸੋਂ ਮੇਂ (ਨ ਰਸਾਇ) ਨਹੀਂ ਰਸੀ ਹੈ॥
Prof. Sahib Singhਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿਚ ਰਸੀ ਰਹਿੰਦੀ ਹੈ।ਪਦ ਅਰਥ ਰਸਨਾ = ਜੀਭ। ਰਸਨ ਰਸਾਇ = ਨਾਮ-ਰਸ ਵਿਚ ਰਸ ਜਾਂਦੀ ਹੈ।
SikhNet (Spanish)Su mente se funde en el Amor del Señor y sus labios saborean la dulzura de Su Nombre.
ਨਾਨਕ. ਰੰਗੁ ਨ ਉਤਰੈ; ਜੋ. ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥
naanak. rang na utarai; jo. har dhur chhoddiaa laae |4|14|47| Ang 32
Sant Singh KhalsaO Nanak, that Primal Color which the Lord has applied, shall never fade away. ||4||14||47||
Manmohan SinghNanak the love-dye, which God has applied from the very outset, does not wear off.
Manmohan Singh (Punjabi)ਨਾਨਕ ਪ੍ਰੀਤ ਦੀ ਰੰਗਤ, ਜਿਹੜੀ ਵਾਹਿਗੁਰੂ ਨੇ ਐਨ ਆਰੰਭ ਤੋਂ ਚੜ੍ਹਾ ਛੱਡੀ ਹੈ, ਲਹਿੰਦੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਬ੍ਰਹਮਾਨੰਦ ਰੂਪੀ ਰੰਗੁ ਕਬੀ ਨਹੀਂ ਉਤਰਤਾ ਹੈ, ਜੋ ਆਦਿ ਰੂਪ ਹਰੀ ਨੇ ਲਗਾ ਛੋਡਿਆ ਹੈ, ਭਾਵ ਏਹਿ ਕਿ ਬ੍ਰਹਮਵੇਤਾ ਪੁਰਸ ਕੋ ਜੋ ਆਨੰਦੁ ਭਯਾ ਹੈ, ਸੋ ਅਬਿਨਾਸੀ ਹੈ, ਕ੍ਯੋਂਕਿ ਤਿਨ ਕੋ ਕਬੀ ਸੋਕੁ ਨਹੀਂ ਹੋਤਾ ਹੈ॥੪॥੧੪॥੪੭॥
Prof. Sahib Singhਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ ਰੰਗ ਚਾੜ੍ਹ ਦੇਂਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ॥੪॥੧੪॥੪੭॥{31-32}ਪਦ ਅਰਥ ਧੁਰਿ = ਧੁਰ ਤੋਂ ਆਪਣੇ ਹੁਕਮ ਵਿਚ॥੪॥
SikhNet (Spanish)? (4-14-47)