ੴ

ਸਿੱਖਬਾਣੀ · SikhBani

ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥

muttharre seee saath jinee sach na ladiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਮੁਠੜੇ ਸੇਈ ਸਾਥ; ਜਿਨੀ. ਸਚੁ ਨ ਲਦਿਆ ॥

muttharre seee saath; jinee. sach na ladiaa |

Sant Singh KhalsaThose caravans which did not load the Truth have been plundered.
Manmohan SinghThe caravans who load no Truth to carry with them are beguiled.
Manmohan Singh (Punjabi)ਕਾਫਲੇ ਜੋ ਆਪਣੇ ਨਾਲ ਲੈ ਜਾਣ ਨੂੰ ਸੱਚ ਨਹੀਂ ਲਦਦੇ ਉਹ ਠੱਗੇ ਜਾਂਦੇ ਹਨ।
Fareedkot Teekaਜਿਨੋਂ ਨੇ ਸਚ ਨਹੀਂ ਲਦਿਆ ਅਰਥਾਤ ਸਚੇ ਵਾਹਗੁਰੂ ਕੋ ਰਿਦੇ ਮੇਂ ਧਾਰਨ ਨਹੀਂ ਕੀਆ, ਸੋ ਸਾਥ (ਮੁਠੜੇ) ਲੁਟੇ ਗਏ ਹੈਂ॥
Prof. Sahib Singhਉਹਨਾਂ (ਜੀਵ-) ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ (ਜਾਣੋ) ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ,

ਪਦ ਅਰਥ ਸਾਥ = ਕਾਫ਼ਲੇ, ਵਪਾਰੀਆਂ ਦੇ ਟੋਲੇ।

SikhNet (Spanish)Las caravanas que no llevaban el cargamento de la Verdad, fueron desviadas del camino.

ਨਾਨਕ. ਸੇ ਸਾਬਾਸਿ; ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥

naanak. se saabaas; jinee gur mil ik pachhaaniaa |2|

Sant Singh KhalsaO Nanak, those who meet the True Guru, and acknowledge the One Lord, are congratulated. ||2||
Manmohan SinghNanak they who meeting the True Guru, recognise the Unique One are congratulated.
Manmohan Singh (Punjabi)ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਕੇ ਅਦੁੱਤੀ ਪਰਖ ਸਿਆਣਦੇ ਹਨ ਉਨ੍ਹਾਂ ਨੂੰ ਵਧਾਈ ਮਿਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਸੇ ਮਿਲ ਕਰ ਏਕ ਵਾਹਗੁਰੂ ਕੋ ਪਛਾਣਿਆ ਹੈ, ਸੋ ਪੁਰਸ (ਸਾਬਾਸਿ) ਧੰਨਤਾ ਜੋਗ ਹੈਂ॥੨॥
Prof. Sahib Singhਪਰ ਹੇ ਨਾਨਕ! ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨੂੰ ਪਛਾਣ ਲਿਆ ਹੈ ॥੨॥

ਪਦ ਅਰਥ ਸਾਬਾਸਿ = ਧੰਨ। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੨॥

SikhNet (Spanish)Oh, dice Nanak, Benditos son aquéllos que al encontrar a su Guru, tomaron Conciencia de su Único Señor.(2)
Answers quote the Granth verbatim with Ang citations. AI commentary is not Gurbani and not a religious ruling.