ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਥੈ ਬੈਸਨਿ ਸਾਧ ਜਨ; ਸੋ ਥਾਨੁ ਸੁਹੰਦਾ ॥
jithai baisan saadh jan; so thaan suhandaa |
Sant Singh KhalsaBeautiful is that place, where the Holy people dwell.
Manmohan SinghBeautiful is the place where the pious person sit.
Manmohan Singh (Punjabi)ਸੁੰਦਰ ਹੈ ਉਹ ਜਗ੍ਹਾ ਜਿਥੇ ਪਵਿੱਤਰ ਪੁਰਸ਼ ਬੈਠਦੇ ਹਨ।
Fareedkot Teekaਜਿਸ ਅਸਥਾਨ ਮੇਂ ਸਾਧੂ ਜਨ ਬੈਠਤੇ ਹੈਂ, ਸੋ ਅਸਥਾਨੁ ਸੋਭਨੀਕ ਹੈ॥
Prof. Sahib Singhਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ,
ਪਦ ਅਰਥ ਬੈਸਨਿ = ਬੈਠਦੇ ਹਨ।
SikhNet (Spanish)En donde sea que haya un Santo, ese lugar será bendito,
ਓਇ ਸੇਵਨਿ. ਸੰਮ੍ਰਿਥੁ ਆਪਣਾ; ਬਿਨਸੈ ਸਭੁ ਮੰਦਾ ॥
oe sevan. samrith aapanaa; binasai sabh mandaa |
Sant Singh KhalsaThey serve their All-powerful Lord, and they give up all their evil ways.
Manmohan SinghThey serve their Omnipotent Lord and their sins are all shed.
Manmohan Singh (Punjabi)ਉਹ ਆਪਣੇ ਸਰਬ ਸ਼ਕਤੀਮਾਨ ਸੁਆਮੀ ਦੀ ਟਹਿਲ ਕਮਾਉਂਦੇ ਹਨ ਤੇ ਉਨ੍ਹਾਂ ਦੇ ਸਾਰੇ ਪਾਪ ਝੜ ਜਾਂਦੇ ਹਨ।
Fareedkot Teekaਕਿਯੋਂਕਿ ਸੋ ਸਮਰਥ ਹਰੀ ਕੋ ਆਪਣਾ ਸੁਆਮੀ ਜਾਨ ਕਰ ਸੇਵਤੇ ਹੈਂ ਔਰ ਰਿਦੇ ਸੇ ਸੰਪੂਰਨ ਮੰਦਾ ਭਾਉ ਦੂਰ ਹੋਤਾ ਹੈ॥
Prof. Sahib Singh(ਕਿਉਂਕਿ) ਉਹ ਗੁਰਮੁਖ ਬੰਦੇ (ਓਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ।
ਪਦ ਅਰਥ ਓਇ = ਉਹ ਗੁਰਮੁਖ ਬੰਦੇ। ਮੰਦਾ = ਮੰਦ, ਭੈੜ।
SikhNet (Spanish)porque el Santo contempla a su Señor Todo Poderoso y se deshace de todo tipo de maldad.
ਪਤਿਤ ਉਧਾਰਣ. ਪਾਰਬ੍ਰਹਮ; ਸੰਤ ਬੇਦੁ ਕਹੰਦਾ ॥
patit udhaaran. paarabraham; sant bed kahandaa |
Sant Singh KhalsaThe Saints and the Vedas proclaim, that the Supreme Lord God is the Saving Grace of sinners.
Manmohan SinghThe saints and vedas say, that the Supreme Lord is the Saviour of sinners.
Manmohan Singh (Punjabi)ਸਾਧੂ ਅਤੇ ਵੇਦ ਆਖਦੇ ਹਨ ਕਿ ਸ਼੍ਰੋਮਣੀ ਸਾਹਿਬ ਪਾਪੀਆਂ ਨੂੰ ਪਾਰ ਉਤਾਰਨ ਵਾਲਾ ਹੈ।
Fareedkot Teekaਪਾਰਬ੍ਰਹਮ ਪਾਪੀਓਂ ਕੇ ਉਧਾਰ ਕਰਨੇ ਵਾਲਾ ਹੈ, ਏਹ ਸੰਤੋਂ ਕਾ ਸਮੁਦਾਇ ਕਥਨ ਕਰਤਾ ਹੈ॥☬ਤਿਸ ਪਾਸ ਐਸੇ ਬੇਨਤੀ ਕਰੇ:
Prof. Sahib Singhਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ-ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ,
ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ!
SikhNet (Spanish)Así dicen los Santos y los Vedas también, que el Señor es el Purificador de todas las faltas.
ਭਗਤਿ ਵਛਲੁ ਤੇਰਾ ਬਿਰਦੁ ਹੈ; ਜੁਗਿ ਜੁਗਿ ਵਰਤੰਦਾ ॥
bhagat vachhal teraa birad hai; jug jug varatandaa |
Sant Singh KhalsaYou are the Lover of Your devotees - this is Your natural way, in each and every age.
Manmohan SinghThe lover of saints is Thine qualitative Name. In every age Thou has been so doing.
Manmohan Singh (Punjabi)ਸੰਤਾਂ ਦਾ ਪਿਆਰਾ ਤੇਰਾ ਗੁਣ ਸੁਚਕ ਨਾਮ ਹੈ। ਹਰ ਯੁਗ ਅੰਦਰ ਤੂੰ ਇਸ ਤਰ੍ਹਾਂ ਕਰਦਾ ਰਿਹਾ ਹੈਂ।
Fareedkot Teekaਭਗਤੋਂ ਪਰ ਕ੍ਰਿਪਾ ਕਰਣੀ ਤੇਰਾ (ਬਿਰਦੁ) ਪ੍ਰਣ ਹੈ, ਸੋ ਚਾਰੋਂ ਜੁਗੋਂ ਮੇਂ ਵਰਤ ਰਹਾ ਹੈ॥
Prof. Sahib Singhਭਗਤਾਂ ਨੂੰ ਪਿਆਰ ਕਰਨਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ।
ਪਦ ਅਰਥ ਭਗਤਿ ਵਛਲੁ = ਉਹ ਜਿਸ ਨੂੰ ਭਗਤੀ ਪਿਆਰੀ ਲੱਗਦੀ ਹੈ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਜੁਗਿ ਜੁਗਿ = ਹਰੇਕ ਜੁਗ ਵਿਚ।
SikhNet (Spanish)Oh Señor, es Tu Naturaleza misma el proteger a Tus Devotos, y lo has estado haciendo desde el comienzo del tiempo.
ਨਾਨਕੁ. ਜਾਚੈ ਏਕੁ ਨਾਮੁ; ਮਨਿ ਤਨਿ ਭਾਵੰਦਾ ॥੫॥
naanak. jaachai ek naam; man tan bhaavandaa |5|
Sant Singh KhalsaNanak asks for the One Name, which is pleasing to his mind and body. ||5||
Manmohan SinghNanak asks for the One Name which is pleasing to his soul and body.
Manmohan Singh (Punjabi)ਨਾਨਕ ਇਕ ਨਾਮ ਦੀ ਹੀ ਮੰਗ ਕਰਦਾ ਹੈ। ਜੋ ਉਸ ਦੀ ਆਤਮਾ ਅਤੇ ਦੇਹਿ ਨੂੰ ਚੰਗਾ ਲਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰਾ ਏਕ ਨਾਮ ਮਨ ਤਨ ਕੇ ਭਾਵਨੇ ਵਾਲਾ ਮਾਂਗਤਾ ਹੂੰ॥੫॥☬ਜਿਨੋਂ ਕੇ ਮਨ ਤਨ ਮੇਂ ਭਾਵਤਾ ਹੈ, ਤਿਨ ਕੋ ਲਾਭ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ ॥੫॥
ਪਦ ਅਰਥ ਜਾਚੈ = ਮੰਗਦਾ ਹੈ। ਮਨਿ = ਮਨ ਵਿਚ। ਭਾਵੰਦਾ = ਭਾਉਂਦਾ ਹੈ ॥੫॥
SikhNet (Spanish)Nanak busca el Naam, el Nombre del Señor, a Quien ama en cuerpo y Alma. (5)