ੴ

ਸਿੱਖਬਾਣੀ · SikhBani

ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥

manahatth taraf na jipee je bahutaa ghaale
Guru Angad Dev Ji ਗੁਰੂ ਅੰਗਦ ਦੇਵ ਜੀ · Raag Soohee · Ang 787 · 3 lines
Translations

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino.

ਮਨਹਠਿ ਤਰਫ. ਨ ਜਿਪਈ; ਜੇ ਬਹੁਤਾ ਘਾਲੇ ॥

manahatth taraf. na jipee; je bahutaa ghaale |

Sant Singh KhalsaStubborn-mindedness will not win the Lord to one's side, no matter how much it is tried.
Manmohan SinghMan's obstinacy, however much he may practise, can win not the Lord to his side.
Manmohan Singh (Punjabi)ਬੰਦੇ ਦੀ ਜਿੱਦ, ਜਿੰਨੀ ਜ਼ਿਆਦਾ ਉਹ ਪਿਆ ਕਰੇ, ਪ੍ਰਭੂ ਨੂੰ ਉਸ ਦੇ ਪੱਖ ਵਿੱਚ ਨਹੀਂ ਜਿੱਤ ਸਕਦੀ।
Fareedkot Teekaਜੇਕਰ ਮਨ ਕੇ ਹਠ ਕਰ ਕੇ ਅਤੀ ਤਪ ਕਰੇ, ਤੋ ਆਸੁਰੀ ਸੰਪਤੀ ਕੀ ਤਰਫ ਜੋ ਹੈ, ਸੋ ਨਹੀਂ ਜੀਤੀ ਜਾਤੀ॥
Prof. Sahib Singhਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;

ਪਦ ਅਰਥ ਹਠਿ = ਹਠ ਨਾਲ। ਜਿਪਈ = ਜਿੱਤਿਆ ਜਾਂਦਾ।

SikhNet (Spanish)La mente obstinada no atraerá al Señor a su Lado, por más que trate.

ਤਰਫ ਜਿਣੈ, ਸਤ ਭਾਉ ਦੇ; ਜਨ ਨਾਨਕ. ਸਬਦੁ ਵੀਚਾਰੇ ॥੪॥

taraf jinai, sat bhaau de; jan naanak. sabad veechaare |4|

Sant Singh KhalsaThe Lord is won over to your side, by offering Him your true love, O servant Nanak, and contemplating the Word of the Shabad. ||4||
Manmohan SinghO serf Nanak, he who offers the Lord true love, and meditates on the Name wins Him to his side.
Manmohan Singh (Punjabi)ਹੇ ਨਫਰ ਨਾਨਕ! ਜੋ ਸਾਈਂ ਨੂੰ ਸੱਚੀ ਪ੍ਰੀਤ ਭੇਟਾ ਕਰਦਾ ਹੈ ਅਤੇ ਨਾਮ ਨੂੰ ਸਿਮਰਦਾ ਹੈ, ਉਹ ਉਸ ਨੂੰ ਆਪਣੇ ਪੱਖ ਵਿੱਚ ਜਿੱਤ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਆਸਰੀ ਗੁਨੋਂ ਕੀ ਤਰਫ ਕੋ ਸੋ ਪੁਰਸ਼ ਜੀਤਤਾ ਹੈ, ਜੋ (ਸਬਦੁ) ਗੁਰ ਉਪਦੇਸ ਕੋ ਬੀਚਾਰੇ ਸ੍ਰੇਸਟ ਪ੍ਰੇਮ ਦੀ ਓਟ ਦੇਵੇ ਪੁਨਾ ਦੇ ਸਕੇ॥
Prof. Sahib Singhਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ॥੪॥

ਪਦ ਅਰਥ ਜਿਣੈ = ਜਿੱਤਦਾ ਹੈ। ਸਤ ਭਾਉ = ਚੰਗੀ ਭਾਵਨਾ, ਨੇਕ ਨੀਅਤ। ਦੇ = ਦੇ ਕੇ। ਤਰਫ = (ਰੱਬ ਵਾਲਾ) ਪਾਸਾ ॥੪॥

SikhNet (Spanish)El Señor se pondrá de tu lado si Le ofreces tu Amor Verdadero y meditas en la Palabra del Shabd, oh, dice el Sirviente Nanak. (4)
Answers quote the Granth verbatim with Ang citations. AI commentary is not Gurbani and not a religious ruling.