ੴ

ਸਿੱਖਬਾਣੀ · SikhBani

ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥

karatai kaaran jin keea so jaanai soee
Guru Amardas Ji ਗੁਰੂ ਅਮਰਦਾਸ ਜੀ · Raag Soohee · Ang 787, 788 · 6 lines
Translations

ਪਉੜੀ ॥

paurree | Ang 787

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਕਰਤੈ ਕਾਰਣੁ ਜਿਨਿ ਕੀਆ; ਸੋ ਜਾਣੈ ਸੋਈ ॥

karatai kaaran jin keea; so jaanai soee | Ang 787

Sant Singh KhalsaThe Creator created the world; He alone understands it.
Manmohan SinghThe Creator, who created the world, He alone understands that.
Manmohan Singh (Punjabi)ਸਿਰਜਣਹਾਰ ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਕੇਵਲ ਉਹ ਹੀ ਉਸ ਨੂੰ ਜਾਣਦਾ ਹੈ।
Fareedkot Teekaਜਿਸ ਕਰਤੇ ਨੇ ਕਰਣ ਰੂਪ ਮਾਯਾ ਦ੍ਵਾਰੇ ਜਗਤ ਕੋ ਕੀਆ ਹੈ, ਸੋਈ ਜਾਨਤਾ ਹੈ॥
Prof. Sahib Singhਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ।

ਪਦ ਅਰਥ ਕਾਰਣੁ = ਜਗਤ।

SikhNet (Spanish)Él, Quien ha creado la creación, sólo Él conoce Su Misterio.

ਆਪੇ ਸ੍ਰਿਸਟਿ ਉਪਾਈਅਨੁ; ਆਪੇ ਫੁਨਿ ਗੋਈ ॥

aape srisatt upaaeean; aape fun goee | Ang 787

Sant Singh KhalsaHe Himself created the Universe, and He Himself shall destroy it afterwards.
Manmohan SinghHe Himself created the universe and Himself shall destroy it after wards.
Manmohan Singh (Punjabi)ਉਸ ਨੇ ਖੁਦ ਹੀ ਆਲਮ ਸਾਜਿਆ ਹੈ ਅਤੇ ਖੁਦ ਹੀ ਮਗਰੋਂ ਇਯ ਨੂੰ ਨਾਸ ਕਰ ਦੇਵੇਗਾ।
Fareedkot Teekaਕਾਰਣੋਂ ਦ੍ਵਾਰੇ ਆਪੇ ਸ੍ਰਿਸਟੀ ਉਪਾਈ ਹੈ, ਪੁਨਾ ਆਪੇ ਹੀ ਅੰਤ ਕੋ ਕਾਰਣੋਂ ਮੇਂ (ਗੋਈ) ਮਿਲਾਈ ਹੈ॥
Prof. Sahib Singhਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ।

ਪਦ ਅਰਥ ਗੋਈ = ਨਾਸ ਕੀਤੀ। ਫੁਨਿ = ਫਿਰ, ਮੁੜ।

SikhNet (Spanish)Él Mismo creó el mundo; Él Mismo lo va a disolver en Su Ser.

ਜੁਗ ਚਾਰੇ ਸਭ ਭਵਿ ਥਕੀ; ਕਿਨਿ ਕੀਮਤਿ ਹੋਈ ॥

jug chaare sabh bhav thakee; kin keemat hoee | Ang 788

Sant Singh KhalsaAll have grown weary of wandering throughout the four ages, but none know the Lord's worth.
Manmohan SinghThe whole world has grown weary of wandering through the four ages, but none knows the Lord's worth.
Manmohan Singh (Punjabi)ਸਾਰੀ ਦੁਨੀਆਂ ਚੌਹਾਂ ਹੀ ਯੁੱਗਾਂ ਅੰਦਰ ਫਿਰਦੀ ਹਾਰ ਹੁਟ ਗਈ ਹੈ ਪ੍ਰੰਤੂ ਕੋਈ ਭੀ ਉਸ ਦੇ ਮੁੱਲ ਨੂੰ ਨਹੀਂ ਜਾਣਦਾ।
Fareedkot Teekaਚਹੁ ਜੁਗੋਂ ਮੇਂ ਪਰਮੇਸਰ ਕੇ ਜਾਨਣੇ ਲਈ ਸਭ ਸ੍ਰਿਸਟੀ ਭ੍ਰਮ ਥਕੀ ਹੈ, ਕਿਸੀ ਸੇ ਕੀਮਤਿ ਹੂਈ ਹੈ ਅਰਥਾਤ ਇਦੰਤਾ ਕਰ ਨਹੀਂ ਹੂਈ॥
Prof. Sahib Singhਜਦੋਂ ਤੋਂ ਜਗਤ ਬਣਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤਕ ਧਿਆਨ ਮਾਰ ਕੇ ਵੇਖਿਆ ਹੈ ਕਿਸੇ ਜੀਵ ਪਾਸੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ।

ਪਦ ਅਰਥ ਜੁਗ ਚਾਰੇ = ਚਹੁ ਜੁਗਾਂ ਵਿਚ। ਭਵਿ = ਭਉਂ ਕੇ। ਕਿਨਿ = ਕਿਸ ਪਾਸੋਂ?।

SikhNet (Spanish)La gente se ha cansado de vagar por las cuatro épocas, pero no ha podido.

ਸਤਿਗੁਰਿ ਏਕੁ ਵਿਖਾਲਿਆ; ਮਨਿ ਤਨਿ ਸੁਖੁ ਹੋਈ ॥

satigur ek vikhaaliaa; man tan sukh hoee | Ang 788

Sant Singh KhalsaThe True Guru has shown me the One Lord, and my mind and body are at peace.
Manmohan SinghThe True Guru has shown me the One Lord and my soul and body are comforted.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਸੁਖੀ ਹੋ ਗਏ ਹਨ।
Fareedkot Teekaਜਿਨ ਕੋ ਸਤਿਗੁਰੋਂ ਨੇ ਸਰਬ ਮੇਂ ਏਕ ਪਰਮੇਸਰ ਦਿਖਾਯਾ ਹੈ, ਤਿਨ ਕੇ ਮਨ ਤਨ ਮੇਂ ਸੁਖ ਪ੍ਰਾਪਤੀ ਹੋਈ ਹੈ, ਭਾਵ ਬ੍ਰਹਮਾਨੰਦ ਮੇਂ ਮਗਨ ਭਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸੁਖ ਹੁੰਦਾ ਹੈ।
SikhNet (Spanish)El Guru Verdadero me reveló a Dios, y mi cuerpo y mi mente se confortaron.

ਗੁਰਮੁਖਿ ਸਦਾ ਸਲਾਹੀਐ; ਕਰਤਾ ਕਰੇ ਸੁ ਹੋਈ ॥੭॥

guramukh sadaa salaaheeai; karataa kare su hoee |7| Ang 788

Sant Singh KhalsaThe Gurmukh praises the Lord forever; that alone happens, which the Creator Lord does. ||7||
Manmohan SinghBy Guru's grace, ever praise thou the Lord. That alone happens, what the Creator does.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੁਆਮੀ ਦੀ ਸਿਫ਼ਤ ਕਰ। ਕੇਵਲ ਉਹ ਹੀ ਹੁੰਦਾ ਹੈ, ਜੋ ਕਰਤਾਰ ਕਰਦਾ ਹੈ।
Fareedkot Teekaਤਾਂ ਤੇ ਗੁਰੋਂ ਦ੍ਵਾਰੇ ਪਰਮੇਸਰ ਕੋ ਸਦਾ ਸਾਲਾਹੀਏ। ਤਿਸ ਕੇ ਸਲਾਹੁਨੇ ਸੇ ਯਹ ਨਿਸਚਾ ਪ੍ਰਾਪਤ ਹੋਤਾ ਹੈ ਕਿ ਜੋ ਕਰਤਾ ਪੁਰਖ ਕਰੇਗਾ ਸੋ ਹੋਗਾ॥੭॥
Prof. Sahib Singhਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੀ ਰਾਹੀਂ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ ॥੭॥
SikhNet (Spanish)El Gurmukj alaba al Señor por siempre, sólo ocurre lo que es la Voluntad del Señor.(7)
Answers quote the Granth verbatim with Ang citations. AI commentary is not Gurbani and not a religious ruling.