ਮਃ ੨ ॥
mahalaa 2 |
Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino.
ਬਧਾ ਚਟੀ ਜੋ ਭਰੇ; ਨਾ ਗੁਣੁ. ਨਾ ਉਪਕਾਰੁ ॥
badhaa chattee jo bhare; naa gun. naa upakaar |
Sant Singh KhalsaPaying a fine under pressure, does not bring either merit or goodness.
Manmohan SinghIn the fine, the prisoner pays there is neither merit nor any goodness.
Manmohan Singh (Punjabi)ਜੋ ਜੁਰਮਾਨਾ ਕੈਦੀ ਤਾਰਦਾ ਹੈ, ਉਸ ਵਿੱਚ ਨਾਂ ਕੋਈ ਨੇਕੀ ਹੈ, ਤੇ ਨਾਂ ਹੀ ਕੋਈ ਭਲਿਆਈ।
Fareedkot Teekaਮੋਹ ਕਰ ਬੰਧਾ ਹੂਆ ਸੰਬੰਧੀਆਂ ਕੋ ਪਾਲਤਾ ਹੈ ਏਹ ਚੱਟੀ ਕਰਤਾ ਹੈ, ਨਾ ਇਹੁ ਕੁਛ ਗੁਣ ਜਾਣਤੇ ਹੈਂ ਨਾ ਉਨ ਪਰ ਇਸ ਕਾ ਕਛੁ ਉਪਕਾਰ ਹੈ⁽¹⁾॥
Prof. Sahib Singhਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ।
ਪਦ ਅਰਥ ਗੁਣੁ = (ਆਪਣੇ ਆਪ ਨੂੰ) ਲਾਭ। ਉਪਕਾਰੁ = (ਕਿਸੇ ਹੋਰ ਨੂੰ) ਲਾਭ।
SikhNet (Spanish)Pagando una multa bajo presión, no trae ni Merito ni Bondad,
ਸੇਤੀ ਖੁਸੀ ਸਵਾਰੀਐ; ਨਾਨਕ. ਕਾਰਜੁ ਸਾਰੁ ॥੩॥
setee khusee savaareeai; naanak. kaaraj saar |3|
Sant Singh KhalsaThat alone is a good deed, O Nanak, which is done by one's own free will. ||3||
Manmohan SinghNanak, the act, which the mortal performs with his sweet will, is the best.
Manmohan Singh (Punjabi)ਨਾਨਕ, ਜਿਹੜਾ ਕੰਮ ਪ੍ਰਾਣੀ ਆਪਣੀ ਖੁਸ਼ੀ ਨਾਲ ਕਰਦਾ ਹੈ, ਉਹ ਹੀ ਸਰੇਸ਼ਟ ਹੈ।
Fareedkot Teekaਜੋ ਪ੍ਰਸੰਨਤਾ ਪੂਰਬਕ ਪਰਮੇਸਰ ਨਮਿੱਤ ਪਦਾਰਥ ਲਗਾਵਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਮੋਖ ਰੂਪ ਅਪਨਾਂ ਕਾਰਜਸਾਰ ਚਲਤੇ ਹੈਂ, ਭਾਵ ਉਨੋਂ ਨੇ ਸਭ ਕਾਮ ਅਪਨੇ ਪੂਰੇ ਕਰ ਲੀਏ ਹੈਂ॥੩॥੧॥
Prof. Sahib Singhਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ॥੩॥
ਪਦ ਅਰਥ ਸੇਤੀ ਖੁਸੀ = ਖ਼ੁਸ਼ੀ ਨਾਲ। ਸਾਰੁ = ਚੰਗਾ ॥੩॥
SikhNet (Spanish)pues sólo es considerada como buena acción, oh, dice Nanak, la que se hace por libre voluntad. (3)