ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Chaudé)
ਚਉਦਹਿ; ਚਾਰਿ ਕੁੰਟ ਪ੍ਰਭ ਆਪ ॥
chaudeh; chaar kuntt prabh aap |
Sant Singh KhalsaThe fourteenth day of the lunar cycle: God Himself is in all four directions.
Manmohan SinghThe fourteen Lunar day: In the four sides the Lord Himself is contained.
Manmohan Singh (Punjabi)ਚੋਦ੍ਹਵੀ ਥਿੱਤ-ਚੌਹਾਂ ਤਰਫਾ ਅੰਦਰ ਸੁਆਮੀ ਆਪੇ ਹੀ ਰਮਿਆ ਹੋਇਆ ਹੈ।
Fareedkot Teekaਚਉਦਸ ਦੁਆਰੇ ਕਹਤੇ ਹੈਂ: ਚਾਰੋਂ ਦਿਸਾ ਮੇਂ ਆਪ ਹੀ ਪ੍ਰਭੂ ਹੈ॥
Prof. Sahib Singhਚੌਂਹੀਂ ਪਾਸੀਂ ਪਰਮਾਤਮਾ ਆਪ ਵੱਸ ਰਿਹਾ ਹੈ,ਪਦ ਅਰਥ ਚਉਦਹਿ = {ਚਉ = ਚਾਰ। ਦਹ = ਦਸ} ਚੌਧਵੀਂ ਥਿਤਿ।
SikhNet (Spanish)Décimo Cuarto Día del Ciclo Lunar: En las cuatro esquinas del Universo no hay ningún otro más que el Señor;
ਸਗਲ ਭਵਨ; ਪੂਰਨ ਪਰਤਾਪ ॥
sagal bhavan; pooran parataap |
Sant Singh KhalsaOn all worlds, His radiant glory is perfect.
Manmohan SinghIn all the worlds, perfect is His effulgence.
Manmohan Singh (Punjabi)ਸਾਰਿਆਂ ਜਹਾਨਾਂ ਅੰਦਰ ਮੁਕੰਮਲ ਹੈ ਉਸ ਦਾ ਤਪ ਤੇਜ।
Fareedkot Teekaਔਰ ਸੰਪੂਰਨ ਭਵਨੋਂ ਮੇਂ ਤਿਸ ਕਾ ਪ੍ਰਤਾਪ ਪੂਰਨ ਹੈ॥
Prof. Sahib Singhਸਾਰੇ ਭਵਨਾਂ ਵਿਚ ਉਸ ਦਾ ਤੇਜ-ਪਰਤਾਪ ਚਮਕਦਾ ਹੈ।ਪਦ ਅਰਥ ਪਰਤਾਪ = ਤੇਜ, ਤਾਕਤ।
SikhNet (Spanish)Su Gloria es Perfecta y prevalece en todos los mundos.
ਦਸੇ ਦਿਸਾ; ਰਵਿਆ ਪ੍ਰਭੁ ਏਕੁ ॥
dase disaa; raviaa prabh ek |
Sant Singh KhalsaThe One God is diffused in the ten directions.
Manmohan SinghThe Unique Lord is diffused in ten directions.
Manmohan Singh (Punjabi)ਅਦੁੱਤੀ ਸਾਹਿਬ ਦਸੀ ਪਾਸੀ ਰਮ ਰਿਹਾ ਹੈ।
Fareedkot Teekaਪੁਨਾ ਦਸੋ ਦਿਸਾਂ ਮੇਂ ਏਕ ਪ੍ਰਭੂ ਰਵ ਰਹਿਆ ਹੈ॥
Prof. Sahib Singhਸਿਰਫ਼ ਇਕ ਪ੍ਰਭੂ ਹੀ ਦਸੀਂ ਪਾਸੀਂ ਵੱਸਦਾ ਹੈ।ਪਦ ਅਰਥ ਦਸੇ ਦਿਸਾ = ਚਾਰ ਪਾਸੇ, ਚਾਰ ਗੁਠਾਂ, ਉਪਰ ਤੇ ਹੇਠ।
SikhNet (Spanish)En las diez direcciones también Él es el Único.
ਧਰਨਿ ਅਕਾਸ; ਸਭ ਮਹਿ ਪ੍ਰਭ ਪੇਖੁ ॥
dharan akaas; sabh meh prabh pekh |
Sant Singh KhalsaBehold God in all the earth and sky.
Manmohan SinghIn earth and sky see thou thy Lord everywhere.
Manmohan Singh (Punjabi)ਧਰਤੀ ਤੇ ਅਸਮਾਨ ਹਰ ਥਾਂ ਵਿੱਚ ਤੂੰ ਆਪਣੇ ਸਾਈਂ ਨੂੰ ਵੇਖ।
Fareedkot Teekaਧਰਤੀ ਮੇਂ ਔਰ ਅਕਾਸ ਮੇਂ ਸੰਪੂਰਨ ਅਸਥਾਨੋਂ ਮੇਂ ਪ੍ਰਭੂ ਕੋ ਦੇਖੋ॥
Prof. Sahib Singh(ਹੇ ਭਾਈ!) ਧਰਤੀ ਆਕਾਸ਼ ਸਭ ਵਿਚ ਵੱਸਦਾ ਪਰਮਾਤਮਾ ਵੇਖੋ।ਪਦ ਅਰਥ ਧਰਨਿ = ਧਰਤੀ। ਪੇਖੁ = ਵੇਖੋ।
SikhNet (Spanish)Ve a tu Señor en la tierra y en el cielo;
ਜਲ ਥਲ ਬਨ; ਪਰਬਤ ਪਾਤਾਲ ॥
jal thal ban; parabat paataal |
Sant Singh KhalsaIn the water, on the land, in the forests and mountains, and in the nether regions of the underworld,
Manmohan SinghThe ocean, land, forest mountain and the under-world,
Manmohan Singh (Punjabi)ਸਮੁੰਦਰ, ਜਮੀਨ, ਜੰਗਲ ਪਹਾੜ ਅਤੇ ਹੇਠਲੀ ਦੁਨੀਆਂ,
Fareedkot Teekaਜਲ ਥਲ ਬਨ ਪਰਬਤ ਪਾਤਾਲ ਜੋ ਹੈਂ॥
Prof. Sahib Singhਪਾਣੀ, ਧਰਤੀ, ਜੰਗਲ, ਪਹਾੜ, ਪਾਤਾਲ-ਪਦ ਅਰਥ ਥਲ = ਧਰਤੀ। ਬਨ = ਜੰਗਲ। ਪਰਬਤ = ਪਹਾੜ।
SikhNet (Spanish)Él está en la tierra y en las aguas, en las montañas, en los bosques y en los mundos inferiores.
ਪਰਮੇਸ੍ਵਰ; ਤਹ ਬਸਹਿ ਦਇਆਲ ॥
paramesvar; teh baseh deaal |
Sant Singh Khalsathe Merciful Transcendent Lord is abiding.
Manmohan Singhthe merciful Transcendent Lord abides there.
Manmohan Singh (Punjabi)ਮਿਹਰਬਾਨ ਉਤਕ੍ਰਿਸ਼ਟ ਪ੍ਰਭੂ ਉਥੇ ਵਸਦਾ ਹੈ।
Fareedkot Teekaਤਹਾਂ ਦਿਆਲ ਪਰਮੇਸ੍ਵਰ ਹੀ ਬਸਤਾ ਹੈ॥
Prof. Sahib Singhਇਹਨਾਂ ਸਭਨਾਂ ਵਿਚ ਹੀ ਦਇਆ-ਦੇ-ਘਰ ਪ੍ਰਭੂ ਜੀ ਵੱਸ ਰਹੇ ਹਨ।ਪਦ ਅਰਥ ਤਹ = ਉਥੇ, ਉਹਨਾਂ ਵਿਚ।
SikhNet (Spanish)Él, nuestro Señor Compasivo, habita en todo, en todas partes;
ਸੂਖਮ ਅਸਥੂਲ; ਸਗਲ ਭਗਵਾਨ ॥
sookham asathool; sagal bhagavaan |
Sant Singh KhalsaThe Lord God is in all mind and matter, subtle and manifest.
Manmohan SinghIn mind and matter, the Auspicious Matter is everywhere contained.
Manmohan Singh (Punjabi)ਮਨ ਅਤੇ ਮਾਦੇ ਅੰਦਰ, ਹਰ ਥਾਂ ਮੁਬਾਰਕ ਮਾਲਕ ਰਮਿਆ ਹੋਇਆ ਹੈ।
Fareedkot Teekaਸੂਖਮ ਔਰ ਅਸਥੂਲ ਸਰਬ ਰੂਪ ਭਗਵਾਨ ਹੀ ਹੈ॥
Prof. Sahib Singhਅਣਦਿੱਸਦੇ ਤੇ ਦਿੱਸਦੇ ਸਾਰੇ ਹੀ ਜਗਤ ਵਿਚ ਭਗਵਾਨ ਮੌਜੂਦ ਹੈ।ਪਦ ਅਰਥ ਸੂਖਮ = ਅਦ੍ਰਿਸ਼ਟ। ਅਸਥੂਲ = ਦਿੱਸਦਾ ਸੰਸਾਰ।
SikhNet (Spanish)en lo sutil y en lo manifiesto está el Maestro Todopoderoso.
ਨਾਨਕ; ਗੁਰਮੁਖਿ ਬ੍ਰਹਮੁ ਪਛਾਨ ॥੧੪॥
naanak; guramukh braham pachhaan |14|
Sant Singh KhalsaO Nanak, the Gurmukh realizes God. ||14||
Manmohan SinghNanak, through the Guru, thus realise thou the pervading Lord.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ, ਤੂੰ ਐਸ ਤਰ੍ਹਾਂ ਵਿਆਪਕ ਪ੍ਰਭੂ ਨੂੰ ਅਨੁਭਵ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੋ ਬ੍ਰਹਮ ਗੁਰੋਂ ਦ੍ਵਾਰੇ ਪਛਾਨਾ ਜਾਤਾ ਹੈ॥੧੪॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਨੂੰ (ਸਭ ਥਾਂ ਵੱਸਦਾ) ਪਛਾਣ ਲੈਂਦਾ ਹੈ ॥੧੪॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ॥੧੪॥
SikhNet (Spanish)Así que toma Conciencia de Él, oh, dice Nanak, por la Compasión del Guru. (14)