ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਜਿਸ ਤੇ ਉਪਜਿਆ; ਤਿਸਹਿ ਪਛਾਨੁ ॥
jis te upajiaa; tiseh pachhaan |
Sant Singh KhalsaAcknowledge the One, from whom You originated.
Manmohan SinghRecognise thou Him, O man, from whom thou hast sprung.
Manmohan Singh (Punjabi)ਤੂੰ ਉਸ ਦੀ ਸਿੰਞਾਣ ਕਰ, ਹੇ ਬੰਦੇ! ਜਿਸ ਤੋਂ ਤੂੰ ਉਤਪੰਨ ਹੋਇਆ ਹੈ।
Fareedkot Teekaਜਿਸ ਵਾਹਿਗੁਰੂ ਤੇ ਮੈਂ ਉਪਜਿਆ ਥਾ ਅਬ ਗੁਰੋਂ ਦ੍ਵਾਰਾ ਤਿਸੀ ਕੋ ਪਹਿਚਾਨਿਆਂ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਤੋਂ ਤੂੰ ਪੈਦਾ ਹੋਇਆ ਹੈਂ, ਉਸ ਨਾਲ ਹੀ (ਸਦਾ) ਸਾਂਝ ਪਾਈ ਰੱਖ।ਪਦ ਅਰਥ ਜਿਸ ਤੇ = ਜਿਸ (ਪਰਮਾਤਮਾ) ਤੋਂ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਤੇ = ਤੋਂ। ਤਿਸਹਿ = ਤਿਸੁ ਹੀ, ਉਸ ਨੂੰ ਹੀ। ਪਛਾਣ = ਸਾਂਝ ਪਾ।
SikhNet (Spanish)Toma Conciencia de Él, de Quien te ha creado,
ਪਾਰਬ੍ਰਹਮੁ ਪਰਮੇਸਰੁ ਧਿਆਇਆ; ਕੁਸਲ ਖੇਮ ਹੋਏ ਕਲਿਆਨ ॥੧॥ ਰਹਾਉ ॥
paarabraham paramesar dhiaaeaa; kusal khem hoe kaliaan |1| rahaau |
Sant Singh KhalsaMeditating on the Supreme Lord God, the Transcendent Lord, I have found peace, pleasure and salvation. ||1||Pause||
Manmohan SinghContemplating the Transcendent Lord Master, I have procured pleasure, peace and salvation. Pause.
Manmohan Singh (Punjabi)ਪਰਮ ਪ੍ਰਭੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਨੂੰ ਅਨੰਦ, ਆਰਾਮ ਅਤੇ ਮੋਖਸ਼ ਪਰਾਪਤ ਹੋ ਗਈ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਪਰਮੇਸਰ ਕੋ ਧਿਆਇਆ ਹੈ, ਤਿਸ ਕਰ (ਕੁਸਲ) ਸੁਖ (ਖੇਮ) ਰਖ੍ਯਾ ਔਰ (ਕਲਿਆਨ) ਮੁਖ੍ਯ ਸਭ ਮੁਝ ਕੋ ਪ੍ਰਾਪਤ ਭਏ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਉਸ ਪਾਰਬ੍ਰਹਮ ਪਰਮੇਸਰ ਦਾ ਨਾਮ ਸਿਮਰਿਆ ਹੈ ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਕੁਸਲ ਖੇਮ = ਸੁਖ-ਸਾਂਦ ॥੧॥ ਰਹਾਉ ॥
SikhNet (Spanish)pues contemplando al Señor Supremo, al Dios de dioses, uno es emancipado y habita siempre en Éxtasis. (1-Pausa)
ਗੁਰੁ ਪੂਰਾ ਭੇਟਿਓ ਬਡ ਭਾਗੀ; ਅੰਤਰਜਾਮੀ ਸੁਘੜੁ ਸੁਜਾਨੁ ॥
gur pooraa bhettio badd bhaagee; antarajaamee sugharr sujaan |
Sant Singh KhalsaI met the Perfect Guru, by great good fortune, and so found the wise and all-knowing Lord, the Inner-knower, the Searcher of hearts.
Manmohan SinghBy great good luck, I have met the Perfect Wise and Omniscient Guru, the inner-knower.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾਂ, ਮੈਂ ਅੰਦਰਲੀਆਂ ਜਾਨਣਹਾਰ ਪੂਰਨ, ਸਿਆਣੇ ਅਤੇ ਸਰਬਗ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਅੰਤਰਜਾਮੀ (ਸੁਘੜੁ) ਸੁਸਟੂ ਘਾੜਤ ਵਾਲਾ, ਭਾਵ ਸੁੰਦਰ ਸਰੂਪ ਸੋ (ਸੁਜਾਨੁ) ਚਤਰੁ ਵਾਹਿਗੁਰੂ ਹੈ। ਤਿਸ ਨੇ ਹਮ ਵਡਭਾਗੀਆ ਕੋ ਪੂਰਾ ਗੁਰੂ (ਭੇਟਿਓ) ਮਿਲਾਇ ਦੀਆ ਹੈ॥☬ਪੁਨਾ ਸੋ ਵਾਹਿਗੁਰੂ ਕੈਸਾ ਹੈ?
Prof. Sahib Singhਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਬੰਦਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸੋਹਣਾ ਤੇ ਸਿਆਣਾ ਹੈ,ਪਦ ਅਰਥ ਭੇਟਿਓ = ਮਿਲਿਆ। ਬਡਭਾਗੀ = ਜਿਸ ਵੱਡੇ ਭਾਗਾਂ ਵਾਲੇ ਨੂੰ। ਸੁਘੜੁ = ਸੋਹਣਾ। ਸੁਜਾਨੁ = ਸਿਆਣਾ।
SikhNet (Spanish)Cuando por buena fortuna conocemos al Guru Perfecto, el Conocedor interno, el Maestro Sabio,
ਹਾਥ ਦੇਇ ਰਾਖੇ ਕਰਿ ਅਪਨੇ; ਬਡ ਸਮਰਥੁ ਨਿਮਾਣਿਆ ਕੋ ਮਾਨੁ ॥੧॥
haath dee raakhe kar apane; badd samarath nimaaniaa ko maan |1|
Sant Singh KhalsaHe gave me His Hand, and making me His own, He saved me; He is absolutely all-powerful, the honor of the dishonored. ||1||
Manmohan SinghDeeming His won, the Lord save me by giving His hand, He is supremely powerful and the honour of the dishonoured.
Manmohan Singh (Punjabi)ਆਪਣਾ ਨਿੱਜ ਦਾ ਜਾਣ ਸੁਆਮੀ ਆਪਣਾ ਹੱਥ ਦੇ ਕੇ ਰੱਖਿਆ ਕਰਦਾ ਹੈ। ਉਹ ਘਰਮ ਬਲਵਾਨ ਅਤੇ ਨਿਪੱਤਿਆਂ ਦਾ ਪਤ ਹੈ।
Fareedkot Teekaਬਡਾ ਸਮਰਥ ਨਿਮਾਣਿਆਂ ਕਾ ਮਾਣ ਹੈ, ਤਿਸ ਨੇ ਹਮ ਦਾਸੋਂ ਕੋ ਅਪਨੇ ਕਰ ਕੇ ਹਾਥ ਦੇ ਕਰ ਰਾਖ ਲੀਆ ਹੈ॥੧॥
Prof. Sahib Singhਜੋ ਵੱਡੀ ਤਾਕਤ ਦਾ ਮਾਲਕ ਹੈ ਅਤੇ ਜੋ ਨਿਮਾਣਿਆਂ ਨੂੰ ਆਦਰ-ਮਾਣ ਦੇਣ ਵਾਲਾ ਹੈ; ਉਹਨਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਉਹ ਪਰਮਾਤਮਾ (ਸਭ ਡਰਾਂ ਭਰਮਾਂ ਤੋਂ) ਬਚਾਈ ਰੱਖਦਾ ਹੈ ॥੧॥ਪਦ ਅਰਥ ਦੇਇ = ਦੇ ਕੇ ॥੧॥
SikhNet (Spanish)el Todopoderoso Señor, el Orgullo del débil, entonces Él nos protege. (1)
ਭ੍ਰਮ ਭੈ ਬਿਨਸਿ ਗਏ ਖਿਨ ਭੀਤਰਿ; ਅੰਧਕਾਰ ਪ੍ਰਗਟੇ ਚਾਨਾਣੁ ॥
bhram bhai binas ge khin bheetar; andhakaar pragatte chaanaan |
Sant Singh KhalsaDoubt and fear have been dispelled in an instant, and in the darkness, the Divine Light shines forth.
Manmohan SinghMy doubt and dread are dispelled in an instant and within my dark mind the Divine light has dawned.
Manmohan Singh (Punjabi)ਮੇਰਾ ਸੰਦੇਹ ਅਤੇ ਡਰ ਇਕ ਮੁਹਤ ਵਿੱਚ ਦੂਰ ਹੋ ਗਏ ਹਨ ਅਤੇ ਮੇਰੇ ਹਨ੍ਹੇਰੇ ਰਿਦੇ ਅੰਦਰ ਦੱਬੀ ਨੂਰ ਨਾਜ਼ਲ ਹੋ ਗਿਆ ਹੈ।
Fareedkot Teekaਤਿਸੀ ਤੇ ਹਮਾਰੇ ਭ੍ਰਮ ਔਰ ਭੈ ਖਿਨ ਮੇਂ ਬਿਨਸ ਗਏ ਹੈਂ। ਅੰਤਸਕਰਨ ਮੇਂ ਜੋ ਅਗ੍ਯਾਨ ਰੂਪ ਅੰਧਕਾਰੁ ਥਾ, ਤਿਸ ਮੇਂ ਗਿਆਨ ਰੂਪੀ (ਚਾਨਣੁ) ਪ੍ਰਕਾਸੁ ਹੋ ਕਰ ਅੰਤਹਕਰਣ ਪ੍ਰਗਟ ਭਯਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ) ਸਾਰੇ ਡਰ ਭਰਮ ਖਿਨ ਵਿਚ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰੋਂ ਮੋਹ ਦਾ) ਹਨੇਰਾ ਦੂਰ ਹੋ ਕੇ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਅੰਧਕਾਰ = ਹਨੇਰਾ। ਚਾਨਾਣੁ = ਚਾਨਣ।
SikhNet (Spanish)Nuestra duda y nuestro miedo han sido erradicados en un instante y la Luz ha desterrado la oscuridad de la ignorancia.
ਸਾਸਿ ਸਾਸਿ ਆਰਾਧੈ ਨਾਨਕੁ; ਸਦਾ ਸਦਾ ਜਾਈਐ ਕੁਰਬਾਣੁ ॥੨॥੨੧॥੧੦੭॥
saas saas aaraadhai naanak; sadaa sadaa jaaeeai kurabaan |2|21|107|
Sant Singh KhalsaWith each and every breath, Nanak worships and adores the Lord; forever and ever, I am a sacrifice to Him. ||2||21||107||
Manmohan SinghWith every breath, Nanak meditates on the Lord and is ever, ever, a sacrifice unto Him.
Manmohan Singh (Punjabi)ਹਰ ਸੁਆਸ ਨਾਲ, ਨਾਨਕ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਹੀ ਉਸ ਤੋਂ ਘੋਲੀ ਜਾਂਦਾ ਹੈ।
Fareedkot Teekaਤਾਂ ਤੇ ਅਬ ਤਿਸ ਕੋ ਹਮ ਸਾਸ ਸਾਸ ਕਰ ਅਰਾਧਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਵਾਹਿਗੁਰੂ ਪਰ ਮਨ ਬਾਣੀ ਕਰ ਕੁਰਬਾਨ ਜਾਤੇ ਹੈਂ॥੨॥੨੧॥੧੦੭॥☬ਨਾਮ ਜਪ ਕਰ ਅਪਨੇ ਲਾਭ ਕੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ (ਤਾਂ) ਹਰੇਕ ਸਾਹ ਦੇ ਨਾਲ (ਉਸੇ ਪਰਮਾਤਮਾ ਨੂੰ) ਸਿਮਰਦਾ ਹੈ। (ਹੇ ਭਾਈ! ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੨੧॥੧੦੭॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕੁਰਬਾਣੁ = ਸਦਕੇ ॥੨॥੨੧॥੧੦੭॥
SikhNet (Spanish)Nanak contempla a su Señor con cada respiración y ofrece para siempre su ser en sacrificio a Él.(2-21-107)