ੴ

ਸਿੱਖਬਾਣੀ · SikhBani

Ang 825

Sri Guru Granth Sahib · Raag Bilaaval · 6 shabads, 35 lines
Translations
Shabad Guru Arjan Dev Ji Raag Bilaaval continued from Ang 824

ਕਰਿ ਕਿਰਪਾ ਪੂਰਨ ਪ੍ਰਭ ਦਾਤੇ; ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥

kar kirapaa pooran prabh daate; niramal jas naanak daas kahe |2|17|103|

Sant Singh KhalsaBe merciful, O Perfect God, Great Giver, that slave Nanak may chant Your immaculate Praises. ||2||17||103||
Manmohan SinghO Perfect and Beneficent Lord, show Thou mercy unto slave Nanak, that he may utter Thy immaculate praise.
Manmohan Singh (Punjabi)ਹੇ ਪਰੇ ਅਤੇ ਦਾਤਾਰ ਸੁਆਮੀ, ਤੂੰ ਗੋਲੇ ਨਾਨਕ ਤੇ ਮਿਹਰ ਧਾਰ ਤਾਂ ਜੋ ਤੇਰੀ ਪਵਿੱਤਰ ਮਹਿਮਾ ਦਾ ਉਚਾਰਨ ਕਰੇ।
Fareedkot Teekaਹੇ ਪੂਰਨ ਪ੍ਰਭੂ ਦਾਤੇ! ਹਮਾਰੇ ਪਰ ਕਿਰਪਾ ਕਰ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸਤੇ ਮੈਂ ਦਾਸ ਤੇ ਨਿਰਮਲ ਜਸ ਕੋ ਉਚਾਰਨ ਕਰੋਂ॥੨॥੧੧॥੧੦੩॥☬ਜਿਸ ਸਮੈਂ ਸਲੁਹੀ ਪਠਾਣ ਦਿਲੀ ਕੇ ਪਾਤਿਸਾਹਿ ਜਹਾਂਗੀਰ ਕਾ ਉਮਰਾਵ ਪ੍ਰਿਥੀ ਚੰਦ ਕਾ ਸਹਾਇਕ ਹੋ ਕੇ ਫੌਜ ਲੈਕਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਪਕੜਨੇ ਹੇਤ ਸ੍ਰੀ ਅੰਮ੍ਰਿਤਸਰ ਜੀ ਕੋ ਆਯਾ। ਤਬ ਗੁਰੂ ਜੀ ਕੇ ਹਜੂਰ ਸਿਖੋਂ ਨੇ ਬੇਨਤੀ ਕਰੀ: ਸਚੇ ਪਾਤਿਸਾਹ ਵਹੁ ਦੁਸਟ ਫੇਰ ਆਯਾ ਹੈ। ਤਿਸ ਸਮੈਂ ਸ੍ਰੀ ਗੁਰੂ ਜੀ ਨੇ ਬਚਨ ਕੀਆ ਵਹੁ ਈਹਾਂ ਤਕ ਨਹੀਂ ਪਹੁਚੇਗਾ, ਰਸਤੇ ਮੇਂ ਤਿਸ ਕੀ ਮ੍ਰਿਤ ਹੋਇ ਜਾਇਗੀ। ਸੁਨ ਕਰ ਸਿਖ ਪ੍ਰਸੰਨ ਭਏ। ਜਬ ਵਹੁ ਪ੍ਰਿਥੀ ਚੰਦ ਜੀ ਕੇ ਕੋਠੇ ਗਾਉਂ ਮੇਂ ਆਇਕੇ ਆਵਾ ਦੇਖਣੇ ਕੋ ਊਪਰ ਚੜਾ ਤਬ ਵਾਹਿਗੁਰੂ ਕੀ ਪ੍ਰੇਰਨਾਂ ਸੇ ਪ੍ਰਿਥੀਚੰਦ ਪੀਛੇ ਰਹਾ ਅਰ ਵਹੁ ਜਹਾਂ ਆਵੇ ਕੀ ਅਗਨੀ ਪ੍ਰਚੰਡ ਥੀ ਤਿਸ ਮੇਂ ਜਾਇ ਧਸਾ। ਅਰ ਤਿਸੀ ਕੀ ਤਲਵਾਰ ਕਾ ਡੋਰਾ ਨਿਕਸ ਕਰ ਤਿਸ ਕੀ ਗਰਦਨ ਮੇਂ ਲਗਾ। ਸਿਰ ਕਾਟਾ ਗਯਾ ਔ ਜਲ ਗਿਆ। ਤਬ ਸ੍ਰੀ ਅੰਮ੍ਰਿਤਸਰ ਜੀ ਮੇਂ ਯਹਿ ਖਬਰ ਪਹੁੰਚੀ। ਤਿਸ ਸਮੈਂ ਸ੍ਰੀ ਗੁਰੂ ਜੀ ਨੇ ਇਹ ਸਬਦ ਉਚਾਰਨ ਕੀਆ:
Prof. Sahib Singhਹੇ ਸਰਬ-ਵਿਆਪਕ ਦਾਤਾਰ ਪ੍ਰਭੂ! ਮੇਹਰ ਕਰ, ਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹੇ ॥੨॥੧੭॥੧੦੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਦਾਤੇ = ਹੇ ਦਾਤਾਰ! ਨਿਰਮਲ = ਪਵਿੱਤਰ ਕਰਨ ਵਾਲਾ। ਜਸੁ = ਸਿਫ਼ਤਿ-ਸਾਲਾਹ ॥੨॥੧੭॥੧੦੩॥

SikhNet (Spanish)Oh Señor Perfecto y Compasivo, ten Misericordia para que el Esclavo Nanak pueda entonar Tu Inmaculada Alabanza. (2-17-103)

Open this shabad (7 lines, Angs 824-825) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਸੁਲਹੀ ਤੇ; ਨਾਰਾਇਣ ਰਾਖੁ ॥

sulahee te; naaraaein raakh |

Sant Singh KhalsaThe Lord saved me from Sulhi Khan.
Manmohan SinghThe Lord has saved me from Sulhi.
Manmohan Singh (Punjabi)ਸੁਆਮੀ ਨੂੰ ਮੈਨੂੰ ਸੁਲਹੀ ਤੋਂ ਬਚਾ ਲਿਆ ਹੈ।
Fareedkot Teekaਹੇ ਭਾਈ! ਹਮ ਕੋ ਸੁਲਹੀ ਤੇ ਨਾਰਾਇਣ ਨੇ ਰਾਖ ਲੀਆ ਹੈ॥
Prof. Sahib Singh(ਹੇ ਪ੍ਰਭੂ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ,

ਪਦ ਅਰਥ ਤੇ = ਤੋਂ। ਨਾਰਾਇਣ = ਹੇ ਪ੍ਰਭੂ! ਰਾਖੁ = ਬਚਾ ਲੈ।

SikhNet (Spanish)El Señor me ha protegido del ataque de Sulji Kan,

ਸੁਲਹੀ ਕਾ ਹਾਥੁ ਕਹੀ. ਨ ਪਹੁਚੈ; ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥

sulahee kaa haath kahee. na pahuchai; sulahee hoe mooaa naapaak |1| rahaau |

Sant Singh KhalsaThe emperor did not succeed in his plot, and he died in disgrace. ||1||Pause||
Manmohan SinghSulhi succeeded not in his design and he died an ignominious death. Pause.
Manmohan Singh (Punjabi)ਸੁਲਹੀ ਆਪਣੇ ਮਨਸੂਬੇ ਵਿੱਚ ਕਾਮਯਾਬ ਨਾਂ ਹੋਇਆ ਅਤੇ ਗੰਦੀ ਮੌਤੇ ਮਰ ਗਿਆ। ਠਹਿਰਾਉ।
Fareedkot Teekaਤਿਸ ਸੁਲਹੀ ਕਾ ਹਾਥ ਕਹੀਂ ਨਹੀਂ ਪਹੁਚਿਆ ਹੈ ਔਰੁ ਨਾਪਾਕ ਹੋ ਕਰ ਮ੍ਰਿਤ ਹੂਆ ਹੈ। ਭਾਵ ਯਹਿ ਜੋ ਮੁਸਲਮਾਨ ਅਗਨ ਮੇਂ ਜਲ ਮਰਨੇ ਤੇ ਅਪਵਿਤ੍ਰ ਗਿਨਤੇ ਹੈਂ॥੧॥ ਰਹਾਉ ॥
Prof. Sahib Singhਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ। (ਹੇ ਭਾਈ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ ॥੧॥ ਰਹਾਉ ॥

ਪਦ ਅਰਥ ਕਹੀ = ਕਿਤੇ ਭੀ। ਨਾਪਾਕੁ = ਅਪਵਿੱਤਰ, ਮਲੀਨ-ਬੁੱਧਿ ॥੧॥ ਰਹਾਉ ॥

SikhNet (Spanish)pues no pudo llevar acabo su empresa y el condenado murió en la desgracia.(1-Pausa)

ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ; ਖਿਨ ਮਹਿ ਹੋਇ ਗਇਆ ਹੈ ਖਾਕੁ ॥

kaadt kutthaar khasam sir kaattiaa; khin meh hoe geaa hai khaak |

Sant Singh KhalsaThe Lord and Master raised His axe, and chopped off his head; in an instant, he was reduced to dust. ||1||
Manmohan SinghLifting up an axe, the Master chopped off his head, and in an instant he was reduced to dust.
Manmohan Singh (Punjabi)ਕੁਹਾੜਾ ਚੁੱਕ ਕੇ ਮਾਲਕ ਨੇ ਉਸ ਦਾ ਸਿਰ ਵੱਢ ਸੁਟਿਆ ਅਤੇ ਇਕ ਮੁਹਤ ਵਿੱਚ ਉਹ ਮਿੱਟੀ ਹੋ ਗਿਆ।
Fareedkot Teekaਤਲਵਾਰ ਰੂਪੀ (ਕੁਠਾਰੁ) ਕੁਹਾੜਾ ਕਾਢ ਕੇ ਵਾ ਗੁਰੂ ਘਰ ਕੀ ਖਿਮਾ ਰੂਪੀ ਕੁਹਾੜੇ ਕਰ ਕੇ (ਖਸਮਿ) ਵਾਹਿਗੁਰੂ ਨੇ ਤਿਸ ਕਾ ਸਿਰ ਕਾਟ ਦੀਆ ਹੈ। ਖਿਨ ਮਾਤ੍ਰ ਮੇਂ ਜਲ ਕਰ ਖਾਕ ਹੋ ਗਿਆ ਹੈ॥
Prof. Sahib Singhਹੇ ਭਾਈ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ ਕਰ ਕੇ ਉਹ) ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ।

ਪਦ ਅਰਥ ਕਾਢਿ = ਕੱਢ ਕੇ। ਕੁਠਾਰੁ = (ਮੌਤ-ਰੂਪ) ਕੁਹਾੜਾ। ਖਸਮਿ = ਮਾਲਕ (-ਪ੍ਰਭੂ) ਨੇ। ਖਾਕੁ = ਮਿੱਟੀ, ਸੁਆਹ।

SikhNet (Spanish)El Señor y Maestro elevó Su Hacha, le cortó la cabeza y en un instante lo convirtió en polvo. (1)

ਮੰਦਾ ਚਿਤਵਤ ਚਿਤਵਤ ਪਚਿਆ; ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥

mandaa chitavat chitavat pachiaa; jin rachiaa tin deenaa dhaak |1|

Sant Singh KhalsaPlotting and planning evil, he was destroyed. The One who created him, gave him a push.
Manmohan SinghThinking and planning evil, he was destroyed. He who has created him also gave him the push.
Manmohan Singh (Punjabi)ਬੁਰਾ ਸੋਚਦਾ ਅਤੇ ਵਿਚਾਰਦਾ ਹੋਇਆ ਉਹ ਨਾਸ ਹੋ ਗਿਆ। ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਧਿੱਕਾ ਦਿੱਤਾ ਹੈ।
Fareedkot Teekaਗੁਰ ਘਰ ਕਾ (ਮੰਦਾ) ਬੁਰਾ ਮਨ ਤਨ ਕਰ ਚਿਤਵਤਾ ਹੀ ਆਵੇ ਮੇਂ (ਪਚਿਆ) ਜਲਿਆ ਹੈ। ਜਿਸ ਨੇ ਤਿਸ ਕੋ (ਰਚਿਆ) ਉਤਪਤ ਕੀਆ ਹੈ, ਤਿਸੀ ਹਰੀ ਨੇ ਆਵੇ ਮੇਂ ਵਾ ਨਰਕੋਂ ਮੇਂ ਤਿਸ ਕੋ ਧਕ ਦੀਆ ਹੈ॥੧॥
Prof. Sahib Singhਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ। ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ ॥੧॥

ਪਦ ਅਰਥ ਪਚਿਆ = ਸੜ ਮੁਇਆ ਹੈ। ਜਿਨਿ = ਜਿਸ (ਪ੍ਰਭੂ) ਨੇ। ਤਿਨਿ = ਉਸ (ਪ੍ਰਭੂ) ਨੇ। ਧਾਕੁ = ਧੱਕਾ ॥੧॥

SikhNet (Spanish)Planeando y tramando en maldad, fue destruido, pues Aquél que lo creó le dio el empujón.

ਪੁਤ੍ਰ ਮੀਤ ਧਨੁ ਕਿਛੂ. ਨ ਰਹਿਓ; ਸੁ ਛੋਡਿ ਗਇਆ ਸਭ ਭਾਈ ਸਾਕੁ ॥

putr meet dhan kichhoo. na rahio; su chhodd geaa sabh bhaaee saak |

Sant Singh KhalsaOf his sons, friends and wealth, nothing remains; he departed, leaving behind all his brothers and relatives.
Manmohan SinghNothing of his sons, friends and wealth remains. He has departed leaving behind all the brothers and kinsmen.
Manmohan Singh (Punjabi)ਉਸ ਨੇ ਪੁਤ੍ਰ, ਮਿੱਤਰਾਂ ਅਤੇ ਦੋਲਤ ਵਿਚੋਂ ਕੁਝ ਭੀ ਨਹੀਂ ਰਿਹਾ। ਆਪਣੇ ਸਾਰੇ ਭਰਾਵਾਂ ਅਤੇ ਸਨਬੰਧੀਆਂ ਨੂੰ ਛੱਡ ਕੇ ਉਹ ਚਲਦਾ ਬਣਿਆ ਹੈ।
Fareedkot Teekaਪੁਤ੍ਰ, ਮਿਤ੍ਰ ਆਦੀ ਸਨਬੰਧੀ ਔ ਧਨ ਤਿਸ ਕਾ ਕਛੁ ਭੀ ਨਾ ਰਹਿਆ ਔਰੁ ਸਭ ਭਾਈ ਸਾਕ ਕੋ ਛਡ ਗਿਆ ਹੈ॥
Prof. Sahib Singhਹੇ ਭਾਈ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ। ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ।

ਪਦ ਅਰਥ ਨ ਰਹਿਓਸੁ = ਉਸ (ਸੁਲਹੀ) ਦਾ ਨਹੀਂ ਰਿਹਾ। ਛੋਡਿ = ਛੱਡ ਕੇ।

SikhNet (Spanish)De sus hijos, amigos y riqueza, nada permanece. Partió dejando a sus hermanos y familiares.

ਕਹੁ ਨਾਨਕ. ਤਿਸੁ ਪ੍ਰਭ ਬਲਿਹਾਰੀ; ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥

kahu naanak. tis prabh balihaaree; jin jan kaa keeno pooran vaak |2|18|104|

Sant Singh KhalsaSays Nanak, I am a sacrifice to God, who fulfilled the word of His slave. ||2||18||104||
Manmohan SinghSays Nanak, I am a sacrifice unto that Lord who has fulfilled His slave's word.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਮਾਲਕ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਗੋਲੇ ਦਾ ਬਚਨ ਪੂਰਾ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਤਿਗੁਰ ਸਮਰਥ ਕੇ ਮੈਂ ਬਲਿਹਾਰਨੇ ਜਾਤਾ ਹੂੰ, ਜਿਸ ਨੇ ਮੈਂ ਜਨ ਕਾ ਬਚਨ ਪੂਰਨ ਕੀਆ ਹੈ॥੨॥੧੮॥੧੦੪॥☬ਪੁਨਾ ਵਾਹਿਗੁਰੂ ਕਾ ਪ੍ਰਤਾਪ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ) ॥੨॥੧੮॥੧੦੪॥

ਪਦ ਅਰਥ ਕਹੁ = ਆਖ। ਬਲਿਹਾਰੀ = ਕੁਰਬਾਨ। ਜਿਨਿ = ਜਿਸ (ਪ੍ਰਭੂ) ਨੇ। ਜਨ ਕਾ ਵਾਕੁ = ਸੇਵਕ ਦੀ ਅਰਦਾਸ ॥੨॥੧੮॥੧੦੪॥

* ਭਾਵ: ਕੋਈ ਭੀ ਬਿਪਤਾ ਆਉਂਦੀ ਦਿੱਸੇ, ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕੀਤੀ ਫਬਦੀ ਹੈ।

SikhNet (Spanish)Dice Nanak, ofrezco mi ser en sacrificio a Dios, Quien cubrió la palabra de Su Esclavo. (2-18-104)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਪੂਰੇ ਗੁਰ ਕੀ, ਪੂਰੀ ਸੇਵ ॥

poore gur kee, pooree sev |

Sant Singh KhalsaPerfect is service to the Perfect Guru.
Manmohan SinghPerfect is their service of my Perfect Guru.
Manmohan Singh (Punjabi)ਪੂਰਨ ਹੈ ਟਹਿਲ ਸੇਵਾ ਮੇਰੇ ਪੂਰਨ ਗੁਰਾਂ ਦੀ।
Fareedkot Teekaਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸਟੀ ਜੋ ਪੂਰੇ ਸਤਿਗੁਰੂ ਹੈ, ਤਿਨ ਕੀ ਸੇਵਾ ਭੀ ਪੂਰੀ ਹੀ ਹੈ, ਭਾਵ ਯਹਿ ਤਿਸ ਸੇਵਾ ਤੇ ਐਸੀ ਦ੍ਰਿਸਟੀ ਭਈ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦਾ ਆਸਰਾ (ਜ਼ਿੰਦਗੀ ਨੂੰ) ਕਾਮਯਾਬ (ਬਣਾ ਦੇਂਦਾ ਹੈ)।

ਪਦ ਅਰਥ ਪੂਰੀ = ਸਫਲ। ਸੇਵ = ਸੇਵਾ-ਭਗਤੀ, ਸਰਨ, ਓਟ।

SikhNet (Spanish)Perfecto es el Servicio al Guru Perfecto.

ਆਪੇ ਆਪਿ ਵਰਤੈ ਸੁਆਮੀ; ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ ॥

aape aap varatai suaamee; kaaraj raas keea guradev |1| rahaau |

Sant Singh KhalsaOur Lord and Master Himself is Himself all-pervading. The Divine Guru has resolved all my affairs. ||1||Pause||
Manmohan SinghIn the beginning, middle and end the Lord alone is the Master of all His creation He Himself has created.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਹੈ। ਆਪਣੀ ਰਚਨਾ ਉਸ ਨੇ ਆਪ ਹੀ ਰਚੀ ਹੈ।
Fareedkot Teekaਸਰਬ ਮੇਂ ਅਪਨਾ ਆਪ ਸੋ ਸੁਆਮੀ ਵਰਤ ਰਹੈ ਹੈ। ਇਸੀ ਕਰ ਸਤਿਗੁਰ ਦੇਵ ਨੇ ਮੋਖ ਰੂਪ ਕਾਰਜ ਰਾਸ ਕਰ ਦੀਆ ਹੈ॥੧॥ ਰਹਾਉ ॥
Prof. Sahib Singh(ਸਰਨ ਪਏ ਸਿੱਖ ਦਾ) ਹਰੇਕ ਕੰਮ ਗੁਰੂ ਨੇ (ਸਦਾ) ਸਫਲ ਕੀਤਾ ਹੈ। (ਗੁਰੂ ਦੀ ਕਿਰਪਾ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਕ-ਪ੍ਰਭੂ ਹਰ ਥਾਂ ਆਪ ਹੀ ਆਪ ਮੌਜੂਦ ਹੈ ॥੧॥ ਰਹਾਉ ॥

ਪਦ ਅਰਥ ਆਪੇ = ਆਪ। ਵਰਤੈ = ਹਰ ਥਾਂ ਮੌਜੂਦ ਹੈ। ਰਾਸਿ ਕੀਆ = ਸਫਲ ਕਰ ਦਿੱਤਾ ਹੈ ॥੧॥ ਰਹਾਉ ॥

SikhNet (Spanish)Nuestro Señor y Maestro prevalece en Sí Mismo y el Divino Guru ha resuelto todos mis asuntos.(1-Pausa)

ਆਦਿ ਮਧਿ ਪ੍ਰਭੁ ਅੰਤਿ ਸੁਆਮੀ; ਅਪਨਾ ਥਾਟੁ ਬਨਾਇਓ ਆਪਿ ॥

aad madh prabh ant suaamee; apanaa thaatt banaaeo aap |

Sant Singh KhalsaIn the beginning, in the middle and in the end, God is our only Lord and Master. He Himself fashioned His Creation.
Manmohan SinghThe Lord does everything by Himself, The Divine Guru has set aright mine affairs. Pause.
Manmohan Singh (Punjabi)ਪ੍ਰਭੂ ਸਾਰਾ ਕੁਝ ਆਪ ਹੀ ਕਰਦਾ ਹੈ। ਈਸ਼ਵਰ-ਸਰੂਪ ਗੁਰਾਂ ਨੇ ਮੇਰੇ ਕੰਮ ਸੁਆਰ ਦਿੱਤੇ ਹਨ। ਠਹਿਰਾਉ।
Fareedkot Teekaਆਦਿ ਮਧ ਅੰਤਿ ਤੀਨੋਂ ਕਾਲੋਂ ਮੇਂ ਸੋਈ ਹਮਾਰਾ ਪ੍ਰਭੂ ਸੁਆਮੀ। ਇਹ ਸੰਸਾਰ ਰੂਪੀ ਅਪਨਾ (ਥਾਟੁ) ਬਣਾਉ ਤਿਸ ਨੇ ਆਪ ਹੀ ਬਨਾਇਆ ਹੈ॥
Prof. Sahib Singh(ਹੇ ਭਾਈ! ਗੁਰੂ ਇਹ ਸ਼ਰਧਾ ਪੈਦਾ ਕਰਦਾ ਹੈ ਕਿ) ਜਿਸ ਪ੍ਰਭੂ ਨੇ ਆਪਣੀ ਇਹ ਜਗਤ-ਖੇਡ ਬਣਾਈ ਹੈ ਉਹ ਮਾਲਕ ਪ੍ਰਭੂ (ਇਸ ਖੇਡ ਦੇ) ਸ਼ੁਰੂ ਵਿਚ, ਹੁਣ ਅਤੇ ਅਖ਼ੀਰ ਵਿਚ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = (ਜਗਤ-ਰਚਨਾ ਦੇ) ਵਿਚਕਾਰ, ਹੁਣ। ਅੰਤਿ = ਅਖ਼ੀਰ ਵਿਚ ਭੀ। ਥਾਟੁ = ਜਗਤ-ਰਚਨਾ।

SikhNet (Spanish)El Señor es en el principio, en el medio y en el fin; Él Mismo lleva a cabo Su propio Orden y Él Mismo salva el Honor de Sus Devotos,

ਅਪਨੇ ਸੇਵਕ ਕੀ ਆਪੇ ਰਾਖੈ; ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥

apane sevak kee aape raakhai; prabh mere ko vadd parataap |1|

Sant Singh KhalsaHe Himself saves His servant. Great is the glorious grandeur of my God! ||1||
Manmohan SinghHe Himself saves the honour of His slaves. Great is the glory of my Lord.
Manmohan Singh (Punjabi)ਆਪਣੇ ਗੋਲੇ ਦੀ ਇੱਜ਼ਤ ਉਹ ਖੁਦ ਹੀ ਰੱਖਦਾ ਹੈ। ਵਿਸ਼ਾਲ ਹੈ ਤਪ-ਤੇਜ ਮੇਰੇ ਠਾਕੁਰ ਦਾ।
Fareedkot Teekaਅਪਨੇ ਸੇਵਕੋਂ ਕੀ ਲੱਜਾ ਆਪ ਹੀ ਰਾਖਤਾ ਹੈ, ਐਸੇ ਮੇਰੇ ਪ੍ਰਭੂ ਕਾ ਬਡਾ ਪਰਤਾਪੁ ਹੈ॥੧॥
Prof. Sahib Singh(ਗੁਰੂ ਤੋਂ ਇਹ ਨਿਸ਼ਚਾ ਮਿਲਦਾ ਹੈ ਕਿ) ਉਸ ਪਰਮਾਤਮਾ ਦੀ ਬੜੀ ਤਾਕਤ ਹੈ, ਆਪਣੇ ਸੇਵਕ ਦੀ ਲਾਜ ਉਹ ਆਪ ਹੀ (ਸਦਾ) ਰੱਖਦਾ ਹੈ ॥੧॥

ਪਦ ਅਰਥ ਪਰਤਾਪੁ = ਤਾਕਤ ॥੧॥

SikhNet (Spanish)¡Qué espléndida es la Gloria de mi Señor!(1)

ਪਾਰਬ੍ਰਹਮ ਪਰਮੇਸੁਰ ਸਤਿਗੁਰ; ਵਸਿ ਕੀਨੑੇ ਜਿਨਿ ਸਗਲੇ ਜੰਤ ॥

paarabraham paramesur satigur; vas keenae jin sagale jant |

Sant Singh KhalsaThe Supreme Lord God, the Transcendent Lord is the True Guru; all beings are in His power.
Manmohan SinghThe Supreme Lord Master, under whose sway are all the sentient beings, is Himself the True Guru.
Manmohan Singh (Punjabi)ਸ਼੍ਰੋਮਣੀ ਸੁਆਮੀ ਮਾਲਕ ਜਿਸ ਦੇ ਇਖਤਿਆਰ ਵਿੱਚ ਹਨ ਸਾਰੇ ਪ੍ਰਾਣਧਾਰੀ, ਖੁਦ ਹੀ ਸੱਚਾ ਗੁਰੂ ਹੈ।
Fareedkot Teekaਸਤ ਸਰੂਪ (ਗੁਰ) ਵੱਡਾ ਪਾਰਬ੍ਰਹਮ ਪਰਮੇਸ੍ਵਰ ਹੈ, ਜਿਸ ਨੇ ਸਰਬ ਜਗਤ ਕੇ ਜੀਵ ਅਪਨੇ ਵਸ ਕਰੇ ਹੈਂ॥
Prof. Sahib Singhਜਿਸ ਪਾਰਬ੍ਰਹਮ ਪਰਮੇਸਰ ਨੇ ਸਾਰੇ ਜੀਅ ਜੰਤ ਆਪਣੇ ਵੱਸ ਵਿਚ ਰੱਖੇ ਹੋਏ ਹਨ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਗਲੇ = ਸਾਰੇ।

SikhNet (Spanish)Mi Señor Supremo, el Dios de dioses, el Guru Verdadero es Él; la creación entera está bajo Su influencia.

ਚਰਨ ਕਮਲ ਨਾਨਕ ਸਰਣਾਈ; ਰਾਮ ਨਾਮ ਜਪਿ ਨਿਰਮਲ ਮੰਤ ॥੨॥੧੯॥੧੦੫॥

charan kamal naanak saranaaee; raam naam jap niramal mant |2|19|105|

Sant Singh KhalsaNanak seeks the Sanctuary of His Lotus Feet, chanting the Lord's Name, the immaculate Mantra. ||2||19||105||
Manmohan SinghNanak seeks the protection of the Lord's Lotus feet and utters he the immaculate spell of His Name.
Manmohan Singh (Punjabi)ਨਾਨਕ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੋੜਦਾ ਹੈ ਅਤੇ ਉਹ ਉਸ ਦੇ ਨਾਮ ਦੇ ਪਵਿੱਤਰ ਮੰਤਰ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਚਰਨ ਕਮਲੋਂ ਕੀ ਹਮ ਸਰਣਾਈ ਹੋਇਕਰ ਰਾਮ ਨਾਮ ਰੂਪੀ ਮੰਤ੍ਰ ਜਪ ਕਰ ਨਿਰਮਲ ਭਏ ਹੈਂ॥੨॥੧੯॥੧੦੫॥☬ਪੁਨਾ ਸੋਈ ਪ੍ਰਕਾਰ ਕਹਤੇ ਹੈਂ:
Prof. Sahib Singhਹੇ ਨਾਨਕ! ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ। (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਮੰਤਰ ਜਪਿਆਂ ਪਵਿੱਤਰ ਜੀਵਨ ਵਾਲਾ ਬਣ ਜਾਈਦਾ ਹੈ ॥੨॥੧੯॥੧੦੫॥

ਪਦ ਅਰਥ ਨਾਨਕ = ਹੇ ਨਾਨਕ! ਜਪਿ = ਜਪ ਕੇ। ਨਿਰਮਲ = ਪਵਿਤ੍ਰ ਆਚਰਨ ਵਾਲਾ। ਮੰਤ = ਮੰਤਰ ॥੨॥੧੯॥੧੦੫॥

SikhNet (Spanish)Nanak busca sólo el Refugio de los Pies de Loto del Señor y contempla el Mantra Inmaculado del Nombre de Dios. (2-19-105)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਤਾਪ ਪਾਪ ਤੇ. ਰਾਖੇ ਆਪ ॥

taap paap te. raakhe aap |

Sant Singh KhalsaHe Himself protects me from suffering and sin.
Manmohan SinghFrom sufferings and sins, the Lord Himself protects me.
Manmohan Singh (Punjabi)ਦੁਖੜਿਆਂ ਅਤੇ ਗੁਨਾਹਾਂ ਤੋਂ ਸੁਆਮੀ ਖੁਦ ਹੀ ਮੇਰੀ ਰੱਖਿਆ ਕਰਦਾ ਹੈ।
Fareedkot Teekaਵਾਹਿਗੁਰੂ ਨੇ ਹਮ ਕੋ (ਤਾਪ) ਦੁਖ ਔ ਪਾਪੋਂ ਤੇ ਆਪ ਹੀ ਰਾਖ ਲੀਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪ ਉਹਨਾਂ ਮਨੁੱਖਾਂ ਨੂੰ ਸਾਰੇ ਦੁੱਖਾਂ-ਕਲੇਸ਼ਾਂ ਤੋਂ ਵਿਕਾਰਾਂ ਤੋਂ ਬਚਾ ਲੈਂਦਾ ਹੈ,

ਪਦ ਅਰਥ ਤਾਪ ਤੇ = ਦੁੱਖਾਂ-ਕਲੇਸ਼ਾਂ ਤੋਂ। ਰਾਖੇ = ਬਚਾਂਦਾ ਹੈ।

SikhNet (Spanish)El Señor Mismo nos ha salvado de todos los errores y de todos los males.

ਸੀਤਲ ਭਏ ਗੁਰ ਚਰਨੀ ਲਾਗੇ; ਰਾਮ ਨਾਮ ਹਿਰਦੇ ਮਹਿ ਜਾਪ ॥੧॥ ਰਹਾਉ ॥

seetal bhe gur charanee laage; raam naam hirade meh jaap |1| rahaau |

Sant Singh KhalsaFalling at the Guru's Feet, I am cooled and soothed; I meditate on the Lord's Name within my heart. ||1||Pause||
Manmohan SinghRepairing to the Guru's feet and contemplating the Lord's Name within my mind, I am tranquilised. Pause.
Manmohan Singh (Punjabi)ਗੁਰਾਂ ਦੇ ਪੈਰੀਂ ਪੈ ਅਤੇ ਆਪਣੇ ਰਿਦੇ ਅੰਦਰ ਸਾਹਿਬ ਦੇ ਨਾਮ ਦਾ ਸਿਮਰਨ ਕਰ, ਮੈਂ ਠੰਢਾ-ਠਾਰ ਹੋ ਗਿਆ ਹਾਂ। ਠਹਿਰਾਉ।
Fareedkot Teekaਗੁਰੋਂ ਕੀ ਚਰਨੀ ਲਾਗਨੇ ਤੇ ਸੀਤਲ ਭਏ ਹੈਂ, ਕਿਉਂਕਿ ਰਾਮ ਨਾਮ ਕੇ ਜਾਪ ਕੋ ਹਿਰਦੇ ਮੇਂ ਜਪਿਆ ਹੈ॥੧॥ ਰਹਾਉ ॥
Prof. Sahib Singhਉਹਨਾਂ ਦੇ ਹਿਰਦੇ ਠੰਢੇ-ਠਾਰ ਹੋ ਜਾਂਦੇ ਹਨ, ਜੇਹੜੇ ਗੁਰੂ ਦੀ ਚਰਨੀਂ ਲੱਗਦੇ ਹਨ ਅਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਜਪਦੇ ਹਨ ॥੧॥ ਰਹਾਉ ॥

ਪਦ ਅਰਥ ਸੀਤਲ = ਸ਼ਾਂਤ। ਮਹਿ = ਵਿਚ ॥੧॥ ਰਹਾਉ ॥

SikhNet (Spanish)Vivo a los Pies del Guru en Paz y mis horas las paso recitando el Naam, el Nombre del Señor. (1-Pausa)

ਕਰਿ ਕਿਰਪਾ ਹਸਤ ਪ੍ਰਭਿ ਦੀਨੇ; ਜਗਤ ਉਧਾਰ ਨਵ ਖੰਡ ਪ੍ਰਤਾਪ ॥

kar kirapaa hasat prabh deene; jagat udhaar nav khandd prataap |

Sant Singh KhalsaGranting His Mercy, God has extended His Hands. He is the Emancipator of the World; His glorious radiance pervades the nine continents.
Manmohan SinghShowing His benediction, the Lord has shielded me with His hands. He glory is manifest in the nine continents and He is the Emancipator of the World.
Manmohan Singh (Punjabi)ਆਪਣੀ ਰਹਿਮਤ ਧਾਰ ਸਾਹਿਬ ਨੇ ਆਪਣੇ ਹੱਥਾਂ ਨਾਲ ਮੇਰੀ ਰੱਖਿਆ ਕੀਤੀ ਹੈ। ਉਸ ਦਾ ਤਾਪ-ਤੇਜ ਨੌਵਾਂ ਮਹਾਂਦੀਪ ਅੰਦਰ ਪ੍ਰਗਟ ਹੈ ਅਤੇ ਉਹ ਸੰਸਾਰ ਦਾ ਪਾਰ ਉਤਾਰਾ ਕਰਨ ਵਾਲਾ ਹੈ।
Fareedkot Teekaਕ੍ਰਿਪਾ ਕਰ ਕੇ ਪ੍ਰਭੂ ਨੇ ਹਮਾਰੇ ਮਸਤਕ ਪਰ ਹਸਤ ਕਮਲ ਧਰ ਦੀਏ ਹੈਂ ਔ ਜਗਤ ਤੇ ਹਮ ਕੋ ਉਧਾਰਨ ਕੀਆ ਹੈ। ਤਿਸੀ ਤੇ ਨਵਖੰਡੋਂ ਮੇਂ ਹਮਾਰਾ ਪ੍ਰਤਾਪੁ ਭਯਾ ਹੈ; ਨਵਖੰਡ ਮੇਂ ਜਿਸ ਕਾ ਪ੍ਰਤਾਪੁ ਹੈ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਜਾਪਦੇ ਹਨ) ਪ੍ਰਭੂ ਨੇ ਸਦਾ ਮੇਹਰ ਕਰ ਕੇ ਆਪਣੇ ਹੱਥ (ਉਹਨਾਂ ਦੇ ਸਿਰ ਉਤੇ) ਰੱਖੇ ਹਨ। ਉਹ ਪ੍ਰਭੂ ਸਾਰੇ ਜਗਤ ਨੂੰ ਪਾਰ ਲੰਘਾਣ ਵਾਲਾ ਹੈ, ਉਸ ਦਾ ਤੇਜ ਸਾਰੇ ਸੰਸਾਰ ਵਿਚ ਚਮਕ ਰਿਹਾ ਹੈ।

ਪਦ ਅਰਥ ਕਰਿ = ਕਰ ਕੇ। ਹਸਤ = ਹੱਥ। ਪ੍ਰਭਿ = ਪ੍ਰਭੂ ਨੇ। ਜਗਤ ਉਧਾਰ = ਸਾਰੇ ਜਗਤ ਨੂੰ ਪਾਰ ਉਤਾਰਨ ਵਾਲਾ। ਨਵਖੰਡ = ਨੌ ਖੰਡਾਂ ਵਿਚ, ਸਾਰੇ ਸੰਸਾਰ ਵਿਚ। ਪ੍ਰਤਾਪ = ਤੇਜ।

SikhNet (Spanish)En Su Misericordia el Señor me ha protegido con Su Mano Misericordiosa. Mi Señor es el Emancipador del mundo y Su Gloria resuena a través del Universo entero.

ਦੁਖ ਬਿਨਸੇ. ਸੁਖ ਅਨਦ ਪ੍ਰਵੇਸਾ; ਤ੍ਰਿਸਨ ਬੁਝੀ. ਮਨ ਤਨ ਸਚੁ ਧ੍ਰਾਪ ॥੧॥

dukh binase. sukh anad pravesaa; trisan bujhee. man tan sach dhraap |1|

Sant Singh KhalsaMy pain has been dispelled, and peace and pleasure have come; my desire is quenched, and my mind and body are truly satisfied. ||1||
Manmohan SinghMy affliction is past, my desire is quenched, peace and pleasure have entered my mind and my soul and body are all sated.
Manmohan Singh (Punjabi)ਮੇਰਾ ਕਸ਼ਟ ਨਵਿਰਤ ਹੋ ਗਿਆ ਹੈ, ਮੇਰੀ ਖਾਹਿਸ਼ ਬੁਝ ਗਈ ਹੈ, ਆਰਾਮ ਅਤੇ ਖੁਸ਼ੀ ਮੇਰੇ ਹਿਰਦੇ ਅੰਦਰ ਦਾਖਲ ਹੋ ਗਏ ਹਨ ਅਤੇ ਮੇਰੀ ਜਿੰਦੜੀ ਦੇ ਦੇਹ ਸਮੂਹ ਰੱਜ ਗਏ ਹਨ।
Fareedkot Teekaਤਾਂ ਤੇ ਜਨਮ ਮਰਨ ਆਦੀ ਦੁਖ ਬਿਨਸ ਗਏ ਹੈਂ ਔ ਸੁਖ ਸਰੂਪ ਕਾ ਅਨੰਦ ਰਿਦੇ ਮੇਂ ਆਨ ਪ੍ਰਵੇਸਿਆ ਹੈ। ਪੁਨਾ ਤ੍ਰਿਸਨਾ ਅਗਨੀ ਹਮਾਰੀ ਬੁਝ ਗਈ ਹੈ ਔ ਹਮਾਰਾ ਮਨ ਤਨ ਸਚ ਕੋ ਪਾਇਕਰ (ਧ੍ਰਾਪ) ਤ੍ਰਿਪਤ ਹੂਆ ਹੈ॥੧॥
Prof. Sahib Singh(ਸਿਮਰਨ ਕਰਨ ਵਾਲੇ ਮਨੁੱਖਾਂ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਆਨੰਦ ਆ ਵੱਸਦੇ ਹਨ, ਸਦਾ-ਥਿਰ ਹਰਿ-ਨਾਮ ਜਪ ਕੇ ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਉਹਨਾਂ ਦਾ ਮਨ ਰੱਜ ਜਾਂਦਾ ਹੈ, ਉਹਨਾਂ ਦਾ ਸਰੀਰ (ਇੰਦ੍ਰੇ) ਰੱਜ ਜਾਂਦਾ ਹੈ ॥੧॥

ਪਦ ਅਰਥ ਸਚੁ = ਸਦਾ-ਥਿਰ ਹਰੀ-ਨਾਮ। ਧ੍ਰਾਪ = ਰੱਜ ਜਾਂਦੇ ਹਨ ॥੧॥

SikhNet (Spanish)Mis aflicciones han sido erradicadas y ahora habito en Paz. Mi deseo se apaciguó porque mi cuerpo y mi mente se saciaron con la Verdad del Señor. (1)

ਅਨਾਥ ਕੋ ਨਾਥੁ. ਸਰਣਿ ਸਮਰਥਾ; ਸਗਲ ਸ੍ਰਿਸਟਿ ਕੋ ਮਾਈ ਬਾਪੁ ॥

anaath ko naath. saran samarathaa; sagal srisatt ko maaee baap |

Sant Singh KhalsaHe is the Master of the masterless, All-powerful to give Sanctuary. He is the Mother and Father of the whole Universe.
Manmohan SinghThe Lord is the Master of the masterless and potent to give refuge. He is the Father and Mother of entire creation.
Manmohan Singh (Punjabi)ਪ੍ਰਭੂ ਨਿਖਸਮਿਆਂ ਦਾ ਖਸਮ ਅਤੇ ਪਨਾਹ ਦੇਣ ਯੋਗ ਹੈ। ਉਹ ਸਮੂਹ ਰਚਨਾ ਦਾ ਬਾਬਲ ਅਤੇ ਅੰਮੜੀ ਹੈ।
Fareedkot Teekaਅਨਾਥਾਂ ਕਾ ਨਾਥ ਹੈ ਔ ਸਰਣਾਗਤੋਂ ਕਾ ਰਖ੍ਯਕ ਸਮਰਥੁ ਹੈ, ਔ ਸੰਪੂਰਨ ਸ੍ਰਿਸ਼ਟੀ ਕਾ ਮਾਤਾ ਪਿਤਾ ਹੋ ਕਰ ਪਾਲਨਾ ਕਰਤਾ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਸਰਨ ਆਇਆਂ ਦੀ ਸਹਾਇਤਾ ਕਰਨ-ਜੋਗ ਹੈ, ਸਾਰੀ ਸ੍ਰਿਸ਼ਟੀ ਦਾ ਮਾਂ-ਪਿਉ ਹੈ।

ਪਦ ਅਰਥ ਕੋ = ਦਾ। ਨਾਥੁ = ਖਸਮ। ਸਰਣਿ ਸਮਰਥਾ = ਸਰਨ ਪਏ ਦੀ ਸਹਾਇਤਾ ਕਰਨ-ਯੋਗਾ।

SikhNet (Spanish)Mi Señor es el Soporte del débil, el Único Digno de dar Refugio; Él es el Padre y la Madre de toda la creación.

ਭਗਤਿ ਵਛਲ ਭੈ ਭੰਜਨ ਸੁਆਮੀ; ਗੁਣ ਗਾਵਤ ਨਾਨਕ ਆਲਾਪ ॥੨॥੨੦॥੧੦੬॥

bhagat vachhal bhai bhanjan suaamee; gun gaavat naanak aalaap |2|20|106|

Sant Singh KhalsaHe is the Lover of His devotees, the Destroyer of fear; Nanak sings and chants the Glorious Praises of his Lord and Master. ||2||20||106||
Manmohan SinghHe is the Lover of devotional service and the Destroyer of dread, Nanak sings and utters his Lord's praise.
Manmohan Singh (Punjabi)ਉਹ ਪ੍ਰੇਮਮਈ ਸੇਵਾ ਨੂੰ ਪਿਆਰ ਕਰਨ ਵਾਲਾ ਅਤੇ ਡਰ ਨਾਸ ਕਰਨ ਵਾਲਾ ਹੈ। ਨਾਨਕ ਆਪਣੇ ਪ੍ਰਭੂ ਦੀ ਉਸਤਤੀ ਗਾਇਨ ਅਤੇ ਉਚਾਰਨ ਕਰਦਾ ਹੈ।
Fareedkot Teekaਭਗਤੋਂ ਕਾ (ਵਛਲ) ਪਿਆਰਾ ਹੈ, ਸਰਬ ਭੈ ਕੇ ਦੂਰ ਕਰਨਹਾਰਾ ਸੁਆਮੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਗੁਣੋਂ ਕੋ ਰਾਗੋਂ ਮੇਂ ਅਲਾਪ ਕਰ ਉਚਾਰਨ ਕਰਤੇ ਹੈਂ॥੨॥੨੦॥੧੦੬॥☬ਗੁਰੋਂ ਕੇ ਮਿਲਾਪ ਸੇ ਨਾਮ ਜਪ ਕਰ ਅਪਨਾ ਲਾਭ ਉਚਾਰਨ ਕਰਤੇ ਹੈਂ:
Prof. Sahib Singhਉਹ ਮਾਲਕ-ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਉਸ ਦੇ ਗੁਣ ਗਾ ਗਾ ਕੇ ਉਸ ਦਾ ਨਾਮ ਜਪਿਆ ਕਰ ॥੨॥੨੦॥੧੦੬॥

ਪਦ ਅਰਥ ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭੈ ਭੰਜਨ = ਸਾਰੇ ਡਰ ਨਾਸ ਕਰਨ ਵਾਲਾ। ਆਲਾਪ = ਉਚਾਰਨ ਕਰ ॥੨॥੨੦॥੧੦੬॥

SikhNet (Spanish)Es el Amante de Sus Devotos, el Destructor del miedo, y por eso Nanak canta Su Alabanza. (2-20-106)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜਿਸ ਤੇ ਉਪਜਿਆ; ਤਿਸਹਿ ਪਛਾਨੁ ॥

jis te upajiaa; tiseh pachhaan |

Sant Singh KhalsaAcknowledge the One, from whom You originated.
Manmohan SinghRecognise thou Him, O man, from whom thou hast sprung.
Manmohan Singh (Punjabi)ਤੂੰ ਉਸ ਦੀ ਸਿੰਞਾਣ ਕਰ, ਹੇ ਬੰਦੇ! ਜਿਸ ਤੋਂ ਤੂੰ ਉਤਪੰਨ ਹੋਇਆ ਹੈ।
Fareedkot Teekaਜਿਸ ਵਾਹਿਗੁਰੂ ਤੇ ਮੈਂ ਉਪਜਿਆ ਥਾ ਅਬ ਗੁਰੋਂ ਦ੍ਵਾਰਾ ਤਿਸੀ ਕੋ ਪਹਿਚਾਨਿਆਂ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਤੋਂ ਤੂੰ ਪੈਦਾ ਹੋਇਆ ਹੈਂ, ਉਸ ਨਾਲ ਹੀ (ਸਦਾ) ਸਾਂਝ ਪਾਈ ਰੱਖ।

ਪਦ ਅਰਥ ਜਿਸ ਤੇ = ਜਿਸ (ਪਰਮਾਤਮਾ) ਤੋਂ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}। ਤੇ = ਤੋਂ। ਤਿਸਹਿ = ਤਿਸੁ ਹੀ, ਉਸ ਨੂੰ ਹੀ। ਪਛਾਣ = ਸਾਂਝ ਪਾ।

SikhNet (Spanish)Toma Conciencia de Él, de Quien te ha creado,

ਪਾਰਬ੍ਰਹਮੁ ਪਰਮੇਸਰੁ ਧਿਆਇਆ; ਕੁਸਲ ਖੇਮ ਹੋਏ ਕਲਿਆਨ ॥੧॥ ਰਹਾਉ ॥

paarabraham paramesar dhiaaeaa; kusal khem hoe kaliaan |1| rahaau |

Sant Singh KhalsaMeditating on the Supreme Lord God, the Transcendent Lord, I have found peace, pleasure and salvation. ||1||Pause||
Manmohan SinghContemplating the Transcendent Lord Master, I have procured pleasure, peace and salvation. Pause.
Manmohan Singh (Punjabi)ਪਰਮ ਪ੍ਰਭੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਨੂੰ ਅਨੰਦ, ਆਰਾਮ ਅਤੇ ਮੋਖਸ਼ ਪਰਾਪਤ ਹੋ ਗਈ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਪਰਮੇਸਰ ਕੋ ਧਿਆਇਆ ਹੈ, ਤਿਸ ਕਰ (ਕੁਸਲ) ਸੁਖ (ਖੇਮ) ਰਖ੍ਯਾ ਔਰ (ਕਲਿਆਨ) ਮੁਖ੍ਯ ਸਭ ਮੁਝ ਕੋ ਪ੍ਰਾਪਤ ਭਏ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੇ ਉਸ ਪਾਰਬ੍ਰਹਮ ਪਰਮੇਸਰ ਦਾ ਨਾਮ ਸਿਮਰਿਆ ਹੈ ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਕੁਸਲ ਖੇਮ = ਸੁਖ-ਸਾਂਦ ॥੧॥ ਰਹਾਉ ॥

SikhNet (Spanish)pues contemplando al Señor Supremo, al Dios de dioses, uno es emancipado y habita siempre en Éxtasis. (1-Pausa)

ਗੁਰੁ ਪੂਰਾ ਭੇਟਿਓ ਬਡ ਭਾਗੀ; ਅੰਤਰਜਾਮੀ ਸੁਘੜੁ ਸੁਜਾਨੁ ॥

gur pooraa bhettio badd bhaagee; antarajaamee sugharr sujaan |

Sant Singh KhalsaI met the Perfect Guru, by great good fortune, and so found the wise and all-knowing Lord, the Inner-knower, the Searcher of hearts.
Manmohan SinghBy great good luck, I have met the Perfect Wise and Omniscient Guru, the inner-knower.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾਂ, ਮੈਂ ਅੰਦਰਲੀਆਂ ਜਾਨਣਹਾਰ ਪੂਰਨ, ਸਿਆਣੇ ਅਤੇ ਸਰਬਗ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਅੰਤਰਜਾਮੀ (ਸੁਘੜੁ) ਸੁਸਟੂ ਘਾੜਤ ਵਾਲਾ, ਭਾਵ ਸੁੰਦਰ ਸਰੂਪ ਸੋ (ਸੁਜਾਨੁ) ਚਤਰੁ ਵਾਹਿਗੁਰੂ ਹੈ। ਤਿਸ ਨੇ ਹਮ ਵਡਭਾਗੀਆ ਕੋ ਪੂਰਾ ਗੁਰੂ (ਭੇਟਿਓ) ਮਿਲਾਇ ਦੀਆ ਹੈ॥☬ਪੁਨਾ ਸੋ ਵਾਹਿਗੁਰੂ ਕੈਸਾ ਹੈ?
Prof. Sahib Singhਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਬੰਦਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸੋਹਣਾ ਤੇ ਸਿਆਣਾ ਹੈ,

ਪਦ ਅਰਥ ਭੇਟਿਓ = ਮਿਲਿਆ। ਬਡਭਾਗੀ = ਜਿਸ ਵੱਡੇ ਭਾਗਾਂ ਵਾਲੇ ਨੂੰ। ਸੁਘੜੁ = ਸੋਹਣਾ। ਸੁਜਾਨੁ = ਸਿਆਣਾ।

SikhNet (Spanish)Cuando por buena fortuna conocemos al Guru Perfecto, el Conocedor interno, el Maestro Sabio,

ਹਾਥ ਦੇਇ ਰਾਖੇ ਕਰਿ ਅਪਨੇ; ਬਡ ਸਮਰਥੁ ਨਿਮਾਣਿਆ ਕੋ ਮਾਨੁ ॥੧॥

haath dee raakhe kar apane; badd samarath nimaaniaa ko maan |1|

Sant Singh KhalsaHe gave me His Hand, and making me His own, He saved me; He is absolutely all-powerful, the honor of the dishonored. ||1||
Manmohan SinghDeeming His won, the Lord save me by giving His hand, He is supremely powerful and the honour of the dishonoured.
Manmohan Singh (Punjabi)ਆਪਣਾ ਨਿੱਜ ਦਾ ਜਾਣ ਸੁਆਮੀ ਆਪਣਾ ਹੱਥ ਦੇ ਕੇ ਰੱਖਿਆ ਕਰਦਾ ਹੈ। ਉਹ ਘਰਮ ਬਲਵਾਨ ਅਤੇ ਨਿਪੱਤਿਆਂ ਦਾ ਪਤ ਹੈ।
Fareedkot Teekaਬਡਾ ਸਮਰਥ ਨਿਮਾਣਿਆਂ ਕਾ ਮਾਣ ਹੈ, ਤਿਸ ਨੇ ਹਮ ਦਾਸੋਂ ਕੋ ਅਪਨੇ ਕਰ ਕੇ ਹਾਥ ਦੇ ਕਰ ਰਾਖ ਲੀਆ ਹੈ॥੧॥
Prof. Sahib Singhਜੋ ਵੱਡੀ ਤਾਕਤ ਦਾ ਮਾਲਕ ਹੈ ਅਤੇ ਜੋ ਨਿਮਾਣਿਆਂ ਨੂੰ ਆਦਰ-ਮਾਣ ਦੇਣ ਵਾਲਾ ਹੈ; ਉਹਨਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਉਹ ਪਰਮਾਤਮਾ (ਸਭ ਡਰਾਂ ਭਰਮਾਂ ਤੋਂ) ਬਚਾਈ ਰੱਖਦਾ ਹੈ ॥੧॥

ਪਦ ਅਰਥ ਦੇਇ = ਦੇ ਕੇ ॥੧॥

SikhNet (Spanish)el Todopoderoso Señor, el Orgullo del débil, entonces Él nos protege. (1)

ਭ੍ਰਮ ਭੈ ਬਿਨਸਿ ਗਏ ਖਿਨ ਭੀਤਰਿ; ਅੰਧਕਾਰ ਪ੍ਰਗਟੇ ਚਾਨਾਣੁ ॥

bhram bhai binas ge khin bheetar; andhakaar pragatte chaanaan |

Sant Singh KhalsaDoubt and fear have been dispelled in an instant, and in the darkness, the Divine Light shines forth.
Manmohan SinghMy doubt and dread are dispelled in an instant and within my dark mind the Divine light has dawned.
Manmohan Singh (Punjabi)ਮੇਰਾ ਸੰਦੇਹ ਅਤੇ ਡਰ ਇਕ ਮੁਹਤ ਵਿੱਚ ਦੂਰ ਹੋ ਗਏ ਹਨ ਅਤੇ ਮੇਰੇ ਹਨ੍ਹੇਰੇ ਰਿਦੇ ਅੰਦਰ ਦੱਬੀ ਨੂਰ ਨਾਜ਼ਲ ਹੋ ਗਿਆ ਹੈ।
Fareedkot Teekaਤਿਸੀ ਤੇ ਹਮਾਰੇ ਭ੍ਰਮ ਔਰ ਭੈ ਖਿਨ ਮੇਂ ਬਿਨਸ ਗਏ ਹੈਂ। ਅੰਤਸਕਰਨ ਮੇਂ ਜੋ ਅਗ੍ਯਾਨ ਰੂਪ ਅੰਧਕਾਰੁ ਥਾ, ਤਿਸ ਮੇਂ ਗਿਆਨ ਰੂਪੀ (ਚਾਨਣੁ) ਪ੍ਰਕਾਸੁ ਹੋ ਕਰ ਅੰਤਹਕਰਣ ਪ੍ਰਗਟ ਭਯਾ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ) ਸਾਰੇ ਡਰ ਭਰਮ ਖਿਨ ਵਿਚ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰੋਂ ਮੋਹ ਦਾ) ਹਨੇਰਾ ਦੂਰ ਹੋ ਕੇ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਅੰਧਕਾਰ = ਹਨੇਰਾ। ਚਾਨਾਣੁ = ਚਾਨਣ।

SikhNet (Spanish)Nuestra duda y nuestro miedo han sido erradicados en un instante y la Luz ha desterrado la oscuridad de la ignorancia.

ਸਾਸਿ ਸਾਸਿ ਆਰਾਧੈ ਨਾਨਕੁ; ਸਦਾ ਸਦਾ ਜਾਈਐ ਕੁਰਬਾਣੁ ॥੨॥੨੧॥੧੦੭॥

saas saas aaraadhai naanak; sadaa sadaa jaaeeai kurabaan |2|21|107|

Sant Singh KhalsaWith each and every breath, Nanak worships and adores the Lord; forever and ever, I am a sacrifice to Him. ||2||21||107||
Manmohan SinghWith every breath, Nanak meditates on the Lord and is ever, ever, a sacrifice unto Him.
Manmohan Singh (Punjabi)ਹਰ ਸੁਆਸ ਨਾਲ, ਨਾਨਕ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਹੀ ਉਸ ਤੋਂ ਘੋਲੀ ਜਾਂਦਾ ਹੈ।
Fareedkot Teekaਤਾਂ ਤੇ ਅਬ ਤਿਸ ਕੋ ਹਮ ਸਾਸ ਸਾਸ ਕਰ ਅਰਾਧਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਵਾਹਿਗੁਰੂ ਪਰ ਮਨ ਬਾਣੀ ਕਰ ਕੁਰਬਾਨ ਜਾਤੇ ਹੈਂ॥੨॥੨੧॥੧੦੭॥☬ਨਾਮ ਜਪ ਕਰ ਅਪਨੇ ਲਾਭ ਕੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਨਾਨਕ (ਤਾਂ) ਹਰੇਕ ਸਾਹ ਦੇ ਨਾਲ (ਉਸੇ ਪਰਮਾਤਮਾ ਨੂੰ) ਸਿਮਰਦਾ ਹੈ। (ਹੇ ਭਾਈ! ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੨੧॥੧੦੭॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕੁਰਬਾਣੁ = ਸਦਕੇ ॥੨॥੨੧॥੧੦੭॥

SikhNet (Spanish)Nanak contempla a su Señor con cada respiración y ofrece para siempre su ser en sacrificio a Él.(2-21-107)

Open this shabad →

Shabad Guru Arjan Dev Ji Raag Bilaaval continues on Ang 826

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਦੋਵੈ ਥਾਵ ਰਖੇ; ਗੁਰ ਸੂਰੇ ॥

dovai thaav rakhe; gur soore |

Sant Singh KhalsaBoth here and hereafter, the Mighty Guru protects me.
Manmohan SinghIn both the places, here and hereafter the chivalrous Guru protects me.
Manmohan Singh (Punjabi)ਏਥੇ ਅਤੇ ਅੱਗੇ, ਦੋਨਾਂ ਥਾਵਾਂ ਵਿੱਚ ਸੂਰਬੀਰ ਗੁਰਦੇਵ ਜੀ ਮੇਰੀ ਰੱਖਿਆ ਕਰਦੇ ਹਨ।
Fareedkot Teekaਗੁਰੂ ਸੂਰਮੇ ਨੇ ਹਮਾਰੇ ਦੁਸਮਨ ਦੋਵੇਂ ਰਾਗ ਦ੍ਵੈਖ ਥਾਵ ਰਖੇ, ਭਾਵ ਮਾਰ ਦੀਏ ਹੈਂ। ਭਾਵ ਯਹਿ ਸਤਿਗੁਰੋਂ ਕੀ ਕ੍ਰਿਪਾ ਤੇ ਹਮਾਰੇ ਰਾਗ ਦ੍ਵੈਸ ਨਿਵਰਤ ਭਏ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ (ਉਸ ਦਾ ਇਹ ਲੋਕ ਅਤੇ ਪਰਲੋਕ) ਦੋਵੇਂ ਹੀ (ਵਿਗੜਨ ਤੋਂ) ਬਚਾ ਲੈਂਦਾ ਹੈ।

ਪਦ ਅਰਥ ਦੋਵੈ ਥਾਵ = (ਇਹ ਲੋਕ ਅਤੇ ਪਰਲੋਕ) ਦੋਵੇਂ ਥਾਂ {ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਗੁਰ ਸੂਰੇ = ਸੂਰਮੇ ਗੁਰੂ ਨੇ।

SikhNet (Spanish)Mi Guru valeroso salva mi honor aquí y aquí después;

ਹਲਤ ਪਲਤ ਪਾਰਬ੍ਰਹਮਿ ਸਵਾਰੇ; ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥

halat palat paarabraham savaare; kaaraj hoe sagale poore |1| rahaau |

Sant Singh KhalsaGod has embellished this world and the next for me, and all my affairs are perfectly resolved. ||1||Pause||
Manmohan SinghThe Exalted Lord has embellished my this world and the next one, and all mine affairs are adjusted. Pause.
Manmohan Singh (Punjabi)ਉਚੇ ਸੁਆਮੀ ਨੇ ਮੇਰਾ ਇਹ ਲੋਕ ਅਤੇ ਪ੍ਰਲੋਕ ਸ਼ਸ਼ੋਭਤ ਕਰ ਦਿੱਤੇ ਹਨ ਅਤੇ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਠਹਿਰਾਉ।
Fareedkot Teekaਤਿਸੀ ਤੇ (ਹਲਤ) ਲੋਕ, (ਪਲਤ) ਪ੍ਰਲੋਕ ਪਾਰਬ੍ਰਹਮ ਨੇ ਸਵਾਰੇ ਹੈਂ ਔ ਸਰਬ ਕਾਰਜ ਹਮਾਰੇ ਪੂਰਨ ਹੋਏ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਨੇ (ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਹਲਤ = {अत्र} ਇਹ ਲੋਕ। ਪਲਤ = {परत्र} ਪਰਲੋਕ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਵਾਰੇ = ਸੋਹਣੇ ਬਣਾ ਦਿੱਤੇ। ਸਗਲੇ = ਸਾਰੇ। ਪੂਰੇ = ਸਫਲ ॥੧॥ ਰਹਾਉ ॥

SikhNet (Spanish)mi Dios Supremo está en ambos mundos. (1-Pausa)

ਹਰਿ ਹਰਿ ਨਾਮੁ ਜਪਤ ਸੁਖ ਸਹਜੇ; ਮਜਨੁ ਹੋਵਤ ਸਾਧੂ ਧੂਰੇ ॥

har har naam japat sukh sahaje; majan hovat saadhoo dhoore |

Sant Singh KhalsaChanting the Name of the Lord, Har, Har, I have found peace and poise, bathing in the dust of the feet of the Holy.
Manmohan SinghDeliberating over the Lord God's Name, man enjoys celestial bliss and bathes in the dust of the saints' feet.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਦਾ ਆਰਾਧਨ ਕਰਨ ਦੁਆਰਾ ਬੰਦਾ ਬੈਕੁੰਠੀ ਅਨੰਦ ਨੂੰ ਮਾਣਦਾ ਅਤੇ ਸੰਤਾਂ ਦੇ ਚਰਨਾਂ ਦੀ ਧੂੜ ਅੰਦਰ ਇਸ਼ਨਾਨ ਕਰਦਾ ਹੈ।
Fareedkot Teekaਹਰਿ ਹਰਿ ਨਾਮ ਕੋ ਜਪਤਿਆਂ ਹੋਇਆਂ (ਸਹਜੇ) ਸੁਭਾਵਕ ਹੀ ਸੁਖ ਹੋ ਰਹਾ ਹੈ, ਅਰ ਸੰਤ ਜਨੋਂ ਕੀ ਚਰਣ ਧੂੜੀ ਰੂਪ ਤੀਰਥ ਮੇਂ ਇਸਨਾਨ ਹੋ ਰਹਾ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਵਿਚ ਟਿਕੇ ਰਹੀਦਾ ਹੈ, ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ,

ਪਦ ਅਰਥ ਜਪਤ = ਜਪਦਿਆਂ। ਸਹਜੇ = ਆਤਮਕ ਅਡੋਲਤਾ ਵਿਚ। ਮਜਨੁ = ਚੁੱਭੀ, ਇਸ਼ਨਾਨ। ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ਵਿਚ।

SikhNet (Spanish)Contemplando el Nombre del Señor uno obtiene la Paz y se baña en el Polvo de los Santos.

ਆਵਣ ਜਾਣ ਰਹੇ. ਥਿਤਿ ਪਾਈ; ਜਨਮ ਮਰਣ ਕੇ ਮਿਟੇ ਬਿਸੂਰੇ ॥੧॥

aavan jaan rahe. thit paaee; janam maran ke mitte bisoore |1|

Sant Singh KhalsaComings and goings have ceased, and I have found stability; the pains of birth and death are eradicated. ||1||
Manmohan SinghHis comings and goings cease, obtains he stability and his lamentations of many births are ended.
Manmohan Singh (Punjabi)ਉਸ ਦੇ ਆਉਣੇ ਤੇ ਜਾਣੇ ਮਿਟ ਜਾਂਦੇ ਹਨ, ਉਹ ਅਸਥਿਰਤਾ ਨੂੰ ਪਾ ਲੈਂਦਾ ਹੈ ਅਤੇ ਉਸ ਦੇ ਜਨਮਾ ਜਨਮਾਤ੍ਰਾਂ ਦੇ ਰਿਲਾਪ ਮੁੱਕ ਜਾਂਦੇ ਹਨ।
Fareedkot Teekaਆਵਣ ਜਾਣ ਅਰਥਾਤ ਜਨਮ ਮਰਣ ਤੇ ਰਹਿਤ ਹੋ ਕਰ ਤਿਸ ਵਾਹਿਗੁਰੂ ਮੇਂ ਇਸਥਿਤੀ ਪਾਈ ਹੈ, ਤਿਸੀ ਤੇ ਜਨਮ ਮਰਨ ਕੇ (ਬਿਸੂਰੇ) ਝੋਰੇ ਹਮਾਰੇ ਸਭ ਮਿਟ ਗਏ ਹੈਂ॥੧॥
Prof. Sahib Singhਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ ॥੧॥

ਪਦ ਅਰਥ ਥਿਤਿ = {स्थिति} ਟਿਕਾਉ। ਬਿਸੂਰੇ = ਚਿੰਤਾ-ਝੋਰੇ ॥੧॥

SikhNet (Spanish)Sus idas y venidas cesan y las aflicciones de esas muertes y nacimientos se convierten en pasado. (1)

ਭ੍ਰਮ ਭੈ ਤਰੇ. ਛੁਟੇ ਭੈ ਜਮ ਕੇ; ਘਟਿ ਘਟਿ ਏਕੁ ਰਹਿਆ ਭਰਪੂਰੇ ॥

bhram bhai tare. chhutte bhai jam ke; ghatt ghatt ek rahiaa bharapoore |

Sant Singh KhalsaI cross over the ocean of doubt and fear, and the fear of death is gone; the One Lord is permeating and pervading in each and every heart.
Manmohan SinghHe swims across the ocean of doubt and dread, his fear of death is past and he sees the one Lord fully filling all the hearts.
Manmohan Singh (Punjabi)ਉਹ ਸੰਦੇਹ ਤੇ ਡਰ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਉਸ ਦਾ ਮੌਤ ਦਾ ਤ੍ਰਾਹ ਨਾਸ ਹੋ ਜਾਂਦਾ ਹੈ ਅਤੇ ਉਹ ਇਕ ਸਾਈਂ ਨੂੰ ਸਾਰਿਆਂ ਦਿਲਾਂ ਅੰਦਰ ਪਰੀਪੂਰਨ ਵੇਖਦਾ ਹੈ।
Fareedkot Teekaਭ੍ਰਮ (ਭੈ) ਭਇਆ ਥਾ ਜੋ ਤਿਸ ਭ੍ਰਮ ਰੂਪ ਸਮੁੰਦਰ ਤੇ ਹਮ ਤਰੇ ਹੈਂ, ਪੁਨਾ ਜਮ ਕੇ ਭੈ ਤੇ ਭੀ ਛੁਟੇ ਹੈਂ। ਕਿਉਂਕਿ ਸੰਪੂਰਨ ਘਟਿ ਘਟਿ ਮੇਂ ਏਕ ਵਾਹਿਗੁਰੂ ਹੀ (ਭਰਪੂਰੇ) ਰਮਿਆ ਹੋਇਆ ਜਾਣਿਆ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ,

ਪਦ ਅਰਥ ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਘਟਿ ਘਟਿ = ਹਰੇਕ ਸਰੀਰ ਵਿਚ। ਏਕੁ = ਇਕ ਪਰਮਾਤਮਾ ਹੀ।

SikhNet (Spanish)Nado a través del mar del miedo y de la duda; el terror a la muerte lo abandona y ve al Señor prevaleciendo en todo.

Open this shabad (7 lines, Angs 825-826) →

Ang 825 of 1430