ਬਿਲਾਵਲੁ ਮਹਲਾ ੫ ॥
bilaaval mahalaa 5 | Ang 825
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਦੋਵੈ ਥਾਵ ਰਖੇ; ਗੁਰ ਸੂਰੇ ॥
dovai thaav rakhe; gur soore | Ang 825
Sant Singh KhalsaBoth here and hereafter, the Mighty Guru protects me.
Manmohan SinghIn both the places, here and hereafter the chivalrous Guru protects me.
Manmohan Singh (Punjabi)ਏਥੇ ਅਤੇ ਅੱਗੇ, ਦੋਨਾਂ ਥਾਵਾਂ ਵਿੱਚ ਸੂਰਬੀਰ ਗੁਰਦੇਵ ਜੀ ਮੇਰੀ ਰੱਖਿਆ ਕਰਦੇ ਹਨ।
Fareedkot Teekaਗੁਰੂ ਸੂਰਮੇ ਨੇ ਹਮਾਰੇ ਦੁਸਮਨ ਦੋਵੇਂ ਰਾਗ ਦ੍ਵੈਖ ਥਾਵ ਰਖੇ, ਭਾਵ ਮਾਰ ਦੀਏ ਹੈਂ। ਭਾਵ ਯਹਿ ਸਤਿਗੁਰੋਂ ਕੀ ਕ੍ਰਿਪਾ ਤੇ ਹਮਾਰੇ ਰਾਗ ਦ੍ਵੈਸ ਨਿਵਰਤ ਭਏ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ (ਉਸ ਦਾ ਇਹ ਲੋਕ ਅਤੇ ਪਰਲੋਕ) ਦੋਵੇਂ ਹੀ (ਵਿਗੜਨ ਤੋਂ) ਬਚਾ ਲੈਂਦਾ ਹੈ।ਪਦ ਅਰਥ ਦੋਵੈ ਥਾਵ = (ਇਹ ਲੋਕ ਅਤੇ ਪਰਲੋਕ) ਦੋਵੇਂ ਥਾਂ {ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਗੁਰ ਸੂਰੇ = ਸੂਰਮੇ ਗੁਰੂ ਨੇ।
SikhNet (Spanish)Mi Guru valeroso salva mi honor aquí y aquí después;
ਹਲਤ ਪਲਤ ਪਾਰਬ੍ਰਹਮਿ ਸਵਾਰੇ; ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥
halat palat paarabraham savaare; kaaraj hoe sagale poore |1| rahaau | Ang 825
Sant Singh KhalsaGod has embellished this world and the next for me, and all my affairs are perfectly resolved. ||1||Pause||
Manmohan SinghThe Exalted Lord has embellished my this world and the next one, and all mine affairs are adjusted. Pause.
Manmohan Singh (Punjabi)ਉਚੇ ਸੁਆਮੀ ਨੇ ਮੇਰਾ ਇਹ ਲੋਕ ਅਤੇ ਪ੍ਰਲੋਕ ਸ਼ਸ਼ੋਭਤ ਕਰ ਦਿੱਤੇ ਹਨ ਅਤੇ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਠਹਿਰਾਉ।
Fareedkot Teekaਤਿਸੀ ਤੇ (ਹਲਤ) ਲੋਕ, (ਪਲਤ) ਪ੍ਰਲੋਕ ਪਾਰਬ੍ਰਹਮ ਨੇ ਸਵਾਰੇ ਹੈਂ ਔ ਸਰਬ ਕਾਰਜ ਹਮਾਰੇ ਪੂਰਨ ਹੋਏ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਨੇ (ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਹਲਤ = {अत्र} ਇਹ ਲੋਕ। ਪਲਤ = {परत्र} ਪਰਲੋਕ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਵਾਰੇ = ਸੋਹਣੇ ਬਣਾ ਦਿੱਤੇ। ਸਗਲੇ = ਸਾਰੇ। ਪੂਰੇ = ਸਫਲ ॥੧॥ ਰਹਾਉ ॥
SikhNet (Spanish)mi Dios Supremo está en ambos mundos. (1-Pausa)
ਹਰਿ ਹਰਿ ਨਾਮੁ ਜਪਤ ਸੁਖ ਸਹਜੇ; ਮਜਨੁ ਹੋਵਤ ਸਾਧੂ ਧੂਰੇ ॥
har har naam japat sukh sahaje; majan hovat saadhoo dhoore | Ang 825
Sant Singh KhalsaChanting the Name of the Lord, Har, Har, I have found peace and poise, bathing in the dust of the feet of the Holy.
Manmohan SinghDeliberating over the Lord God's Name, man enjoys celestial bliss and bathes in the dust of the saints' feet.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਦਾ ਆਰਾਧਨ ਕਰਨ ਦੁਆਰਾ ਬੰਦਾ ਬੈਕੁੰਠੀ ਅਨੰਦ ਨੂੰ ਮਾਣਦਾ ਅਤੇ ਸੰਤਾਂ ਦੇ ਚਰਨਾਂ ਦੀ ਧੂੜ ਅੰਦਰ ਇਸ਼ਨਾਨ ਕਰਦਾ ਹੈ।
Fareedkot Teekaਹਰਿ ਹਰਿ ਨਾਮ ਕੋ ਜਪਤਿਆਂ ਹੋਇਆਂ (ਸਹਜੇ) ਸੁਭਾਵਕ ਹੀ ਸੁਖ ਹੋ ਰਹਾ ਹੈ, ਅਰ ਸੰਤ ਜਨੋਂ ਕੀ ਚਰਣ ਧੂੜੀ ਰੂਪ ਤੀਰਥ ਮੇਂ ਇਸਨਾਨ ਹੋ ਰਹਾ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਵਿਚ ਟਿਕੇ ਰਹੀਦਾ ਹੈ, ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ,ਪਦ ਅਰਥ ਜਪਤ = ਜਪਦਿਆਂ। ਸਹਜੇ = ਆਤਮਕ ਅਡੋਲਤਾ ਵਿਚ। ਮਜਨੁ = ਚੁੱਭੀ, ਇਸ਼ਨਾਨ। ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ਵਿਚ।
SikhNet (Spanish)Contemplando el Nombre del Señor uno obtiene la Paz y se baña en el Polvo de los Santos.
ਆਵਣ ਜਾਣ ਰਹੇ. ਥਿਤਿ ਪਾਈ; ਜਨਮ ਮਰਣ ਕੇ ਮਿਟੇ ਬਿਸੂਰੇ ॥੧॥
aavan jaan rahe. thit paaee; janam maran ke mitte bisoore |1| Ang 825
Sant Singh KhalsaComings and goings have ceased, and I have found stability; the pains of birth and death are eradicated. ||1||
Manmohan SinghHis comings and goings cease, obtains he stability and his lamentations of many births are ended.
Manmohan Singh (Punjabi)ਉਸ ਦੇ ਆਉਣੇ ਤੇ ਜਾਣੇ ਮਿਟ ਜਾਂਦੇ ਹਨ, ਉਹ ਅਸਥਿਰਤਾ ਨੂੰ ਪਾ ਲੈਂਦਾ ਹੈ ਅਤੇ ਉਸ ਦੇ ਜਨਮਾ ਜਨਮਾਤ੍ਰਾਂ ਦੇ ਰਿਲਾਪ ਮੁੱਕ ਜਾਂਦੇ ਹਨ।
Fareedkot Teekaਆਵਣ ਜਾਣ ਅਰਥਾਤ ਜਨਮ ਮਰਣ ਤੇ ਰਹਿਤ ਹੋ ਕਰ ਤਿਸ ਵਾਹਿਗੁਰੂ ਮੇਂ ਇਸਥਿਤੀ ਪਾਈ ਹੈ, ਤਿਸੀ ਤੇ ਜਨਮ ਮਰਨ ਕੇ (ਬਿਸੂਰੇ) ਝੋਰੇ ਹਮਾਰੇ ਸਭ ਮਿਟ ਗਏ ਹੈਂ॥੧॥
Prof. Sahib Singhਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ ॥੧॥ਪਦ ਅਰਥ ਥਿਤਿ = {स्थिति} ਟਿਕਾਉ। ਬਿਸੂਰੇ = ਚਿੰਤਾ-ਝੋਰੇ ॥੧॥
SikhNet (Spanish)Sus idas y venidas cesan y las aflicciones de esas muertes y nacimientos se convierten en pasado. (1)
ਭ੍ਰਮ ਭੈ ਤਰੇ. ਛੁਟੇ ਭੈ ਜਮ ਕੇ; ਘਟਿ ਘਟਿ ਏਕੁ ਰਹਿਆ ਭਰਪੂਰੇ ॥
bhram bhai tare. chhutte bhai jam ke; ghatt ghatt ek rahiaa bharapoore | Ang 825
Sant Singh KhalsaI cross over the ocean of doubt and fear, and the fear of death is gone; the One Lord is permeating and pervading in each and every heart.
Manmohan SinghHe swims across the ocean of doubt and dread, his fear of death is past and he sees the one Lord fully filling all the hearts.
Manmohan Singh (Punjabi)ਉਹ ਸੰਦੇਹ ਤੇ ਡਰ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਉਸ ਦਾ ਮੌਤ ਦਾ ਤ੍ਰਾਹ ਨਾਸ ਹੋ ਜਾਂਦਾ ਹੈ ਅਤੇ ਉਹ ਇਕ ਸਾਈਂ ਨੂੰ ਸਾਰਿਆਂ ਦਿਲਾਂ ਅੰਦਰ ਪਰੀਪੂਰਨ ਵੇਖਦਾ ਹੈ।
Fareedkot Teekaਭ੍ਰਮ (ਭੈ) ਭਇਆ ਥਾ ਜੋ ਤਿਸ ਭ੍ਰਮ ਰੂਪ ਸਮੁੰਦਰ ਤੇ ਹਮ ਤਰੇ ਹੈਂ, ਪੁਨਾ ਜਮ ਕੇ ਭੈ ਤੇ ਭੀ ਛੁਟੇ ਹੈਂ। ਕਿਉਂਕਿ ਸੰਪੂਰਨ ਘਟਿ ਘਟਿ ਮੇਂ ਏਕ ਵਾਹਿਗੁਰੂ ਹੀ (ਭਰਪੂਰੇ) ਰਮਿਆ ਹੋਇਆ ਜਾਣਿਆ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ,ਪਦ ਅਰਥ ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਘਟਿ ਘਟਿ = ਹਰੇਕ ਸਰੀਰ ਵਿਚ। ਏਕੁ = ਇਕ ਪਰਮਾਤਮਾ ਹੀ।
SikhNet (Spanish)Nado a través del mar del miedo y de la duda; el terror a la muerte lo abandona y ve al Señor prevaleciendo en todo.
ਨਾਨਕ. ਸਰਣਿ ਪਰਿਓ ਦੁਖ ਭੰਜਨ; ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥
naanak. saran pario dukh bhanjan; antar baahar pekh hajoore |2|22|108| Ang 826
Sant Singh KhalsaNanak has entered the Sanctuary of the Destroyer of pain; I behold His Presence deep within, and all around as well. ||2||22||108||
Manmohan SinghNanak has entered the asylum of the Destroyer of sorrow and beholds His presence, both within and without.
Manmohan Singh (Punjabi)ਨਾਨਕ ਨੇ ਸ਼ੋਕ ਨਵਿਰਤ-ਕਰਨਹਾਰ ਦੀ ਪਨਾਹ ਲਈ ਹੈ ਅਤੇ ਅੰਦਰ ਤੇ ਬਾਹਰ ਦੋਵੇਂ ਬਾਂਈ ਉਹ ਉਸ ਦੀ ਮੌਜੂਦਗੀ ਨੂੰ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦੁਖੋਂ ਕੇ ਦੂਰ ਕਰਨੇਹਾਰੇ ਅਕਾਲ ਪੁਰਖ ਕੀ ਸਰਨ ਪੜਾ ਹੂੰ, ਪੁਨਾ ਤਿਸੀ ਕੋ ਅੰਦਰ ਬਾਹਰ ਹਾਜਰ ਹਜੂਰ ਦੇਖਾਂ ॥੨॥੨੨॥੧੦੮॥☬ਵਾਹਿਗੁਰੂ ਕੇ ਸਨਮੁਖ ਬੇਨਤੀ ਕਰਤੇ ਹੈ:
Prof. Sahib Singhਹੇ ਨਾਨਕ! ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੨॥੨੨॥੧੦੮॥ਪਦ ਅਰਥ ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਪੇਖਿ = ਪੇਖੇ, ਵੇਖਦਾ ਹੈ। ਹਜੂਰੇ = ਅੰਗ-ਸੰਗ ॥੨॥੨੨॥੧੦੮॥
SikhNet (Spanish)Nanak ha llegado hasta el Santuario del Señor, el Destructor del dolor; puedo ver ahora Su Presencia tanto en lo profundo, como por todas partes. (2-22-108)