ੴ

ਸਿੱਖਬਾਣੀ · SikhBani

Ang 1338

Sri Guru Granth Sahib · Raag Prabhaatee · 4 shabads, 51 lines
Translations
Shabad Guru Arjan Dev Ji Raag Prabhaatee continued from Ang 1337

ਕਿਰਤ ਸੰਜੋਗੀ; ਪਾਇਆ ਭਾਲਿ ॥

kirat sanjogee; paaeaa bhaal |

Sant Singh KhalsaBy pre-ordained destiny, I have searched and found God.
Manmohan SinghBy pre-writ destiny, I have searched and found the Lord.
Manmohan Singh (Punjabi)ਪਹਿਲਾ ਤੋਂ ਹੀ ਲਿਖੀ ਹੋਈ ਪ੍ਰਾਲਭਧ ਦੁਆਰਾ, ਮੈਂ ਢੂੰਡ ਕੇ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਪੂਰਬ ਪੁੰਨੋਂ ਕੇ (ਕਿਰਤੁ) ਕੀਏ ਹੂਏ ਫਲ ਕਾ ਜਪ (ਸੰਜੋਗੀ) ਸੰਬੰਧ ਹੂਆ, ਤਬ ਤਿਸ ਕੇ ਖੋਜਨੇ ਕਾ ਮਾਰਗ ਪਾਇਆ॥
Prof. Sahib Singhਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਪਰਮਾਤਮਾ ਨੂੰ ਸਾਧ ਸੰਗਤ ਵਿਚ) ਢੂੰਢ ਕੇ ਲੱਭ ਲਈਦਾ ਹੈ।

ਪਦ ਅਰਥ ਕਿਰਤ = ਪਿਛਲੇ ਕੀਤੇ ਹੋਏ ਕੰਮ। ਸੰਜੋਗ = ਮੇਲ। ਸੰਜੋਗੀ = ਮੇਲ ਅਨੁਸਾਰ। ਕਿਰਤ ਸੰਜੋਗੀ = ਪਿਛਲੇ ਕੀਤੇ ਕਰਮਾਂ ਦੇ ਮਿਲਾਪ ਅਨੁਸਾਰ। ਭਾਲਿ = ਢੂੰਢ ਕੇ।

SikhNet (Spanish)Predestinado he buscado y encontrado a Dios,

ਸਾਧਸੰਗਤਿ ਮਹਿ; ਬਸੇ ਗੁਪਾਲ ॥

saadhasangat meh; base gupaal |

Sant Singh KhalsaIn the Saadh Sangat, the Company of the Holy, the Lord of the World abides.
Manmohan SinghGod, the World-Cherisher, abides in the society of saints.
Manmohan Singh (Punjabi)ਸਤਿ ਸੰਗਤ ਅੰਦਰ ਸ਼੍ਰਿਸ਼ਟੀ ਦਾ ਪਾਲਣ-ਹਾਰ ਵਸਦਾ ਹੈ।
Fareedkot Teekaਸੋ ਕਿਆ? ਸੰਤੋਂ ਕੀ ਸੰਗਤ ਮੇਂ ਸੋ ਗੋਪਾਲ ਵਸਤਾ ਹੈ॥☬ਤਿਸ ਕੇ ਆਗੇ ਐਸੀ ਬੇਨਤੀ ਕਰੇ:
Prof. Sahib Singhਸ੍ਰਿਸ਼ਟੀ ਦਾ ਰੱਖਿਅਕ ਪ੍ਰਭੂ ਸਾਧ ਸੰਗਤ ਵਿਚ ਵੱਸਦਾ ਹੈ।

ਪਦ ਅਰਥ ਗੁਪਾਲ = ਧਰਤੀ ਦੇ ਰੱਖਣਹਾਰ ਪ੍ਰਭੂ।

SikhNet (Spanish)Él, el Señor del mundo habita en la Saad Sangat, la Compañía de los Santos.

ਗੁਰ ਮਿਲਿ ਆਏ; ਤੁਮਰੈ ਦੁਆਰ ॥

gur mil aae; tumarai duaar |

Sant Singh KhalsaMeeting with the Guru, I have come to Your Door.
Manmohan SinghMeeting with the Guru, I have come to Thy door,
Manmohan Singh (Punjabi)ਗੁਰਾਂ ਨਾਲ ਮਿਲ ਕੇ ਮੈਂ ਤੇਰੇ ਬੂਹੇ ਤੇ ਆਇਆ ਹਾਂ,
Fareedkot Teekaਹੇ ਵਾਹਿਗੁਰੂ! ਸਤਿਗੁਰੋਂ ਕੋ ਮਿਲ ਕਰ ਹਮ ਤੁਮਾਰੇ ਦ੍ਵਾਰੇ ਸਤਿਸੰਗ ਮੇਂ ਆਏ ਹੈਂ॥
Prof. Sahib Singhਹੇ ਪ੍ਰਭੂ ਗੁਰੂ ਦੀ ਸਰਨ ਪੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ।

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Conociendo al Guru he llegado hasta Tu Puerta, oh Señor,

ਜਨ ਨਾਨਕ; ਦਰਸਨੁ ਦੇਹੁ ਮੁਰਾਰਿ ॥੪॥੧॥

jan naanak; darasan dehu muraar |4|1|

Sant Singh KhalsaO Lord, please bless servant Nanak with the Blessed Vision of Your Darshan. ||4||1||
Manmohan Singhbless Thou slave Nanak, with Thy vision, O Lord, the Enemy of ego!
Manmohan Singh (Punjabi)ਤੂੰ ਗੋਲੇ ਨਾਨਕ ਨੂੰ ਆਪਣਾ ਦੀਦਾਰ ਬਖਸ਼, ਹੇ ਹੰਕਾਰ ਦੇ ਵੈਰੀ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮੁਰਾਰੀ! ਅਬ ਹਮ ਜਨੋਂ ਕੋ ਅਪਨਾ ਦਰਸਨ ਦੇਵੋ॥੪॥੧॥☬ਸ੍ਰੀ ਵਾਹਿਗੁਰੂ ਜੀ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਮੁਰਾਰੀ! (ਆਪਣੇ) ਦਾਸ ਨਾਨਕ ਨੂੰ (ਆਪਣਾ) ਦੀਦਾਰ ਬਖ਼ਸ਼ ॥੪॥੧॥

ਪਦ ਅਰਥ ਮੁਰਾਰਿ = ਹੇ ਮੁਰਾਰੀ! (ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ) ॥੪॥੧॥

SikhNet (Spanish)por favor bendice al Sirviente Nanak con la Preciosa Visión de Tu Darshan. (4-1)

Open this shabad (20 lines, Angs 1337-1338) →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਪ੍ਰਭ ਕੀ ਸੇਵਾ; ਜਨ ਕੀ ਸੋਭਾ ॥

prabh kee sevaa; jan kee sobhaa |

Sant Singh KhalsaServing God, His humble servant is glorified.
Manmohan SinghIn the Lord's service, His slave attains glory.
Manmohan Singh (Punjabi)ਸਾਈਂ ਦੀ ਘਾਲ ਅੰਦਰ, ਉਸ ਦਾ ਗੋਲਾ ਪ੍ਰਭਤਾ ਪਾ ਲੈਂਦਾ ਹੈ।
Fareedkot Teekaਹੇ ਪ੍ਰਭੂ! ਆਪ ਕੀ ਸੇਵਾ ਕਰਨੇ ਤੇ ਜਨੋਂ ਕੀ ਸੋਭਾ ਹੋਤੀ ਹੈ॥
Prof. Sahib Singhਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਦੇ ਭਗਤ ਦੀ ਵਡਿਆਈ (ਲੋਕ ਪਰਲੋਕ ਵਿਚ) ਹੁੰਦੀ ਹੈ,

ਪਦ ਅਰਥ ਸੇਵਾ = ਭਗਤੀ।

SikhNet (Spanish)Sirviendo a Dios, Su humilde Sirviente es Glorificado

ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥

kaam krodh mitte tis lobhaa |

Sant Singh KhalsaUnfulfilled sexual desire, unresolved anger and unsatisfied greed are eradicated.
Manmohan SinghHis lust, wrath and avarice are destroyed.
Manmohan Singh (Punjabi)ਉਸ ਦੀ ਕਾਮ-ਚੇਸ਼ਟਾ, ਗੁੱਸਾ ਅਤੇ ਲਾਲਚ ਨਸ਼ਟ ਹੋ ਜਾਂਦੇ ਹਨ।
Fareedkot Teekaਤਿਸ ਸੇਵਾ ਤੇ ਕਾਮ, ਕ੍ਰੋਧ, ਲੋਭ ਆਦੀ ਤਿਨ ਜਨੋਂ ਕੇ ਮਿਟ ਗਏ ਹੈਂ॥
Prof. Sahib Singhਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਮਿਟ ਜਾਂਦੇ ਹਨ।
SikhNet (Spanish)y su lujuria, enojo y avaricia son erradicados.

ਨਾਮੁ ਤੇਰਾ; ਜਨ ਕੈ ਭੰਡਾਰਿ ॥

naam teraa; jan kai bhanddaar |

Sant Singh KhalsaYour Name is the treasure of Your humble servant.
Manmohan SinghFor Thy slave, O Lord, Thy Name alone is the Treasure of bliss.
Manmohan Singh (Punjabi)ਤੇਰੇ ਗੋਲੇ ਲਈ, ਹੇ ਸਾਈਂ! ਤੇਰਾ ਨਾਮ ਹੀ ਖੁਸ਼ੀ ਦਾ ਖਜਾਨਾ ਹੈ।
Fareedkot Teekaਤੇਰੇ ਜਨੋਂ ਕੋ ਤੇਰਾ ਨਾਮ ਹੀ (ਭੰਡਾਰਿ) ਖਜਾਨਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ-ਧਨ ਤੇਰੇ ਭਗਤਾਂ ਦੇ ਖ਼ਜ਼ਾਨੇ ਵਿਚ (ਭਰਪੂਰ ਰਹਿੰਦਾ ਹੈ)।

ਪਦ ਅਰਥ ਜਨ ਕੈ ਭੰਡਾਰਿ = ਸੇਵਕਾਂ ਦੇ ਖ਼ਜ਼ਾਨੇ ਵਿਚ।

SikhNet (Spanish)Tu Nombre es el Tesoro de Tu humilde Sirviente,

ਗੁਨ ਗਾਵਹਿ; ਪ੍ਰਭ ਦਰਸ ਪਿਆਰਿ ॥੧॥

gun gaaveh; prabh daras piaar |1|

Sant Singh KhalsaSinging His Praises, I am in love with the Blessed Vision of God's Darshan. ||1||
Manmohan SinghIn the love of Thy vision, he sings Thine service.
Manmohan Singh (Punjabi)ਤੇਰੇ ਦਰਸ਼ਨ ਦੇ ਪ੍ਰੇਮ ਅੰਦਰ ਉਹ ਤੇਰੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਕਿਉਂਕਿ ਹੇ ਪ੍ਰਭੂ! ਤੇਰੇ ਦਰਸਨ ਮੇਂ (ਪਿਆਰਿ) ਪ੍ਰੀਤ ਕਰ ਕੇ ਸੋ ਜਨ ਤੇਰੇ ਗੁਣੋਂ ਕੋ ਹੀ ਸਦਾ ਗਾਵਤੇ ਹੈਂ॥੧॥
Prof. Sahib Singhਹੇ ਪ੍ਰਭੂ! ਤੇਰੇ ਭਗਤ ਤੇਰੇ ਦੀਦਾਰ ਦੀ ਤਾਂਘ ਵਿਚ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੧॥

ਪਦ ਅਰਥ ਗਾਵਹਿ = ਗਾਂਦੇ ਹਨ (ਬਹੁ-ਵਚਨ)। ਦਰਸ ਪਿਆਰਿ = ਦਰਸਨ ਦੀ ਤਾਂਘ ਵਿਚ ॥੧॥

SikhNet (Spanish)cantando Tus Alabanzas, estoy enamorado con la Bendita Visión del Darshan de Dios. (1)

ਤੁਮਰੀ ਭਗਤਿ ਪ੍ਰਭ. ਤੁਮਹਿ ਜਨਾਈ ॥

tumaree bhagat prabh. tumeh janaaee |

Sant Singh KhalsaYou are known, O God, by Your devotees.
Manmohan SinghTo Thine slaves, O Lord, Thou Thyself has revealed the merit of Thy devotional service.
Manmohan Singh (Punjabi)ਆਪਣਿਆਂ ਗੋਲਿਆਂ ਨੂੰ ਹੇ ਸਾਈਂ! ਤੂੰ ਆਪ ਹੀ ਆਪਣੀ ਪ੍ਰੇਮਮਈ ਸੇਵਾ ਦੀ ਵਡਿਆਈ ਦਰਸਾਈ ਹੈ।
Fareedkot Teekaਹੇ ਪ੍ਰਭੂ! ਤੁਮਨੇ ਜਿਨ ਕੋ ਅਪਨੀ ਭਗਤੀ ਆਪ ਜਨਾਈ ਹੈ॥
Prof. Sahib Singhਹੇ ਪ੍ਰਭੂ! ਆਪਣੀ ਭਗਤੀ (ਆਪਣੇ ਸੇਵਕਾਂ ਨੂੰ) ਤੂੰ ਆਪ ਹੀ ਸਮਝਾਈ ਹੈ,

ਪਦ ਅਰਥ ਪ੍ਰਭ = ਹੇ ਪ੍ਰਭੂ! ਤੁਮਹਿ = ਤੂੰ (ਆਪ ਹੀ)। ਜਨਾਈ = ਸਮਝਾਈ, ਦੱਸੀ।

SikhNet (Spanish)Eres conocido, oh Dios, por Tus Devotos;

ਕਾਟਿ ਜੇਵਰੀ; ਜਨ ਲੀਏ ਛਡਾਈ ॥੧॥ ਰਹਾਉ ॥

kaatt jevaree; jan lee chhaddaaee |1| rahaau |

Sant Singh KhalsaBreaking their bonds, You emancipate them. ||1||Pause||
Manmohan SinghSnapping their bonds, Thou, O Lord, emancipated Thine slaves. Pause.
Manmohan Singh (Punjabi)ਉਨ੍ਹਾਂ ਦੇ ਜੂੜ ਵਢ ਕੇ, ਤੂੰ ਹੇ ਸੁਆਮੀ! ਆਪਣਿਆ ਗੋਲਿਆਂ ਨੂੰ ਬੰਦਖਲਾਸ ਕਰ ਦਿੰਦਾ ਹੈ। ਠਹਿਰਾਉ।
Fareedkot Teekaਤਿਨੋਂ ਕੀ ਮੋਹਿ ਜੇਵੜੀ ਕਾਟ ਕਰ ਤੁਮਨੇ ਸੋ ਅਪਨੇ ਦਾਸ ਆਪ ਬੰਧਨੋਂ ਤੇ ਛੁਡਾਇ ਲੀਏ ਹੈਂ॥੧॥ ਰਹਾਉ ॥
Prof. Sahib Singh(ਉਹਨਾਂ ਦੀ ਮੋਹ ਦੀ) ਫਾਹੀ ਕੱਟ ਕੇ ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਮਾਇਆ ਦੇ ਮੋਹ ਤੋਂ) ਬਚਾਇਆ ਹੈ ॥੧॥ ਰਹਾਉ ॥

ਪਦ ਅਰਥ ਕਾਟਿ = ਕੱਟ ਕੇ। ਜੇਵਰੀ = ਮੋਹ ਦੀ ਰੱਸੀ ॥੧॥ ਰਹਾਉ ॥

SikhNet (Spanish)rompiendo sus amarras, los liberas. (1-Pausa)

ਜੋ ਜਨੁ ਰਾਤਾ; ਪ੍ਰਭ ਕੈ ਰੰਗਿ ॥

jo jan raataa; prabh kai rang |

Sant Singh KhalsaThose humble beings who are imbued with God's Love
Manmohan SinghThe saint, who is imbued with the Lord's love,
Manmohan Singh (Punjabi)ਜਿਹੜਾ ਸਾਧੂ, ਸਾਈਂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ,
Fareedkot Teekaਹੇ ਪ੍ਰਭੂ! ਜੋ ਦਾਸ ਆਪ ਕੇ (ਰੰਗਿ) ਪ੍ਰੇਮ ਮੇਂ ਰਾਤਾ ਹੈ॥
Prof. Sahib Singhਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ,

ਪਦ ਅਰਥ ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)Los seres humildes que están imbuidos en el Amor de Dios,

ਤਿਨਿ ਸੁਖੁ ਪਾਇਆ; ਪ੍ਰਭ ਕੈ ਸੰਗਿ ॥

tin sukh paaeaa; prabh kai sang |

Sant Singh Khalsafind peace in God's Congregation.
Manmohan Singhhe is blessed with peace in the Lord's association.
Manmohan Singh (Punjabi)ਉਹ ਸਾਈਂ ਦੀ ਸੰਗਤ ਅੰਦਰ ਆਰਾਮ ਪਾਉਂਦਾ ਹੈ।
Fareedkot Teekaਹੇ ਪ੍ਰਭੂ! ਤਿਸ ਨੇ ਤੇਰੇ ਸੰਗ ਹੋਨੇ ਕਰ ਸੁਖ ਪਾਇਆ ਹੈ॥
Prof. Sahib Singhਉਹਨਾਂ ਨੇ ਪਰਮਾਤਮਾ ਦੇ (ਚਰਨਾਂ) ਨਾਲ (ਲੱਗ ਕੇ) ਆਤਮਕ ਆਨੰਦ ਪ੍ਰਾਪਤ ਕੀਤਾ।

ਪਦ ਅਰਥ ਕੈ ਸੰਗਿ = ਦੇ ਨਾਲ।

SikhNet (Spanish)encuentran Paz en la Congregación de Dios,

ਜਿਸੁ ਰਸੁ ਆਇਆ; ਸੋਈ ਜਾਨੈ ॥

jis ras aaeaa; soee jaanai |

Sant Singh KhalsaThey alone understand this, to whom this subtle essence comes.
Manmohan SinghHe alone, who obtains the relish of the Lord's Name, understands it.
Manmohan Singh (Punjabi)ਜਿਸ ਨੂੰ ਸੁਆਮੀ ਦੇ ਨਾਮ ਦਾ ਸੁਆਦ ਪਰਾਪਤ ਹੋਇਆ ਹੈ ਕੇਵਲ ਉਹ ਹੀ ਇਸ ਨੂੰ ਸਮਝਦਾ ਹੈ।
Fareedkot Teekaਪਰੰਤੂ ਜਿਸ ਕੋ ਇਹ ਤੇਰੇ ਨਾਮ ਕਾ ਰਸ ਆਇਆ ਹੈ, ਸੋਈ ਤੈਨੂੰ ਜਾਨਤਾ ਹੈ॥
Prof. Sahib Singh(ਪਰ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ) ਜਿਸ ਮਨੁੱਖ ਨੂੰ ਉਹ ਆਨੰਦ ਆਉਂਦਾ ਹੈ, ਉਹੀ ਉਸ ਨੂੰ ਜਾਣਦਾ ਹੈ।

ਪਦ ਅਰਥ ਰਸੁ = ਸੁਆਦ।

SikhNet (Spanish)esto sólo lo entiende el que le es dado la Sublime Esencia.

ਪੇਖਿ ਪੇਖਿ; ਮਨ ਮਹਿ ਹੈਰਾਨੈ ॥੨॥

pekh pekh; man meh hairaanai |2|

Sant Singh KhalsaBeholding it, and gazing upon it, in their minds they are wonderstruck. ||2||
Manmohan SinghSeeing and beholding it, he is wonderstruck in his mind.
Manmohan Singh (Punjabi)ਇਸ ਨੂੰ ਵੇਖ ਅਤੇ ਤੱਕ ਕੇ, ਉਹ ਆਪਣੇ ਚਿੱਤ ਅੰਦਰ ਹੈਰਾਨ ਹੁੰਦਾ ਹੈ।
Fareedkot Teekaਤੇਰੇ ਸਰੂਪ ਵਾ ਪ੍ਰਤਾਪ ਕੋ ਦੇਖ ਦੇਖ ਕਰ ਸੋ ਮਨ ਮੇਂ ਅਸਚਰਜ ਹੋਤਾ ਹੈ॥੨॥
Prof. Sahib Singhਉਹ ਮਨੁੱਖ (ਪਰਮਾਤਮਾ ਦਾ) ਦਰਸਨ ਕਰ ਕਰ ਕੇ (ਆਪਣੇ) ਮਨ ਵਿਚ ਵਾਹ ਵਾਹ ਕਰ ਉੱਠਦਾ ਹੈ ॥੨॥

ਪਦ ਅਰਥ ਪੇਖਿ = ਵੇਖ ਕੇ। ਹੈਰਾਨੈ = ਵਿਸਮਾਦ-ਹਾਲਤ ਵਿਚ ॥੨॥

SikhNet (Spanish)Viéndola quedan maravillados. (2)

ਸੋ ਸੁਖੀਆ; ਸਭ ਤੇ ਊਤਮੁ ਸੋਇ ॥

so sukheea; sabh te aootam soe |

Sant Singh KhalsaThey are at peace, the most exalted of all,
Manmohan SinghHe alone is at peace and he alone is the most sublime of all,
Manmohan Singh (Punjabi)ਕੇਵਲ ਉਹ ਹੀ ਸੁਖਾਲਾ ਹੈ ਅਤੇ ਕੇਵਲ ਉਹ ਹੀ ਸਾਰਿਆਂ ਨਾਲੋ ਸ੍ਰੇਸ਼ਟ ਹੈ,
Fareedkot Teekaਸੋਈ ਸੁਖੀਆ ਹੈ ਔਰ ਸੋਈ ਸਰਬ ਤੇ ਉਤਮ ਹੈ॥
Prof. Sahib Singhਉਹ ਮਨੁੱਖ ਸੁਖੀ ਹੋ ਜਾਂਦਾ ਹੈ, ਉਹ ਹੋਰ ਸਭਨਾਂ ਨਾਲੋਂ ਸ੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ,

ਪਦ ਅਰਥ ਤੇ = ਤੋਂ। ਸੋਇ = ਉਹ ਹੀ।

SikhNet (Spanish)Se encuentran en Paz, los más Exaltados de todos,

ਜਾ ਕੈ ਹ੍ਰਿਦੈ; ਵਸਿਆ ਪ੍ਰਭੁ ਸੋਇ ॥

jaa kai hridai; vasiaa prabh soe |

Sant Singh Khalsawithin whose hearts God dwells.
Manmohan Singhin whose mind, He, the Lord, abides.
Manmohan Singh (Punjabi)ਜਿਸ ਦੇ ਮਨ ਅੰਦਰ ਉਹ ਸੁਆਮੀ ਵਸਦਾ ਹੈ।
Fareedkot Teekaਹੇ ਪ੍ਰਭੂ! ਜਿਸ ਕੇ ਹਿਰਦੇ ਮੇਂ ਸੋ ਤੇਰਾ ਜਸ ਵਸਿਆ ਹੈ॥
Prof. Sahib Singhਜਿਸ (ਮਨੁੱਖ) ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ।

ਪਦ ਅਰਥ ਕੈ ਹ੍ਰਿਦੈ = ਹਿਰਦੇ ਵਿਚ।

SikhNet (Spanish)en el corazón de los cuales Dios habita,

ਸੋਈ ਨਿਹਚਲੁ; ਆਵੈ ਨ ਜਾਇ ॥

soee nihachal; aavai na jaae |

Sant Singh KhalsaThey are stable and unchanging; they do not come and go in reincarnation.
Manmohan SinghHe is eternal and comes and goes not.
Manmohan Singh (Punjabi)ਉਹ ਅਮਰ ਹੈ ਅਤੇ ਆਉਂਦਾ ਤੇ ਜਾਂਦਾ ਨਹੀਂ।
Fareedkot Teekaਹੇ ਪ੍ਰਭੂ! ਸੋਈ ਅਚਲ ਭਯਾ ਹੈ, ਨਾ ਕਹੀਂ ਆਵਤਾ ਹੈ ਨ ਜਾਤਾ ਹੈ, ਭਾਵ ਜਨਮ ਮ੍ਰਿਤ ਸੇ ਰਹਿਤ ਭਯਾ ਹੈ॥
Prof. Sahib Singhਉਹ ਮਨੁੱਖ ਸਦਾ ਅਡੋਲ ਚਿੱਤ ਰਹਿੰਦਾ ਹੈ, ਉਹ ਕਦੇ ਭਟਕਦਾ ਨਹੀਂ ਫਿਰਦਾ,

ਪਦ ਅਰਥ ਨਿਹਚਲੁ = ਅਡੋਲ-ਚਿੱਤ। ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਭਟਕਦਾ ਨਹੀਂ।

SikhNet (Spanish)permanecen estables y sin cambio alguno y ya no vuelven a reencarnar,

ਅਨਦਿਨੁ; ਪ੍ਰਭ ਕੇ ਹਰਿ ਗੁਣ ਗਾਇ ॥੩॥

anadin; prabh ke har gun gaae |3|

Sant Singh KhalsaNight and day, they sing the Glorious Praises of the Lord God. ||3||
Manmohan SinghNight and day, he sings the praises of the Lord God.
Manmohan Singh (Punjabi)ਰੇਣ ਅਤੇ ਦਿਹੂੰ, ਉਹ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਜੋ (ਅਨਦਿਨੁ) ਨਿਰੰਤਰ ਹੀ ਆਪ ਕੇ ਗੁਣੋਂ ਕੋ ਗਾਇਨ ਕਰਤਾ ਹੈ॥੩॥
Prof. Sahib Singhਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ਪਦ ਅਰਥ ਅਨਦਿਨੁ = ਹਰ ਰੋਜ਼ ॥੩॥

SikhNet (Spanish)pasando sus noches y sus días cantando la Gloriosa Alabanza del Señor Dios. (3)

ਤਾ ਕਉ ਕਰਹੁ; ਸਗਲ ਨਮਸਕਾਰੁ ॥

taa kau karahu; sagal namasakaar |

Sant Singh KhalsaAll bow down in humble respect to those
Manmohan SinghAll the men make obeisance unto him,
Manmohan Singh (Punjabi)ਸਾਰੇ ਜਣੇ ਉਸ ਨੂੰ ਪ੍ਰਨਾਮ ਕਰਦੇ ਹਨ,
Fareedkot Teekaਤਿਸ ਜਨ ਕੋ ਸਰਬ ਲੋਕ ਨਮਸਕਾਰ ਕਰਤੇ ਹੈਂ॥
Prof. Sahib Singhਹੇ ਭਾਈ! ਉਸ ਮਨੁੱਖ ਦੇ ਅੱਗੇ ਸਾਰੇ ਆਪਣਾ ਸਿਰ ਨਿਵਾਇਆ ਕਰੋ,

ਪਦ ਅਰਥ ਕਉ = ਨੂੰ। ਸਗਲ = ਸਾਰੇ।

SikhNet (Spanish)Todos se postran en humilde Respeto frente

ਜਾ ਕੈ ਮਨਿ; ਪੂਰਨੁ ਨਿਰੰਕਾਰੁ ॥

jaa kai man; pooran nirankaar |

Sant Singh Khalsawhose minds are filled with the Formless Lord.
Manmohan Singhin whose mind abides the pervading Formless Lord.
Manmohan Singh (Punjabi)ਜਿਸ ਦੇ ਚਿੱਤ ਅੰਦਰ ਵਿਆਪਕ ਸਰੂਪ-ਰਹਿਤ ਸਾਈਂ ਵਸਦਾ ਹੈ।
Fareedkot Teekaਹੇ ਨਿਰੰਕਾਰ! ਜਿਨੋਂ ਕੇ ਮਨ ਮੇਂ ਤੂੰ ਪੂਰਨ ਹੋਇ ਰਹਿਆ ਹੈਂ॥
Prof. Sahib Singhਜਿਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ।

ਪਦ ਅਰਥ ਜਾ ਕੈ ਮਨਿ = ਜਿਸ ਦੇ ਮਨ ਵਿਚ।

SikhNet (Spanish)a quienes viven con sus mentes llenas del Señor sin Forma.

ਕਰਿ ਕਿਰਪਾ; ਮੋਹਿ ਠਾਕੁਰ ਦੇਵਾ ॥

kar kirapaa; mohi tthaakur devaa |

Sant Singh KhalsaShow mercy unto me, O my Divine Lord and Master.
Manmohan SinghO my Luminous Lord, show Thou mercy unto me,
Manmohan Singh (Punjabi)ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ,
Fareedkot Teekaਹੇ (ਦੇਵਾ) ਪ੍ਰਕਾਸ ਰੂਪ ਮੇਰੇ ਠਾਕਰ! ਮੁਝ ਪਰ ਕ੍ਰਿਪਾ ਕਰੋ॥
Prof. Sahib Singhਹੇ ਠਾਕੁਰ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ! ਮੇਰੇ ਉਤੇ ਮਿਹਰ ਕਰ,

ਪਦ ਅਰਥ ਮੋਹਿ = ਮੈਨੂੰ, ਮੇਰੇ ਉੱਤੇ। ਠਾਕੁਰ = ਹੇ ਠਾਕੁਰ! ਦੇਵਾ = ਹੇ ਦੇਵ! ਹੇ ਪ੍ਰਕਾਸ਼-ਰੂਪ!

SikhNet (Spanish)Muéstrame Tu Misericordia, oh mi Divino Señor y Maestro,

ਨਾਨਕੁ ਉਧਰੈ; ਜਨ ਕੀ ਸੇਵਾ ॥੪॥੨॥

naanak udharai; jan kee sevaa |4|2|

Sant Singh KhalsaMay Nanak be saved, by serving these humble beings. ||4||2||
Manmohan Singhso that Nanak be emancipated through the service of Thine saints.
Manmohan Singh (Punjabi)ਤਾਂ ਜੋ ਮੇਰੇ ਸੰਤਾਂ ਦੀ ਟਹਿਲ ਕਮਾਉਣ ਦੁਆਰਾ ਨਾਨਕ ਬੰਦਖਲਾਸ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਤੇਰੇ ਜਨੋਂ ਕੀ ਸੇਵਾ ਕਰ ਉਧਰੀਏ॥੪॥੨॥☬ਸਤਿਗੁਰੋਂ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singh(ਤੇਰਾ ਸੇਵਕ) ਨਾਨਕ ਤੇਰੇ ਭਗਤ ਦੀ ਸਰਨ ਵਿਚ ਰਹਿ ਕੇ (ਵਿਕਾਰਾਂ ਤੋਂ) ਬਚਿਆ ਰਹੇ ॥੪॥੨॥

ਪਦ ਅਰਥ ਉਧਰੈ = (ਵਿਕਾਰਾਂ ਤੋਂ) ਬਚਿਆ ਰਹੇ ॥੪॥੨॥

SikhNet (Spanish)para que Nanak esté a salvo sirviendo a tan humildes seres. (4-2)

Open this shabad →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਗੁਨ ਗਾਵਤ; ਮਨਿ ਹੋਇ ਅਨੰਦ ॥

gun gaavat; man hoe anand |

Sant Singh KhalsaSinging His Glorious Praises, the mind is in ecstasy.
Manmohan SinghSinging the Lord's praises, the mind is enraptured.
Manmohan Singh (Punjabi)ਸਾਈਂ ਦੀਆਂ ਸਿਫਤਾਂ ਗਾਹਿਨ ਕਰਨ ਦੁਆਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜਿਸ ਕੇ ਗੁਣੋਂ ਕੋ ਗਾਵਤੇ ਹੂਏ ਮਨ ਮੇਂ ਅਨੰਦ ਹੋਈਤਾ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾਂਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ,

ਪਦ ਅਰਥ ਗਾਵਤ = ਗਾਂਦਿਆਂ। ਮਨਿ = ਮਨ ਵਿਚ।

SikhNet (Spanish)Cantando Sus Gloriosas Alabanzas, mi mente está en Éxtasis.

ਆਠ ਪਹਰ; ਸਿਮਰਉ ਭਗਵੰਤ ॥

aatth pehar; simrau bhagavant |

Sant Singh KhalsaTwenty-four hours a day, I meditate in remembrance on God.
Manmohan SinghThe eight watches through, contemplate I my Illustrious Lord.
Manmohan Singh (Punjabi)ਅਠੇ ਪਹਿਰ, ਮੈਂ ਆਪਣੇ ਕੀਰਤੀਮਾਨ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਤਿਸ ਭਗਵੰਤ ਕੋ ਮੈਂ ਆਠੋਂ ਪਹਰ ਸਿਮਰਨ ਕਰਤਾ ਹੂੰ॥
Prof. Sahib Singh(ਤਾਹੀਏਂ) ਮੈਂ ਅੱਠੇ ਪਹਰ ਭਗਵਾਨ (ਦਾ ਨਾਮ) ਸਿਮਰਦਾ ਹਾਂ।

ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ।

SikhNet (Spanish)Las veinticuatro horas del día, medito recordando a Dios.

ਜਾ ਕੈ ਸਿਮਰਨਿ; ਕਲਮਲ ਜਾਹਿ ॥

jaa kai simaran; kalamal jaeh |

Sant Singh KhalsaRemembering Him in meditation, the sins go away.
Manmohan SinghRemembering whom the sins are destroyed,
Manmohan Singh (Punjabi)ਜਿਸ ਨੂੰ ਯਾਦ ਕਰਨ ਦੁਆਰਾ ਪਾਪ ਨਾਸ ਹੋ ਜਾਂਦੇ ਹਨ,
Fareedkot Teekaਹਰੀ ਸਿਮਰਨ ਕਰ ਕੇ ਜਿਸ ਕੇ ਪਾਪ (ਜਾਹਿ) ਜਾਤੇ ਰਹੇ ਹੈਂ॥
Prof. Sahib Singhਜਿਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ,

ਪਦ ਅਰਥ ਜਾ ਕੈ = ਜਿਸ (ਗੁਰੂ ਦੀ ਕਿਰਪਾ) ਨਾਲ। ਕਲਮਲ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ (ਬਹੁ-ਵਚਨ)।

SikhNet (Spanish)Recordándolo en la meditación nuestros errores son borrados

ਤਿਸੁ ਗੁਰ ਕੀ; ਹਮ ਚਰਨੀ ਪਾਹਿ ॥੧॥

tis gur kee; ham charanee paeh |1|

Sant Singh KhalsaI fall at the Feet of that Guru. ||1||
Manmohan SinghI bow to the feet of that Guru.
Manmohan Singh (Punjabi)ਓਸੇ ਗੁਰਦੇਵ ਜੀ ਦੇ ਮੈਂ ਪੈਰੀ ਪੈਦਾ ਹਾਂ।
Fareedkot Teekaਜੋ ਐਸਾ ਨਿਸਪਾਪ ਪੁਰਸ਼ ਸਤਿਗੁਰੂ ਹੈ, ਹਮ ਤਿਸ ਕੀ ਚਰਨੀ ਪੜਤੇ ਹਾਂ॥੧॥
Prof. Sahib Singhਮੈਂ ਉਸ ਗੁਰੂ ਦੀ (ਸਦਾ) ਚਰਨੀਂ ਲੱਗਾ ਰਹਿੰਦਾ ਹਾਂ ॥੧॥

ਪਦ ਅਰਥ ਹਮ ਪਾਹਿ = ਅਸੀਂ ਪੈਂਦੇ ਹਾਂ, ਮੈਂ ਪੈਂਦਾ ਹਾਂ। ਸਿਮਰਨਿ = ਨਾਮ ਦੇ ਸਿਮਰਨ ਦੀ ਰਾਹੀਂ ॥੧॥

SikhNet (Spanish)y así caigo rendido a los Pies de Tal Guru. (1)

ਸੁਮਤਿ ਦੇਵਹੁ; ਸੰਤ ਪਿਆਰੇ ॥

sumat devahu; sant piaare |

Sant Singh KhalsaO beloved Saints, please bless me with wisdom;
Manmohan SinghO dear saints, bless ye me with such an understanding,
Manmohan Singh (Punjabi)ਹੇ ਪ੍ਰੀਤਵਾਨ ਸਾਧੂੳ! ਤੁਸੀਂ ਮੈਨੂੰ ਐਹੋ ਜੇਹੀ ਸਮਝ ਬਖਸ਼ੋ,
Fareedkot Teekaਹੇ ਹਰੀ ਕੇ ਪਿਆਰੇ ਸੰਤੋ! ਮੁਝ ਕੋ ਸੋ (ਮਤਿ) ਬੁਧੀ ਦੇਵੋ॥
Prof. Sahib Singhਹੇ ਪਿਆਰੇ ਸਤਿਗੁਰੂ! (ਮੈਨੂੰ) ਚੰਗੀ ਅਕਲ ਬਖ਼ਸ਼,

ਪਦ ਅਰਥ ਸੰਤ ਪਿਆਰੇ = ਹੇ ਪਿਆਰੇ ਗੁਰੂ!

SikhNet (Spanish)Oh Bienamados, bendíganme con esa Sabiduría, déjenme meditar en el Naam,

ਸਿਮਰਉ ਨਾਮੁ; ਮੋਹਿ ਨਿਸਤਾਰੇ ॥੧॥ ਰਹਾਉ ॥

simrau naam; mohi nisataare |1| rahaau |

Sant Singh Khalsalet me meditate on the Naam, the Name of the Lord, and be emancipated. ||1||Pause||
Manmohan Singhthat contemplating the Name, I may be emancipated. Pause.
Manmohan Singh (Punjabi)ਕਿ ਨਾਮ ਦਾ ਆਰਾਧਨ ਕਰਨ ਦੁਆਰਾ, ਮੇਰਾ ਪਾਰ ਉਤਾਰਾ ਹੋ ਜਾਵੇ। ਠਹਿਰਾਉ।
Fareedkot Teekaਜਿਸ ਤੇ ਨਾਮ ਕਾ ਸਿਮਰਨ ਕਰੋਂ, ਸੋਈ ਮੁਝਕੌ ਨਿਸਤਾਰੇਗਾ, ਭਾਵ ਸੰਸਾਰ ਸਮੁੰਦਰ ਸੇ ਪਾਰ ਕਰੇਗਾ॥੧॥ ਰਹਾਉ ॥
Prof. Sahib Singh(ਜਿਸ ਦੀ ਰਾਹੀਂ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ (ਜਿਹੜਾ ਨਾਮ) ਮੈਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥ ਰਹਾਉ ॥

ਪਦ ਅਰਥ ਸਿਮਰਉ = ਮੈਂ ਸਿਮਰਦਾ ਹਾਂ। ਮੋਹਿ = ਮੈਨੂੰ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੧॥ ਰਹਾਉ ॥

SikhNet (Spanish)el Nombre de Dios y obtener la Liberación. (1-Pausa)

ਜਿਨਿ ਗੁਰਿ ਕਹਿਆ; ਮਾਰਗੁ ਸੀਧਾ ॥

jin gur kahiaa; maarag seedhaa |

Sant Singh KhalsaThe Guru has shown me the straight path;
Manmohan SinghThe Guru, who has shown me the straight path to God,
Manmohan Singh (Punjabi)ਜਿਸ ਗੁਰੂ ਨੇ ਮੈਨੂੰ ਰੱਬ ਦਾ ਸਿੱਧਾ ਰਸਤਾ ਵਿਖਾਲਿਆ ਹੈ,
Fareedkot Teekaਜਿਨੋਂ ਗੁਰੋਂ ਨੇ ਹਰਿ ਕੇ ਪਾਵਣੇ ਕਾ ਸੀਧਾ ਮਾਰਗੁ ਦੱਸਿਆ ਹੈ॥
Prof. Sahib Singhਜਿਸ ਗੁਰੂ ਨੇ (ਆਤਮਕ ਜੀਵਨ ਦਾ) ਸਿੱਧਾ ਰਸਤਾ ਦੱਸਿਆ ਹੈ,

ਪਦ ਅਰਥ ਜਿਨਿ = ਜਿਸ ਨੇ। ਗੁਰਿ = ਗੁਰੂ ਨੇ। ਜਿਨਿ ਗੁਰਿ = ਜਿਸ ਗੁਰੂ ਨੇ। ਮਾਰਗੁ = (ਜੀਵਨ-) ਰਾਹ।

SikhNet (Spanish)El Guru me ha mostrado el camino recto y he abandonado todo lo demás,

ਸਗਲ ਤਿਆਗਿ; ਨਾਮਿ ਹਰਿ ਗੀਧਾ ॥

sagal tiaag; naam har geedhaa |

Sant Singh KhalsaI have abandoned everything else. I am enraptured with the Name of the Lord.
Manmohan Singhand through whom, abandoning all else, I am enraptured with the Lord's Name.
Manmohan Singh (Punjabi)ਅਤੇ ਜਿਸ ਦੇ ਰਾਹੀਂ ਹੋਰ ਸਾਰਾ ਕੁਛ ਛੱਡ ਕੇ ਮੈਂ ਸਾਈਂ ਦੇ ਨਾਮ ਨਾਲ ਪ੍ਰਸੰਨ ਹੋ ਗਿਆ ਹਾਂ,
Fareedkot Teekaਜਿਨ ਕੀ ਕ੍ਰਿਪਾ ਤੇ ਸੰਪੂਰਨ ਪਦਾਰਥੋਂ ਕੋ ਤਿਆਗ ਕਰ ਹਮਾਰਾ ਮਨ ਹਰੀ ਕੇ ਨਾਮ ਮੇਂ (ਗੀਧਾ) ਤਦਾਕਾਰ ਹੂਆ ਹੈ॥
Prof. Sahib Singh(ਜਿਸ ਦੀ ਬਰਕਤਿ ਨਾਲ ਮਨੁੱਖ) ਹੋਰ ਸਾਰੇ (ਮੋਹ) ਛੱਡ ਕੇ ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ,

ਪਦ ਅਰਥ ਤਿਆਗਿ = ਤਿਆਗ ਕੇ। ਨਾਮਿ = ਨਾਮ ਵਿਚ। ਗੀਧਾ = ਗਿੱਝ ਗਿਆ, ਪਰਚ ਗਿਆ।

SikhNet (Spanish)ahora estoy envuelto del Nombre del Señor

ਤਿਸੁ ਗੁਰ ਕੈ; ਸਦਾ ਬਲਿ ਜਾਈਐ ॥

tis gur kai; sadaa bal jaaeeai |

Sant Singh KhalsaI am forever a sacrifice to that Guru;
Manmohan SinghI am ever a sacrifice unto that Guru,
Manmohan Singh (Punjabi)ਮੈਂ ਸਦੀਵ ਹੀ ਉਸ ਗੁਰੂ ਗੁਰੂ ਤੋਂ ਘੋਲੀ ਵੰਞਦਾ ਹਾਂ,
Fareedkot Teekaਤਿਸ ਸਤਿਗੁਰ ਕੈ ਊਪਰ ਸਦਾ ਬਲਿਹਾਰਨੇ ਜਾਈਏ॥
Prof. Sahib Singhਉਸ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ,

ਪਦ ਅਰਥ ਕੈ ਬਲਿ ਜਾਈਐ = ਤੋਂ ਸਦਕੇ ਜਾਣਾ ਚਾਹੀਦਾ ਹੈ।

SikhNet (Spanish)y ofrezco para siempre mi ser en sacrificio al Guru,

ਹਰਿ ਸਿਮਰਨੁ; ਜਿਸੁ ਗੁਰ ਤੇ ਪਾਈਐ ॥੨॥

har simaran; jis gur te paaeeai |2|

Sant Singh KhalsaI meditate in remembrance on the Lord, through the Guru. ||2||
Manmohan Singhthrough whom, I am blessed with the Lord's meditation.
Manmohan Singh (Punjabi)ਜਿਸ ਦੇ ਰਾਹੀਂ ਮੈਨੂੰ ਸੁਆਮੀ ਦੀ ਬੰਦਗੀ ਦੀ ਦਾਤ ਮਿਲਦੀ ਹੈ।
Fareedkot Teekaਜਿਨ ਸਤਿਗੁਰ ਤੇ ਹਰੀ ਕਾ ਸਿਮਰਨੁ ਪਾਈਤਾ ਹੈ॥੨॥
Prof. Sahib Singhਜਿਸ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਸਿਮਰਨ (ਦੀ ਦਾਤਿ) ਮਿਲਦੀ ਹੈ ॥੨॥

ਪਦ ਅਰਥ ਤੇ = ਤੋਂ। ਪਾਈਐ = ਪ੍ਰਾਪਤ ਹੁੰਦਾ ਹੈ ॥੨॥

SikhNet (Spanish)pues a través de Él medito en Dios. (2)

ਬੂਡਤ ਪ੍ਰਾਨੀ; ਜਿਨਿ ਗੁਰਹਿ ਤਰਾਇਆ ॥

booddat praanee; jin gureh taraaeaa |

Sant Singh KhalsaThe Guru carries those mortal beings across, and saves them from drowning.
Manmohan SinghThe Guru, who ferries across the drowning mortal,
Manmohan Singh (Punjabi)ਉਹ ਗੁਰਦੇਵ ਜੋ ਡੁਬਦੇ ਹੋਏ ਜੀਵ ਨੂੰ ਪਾਰ ਕਰ ਦਿੰਦੇ ਹਨ,
Fareedkot Teekaਜਿਨ ਸਤਿਗੁਰੋਂ ਨੇ ਇਹ ਜੀਵ ਸੰਸਾਰ ਮੇਂ ਡੁਬਤਾ ਹੂਆ ਨਾਮ ਦੁਆਰਾ ਤਰਾਇਆ ਹੈ॥
Prof. Sahib Singhਜਿਸ ਗੁਰੂ ਨੇ (ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਪ੍ਰਾਣੀਆਂ ਨੂੰ ਪਾਰ ਲੰਘਾਇਆ,

ਪਦ ਅਰਥ ਬੂਡਤ = (ਵਿਕਾਰਾਂ ਵਿਚ) ਡੁੱਬਦਾ। ਜਿਨਿ ਗੁਰਹਿ = ਜਿਸ ਗੁਰੂ ਨੇ।

SikhNet (Spanish)El Guru carga a esos mortales a través y los salva de que se ahoguen,

ਜਿਸੁ ਪ੍ਰਸਾਦਿ; ਮੋਹੈ ਨਹੀ. ਮਾਇਆ ॥

jis prasaad; mohai nahee. maaeaa |

Sant Singh KhalsaBy His Grace, they are not enticed by Maya;
Manmohan Singhby whose grace, mammon, infatuates man not,
Manmohan Singh (Punjabi)ਜਿਨ੍ਹਾਂ ਦੀ ਦਇਆ ਦੁਆਰਾ ਮੋਹਨੀ ਬੰਦੇ ਨੂੰ ਬੁੱਧੂ ਨਹੀਂ ਬਣਾਉਂਦੀ,
Fareedkot Teekaਪੁਨਾ ਜਿਸ ਕੀ ਕਿਰਪਾ ਕਰ ਕੇ ਤਿਸ ਜੀਵ ਕੋ ਮਾਇਆ ਮੋਹਤੀ ਨਹੀਂ ਹੈ॥
Prof. Sahib Singhਜਿਸ (ਗੁਰੂ) ਦੀ ਮਿਹਰ ਨਾਲ ਮਾਇਆ ਠੱਗ ਨਹੀਂ ਸਕਦੀ,

ਪਦ ਅਰਥ ਜਿਸੁ ਪ੍ਰਸਾਦਿ = ਜਿਸ ਦੀ ਕਿਰਪਾ ਨਾਲ। ਮੋਹੈ ਨਹੀ = ਮੋਹ ਨਹੀਂ ਸਕਦੀ।

SikhNet (Spanish)y por Su Gracia no son seducidos por Maya.

ਹਲਤੁ ਪਲਤੁ; ਜਿਨਿ ਗੁਰਹਿ ਸਵਾਰਿਆ ॥

halat palat; jin gureh savaariaa |

Sant Singh Khalsain this world and the next, they are embellished and exalted by the Guru.
Manmohan Singhand who embellishes one in this world and the yonder.
Manmohan Singh (Punjabi)ਅਤੇ ਜੋ ਇਨਸਾਨ ਦੇ ਲੋਕ ਅਤੇ ਪ੍ਰਲੋਕ ਨੂੰ ਸ਼ਸ਼ੋਭਤ ਕਰ ਦਿੰਦੇ ਹਨ,
Fareedkot Teekaਜਿਨ ਸਤਿਗੁਰੋਂ ਨੇ ਹਮਾਰਾ ਇਹ ਲੋਕ ਪ੍ਰਲੋਕ ਸਵਾਰਿਆ ਹੈ॥
Prof. Sahib Singhਜਿਸ ਗੁਰੂ ਨੇ (ਸਰਨ ਪਏ ਮਨੁੱਖ ਦਾ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ,

ਪਦ ਅਰਥ ਹਲਤੁ = ਇਕ ਲੋਕ। ਪਲਤੁ = ਪਰਲੋਕ। ਸਵਾਰਿਆ = ਸੋਹਣਾ ਬਣਾ ਦਿੱਤਾ।

SikhNet (Spanish)En este mundo y en el siguiente son embellecidos y enaltecidos por el Guru,

ਤਿਸੁ ਗੁਰ ਊਪਰਿ; ਸਦਾ ਹਉ ਵਾਰਿਆ ॥੩॥

tis gur aoopar; sadaa hau vaariaa |3|

Sant Singh KhalsaI am forever a sacrifice to that Guru. ||3||
Manmohan SinghUnto that Guru, I am ever a sacrifice.
Manmohan Singh (Punjabi)ਉਸ ਗੁਰਦੇਵ ਜੀ ਦੇ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਤਿਸ ਸਤਿਗੁਰ ਕੇ ਊਪਰ ਮੈਂ ਸਦਾ ਅਪਨਾ ਤਨੁ ਮਨੁ ਵਾਰਿਆ ਹੈ॥੩॥
Prof. Sahib Singhਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥

ਪਦ ਅਰਥ ਹਉ = ਹਉਂ, ਮੈਂ। ਵਾਰਿਆ = ਕੁਰਬਾਨ ॥੩॥

SikhNet (Spanish)yo ofrezco mi ser en sacrificio a ese Guru. (3)

ਮਹਾ ਮੁਗਧ ਤੇ; ਕੀਆ ਗਿਆਨੀ ॥

mahaa mugadh te; keea giaanee |

Sant Singh KhalsaFrom the most ignorant, I have been made spiritually wise,
Manmohan SinghFrom a most ignorant one, he has make me enlightened.
Manmohan Singh (Punjabi)ਪਰਮ ਬੇਸਮਝ ਤੋ, ਉਨ੍ਹਾਂ ਨੇ ਮੈਨੂੰ ਬ੍ਰਹਿਮ ਬੈਤ ਬਣਾ ਦਿਤਾ ਹੈ।
Fareedkot Teekaਜਿਨੋਂ ਨੇ ਮਹਾਂ ਮੂਰਖ ਤੇ ਗਿਆਨਵਾਨ ਕਰ ਦੀਆ ਹੂੰ॥
Prof. Sahib Singh(ਜਿਸ ਗੁਰੂ ਨੇ) ਮਹਾ ਮੂਰਖ ਮਨੁੱਖ ਤੋਂ ਆਤਮਕ ਜੀਵਨ ਦੀ ਸੂਝ ਵਾਲਾ ਬਣਾ ਦਿੱਤਾ।

ਪਦ ਅਰਥ ਮੁਗਧ = ਮੂਰਖ। ਤੇ = ਤੋਂ। ਗਿਆਨੀ = ਸਿਆਣਾ, ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ।

SikhNet (Spanish)Del ser más ignorante, me he transformado a ser espiritualmente Sabio,

ਗੁਰ ਪੂਰੇ ਕੀ; ਅਕਥ ਕਹਾਨੀ ॥

gur poore kee; akath kahaanee |

Sant Singh Khalsathrough the Unspoken Speech of the Perfect Guru.
Manmohan SinghIneffable is the story of the Perfect Guru.
Manmohan Singh (Punjabi)ਅਕਹਿ ਹੇ ਵਾਰਤਾ ਪੂਰਨ ਗੁਰਦੇਵ ਜੀ ਦੀ।
Fareedkot Teekaਤਿਨ ਪੂਰੇ ਸਤਿਗੁਰੋਂ ਕੀ ਅਕਥ ਕਥਾ ਹੈ, ਭਾਵ ਕਥਨ ਸੇ ਰਹਿਤ ਬਿਅੰਤ ਹੈ॥
Prof. Sahib Singhਪੂਰੇ ਗੁਰੂ ਦੀ ਸਿਫ਼ਤ-ਸਾਲਾਹ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਅਕਥ = (ਅ-ਕਥ) ਜੋ ਬਿਆਨ ਨਾਹ ਕੀਤੀ ਜਾ ਸਕੇ।

SikhNet (Spanish)mediante el Discurso Impronunciable del Perfecto Guru.

ਪਾਰਬ੍ਰਹਮ ਨਾਨਕ ਗੁਰਦੇਵ ॥

paarabraham naanak guradev |

Sant Singh KhalsaThe Divine Guru, O Nanak, is the Supreme Lord God.
Manmohan SinghThe Guru himself is the supreme Lord, O Nanak!
Manmohan Singh (Punjabi)ਗੁਰੂ ਜੀ ਖੁਦ ਹੀ ਸ਼੍ਰੋਮਣੀ ਸਾਹਿਬ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਗੁਰਦੇਵ ਪਾਰਬ੍ਰਹਮ ਰੂਪ ਹੈਂ॥
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਾਰਬ੍ਰਹਮ ਗੁਰਦੇਵ-

ਪਦ ਅਰਥ ਨਾਨਕ = ਹੇ ਨਾਨਕ!

SikhNet (Spanish)El Divino Guru, oh dice Nanak, es el Supremo Dios nuestro Señor

ਵਡੈ ਭਾਗਿ; ਪਾਈਐ ਹਰਿ ਸੇਵ ॥੪॥੩॥

vaddai bhaag; paaeeai har sev |4|3|

Sant Singh KhalsaBy great good fortune, I serve the Lord. ||4||3||
Manmohan SinghBy the greatest good fortune, God's service is obtained.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਵਾਹਿਗੁਰੂ ਦੀ ਟਹਿਲ ਸੇਵਾ ਪਰਾਪਤ ਹੁੰਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਸੋ ਹਰੀ ਕੀ ਸੇਵਾ ਬਡੇ ਭਾਗੋਂ ਕਰ ਪ੍ਰਾਪਤਿ ਹੋਤੀ ਹੈ॥੪॥੩॥☬ਨਾਮ ਜਾਪ ਕਾ ਲਾਭ ਉਚਾਰਨ ਕਰਤੇ ਹੈਂ:
Prof. Sahib Singhਹਰੀ ਦੀ ਸੇਵਾ-ਭਗਤੀ ਵੱਡੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ ॥੪॥੩॥

ਪਦ ਅਰਥ ਭਾਗਿ = ਕਿਸਮਤ ਨਾਲ ॥੪॥੩॥

SikhNet (Spanish)y por una gran Fortuna yo sirvo a ese Señor. (4-3)

Open this shabad →

Shabad Guru Arjan Dev Ji Raag Prabhaatee continues on Ang 1339

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਸਗਲੇ ਦੂਖ ਮਿਟੇ. ਸੁਖ ਦੀਏ; ਅਪਨਾ ਨਾਮੁ ਜਪਾਇਆ ॥

sagale dookh mitte. sukh dee; apanaa naam japaaeaa |

Sant Singh KhalsaEradicating all my pains, He has blessed me with peace, and inspired me to chant His Name.
Manmohan SinghRidding me of all my woes, God has blessed me with peace and has make me utter His Name.
Manmohan Singh (Punjabi)ਮੇਰੇ ਸਾਰੇ ਦੁਖੜੇ ਦੂਰ ਕਰ, ਹਰੀ ਨੇ ਮੈਨੂੰ ਆਰਾਮ ਬਖਸ਼ਿਆ ਹੈ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾਇਆ ਹੈ।
Fareedkot Teekaਹੇ ਭਾਈ! ਤਿਸ ਵਾਹਿਗੁਰੂ ਨੇ ਹਮਾਰੇ ਸਰਬ ਦੂਖ ਮਿਟਾਇ ਕਰ ਸੁਖ ਦੀਏ ਹੈਂ ਔਰੁ ਆਪਨਾ ਨਾਮੁ ਜਪਾਯਾ ਹੈ॥
Prof. Sahib Singhਜਿਨ੍ਹਾਂ ਨੂੰ ਉਸ (ਪ੍ਰਭੂ) ਨੇ ਆਪਣਾ ਨਾਮ ਜਪਣ ਦੀ ਪ੍ਰੇਰਨਾ ਕੀਤੀ, ਉਹਨਾਂ ਨੂੰ ਉਸ ਨੇ ਸਾਰੇ ਸੁਖ ਬਖ਼ਸ਼ ਦਿੱਤੇ, (ਉਹਨਾਂ ਅੰਦਰੋਂ) ਸਾਰੇ ਦੁੱਖ ਦੂਰ ਹੋ ਗਏ।

ਪਦ ਅਰਥ ਦੀਏ = ਦਿੱਤੇ। ਸਗਲੇ = ਸਾਰੇ।

SikhNet (Spanish)Desapareciendo todas mis penas, me ha bendecido con Paz y me ha inspirado a cantar Su Nombre.

ਕਰਿ ਕਿਰਪਾ ਅਪਨੀ ਸੇਵਾ ਲਾਏ; ਸਗਲਾ ਦੁਰਤੁ ਮਿਟਾਇਆ ॥੧॥

kar kirapaa apanee sevaa laae; sagalaa durat mittaaeaa |1|

Sant Singh KhalsaIn His Mercy, He has enjoined me to His service, and has purged me of all my sins. ||1||
Manmohan SinghShowing His mercy, the Lord has engaged me in His service and has purged me of all my sins.
Manmohan Singh (Punjabi)ਆਪਣੀ ਮਿਹਰ ਧਾਰ, ਸਾਈਂ ਨੇ ਮੈਨੂੰ ਆਪਣੀ ਟਹਿਲ ਵਿੱਚ ਜੋੜ ਲਿਆ ਹੈ ਅਤੇ ਮੇਰੇ ਸਾਰੇ ਪਾਪ ਨਵਿਰਤ ਕਰ ਦਿਤੇ ਹਨ।
Fareedkot Teekaਕ੍ਰਿਪਾ ਕਰ ਕੇ ਅਪਨੀ ਸੇਵਾ ਮੇਂ ਲਗਾਏ ਹੈਂ, ਤਿਨੋਂ ਕੇ (ਦੁਰਤੁ) ਪਾਪੋਂ ਕਾ ਸਮਦਾਇ ਸਭੀ ਮਿਟਾਯਾ ਹੈ॥੧॥
Prof. Sahib Singh(ਪ੍ਰਭੂ ਨੇ) ਮਿਹਰ ਕਰ ਕੇ (ਜਿਨ੍ਹਾਂ ਨੂੰ) ਆਪਣੀ ਭਗਤੀ ਵਿਚ ਜੋੜਿਆ, (ਉਹਨਾਂ ਦੇ ਅੰਦਰੋਂ ਉਸ ਨੇ) ਸਾਰਾ ਪਾਪ ਦੂਰ ਕਰ ਦਿੱਤਾ ॥੧॥

ਪਦ ਅਰਥ ਕਰਿ = ਕਰ ਕੇ। ਸੇਵਾ = ਭਗਤੀ। ਦੁਰਤੁ = ਪਾਪ ॥੧॥

SikhNet (Spanish)En Su Misericordia me ha llevado a Su Servicio y me a purgado de todos mis errores. (1)

ਹਮ ਬਾਰਿਕ; ਸਰਨਿ ਪ੍ਰਭ ਦਇਆਲ ॥

ham baarik; saran prabh deaal |

Sant Singh KhalsaI am only a child; I seek the Sanctuary of God the Merciful.
Manmohan SinghI, a mere child, seek the refuge of the Merciful Lord.
Manmohan Singh (Punjabi)ਮੈਂ ਕੇਵਲ ਬੱਚਾ, ਮਿਹਰਬਾਨ ਮਾਲਕ ਦੀ ਪਨਾਹ ਲੋੜਦਾ ਹਾਂ।
Fareedkot Teekaਹਮ ਬਾਲਕ ਤਿਸ ਦਿਆਲ ਪ੍ਰਭੂ ਕੀ ਸਰਨ ਹੈਂ॥
Prof. Sahib Singhਹੇ ਦਇਆ ਦੇ ਸੋਮੇ ਪ੍ਰਭੂ! ਅਸੀਂ (ਜੀਵ ਤੇਰੇ) ਬੱਚੇ (ਤੇਰੀ) ਸਰਨ ਹਾਂ।

ਪਦ ਅਰਥ ਪ੍ਰਭ ਦਇਆਲ = ਹੇ ਦਇਆ ਦੇ ਘਰ ਪ੍ਰਭੂ! ਬਾਰਿਕ = ਬੱਚੇ।

SikhNet (Spanish)Soy sólo un niño, busco el Santuario del Dios Misericordioso.

ਅਵਗਣ ਕਾਟਿ. ਕੀਏ ਪ੍ਰਭਿ ਅਪੁਨੇ; ਰਾਖਿ ਲੀਏ. ਮੇਰੈ ਗੁਰ ਗੋਪਾਲਿ ॥੧॥ ਰਹਾਉ ॥

avagan kaatt. kee prabh apune; raakh lee. merai gur gopaal |1| rahaau |

Sant Singh KhalsaErasing my demerits and faults, God has made me His Own. My Guru, the Lord of the World, protects me. ||1||Pause||
Manmohan SinghErasing my demerits, the Lord has make me His own and my Guru-God has protected me. Pause.
Manmohan Singh (Punjabi)ਮੇਰੀਆਂ ਬਦੀਆਂ ਨੂੰ ਮੇਟ ਸੁਆਮੀ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਅਤੇ ਮੇਰੇ ਗੁਰੂ ਪ੍ਰੇਮਸ਼ਰ ਨੇ ਮੇਰੀ ਰਖਿਆ ਕੀਤੀ ਹੈ। ਠਹਿਰਾਉ।
Fareedkot Teekaਹਮਾਰੇ ਅਵਗੁਨੋਂ ਕੋ ਕਾਟਿ ਕਰ ਤਿਸ ਪ੍ਰਭੂ ਨੇ ਹਮ ਅਪਨੇ ਦਾਸ ਕੀਏ ਹੈਂ ਔ ਗੋਪਾਲ ਰੂਪ ਗੁਰੋਂ ਨੇ ਸੰਸਾਰ ਤੇ ਹਮ ਰਾਖ ਲੀਏ ਹੈਂ॥੧॥ ਰਹਾਉ ॥
Prof. Sahib Singhਧਰਤੀ ਦੇ ਰੱਖਿਅਕ ਪ੍ਰਭੂ ਨੇ (ਜਿਨ੍ਹਾਂ ਦੀ) ਰੱਖਿਆ ਕੀਤੀ, (ਉਹਨਾਂ ਦੇ ਅੰਦਰੋਂ) ਔਗੁਣ ਦੂਰ ਕਰ ਕੇ (ਉਹਨਾਂ ਨੂੰ ਉਸ) ਪ੍ਰਭੂ ਨੇ ਆਪਣੇ ਬਣਾ ਲਿਆ ॥੧॥ ਰਹਾਉ ॥

ਪਦ ਅਰਥ ਕਾਟਿ = ਕੱਟ ਕੇ। ਪ੍ਰਭਿ = ਪ੍ਰਭੂ ਨੇ। ਮੇਰੈ ਗੋਪਾਲਿ = ਮੇਰੇ ਗੋਪਾਲ ਨੇ, ਮੇਰੇ ਪ੍ਰਭੂ ਨੇ। ਗੋਪਾਲਿ = ਗੋਪਾਲ ਨੇ, ਸ੍ਰਿਸ਼ਟੀ ਦੇ ਰੱਖਿਅਕ ਨੇ ॥੧॥ ਰਹਾਉ ॥

SikhNet (Spanish)Borrando mis deméritos y faltas, Dios me ha hecho Suyo, mi Guru, el Señor del mundo me protege. (1-Pausa)

ਤਾਪ ਪਾਪ ਬਿਨਸੇ ਖਿਨ ਭੀਤਰਿ; ਭਏ ਕ੍ਰਿਪਾਲ ਗੁਸਾਈ ॥

taap paap binase khin bheetar; bhe kripaal gusaaee |

Sant Singh KhalsaMy sicknesses and sins were erased in an instant, when the Lord of the World became merciful.
Manmohan SinghThe Lord of the world has become merciful and my sufferings and sins have been wiped off in a moment.
Manmohan Singh (Punjabi)ਸੰਸਾਰ ਦਾ ਸੁਆਮੀ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਦੁਖੜੇ ਤੇ ਗੁਨਾਹ ਇਕ ਮੁਹਤ ਵਿੱਚ ਨਾਸ ਹੋ ਗਏ ਹਨ।
Fareedkot Teekaਅਧ੍ਯਾਤਮ ਅਧਭੂਤਕਾਦੀ ਤਾਪ ਔ ਪਾਪ ਹਮਾਰੇ ਖਿਨ ਮੇਂ ਦੂਰ ਹੂਏ ਹੈਂ, ਕਿਉਂਕਿ ਹਮਾਰੇ ਪਰ ਸਤਿਗੁਰ ਗੁਸਾਈ ਕ੍ਰਿਪਾਲ ਭਏ ਹੈਂ॥
Prof. Sahib Singhਧਰਤੀ ਦੇ ਖਸਮ ਪ੍ਰਭੂ ਜੀ (ਜਿਨ੍ਹਾਂ ਉੱਤੇ) ਦਇਆਵਾਨ ਹੋਏ, (ਉਹਨਾਂ ਦੇ) ਸਾਰੇ ਦੁੱਖ-ਕਲੇਸ਼ ਸਾਰੇ ਪਾਪ ਇਕ ਖਿਨ ਵਿਚ ਨਾਸ ਹੋ ਗਏ।

ਪਦ ਅਰਥ ਤਾਪ = ਦੁੱਖ-ਕਲੇਸ਼। ਭੀਤਰਿ = ਵਿਚ। ਗੁਸਾਈ = ਗੋਸਾਈਂ, ਧਰਤੀ ਦਾ ਖਸਮ।

SikhNet (Spanish)Mis errores y enfermedades desaparecieron en un instante, cuando el Señor del mundo mostró su Misericordia.

ਸਾਸਿ ਸਾਸਿ ਪਾਰਬ੍ਰਹਮੁ ਅਰਾਧੀ; ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥

saas saas paarabraham araadhee; apune satigur kai bal jaaee |2|

Sant Singh KhalsaWith each and very breath, I worship and adore the Supreme Lord God; I am a sacrifice to the True Guru. ||2||
Manmohan SinghWith every breath, contemplate I my Supreme Lord and, unto my True Guru, I am ever a sacrifice.
Manmohan Singh (Punjabi)ਆਪਣੇ ਹਰ ਸੁਆਸ ਨਾਲ ਮੈਂ ਸ੍ਰੋਮਣੀ ਸਾਈਂ ਨੂੰ ਸਿਮਰਦਾ ਹਾਂ, ਅਤੇ ਆਪਣੇ ਸਚੇ ਗੁਰਾਂ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ।
Fareedkot Teekaਅਬ ਮੈਂ ਸ੍ਵਾਸ ਸ੍ਵਾਸ ਕਰ ਪਾਰਬ੍ਰਹਮ ਕੀ ਅਰਾਧਨਾ ਕਰਤਾ ਹੂੰ ਔਰ ਅਪਨੇ ਸਤਿਗੁਰੋਂ ਕੇ ਊਪਰ ਬਲਿਹਾਰਨੇ ਜਾਤਾ ਹੂੰ॥੨॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਉਸ ਦੀ ਮਿਹਰ ਨਾਲ) ਮੈਂ ਆਪਣੇ ਹਰੇਕ ਸਾਹ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੨॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਾਸਿ = ਸਾਹ ਦੀ ਰਾਹੀਂ। ਅਰਾਧੀ = ਅਰਾਧੀਂ, ਮੈਂ ਆਰਾਧਦਾ ਹਾਂ। ਕੈ ਬਲਿ ਜਾਈ = ਕੈ ਬਲਿ ਜਾਈਂ, (ਗੁਰੂ) ਤੋਂ ਮੈਂ ਸਦਕੇ ਜਾਂਦਾ ਹਾਂ ॥੨॥

SikhNet (Spanish)Con todas y cada uno de mis respiraciones, alabo y adoro al Supremo Dios nuestro Señor. Ofrezco mi ser en sacrificio al Verdadero Guru. (2)

ਅਗਮ ਅਗੋਚਰੁ ਬਿਅੰਤੁ ਸੁਆਮੀ; ਤਾ ਕਾ ਅੰਤੁ. ਨ ਪਾਈਐ ॥

agam agochar biant suaamee; taa kaa ant. na paaeeai |

Sant Singh KhalsaMy Lord and Master is Inaccessible, Unfathomable and Infinite. His limits cannot be found.
Manmohan SinghInaccessible, Inapprehensible and Infinite is my Lord. His limit can be found not.
Manmohan Singh (Punjabi)ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ ਮੇਰਾ ਸਾਹਿਬ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਅਗਮ ਅਗੋਚਰ ਬਿਅੰਤ ਸ੍ਵਾਮੀ ਹੈ ਤਿਸ ਕਾ ਅੰਤੁ ਨਹੀਂ ਪਾਇਆ ਜਾਤਾ ਹੈ॥
Prof. Sahib Singhਮਾਲਕ-ਪ੍ਰਭੂ ਅਪਹੁੰਚ ਹੈ, ਉਸ ਤਕ (ਜੀਵਾਂ ਦੇ) ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਨ ਪਾਈਐ = ਨਹੀਂ ਪਾਇਆ ਜਾ ਸਕਦਾ।

SikhNet (Spanish)Mi Señor y Maestro es Inaccesible, Insondable e Infinito, Sus Fronteras no pueden ser encontradas.

ਲਾਹਾ ਖਾਟਿ ਹੋਈਐ ਧਨਵੰਤਾ; ਅਪੁਨਾ ਪ੍ਰਭੂ ਧਿਆਈਐ ॥੩॥

laahaa khaatt hoeeai dhanavantaa; apunaa prabhoo dhiaaeeai |3|

Sant Singh KhalsaWe earn the profit, and become wealthy, meditating on our God. ||3||
Manmohan SinghMeditating on our Lord, we earn profit and thus becomes rich.
Manmohan Singh (Punjabi)ਆਪਣੇ ਸੁਆਮੀ ਦਾ ਸਿਮਰਨ ਕਰਕੇ ਅਸੀਂ ਨਫਾ ਕਮਾ ਕੇ ਧਨਾਢ ਹੋ ਜਾਂਦੇ ਹਾਂ।
Fareedkot Teekaਤਾਂ ਤੇ ਅਪਨੇ ਜਨਮ ਕਾ ਲਾਭ ਖਾਟ ਕਰ ਨਾਮ ਕੇ ਧਨਵੰਤ ਹੋ ਜਾਈਐ ਔਰ ਅਪਨਾ ਪ੍ਰਭੂ ਜੋ ਹੈ ਸਦਾ ਹੀ ਧਿਆਈਐ॥੩॥
Prof. Sahib Singhਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਉਸ ਦਾ ਨਾਮ ਹੀ ਅਸਲ ਧਨ ਹੈ, ਇਹ) ਲਾਭ ਖੱਟ ਕੇ ਧਨਵਾਨ ਬਣ ਜਾਈਦਾ ਹੈ ॥੩॥

ਪਦ ਅਰਥ ਖਟਿ = ਖੱਟ ਕੇ। ਹੋਈਐ = ਹੋ ਜਾਈਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ ॥੩॥

SikhNet (Spanish)Obtenemos las ganancias y nos enriquecemos meditando en Nuestro Dios. (3)

Open this shabad (11 lines, Angs 1338-1339) →

Ang 1338 of 1430