ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੁਧੁ. ਰੂਪੁ ਨ ਰੇਖਿਆ ਜਾਤਿ; ਤੂ ਵਰਨਾ ਬਾਹਰਾ ॥
tudh. roop na rekhiaa jaat; too varanaa baaharaa |
Sant Singh KhalsaYou have no form or shape, no social class or race.
Manmohan SinghThou has no form, outline and case, and Thou are without a colour.
Manmohan Singh (Punjabi)ਤੇਰਾ ਕੋਈ ਸਰੂਪ, ਨੁਹਾਰ ਅਤੇ ਜਾਤੀ ਨਹੀਂ ਅਤੇ ਤੂੰ ਰੰਗ ਦੇ ਬਗ਼ੈਰ ਹੈਂ।
Fareedkot Teekaਤੇਰਾ ਰੂਪ ਰੇਖ ਔ ਜਾਤ ਕੁਛ ਨਹੀਂ ਹੈ, ਕਿਉਂਕਿ ਤੂੰ ਬਰਨ ਆਸ੍ਰਮ ਤੇ ਬਾਹਰਾ ਹੈਂ॥
Prof. Sahib Singhਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ (ਖ਼ਾਸ) ਜਾਤਿ ਨਹੀਂ, (ਬ੍ਰਾਹਮਣ ਖਤ੍ਰੀ ਆਦਿ) ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ।ਪਦ ਅਰਥ ਰੇਖਿਆ = ਰੇਖ, ਚਿਹਨ-ਚੱਕ੍ਰ। ਵਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ।
SikhNet (Spanish)No tienes Forma ni Signo, no tienes Casta ni Color,
ਏ ਮਾਣਸ ਜਾਣਹਿ ਦੂਰਿ; ਤੂ ਵਰਤਹਿ ਜਾਹਰਾ ॥
e maanas jaaneh door; too varateh jaaharaa |
Sant Singh KhalsaThese humans believe that You are far away; but You are quite obviously apparent.
Manmohan SinghThese human beings deem Thee to be far, but thou are pervading publicly.
Manmohan Singh (Punjabi)ਇਹ ਮਨੁਸ਼ ਤੈਨੂੰ ਦੁਰੇਡੇ ਸਮਝਦੇ ਹਨ, ਪ੍ਰੰਤੂ ਤੂੰ ਪ੍ਰਗਟ ਤੌਰ ਤੇ ਪ੍ਰਵਿਰਤ ਹੋ ਰਿਹਾ ਹੈਂ।
Fareedkot Teekaਇਹ ਮਾਨੁਖ ਤੇਰੇ ਕੋ ਦੂਰ ਜਾਨਤੇ ਹੈਂ ਔਰ ਤੂੰ ਪਰਤਖ ਵਰਤ ਰਹਾ ਹੈਂ, ਭਾਵ ਨੇੜੇ ਹੈਂ॥
Prof. Sahib Singhਇਹ ਮਨੁੱਖ ਤੈਨੂੰ ਕਿਤੇ ਦੂਰ ਥਾਂ ਵੱਸਦਾ ਸਮਝਦੇ ਹਨ, ਤੂੰ ਹਰ ਥਾਂ ਮੌਜੂਦ ਹੈਂ,ਪਦ ਅਰਥ ਮਾਣਸ = ਮਨੁੱਖ। ਏ = ਇਹ। ਜਾਹਰਾ = ਪਰਗਟ, ਪਰੱਤਖ।
SikhNet (Spanish)el ser humano piensa que Estás lejos, pero no, Tú eres la Presencia,
ਤੂ ਸਭਿ ਘਟ ਭੋਗਹਿ ਆਪਿ; ਤੁਧੁ. ਲੇਪੁ ਨ ਲਾਹਰਾ ॥
too sabh ghatt bhogeh aap; tudh. lep na laaharaa |
Sant Singh KhalsaYou enjoy Yourself in every heart, and no filth sticks to You.
Manmohan SinghThou Thyself enjoy inside all the hearts and no filth attaches to Thee, O Lord.
Manmohan Singh (Punjabi)ਤੂੰ ਆਪੇ ਹੀ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ ਅਤੇ ਤੈਨੂੰ ਕੋਈ ਮੈਲ ਨਹੀਂ ਲਗਦੀ, ਹੇ ਸੁਆਮੀ!
Fareedkot Teekaਤੂੰ ਸਭ ਘਟੋਂ ਮੇਂ ਆਪ ਹੀ ਭੋਗ ਰਹਾ ਹੈਂ, ਤੇਰੇ ਕੋ ਲੇਪ ਨਹੀਂ (ਲਾਹਰਾ) ਲਾਗਤਾ॥
Prof. Sahib Singhਸਭ ਜੀਵਾਂ ਵਿਚ ਵਿਆਪਕ ਹੋ ਕੇ ਪਦਾਰਥ ਭੋਗ ਰਿਹਾ ਹੈਂ, (ਫਿਰ ਭੀ) ਤੈਨੂੰ ਮਾਇਆ ਦਾ ਅਸਰ ਪੋਹ ਨਹੀਂ ਸਕਦਾ।ਪਦ ਅਰਥ ਲੇਪੁ = ਅਸਰ, ਪ੍ਰਭਾਵ। ਨ ਲਾਹਰਾ = ਨਹੀਂ ਲੱਗਦਾ।
SikhNet (Spanish)gozas de todos los corazones, aunque permaneces siempre Desapegado, eres el Ser Infinito en Éxtasis,
ਤੂ ਪੁਰਖੁ ਅਨੰਦੀ ਅਨੰਤ; ਸਭ ਜੋਤਿ ਸਮਾਹਰਾ ॥
too purakh anandee anant; sabh jot samaaharaa |
Sant Singh KhalsaYou are the blissful and infinite Primal Lord God; Your Light is all-pervading.
Manmohan SinghThou are the Infinite and joyful Lord and Thy Light is pervading everywhere.
Manmohan Singh (Punjabi)ਤੂੰ ਬੇਅੰਤ ਅਤੇ ਅਨੰਦਤ ਪ੍ਰਭੂ ਹੈਂ ਅਤੇ ਤੇਰਾ ਪ੍ਰਕਾਸ਼ ਹਰ ਥਾਂ ਸਮਾ ਰਿਹਾ ਹੈ।
Fareedkot Teekaਤੂੰ ਅਨੰਤ ਰੂਪ ਔਰ ਅਨੰਦੀ ਪੁਰਸ ਹੈਂ ਔ ਹੇ ਜੋਤੀ! ਸਭ ਮੇਂ ਸਮਾਇ ਰਹਿਆ ਹੈਂ॥
Prof. Sahib Singhਤੂੰ ਸਦਾ ਅਨੰਦ ਰਹਿਣ ਵਾਲਾ ਹੈਂ, ਬੇਅੰਤ ਹੈਂ, ਸਭ ਵਿਚ ਵਿਆਪਕ ਹੈਂ, ਸਭਨਾਂ ਵਿਚ ਤੇਰੀ ਜੋਤਿ ਟਿਕੀ ਹੋਈ ਹੈ।ਪਦ ਅਰਥ ਅਨੰਦੀ = ਅਨੰਦ ਮਾਣਨ ਵਾਲਾ। ਸਮਾਹਰਾ = ਸਮਾਈ ਹੋਈ ਹੈ, ਵਿਆਪਕ।
SikhNet (Spanish)sí, Tu Luz ilumina las mentes. Eres el Dios de dioses, el Creador,
ਤੂ ਸਭ ਦੇਵਾ ਮਹਿ ਦੇਵ; ਬਿਧਾਤੇ ਨਰਹਰਾ ॥
too sabh devaa meh dev; bidhaate naraharaa |
Sant Singh KhalsaAmong all divine beings, You are the most divine, O Creator-architect, Rejuvenator of all.
Manmohan SinghO my Creator, the Reverdurer of men, amongst all the gods Thou are the most Luminous Lord.
Manmohan Singh (Punjabi)ਹੇ ਮਨੁੱਖ ਨੂੰ ਹਰਾਭਰਾ ਕਰਨਹਾਰ! ਮੇਰੇ ਸਿਰਜਣਹਾਰ, ਤੂੰ ਸਾਰਿਆਂ ਦੇਵਤਿਆਂ ਵਿਚੋਂ ਪਰਮ ਪ੍ਰਾਕਸ਼ਵਾਨ ਪ੍ਰਭੂ ਹੈ।
Fareedkot Teekaਹੇ ਕਰਮ ਫਲ ਪਰਦਾਤੇ ਨਰਸਿੰਘ ਰੂਪ! ਤੂੰ ਸਭ ਦੇਵਤਿਓਂ ਮੇਂ ਪ੍ਰਕਾਸ ਰੂਪ ਹੈਂ॥
Prof. Sahib Singhਹੇ ਸਿਰਜਣਹਾਰ! ਹੇ ਪਰਮਾਤਮਾ! ਸਾਰੇ ਦੇਵਤਿਆਂ ਵਿਚ ਤੂੰ ਆਪ ਹੀ ਦੇਵਤਾ (ਪ੍ਰਕਾਸ਼ ਕਰਨ ਵਾਲਾ) ਹੈਂ। ਤੂੰ ਪਰੇ ਤੋਂ ਪਰੇ ਹੈਂ, ਤੂੰ ਨਾਸ-ਰਹਿਤ ਹੈਂ,ਪਦ ਅਰਥ ਬਿਧਾਤੇ = ਹੇ ਸਿਰਜਣਹਾਰ! ਨਰਹਰਾ = ਹੇ ਪਰਮਾਤਮਾ!
SikhNet (Spanish)el Señor del hombre. Eres Trascendente y Eterno también,
ਕਿਆ ਆਰਾਧੇ ਜਿਹਵਾ ਇਕ; ਤੂ ਅਬਿਨਾਸੀ ਅਪਰਪਰਾ ॥
kiaa aaraadhe jihavaa ik; too abinaasee aparaparaa |
Sant Singh KhalsaHow can my single tongue worship and adore You? You are the eternal, imperishable, infinite Lord God.
Manmohan SinghThou are the Imperishable Transcendent Lord. How can my one tongue utter Thine praise?
Manmohan Singh (Punjabi)ਤੂੰ ਨਾਸ-ਰਹਿਤ ਪਰਮ ਪ੍ਰਭੂ ਹੈਂ। ਮੇਰੀ ਇੱਕ ਜੀਭ੍ਹ ਕਿਸ ਤਰ੍ਹਾਂ ਤੇਰਾ ਜੱਸ ਉਚਾਰਨ ਕਰ ਸਕਦੀ ਹੈ।
Fareedkot Teekaਮੇਰੀ ਜੇਹਬਾ ਏਕ ਤੇਰੇ ਕੋ ਕਿਆ ਅਰਾਧੇ, ਤੂੰ ਅਬਨਾਸੀ ਹੈਂ ਔ ਅਪਰ ਜੋ ਹੈਂ ਤਿਨ ਸਭ ਤੇ ਤੂੰ ਪਰਾ ਹੈਂ॥
Prof. Sahib Singhਮੇਰੀ ਇਕ ਜੀਭ ਤੇਰੀ ਅਰਾਧਨਾ ਕਰਨ ਦੇ ਸਮਰੱਥ ਨਹੀਂ ਹੈ।ਪਦ ਅਰਥ ਅਪਰਪਰਾ = ਪਰੇ ਤੋਂ ਪਰੇ।
SikhNet (Spanish)oh ¿cómo podrían mis labios solitarios recitar toda Tu Alabanza?
ਜਿਸੁ ਮੇਲਹਿ ਸਤਿਗੁਰੁ ਆਪਿ; ਤਿਸ ਕੇ ਸਭਿ ਕੁਲ ਤਰਾ ॥
jis meleh satigur aap; tis ke sabh kul taraa |
Sant Singh KhalsaOne whom You Yourself unite with the True Guru - all his generations are saved.
Manmohan SinghHe, whom Thou Thyself unite with the True Guru; His all generations are emancipated.
Manmohan Singh (Punjabi)ਜਿਸ ਨੂੰ ਤੂੰ ਖ਼ੁਦ ਸੱਚੇ ਗੁਰਾਂ ਨਾਲ ਮਿਲਾਉਂਦਾ ਹੈਂ, ਉਸ ਦੀਆਂ ਸਾਰੀਆਂ ਪੀੜ੍ਹੀਆਂ ਮੁਕਤ ਹੋ ਜਾਂਦੀਆਂ ਹਨ।
Fareedkot Teekaਜਿਸ ਕੋ ਤੂੰ ਆਪ ਸਤਿਗੁਰੋਂ ਕੋ ਮੇਲਤਾ ਹੈਂ ਤਿਸ ਕੇ ਸਭ ਕੁਲੋਂ ਕੋ ਤੈਨੇ ਤਾਰ ਦੀਆ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਮਿਲਾ ਦੇਂਦਾ ਹੈਂ, ਉਸ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ।
SikhNet (Spanish)Aquél a quien por la Gracia del Guru encuentras, ese ser junto con toda su generación son emancipados.
ਸੇਵਕ ਸਭਿ ਕਰਦੇ ਸੇਵ ਦਰਿ; ਨਾਨਕੁ ਜਨੁ. ਤੇਰਾ ॥੫॥
sevak sabh karade sev dar; naanak jan. teraa |5|
Sant Singh KhalsaAll Your servants serve You; Nanak is a humble servant at Your Door. ||5||
Manmohan SinghAll Thine servants perform Thy service. Nanak too is a slave of Thy door.
Manmohan Singh (Punjabi)ਤੇਰੇ ਸਾਰੇ ਦਾਸ ਤੇਰੀ ਘਾਲ ਕਮਾਉਂਦੇ ਹਨ। ਨਾਨਕ ਭੀ ਤੇਰੇ ਬੂਹੇ ਦਾ ਗੋਲਾ ਹੈ।
Fareedkot Teekaਸਭ ਸੇਵਕ ਤੇਰੀ ਸੇਵਾ ਕਰਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਭੀ ਏਕ ਤੇਰੇ ਦਰ ਕਾ ਦਾਸ ਹੂੰ॥੫॥
Prof. Sahib Singhਤੇਰੇ ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ, ਮੈਂ ਤੇਰਾ ਦਾਸ ਨਾਨਕ (ਭੀ ਤੇਰੇ ਹੀ) ਦਰ ਤੇ (ਪਿਆ ਹਾਂ) ॥੫॥ਪਦ ਅਰਥ ਦਰਿ = ਦਰ ਉਤੇ ॥੫॥
SikhNet (Spanish)Todos Tus Devotos ansían ser Tus Esclavos, oh Dios, Nanak también es Tuyo. (5)