ਗਉੜੀ ਮਾਝ ਮਹਲਾ ੪ ॥
gaurree maajh mahalaa 4 |
Sant Singh KhalsaGauree Maajh, Fourth Mehl:
Manmohan SinghGauri Majh 4th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਚੋਥੀ!
SikhNet (Spanish)Gauri Mallh, Mejl Mejl Guru Ram Das, Cuarto Canal Divino.
ਆਉ ਸਖੀ; ਗੁਣ ਕਾਮਣ ਕਰੀਹਾ ਜੀਉ ॥
aau sakhee; gun kaaman kareehaa jeeo |
Sant Singh KhalsaCome, O sisters - let's make virtue our charms.
Manmohan SinghCome fellow - maid, let us make virtues our charms.
Manmohan Singh (Punjabi)ਆਓ ਸਹੇਲੀਓ! ਆਪਾਂ ਨੇਕੀਆਂ ਦੇ ਜਾਦੂ ਟੂਣੇ ਬਣਾਈਏ।
Fareedkot Teekaਹੇ ਪਰਮੇਸ੍ਵਰ ਕੇ ਪਿਆਰਿਓ! ਆਓ ਸੁਭ ਗੁਣ ਰੂਪੀ ਟੂਣਾ ਕਰੀਏ, ਭਾਵ ਯੇਹਿ ਕਿ ਜੈਸੇ ਕਈਕੁ ਇਸਤ੍ਰੀਆਂ ਅਪਨੇ ਪਤੀ ਕੋ ਜਾਦੂ ਕਰ ਕੇ ਬਸ ਕਰ ਲੇਤੀਆਂ ਹੈਂ ਤੈਸੇ ਤੁਮ ਹਮ ਭੀ ਗੁਣੋਂ ਕਾ ਜਾਦੂ ਕਰ ਪਰਮੇਸ੍ਵਰ ਕੋ ਆਪਣਾ ਕਰੀਏ॥
Prof. Sahib Singhਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ),ਪਦ ਅਰਥ ਸਖੀ = ਹੇ ਸਹੇਲੀ! ਹੇ ਸਤਸੰਗੀ ਗੁਰਮੁਖਿ! ਕਾਮਣ = ਟੂਣੇ। ਕਰੀਹਾ = ਅਸੀਂ ਬਣਾਈਏ।
SikhNet (Spanish)Vengan amigos, vamos a ondear los Encantos de la Alabanza del Señor,
ਮਿਲਿ ਸੰਤ ਜਨਾ; ਰੰਗੁ ਮਾਣਿਹ ਰਲੀਆ ਜੀਉ ॥
mil sant janaa; rang maanih raleea jeeo |
Sant Singh KhalsaLet's join the Saints, and enjoy the pleasure of the Lord's Love.
Manmohan SinghMeeting the pious person, let us enjoy the peace and pleasure of Lord 's love.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਨੂੰ ਭੇਟ ਕੇ ਆਪਾਂ ਪ੍ਰਭੂ ਦੀ ਪ੍ਰੀਤ ਦਾ ਆਰਾਮ ਤੇ ਅਨੰਦ ਭੋਗੀਏ।
Fareedkot Teekaਔਰ ਹੇ ਹਰੀ ਕੇ ਪਿਆਰੇ ਜਨੋਂ! ਸੰਤੋਂ ਕੇ ਸਾਥ ਮਿਲ ਕਰ (ਰੰਗੁ) ਆਤਮ ਅਨੰਦ ਕੀਆਂ ਖੁਸ਼ੀਆਂ ਭੋਗੀਏ॥
Prof. Sahib Singhਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ।ਪਦ ਅਰਥ ਮਿਲਿ = ਮਿਲ ਕੇ। ਮਾਣਿਹ = ਅਸੀਂ ਮਾਣੀਏ। ਰਲੀਆ = ਆਤਮਕ ਆਨੰਦ।
SikhNet (Spanish)y encontrando a los Santos, disfrutemos de esa Dicha
ਗੁਰ ਦੀਪਕੁ ਗਿਆਨੁ; ਸਦਾ ਮਨਿ ਬਲੀਆ ਜੀਉ ॥
gur deepak giaan; sadaa man baleea jeeo |
Sant Singh KhalsaThe lamp of the Guru's spiritual wisdom burns steadily in my mind.
Manmohan SinghThe lamp of the Guru - given Divine - Knowledge, ever, remains burning within my mind.
Manmohan Singh (Punjabi)ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮਬੋਧ ਦਾ ਦੀਪ ਹਮੇਸ਼ਾਂ ਮੇਰੇ ਚਿੱਤ ਅੰਦਰ ਬਲਦਾ ਰਹਿੰਦਾ ਹੈ।
Fareedkot Teekaਜਿਨੋਂ ਨੇ ਸੰਤੋਂ ਮੇਂ ਪ੍ਰੇਮ ਕੀਆ ਹੈ, ਤਿਨ ਕੇ ਮਨ ਮੇਂ ਗਿਆਨ ਰੂਪੀ (ਗੁਰ) ਵੱਡਾ ਦੀਪਕ ਬਲਿਆ ਹੈ॥
Prof. Sahib Singh(ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ,ਪਦ ਅਰਥ ਦੀਪਕੁ = ਦੀਵਾ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਮਨਿ = ਮਨ ਵਿਚ। ਬਲੀਆ = ਅਸੀਂ ਬਾਲੀਏ।
SikhNet (Spanish)Dicha para que la Luz de la Sabiduría del Guru brille en nosotros y el Señor,
ਹਰਿ ਤੁਠੈ; ਢੁਲਿ ਢੁਲਿ ਮਿਲੀਆ ਜੀਉ ॥੧॥
har tutthai; dtul dtul mileea jeeo |1|
Sant Singh KhalsaThe Lord, being pleased and moved by pity, has led me to meet Him. ||1||
Manmohan SinghBeing mightily pleased and moved with pity the Master has met me.
Manmohan Singh (Punjabi)ਪਰਮ ਪਰਸੰਨ ਤੇ ਰਹਿਮ ਨਾਲ ਨਰਮ ਹੋ ਕੇ ਮਾਲਕ ਮੈਨੂੰ ਮਿਲ ਪਿਆ ਹੈ।
Fareedkot Teekaਗਿਆਨ ਕੇ ਹੋਣੇ ਸੇ ਪ੍ਰਸਿੰਨ ਹੋ ਕਰ ਹਰੀ ਕੋ ਉਲਟ ਉਲਟ ਕਰ ਵਾ ਉਛਲ ਉਛਲ ਕਰ ਮਿਲੇ ਹੈਂ, ਭਾਵ ਯੇਹਿ ਕਿ ਅਤਿ ਆਨਦੰਤ ਹੋ ਕਰ ਮਿਲੇ ਹੈਂ॥੧॥
Prof. Sahib Singh(ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ ॥੧॥ਪਦ ਅਰਥ ਢੁਲਿ = ਢੁਲ ਕੇ, ਸ਼ੁਕਰ ਵਿਚ ਆ ਕੇ ॥੧॥
SikhNet (Spanish)en Su Misericordia, sea conmovido para que Venga a encontrarnos en nuestro propio ser. (1)
ਮੇਰੈ ਮਨਿ ਤਨਿ ਪ੍ਰੇਮੁ ਲਗਾ; ਹਰਿ ਢੋਲੇ ਜੀਉ ॥
merai man tan prem lagaa; har dtole jeeo |
Sant Singh KhalsaMy mind and body are filled with love for my Darling Lord.
Manmohan SinghWithin my mind and body love of the darling God is enshrined.
Manmohan Singh (Punjabi)ਮੇਰੇ ਚਿੱਤ ਤੇ ਸਰੀਰ ਅੰਦਰ ਪਿਆਰੇ ਵਾਹਿਗੁਰੂ ਦੀ ਪ੍ਰੀਤ ਲੱਗੀ ਹੋਈ ਹੈ।
Fareedkot Teekaਤਿਨ ਪ੍ਰੇਮੀਓਂ ਕੋ ਐਸਾ ਫਲ ਦੇਖ ਕਰ ਮੇਰੇ ਮਨ ਤਨ ਮੇਂ ਹਰੀ ਪਿਆਰੇ ਕਾ ਪ੍ਰੇਮ ਲਗਾ ਹੈ॥
Prof. Sahib Singh(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ।ਪਦ ਅਰਥ ਤਨਿ = ਤਨ ਵਿਚ। ਢੋਲਾ = ਮਿੱਤਰ।
SikhNet (Spanish)Mi mente y mi cuerpo están imbuidos en el Amor de mi Esposo;
ਮੈ ਮੇਲੇ ਮਿਤ੍ਰੁ; ਸਤਿਗੁਰੁ ਵੇਚੋਲੇ ਜੀਉ ॥
mai mele mitru; satigur vechole jeeo |
Sant Singh KhalsaThe True Guru, the Divine Intermediary, has united me with my Friend.
Manmohan SinghSatguru, the intercessor, has united me with my Friend.
Manmohan Singh (Punjabi)ਸਤਿਗੁਰੂ ਬਸੀਨ ਨੇ ਮੈਨੂੰ ਮੇਰੇ ਯਾਰ ਨਾਲ ਮਿਲਾ ਦਿੱਤਾ ਹੈ।
Fareedkot Teekaਪਰੰਤੂ ਮੇਰੇ ਕੋ ਸਤਿਗੁਰੂ ਜੋ ਮਿਤ੍ਰ ਹੈਂ, ਸੋ ਵਿਚੋਲੇ ਹੋ ਕਰ ਮੇਲੈਂਗੇ॥
Prof. Sahib Singh(ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ।ਪਦ ਅਰਥ ਮੈ = ਮੈਨੂੰ। ਮੇਲੋ = ਮਿਲਾਏ। ਵੇਚੋਲੇ = ਵਕੀਲ।
SikhNet (Spanish)el Guru, el Intermediario, me ha unido con mi Amigo.
ਮਨੁ ਦੇਵਾਂ ਸੰਤਾ; ਮੇਰਾ ਪ੍ਰਭੁ ਮੇਲੇ ਜੀਉ ॥
man devaan santaa; meraa prabh mele jeeo |
Sant Singh KhalsaI offer my mind to the Guru, who has led me to meet my God.
Manmohan SinghI tender my mind to the Guru -saint, who causes me to meet my Master.
Manmohan Singh (Punjabi)ਮੈਂ ਆਪਣਾ ਚਿੱਤ ਗੁਰੂ-ਸਾਧੂ ਨੂੰ ਅਰਪਨ ਕਰਦਾ ਹਾਂ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾਉਂਦਾ ਹੈ।
Fareedkot Teekaਐਸੇ ਸੰਤੋਂ ਕੋ ਮਨ ਦੇਵਾਂ ਜੋ ਮੇਰੇ ਪ੍ਰਭੂ ਕੋ ਮਿਲਾ ਦੇਵੈਂ॥
Prof. Sahib Singh(ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ।
SikhNet (Spanish)Entrego de mi mente a los Santos que me llevan hasta la Unión con mi Maestro.
ਹਰਿ ਵਿਟੜਿਅਹੁ; ਸਦਾ ਘੋਲੇ ਜੀਉ ॥੨॥
har vittarriahu; sadaa ghole jeeo |2|
Sant Singh KhalsaI am forever a sacrifice to the Lord. ||2||
Manmohan SinghUnto God I am ever a sacrifice.
Manmohan Singh (Punjabi)ਵਾਹਿਗੁਰੂ ਉਤੇ ਮੈਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।
Fareedkot Teekaਔਰ ਹਰੀ ਕੇ ਊਪਰ ਸੇ ਭੀ ਸਦਾ ਵਾਰਨੇ ਜਾਵਾਂ ਔਰ ਇਸ ਪ੍ਰਕਾਰ ਬੇਨਤੀ ਕਰੋਂ॥੨॥
Prof. Sahib Singhਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ ॥੨॥ਪਦ ਅਰਥ ਵਿਟੜਿਅਹੁ = ਤੋਂ ॥੨॥
SikhNet (Spanish)Ofrezco mi ser en sacrificio al Señor. (2)
ਵਸੁ ਮੇਰੇ ਪਿਆਰਿਆ. ਵਸੁ ਮੇਰੇ ਗੋਵਿਦਾ; ਹਰਿ ਕਰਿ ਕਿਰਪਾ. ਮਨਿ ਵਸੁ ਜੀਉ ॥
vas mere piaariaa. vas mere govidaa; har kar kirapaa. man vas jeeo |
Sant Singh KhalsaDwell, O my Beloved, dwell, O my Lord of the Universe; O Lord, show mercy to me and come to dwell within my mind.
Manmohan SinghDwell my Darling; dwell O Lord of Universe, O God, show mercy and do dwell witting my mind.
Manmohan Singh (Punjabi)ਨਿਵਾਸ ਕਰ, ਮੇਰੇ ਪ੍ਰੀਤਮ, ਨਿਵਾਸ ਕਰ, ਹੇ ਆਲਮ ਦੇ ਸੁਆਮੀ! ਹੇ ਵਾਹਿਗੁਰੂ ਮਿਹਰ ਧਾਰ! ਅਤੇ ਮੇਰੇ ਚਿੱਤ ਵਿੱਚ ਨਿਵਾਸ ਕਰ।
Fareedkot Teekaਹੇ ਮੇਰੇ ਪਿਆਰਿਆ! ਬਾਣੀ ਮੇਂ ਵਸੁ ਔਰ ਹੇ ਮੇਰੇ ਗੋਬਿੰਦਾ! ਤਨ ਮੇਂ ਵਸ, ਵਾ ਹੇ ਹਰੀ! ਕਿਰਪਾ ਕਰ ਕੇ ਤੂੰ ਮਨ ਮੇਂ ਵਸੁ॥
Prof. Sahib Singhਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ।ਪਦ ਅਰਥ ਕਰਿ = ਕਰ ਕੇ।
SikhNet (Spanish)Habita, oh mi Amor, habita, oh mi Señor del Universo, muestra Tu Misericordia y ven a habitar en mi mente.
ਮਨਿ ਚਿੰਦਿਅੜਾ. ਫਲੁ ਪਾਇਆ ਮੇਰੇ ਗੋਵਿੰਦਾ; ਗੁਰੁ ਪੂਰਾ ਵੇਖਿ ਵਿਗਸੁ ਜੀਉ ॥
man chindiarraa. fal paaeaa mere govindaa; gur pooraa vekh vigas jeeo |
Sant Singh KhalsaI have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
Manmohan SinghO my Master, I have obtained my heart desired boons and am transported by beholding the Perfect Guru.
Manmohan Singh (Punjabi)ਹੇ ਮੇਰੇ ਮਾਲਕ! ਪੂਰਨ ਗੁਰਾਂ ਨੂੰ ਵੇਖ ਕੇ, ਮੈਂ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਈਆਂ ਹਨ ਅਤੇ ਪਰਮ-ਪ੍ਰੰਸਨ ਹੋ ਗਿਆ ਹਾਂ।
Fareedkot Teekaਹੇ ਮੇਰੇ (ਗੋਵਿੰਦਾ) ਭਾਈ! ਜੋ ਗੁਰੁ ਪੂਰੇ ਕੋ ਵੇਖ ਕਰ ਪ੍ਰਫੁਲਤ ਹੂਏ ਹੈਂ ਤਿਨੋਂ ਨੇ ਮਨ ਇੱਛਤ ਫਲ ਪਾਇਆ ਹੈ॥
Prof. Sahib Singhਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ।ਪਦ ਅਰਥ ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ। ਵੇਖਿ = ਵੇਖ ਕੇ। ਵਿਗਸੁ = ਵਿਗਾਸ, ਖ਼ੁਸ਼ੀ।
SikhNet (Spanish)He obtenido el fruto de los deseos de mi corazón, oh mi Señor del Universo, estoy en total Gloria teniendo la Visión de mi Guru Perfecto.
ਹਰਿ ਨਾਮੁ ਮਿਲਿਆ ਸੋਹਾਗਣੀ. ਮੇਰੇ ਗੋਵਿੰਦਾ; ਮਨਿ ਅਨਦਿਨੁ ਅਨਦੁ ਰਹਸੁ ਜੀਉ ॥
har naam miliaa sohaaganee. mere govindaa; man anadin anad rehas jeeo |
Sant Singh KhalsaThe happy soul-brides receive the Lord's Name, O my Lord of the Universe; night and day, their minds are blissful and happy.
Manmohan SinghThe happy, brides receive God 's Name, O my Lord, and in supreme bliss, night and day, remain happy in their mind.
Manmohan Singh (Punjabi)ਖ਼ੁਸ਼ ਬਾਸ਼ ਪਤਨੀਆਂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੁੰਦੀਆਂ ਹਨ ਹੈ, ਮੇਰੇ ਸਾਹਿਬ! ਅਤੇ ਪਰਮ-ਪ੍ਰਸੰਨਤਾ ਅੰਦਰ ਦਿਨ ਰਾਤ ਆਪਣੇ ਚਿੱਤ ਵਿੱਚ ਖੁਸ਼ ਰਹਿੰਦੀਆਂ ਹਨ।
Fareedkot Teeka(ਮੇਰੇ ਗਵਿੰਦਾ) ਹੇ ਭਾਈ! ਜਿਨ ਸੁਹਾਗਣੀਓਂ ਕੋ ਹਰੀ ਕਾ ਨਾਮ ਮਿਲਿਆ ਹੈ, ਤਿਨ ਕੇ ਮਨ ਮੇਂ ਅਨਦਿਨੁ (ਰਹਸੁ) ਗੁਹਜ ਅਨੰਦੁ ਭਾਵ ਬ੍ਰਹਮਾਨੰਦੁ ਹੈ॥
Prof. Sahib Singhਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ।ਪਦ ਅਰਥ ਸੋਹਾਗਣੀ = ਭਾਗਾਂ ਵਾਲੀ ਜੀਵ-ਇਸਤ੍ਰੀ ਨੂੰ। ਅਨਦਿਨੁ = ਹਰ ਰੋਜ਼। ਰਹਸੁ = ਖ਼ੁਸ਼ੀ।
SikhNet (Spanish)Oh mi Gobind, la esposa que recibe Tu Nombre vive eternamente en Éxtasis Misterioso.
ਹਰਿ ਪਾਇਅੜਾ ਵਡਭਾਗੀਈ. ਮੇਰੇ ਗੋਵਿੰਦਾ; ਨਿਤ ਲੈ ਲਾਹਾ. ਮਨਿ ਹਸੁ ਜੀਉ ॥੩॥
har paaeiarraa vaddabhaageeee. mere govindaa; nit lai laahaa. man has jeeo |3|
Sant Singh KhalsaBy great good fortune, the Lord is found, O my Lord of the Universe; earning profit continually, the mind laughs with joy. ||3||
Manmohan SinghThrough great good luck, God is obtained, O my Lord and by ever, earning profit man remains laughing with joy.
Manmohan Singh (Punjabi)ਪਰਮ ਚੰਗੇ ਕਰਮਾਂ ਰਾਹੀਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਮੇਰੇ ਸੁਆਮੀ! ਅਤੇ ਨਿਤਾਪ੍ਰਤੀ ਨਫ਼ਾ ਕਮਾ ਕੇ ਆਦਮੀ ਖ਼ੁਸ਼ੀ ਨਾਲ ਹਸਦਾ ਰਹਿੰਦਾ ਹੈ।
Fareedkot Teeka(ਈ ਮੇਰੇ ਗੋਬਿੰਦਾ) ਹੇ ਭਾਈ! ਜਿਨੋਂ ਨੇ ਹਰਿ ਬਡੇ ਭਾਗੋਂ ਕਰ ਕੇ ਪਾਇਆ ਹੈ, ਸੋ ਨਿਤੰਪ੍ਰਤੀ ਆਤਮ ਲਾਭ ਕੋ ਲੇ ਕਰ ਮਨ ਮੇਂ ਪ੍ਰਸੰਨ ਹੋਤੇ ਹੈਂ। ਬਾਚਸਪਤਿ ਕੋਸ ਮੇਂ 'ਈ' ਸੰਬੋਧਨ ਮੇਂ ਲਿਖਾ ਹੈ॥੩॥
Prof. Sahib Singhਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ ॥੩॥ਪਦ ਅਰਥ ਵਡਭਾਗੀਈ = ਵੱਡੇ ਭਾਗਾਂ ਵਾਲੀਆਂ ਨੇ। ਹਸੁ = ਹੱਸੁ, ਆਨੰਦ ॥੩॥
SikhNet (Spanish)Cuando por una increíble fortuna encuentro a mi Señor, mi mente cosecha las bondades de los bienes eternos. (3)
ਹਰਿ ਆਪਿ ਉਪਾਏ. ਹਰਿ ਆਪੇ ਵੇਖੈ; ਹਰਿ ਆਪੇ ਕਾਰੈ ਲਾਇਆ ਜੀਉ ॥
har aap upaae. har aape vekhai; har aape kaarai laaeaa jeeo |
Sant Singh KhalsaThe Lord Himself creates, and the Lord Himself beholds; the Lord Himself assigns all to their tasks.
Manmohan SinghGod Himself creates, God Himself beholds and God Himself assigns work to the beings.
Manmohan Singh (Punjabi)ਵਾਹਿਗੁਰੂ ਖੁਦ ਪੈਦਾ ਕਰਦਾ ਹੈ, ਵਾਹਿਗੁਰੂ ਖੁਦ ਦੇਖਦਾ ਹੈ ਅਤੇ ਵਾਹਿਗੁਰੂ ਖ਼ੁਦ ਹੀ ਜੀਵਾਂ ਨੂੰ ਕੰਮ ਕਾਰੇ ਲਾਉਂਦਾ ਹੈ।
Fareedkot Teekaਆਪ ਹੀ ਹਰੀ ਸ੍ਰਿਸ੍ਟੀ ਕੋ ਉਤਪਤਿ ਕਰਤਾ ਹੈ ਔਰ ਆਪ ਹੀ ਵੇਖਤਾ ਹੈ ਔਰ ਆਪ ਹੀ ਕਾਰੋਂ ਮੇਂ ਲਗਾਇਆ ਹੈ॥
Prof. Sahib Singhਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ।ਪਦ ਅਰਥ ਵੇਖੈ = ਸੰਭਾਲ ਕਰਦਾ ਹੈ। ਕਾਰੈ = ਕਾਰ ਵਿਚ। ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)।
SikhNet (Spanish)Él, el Señor Mismo crea, observa y asigna tareas a todos,
ਇਕਿ ਖਾਵਹਿ ਬਖਸ. ਤੋਟਿ ਨ ਆਵੈ; ਇਕਨਾ. ਫਕਾ ਪਾਇਆ ਜੀਉ ॥
eik khaaveh bakhas. tott na aavai; ikanaa. fakaa paaeaa jeeo |
Sant Singh KhalsaSome partake of the bounty of the Lord's favor, which never runs out, while others receive only a handful.
Manmohan SinghSome partake of Lord 's bounties, which suffer no deficiency and some receive but a handful of corn.
Manmohan Singh (Punjabi)ਕਈ ਪ੍ਰਭੂ ਦੀਆਂ ਬਖਸ਼ੀਸ਼ਾਂ ਭੁੰਚਦੇ ਹਨ, ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।
Fareedkot Teekaਏਕ ਪਰਮੇਸ੍ਵਰ ਕੀ ਦਾਤ ਕੋ ਖਾਤੇ ਹੈਂ, ਸੋ ਤਿਸ ਕੀ ਤੋਟਿ ਨਹੀਂ ਆਵਤੀ, ਅਰ ਇਕਨਾ ਕੋ (ਫਕਾ) ਫਾਕਾ ਵਾ ਚਾਰ ਚਾਰ ਦਾਣੇ ਘਰ ਘਰ ਸੇ ਮਾਂਗਨੇ ਕਾ ਲਿਖ ਲਿਖ ਪਾਇਆ ਹੈ॥☬ਪੂਰਬੋਕਤ ਅਰਥ ਕੋ ਸਪਸ਼ਟ ਦਿਖਾਵਤੇ ਹੈਂ:
Prof. Sahib Singhਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ।ਪਦ ਅਰਥ ਬਖਸ = ਬਖ਼ਸ਼ਸ਼। ਫਕਾ = ਫੱਕਾ, ਥੋੜਾ ਕੁ ਹੀ।
SikhNet (Spanish)algunos son bendecidos con la Abundancia Ilimitada de Su Gracia, mientras que otros reciben sólo una parte de ella.
ਇਕਿ ਰਾਜੇ. ਤਖਤਿ ਬਹਹਿ ਨਿਤ ਸੁਖੀਏ; ਇਕਨਾ. ਭਿਖ ਮੰਗਾਇਆ ਜੀਉ ॥
eik raaje. takhat baheh nit sukhee; ikanaa. bhikh mangaaeaa jeeo |
Sant Singh KhalsaSome sit upon thrones as kings, and enjoy constant pleasures, while others must beg for charity.
Manmohan SinghSome sit on throne as kings and are, ever, happy and some Thou causest to beg for aims.
Manmohan Singh (Punjabi)ਕਈ ਪਾਤਸ਼ਾਹ ਹੋ ਰਾਜ-ਸਿੰਘਾਸਣ ਤੇ ਬੈਠਦੇ ਹਨ, ਅਤੇ ਸਦਾ ਹੀ ਸੁਖਾਲੇ ਰਹਿੰਦੇ ਹਨ ਅਤੇ ਕਈਆਂ ਪਾਸੋਂ ਤੂੰ ਖੈਰ ਮੰਗਾਉਂਦਾ ਹੈ।
Fareedkot Teekaਏਕ ਰਾਜੇ ਹੋ ਕਰ ਤਖਤੋਂ ਪਰ ਬੈਠੇ ਹੂਏ ਹੈਂ ਔਰ ਸਦਾ ਹੀ ਸੁਖ ਵਾਲੇ ਹੈਂ ਔਰ ਇਕਨਾ ਸੇ ਭਿਖ੍ਯਾ ਮੰਗਾਵਤਾ ਹੈ॥
Prof. Sahib Singhਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ।ਪਦ ਅਰਥ ਤਖਤਿ = ਤਖ਼ਤ ਉਤੇ। ਭਿਖ = ਭਿੱਛਿਆ।
SikhNet (Spanish)A algunos se les ve sentados en el Trono Real de Su Gracia junto a Él y están siempre felices, mientras que otros pordiosean de puerta en puerta las miserias.
ਸਭੁ ਇਕੋ ਸਬਦੁ ਵਰਤਦਾ. ਮੇਰੇ ਗੋਵਿਦਾ; ਜਨ ਨਾਨਕ. ਨਾਮੁ ਧਿਆਇਆ ਜੀਉ ॥੪॥੨॥੨੮॥੬੬॥
sabh iko sabad varatadaa. mere govidaa; jan naanak. naam dhiaaeaa jeeo |4|2|28|66|
Sant Singh KhalsaThe Word of the Shabad is pervading in everyone, O my Lord of the Universe; servant Nanak meditates on the Naam. ||4||2||28||66||
Manmohan SinghMy Master of the world, everywhere thy order alone prevails. Servant Nanak meditates on Thy Name.
Manmohan Singh (Punjabi)ਮੇਰੇ ਜਗਤ ਦੇ ਮਾਲਕ ਹਰਿ ਥਾ ਕੇਵਲ ਤੇਰਾ ਹੁਕਮ ਹੀ ਪਰਬਲ ਹੈ। ਨੋਕਰ ਨਾਨਕ! ਤੇਰੇ ਨਾਮ ਦਾ ਅਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਦਾਸੋਂ ਨੇ ਨਾਮ ਧਿਆਇਆ ਹੈ, ਤਿਨ ਕਾ ਐਸਾ ਨਿਹਚਾ ਹੂਆ ਹੈ ਕਿ ਸਰਬ ਮੇਂ ਏਕ ਮੇਰੇ ਗੋਵਿੰਦ ਕਾ (ਸਬਦੁ) ਹੁਕਮ ਵਰਤਾ ਰਹਾ ਹੈ; ਵਾ ਸਰਬ ਮੇਂ ਏਕ ਬ੍ਰਹਮ ਹੀ ਵਰਤ ਰਹਾ ਹੈ॥੪॥੨॥੨੮॥੬੬॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ ॥੪॥੨॥੨੮॥੬੬॥ਪਦ ਅਰਥ ਸਭੁ = ਹਰ ਥਾਂ। ਸਬਦੁ = ਹੁਕਮ ॥੪॥
SikhNet (Spanish)Sólo Su Palabra prevalece en todo y Nanak, el Esclavo del Señor, habita sólo en el Naam, el Nombre del Señor. (4-2-28-66)