ਰਾਗੁ ਗਉੜੀ ਮਾਝ ਮਹਲਾ ੪ ॥
raag gaurree maajh mahalaa 4 | Ang 172
Sant Singh KhalsaRaag Gauree Maajh, Fourth Mehl:
Manmohan SinghRag Gauri Majh 4th Guru.
Manmohan Singh (Punjabi)ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।
SikhNet (Spanish)Rag Gauri Mallh, Mejl Guru Ram Das, Cuarto Canal Divino.
ਗੁਰਮੁਖਿ ਜਿੰਦੂ; ਜਪਿ ਨਾਮੁ ਕਰੰਮਾ ॥
guramukh jindoo; jap naam karamaa | Ang 172
Sant Singh KhalsaO my soul, as Gurmukh, do this deed: chant the Naam, the Name of the Lord.
Manmohan SinghBy Guru 's grace, O my soul, do thou the deed of repeating God 's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੇ ਮੇਰੀ ਜਿੰਦੜੀਏ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦਾ ਕੰਮ ਕਰ।
Fareedkot Teeka(ਜਿੰਦੂ) ਹੇ ਸੁਭ ਕਰਮਾਂ ਵਾਲੇ ਜੀਵ! ਨਾਮ ਕੋ ਜਪੁ॥
Prof. Sahib Singhਹੇ (ਮੇਰੀ) ਜਿੰਦੇ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਜਪੋ, (ਤੇਰੇ) ਭਾਗ (ਜਾਗ ਪਏ ਹਨ)।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਜਿੰਦੂ = ਹੇ ਜਿੰਦੇ! ਕਰੰਮਾ = ਭਾਗ (ਜਾਗ ਪਏ ਹਨ)।
SikhNet (Spanish)Oh vida, haz sólo esto, habita en el Naam, en el Nombre, por la Gracia del Guru.
ਮਤਿ ਮਾਤਾ. ਮਤਿ ਜੀਉ; ਨਾਮੁ ਮੁਖਿ. ਰਾਮਾ ॥
mat maataa. mat jeeo; naam mukh. raamaa | Ang 172
Sant Singh KhalsaMake that teaching your mother, that it may teach you to keep the Lord's Name in your mouth.
Manmohan SinghMy soul, make that intellect thy mother, which gives thee the advice to keep the Lord 's Name in thy mouth.
Manmohan Singh (Punjabi)ਮੇਰੀ ਜਿੰਦੇ ਉਸ ਅਕਲ ਨੂੰ ਆਪਣੀ ਮਾਂ ਬਣਾ, ਜਿਹੜੀ ਸਾਹਿਬ ਦੇ ਨਾਮ ਨੂੰ ਮੂੰਹ ਵਿੱਚ ਰਖਣ ਦੀ ਤੈਨੂੰ ਮੱਤ ਦਿੰਦੀ ਹੈ।
Fareedkot Teekaਅਰੁ ਹੇ ਜੀਵ! ਬੁਧੀ ਮੇਂ ਸੋ ਸੁਭ ਸਿਖ੍ਯਾ ਧਾਰਨੀ ਹੈ; ਪੁਨਾ ਜਿਸ ਮਤ ਕਰ ਮੁਖੋਂ ਰਾਮ ਨਾਮ ਕਾ ਉਚਾਰਨ ਕਰਨਾ ਹੈ, ਸੋ ਮਾਤਾ ਜਾਨ॥
Prof. Sahib Singh(ਹੇ ਜਿੰਦੇ! ਗੁਰੂ ਦੀ ਦਿੱਤੀ) ਮਤਿ ਨੂੰ (ਆਪਣੀ) ਮਾਂ ਬਣਾ, ਤੇ ਮਤਿ ਨੂੰ ਹੀ ਜੀਵਨ (ਦਾ ਆਸਰਾ ਬਣਾ), ਰਾਮ ਦਾ ਨਾਮ ਮੂੰਹ ਨਾਲ ਜਪ।ਪਦ ਅਰਥ ਮਤਿ = (ਗੁਰੂ ਦੀ ਦਿੱਤੀ ਹੋਈ) ਅਕਲ। ਜੀਉ = ਜੀਵਨ (ਦਾ ਆਸਰਾ)। ਮੁਖਿ = ਮੂੰਹ ਨਾਲ।
SikhNet (Spanish)Haz de tu mente tu madre, que te enseñe a conservar el Nombre del Señor en tu boca.
ਸੰਤੋਖੁ ਪਿਤਾ ਕਰਿ; ਗੁਰੁ ਪੁਰਖੁ ਅਜਨਮਾ ॥
santokh pitaa kar; gur purakh ajanamaa | Ang 172
Sant Singh KhalsaLet contentment be your father; the Guru is the Primal Being, beyond birth or incarnation.
Manmohan SinghMake contentment thy father and the Guru thy unborn Lord.
Manmohan Singh (Punjabi)ਸੰਤੁਸ਼ਟਤਾ ਨੂੰ ਆਪਣਾ ਬਾਪੂ ਅਤੇ ਗੁਰੂ ਨੂੰ ਆਪਣਾ ਜਨਮ-ਰਹਿਤ ਪ੍ਰਭੂ ਬਣਾ!
Fareedkot Teekaਔਰ ਸੰਤੋਖ ਕੋ ਪਿਤਾ ਕਰ, ਪੁਨਾ ਅਜਨਮਾ ਪੁਰਖੁ ਕੋ ਗੁਰੁ ਕਰ॥
Prof. Sahib Singh(ਹੇ ਜਿੰਦੇ!) ਸੰਤੋਖ ਨੂੰ ਪਿਤਾ ਬਣਾ, ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸਰਨ ਪਉ।ਪਦ ਅਰਥ ਅਜਨਮਾ = ਜਨਮ-ਰਹਿਤ।
SikhNet (Spanish)Haz de la paciencia tu padre y de tu Guru, el Señor Inmortal.
ਵਡਭਾਗੀ ਮਿਲੁ ਰਾਮਾ ॥੧॥
vaddabhaagee mil raamaa |1| Ang 173
Sant Singh KhalsaBy great good fortune, you shall meet with the Lord. ||1||
Manmohan SinghO man of good fortune, unite with the Pervading Lord.
Manmohan Singh (Punjabi)ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।
Fareedkot Teekaਵਡੇ ਭਾਗੋਂ ਸੇ ਰਾਮ ਕੇ ਸੰਗ ਮਿਲਿ ਜਾਹੁ॥੧॥
Prof. Sahib Singhਹੇ ਜਿੰਦੇ! ਮਿਲ ਰਾਮ ਨੂੰ, ਤੇਰੇ ਭਾਗ ਚੰਗੇ ਹੋ ਗਏ ਹਨ ॥੧॥
SikhNet (Spanish)Y así encuentra al Señor por una buena fortuna.(1)
ਗੁਰੁ ਜੋਗੀ ਪੁਰਖੁ ਮਿਲਿਆ; ਰੰਗੁ ਮਾਣੀ ਜੀਉ ॥
gur jogee purakh miliaa; rang maanee jeeo | Ang 173
Sant Singh KhalsaI have met the Guru, the Yogi, the Primal Being; I am delighted with His Love.
Manmohan SinghI have met Guru - God, the yogi and revel in his joy.
Manmohan Singh (Punjabi)ਮੈਂ ਯੋਗੀ ਗੁਰੂ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਉਸ ਦੇ ਅਨੰਦ ਅੰਦਰ ਮੌਜਾ ਕਰਦਾ ਹਾਂ।
Fareedkot Teekaਜੋਗੀ ਪੁਰਖ ਜੋ ਗੁਰੂ ਹੈਂ, ਸੋ ਜਿਨ ਕੋ ਮਿਲਾ ਹੈ ਤਿਨੋਂ ਨੇ ਰੰਗ ਆਤਮ ਸੁਖ ਕੋ (ਮਾਣੀ) ਭੋਗਿਆ ਹੈ॥
Prof. Sahib Singh(ਹੇ ਭਾਈ!) ਪ੍ਰਭੂ ਦਾ ਰੂਪ ਜੋਗੀ-ਰੂਪ ਮਿਲ ਪਿਆ ਹੈ (ਉਸ ਦੀ ਕਿਰਪਾ ਨਾਲ) ਮੈਂ ਆਤਮਕ ਆਨੰਦ ਮਾਣਦਾ ਹਾਂ।ਪਦ ਅਰਥ ਜੋਗੀ = (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ। ਰੰਗੁ = ਆਤਮਕ ਆਨੰਦ। ਮਾਣੀ = ਮੈਂ ਮਾਣਦਾ ਹਾਂ।
SikhNet (Spanish)He encontrado a mi Guru, el Yogui, y me regocijo en Su Dicha.
ਗੁਰੁ ਹਰਿ ਰੰਗਿ ਰਤੜਾ; ਸਦਾ ਨਿਰਬਾਣੀ ਜੀਉ ॥
gur har rang ratarraa; sadaa nirabaanee jeeo | Ang 173
Sant Singh KhalsaThe Guru is imbued with the Love of the Lord; He dwells forever in Nirvaanaa.
Manmohan SinghThe Guru is imbued with God 's love and is ever immaculate,
Manmohan Singh (Punjabi)ਗੁਰੂ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ ਅਤੇ ਸਦੀਵ ਹੀ ਪਵਿੱਤ੍ਰ ਹੈ।
Fareedkot Teekaਪੁਨਾ ਗੁਰੂ ਕੈਸਾ ਹੈ? ਜੋ ਸਦਾ ਹੀ ਨਿਰਬਾਣੀ ਹਰੀ ਮੇਂ (ਰੰਗਿ) ਪ੍ਰੇਮ ਕਰ ਕੇ ਤਦਾਕਾਰ ਹੂਆ ਹੈ॥
Prof. Sahib Singhਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਗੁਰੂ ਸਦਾ ਵਾਸਨਾ-ਰਹਿਤ ਹੈ।ਪਦ ਅਰਥ ਰੰਗਿ = ਆਨੰਦ ਵਿਚ। ਨਿਰਬਾਣੀ = ਵਾਸਨਾ-ਰਹਿਤ।
SikhNet (Spanish)Él está imbuido en el Amor del Señor y vive todo el tiempo en la Dicha del Nirvana.
ਵਡਭਾਗੀ ਮਿਲੁ; ਸੁਘੜ ਸੁਜਾਣੀ ਜੀਉ ॥
vaddabhaagee mil; sugharr sujaanee jeeo | Ang 173
Sant Singh KhalsaBy great good fortune, I met the most accomplished and all-knowing Lord.
Manmohan SinghBy the greatest good fortune, I have met the Accomplished and Omniscient Lord.
Manmohan Singh (Punjabi)ਪਰਮ ਚੰਗੀ ਕਿਸਮਤ ਦੁਆਰਾ ਮੈਂ ਕਾਮਲ ਅਤੇ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਔਰ (ਸੁਘੜ) ਚਤਰ ਹੈਂ, ਤਥਾ (ਸੁਜਾਣੀ) ਗਿਆਨਵਾਨ ਹੈਂ, ਐਸਾ ਗੁਰੂ ਵਡੇ ਭਾਗੋਂ ਵਾਲੇ ਕੋ ਮਿਲਤਾ ਹੈ। ਜੀਉ ਪਦ ਸੰਬੋਧਨ ਹੈ॥
Prof. Sahib Singhਹੇ ਵੱਡੇ ਭਾਗਾਂ ਵਾਲੇ! ਉਸ ਸੋਹਣੇ ਜੀਵਨ ਵਾਲੇ ਸੁਜਾਨ ਗੁਰੂ ਨੂੰ ਮਿਲ।ਪਦ ਅਰਥ ਸੁਘੜ = (ਜੀਵਨ ਦੀ) ਸੋਹਣੀ ਘਾੜਤ ਵਾਲਾ। ਸੁਜਾਣੀ = ਸਿਆਣਾ।
SikhNet (Spanish)Por una gran fortuna me encontré al Sabio Vidente.
ਮੇਰਾ ਮਨੁ ਤਨੁ; ਹਰਿ ਰੰਗਿ ਭਿੰਨਾ ॥੨॥
meraa man tan; har rang bhinaa |2| Ang 173
Sant Singh KhalsaMy mind and body are drenched in the Love of the Lord. ||2||
Manmohan SinghMy soul and body are saturated with God 's love.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਵਾਹਿਗੁਰੂ ਦੀ ਪਿਰਹੜੀ ਨਾਲ ਗੱਚ ਹੋਈ ਹੋਈ ਹਨ।
Fareedkot Teekaਮੇਰਾ ਮਨੁ ਔਰ ਸਰੀਰ ਹਰੀ ਕੇ ਪ੍ਰੇਮ ਮੇਂ ਸਨਿਗਧ ਹੂਆ ਹੈ॥੨॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ਹੈ ॥੨॥
SikhNet (Spanish)Mi cuerpo y mente fueron imbuidos en el Amor del Señor. (2)
ਆਵਹੁ ਸੰਤਹੁ ਮਿਲਿ; ਨਾਮੁ ਜਪਾਹਾ ॥
aavahu santahu mil; naam japaahaa | Ang 173
Sant Singh KhalsaCome, O Saints - let's meet together and chant the Naam, the Name of the Lord.
Manmohan SinghCome saints, let us meet together and repeat the Lord 's Name.
Manmohan Singh (Punjabi)ਆਓ ਸਾਧੂਓ! ਆਪਾ ਇਕੱਠੇ ਹੋ ਕੇ, ਸਾਹਿਬ ਦੇ ਨਾਮ ਦਾ ਉਚਾਰਣ ਕਰੀਏ।
Fareedkot Teekaਹੇ ਜੀਵ! ਆਉ ਸੰਤੋਂ ਕੇ ਸਾਥ ਮਿਲ ਕਰ ਨਾਮ ਜਪੀਏ॥
Prof. Sahib Singhਹੇ ਸੰਤ ਜਨੋ! ਆਓ, ਅਸੀਂ ਰਲ ਕੇ ਪਰਮਾਤਮਾ ਦਾ ਨਾਮ ਜਪੀਏ।ਪਦ ਅਰਥ ਜਪਾਹਾ = ਅਸੀਂ ਜਪੀਏ। ਮਿਲਿ = ਮਿਲ ਕੇ (ਨੋਟ: ਲਫ਼ਜ਼ 'ਮਿਲੁ' ਅਤੇ 'ਮਿਲਿ' ਦੇ ਅਰਥ ਵਿਚ ਫ਼ਰਕ ਚੇਤੇ ਰੱਖਣ ਦੀ ਲੋੜ ਹੈ)।
SikhNet (Spanish)Vengan oh hermanos, juntémonos para cantar el Nombre del Señor
ਵਿਚਿ ਸੰਗਤਿ; ਨਾਮੁ ਸਦਾ ਲੈ ਲਾਹਾ ਜੀਉ ॥
vich sangat; naam sadaa lai laahaa jeeo | Ang 173
Sant Singh KhalsaIn the Sangat, the Holy Congregation, let's earn the lasting profit of the Naam.
Manmohan SinghIn the society of the righteous, let us ever, earn the profit of Master 's Name.
Manmohan Singh (Punjabi)ਸਚਿਆਰਾ ਦੇ ਸਮਾਗਮ ਅੰਦਰ ਆਓ ਆਪਾ, ਹਮੇਸ਼ਾਂ ਮਾਲਕ ਦੇ ਨਾਮ ਦਾ ਨਫ਼ਾ ਕਮਾਈਏ।
Fareedkot Teekaਔਰ ਸੰਗਤ ਮੇਂ ਸਦਾ ਨਾਮ ਕਾ ਲਾਹਾ ਲਈਏ॥
Prof. Sahib Singh(ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਸਦਾ ਹਰਿ-ਨਾਮ ਦੀ ਖੱਟੀ ਖੱਟ।ਪਦ ਅਰਥ ਲਾਹਾ = ਲਾਭ, ਖੱਟੀ।
SikhNet (Spanish)en la Sociedad de los Santos,
ਕਰਿ ਸੇਵਾ ਸੰਤਾ; ਅੰਮ੍ਰਿਤੁ ਮੁਖਿ ਪਾਹਾ ਜੀਉ ॥
kar sevaa santaa; amrit mukh paahaa jeeo | Ang 173
Sant Singh KhalsaLet's serve the Saints, and drink in the Ambrosial Nectar.
Manmohan SinghBy performing the service of the pious person, let us put Nectar in our mouth.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਮਾਉਣ ਦੁਆਰਾ, ਆਓ ਆਪਾਂ ਆਪਣੇ ਮੂੰਹ ਵਿੱਚ ਸੁਧਾਰਸ ਚੋਈਏ।
Fareedkot Teekaਤਾਂ ਤੇ ਸੰਤੋਂ ਕੀ ਸੇਵਾ ਕਰੁ ਕਿਉਂਕਿ ਤਿਨ ਕੀ ਸੇਵਾ ਸੇ ਹੀ ਅੰਮ੍ਰਿਤ ਨਾਮ ਮੁਖ ਮੇਂ ਪੜਤਾ ਹੈ॥☬ਪ੍ਰਸ਼ਨ: ਸੋ ਸਤਿਸੰਗਿਤ ਕਬ ਮਿਲਤੀ ਹੈ? ਉੱਤਰੁ:
Prof. Sahib Singh(ਹੇ ਭਾਈ! ਆਓ, ਸਾਧ ਸੰਗਤਿ ਵਿਚ) ਗੁਰਮੁਖਾਂ ਦੀ ਸੇਵਾ ਕਰ ਕੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਭੋਜਨ ਪਾਈਏ।ਪਦ ਅਰਥ ਪਾਹਾ = ਅਸੀਂ ਪਾਈਏ।
SikhNet (Spanish)y ganemos la Abundancia del Néctar del Señor.
ਮਿਲੁ; ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥
mil; poorab likhiarre dhur karamaa |3| Ang 173
Sant Singh KhalsaBy one's karma and pre-ordained destiny, they are met. ||3||
Manmohan SinghOne meets the Saint Guru, if such destiny is pre-ordained by the Primal Lord.
Manmohan Singh (Punjabi)ਬੰਦਾ ਸਾਧੂ ਗੁਰਾਂ ਨੂੰ ਮਿਲ ਪੈਂਦਾ ਹੈ ਜੇਕਰ ਆਦਿ ਸਾਈਂ ਨੇ ਐਸੀ ਪ੍ਰਾਲਬੰਧ ਪਹਿਲਾਂ ਤੋਂ ਹੀ ਲਿਖੀ ਹੋਈ ਹੋਵੇ।
Fareedkot Teekaਜੇ ਕਰ ਧੁਰ ਸੇ ਪੂਰਬ ਜਨਮ ਕੇ ਸ੍ਰੇਸ਼ਟ ਕਰਮ ਲਿਖੇ ਹੂਏ ਹੋਵੈਂ ਤੌ ਮਿਲਤੀ ਹੈ॥੩॥
Prof. Sahib Singh(ਹੇ ਜਿੰਦੇ!) ਮਿਲ ਪ੍ਰਭੂ ਨੂੰ, ਪ੍ਰਭੂ ਦੀ ਦਰਗਾਹ ਤੋਂ ਉਸ ਦੀ ਬਖ਼ਸ਼ਸ਼ ਦੇ ਪੂਰਬਲੇ ਸਮੇ ਦੇ ਲੇਖ ਜਾਗ ਪਏ ਹਨ ॥੩॥ਪਦ ਅਰਥ ਧੁਰਿ = ਧੁਰੋਂ, ਪ੍ਰਭੂ ਦੀ ਹਜ਼ੂਰੀ ਤੋਂ। ਕਰਮਾ = ਬਖ਼ਸ਼ਸ਼ (ਦਾ ਲੇਖ) ॥੩॥
SikhNet (Spanish)Sin embargo, podremos encontrar a los Santos sólo si lo tenemos así escrito en nuestro destino por Dios. (3)
ਸਾਵਣਿ ਵਰਸੁ; ਅੰਮ੍ਰਿਤਿ ਜਗੁ ਛਾਇਆ ਜੀਉ ॥
saavan varas; amrit jag chhaaeaa jeeo | Ang 173
Sant Singh KhalsaIn the month of Saawan, the clouds of Ambrosial Nectar hang over the world.
Manmohan SinghIn the mouth of Sawan, the world is over-cast with the cloud of the Name - Nectar.
Manmohan Singh (Punjabi)ਸਾਉਣ ਦੇ ਮਹੀਨੇ ਵਿੱਚ ਨਾਮ-ਸੁਧਾਰਸ ਵਾਲਾ ਬੱਦਲ ਸੰਸਾਰ ਉਤੇ ਛਾਇਆ ਹੋਇਆ ਹੈ।
Fareedkot Teekaਜਬ ਗੁਰੋਂ ਨੇ ਮਾਨੁਖ ਜਨਮ ਰੂਪੀ ਸਾਵਣ ਮੇਂ ਉਪਦੇਸ ਕੀ ਵਰਖਾ ਕਰੀ ਤਬ ਜਗਤ ਮੇਂ (ਅੰਮ੍ਰਿਤਿ) ਮ੍ਰਿਤ ਰਹਤ ਜੋ ਬ੍ਰਹਮ ਹੈ, ਸੋ (ਛਾਇਆ) ਪੂਰਨ ਹੂਆ ਪ੍ਰਤੀਤ ਹੂਆ॥
Prof. Sahib Singh(ਜਿਵੇਂ) ਸਾਵਣ (ਦੇ ਮਹੀਨੇ) ਵਿਚ ਬੱਦਲ (ਵਰ੍ਹਦਾ ਹੈ ਤੇ) ਜਗਤ ਨੂੰ (ਧਰਤੀ ਨੂੰ) ਜਲ ਨਾਲ ਭਰਪੂਰ ਕਰ ਦੇਂਦਾ ਹੈ,ਪਦ ਅਰਥ ਸਾਵਣਿ = ਸਾਵਣ ਵਿਚ। ਵਰਸੁ = ਬੱਦਲ। ਅੰਮ੍ਰਿਤਿ = ਅੰਮ੍ਰਿਤ ਨਾਲ, ਜਲ ਨਾਲ।
SikhNet (Spanish)En el mes de Saraván el cielo está plasmado de las nubes del Néctar del Naam,
ਮਨੁ ਮੋਰੁ. ਕੁਹੁਕਿਅੜਾ; ਸਬਦੁ. ਮੁਖਿ ਪਾਇਆ ॥
man mor. kuhukiarraa; sabad. mukh paaeaa | Ang 173
Sant Singh KhalsaThe peacock of the mind chirps, and receives the Word of the Shabad, in its mouth;
Manmohan SinghBy tasting the Name - Nectar, my mind 's pea - cock has begun to chirp
Manmohan Singh (Punjabi)ਨਾਮ ਅੰਮ੍ਰਿਤ ਨੂੰ ਚਖ ਕੇ ਮੇਰੇ ਮਨੂਏ ਦਾ ਸਿਖਾਧਾਰਬ ਚਹਿਚਹਾਉਣ ਲਗ ਪਿਆ।
Fareedkot Teekaਪੁਨਾ ਸ਼ਬਦ ਮੁਖ ਮੇਂ ਪਾਇਆ ਤਬ ਮਨ ਰੂਪੀ ਮੋਰ ਅਨੰਦਤ ਹੂਆ ਬੋਲਿਆ॥
Prof. Sahib Singh(ਉਸ ਬੱਦਲ ਨੂੰ ਵੇਖ ਵੇਖ ਕੇ) ਮੋਰ ਆਪਣੀ ਮਿੱਠੀ ਬੋਲੀ ਬੋਲਦਾ ਹੈ, (ਤਿਵੇਂ ਗੁਰੂ) ਨਾਮ-ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ (ਜਿਸ ਵਡ-ਭਾਗੀ ਉਤੇ ਮਿਹਰ ਹੁੰਦੀ ਹੈ ਉਸ ਦਾ) ਮਨ ਉਛਾਲੇ ਮਾਰਦਾ ਹੈ (ਉਹ ਮਨੁੱਖ ਗੁਰੂ ਦੇ) ਸ਼ਬਦ ਨੂੰ ਆਪਣੇ ਮੂੰਹ ਵਿਚ ਪਾਂਦਾ ਹੈ।ਪਦ ਅਰਥ ਕੁਹੁਕਿਅੜਾ = 'ਕੁਹ ਕੁਹ' ਕਰਦਾ ਹੈ, ਆਪਣੀ ਮਿੱਠੀ ਬੋਲੀ ਬੋਲਦਾ ਹੈ। ਮੁਖਿ = ਮੂੰਹ ਵਿਚ।
SikhNet (Spanish)el Nombre, y la mente, como pavorreal, danza al ritmo y tono de la Palabra del Shabd;
ਹਰਿ ਅੰਮ੍ਰਿਤੁ ਵੁਠੜਾ; ਮਿਲਿਆ ਹਰਿ ਰਾਇਆ ਜੀਉ ॥
har amrit vuttharraa; miliaa har raaeaa jeeo | Ang 173
Sant Singh Khalsathe Ambrosial Nectar of the Lord rains down, and the Sovereign Lord King is met.
Manmohan SinghThe Godly Nectar rains and God the King is met,
Manmohan Singh (Punjabi)ਈਸ਼ਵਰੀ ਆਬਿ-ਹਿਯਾਤ ਵਰਸਦਾ ਹੈ ਅਤੇ ਵਾਹਿਗੁਰੂ ਪਾਤਸ਼ਾਹ ਆ ਮਿਲਦਾ ਹੈ।
Fareedkot Teekaਔਰ ਹਰੀ ਕਾ ਨਾਮ ਅੰਮ੍ਰਿਤ ਪ੍ਰਾਪਤਿ ਹੂਆ, ਪੁਨਾ ਹਰੀ ਰਾਜਾ ਮਿਲਿਆ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਅੰਮ੍ਰਿਤ ਆ ਵੱਸਦਾ ਹੈ, (ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ,ਪਦ ਅਰਥ ਵੁਠੜਾ = ਆ ਵੱਸਿਆ।
SikhNet (Spanish)el Néctar es rociado, el Señor nuestro Rey
ਜਨ ਨਾਨਕ. ਪ੍ਰੇਮਿ ਰਤੰਨਾ ॥੪॥੧॥੨੭॥੬੫॥
jan naanak. prem ratanaa |4|1|27|65| Ang 173
Sant Singh KhalsaServant Nanak is imbued with the Love of the Lord. ||4||1||27||65||
Manmohan SinghSerf Nanak is imbued with the Lord 's love.
Manmohan Singh (Punjabi)ਗੁਮਾਸ਼ਤਾ ਨਾਨਕ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰੇਮ ਮੇਂ ਮਨ ਰਤਾ; ਵਾ ਪ੍ਰੇਮ ਹੀ ਰਤਨ ਹੈ, ਕਿਉਂਕਿ ਪਰਮੇਸ੍ਵਰ ਕੇ ਮਿਲਾਪ ਮੇਂ ਪ੍ਰੇਮ ਹੀ ਕਾਰਣ ਹੈ॥੪॥੧॥੨੭॥੬੫॥
Prof. Sahib Singhਹੇ ਦਾਸ ਨਾਨਕ! ਉਹ ਪ੍ਰਭੂ-ਪ੍ਰੇਮ ਵਿਚ ਰੰਗਿਆ ਜਾਂਦਾ ਹੈ ॥੪॥੧॥੨੭॥੬੫॥ਪਦ ਅਰਥ ਪ੍ਰੇਮਿ = ਪ੍ਰੇਮ ਵਿਚ। ਰਤੰਨਾ = ਰੱਤਾ ਹੋਇਆ ॥੪॥
SikhNet (Spanish)es encontrado y Nanak se funde en Su Amor.(4-1-27-65)