ਆਸਾ ਮਹਲਾ ੪ ॥
aasaa mahalaa 4 | Ang 366
Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.
ਮੇਰੈ ਮਨਿ ਤਨਿ ਪ੍ਰੇਮੁ; ਨਾਮੁ ਆਧਾਰੁ ॥
merai man tan prem; naam aadhaar | Ang 366
Sant Singh KhalsaThe Love of the Naam, the Name of the Lord, is the Support of my mind and body.
Manmohan SinghWithin my mind and body is the love and support of God's Name.
Manmohan Singh (Punjabi)ਮੈਂਡੇ ਚਿੱਤ ਤੇ ਦੇਹਿ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਅਤੇ ਆਸਰਾ ਹੈ।
Fareedkot Teekaਹੇ ਮੇਰੇ ਸਾਜਨੋਂ! ਮੇਰੇ ਤੋ ਮਨ ਤਨ ਮੇਂ ਨਾਮ ਕੇ ਹੀ ਪ੍ਰੇਮ ਕਾ ਆਧਾਰੁ ਰਹਤਾ ਹੈ॥
Prof. Sahib Singh(ਹੇ ਮੇਰੇ ਸੱਜਣੋਂ ਮਿੱਤਰੋ!) ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਨਾਮ (ਹੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ।ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਅਧਾਰੁ = ਆਸਰਾ।
SikhNet (Spanish)El Naam, el Nombre del Señor es el Único Verdadero sostén de mi cuerpo y de mi mente.
ਨਾਮੁ ਜਪੀ; ਨਾਮੋ ਸੁਖ ਸਾਰੁ ॥੧॥
naam japee; naamo sukh saar |1| Ang 366
Sant Singh KhalsaI chant the Naam; the Naam is the essence of peace. ||1||
Manmohan SinghI meditate on the Name, O my Friends and comrades.
Manmohan Singh (Punjabi)ਮੈਂ ਨਾਮ ਦਾ ਸਿਮਰਨ ਕਰਦਾ ਹਾਂ। ਵਾਹਿਗੁਰੂ ਦਾ ਨਾਮ ਆਰਾਮ ਦਾ ਜੌਹਰ ਹੈ।
Fareedkot Teekaਨਾਮ ਹੀ ਜਪਤਾ ਹੂੰ ਸਭ ਸੁਖੋਂ ਕਾ ਸਾਰ ਸੁਖ ਮੁਝੇ ਨਾਮ ਹੀ ਹੈ॥੧॥
Prof. Sahib Singhਮੈਂ (ਸਦਾ ਪ੍ਰਭੂ ਦਾ) ਨਾਮ ਜਪਦਾ ਰਹਿੰਦਾ ਹਾਂ, ਨਾਮ ਹੀ (ਮੇਰੇ ਵਾਸਤੇ ਸਾਰੇ) ਸੁਖਾਂ ਦਾ ਨਿਚੋੜ ਹੈ ॥੧॥ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਨਾਮੋ = ਨਾਮ ਹੀ। ਸੁਖ ਸਾਰੁ = ਸੁਖਾਂ ਦਾ ਤੱਤ ॥੧॥
SikhNet (Spanish)Contemplando el Nombre la Esencia de la Felicidad me es revelada. (1)
ਨਾਮੁ ਜਪਹੁ; ਮੇਰੇ ਸਾਜਨ ਸੈਨਾ ॥
naam japahu; mere saajan sainaa | Ang 366
Sant Singh KhalsaSo chant the Naam, O my friends and companions.
Manmohan SinghRemember the Name, O my friends and comrades.
Manmohan Singh (Punjabi)ਨਾਮ ਚਿੰਤਨ ਕਰੋ, ਹੇ ਮੈਡੇਂ ਮਿੱਤਰੋ! ਅਤੇ ਸਾਥੀਓ।
Fareedkot Teekaਹੇ ਮੇਰੇ ਸਾਜਨੋ (ਸੈਨਾ) ਸਾਥੀਓ! ਨਾਮ ਜਪੋ॥
Prof. Sahib Singhਹੇ ਮੇਰੇ ਸਜਣੋਂ! ਹੇ ਮੇਰੇ ਮਿੱਤਰੋ! ਪਰਮਾਤਮਾ ਦਾ ਨਾਮ ਜਪਿਆ ਕਰੋ।ਪਦ ਅਰਥ ਸਾਜਨ ਸੈਨਾ = ਸੱਜਣੋਂ ਮਿੱਤਰੋ!
SikhNet (Spanish)Oh amigos y compañeros, habiten en el Naam, el Nombre del Señor;
ਨਾਮ ਬਿਨਾ. ਮੈ ਅਵਰੁ ਨ ਕੋਈ; ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
naam binaa. mai avar na koee; vaddai bhaag guramukh har lainaa |1| rahaau | Ang 366
Sant Singh KhalsaWithout the Naam, there is nothing else for me. By great good fortune, as Gurmukh, I have received the Lord's Name. ||1||Pause||
Manmohan SinghWithout the Name, nothing else do I have, and by the great good luck, I have received God's Name through the Guru. Pause.
Manmohan Singh (Punjabi)ਨਾਮ ਦੇ ਬਗੈਰ ਮੇਰੇ ਪਾਸ ਹੋਰ ਕੁਝ ਨਹੀਂ। ਪਰਮ ਚੰਗੇ ਭਾਗਾਂ ਦੁਆਰਾ ਮੈਂ ਗੁਰਾਂ ਦੇ ਰਾਹੀਂ ਹਰੀ ਦਾ ਨਾਮ ਪਰਾਪਤ ਕੀਤਾ ਹੈ। ਠਹਿਰਾਉ।
Fareedkot Teekaਮੈਨੇ ਭਲੀ ਭਾਂਤ ਦੇਖਾ ਹੈ ਨਾਮ ਬਿਨਾਂ ਦੂਸਰਾ ਕੋਈ ਉਪਾਉ ਨਹੀਂ ਹੈ, ਵਡੇ ਭਾਗ ਸੇ ਗੁਰੋਂ ਦੁਆਰੇ ਹਰੀ ਨਾਮ ਕਾ ਲੈਨਾ ਹੋਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਜ਼ਿੰਦਗੀ ਦਾ) ਹੋਰ ਕੋਈ (ਆਸਰਾ) ਨਹੀਂ ਦਿੱਸਦਾ। ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ ॥੧॥ ਰਹਾਉ ॥ਪਦ ਅਰਥ ਮੈ = ਮੈਨੂੰ। ਭਾਗਿ = ਕਿਸਮਤ ਨਾਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥
SikhNet (Spanish)sin Su Nombre no tengo ningún apoyo. Grandioso será mi destino solamente si a través del Guru obtengo al Señor. (1‑Pausa)
ਨਾਮ ਬਿਨਾ; ਨਹੀ ਜੀਵਿਆ ਜਾਇ ॥
naam binaa; nahee jeeviaa jaae | Ang 366
Sant Singh KhalsaWithout the Naam, I cannot live.
Manmohan SinghWithout the Name I can live not.
Manmohan Singh (Punjabi)ਨਾਮ ਦੇ ਬਾਝੋਂ ਮੈਂ ਜੀਊ ਨਹੀਂ ਸਕਦਾ।
Fareedkot Teekaਬਿਨਾਂ ਨਾਮ ਜਪੇ ਸੇ ਜੀਵਿਆ ਨਹੀਂ ਜਾਤਾ॥
Prof. Sahib Singh(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ।
SikhNet (Spanish)Sin el Naam, el Nombre del Señor no puedo vivir.
ਵਡੈ ਭਾਗਿ; ਗੁਰਮੁਖਿ ਹਰਿ ਪਾਇ ॥੨॥
vaddai bhaag; guramukh har paae |2| Ang 366
Sant Singh KhalsaBy great good fortune, the Gurmukhs obtain the Naam. ||2||
Manmohan SinghThe very fortunate ones obtains God, through the Guru.
Manmohan Singh (Punjabi)ਭਾਰੇ ਭਾਗਾਂ ਵਾਲੇ ਗੁਰਾਂ ਦੇ ਰਾਹੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਹਨ।
Fareedkot Teekaਬਡੇ ਭਾਗੋਂ ਸੇ (ਗੁਰਮੁਖਿ) ਗੁਰੋਂ ਦੁਆਰੇ ਹਰਿ ਨਾਮ ਪਾਯਾ ਹੈ॥੨॥
Prof. Sahib Singhਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੨॥ਪਦ ਅਰਥ ਪਾਇ = ਮਿਲਦਾ ਹੈ ॥੨॥
SikhNet (Spanish)¡Qué afortunado soy, dice Nanak, si a través del Guru obtengo a mi Dios! (2)
ਨਾਮਹੀਨ; ਕਾਲਖ ਮੁਖਿ ਮਾਇਆ ॥
naamaheen; kaalakh mukh maaeaa | Ang 366
Sant Singh KhalsaThose who lack the Naam have their faces rubbed in the dirt of Maya.
Manmohan SinghThe mortals without the Name get soot rubbed on their faces.
Manmohan Singh (Punjabi)ਨਾਮ ਵਿਹੂਣ ਪ੍ਰਾਣੀਆਂ ਦੇ ਚਿਹਰੇ ਉਤੇ ਦੁਨੀਆਂਦਾਰੀ ਦੀ ਕਾਲਖ ਹੈ।
Fareedkot Teekaਨਾਮ ਸੇ ਜੋ ਰਹਿਤ ਹੈਂ ਤਿਨ ਕੇ ਮੁਖ ਪਰ ਮਾਯਾ ਕੀ ਸ੍ਯਾਹੀ ਲਗੀ ਹੈ॥
Prof. Sahib Singh(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਊਣਾ ਫਿਟਕਾਰ-ਜੋਗ ਹੈ।ਪਦ ਅਰਥ ਮੁਖਿ = ਮੂੰਹ ਉਤੇ।
SikhNet (Spanish)Pobre de aquél que vive sin el Naam, el Nombre del Señor;
ਨਾਮ ਬਿਨਾ; ਧ੍ਰਿਗੁ ਧ੍ਰਿਗੁ ਜੀਵਾਇਆ ॥੩॥
naam binaa; dhrig dhrig jeevaaeaa |3| Ang 366
Sant Singh KhalsaWithout the Naam, cursed, cursed are their lives. ||3||
Manmohan SinghAccursed, accursed is the life without Lord's Name.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਧਿਰਕਾਰਯੋਗ, ਧਿਰਕਾਰਯੋਗ ਹੈ ਜੀਵਨ।
Fareedkot Teekaਬਿਨਾਂ ਨਾਮ ਕੇ ਜੋ ਜੀਵਨਾ ਹੈ ਤਿਸ ਕੋ ਲੋਕ ਪਰਲੋਕ ਦੋਨੋਂ ਮੇਂ ਧਿਕਾਰ ਹੈ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਾਇਆ ਦੇ (ਮੋਹ ਦੇ) ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ ॥੩॥ਪਦ ਅਰਥ ਧ੍ਰਿਗੁ = ਫਿਟਕਾਰ-ਯੋਗ ॥੩॥
SikhNet (Spanish)sí, su mismo semblante se obscurece, pues se aferra a Maya. (3)
ਵਡਾ ਵਡਾ ਹਰਿ; ਭਾਗ ਕਰਿ ਪਾਇਆ ॥
vaddaa vaddaa har; bhaag kar paaeaa | Ang 367
Sant Singh KhalsaThe Great Lord is obtained by great good destiny.
Manmohan SinghGod, the greatest of the great is obtained by great destiny.
Manmohan Singh (Punjabi)ਵਿਸ਼ਾਲਾਂ ਦਾ ਮਹਾਂ ਵਿਸ਼ਾਲ ਵਾਹਿਗੁਰੂ ਵੱਡੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਤਬ ਸਭ ਸੇ ਬੜਾ ਜੋ ਹਰਿ ਹੈ, ਸੋ ਬਡਾ ਭਾਗੁ ਹੋਣੇ ਕਰ ਪਾਯਾ ਹੈ॥
Prof. Sahib Singhਉਹ ਮਨੁੱਖ ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਵੱਡੀ ਕਿਸਮਤਿ ਨਾਲ ਮਿਲ ਪੈਂਦਾ ਹੈ,ਪਦ ਅਰਥ ਭਾਗ ਕਰਿ = ਕਿਸਮਤਿ ਨਾਲ।
SikhNet (Spanish)Al Gran Señor Lo he recibido por el buen Destino,
ਨਾਨਕ; ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥
naanak; guramukh naam divaaeaa |4|4|56| Ang 367
Sant Singh KhalsaO Nanak, the Gurmukh is blessed with the Naam. ||4||4||56||
Manmohan SinghThrough the Guru, O Nanak, one is blessed with God's Name.
Manmohan Singh (Punjabi)ਗੁਰਾਂ ਦੇ ਰਾਹੀਂ, ਹੇ ਨਾਨਕ, ਵਾਹਿਗੁਰੂ ਦੇ ਨਾਮ ਦੀ ਦਾਤ ਪਰਾਪਤ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨੇ ਜਬ ਗੁਰੂ ਜੋ ਮੁਖ ਹੈਂ ਤਿਨੋਂ ਸੇ ਨਾਮ ਦਿਵਾਯਾ ਹੈ॥੪॥੪॥੫੬॥☬ਨਾਮ ਕੇ ਨਿਸਚ੍ਯ ਕਾ ਲਾਭ ਦਿਖਾਉਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ (ਜਿਸ ਨੂੰ ਪਰਮਾਤਮਾ) ਆਪਣੇ ਨਾਮ ਦੀ ਦਾਤਿ ਦਿਵਾਂਦਾ ਹੈ ॥੪॥੪॥੫੬॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੪॥੪॥੫੬॥
SikhNet (Spanish)y a través del Guru soy bendecido con el Naam. (4‑4‑56)