ੴ

ਸਿੱਖਬਾਣੀ · SikhBani

Ang 366

Sri Guru Granth Sahib · Raag Aasaa · 3 shabads, 44 lines
Translations
Shabad Guru Ramdas Ji Raag Aasaa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਆਸਾ ਘਰੁ ੨ ਮਹਲਾ ੪ ॥

raag aasaa ghar 2 mahalaa 4 |

Sant Singh KhalsaRaag Aasaa, Second House, Fourth Mehl:
Manmohan SinghAsa Measure. 4th Guru.
Manmohan Singh (Punjabi)ਰਾਗ ਆਸਾ ਚਉਥੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Asa, Mejl Guru Ram Das, Cuarto Canal Divino.

ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥

kis hee dharraa keea; mitr sut naal bhaaee |

Sant Singh KhalsaSome form alliances with friends, children and siblings.
Manmohan SinghSome from party with their friends, their sons and their brothers.
Manmohan Singh (Punjabi)ਕਈ ਆਪਣੇ ਦੋਸਤਾਂ, ਆਪਣੇ ਪੁੱਤ੍ਰਾਂ ਅਤੇ ਆਪਣੇ ਭਰਾਵਾਂ ਨਾਲ ਪਾਰਟੀ ਬਣਾਉਂਦੇ ਹਨ।
Fareedkot Teekaਕਿਸੀ ਨੇ ਮਿਤ੍ਰ, ਪੁਤ੍ਰ, ਭਾਈ ਕੇ ਸਾਥ (ਧੜਾ) ਪਖ ਬਾਂਧਾ ਹੈ॥
Prof. Sahib Singhਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਢਿਆ ਹੋਇਆ ਹੈ,

ਪਦ ਅਰਥ ਕਿਸ ਹੀ = ਕਿਸਹਿ, ਕਿਸੇ ਨੇ। ਸੁਤ = ਪੁੱਤਰ।

SikhNet (Spanish)Algunos depositan su confianza en sus amigos, hijos y hermanos,

ਕਿਸ ਹੀ ਧੜਾ ਕੀਆ; ਕੁੜਮ ਸਕੇ. ਨਾਲਿ ਜਵਾਈ ॥

kis hee dharraa keea; kurram sake. naal javaaee |

Sant Singh KhalsaSome form alliances with in-laws and relatives.
Manmohan SinghSome from party with their marriage relation and real son-in-law.
Manmohan Singh (Punjabi)ਕਈ ਆਪਣੇ ਕੁੜਮਾਂ ਅਤੇ ਅਸਲੀ ਜੁਆਈ ਨਾਲ ਪਾਰਟੀ ਬਣਾਉਂਦੇ ਹਨ।
Fareedkot Teekaਔਰ ਕਿਸੀ ਨੇ ਅਪਨੇ ਸਕੇ ਸਮਧੀ ਸੇ ਅਰ ਜਵਾਈ ਸਾਥ ਮਿਲ ਕਰ ਧੜਾ ਬਾਂਧਾ ਹੈ॥
Prof. Sahib Singhਕਿਸੇ ਨੇ ਆਪਣੇ ਸੱਕੇ ਕੁੜਮ ਨਾਲ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ,
SikhNet (Spanish)otros en sus yernos y en otros parientes.

ਕਿਸ ਹੀ ਧੜਾ ਕੀਆ; ਸਿਕਦਾਰ ਚਉਧਰੀ ਨਾਲਿ. ਆਪਣੈ ਸੁਆਈ ॥

kis hee dharraa keea; sikadaar chaudharee naal. aapanai suaaee |

Sant Singh KhalsaSome form alliances with chiefs and leaders for their own selfish motives.
Manmohan SinghSome join in faction with their chiefs and headmen for selfish motives.
Manmohan Singh (Punjabi)ਕਈ ਸਵੈ-ਮਨੋਰਥ ਲਈ ਆਪਣੇ ਸਰਦਾਰਾਂ ਅਤੇ ਪੈਚਾਂ ਨਾਲ ਪਾਰਟੀ ਬਣਾਉਂਦੇ ਹਨ।
Fareedkot Teekaਕਿਸੀ ਨੇ (ਸਿਕਦਾਰ) ਸਰਦਾਰ ਅਰ ਚੌਧਰੀ ਕੇ ਸਾਥ ਅਪਨੇ (ਸੁਆਈ) ਸ੍ਵਾਰਥ ਬਸ ਹੋ ਕਰ ਧੜਾ ਬਾਂਧਾ ਹੈ॥
Prof. Sahib Singhਕਿਸੇ ਮਨੁੱਖ ਨੇ ਆਪਣੀ ਗ਼ਰਜ਼ ਦੀ ਖ਼ਾਤਰ (ਪਿੰਡ ਦੇ) ਸਰਦਾਰ ਨਾਲ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ;

ਪਦ ਅਰਥ ਸਿਕਦਾਰ = ਸਰਦਾਰ। ਸੁਆਈ = ਸੁਆਇ, ਸੁਆਰਥ ਵਾਸਤੇ।

SikhNet (Spanish)Otros la depositan en los jefes o líderes para lograr sus propios pequeños objetivos,

ਹਮਾਰਾ ਧੜਾ; ਹਰਿ ਰਹਿਆ ਸਮਾਈ ॥੧॥

hamaaraa dharraa; har rahiaa samaaee |1|

Sant Singh KhalsaMy alliance is with the Lord, who is pervading everywhere. ||1||
Manmohan SinghMy partisan is God, who pervades every-where.
Manmohan Singh (Punjabi)ਮੇਰਾ ਪੱਖੀ ਵਾਹਿਗੁਰੂ ਹੈ ਜੋ ਹਰ ਥਾਂ ਵਿਆਪਕ ਹੈ।
Fareedkot Teekaਹਮਰਾ ਤੋ ਉਸ ਹਰਿ ਕੇ ਸਾਥ ਧੜਾ ਹੈ, ਜੋ ਸਭ ਮੇਂ ਸਮਾਇ ਰਹਾ ਹੈ॥੧॥
Prof. Sahib Singhਪਰ ਮੇਰਾ ਸਾਥੀ ਉਹ ਪਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੈ ॥੧॥
SikhNet (Spanish)pero yo me apoyo única y exclusivamente en mi Todo Prevaleciente Señor. (1)

ਹਮ ਹਰਿ ਸਿਉ ਧੜਾ ਕੀਆ; ਮੇਰੀ ਹਰਿ ਟੇਕ ॥

ham har siau dharraa keea; meree har ttek |

Sant Singh KhalsaI have formed my alliance with the Lord; the Lord is my only support.
Manmohan SinghI have joined the faction of God and God is my mainstay.
Manmohan Singh (Punjabi)ਮੈਂ ਵਾਹਿਗੁਰੁ ਨਾਲ ਪਾਰਟੀ ਬਣਾਈ ਹੈ। ਵਾਹਿਗੁਰੂ ਹੀ ਮੇਰੀ ਓਟ ਹੈ!
Fareedkot Teekaਹੇ ਭਾਈ! ਹਮਨੇ ਤੋ ਹਰਿ ਸੇ (ਧੜਾ) ਪਖ ਕੀਆ ਹੈ, ਮੁਝੇ ਏਕ ਹਰਿ ਕਾ ਹੀ ਆਸਰਾ ਹੈ॥
Prof. Sahib Singhਅਸਾਂ ਪਰਮਾਤਮਾ ਨਾਲ ਸਾਥ ਬਣਾਇਆ ਹੈ, ਪਰਮਾਤਮਾ ਹੀ ਮੇਰਾ ਆਸਰਾ ਹੈ।

ਪਦ ਅਰਥ ਟੇਕ = ਆਸਰਾ।

SikhNet (Spanish)Sí, me he puesto al lado del Señor, Quien es mi Único Refugio.

ਮੈ ਹਰਿ ਬਿਨੁ, ਪਖੁ ਧੜਾ. ਅਵਰੁ ਨ ਕੋਈ; ਹਉ. ਹਰਿ ਗੁਣ ਗਾਵਾ. ਅਸੰਖ ਅਨੇਕ ॥੧॥ ਰਹਾਉ ॥

mai har bin, pakh dharraa. avar na koee; hau. har gun gaavaa. asankh anek |1| rahaau |

Sant Singh KhalsaOther than the Lord, I have no other faction or alliance; I sing of the countless and endless Glorious Praises of the Lord. ||1||Pause||
Manmohan SinghWithout God, I have no other party or faction and I sing God's numberless and manifold praises. Pause.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਸਾਂਝਾ ਮੁਹਾਜ਼ ਜਾਂ ਹਮ-ਖਿਆਲ ਜਥਾ ਨਹੀਂ। ਮੈਂ ਹਰੀ ਦੇ ਅਣਗਿਣਤ ਅਤੇ ਬਹੁਤੇ ਜੱਸ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਮੁਝੇ ਤੇ ਹਰਿ ਸੇ ਬਿਨਾਂ ਕੋਈ ਨ ਪਖ੍ਯ ਹੈ ਨ ਹਮ ਕਿਸੀ ਕੇ ਧੜੇ ਮੇਂ ਹੈਂ, ਮੈਂ ਬੇਅੰਤ ਹਰੀ ਕੇ ਅਨੇਕ ਹੀ ਗੁਣ ਗਾਵਤਾ ਹਾਂ॥੧॥ ਰਹਾਉ ॥
Prof. Sahib Singhਪਰਮਾਤਮਾ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ ਕੋਈ ਧੜਾ ਨਹੀਂ। ਮੈਂ ਪਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਂਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਅਸੰਖ = ਅਣਗਿਣਤ ॥੧॥ ਰਹਾਉ ॥

SikhNet (Spanish)Sin Él, nadie es mi soporte y canto solamente Su Alabanza en un sin número de maneras. (1‑Pausa)

ਜਿਨੑ ਸਿਉ ਧੜੇ ਕਰਹਿ; ਸੇ ਜਾਹਿ ॥

jina siau dharre kareh; se jaeh |

Sant Singh KhalsaThose with whom you form alliances, shall perish.
Manmohan SinghThey, with whom party is formed, perish.
Manmohan Singh (Punjabi)ਜਿਨ੍ਹਾਂ ਨਾਲ ਪਾਰਟੀ ਬਣਾਈ ਜਾਂਦੀ ਹੈ, ਉਹ ਮਰ ਜਾਂਦੇ ਹਨ।
Fareedkot Teekaਇਹ ਮੂਰਖ ਲੋਕ ਜਿਨ ਕੇ ਸਾਥ ਧੜੇ ਬਾਂਧਤੇ ਹੈਂ, ਸੋ ਸਭ ਨਾਸ ਹੋ ਜਾਤੇ ਹੈਂ॥
Prof. Sahib Singhਲੋਕ ਜਿਨ੍ਹਾਂ ਬੰਦਿਆਂ ਨਾਲ ਧੜੇ ਗੰਢਦੇ ਹਨ ਉਹ (ਆਖ਼ਰ ਜਗਤ ਤੋਂ) ਕੂਚ ਕਰ ਜਾਂਦੇ ਹਨ,
SikhNet (Spanish)Porque toda otra relación termina en la separación final,

ਝੂਠੁ ਧੜੇ ਕਰਿ; ਪਛੋਤਾਹਿ ॥

jhootth dharre kar; pachhotaeh |

Sant Singh KhalsaMaking false alliances, the mortals repent and regret in the end.
Manmohan SinghJoining false factions, men later repent.
Manmohan Singh (Punjabi)ਕੂੜੀਆਂ ਪਾਰਟੀਆਂ ਬਣਾ ਕੇ ਬੰਦੇ ਓੜਕ ਨੂੰ ਅਫਸੋਸ ਕਰਦੇ ਹਨ।
Fareedkot Teekaਇਨ ਝੂਠੇ ਧੜੇ ਸੇ ਪੀਛੇ ਪਛਤਾਉਤੇ ਹੈਂ॥
Prof. Sahib Singh(ਧੜੇ ਬਣਾਣ ਵਾਲੇ ਇਹ) ਝੂਠਾ ਅਡੰਬਰ ਕਰ ਕੇ ਇਹ ਧੜੇ ਬਣਾ ਕੇ (ਉਹਨਾਂ ਦੇ ਮਰਨ ਤੇ) ਪਛੁਤਾਂਦੇ ਹਨ।
SikhNet (Spanish)y habiéndose identificado con lo efímero, uno se aflige.

ਥਿਰੁ. ਨ ਰਹਹਿ; ਮਨਿ ਖੋਟੁ ਕਮਾਹਿ ॥

thir. na raheh; man khott kamaeh |

Sant Singh KhalsaThose who practice falsehood shall not last.
Manmohan SinghThe men who practise falsehood, remain not stable.
Manmohan Singh (Punjabi)ਜੋ ਆਦਮੀ ਕੂੜ ਦੀ ਕਮਾਈ ਕਰਦੇ ਹਨ, ਉਹ ਸਥਿਰ ਨਹੀਂ ਰਹਿੰਦੇ।
Fareedkot Teekaਯਹ ਸਭ ਧੜੇ ਸਿਥਰ ਨਹੀਂ ਰਹਤੇ ਮਨ ਮੇਂ (ਖੋਟੁ) ਬੁਰਾਈ ਕਮਾਉਤੇ ਹੈਂ॥
Prof. Sahib Singh(ਧੜੇ ਬਣਾਣ ਵਾਲੇ ਆਪ ਭੀ) ਸਦਾ (ਦੁਨੀਆ ਵਿਚ) ਟਿਕੇ ਨਹੀਂ ਰਹਿੰਦੇ, (ਵਿਅਰਥ ਹੀ ਧੜਿਆਂ ਦੀ ਖ਼ਾਤਰ ਆਪਣੇ) ਮਨ ਵਿਚ ਠੱਗੀ-ਫ਼ਰੇਬ ਕਰਦੇ ਰਹਿੰਦੇ ਹਨ।

ਪਦ ਅਰਥ ਮਨਿ = ਮਨ ਵਿਚ। ਖੋਟੁ = ਠੱਗੀ।

SikhNet (Spanish)Los de este mundo, de la aparente realidad, no alcanzan la estabilidad, y aferrándose a él practican la falsedad.

ਹਮ. ਹਰਿ ਸਿਉ ਧੜਾ ਕੀਆ; ਜਿਸ ਕਾ ਕੋਈ ਸਮਰਥੁ ਨਾਹਿ ॥੨॥

ham. har siau dharraa keea; jis kaa koee samarath naeh |2|

Sant Singh KhalsaI have formed my alliance with the Lord; there is no one more powerful than Him. ||2||
Manmohan SinghI have made pact with God, than whom none is more powerful.
Manmohan Singh (Punjabi)ਮੈਂ ਵਾਹਿਗੁਰੂ ਨਾਲ ਪਾਰਟੀ ਬਣਾਈ ਹੈ ਜਿਸ ਨਾਲੋਂ ਵਧੇਰੇ ਹੋਰ ਕੋਈ ਬਲਵਾਨ ਨਹੀਂ।
Fareedkot Teekaਹਮਾਰਾ ਧੜਾ ਹਰਿ ਸੇ ਹੈ ਜਿਸ ਧੜੇ ਕਾ ਅਭਾਵ ਕਰਤਾ ਕੋਈ ਦੂਸਰਾ ਸਾਮਰਥ ਨਹੀਂ ਹੈ॥੨॥
Prof. Sahib Singhਪਰ ਮੈਂ ਤਾਂ ਉਸ ਪਰਮਾਤਮਾ ਨਾਲ ਆਪਣਾ ਸਾਥ ਬਣਾਇਆ ਹੈ ਜਿਸ ਦੇ ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ ॥੨॥

ਪਦ ਅਰਥ ਜਿਸ ਕਾ ਸਮਰਥੁ = ਜਿਸ ਦੇ ਬਰਾਬਰ ਦਾ ॥੨॥

SikhNet (Spanish)Por eso yo estoy de lado del Señor, Cuya Gloria nadie la puede igualar. (2)

ਏਹ ਸਭਿ ਧੜੇ; ਮਾਇਆ ਮੋਹ ਪਸਾਰੀ ॥

eeh sabh dharre; maaeaa moh pasaaree |

Sant Singh KhalsaAll these alliances are mere extensions of the love of Maya.
Manmohan SinghAll these factions are the extension of the love of worldly Valuables.
Manmohan Singh (Punjabi)ਇਹ ਸਾਰੀਆਂ ਪਾਰਟੀਆਂ, ਸੰਸਾਰੀ ਪਦਾਰਥਾਂ ਦੇ ਪਿਆਰ ਦਾ ਖਿਲਾਰਾ ਹਨ।
Fareedkot Teekaਯਹ ਜਿਤਨੇ ਧੜੇ ਹੈਂ, ਸੋ ਸਭ ਮੋਹ ਕਰ ਕੇ ਮਾਯਾ ਫੈਲਾਈ ਹੂਈ ਹੈ ਅਰਥਾਤ ਜੀਉ ਕੋ ਬਾਂਦੇ ਹੈ॥
Prof. Sahib Singh(ਹੇ ਭਾਈ! ਦੁਨੀਆ ਦੇ) ਇਹ ਸਾਰੇ ਧੜੇ ਮਾਇਆ ਦਾ ਖਿਲਾਰਾ ਹਨ ਮੋਹ ਦਾ ਖਿਲਾਰਾ ਹਨ।

ਪਦ ਅਰਥ ਪਸਾਰੀ = ਖਿਲਾਰਾ।

SikhNet (Spanish)Todos los otros tipos de apego son el juego de Maya;

ਮਾਇਆ ਕਉ ਲੂਝਹਿ; ਗਾਵਾਰੀ ॥

maaeaa kau loojheh; gaavaaree |

Sant Singh KhalsaOnly fools argue over Maya.
Manmohan SinghThe fools quarrel for wealth.
Manmohan Singh (Punjabi)ਮੂਰਖ ਧਨ-ਦੌਲਤ ਦੇ ਲਈ ਲੜਦੇ ਝਗੜਦੇ ਹਨ।
Fareedkot Teekaਧੜਾ ਬਾਂਧ ਕਰ ਮੂਰਖ ਮਾਯਾ ਕੋ ਹੀ ਚਾਹੁਤੇ ਹੈਂ॥
Prof. Sahib Singh(ਧੜੇ ਬਣਾਣ ਵਾਲੇ) ਮੂਰਖ ਲੋਕ ਮਾਇਆ ਦੀ ਖ਼ਾਤਰ ਹੀ (ਆਪੋ ਵਿਚ) ਲੜਦੇ ਰਹਿੰਦੇ ਹਨ।

ਪਦ ਅਰਥ ਲੂਝਹਿ = ਝਗੜਦੇ ਹਨ।

SikhNet (Spanish)sí, es una pelea de gallos para conseguir nada más que ilusión.

ਜਨਮਿ ਮਰਹਿ; ਜੂਐ ਬਾਜੀ ਹਾਰੀ ॥

janam mareh; jooai baajee haaree |

Sant Singh KhalsaThey are born, and they die, and they lose the game of life in the gamble.
Manmohan SinghThey are born and they die and they lose their life game in gamble.
Manmohan Singh (Punjabi)ਉਹ ਜੰਮਣ-ਮਰਣ ਦੇ ਅਧੀਨ ਹਨ ਅਤੇ ਜੂਏ ਵਿੱਚ ਆਪਣੀ ਜੀਵਨ ਖੇਡ ਹਾਰ ਦਿੰਦੇ ਹਨ।
Fareedkot Teekaਸੰਸਾਰ ਜੂਏ ਮੇਂ ਅਪਨਾ ਮਾਨੁਖ ਜਨਮ ਰੂਪ ਜੋ ਪਦਾਰਥੁ ਹੈ, ਸੋ ਬਾਜੀ ਹਾਰੀ ਹੈ॥
Prof. Sahib Singh(ਇਸ ਕਾਰਨ ਉਹ ਮੁੜ ਮੁੜ) ਜੰਮਦੇ ਹਨ ਮਰਦੇ ਹਨ, ਉਹ (ਮਾਨੋ) ਜੂਏ ਵਿਚ ਹੀ (ਮਨੁੱਖਾ ਜੀਵਨ ਦੀ) ਬਾਜ਼ੀ ਹਾਰ ਕੇ ਚਲੇ ਜਾਂਦੇ ਹਨ (ਜਿਸ ਵਿਚੋਂ ਹਾਸਲ ਕੁਝ ਨਹੀਂ ਹੁੰਦਾ)।
SikhNet (Spanish)Uno nace entonces sólo para morir y pierde su vida en un juego de apuestas.

ਹਮਰੈ ਹਰਿ ਧੜਾ; ਜਿ ਹਲਤੁ ਪਲਤੁ ਸਭੁ ਸਵਾਰੀ ॥੩॥

hamarai har dharraa; ji halat palat sabh savaaree |3|

Sant Singh KhalsaMy alliance is with the Lord, who embellishes all, in this world and the next. ||3||
Manmohan SinghMy faction is the Lord, who embellishes all, my this world and the next.
Manmohan Singh (Punjabi)ਪ੍ਰਭੂ ਮੇਰੀ ਪਾਰਟੀ ਦਾ ਹੈ, ਜੋ ਸਾਰੇ ਮੇਰੇ ਇਸ ਲੋਕ ਤੇ ਪ੍ਰਲੋਕ ਨੂੰ ਚਾਰ-ਚੰਨ ਲਾਉਂਦਾ ਹੈ।
Fareedkot Teekaਇਸੀ ਕਰ ਜਨਮਤੇ ਮਰਤੇ ਰਹਤੇ ਹੈਂ, ਹਮਾਰੇ ਤੋ ਹਰਿ ਕਾ ਧੜਾ ਹੈ, ਜੋ (ਹਲਤੁ ਪਲਤੁ) ਲੋਕ ਪਰਲੋਕ ਸਵਾਰ ਦੇਤਾ ਹੈ॥੩॥
Prof. Sahib Singhਪਰ ਮੇਰੇ ਨਾਲ ਤਾਂ ਸਾਥੀ ਹੈ ਪਰਮਾਤਮਾ ਜੋ ਮੇਰਾ ਲੋਕ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਹੈ ॥੩॥

ਪਦ ਅਰਥ ਜਿ = ਜਿਹੜਾ। ਹਲਤੁ ਪਲਤੁ = ਇਹ ਲੋਕ ਤੇ ਪਰਲੋਕ ॥੩॥

SikhNet (Spanish)Mi Soporte es sólo el Señor, Él es Quien me embellece aquí y aquí después. (3)

ਕਲਿਜੁਗ ਮਹਿ ਧੜੇ; ਪੰਚ ਚੋਰ ਝਗੜਾਏ ॥

kalijug meh dharre; panch chor jhagarraae |

Sant Singh KhalsaIn this Dark Age of Kali Yuga, the five thieves instigate alliances and conflicts.
Manmohan SinghIn the Dark age, the five thieves cause factions and contentions.
Manmohan Singh (Punjabi)ਕਾਲੇ ਸਮੇਂ ਅੰਦਰ ਪਾਰਟੀਆਂ ਅਤੇ ਫਸਾਦ ਪੰਜ ਤਸਕਰ ਖੜੇ ਕਰਦੇ ਹਨ।
Fareedkot Teekaਇਸ ਕਲਿਜੁਗ ਮੇਂ ਕਾਮਾਦਿ ਪੰਚ ਚੋਰ ਜੀਵੋਂ ਕੋ ਧੜੇ ਕਰਾਕਰ ਝਗੜਾਵਤੇ ਹੈਂ॥
Prof. Sahib Singhਪਰਮਾਤਮਾ ਨਾਲੋਂ ਵਿਛੜ ਕੇ (ਕਲਿਜੁਗੀ ਸੁਭਾਵ ਵਿਚ ਫਸ ਕੇ) ਮਨੁੱਖਾਂ ਦੇ ਧੜੇ ਬਣਦੇ ਹਨ,

ਪਦ ਅਰਥ ਕਲਿਜੁਗ ਮਹਿ = ਪਰਮਾਤਮਾ ਤੋਂ ਵਿਛੜ ਕੇ।

SikhNet (Spanish)En la época obscura, las amarras que existen son el resultado de las cinco pasiones que nos saquean a todos,

ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥

kaam krodh lobh mohu abhimaan vadhaae |

Sant Singh KhalsaSexual desire, anger, greed, emotional attachment and self-conceit have increased.
Manmohan SinghLust, wrath, avarice, worldly love and pride have increased.
Manmohan Singh (Punjabi)ਭੋਗ ਬਿਲਾਸ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਕਾਰ ਵਧੇਰੇ ਹੋ ਗਏ ਹਨ।
Fareedkot Teekaਯਹੀ ਕਾਮ, ਕ੍ਰੋਧ, ਲੋਭ, ਮੋਹ ਔਰ ਅਭਿਮਾਨ ਝਗੜੇ ਕੋ ਵਧਾਵਤੇ ਹੈਂ; ਵਾ ਇਨ ਬਿਕਾਰੋਂ ਕਰ ਜੀਵ ਝਗੜੋਂ ਕੀ ਬ੍ਰਿਧੀ ਕਰਤੇ ਹੈਂ; ਵਾ ਜਿਨਾਂ ਨੇ ਪੰਚ ਬਕਾਰ ਬਧਾਏ ਹੈਂ, ਸੋ ਪੁਰਸ ਧੜੇ ਪਵਾਇ ਕਰ ਇਨਾਂ ਨੇ ਝਗੜਾਏ ਹੈਂ॥
Prof. Sahib Singhਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ, (ਪਰਮਾਤਮਾ ਨਾਲੋਂ ਵਿਛੋੜਾ ਮਨੁੱਖਾਂ ਦੇ ਅੰਦਰ) ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਨੂੰ ਵਧਾਂਦਾ ਹੈ।
SikhNet (Spanish)y así, la lujuria, el enojo, la avaricia, el orgullo y el apego se incrementan en el mundo cada vez más.

ਜਿਸ ਨੋ ਕ੍ਰਿਪਾ ਕਰੇ; ਤਿਸੁ ਸਤਸੰਗਿ ਮਿਲਾਏ ॥

jis no kripaa kare; tis satasang milaae |

Sant Singh KhalsaOne who is blessed by the Lord's Grace, joins the Sat Sangat, the True Congregation.
Manmohan SinghHe, unto whom the Lord shows mercy, him, He cause to meet the society of saints.
Manmohan Singh (Punjabi)ਜਿਸ ਉੱਤੇ ਸੁਆਮੀ ਮਿਹਰ ਕਰਦਾ ਹੈ, ਉਸ ਨੂੰ ਉਹ ਸਾਧ ਸੰਗਤ ਨਾਲ ਜੋੜਦਾ ਹੈ।
Fareedkot Teekaਜਿਸ ਪਰ ਹਰਿ ਕ੍ਰਿਪਾ ਕਰੇ ਤਿਸ ਕੋ ਸਤਸੰਗ ਮਿਲਾਉਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ ਉਹ ਇਹਨਾਂ ਪੰਜਾਂ ਚੋਰਾਂ ਦੀ ਮਾਰ ਤੋਂ ਬਚਦਾ ਹੈ)।
SikhNet (Spanish)Aquél en quien reside la Gracia del Señor, se une a la Sociedad de los Santos.

ਹਮਰਾ ਹਰਿ ਧੜਾ; ਜਿਨਿ ਏਹ ਧੜੇ ਸਭਿ ਗਵਾਏ ॥੪॥

hamaraa har dharraa; jin eeh dharre sabh gavaae |4|

Sant Singh KhalsaMy alliance is with the Lord, who has destroyed all these alliances. ||4||
Manmohan SinghI am in God's faction, who has destroyed all these factions.
Manmohan Singh (Punjabi)ਮੈਂ ਵਾਹਿਗੁਰੂ ਦੀ ਪਾਰਟੀ ਵਿੱਚ ਹਾਂ, ਜਿਸ ਨੇ ਇਹ ਸਾਰੀਆਂ ਪਾਰਟੀਆਂ ਨਾਸ ਕਰ ਦਿੱਤੀਆਂ ਹਨ।
Fareedkot Teekaਹਮਾਰਾ ਤੋ ਹਰਿ ਸੇ ਧੜਾ ਹੈ, ਜਿਸ ਨੇ ਯਹ ਸਭ ਧੜੇ ਰਿਦੇ ਸੇ ਦੂਰ ਕਰ ਦੀਏ ਹੈਂ॥੪॥
Prof. Sahib Singh(ਹੇ ਭਾਈ!) ਮੇਰੀ ਮਦਦ ਤੇ ਪਰਮਾਤਮਾ ਆਪ ਹੈ ਜਿਸ ਨੇ (ਮੇਰੇ ਅੰਦਰੋਂ) ਇਹ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ ॥੪॥

ਪਦ ਅਰਥ ਜਿਨਿ = ਜਿਸ ਨੇ। ਸਭਿ = ਸਾਰੇ ॥੪॥

SikhNet (Spanish)Sí, sólo el Señor es mi Soporte; apoyándome sólo en Él, he dejado todos los demás apoyos. (4)

ਮਿਥਿਆ ਦੂਜਾ ਭਾਉ; ਧੜੇ ਬਹਿ ਪਾਵੈ ॥

mithiaa doojaa bhaau; dharre beh paavai |

Sant Singh KhalsaIn the false love of duality, people sit and form alliances.
Manmohan SinghBy false worldly love, people sit down and form factions.
Manmohan Singh (Punjabi)ਝੂਠੇ ਸੰਸਾਰੀ ਮੌਹ ਦੁਆਰਾ ਲੋਕੀਂ ਬੈਠ ਕੇ ਪਾਰਟੀਆਂ ਬਣਾਉਂਦੇ ਹਨ।
Fareedkot Teekaਝੂਠਾ ਦ੍ਵੈਤ ਭਾਉ ਕਰ ਕੇ ਆਪਸ ਮੇਂ ਧੜੇ ਪਾਇ ਬੈਠਤੇ ਹੈਂ॥
Prof. Sahib Singh(ਪਰਮਾਤਮਾ ਨੂੰ ਛੱਡ ਕੇ) ਮਾਇਆ ਦਾ ਝੂਠਾ ਪਿਆਰ (ਮਨੁੱਖ ਦੇ ਅੰਦਰ) ਟਿਕ ਕੇ ਧੜੇ (-ਬਾਜ਼ੀਆਂ) ਪੈਦਾ ਕਰਦਾ ਹੈ।

ਪਦ ਅਰਥ ਮਿਥਿਆ = ਝੂਠਾ, ਵਿਅਰਥ। ਭਾਉ = ਪਿਆਰ।

SikhNet (Spanish)La sensación ilusoria de la dualidad lleva a que la gente se siente y forme alianzas;

ਪਰਾਇਆ ਛਿਦ੍ਰੁ ਅਟਕਲੈ; ਆਪਣਾ ਅਹੰਕਾਰੁ ਵਧਾਵੈ ॥

paraaeaa chhidru attakalai; aapanaa ahankaar vadhaavai |

Sant Singh KhalsaThey complain about other peoples' faults, while their own self-conceit only increases.
Manmohan SinghThey decry other's short-comings and increase their own self-conceit.
Manmohan Singh (Punjabi)ਉਹ ਹੋਰਨਾਂ ਦੀਆਂ ਕਮਜ਼ੋਰੀਆਂ ਨੂੰ ਨਿੰਦਦੇ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਵਧੇਰੀ ਕਰਦੇ ਹਨ।
Fareedkot Teekaਪਰਾਏ ਛਿਦ੍ਰੋਂ ਕੋ (ਅਟਕਲੈ) ਅਨੁਮਾਨ ਕਰਤੇ ਹੈਂ ਔਰ ਅਪਨੇ ਅਹੰਕਾਰ ਕੋ ਬਢਾਉਤੇ ਹੈਂ॥
Prof. Sahib Singh(ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਮਨੁੱਖ) ਹੋਰਨਾਂ ਦਾ ਐਬ ਜਾਚਦਾ ਫਿਰਦਾ ਹੈ ਤੇ (ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ) ਆਪਣਾ ਅਹੰਕਾਰ ਵਧਾਂਦਾ ਹੈ।

ਪਦ ਅਰਥ ਅਟਕਲੈ = ਜਾਚਦਾ ਹੈ। ਛਿਦ੍ਰੁ = ਐਬ।

SikhNet (Spanish)y esto lleva a los seres humanos a juzgar las faltas de otros en tanto otros, sin ver las suyas,

ਜੈਸਾ ਬੀਜੈ; ਤੈਸਾ ਖਾਵੈ ॥

jaisaa beejai; taisaa khaavai |

Sant Singh KhalsaAs they plant, so shall they harvest.
Manmohan SinghAs they sow, so shall they eat (reap).
Manmohan Singh (Punjabi)ਜੇਹੋ ਜੇਹਾ ਉਹ ਬੀਜਦੇ ਹਨ, ਉਹੋ ਜੇਹਾ ਹੀ ਉਹ ਖਾਂਦੇ ਹਨ।
Fareedkot Teekaਜੈਸਾ ਬੀਜਤੇ ਹੈਂ ਤੈਸਾ ਹੀ ਫਲ ਨਰਕਾਦਿ ਖਾਤੇ, ਭਾਵ ਭੋਗਤੇ ਹੈਂ॥
Prof. Sahib Singh(ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ ਆਪ ਨੂੰ ਨੇਕ ਮਿਥ ਮਿਥ ਕੇ ਮਨੁੱਖ ਆਪਣੇ ਆਤਮਕ ਜੀਵਨ ਵਾਸਤੇ) ਜਿਹੋ ਜਿਹਾ ਬੀ ਬੀਜਦਾ ਹੈ ਉਹੋ ਜਿਹਾ ਫਲ ਹਾਸਲ ਕਰਦਾ ਹੈ।
SikhNet (Spanish)incrementándose su autoengaño y estimulando su propio ego. Pero uno cosecha lo que siembra;

ਜਨ ਨਾਨਕ ਕਾ. ਹਰਿ ਧੜਾ ਧਰਮੁ; ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥

jan naanak kaa. har dharraa dharam; sabh srisatt jin aavai |5|2|54|

Sant Singh KhalsaServant Nanak has joined the Lord's alliance of Dharma, which shall conquer the whole world. ||5||2||54||
Manmohan SinghSlave Nanak has joined the party of God and righteousness, which conquers the whole world.
Manmohan Singh (Punjabi)ਗੋਲੇ ਨਾਨਕ ਨੇ ਵਾਹਿਗੁਰੂ ਅਤੇ ਸੱਚਾਈ ਨਾਲ ਪਾਰਟੀ ਬਣਾਈ ਹੈ, ਜੋ ਸਾਰੇ ਸੰਸਾਰ ਨੂੰ ਜਿੱਤ ਲੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਤੋ ਧਰਮ ਰੂਪ ਹਰਿ ਹੀ ਧੜਾ ਹੈ, ਜਿਸ ਕਰ ਕੇ ਹਮ ਸਾਰੀ ਸ੍ਰਿਸ੍ਟਿ ਕੋ ਜੀਤਿ ਆਵਤੇ ਹੈਂ॥੫॥੨॥੫੪॥
Prof. Sahib Singhਦਾਸ ਨਾਨਕ ਦਾ ਪੱਖ ਕਰਨ ਵਾਲਾ ਸਾਥੀ ਤਾਂ ਪਰਮਾਤਮਾ ਹੈ (ਪਰਮਾਤਮਾ ਦਾ ਆਸਰਾ ਹੀ ਨਾਨਕ ਦਾ) ਧਰਮ ਹੈ (ਜਿਸ ਦੀ ਬਰਕਤਿ ਨਾਲ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ ॥੫॥੨॥੫੪॥

ਪਦ ਅਰਥ ਜਿਣਿ = ਜਿੱਤ ਕੇ ॥੫॥੨॥੫੪॥

SikhNet (Spanish)el Infalible Señor es el Único Soporte de Nanak con Quien gana al mundo entero. (5‑2‑54)

Open this shabad →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਹਿਰਦੈ ਸੁਣਿ ਸੁਣਿ; ਮਨਿ ਅੰਮ੍ਰਿਤੁ ਭਾਇਆ ॥

hiradai sun sun; man amrit bhaaeaa |

Sant Singh KhalsaConstantly listening to the Ambrosial Gurbani in the heart, it becomes pleasing to the mind.
Manmohan SinghContinuously hearing Gurbani, the Nectar-name becomes pleasing to man's mind.
Manmohan Singh (Punjabi)ਗੁਰਬਾਣੀ ਇਕ ਰਸ ਸੁਣਨ ਦੁਆਰਾ ਅੰਮ੍ਰਿਤਮਈ ਨਾਮ ਬੰਦੇ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teekaਨਾਮ ਅੰਮ੍ਰਿਤ ਸੁਨ ਸੁਨ ਕੇ ਜਿਨ ਕੇ ਮਨ ਹਿਰਦ੍ਯ ਵਿਖੇ ਅਛਾ ਲਗਾ ਹੈ॥
Prof. Sahib Singh(ਹੇ ਭੈਣੋ!) ਗੁਰੂ ਦੀ ਬਾਣੀ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਸੁਣਿ ਸੁਣਿ = (ਗੁਰਬਾਣੀ) ਮੁੜ ਮੁੜ ਸੁਣ ਕੇ। ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਾਇਆ = ਪਿਆਰਾ ਲੱਗਾ।

SikhNet (Spanish)Escuchándola, mi mente se fascinó con la Palabra Ambrosial.

ਗੁਰਬਾਣੀ; ਹਰਿ ਅਲਖੁ ਲਖਾਇਆ ॥੧॥

gurabaanee; har alakh lakhaaeaa |1|

Sant Singh KhalsaThrough Gurbani, the Incomprehensible Lord is comprehended. ||1||
Manmohan SinghThrough Gurbani, the Incomprehensible Lord is comprehended.
Manmohan Singh (Punjabi)ਗੁਰਬਾਣੀ ਦੇ ਜ਼ਰੀਏ ਨਾਂ-ਜਾਣਿਆਂ ਜਾਣ ਵਾਲਾ ਸੁਆਮੀ ਜਾਣ ਲਿਆ ਜਾਂਦਾ ਹੈ।
Fareedkot Teekaਤਿਨ ਕੋ ਗੁਰਬਾਨੀ ਨੇ ਹਰਿ ਅਲਖ ਰੂਪ ਲਖਾਇ ਦੀਆ ਹੈ॥੧॥
Prof. Sahib Singhਗੁਰਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ॥੧॥

ਪਦ ਅਰਥ ਅਲਖੁ = ਅਦ੍ਰਿਸ਼ਟ ॥੧॥

SikhNet (Spanish)Sí, a través del Shabd de la Palabra del Guru, el Incomprensible Señor llegó a ser comprendido. (1)

ਗੁਰਮੁਖਿ ਨਾਮੁ ਸੁਨਹੁ; ਮੇਰੀ ਭੈਨਾ ॥

guramukh naam sunahu; meree bhainaa |

Sant Singh KhalsaAs Gurmukh, listen to the Naam, the Name of the Lord, O my sisters.
Manmohan SinghThrough the Guru, hear God's Name, O my sisters.
Manmohan Singh (Punjabi)ਗੁਰਾਂ ਦੇ ਜ਼ਰੀਏ ਰੱਬ ਦਾ ਨਾਮ ਸ੍ਰਵਣ ਕਰੋ, ਹੇ ਮੇਰੀਓ ਭੈਣੋਂ!
Fareedkot Teekaਹੇ ਮੇਰੀ ਭੈਣੋ, ਭਾਵ ਸੰਤ ਰੂਪ ਸਖੀਓਂ! ਗੁਰੋਂ ਦ੍ਵਾਰੇ ਨਾਮ ਕੋ ਸ੍ਰਵਣ ਕਰੋ॥
Prof. Sahib Singhਹੇ ਮੇਰੀ ਭੈਣੋ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮੇਰੀ ਭੈਨਾ = ਹੇ ਮੇਰੀ ਭੈਣੋ! ਹੇ ਸਤਸੰਗੀਹੋ!

SikhNet (Spanish)Oh hermanas, escuchen el Naam,

ਏਕੋ ਰਵਿ ਰਹਿਆ. ਘਟ ਅੰਤਰਿ; ਮੁਖਿ ਬੋਲਹੁ. ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥

eko rav rahiaa. ghatt antar; mukh bolahu. gur amrit bainaa |1| rahaau |

Sant Singh KhalsaThe One Lord is pervading and permeating deep within the heart; with your mouth, recite the Ambrosial Hymns of the Guru. ||1||Pause||
Manmohan SinghThe One Lord is contained in every heart and with thine mouth, recite the ambrosial hymns of the Guru. Pause.
Manmohan Singh (Punjabi)ਅਦੁੱਤੀ ਪ੍ਰਭੂ ਹਰ ਦਿਲ ਅੰਦਰ ਵਿਆਪਕ ਹੋ ਰਿਹਾ ਹੈ। ਆਪਣੇ ਮੂੰਹ ਨਾਲ ਤੁਸੀਂ ਸੁਧਾ ਸਰੂਪ ਗੁਰਬਾਣੀ ਦਾ ਉਚਾਰਨ ਕਰੋ। ਠਹਿਰਾਉ।
Fareedkot Teekaਏਕ ਪ੍ਰਮੇਸ੍ਵਰ ਰਿਦੇ ਕੇ ਬੀਚ ਬ੍ਯਾਪਕ ਹੋ ਰਹਾ ਹੈ ਗੁਰੋਂ ਦ੍ਵਾਰੇ ਨਾਮ ਉਚਾਰਣ ਰੂਪੀ ਅੰਮ੍ਰਿਤ ਰੂਪ ਬਚਨੋਂ ਕੋ ਮੁਖ ਸੇ ਉਚਾਰਨ ਕਰੋ॥੧॥ ਰਹਾਉ ॥☬ਪ੍ਰਸ਼੍ਨ: ਆਪ ਕੋ ਸਤਗੁਰੁ ਕੈਸੇ ਮਿਲੇ ਹੈਂ?☬ਉੱਤਰੁ:
Prof. Sahib Singhਜੋ ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ। (ਹੇ ਮੇਰੀ ਭੈਣੋ!) ਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ ॥੧॥ ਰਹਾਉ ॥

ਪਦ ਅਰਥ ਏਕੋ = ਇਕ ਪ੍ਰਭੂ ਹੀ। ਘਟ = ਹਿਰਦਾ। ਮੁਖਿ = ਮੂੰਹ ਨਾਲ। ਗੁਰ ਬੈਨਾ = ਗੁਰੂ ਦੇ ਬਚਨ ॥੧॥ ਰਹਾਉ ॥

SikhNet (Spanish)el Nombre del Señor a través del Shabd de la Palabra del Guru y vean al Uno Solo compenetrándose en su corazón.Recita con tu lengua la Palabra Ambrosial del Guru. (1-Pausa)

ਮੈ. ਮਨਿ ਤਨਿ ਪ੍ਰੇਮੁ; ਮਹਾ ਬੈਰਾਗੁ ॥

mai. man tan prem; mahaa bairaag |

Sant Singh KhalsaMy mind and body are filled with divine love, and great sadness.
Manmohan SinghWithin my soul and body are Divine love and supreme sadness.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਅੰਦਰ ਪ੍ਰਭੂ-ਪ੍ਰੀਤ ਅਤੇ ਪਰਮ ਉਂਦਾਸੀ ਹੈ।
Fareedkot Teekaਮੇਰੇ ਮਨ ਮੇਂ ਅਤੀ ਪ੍ਰੇਮ ਹੈ ਅਰੁ ਤਨ ਸਰੀਰ ਮੇਂ ਮਹਾ (ਬੈਰਾਗੁ) ਹੋਤਾ ਭ੍ਯਾ॥
Prof. Sahib Singh(ਹੇ ਭੈਣੋ!) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਹੈ।

ਪਦ ਅਰਥ ਮੈ ਮਨਿ = ਮੇਰੇ ਮਨ ਵਿਚ। ਮੈ ਤਨਿ = ਮੇਰੇ ਤਨ ਵਿਚ। ਬੈਰਾਗੁ = ਲਗਨ।

SikhNet (Spanish)Mi mente y cuerpo están imbuidos en Su Amor; si me separo de Él, mi corazón queda desahuciado.

ਸਤਿਗੁਰੁ ਪੁਰਖੁ ਪਾਇਆ; ਵਡਭਾਗੁ ॥੨॥

satigur purakh paaeaa; vaddabhaag |2|

Sant Singh KhalsaBy great good fortune, I have obtained the True Guru, the Primal Being. ||2||
Manmohan SinghBy the greatest good fortune, I have obtained the God-incarnate, the True Guru.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਵਾਹਿਗੁਰੂ-ਸਰੂਪ ਸੱਚੇ ਗੁਰੂ ਜੀ ਪ੍ਰਾਪਤ ਹੋਏ ਹਨ।
Fareedkot Teekaਮੈਨੇ ਸਤਿਗੁਰੂ ਪੁਰਖ ਪਾਇਆ, ਇਸਤੇ ਮੇਰਾ ਵੱਡਾ ਪੁੰਨ ਹੈ॥੨॥
Prof. Sahib Singhਪਰਮਾਤਮਾ ਦਾ ਰੂਪ ਤੇ ਵੱਡੇ ਭਾਗਾਂ ਵਾਲਾ ਸਤਿਗੁਰੂ ਮੈਨੂੰ ਭੀ ਮਿਲ ਪਿਆ ਹੈ (ਜਿਸ ਦੀ ਮੇਹਰ ਨਾਲ) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ॥੨॥

ਪਦ ਅਰਥ ਵਡਭਾਗੁ = ਵੱਡੇ ਭਾਗਾਂ ਵਾਲਾ ॥੨॥

SikhNet (Spanish)Sí, al Guru Verdadero, al Purusha, uno Lo obtiene si uno tiene un grandioso Destino. (2)

ਦੂਜੈ ਭਾਇ; ਭਵਹਿ ਬਿਖੁ ਮਾਇਆ ॥

doojai bhaae; bhaveh bikh maaeaa |

Sant Singh KhalsaIn the love of duality, the mortals wander through poisonous Maya.
Manmohan SinghThrough duality man's mind wanders after poisonous wealth.
Manmohan Singh (Punjabi)ਦਵੈਤ-ਭਾਵ ਦੇ ਕਾਰਨ ਆਦਮੀ ਦਾ ਮਨ ਜ਼ਹਿਰੀਲੀ ਦੌਲਤ ਮਗਰ ਭਟਕਦਾ ਹੈ।
Fareedkot Teekaਜੋ ਦ੍ਵੈਤ ਭਾਉ ਮੇਂ ਲਗੇ ਹੂਏ ਹੈਂ ਬਿਖ ਰੂਪ ਮਾਇਆ ਕੇ ਵਾਸਤੇ ਭ੍ਰਮਤੇ ਹੈਂ॥
Prof. Sahib Singh(ਪਰ, ਹੇ ਭੈਣੋ!) ਜਿਹੜੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ ਜੋ ਉਹਨਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ,

ਪਦ ਅਰਥ ਭਾਇ = ਪਿਆਰ ਵਿਚ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ। ਭਵਹਿ = ਭਟਕਦੇ ਹਨ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ।

SikhNet (Spanish)La mente vaga influenciada por el mortífero veneno de Maya,

ਭਾਗਹੀਨ; ਨਹੀ ਸਤਿਗੁਰੁ ਪਾਇਆ ॥੩॥

bhaagaheen; nahee satigur paaeaa |3|

Sant Singh KhalsaThe unfortunate ones do not meet the True Guru. ||3||
Manmohan SinghThe unfortunate one meets not the True Guru.
Manmohan Singh (Punjabi)ਬਦਕਿਸਮਤ ਬੰਦਾ ਸੱਚੇ ਗੁਰਾਂ ਨੂੰ ਨਹੀਂ ਮਿਲਦਾ।
Fareedkot Teekaਤਿਨ ਭਾਗਹੀਨੋ ਨੇ ਸਤਿਗੁਰੋਂ ਕੋ ਨਹੀਂ ਪਾਇਆ॥੩॥
Prof. Sahib Singhਉਹ ਮਨੁੱਖ ਬਦ-ਨਸੀਬ ਹਨ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ॥੩॥
SikhNet (Spanish)si uno está trastornado por la dualidad. Y estos desafortunados no encuentran al Verdadero Guru. (3)

ਅੰਮ੍ਰਿਤੁ ਹਰਿ ਰਸੁ; ਹਰਿ ਆਪਿ ਪੀਆਇਆ ॥

amrit har ras; har aap peeaeaa |

Sant Singh KhalsaThe Lord Himself inspires us to drink in the Lord's Ambrosial Elixir.
Manmohan SinghGod Himself causes to drink the immortalising Divine Nectar.
Manmohan Singh (Punjabi)ਵਾਹਿਗੁਰੂ ਖੁਦ ਸੁਰਜੀਤ ਕਰਨ ਵਾਲਾ ਈਸ਼ਵਰੀ ਆਬਿ-ਹਯਾਤ ਛਕਾਉਂਦਾ ਹੈ।
Fareedkot Teekaਗੁਰੋਂ ਦ੍ਵਾਰੇ ਜਿਨ ਕੋ ਹਰਿ ਨੇ ਆਪ ਹਰਿ ਰਸੁ ਅੰਮ੍ਰਿਤ ਪਿਲਾਯਾ ਹੈ॥
Prof. Sahib Singh(ਜੀਵ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਰਿ-ਨਾਮ-ਰਸ ਪਿਲਾ ਦਿੱਤਾ,

ਪਦ ਅਰਥ ਹਰਿ ਰਸੁ = ਹਰਿ ਨਾਮ ਦਾ ਰਸ।

SikhNet (Spanish)Dulce es el Néctar del Señor; uno Lo recibe del Señor.

ਗੁਰਿ ਪੂਰੈ ਨਾਨਕ; ਹਰਿ ਪਾਇਆ ॥੪॥੩॥੫੫॥

gur poorai naanak; har paaeaa |4|3|55|

Sant Singh KhalsaThrough the Perfect Guru, O Nanak, the Lord is obtained. ||4||3||55||
Manmohan SinghThrough the perfect Guru, O Nanak, the Lord has been obtained.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ, ਨਾਨਕ, ਪ੍ਰਭੂ ਨੂੰ ਪਰਾਪਤ ਕਰ ਲਿਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨਕੌ ਗੁਰੂ ਪੂਰੇ ਦ੍ਵਾਰੇ ਹਰਿ ਪ੍ਰਾਪਤ ਹੂਆ ਹੈ॥੪॥੩॥੫੫॥
Prof. Sahib Singhਹੇ ਨਾਨਕ! ਉਸ ਨੇ ਪੂਰੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲਿਆ ॥੪॥੩॥੫੫॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ॥੪॥੩॥੫੫॥

SikhNet (Spanish)Nanak ha obtenido al Señor a través del Perfecto Guru. (4‑3‑55)

Open this shabad →

Shabad Guru Ramdas Ji Raag Aasaa continues on Ang 367

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਮੇਰੈ ਮਨਿ ਤਨਿ ਪ੍ਰੇਮੁ; ਨਾਮੁ ਆਧਾਰੁ ॥

merai man tan prem; naam aadhaar |

Sant Singh KhalsaThe Love of the Naam, the Name of the Lord, is the Support of my mind and body.
Manmohan SinghWithin my mind and body is the love and support of God's Name.
Manmohan Singh (Punjabi)ਮੈਂਡੇ ਚਿੱਤ ਤੇ ਦੇਹਿ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਅਤੇ ਆਸਰਾ ਹੈ।
Fareedkot Teekaਹੇ ਮੇਰੇ ਸਾਜਨੋਂ! ਮੇਰੇ ਤੋ ਮਨ ਤਨ ਮੇਂ ਨਾਮ ਕੇ ਹੀ ਪ੍ਰੇਮ ਕਾ ਆਧਾਰੁ ਰਹਤਾ ਹੈ॥
Prof. Sahib Singh(ਹੇ ਮੇਰੇ ਸੱਜਣੋਂ ਮਿੱਤਰੋ!) ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਨਾਮ (ਹੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਅਧਾਰੁ = ਆਸਰਾ।

SikhNet (Spanish)El Naam, el Nombre del Señor es el Único Verdadero sostén de mi cuerpo y de mi mente.

ਨਾਮੁ ਜਪੀ; ਨਾਮੋ ਸੁਖ ਸਾਰੁ ॥੧॥

naam japee; naamo sukh saar |1|

Sant Singh KhalsaI chant the Naam; the Naam is the essence of peace. ||1||
Manmohan SinghI meditate on the Name, O my Friends and comrades.
Manmohan Singh (Punjabi)ਮੈਂ ਨਾਮ ਦਾ ਸਿਮਰਨ ਕਰਦਾ ਹਾਂ। ਵਾਹਿਗੁਰੂ ਦਾ ਨਾਮ ਆਰਾਮ ਦਾ ਜੌਹਰ ਹੈ।
Fareedkot Teekaਨਾਮ ਹੀ ਜਪਤਾ ਹੂੰ ਸਭ ਸੁਖੋਂ ਕਾ ਸਾਰ ਸੁਖ ਮੁਝੇ ਨਾਮ ਹੀ ਹੈ॥੧॥
Prof. Sahib Singhਮੈਂ (ਸਦਾ ਪ੍ਰਭੂ ਦਾ) ਨਾਮ ਜਪਦਾ ਰਹਿੰਦਾ ਹਾਂ, ਨਾਮ ਹੀ (ਮੇਰੇ ਵਾਸਤੇ ਸਾਰੇ) ਸੁਖਾਂ ਦਾ ਨਿਚੋੜ ਹੈ ॥੧॥

ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਨਾਮੋ = ਨਾਮ ਹੀ। ਸੁਖ ਸਾਰੁ = ਸੁਖਾਂ ਦਾ ਤੱਤ ॥੧॥

SikhNet (Spanish)Contemplando el Nombre la Esencia de la Felicidad me es revelada. (1)

ਨਾਮੁ ਜਪਹੁ; ਮੇਰੇ ਸਾਜਨ ਸੈਨਾ ॥

naam japahu; mere saajan sainaa |

Sant Singh KhalsaSo chant the Naam, O my friends and companions.
Manmohan SinghRemember the Name, O my friends and comrades.
Manmohan Singh (Punjabi)ਨਾਮ ਚਿੰਤਨ ਕਰੋ, ਹੇ ਮੈਡੇਂ ਮਿੱਤਰੋ! ਅਤੇ ਸਾਥੀਓ।
Fareedkot Teekaਹੇ ਮੇਰੇ ਸਾਜਨੋ (ਸੈਨਾ) ਸਾਥੀਓ! ਨਾਮ ਜਪੋ॥
Prof. Sahib Singhਹੇ ਮੇਰੇ ਸਜਣੋਂ! ਹੇ ਮੇਰੇ ਮਿੱਤਰੋ! ਪਰਮਾਤਮਾ ਦਾ ਨਾਮ ਜਪਿਆ ਕਰੋ।

ਪਦ ਅਰਥ ਸਾਜਨ ਸੈਨਾ = ਸੱਜਣੋਂ ਮਿੱਤਰੋ!

SikhNet (Spanish)Oh amigos y compañeros, habiten en el Naam, el Nombre del Señor;

ਨਾਮ ਬਿਨਾ. ਮੈ ਅਵਰੁ ਨ ਕੋਈ; ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥

naam binaa. mai avar na koee; vaddai bhaag guramukh har lainaa |1| rahaau |

Sant Singh KhalsaWithout the Naam, there is nothing else for me. By great good fortune, as Gurmukh, I have received the Lord's Name. ||1||Pause||
Manmohan SinghWithout the Name, nothing else do I have, and by the great good luck, I have received God's Name through the Guru. Pause.
Manmohan Singh (Punjabi)ਨਾਮ ਦੇ ਬਗੈਰ ਮੇਰੇ ਪਾਸ ਹੋਰ ਕੁਝ ਨਹੀਂ। ਪਰਮ ਚੰਗੇ ਭਾਗਾਂ ਦੁਆਰਾ ਮੈਂ ਗੁਰਾਂ ਦੇ ਰਾਹੀਂ ਹਰੀ ਦਾ ਨਾਮ ਪਰਾਪਤ ਕੀਤਾ ਹੈ। ਠਹਿਰਾਉ।
Fareedkot Teekaਮੈਨੇ ਭਲੀ ਭਾਂਤ ਦੇਖਾ ਹੈ ਨਾਮ ਬਿਨਾਂ ਦੂਸਰਾ ਕੋਈ ਉਪਾਉ ਨਹੀਂ ਹੈ, ਵਡੇ ਭਾਗ ਸੇ ਗੁਰੋਂ ਦੁਆਰੇ ਹਰੀ ਨਾਮ ਕਾ ਲੈਨਾ ਹੋਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਜ਼ਿੰਦਗੀ ਦਾ) ਹੋਰ ਕੋਈ (ਆਸਰਾ) ਨਹੀਂ ਦਿੱਸਦਾ। ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਮੈ = ਮੈਨੂੰ। ਭਾਗਿ = ਕਿਸਮਤ ਨਾਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥

SikhNet (Spanish)sin Su Nombre no tengo ningún apoyo. Grandioso será mi destino solamente si a través del Guru obtengo al Señor. (1‑Pausa)

ਨਾਮ ਬਿਨਾ; ਨਹੀ ਜੀਵਿਆ ਜਾਇ ॥

naam binaa; nahee jeeviaa jaae |

Sant Singh KhalsaWithout the Naam, I cannot live.
Manmohan SinghWithout the Name I can live not.
Manmohan Singh (Punjabi)ਨਾਮ ਦੇ ਬਾਝੋਂ ਮੈਂ ਜੀਊ ਨਹੀਂ ਸਕਦਾ।
Fareedkot Teekaਬਿਨਾਂ ਨਾਮ ਜਪੇ ਸੇ ਜੀਵਿਆ ਨਹੀਂ ਜਾਤਾ॥
Prof. Sahib Singh(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ।
SikhNet (Spanish)Sin el Naam, el Nombre del Señor no puedo vivir.

ਵਡੈ ਭਾਗਿ; ਗੁਰਮੁਖਿ ਹਰਿ ਪਾਇ ॥੨॥

vaddai bhaag; guramukh har paae |2|

Sant Singh KhalsaBy great good fortune, the Gurmukhs obtain the Naam. ||2||
Manmohan SinghThe very fortunate ones obtains God, through the Guru.
Manmohan Singh (Punjabi)ਭਾਰੇ ਭਾਗਾਂ ਵਾਲੇ ਗੁਰਾਂ ਦੇ ਰਾਹੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਹਨ।
Fareedkot Teekaਬਡੇ ਭਾਗੋਂ ਸੇ (ਗੁਰਮੁਖਿ) ਗੁਰੋਂ ਦੁਆਰੇ ਹਰਿ ਨਾਮ ਪਾਯਾ ਹੈ॥੨॥
Prof. Sahib Singhਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੨॥

ਪਦ ਅਰਥ ਪਾਇ = ਮਿਲਦਾ ਹੈ ॥੨॥

SikhNet (Spanish)¡Qué afortunado soy, dice Nanak, si a través del Guru obtengo a mi Dios! (2)

ਨਾਮਹੀਨ; ਕਾਲਖ ਮੁਖਿ ਮਾਇਆ ॥

naamaheen; kaalakh mukh maaeaa |

Sant Singh KhalsaThose who lack the Naam have their faces rubbed in the dirt of Maya.
Manmohan SinghThe mortals without the Name get soot rubbed on their faces.
Manmohan Singh (Punjabi)ਨਾਮ ਵਿਹੂਣ ਪ੍ਰਾਣੀਆਂ ਦੇ ਚਿਹਰੇ ਉਤੇ ਦੁਨੀਆਂਦਾਰੀ ਦੀ ਕਾਲਖ ਹੈ।
Fareedkot Teekaਨਾਮ ਸੇ ਜੋ ਰਹਿਤ ਹੈਂ ਤਿਨ ਕੇ ਮੁਖ ਪਰ ਮਾਯਾ ਕੀ ਸ੍ਯਾਹੀ ਲਗੀ ਹੈ॥
Prof. Sahib Singh(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਊਣਾ ਫਿਟਕਾਰ-ਜੋਗ ਹੈ।

ਪਦ ਅਰਥ ਮੁਖਿ = ਮੂੰਹ ਉਤੇ।

SikhNet (Spanish)Pobre de aquél que vive sin el Naam, el Nombre del Señor;

ਨਾਮ ਬਿਨਾ; ਧ੍ਰਿਗੁ ਧ੍ਰਿਗੁ ਜੀਵਾਇਆ ॥੩॥

naam binaa; dhrig dhrig jeevaaeaa |3|

Sant Singh KhalsaWithout the Naam, cursed, cursed are their lives. ||3||
Manmohan SinghAccursed, accursed is the life without Lord's Name.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਧਿਰਕਾਰਯੋਗ, ਧਿਰਕਾਰਯੋਗ ਹੈ ਜੀਵਨ।
Fareedkot Teekaਬਿਨਾਂ ਨਾਮ ਕੇ ਜੋ ਜੀਵਨਾ ਹੈ ਤਿਸ ਕੋ ਲੋਕ ਪਰਲੋਕ ਦੋਨੋਂ ਮੇਂ ਧਿਕਾਰ ਹੈ॥੩॥
Prof. Sahib Singhਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਾਇਆ ਦੇ (ਮੋਹ ਦੇ) ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ ॥੩॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ ॥੩॥

SikhNet (Spanish)sí, su mismo semblante se obscurece, pues se aferra a Maya. (3)

Open this shabad (11 lines, Angs 366-367) →

Ang 366 of 1430