ੴ

ਸਿੱਖਬਾਣੀ · SikhBani

Ang 367

Sri Guru Granth Sahib · Raag Aasaa · 5 shabads, 46 lines
Translations
Shabad Guru Ramdas Ji Raag Aasaa continued from Ang 366

ਵਡਾ ਵਡਾ ਹਰਿ; ਭਾਗ ਕਰਿ ਪਾਇਆ ॥

vaddaa vaddaa har; bhaag kar paaeaa |

Sant Singh KhalsaThe Great Lord is obtained by great good destiny.
Manmohan SinghGod, the greatest of the great is obtained by great destiny.
Manmohan Singh (Punjabi)ਵਿਸ਼ਾਲਾਂ ਦਾ ਮਹਾਂ ਵਿਸ਼ਾਲ ਵਾਹਿਗੁਰੂ ਵੱਡੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਤਬ ਸਭ ਸੇ ਬੜਾ ਜੋ ਹਰਿ ਹੈ, ਸੋ ਬਡਾ ਭਾਗੁ ਹੋਣੇ ਕਰ ਪਾਯਾ ਹੈ॥
Prof. Sahib Singhਉਹ ਮਨੁੱਖ ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਵੱਡੀ ਕਿਸਮਤਿ ਨਾਲ ਮਿਲ ਪੈਂਦਾ ਹੈ,

ਪਦ ਅਰਥ ਭਾਗ ਕਰਿ = ਕਿਸਮਤਿ ਨਾਲ।

SikhNet (Spanish)Al Gran Señor Lo he recibido por el buen Destino,

ਨਾਨਕ; ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥

naanak; guramukh naam divaaeaa |4|4|56|

Sant Singh KhalsaO Nanak, the Gurmukh is blessed with the Naam. ||4||4||56||
Manmohan SinghThrough the Guru, O Nanak, one is blessed with God's Name.
Manmohan Singh (Punjabi)ਗੁਰਾਂ ਦੇ ਰਾਹੀਂ, ਹੇ ਨਾਨਕ, ਵਾਹਿਗੁਰੂ ਦੇ ਨਾਮ ਦੀ ਦਾਤ ਪਰਾਪਤ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨੇ ਜਬ ਗੁਰੂ ਜੋ ਮੁਖ ਹੈਂ ਤਿਨੋਂ ਸੇ ਨਾਮ ਦਿਵਾਯਾ ਹੈ॥੪॥੪॥੫੬॥☬ਨਾਮ ਕੇ ਨਿਸਚ੍ਯ ਕਾ ਲਾਭ ਦਿਖਾਉਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ (ਜਿਸ ਨੂੰ ਪਰਮਾਤਮਾ) ਆਪਣੇ ਨਾਮ ਦੀ ਦਾਤਿ ਦਿਵਾਂਦਾ ਹੈ ॥੪॥੪॥੫੬॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੪॥੪॥੫੬॥

SikhNet (Spanish)y a través del Guru soy bendecido con el Naam. (4‑4‑56)

Open this shabad (11 lines, Angs 366-367) →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਗੁਣ ਗਾਵਾ; ਗੁਣ ਬੋਲੀ ਬਾਣੀ ॥

gun gaavaa; gun bolee baanee |

Sant Singh KhalsaI sing His Glorious Praises, and through the Word of His Bani, I speak His Glorious Praises.
Manmohan SinghI sing God's praise, and God's, praise do I utter through Gurbani.
Manmohan Singh (Punjabi)ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ ਅਤੇ ਵਾਹਿਗੁਰੂ ਦੇ ਜੱਸ ਦਾ ਹੀ ਗੁਰਬਾਣੀ ਦੇ ਜ਼ਰੀਏ ਉਚਾਰਨ ਕਰਦਾ ਹਾਂ।
Fareedkot Teekaਵਾਹਗੁਰੂ ਕੇ ਗੁਣ ਜੋ ਭਗਤੋਂ ਪਰ ਕ੍ਰਿਪਾ ਦ੍ਰਿਸ੍ਟੀ ਕਰੀ ਹੈ; ਵਾ ਅਜਰ ਅਮਰਾਦਿ ਤਿਨ ਹੀ ਕੋ ਰਾਗ ਮੇਂ ਭੀ ਗਾਉਤਾ ਹੂੰ॥
Prof. Sahib Singh(ਹੇ ਭਾਈ!) ਮੈਂ ਭੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ,

ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਬੋਲੀ = ਬੋਲੀਂ, ਮੈਂ ਉਚਾਰਦਾ ਹਾਂ। ਗੁਣ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ।

SikhNet (Spanish)Canta Su Alabanza, canta la Alabanza del Señor a través de la Palabra.

ਗੁਰਮੁਖਿ; ਹਰਿ ਗੁਣ ਆਖਿ ਵਖਾਣੀ ॥੧॥

guramukh; har gun aakh vakhaanee |1|

Sant Singh KhalsaAs Gurmukh, I chant and recite the Glorious Praises of the Lord. ||1||
Manmohan SinghThrough the Guru, I utter and narrate God's excellences.
Manmohan Singh (Punjabi)ਗੁਰਾਂ ਦੇ ਰਾਹੀਂ, ਮੈਂ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਉਚਾਰਨ ਤੇ ਵਰਨਣ ਕਰਦਾ ਹਾਂ।
Fareedkot Teekaਔਰ ਸਾਧਾਰਣ ਬਾਨੀ ਕਰ ਕੇ ਭੀ ਬੋਲਤਾ ਹੂੰ, ਗੁਰੋਂ ਦ੍ਵਾਰੇ ਹਰਿ ਕੇ ਗੁਣੋਂ ਕੋ (ਆਖਿ) ਮੁਖ ਤੇ (ਵਖਾਣੀ) ਵਖਯਾਨੁ ਕਰ ਕੇ ਭੀ ਸੁਨਾਉਤਾ ਹੂੰ॥੧॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਆਖਿ = ਆਖ ਕੇ, ਉਚਾਰ ਕੇ। ਵਖਾਣੀ = ਵਖਾਣੀਂ, ਮੈਂ ਬਿਆਨ ਕਰਦਾ ਹਾਂ ॥੧॥

SikhNet (Spanish)Sí, los Fieles a Dios no cantan más que las Excelencias del Señor. (1)

ਜਪਿ ਜਪਿ ਨਾਮੁ; ਮਨਿ ਭਇਆ ਅਨੰਦਾ ॥

jap jap naam; man bheaa anandaa |

Sant Singh KhalsaChanting and meditating on the Naam, my mind becomes blissful.
Manmohan SinghPondering and contemplating over the Name, my mind is in bliss.
Manmohan Singh (Punjabi)ਨਾਮ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮੇਰੇ ਚਿੱਤ ਵਿੱਚ ਖੁਸ਼ੀ ਆ ਗਈ ਹੈ।
Fareedkot Teekaਨਾਮ ਕੋ ਜਪਿ ਜਪਿ ਕਰ ਕੇ ਹਮ ਕੋ ਮਨ ਮੇਂ ਅਨੰਦ ਹੂਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Contemplando el Naam, el Nombre del Señor, la mente permanece en Éxtasis.

ਸਤਿ. ਸਤਿ. ਸਤਿਗੁਰਿ ਨਾਮੁ ਦਿੜਾਇਆ; ਰਸਿ ਗਾਏ, ਗੁਣ ਪਰਮਾਨੰਦਾ ॥੧॥ ਰਹਾਉ ॥

sat. sat. satigur naam dirraaeaa; ras gaae, gun paramaanandaa |1| rahaau |

Sant Singh KhalsaThe True Guru has implanted the True Name of the True Lord within me; I sing His Glorious Praises, and taste the supreme ecstasy. ||1||Pause||
Manmohan SinghThe True Name of the True Lord, the True Guru has implanted in me, and with relish I chant the glories of the Supreme Bliss. Pause.
Manmohan Singh (Punjabi)ਸੱਚੇ ਸਾਹਿਬ ਦਾ ਸੱਚਾ ਨਾਮ, ਸੱਚੇ ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ ਅਤੇ ਸੁਆਦ ਨਾਲ ਮੈਂ ਪਰਮ ਪਰਸੰਨਤਾ ਸਰੂਪ ਦੀਆਂ ਬਜ਼ੁਰਗੀਆਂ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਸਤ ਰੂਪ ਅਕਾਲ ਪੁਰਖ ਕਾ ਨਾਮ (ਸਤਿ) ਨਿਸਚੇ ਕਰ ਕੇ ਸਤਿਗੁਰੋਂ ਨੇ ਦ੍ਰਿੜ ਕਰਾਇਆ ਹੈ, ਤਬ (ਰਸਿ) ਪ੍ਰੇਮ ਕਰ ਕੇ ਪਰਮਾਨੰਦ ਰੂਪ ਪਰਮਾਤਮਾ ਕੇ ਗੁਣ ਗਾਏ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਤਿਨਾਮੁ ਸਤਿਨਾਮੁ ਸਤਿਨਾਮੁ ਪੱਕਾ ਕਰ ਦਿੱਤਾ, ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ॥੧॥ ਰਹਾਉ ॥

ਪਦ ਅਰਥ ਸਤਿ ਸਤਿ ਸਤਿ ਨਾਮੁ = ਸਤਿਨਾਮੁ, ਸਤਿਨਾਮੁ, ਸਤਿਨਾਮੁ। ਗੁਰਿ = ਗੁਰੂ ਨੇ। ਰਸਿ = ਰਸ ਨਾਲ, ਪ੍ਰੇਮ ਨਾਲ। ਗੁਣ ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ॥੧॥ ਰਹਾਉ ॥

SikhNet (Spanish)Es a través del Verdadero Guru que el Nombre Ambrosial es enaltecido en la mente y uno canta en Estado de Gozo las Excelencias el Supremo Éxtasis. (1‑Pausa)

ਹਰਿ ਗੁਣ ਗਾਵੈ; ਹਰਿ ਜਨ ਲੋਗਾ ॥

har gun gaavai; har jan logaa |

Sant Singh KhalsaThe humble servants of the Lord sing the Lord's Glorious Praises.
Manmohan SinghThe men, who are God's slaves sing God's praises.
Manmohan Singh (Punjabi)ਜਿਹੜੇ ਬੰਦੇ, ਵਾਹਿਗੁਰੂ ਦੇ ਗੁਮਾਸ਼ਤੇ ਹਨ, ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਜੋ ਲੋਗ ਹਰਿ ਕੇ ਦਾਸ ਹੈਂ, ਸੋ ਹਰਿ ਗੁਣ ਗਾਉਤੇ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਾ ਹੈ,
SikhNet (Spanish)Oh hombres, los que pertenecen al Señor cantan sólo la Alabanza del Señor,

ਵਡੈ ਭਾਗਿ; ਪਾਏ. ਹਰਿ ਨਿਰਜੋਗਾ ॥੨॥

vaddai bhaag; paae. har nirajogaa |2|

Sant Singh KhalsaBy great good fortune, the detached, absolute Lord is obtained. ||2||
Manmohan SinghThrough great destiny, the detached Lord is attained to.
Manmohan Singh (Punjabi)ਭਾਰੀ ਕਿਸਮਤ ਰਾਹੀਂ ਨਿਰਲੇਖ ਸੁਆਮੀ ਪਾਇਆ ਜਾਂਦਾ ਹੈ।
Fareedkot Teekaਬਡੇ ਭਾਗਿ ਸੇ ਹਰਿ (ਨਿਰਜੋਗਾ) ਅਸੰਗ ਕੋ ਪਾਉਤੇ ਹੈਂ॥੨॥
Prof. Sahib Singhਤੇ ਵੱਡੀ ਕਿਸਮਤਿ ਨਾਲ ਉਸ ਨਿਰਲੇਪ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥

ਪਦ ਅਰਥ ਨਿਰਜੋਗ = ਨਿਰਲੇਪ ॥੨॥

SikhNet (Spanish)y por un gran Destino obtienen al Señor, el Absoluto. (2)

ਗੁਣ ਵਿਹੂਣ; ਮਾਇਆ ਮਲੁ ਧਾਰੀ ॥

gun vihoon; maaeaa mal dhaaree |

Sant Singh KhalsaThose without virtue are stained by Maya's filth.
Manmohan SinghWithout merit, men of wealth are filthy.
Manmohan Singh (Punjabi)ਨੇਕੀ ਤੋਂ ਸੱਖਣੇ ਦੌਲਤਮੰਦ ਗਲੀਜ਼ ਹਨ।
Fareedkot Teekaਜੋ ਹਰਿ ਕੇ ਲੋਗੋਂ ਸੇ ਰਹਤ ਹੈਂ ਔਰ ਮਾਇਆ ਰੂਪ ਮਲ ਕੋ ਧਾਰਨ ਕਰਤੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜੇ ਹੋਏ ਮਨੁੱਖ ਮਾਇਆ ਦੇ ਮੋਹ ਦੀ ਮੈਲ (ਆਪਣੇ ਮਨ ਵਿਚ) ਟਿਕਾਈ ਰੱਖਦੇ ਹਨ।

ਪਦ ਅਰਥ ਧਾਰੀ = ਧਾਰਨ ਵਾਲਾ।

SikhNet (Spanish)Privado de mérito, uno se revuelca en el lodo de Maya;

ਵਿਣੁ ਗੁਣ; ਜਨਮਿ ਮੁਏ ਅਹੰਕਾਰੀ ॥੩॥

vin gun; janam mue ahankaaree |3|

Sant Singh KhalsaLacking virtue, the egotistical die, and suffer reincarnation. ||3||
Manmohan SinghShorn of virtue, the proud persons suffer transmigration.
Manmohan Singh (Punjabi)ਨੇਕੀ-ਹੀਣ ਮਗਰੂਰ ਪੁਰਸ਼ ਆਵਾਗਉਣ ਵਿੱਚ ਪੈਂਦੇ ਹਨ।
Fareedkot Teekaਹਰਿ ਗੁਣੋਂ ਸੇ ਬਿਨਾਂ ਸੋ ਹੰਕਾਰੀ ਜਨਮਤੇ ਮਰਤੇ ਹੈਂ॥੩॥
Prof. Sahib Singhਸਿਫ਼ਤਿ-ਸਾਲਾਹ ਤੋਂ ਬਿਨਾ ਅਹੰਕਾਰ ਵਿਚ ਮੱਤੇ ਹੋਏ ਜੀਵ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੩॥

ਪਦ ਅਰਥ ਜਨਮਿ ਮੁਏ = ਜੰਮਦੇ ਮਰਦੇ ਰਹਿੰਦੇ ਹਨ ॥੩॥

SikhNet (Spanish)sí, sin mérito los hombres en ego nacen sólo para morir. (3)

ਸਰੀਰਿ ਸਰੋਵਰਿ; ਗੁਣ ਪਰਗਟਿ ਕੀਏ ॥

sareer sarovar; gun paragatt kee |

Sant Singh KhalsaThe ocean of the body yields pearls of virtue.
Manmohan SinghThe body-ocean throw up the pearls of virtues.
Manmohan Singh (Punjabi)ਦੇਹਿ ਦਾ ਸਮੁੰਦਰ ਨੇਕੀਆਂ ਦੇ ਮੋਤੀ ਉਗਾਲਦਾ ਹੈ।
Fareedkot Teekaਜਿਨੋਂ ਨੇ ਅਪਨੇ ਮਾਨੁਖ ਸਰੀਰ ਸਰੋਵਰ ਮੇਂ ਗੁਣ ਰੂਪ ਕਮਲ ਪ੍ਰਗਟ ਕੀਏ ਹੈਂ॥
Prof. Sahib Singh(ਹੇ ਭਾਈ! ਮਨੁੱਖ ਦੇ) ਇਸ ਸਰੀਰ ਸਰੋਵਰ ਵਿਚ (ਪਰਮਾਤਮਾ ਦੇ ਗੁਣ ਗੁਰੂ ਨੇ ਹੀ) ਪਰਗਟ ਕੀਤੇ ਹਨ।

ਪਦ ਅਰਥ ਸਰੀਰਿ = ਸਰੀਰ ਵਿਚ। ਸਰੋਵਰਿ = ਸਰੋਵਰ ਵਿਚ।

SikhNet (Spanish)El cuerpo es el mar de donde surgen las joyas de Virtud.

ਨਾਨਕ ਗੁਰਮੁਖਿ; ਮਥਿ ਤਤੁ ਕਢੀਏ ॥੪॥੫॥੫੭॥

naanak guramukh; math tat kadtee |4|5|57|

Sant Singh KhalsaO Nanak, the Gurmukh churns this ocean, and discovers this essence. ||4||5||57||
Manmohan SinghNanak, through the Guru, the ocean is churned and quintessence is taken out.
Manmohan Singh (Punjabi)ਹੇ ਨਾਨਕ, ਗੁਰਾਂ ਦੇ ਰਾਹੀਂ ਸਮੁੰਦਰ ਰਿੜਕ ਕੇ ਜੌਹਰ ਬਾਹਰ ਕੱਢ ਲਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਨੇ (ਮਥਿ) ਬਿਚਾਰ ਕਰ ਤੱਤ੍ਵ ਰੂਪ ਕੋ ਨਿਕਾਲ ਲੀਆ ਹੈ ਅਰਥਾਤ ਸਾਖ੍ਯਾਤ ਕੀਆ ਹੈ॥੪॥੫॥੫੭॥
Prof. Sahib Singhਹੇ ਨਾਨਕ! (ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਤਿਵੇਂ) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ (ਜੀਵਨ ਦਾ) ਨਿਚੋੜ (ਉੱਚਾ ਸੁੱਚਾ ਜੀਵਨ) ਪ੍ਰਾਪਤ ਕਰ ਲੈਂਦਾ ਹੈ ॥੪॥੫॥੫੭॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ। ਮਥਿ = ਰਿੜਕ ਕੇ, ਵਿਚਾਰ ਕੇ। ਤਤੁ = ਨਿਚੋੜ, ਅਸਲੀਅਤ ॥੪॥੫॥੫੭॥

SikhNet (Spanish)Dice Nanak, a través del Guru, el mar es batido y batido hasta que la Quintaesencia es encontrada. (4‑5‑57)

Open this shabad →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਨਾਮੁ ਸੁਣੀ; ਨਾਮੋ ਮਨਿ ਭਾਵੈ ॥

naam sunee; naamo man bhaavai |

Sant Singh KhalsaI listen to the Naam, the Name of the Lord; the Naam is pleasing to my mind.
Manmohan SinghThe Name I hear and the Name is pleasing to my mind.
Manmohan Singh (Punjabi)ਨਾਮ ਮੈਂ ਸ੍ਰਵਣ ਕਰਦਾ ਹਾਂ ਅਤੇ ਨਾਮ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਨਾਮ ਹੀ ਸੁਣਤਾ ਹੂੰ ਨਾਮ ਹੀ ਮੇਰੇ ਮਨ ਮੇਂ ਭਾਉਤਾ ਹੈ॥
Prof. Sahib Singh(ਹੇ ਭਾਈ!) ਮੈਂ (ਸਦਾ ਪਰਮਾਤਮਾ ਦਾ) ਨਾਮ ਸੁਣਦਾ ਰਹਿੰਦਾ ਹਾਂ, ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ।

ਪਦ ਅਰਥ ਸੁਣੀ = ਸੁਣੀਂ, ਮੈਂ ਸੁਣਦਾ ਹਾਂ। ਨਾਮੋ = ਨਾਮ ਹੀ। ਮਨਿ = ਮਨ ਵਿਚ।

SikhNet (Spanish)Escucho y amo el Nombre del Señor. Por un gran Destino recibo al Señor a través del Shabd de la Palabra del Guru.

ਵਡੈ ਭਾਗਿ; ਗੁਰਮੁਖਿ ਹਰਿ ਪਾਵੈ ॥੧॥

vaddai bhaag; guramukh har paavai |1|

Sant Singh KhalsaBy great good fortune, the Gurmukh obtains the Lord. ||1||
Manmohan SinghBy good destiny the Guru-ward obtains God.
Manmohan Singh (Punjabi)ਚੰਗੀ ਕਿਸਮਤ ਦੁਆਰਾ ਗੁਰੂ ਅਨੁਸਾਰੀ ਹਰੀ ਨੂੰ ਪਾ ਲੈਂਦਾ ਹੈ।
Fareedkot Teekaਐਸਾ ਹਰਿ ਨਾਮ ਬਡੇ ਭਾਗ ਸੇ ਗੁਰੋਂ ਦ੍ਵਾਰੇ ਜੀਵ ਕੋ ਪ੍ਰਾਪਤਿ ਹੋਤਾ ਹੈ॥੧॥
Prof. Sahib Singhਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤਿ ਨਾਲ ਇਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ॥੧॥

SikhNet (Spanish)Si uno contempla el Nombre, su mente se ilumina. (1)

ਨਾਮੁ ਜਪਹੁ; ਗੁਰਮੁਖਿ ਪਰਗਾਸਾ ॥

naam japahu; guramukh paragaasaa |

Sant Singh KhalsaChant the Naam, as Gurmukh, and be exalted.
Manmohan SinghRemember the Name, which is manifested by the Exalted Guru.
Manmohan Singh (Punjabi)ਨਾਮ ਦਾ ਅਰਾਧਨ ਕਰ ਜੋ ਗੁਣਾ ਵਾਲੇ ਗੁਰੂ ਦੁਆਰਾ ਪਰਗਟ ਹੁੰਦਾ ਹੈ।
Fareedkot Teekaਜਿਸ ਨਾਮ ਕਾ ਗੁਰਮੁਖਿ ਸੇ ਪ੍ਰਕਾਸ ਹੂਆ ਹੈ, ਸੋ ਨਾਮ ਮੈਂ (ਜਪਹੁ) ਜਪਤਾ ਹੂੰ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ (ਨਾਮ ਸਿਮਰਨ ਦੀ ਬਰਕਤਿ ਨਾਲ ਅੰਦਰ ਉਚੇ ਆਤਮਕ ਜੀਵਨ ਦਾ) ਚਾਨਣ ਹੋ ਜਾਇਗਾ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸਾ = ਚਾਨਣ।

SikhNet (Spanish)Sin el Naam, el Nombre del Señor, no tengo otro soporte;

ਨਾਮ ਬਿਨਾ. ਮੈ ਧਰ ਨਹੀ ਕਾਈ; ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥

naam binaa. mai dhar nahee kaaee; naam raviaa sabh saas giraasaa |1| rahaau |

Sant Singh KhalsaWithout the Naam, I have no other support; the Naam is woven into all my breaths and morsels of food. ||1||Pause||
Manmohan SinghWithout the Name, I have no other prop, and Lord's Name is weaved into all my breaths and morals. Pause.
Manmohan Singh (Punjabi)ਨਾਮ ਦੇ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ। ਸੁਆਮੀ ਦਾ ਨਾਮ ਮੇਰੇ ਸਾਰੇ ਸੁਆਸਾਂ ਤੇ ਬੁਰਕੀਆਂ ਅੰਦਰ ਉਣਿਆ ਹੋਇਆ ਹੈ। ਠਹਿਰਾਉ।
Fareedkot Teekaਨਾਮ ਸੇ ਬਿਨਾਂ ਮੇਰੇ ਕੋ ਕੋਈ (ਧਰ) ਆਸਰਾ ਨਹੀਂ ਹੈ, ਸਾਸ ਗਿਰਾਸ ਮੇਂ ਨਾਮ ਰਮਣ ਕਰ ਰਹਾ ਹੂੰ, ਭਾਵ ਜਪ ਰਹਾ ਹੂੰ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਆਤਮਕ ਜੀਵਨ ਵਾਸਤੇ) ਹੋਰ ਕੋਈ ਆਸਰਾ ਨਹੀਂ ਦਿੱਸਦਾ (ਇਸ ਵਾਸਤੇ) ਮੈਂ ਹਰੇਕ ਸਾਹ ਨਾਲ, ਹਰੇਕ ਗਿਰਾਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਧਰ = ਆਸਰਾ। ਮੈ = ਮੈਨੂੰ। ਰਵਿਆ = ਸਿਮਰਿਆ। ਸਾਸ ਗਿਰਾਸਾ = ਸਾਹ ਤੇ ਗਿਰਾਹੀ ਨਾਲ ॥੧॥ ਰਹਾਉ ॥

SikhNet (Spanish)el Nombre es entretejido en mi respiración y me sostiene como alimento. (1‑Pausa)

ਨਾਮੈ ਸੁਰਤਿ ਸੁਨੀ; ਮਨਿ ਭਾਈ ॥

naamai surat sunee; man bhaaee |

Sant Singh KhalsaThe Naam illuminates my mind; listening to it, my mind is pleased.
Manmohan SinghName's meditation I have heard and it is pleasing unto my mind.
Manmohan Singh (Punjabi)ਮੈਂ ਨਾਮ ਦਾ ਸਿਰਮਨ ਸ੍ਰਵਣ ਕੀਤਾ ਹੈ ਅਤੇ ਇਹ ਮੇਰੇ ਚਿੱਤ ਨੂੰ ਭਾਉਂਦਾ ਹੈ।
Fareedkot Teekaਨਾਮ ਕੋ ਜਪ ਕਰ (ਸੁਰਤਿ) ਗ੍ਯਾਤ ਹੋਤੀ ਸੁਨੀ ਹੈ ਔਰ ਨਾਮ ਕੀ ਪ੍ਰੀਤਿ ਮੇਰੇ ਮਨ ਕੋ ਅਛੀ ਲਗੀ ਹੈ॥
Prof. Sahib Singh(ਹੇ ਭਾਈ!) ਜਦੋਂ ਤੋਂ ਮੈਂ ਹਰਿ-ਨਾਮ ਦੀ ਸ੍ਰੋਤ ਸੁਣੀ ਹੈ (ਤਦੋਂ ਤੋਂ ਮੇਰੇ) ਮਨ ਵਿਚ ਪਿਆਰੀ ਲੱਗ ਰਹੀ ਹੈ।

ਪਦ ਅਰਥ ਨਾਮੈ ਸੁਰਤਿ = ਨਾਮ ਦੀ ਹੀ ਸ੍ਰੋਤ। ਭਾਈ = ਪਿਆਰੀ ਲੱਗੀ।

SikhNet (Spanish)Mi mente escucha el Nombre y está complacida con Él,

ਜੋ ਨਾਮੁ ਸੁਨਾਵੈ; ਸੋ ਮੇਰਾ ਮੀਤੁ ਸਖਾਈ ॥੨॥

jo naam sunaavai; so meraa meet sakhaaee |2|

Sant Singh KhalsaOne who speaks the Naam - he alone is my friend and companion. ||2||
Manmohan SinghHe who tells me of the Name, he alone is a friend and comrade of mine.
Manmohan Singh (Punjabi)ਜਿਹੜਾ ਮੈਨੂੰ ਨਾਮ ਮੁਤਅਲਕ ਦੱਸਦਾ ਹੈ, ਕੇਵਲ ਓਹੀ ਮੈਡਾਂਮਿਤ੍ਰ ਅਤੇ ਸਾਥੀ ਹੈ।
Fareedkot Teekaਐਸਾ ਨਾਮੁ ਜੋ ਕੋਈ ਸੁਨਾਵੈ, ਵਹੀ ਮੇਰਾ ਮਿਤ੍ਰ ਹੈ ਵਹੀ ਮੇਰਾ ਸਖਾ ਹੈ॥੨॥
Prof. Sahib Singhਉਹੀ ਮਨੁੱਖ ਮੇਰਾ ਮਿੱਤਰ ਹੈ, ਮੇਰਾ ਸਾਥੀ ਹੈ ਜੇਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਂਦਾ ਹੈ ॥੨॥

ਪਦ ਅਰਥ ਸਖਾਈ = ਸਾਥੀ ॥੨॥

SikhNet (Spanish)y aquél que recita el Nombre es mi amigo y compañero. (2)

ਨਾਮਹੀਣ; ਗਏ ਮੂੜ ਨੰਗਾ ॥

naamaheen; ge moorr nangaa |

Sant Singh KhalsaWithout the Naam, the fools depart naked.
Manmohan SinghWithout the Name, the fools departs naked.
Manmohan Singh (Punjabi)ਨਾਮ ਦੇ ਬਿਨਾਂ ਮੂਰਖ ਨੰਗੇ ਟੁਰ ਵੰਞਦੇ ਹਨ।
Fareedkot Teekaਜੋ ਨਾਮ ਸੇ ਰਹਿਤ ਮੂਰਖ (ਨੰਗਾ) ਨੰਗ, ਭਾਵ ਦੇਵੀ ਸੰਪਤਾ ਰਹਤ ਸੋ ਚੌਰਾਸੀ ਮੇਂ ਚਲੇ ਗਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਏ ਮੂਰਖ ਮਨੁੱਖ (ਇਥੋਂ) ਖ਼ਾਲੀ ਹੱਥ ਚਲੇ ਜਾਂਦੇ ਹਨ,

ਪਦ ਅਰਥ ਮੂੜ = ਮੂਰਖ। ਨੰਗਾ = ਨੰਗੇ, ਕੰਗਾਲ।

SikhNet (Spanish)Sin el Naam, el Nombre del Señor, el ignorante deja el mundo con las manos vacías;

ਪਚਿ ਪਚਿ ਮੁਏ; ਬਿਖੁ ਦੇਖਿ ਪਤੰਗਾ ॥੩॥

pach pach mue; bikh dekh patangaa |3|

Sant Singh KhalsaThey burn away to death, chasing the poison of Maya, like the moth chasing the flame. ||3||
Manmohan SinghBeholding the poison of mammon, they inflame and burn to death like a moth.
Manmohan Singh (Punjabi)ਮਾਇਆ ਦੀ ਜ਼ਹਿਰ ਨੂੰ ਵੇਖ ਕੇ ਉਹ ਪਰਵਾਨੇ ਦੀ ਤਰ੍ਹਾਂ ਸੜਮੱਚ ਕੇ ਮਰ ਜਾਂਦੇ ਹਨ।
Fareedkot Teekaਅਰੁ ਸੋ (ਬਿਖੁ) ਬਿਖ੍ਯੋਂ ਕੋ ਦੇਖ ਕਰ ਪਤੰਗੋਂ ਕੀ ਭਾਂਤਿ (ਪਚਿ ਪਚਿ) ਜਲ ਜਲ ਮਰਤੇ ਹੈਂ॥੩॥
Prof. Sahib Singh(ਜਿਵੇਂ) ਪਤੰਗ (ਬਲਦੇ ਦੀਵੇ ਨੂੰ) ਵੇਖ ਕੇ (ਸੜ ਮਰਦਾ ਹੈ, ਤਿਵੇਂ ਨਾਮ-ਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ) ਜ਼ਹਰ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰਦੇ ਹਨ ॥੩॥

ਪਦ ਅਰਥ ਪਚਿ ਪਚਿ = ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੁਏ = ਆਤਮਕ ਮੌਤੇ ਮਰੇ। ਬਿਖ = ਜ਼ਹਰ। ਦੇਖਿ = ਵੇਖ ਕੇ ॥੩॥

SikhNet (Spanish)así como la palomilla es atraída y consumida por el fuego de su ignorancia. (3)

ਆਪੇ ਥਾਪੇ; ਥਾਪਿ ਉਥਾਪੇ ॥

aape thaape; thaap uthaape |

Sant Singh KhalsaHe Himself establishes, and, having established, disestablishes.
Manmohan SinghThe Lord Himself create, and having created, Himself destroys.
Manmohan Singh (Punjabi)ਸੁਆਮੀ ਖੁਦ ਪੈਦਾ ਕਰਦਾ ਹੈ ਅਤੇ ਪੈਦਾ ਕਰ ਕੇ ਖੁਦ ਹੀ ਨਾਸ ਕਰ ਦਿੰਦਾ ਹੈ।
Fareedkot Teekaਗੁਰਮੁਖੋਂ ਕਾ ਯਹ ਨਿਸਚਾ ਹੈ ਕਿ ਅਕਾਲ ਪੁਰਖ ਆਪ ਹੀ ਥਾਪਤਾ ਹੈ। ਸੰਸਾਰ ਕੋ ਥਾਪ ਕਰ ਫਿਰ ਆਪ ਹੀ (ਉਥਾਪੇ) ਉਠਾਵਤਾ, ਭਾਵ ਨਾਸ ਕਰਤਾ ਹੈ॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) ਜੇਹੜਾ ਪਰਮਾਤਮਾ ਆਪ ਹੀ ਜਗਤ-ਰਚਨਾ ਰਚਦਾ ਹੈ ਜੇਹੜਾ ਆਪ ਹੀ ਰਚ ਕੇ ਨਾਸ ਭੀ ਕਰਦਾ ਹੈ,

ਪਦ ਅਰਥ ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ।

SikhNet (Spanish)El Señor de Sí Mismo hace y deshace todo.

ਨਾਨਕ; ਨਾਮੁ ਦੇਵੈ ਹਰਿ ਆਪੇ ॥੪॥੬॥੫੮॥

naanak; naam devai har aape |4|6|58|

Sant Singh KhalsaO Nanak, the Lord Himself bestows the Naam. ||4||6||58||
Manmohan SinghNanak, God himself grants His Name.
Manmohan Singh (Punjabi)ਨਾਨਕ ਹਰੀ ਆਪ ਹੀ ਆਪਣਾ ਨਾਮ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਜਿਸ ਪਰ ਹਰਿ ਕ੍ਰਿਪਾ ਕਰਤਾ ਹੈ ਤਿਸ ਕੋ ਅਪਨਾ ਨਾਮ ਦੇਤਾ ਹੈ॥੪॥੬॥੫੮॥
Prof. Sahib Singhਹੇ ਨਾਨਕ! ਉਹ ਪਰਮਾਤਮਾ ਆਪ ਹੀ ਹਰਿ-ਨਾਮ ਦੀ ਦਾਤਿ ਦੇਂਦਾ ਹੈ ॥੪॥੬॥੫੮॥

ਪਦ ਅਰਥ ਆਪੇ = ਆਪ ਹੀ ॥੪॥੬॥੫੮॥

SikhNet (Spanish)Dice Nanak, el Señor desde Sí Mismo bendice a todos con Su Nombre. (4‑6‑58)

Open this shabad →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਗੁਰਮੁਖਿ; ਹਰਿ ਹਰਿ ਵੇਲਿ ਵਧਾਈ ॥

guramukh; har har vel vadhaaee |

Sant Singh KhalsaThe vine of the Lord's Name, Har, Har, has taken root in the Gurmukh.
Manmohan SinghThe Supreme Guru has propagated the Lord's vine.
Manmohan Singh (Punjabi)ਮੁਖੀ ਗੁਰਾਂ ਨੇ ਵਾਹਿਗੁਰੂ ਸੁਆਮੀ ਦੀ ਵਲ ਨੂੰ ਪਰਫੁਲਤ ਕੀਤਾ ਹੈ।
Fareedkot Teekaਗੁਰਮੁਖੋਂ ਨੇ ਹਰਿ ਹਰਿ ਜਾਪ ਕੀ ਬੇਲ ਬਢਾਈ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਵੇਲ ਹੈ) ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਇਸ ਹਰਿ-ਨਾਮ-ਵੇਲ ਨੂੰ (ਸਿਮਰਨ ਦਾ ਜਲ ਸਿੰਜ ਸਿੰਜ ਕੇ ਆਪਣੇ ਅੰਦਰ) ਵਡੀ ਕਰ ਲਿਆ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਵਧਾਈ = ਪਾਲ ਕੇ ਵੱਡੀ ਕੀਤੀ।

SikhNet (Spanish)Los Gurmukjs han sembrado la semilla en su corazón;

ਫਲ ਲਾਗੇ; ਹਰਿ ਰਸਕ ਰਸਾਈ ॥੧॥

fal laage; har rasak rasaaee |1|

Sant Singh KhalsaIt bears the fruit of the Lord; its taste is so tasty! ||1||
Manmohan SinghIt bears God's fruit which the enjoyers (God-men) relish.
Manmohan Singh (Punjabi)ਇਸ ਨੂੰ ਵਾਹਿਗੁਰੂ ਦਾ ਮੇਵਾ ਲੱਗਾ ਹੈ, ਜਿਸ ਨੂੰ ਅਨੰਦ ਲੈਣ ਵਾਲੇ ਮਾਣਦੇ ਹਨ।
Fareedkot Teekaਰਸਕ ਹੋ ਕਰ ਬ੍ਰਿਤੀ ਜੋ ਹਰਿ ਮੇਂ ਰਸਾਈ ਹੈ ਤਿਸ ਬੇਲ ਮੇਂ ਫਲ ਹਰਿ ਜੀ ਲਾਗਾ ਹੈ ਅਰਥਾਤ ਸਾਖ੍ਯਾਤ ਹੂਆ ਹੈ॥੧॥
Prof. Sahib Singh(ਉਹਨਾਂ ਦੇ ਅੰਦਰ ਉਹਨਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ) ਰਸ ਦੇਣ ਵੇਲੇ ਸੁਆਦਲੇ (ਆਤਮਕ ਗੁਣਾਂ ਦੇ) ਫਲ ਲੱਗਦੇ ਹਨ ॥੧॥

ਪਦ ਅਰਥ ਹਰਿ ਰਸਕ = ਹਰਿ-ਨਾਮ ਦੇ ਰਸੀਏ। ਰਸਾਈ = ਰਸ ਦੇਣ ਵਾਲੇ, ਸੁਆਦਲੇ ॥੧॥

SikhNet (Spanish)ella da el Fruto de Dios. Oh, ¿qué Dulce es su Sabor! (1)

ਹਰਿ ਹਰਿ ਨਾਮੁ ਜਪਿ; ਅਨਤ ਤਰੰਗਾ ॥

har har naam jap; anat tarangaa |

Sant Singh KhalsaChant the Name of the Lord, Har, Har, in endless waves of joy.
Manmohan SinghRemember thou the Lord Master's Name, which contains endless waves of joy.
Manmohan Singh (Punjabi)ਤੂੰ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਜਿਸ ਵਿੱਚ ਖੁਸ਼ੀ ਦੀਆਂ ਬੇਅੰਤ ਲਹਿਰਾਂ ਹਨ।
Fareedkot Teeka(ਅਨਤ ਤਰੰਗਾ) ਅਨੇਕ ਤਰਹ ਕੇ ਨਾਮ ਰੂਪ ਤਰੰਗ ਜਿਸ ਹਰਿ ਕੇ ਹੈਂ ਤਿਸ ਕਾ ਹਰਿ ਨਾਮ ਜਪਿ॥
Prof. Sahib Singh(ਹੇ ਭਾਈ! ਜਗਤ ਦੇ ਅਨੇਕਾਂ ਜੀਆ-ਜੰਤ-ਰੂਪ) ਬੇਅੰਤ ਲਹਰਾਂ ਦੇ ਮਾਲਕ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਹਰਿ ਅਨਤ ਤਰੰਗਾ = ਬੇਅੰਤ ਲਹਰਾਂ ਦਾ ਮਾਲਕ ਹਰੀ। ਅਨਤ = ਅਨੰਤ, ਬਿਅੰਤ। ਤਰੰਗ = ਲਹਰਾਂ।

SikhNet (Spanish)Contempla al Señor de Formas Infinitas de Gozo y habita en Su Nombre,

ਜਪਿ ਜਪਿ ਨਾਮੁ. ਗੁਰਮਤਿ ਸਾਲਾਹੀ; ਮਾਰਿਆ ਕਾਲੁ. ਜਮਕੰਕਰ ਭੁਇਅੰਗਾ ॥੧॥ ਰਹਾਉ ॥

jap jap naam. guramat saalaahee; maariaa kaal. jamakankar bhueiangaa |1| rahaau |

Sant Singh KhalsaChant and repeat the Naam; through the Guru's Teachings praise the Lord, and slay the horrible serpent of the Messenger of Death. ||1||Pause||
Manmohan SinghRepeat, repeat thou the Name and praise of God, under Guru's instruction and thus thou slay the serpent of Death's mean myrmidon. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਤੂੰ ਹਰੀ ਦੇ ਨਾਮ ਤੇ ਜੱਸ ਦਾ ਉਚਾਰਨ ਕਰ, ਇਸ ਤਰ੍ਹਾਂ ਤੂੰ ਮੌਤ ਦੇ ਨੀਚ ਫ਼ਰਿਸ਼ਤੇ ਦੇ ਸਰੂਪ ਨੂੰ ਮਾਰ ਲਵੇਗਾ। ਠਹਿਰਾਉ।
Fareedkot Teekaਜੋ ਹਰਿ ਨਾਮ ਜਪਿ ਜਪਿ ਕਰ ਕੇ ਗੁਰਮਤਿ ਦ੍ਵਾਰੇ ਹਰਿ ਕੇ (ਸਾਲਾਹੀ) ਸੋਭਾ ਕਰਨੇ ਹਾਰੇ ਭਏ ਹੈਂ, ਤਿਨੋਂ ਨੇ (ਕਾਲੁ) ਨਾਸ ਕਰਤਾ ਜਮ ਕੇ (ਕੰਕਰ) ਦੂਤ (ਭੁਇਅੰਗਾ) ਸਰਪ ਰੂਪ ਡਸਨੇ ਹਾਰੋਂ ਕੋ ਮਾਰਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਮਤਿ ਲੈ ਕੇ ਮੁੜ ਮੁੜ ਹਰਿ-ਨਾਮ ਸਿਮਰ ਤੇ ਸਿਫ਼ਤਿ-ਸਾਲਾਹ ਕਰਦਾ ਰਹੁ। (ਜਿਸ ਮਨੁੱਖ ਨੇ ਨਾਮ ਜਪਿਆ, ਜਿਸ ਨੇ ਸਿਫ਼ਤਿ-ਸਾਲਾਹ ਕੀਤੀ ਉਸ ਨੇ ਮਨ-) ਸੱਪ ਨੂੰ ਮਾਰ ਲਿਆ, ਉਸ ਨੇ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ॥੧॥ ਰਹਾਉ ॥

ਪਦ ਅਰਥ ਸਾਲਾਹੀ = ਸਿਫ਼ਤਿ-ਸਾਲਾਹ ਕਰ। ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਡਰ। ਜਮ ਕੰਕਰ = {ਕਿੰਕਰ = ਨੌਕਰ} ਜਮਦੂਤ। ਭੁਇਅੰਗਾ = ਸੱਪ ॥੧॥ ਰਹਾਉ ॥

SikhNet (Spanish)cantando Sus Excelencias a través del Shabd de la Palabra del Guru, y destruye a los mensajeros de la muerte quienes te mantienen presa bajo su garra mortal. (1‑Pausa)

ਹਰਿ ਹਰਿ; ਗੁਰ ਮਹਿ ਭਗਤਿ ਰਖਾਈ ॥

har har; gur meh bhagat rakhaaee |

Sant Singh KhalsaThe Lord has implanted His devotional worship in the Guru.
Manmohan SinghThe Lord Master has installed His devotional service in the Guru.
Manmohan Singh (Punjabi)ਪ੍ਰਭੂ ਪਰਮੇਸ਼ਵਰ ਨੇ ਆਪਣੀ ਪ੍ਰੇਮ-ਮਈ ਸੇਵਾ ਗੁਰੂ ਜੀ ਅੰਦਰ ਅਸਥਾਪਨ ਕੀਤੀ ਹੈ।
Fareedkot Teekaਦੁਖੋਂ ਕੇ ਹਰਨੇ ਹਾਰੀ ਭਗਤੀ ਹਰਿ ਨੇ ਗੁਰੋਂ ਮੇਂ ਰਖੀਈ ਹੈ, ਭਾਵ ਇਸਥਿਤ ਕਰੀ ਹੈ॥
Prof. Sahib Singhਹੇ ਮੇਰੇ ਭਾਈ! ਪਰਮਾਤਮਾ ਨੇ (ਆਪਣੀ) ਭਗਤੀ ਗੁਰੂ ਵਿਚ ਟਿਕਾ ਰੱਖੀ ਹੈ,

ਪਦ ਅਰਥ ਮਹਿ = ਵਿਚ।

SikhNet (Spanish)La llave de la Devoción del Señor es la Palabra del Guru.

ਗੁਰੁ ਤੁਠਾ ਸਿਖ ਦੇਵੈ; ਮੇਰੇ ਭਾਈ ॥੨॥

gur tutthaa sikh devai; mere bhaaee |2|

Sant Singh KhalsaWhen the Guru is pleased, He bestows it upon His Sikh, O my siblings of Destiny. ||2||
Manmohan SinghIf the Guru is please, he bestows it on his disciple, O my brother.
Manmohan Singh (Punjabi)ਜੇਕਰ ਗੁਰੂ ਜੀ ਪ੍ਰਸੰਨ ਹੋ ਜਾਣ ਤਾਂ ਉਹ ਇਸ ਨੂੰ ਆਪਣੇ ਮੁਰੀਦ ਨੂੰ ਬਖਸ਼ਦੇ ਹਨ, ਹੇ ਮੈਡੇ ਵੀਰ।
Fareedkot Teekaਹੇ ਮੇਰੇ ਭਾਈ! ਜਬ ਗੁਰ ਪ੍ਰਸੰਨ ਹੋਇ ਤਬ ਉਸ ਭਗਤੀ ਕੀ ਸਿਖ੍ਯਾ ਦੇਤੇ ਹੈਂ॥੨॥
Prof. Sahib Singhਤੇ ਗੁਰੂ ਪ੍ਰਸੰਨ ਹੋ ਕੇ (ਭਗਤੀ ਦੀ ਇਹ ਦਾਤਿ) ਸਿੱਖ ਨੂੰ ਦੇਂਦਾ ਹੈ ॥੨॥

ਪਦ ਅਰਥ ਤੁਠਾ = ਪ੍ਰਸੰਨ। ਸਿਖ = ਸਿੱਖ ਨੂੰ, ਸਿਖਾਂ ਨੂੰ। ਭਾਈ = ਹੇ ਭਾਈ! ॥੨॥

SikhNet (Spanish)Cuando el Guru está contento, bendice al Devoto con Su Sabia Instrucción. (2)

ਹਉਮੈ ਕਰਮ; ਕਿਛੁ ਬਿਧਿ ਨਹੀ ਜਾਣੈ ॥

haumai karam; kichh bidh nahee jaanai |

Sant Singh KhalsaOne who acts in ego, knows nothing about the Way.
Manmohan SinghHe, who works in egotism knows not the way,
Manmohan Singh (Punjabi)ਜੋ ਹੰਕਾਰ ਵਿੱਚ ਕੰਮ ਕਰਦਾ ਹੈ, ਉਹ ਰਸਤਾ ਨਹੀਂ ਜਾਣਦਾ,
Fareedkot Teekaਜੋ ਮਨਮੁਖ ਹੰਤਾ ਮਮਤਾ ਕਰ ਕੇ ਕਰਮ ਕਰਤੇ ਹੈਂ, ਸੋ ਕੋਈ ਬਿਧੀ ਨਛੇਧੀ ਨਹੀਂ ਜਾਨਤੇ॥
Prof. Sahib Singh(ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ) ਹਉਮੈ ਵਿਚ ਹੀ (ਆਪਣੇ ਵਲੋਂ ਧਾਰਮਿਕ) ਕੰਮ (ਭੀ ਕਰਦਾ ਹੈ, ਉਹ ਪਰਮਾਤਮਾ ਦੀ) ਭਗਤੀ ਦੀ ਰਤਾ ਭੀ ਸਾਰ ਨਹੀਂ ਜਾਣਦਾ।

ਪਦ ਅਰਥ ਬਿਧਿ = ਤਰੀਕਾ।

SikhNet (Spanish)Aquél que vive en su ego, no encuentra el Sendero;

ਜਿਉ ਕੁੰਚਰੁ ਨਾਇ; ਖਾਕੁ ਸਿਰਿ ਛਾਣੈ ॥੩॥

jiau kunchar naae; khaak sir chhaanai |3|

Sant Singh KhalsaHe acts like an elephant, who takes a bath, and then throws dust on his head. ||3||
Manmohan Singhhe acts like the elephant who after bath throws dust on his head.
Manmohan Singh (Punjabi)ਜਿਸ ਤਰ੍ਹਾਂ ਨਹਾ ਕੇ ਹਾਥੀ ਆਪਣੇ ਮੂੰਡ ਤੇ ਖੇਹ ਪਾਉਂਦਾ ਹੈ।
Fareedkot Teekaਤਿਨੋਂ ਕੇ ਕਰਮ ਐਸੇ ਹੋਤੇ ਹੈਂ ਜੈਸੇ (ਕੁੰਚਰੁ) ਹਸਤੀ ਸਨਾਨ ਕਰ ਕੇ ਫਿਰ ਸਿਰ ਪਰ ਖਾਕ (ਛਾਣੈ) ਪਾਉਤਾ ਹੈ ਅਰਥਾਤ ਨਿਸਫਲ ਸਨਾਨ ਕਰਤਾ ਹੈ॥੩॥
Prof. Sahib Singh(ਹਉਮੈ ਦੇ ਆਸਰੇ ਕੀਤੇ ਹੋਏ ਉਸ ਦੇ ਧਾਰਮਿਕ ਕੰਮ ਇਉਂ ਹਨ) ਜਿਵੇਂ ਹਾਥੀ ਨ੍ਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ ॥੩॥

ਪਦ ਅਰਥ ਕੁੰਚਰੁ = ਹਾਥੀ। ਨਾਈ = ਨ੍ਹਾ ਕੇ। ਸਿਰਿ = ਸਿਰ ਉਤੇ ॥੩॥

SikhNet (Spanish)así como el elefante, se baña en el polvo después de bañarse en agua. (3)

ਜੇ ਵਡ ਭਾਗ ਹੋਵਹਿ; ਵਡ ਊਚੇ ॥

je vadd bhaag hoveh; vadd aooche |

Sant Singh KhalsaIf one's destiny is great and exalted,
Manmohan Singhif man's destiny be sublime and very high,
Manmohan Singh (Punjabi)ਜੇਕਰ ਆਦਮੀ ਦੀ ਕਿਸਮਤ ਸ਼੍ਰੇਸ਼ਟ ਅਤੇ ਖਰੀ ਬੁਲੰਦ ਹੋਵੇ,
Fareedkot Teekaਜੇ ਕਰ ਬਡੇ ਸੇ ਬਡੇ ਉਚੇ ਭਾਗ ਹੋਇ॥
Prof. Sahib Singhਜੇ ਵੱਡੇ ਭਾਗ ਹੋਣ, ਜੇ ਬੜੇ ਉਚੇ ਭਾਗ ਹੋਣ ਤਾਂ ਮਨੁੱਖ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਜਪਦੇ ਹਨ।

ਪਦ ਅਰਥ ਹੋਵਹਿ = ਹੋ ਜਾਣ।

SikhNet (Spanish)Dice Nanak, cuando el Destino es Perfecto,

ਨਾਨਕ; ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥

naanak; naam japeh sach sooche |4|7|59|

Sant Singh KhalsaO Nanak, one chants the Naam, the Name of the Immaculate, True Lord. ||4||7||59||
Manmohan SinghO Nanak, he repeats the Name of the Immaculate True Lord.
Manmohan Singh (Punjabi)ਹੇ ਨਾਨਕ! ਉਹ ਪਵਿਤ੍ਰ ਸੱਚੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਸਚਾ ਨਾਮ ਜਪ ਕਰ (ਸੂਚੇ) ਪਵਿਤ੍ਰ ਹੋਹਿ॥੪॥੭॥੫੯॥
Prof. Sahib Singh(ਇਸ ਤਰ੍ਹਾਂ) ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜ ਕੇ ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ ॥੪॥੭॥੫੯॥

ਪਦ ਅਰਥ ਜਪਹਿ = ਜਪਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)। ਸੁਚੇ = ਪਵਿਤ੍ਰ ॥੪॥੭॥੫੯॥

SikhNet (Spanish)entonces uno habita en el Nombre Inmaculado del Verdadero Señor. (4‑7‑59)

Open this shabad →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਹਰਿ ਹਰਿ ਨਾਮ ਕੀ; ਮਨਿ ਭੂਖ ਲਗਾਈ ॥

har har naam kee; man bhookh lagaaee |

Sant Singh KhalsaMy mind suffers hunger for the Name of the Lord, Har, Har.
Manmohan SinghMy mind hungers for Lord God's Name.
Manmohan Singh (Punjabi)ਮੇਰੇ ਚਿੱਤ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ।
Fareedkot Teekaਮੇਰੇ ਕੋ ਹਰਿ ਨਾਮ ਕੀ (ਭੂਖ) ਚਾਹ ਗੁਰੋਂ ਨੇ ਲਗਾਈ ਹੈ॥
Prof. Sahib Singhਹੇ ਮੇਰੇ ਵੀਰ! (ਮੇਰੇ) ਮਨ ਵਿਚ ਸਦਾ ਪਰਮਾਤਮਾ ਦੀ ਭੁੱਖ ਲੱਗੀ ਰਹਿੰਦੀ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Mi mente añora el Naam, el Nombre del Señor,

ਨਾਮਿ ਸੁਨਿਐ. ਮਨੁ ਤ੍ਰਿਪਤੈ; ਮੇਰੇ ਭਾਈ ॥੧॥

naam suniai. man tripatai; mere bhaaee |1|

Sant Singh KhalsaHearing the Naam, my mind is satisfied, O my Siblings of Destiny. ||1||
Manmohan SinghHearing the Name, my mind is satiated, O brother.
Manmohan Singh (Punjabi)ਨਾਮ ਨੂੰ ਸ੍ਰਵਣ ਕਰ ਕੇ ਮੇਰਾ ਮਨੂਆਂ ਰੱਜ ਜਾਂਦਾ ਹੈ, ਹੇ ਵੀਰ।
Fareedkot Teekaਹੇ ਮੇਰੇ ਭਾਈ! ਨਾਮ ਹੀ ਸੁਨਿ ਕਰ ਮਨ ਤਿਪਤਿ ਹੋਤਾ ਹੈ॥੧॥
Prof. Sahib Singh(ਇਸ ਭੁੱਖ ਦੀ ਬਰਕਤਿ ਨਾਲ ਮਾਇਆ ਦੀ ਭੁੱਖ ਨਹੀਂ ਲੱਗਦੀ, ਕਿਉਂਕਿ) ਜੇ ਪਰਮਾਤਮਾ ਦਾ ਨਾਮ ਸੁਣਦੇ ਰਹੀਏ ਤਾਂ ਮਨ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੧॥

ਪਦ ਅਰਥ ਨਾਮਿ ਸੁਨਿਐ = ਜੇ ਹਰਿ-ਨਾਮ ਸੁਣਦੇ ਰਹੀਏ। ਤ੍ਰਿਪਤੈ = ਰਜ ਜਾਂਦਾ ਹੈ। ਭਾਈ = ਹੇ ਵੀਰ! ॥੧॥

SikhNet (Spanish)y escuchándolo se calma. (1)

ਨਾਮੁ ਜਪਹੁ; ਮੇਰੇ ਗੁਰਸਿਖ ਮੀਤਾ ॥

naam japahu; mere gurasikh meetaa |

Sant Singh KhalsaChant the Naam, O my friends, O GurSikhs.
Manmohan SinghRemember the Name, O my Gursikh friends.
Manmohan Singh (Punjabi)ਨਾਮ ਦਾ ਅਰਾਧਨ ਕਰੋ, ਹੇ ਮੈਡੇਂ ਗੁਰ-ਸਿੱਖ ਮਿੱਤਰੋ!
Fareedkot Teekaਹੇ ਮੇਰੇ ਗੁਰਸਿਖੋ ਮਿਤ੍ਰੋ! ਨਾਮ ਜਪਹੁ॥
Prof. Sahib Singhਹੇ ਮੇਰੇ ਗੁਰੂ ਦੇ ਸਿੱਖੋ! ਹੇ ਮੇਰੇ ਮਿੱਤਰੋ! (ਸਦਾ ਪਰਮਾਤਮਾ ਦਾ) ਨਾਮ ਜਪਦੇ ਰਹੋ, ਨਾਮ ਜਪਦੇ ਰਹੋ।
SikhNet (Spanish)Oh mis devotos amigos, contemplen el Naam, el Nombre del Señor,

ਨਾਮੁ ਜਪਹੁ. ਨਾਮੇ ਸੁਖੁ ਪਾਵਹੁ; ਨਾਮੁ ਰਖਹੁ, ਗੁਰਮਤਿ ਮਨਿ ਚੀਤਾ ॥੧॥ ਰਹਾਉ ॥

naam japahu. naame sukh paavahu; naam rakhahu, guramat man cheetaa |1| rahaau |

Sant Singh KhalsaChant the Naam, and through the Naam, obtain peace; through the Guru's Teachings, enshrine the Naam in your heart and mind. ||1||Pause||
Manmohan SinghUtter the Name, through God's Name attain peace and by Guru's instruction, enshrine the Name in thy mind and heart. Pause.
Manmohan Singh (Punjabi)ਨਾਮ ਦਾ ਉਚਾਰਨ ਕਰੋ, ਰੱਬ ਦੇ ਨਾਮ ਰਾਹੀਂ ਠੰਢ-ਚੈਨ ਪਰਾਪਤ ਕਰੋ ਅਤੇ ਗੁਰਾਂ ਦੀ ਸਿਖਿਆ ਦੁਆਰਾ ਨਾਮ ਨੂੰ ਆਪਣੇ ਹਿਰਦੇ ਤੇ ਦਿਲ ਅੰਦਰ ਟਿਕਾਓ। ਠਹਿਰਾਉ।
Fareedkot Teekaਗੁਰਮਤਿ ਸੇ ਜੋ ਨਾਮੁ ਮਿਲਾ ਹੈ ਤਿਸ ਕੋ ਮਨ ਮੇਂ (ਚੀਤਾ) ਸਿਮਰਣ ਰਖੋ, ਤਿਸੀ ਨਾਮ ਕੋ ਜਪਹੁ, ਤਿਸੀ ਨਾਮ ਕਰ ਕੇ ਸੁਖੁ ਪਾਵਹੁਗੇ॥੧॥ ਰਹਾਉ ॥
Prof. Sahib Singhਨਾਮ ਵਿਚ ਜੁੜ ਕੇ ਆਤਮਕ ਆਨੰਦ ਮਾਣੋ, ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ ॥੧॥ ਰਹਾਉ ॥

ਪਦ ਅਰਥ ਨਾਮੇ = ਨਾਮ ਵਿਚ ਹੀ। ਮਨਿ = ਮਨ ਵਿਚ ॥੧॥ ਰਹਾਉ ॥

SikhNet (Spanish)y obtengan la Paz enalteciendo el Nombre en su mente a través del Shabd de la Palabra del Guru. (1‑Pausa)

ਨਾਮੋ ਨਾਮੁ ਸੁਣੀ; ਮਨੁ ਸਰਸਾ ॥

naamo naam sunee; man sarasaa |

Sant Singh KhalsaHearing the Naam, the Name of the Lord, the mind is in bliss.
Manmohan SinghBy hearing the Name of the Name incarnate Lord, my mind is gladdened.
Manmohan Singh (Punjabi)ਨਾਮ-ਸਰੂਪ ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਨਾਮ ਹੀ ਨਾਮ ਸੁਨੀਏ ਤੋ ਮਨ (ਸਰਸਾ) ਪ੍ਰਸੰਨ ਹੋਤਾ ਹੈ॥
Prof. Sahib Singh(ਹੇ ਮੇਰੇ ਵੀਰ!) ਸਦਾ ਪਰਮਾਤਮਾ ਦਾ ਨਾਮ ਹੀ ਨਾਮ ਸੁਣ ਕੇ ਮਨ (ਪ੍ਰੇਮ ਦਇਆ ਆਦਿਕ ਗੁਣਾਂ ਨਾਲ) ਹਰਾ ਹੋਇਆ ਰਹਿੰਦਾ ਹੈ।

ਪਦ ਅਰਥ ਨਾਮੋ ਨਾਮੁ = ਨਾਮ ਹੀ ਨਾਮ। ਸੁਣੀ = ਸੁਣ ਸੁਣ ਕੇ। ਸਰਸਾ = {ਸ-ਰਸ} ਹਰਾ, ਜੀਵਨ-ਰਸ ਵਾਲਾ।

SikhNet (Spanish)Cuando escuché el Naam, el Nombre del Señor, mi mente se iluminó.

ਨਾਮੁ ਲਾਹਾ ਲੈ; ਗੁਰਮਤਿ ਬਿਗਸਾ ॥੨॥

naam laahaa lai; guramat bigasaa |2|

Sant Singh KhalsaReaping the profit of the Naam, through the Guru's Teachings, my soul has blossomed forth. ||2||
Manmohan SinghBy reaping the Name's profit, under Guru's instruction, my soul has blossomed.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਲਾਭ ਕਮਾ ਕੇ ਮੇਰੀ ਆਤਮਾ ਪ੍ਰਫੁੱਲਤ ਹੋ ਗਈ ਹੈ।
Fareedkot Teekaਨਾਮ ਕਾ ਲਾਹਾ ਲੈਨੇ ਕਰ ਗੁਰਮੁਖੋਂ ਕਾ ਹ੍ਰਿਦ੍ਯ ਕਮਲ ਬਿਗਸਾ ਹੈ॥੨॥
Prof. Sahib Singhਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਖੱਟ ਖੱਟ ਕੇ ਮਨ ਖੁਸ਼ ਟਿਕਿਆ ਰਹਿੰਦਾ ਹੈ ॥੨॥

ਪਦ ਅਰਥ ਲਾਹਾ = ਲਾਭ। ਬਿਗਸਾ = ਖਿੜ ਪੈਂਦਾ ਹੈ ॥੨॥

SikhNet (Spanish)Sí, cuando coseché el Fruto del Nombre a través del Shabd de la Palabra del Guru, me puse en Éxtasis. (2)

ਨਾਮ ਬਿਨਾ; ਕੁਸਟੀ ਮੋਹ ਅੰਧਾ ॥

naam binaa; kusattee moh andhaa |

Sant Singh KhalsaWithout the Naam, the mortal is a leper, blinded by emotional attachment.
Manmohan SinghWithout the Name, one goes leprous and blind through worldly love.
Manmohan Singh (Punjabi)ਨਾਮ ਦੇ ਬਗੈਰ, ਆਦਮੀ ਸੰਸਾਰੀ ਮਮਤਾ ਦੇ ਜਰੀਏ ਕੌੜ੍ਹੀ ਅਤੇ ਅੰਨ੍ਹਾਂ ਹੋ ਜਾਂਦਾ ਹੈ।
Fareedkot Teekaਜੋ ਨਾਮ ਸੇ ਰਹਤ ਹੈ ਅਰੁ ਮੋਹ ਕਰ ਅੰਧਾ ਹੋ ਰਹਾ ਹੈ, ਸੋ ਅਗਿਆਨੀ ਮਾਨੋ ਕੁਸ੍ਟੀ ਹੈ॥
Prof. Sahib Singh(ਜਿਵੇਂ ਕੋਈ ਕੋਹੜਾ, ਕੋਹੜ ਦੇ ਦਰਦਾਂ ਨਾਲ ਵਿਲਕਦਾ ਹੈ, ਤਿਵੇਂ) ਪਰਮਾਤਮਾ ਦੇ ਨਾਮ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ (ਸਹੀ ਜੀਵਨ-ਜੁਗਤ ਵਲੋਂ) ਅੰਨ੍ਹਾ ਕਰੀ ਰੱਖਦਾ ਹੈ।

ਪਦ ਅਰਥ ਕੁਸਟੀ = ਕੋਹੜਾ।

SikhNet (Spanish)Sin el Naam, el Nombre del Señor, uno es maldecido y cegado por el apego,

ਸਭ ਨਿਹਫਲ ਕਰਮ ਕੀਏ; ਦੁਖੁ ਧੰਧਾ ॥੩॥

sabh nihafal karam kee; dukh dhandhaa |3|

Sant Singh KhalsaAll his actions are fruitless; they lead only to painful entanglements. ||3||
Manmohan SinghHis doing of all the deeds is unfruitful and distressful engagement.
Manmohan Singh (Punjabi)ਉਸ ਦਾ ਸਾਰੇ ਕੰਮਾਂ ਦਾ ਕਾਰਨ ਨਿਸਫਲ ਅਤੇ ਦੁਖਦਾਇਕ ਵਿਹਾਰ ਹੈ।
Fareedkot Teekaਜਿਤ ਨੇ ਕਰਮ ਕੀਤੇ ਹੈਂ, ਸੋ ਸਭ ਨਿਸਫਲ ਹੈਂ ਔਰ ਦੁਖੁ ਰੂਪ ਧੰਧਾ ਹੈ॥੩॥
Prof. Sahib Singhਹੋਰ ਜਿਤਨੇ ਭੀ ਕੰਮ ਉਹ ਕਰਦਾ ਹੈ, ਸਭ ਵਿਅਰਥ ਜਾਂਦੇ ਹਨ, ਉਹ ਕੰਮ ਉਸ ਨੂੰ (ਆਤਮਕ) ਦੁੱਖ ਹੀ ਦੇਂਦੇ ਹਨ, ਉਸ ਲਈ ਮਾਇਆ ਦਾ ਜਾਲ ਹੀ ਬਣੇ ਰਹਿੰਦੇ ਹਨ ॥੩॥

ਪਦ ਅਰਥ ਨਿਹਫਲ = ਵਿਅਰਥ। ਧੰਧਾ = ਮਾਇਆ ਦਾ ਜੰਜਾਲ ॥੩॥

SikhNet (Spanish)y todas sus acciones son vanas y lo conducen a la insatisfacción y al dolor. (3)

ਹਰਿ ਹਰਿ ਹਰਿ ਜਸੁ; ਜਪੈ ਵਡਭਾਗੀ ॥

har har har jas; japai vaddabhaagee |

Sant Singh KhalsaThe very fortunate ones chant the Praises of the Lord, Har, Har, Har.
Manmohan SinghThe very fortunate ones utter the praise of Lord God, the Master.
Manmohan Singh (Punjabi)ਬਹੁਤ ਚੰਗੇ ਕਰਮਾਂ ਵਾਲੇ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਉਚਾਰਨ ਕਰਦੇ ਹਨ।
Fareedkot Teekaਮਨ ਬਾਣੀ ਸਰੀਰ ਕਰ ਕੇ ਬਡਭਾਗੀ ਗੁਰਮੁਖ ਹਰਿ ਜਸ ਕਾ ਜਾਪ ਕਰਤੇ ਹੈਂ॥
Prof. Sahib Singhਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜੇਹੜਾ (ਗੁਰੂ ਦੀ ਮਤਿ ਲੈ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ।

ਪਦ ਅਰਥ ਜਸੁ = ਸਿਫ਼ਤਿ-ਸਾਲਾਹ।

SikhNet (Spanish)Él, el ser afortunado que habita en las Excelencias del Señor,

ਨਾਨਕ ਗੁਰਮਤਿ; ਨਾਮਿ ਲਿਵ ਲਾਗੀ ॥੪॥੮॥੬੦॥

naanak guramat; naam liv laagee |4|8|60|

Sant Singh KhalsaO Nanak, through the Guru's Teachings, one embraces love for the Naam. ||4||8||60||
Manmohan SinghO Nanak, under Guru's instruction, the love for God's Name is embraced.
Manmohan Singh (Punjabi)ਹੇ ਨਾਨਕ! ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਲੱਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਮਤ ਸੇ ਤਿਨ ਕੀ ਬ੍ਰਿਤੀ ਨਾਮੁ ਮੇਂ ਲਗੀ ਰਹਤੀ ਹੈ॥੪॥੮॥੬੦॥☬ਕੋਈ ਭੇਖਾਭਿਮਾਨੀ ਜੋਗੀ ਆਯਾ ਔਰ ਜੋਗ ਮਾਰਗ ਕਾ ਉਪਦੇਸ ਕਰਨੇ ਲਗਾ। ਤਿਸ ਪ੍ਰਤਿ ਉਪਦੇਸ ਹੈ:
Prof. Sahib Singhਹੇ ਨਾਨਕ! ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ ॥੪॥੮॥੬੦॥

ਪਦ ਅਰਥ ਨਾਮਿ = ਨਾਮ ਵਿਚ। ਲਿਵ = ਲਗਨ ॥੪॥੮॥੬੦॥

SikhNet (Spanish)dice Nanak, está entonado en el Señor a través del Shabd de la Palabra del Guru. (4‑8‑60)

Open this shabad →

Ang 367 of 1430