ੴ

ਸਿੱਖਬਾਣੀ · SikhBani

ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥

dar mangat jaachai daan har deejai kripaa kar
Guru Amardas Ji ਗੁਰੂ ਅਮਰਦਾਸ ਜੀ · Raag Soohee · Ang 790 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਦਰਿ ਮੰਗਤੁ ਜਾਚੈ ਦਾਨੁ; ਹਰਿ ਦੀਜੈ ਕ੍ਰਿਪਾ ਕਰਿ ॥

dar mangat jaachai daan; har deejai kripaa kar |

Sant Singh KhalsaI am a beggar at Your Door, begging for charity; O Lord, please grant me Your Mercy, and give to me.
Manmohan SinghI, a mumper of Thine door, O God, pray for alms, In Thy mercy, bless Thou me with it.
Manmohan Singh (Punjabi)ਹੇ ਵਾਹਿਗੁਰੂ! ਮੈਂ ਤੇਰੇ ਬੂਹੇ ਦਾ ਭਿਖਾਰੀ, ਤੇਰੇ ਕੋਲੋਂ ਇਕ ਖੈਰ ਮੰਗਦਾ ਹਾਂ। ਮਿਹਰ ਧਾਰ ਕੇ ਤੂੰ ਮੈਨੂੰ ਇਹ ਪਰਦਾਨ ਕਰ।
Fareedkot Teekaਹੇ ਹਰੀ! ਤੇਰੇ ਦਰ ਪਰ ਮੈਂ ਜਾਚਕ ਹੋ ਕਰ ਦਾਨੁ ਮਾਂਗਤਾ ਹੂੰ, ਕ੍ਰਿਪਾ ਕਰ ਕੇ ਦੀਜੀਏ॥☬ਜੇਕਰ ਕਹੋ ਕਯਾ ਦਾਨ ਮਾਂਗਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਮੈਂ ਮੰਗਤਾ ਤੇਰੇ ਬੂਹੇ ਤੇ (ਆ ਕੇ) ਖ਼ੈਰ ਮੰਗਦਾ ਹਾਂ, ਮਿਹਰ ਕਰ ਕੇ ਮੈਨੂੰ ਖ਼ੈਰ ਪਾ।

ਪਦ ਅਰਥ ਦਰਿ = ਪ੍ਰਭੂ ਦੇ ਬੂਹੇ ਤੇ। ਜਾਚੈ = ਮੰਗਦਾ ਹੈ। ਹਰਿ = ਹੇ ਹਰੀ!

SikhNet (Spanish)Oh Dios, bendíceme con Tus Regalos por Tu Misericordia;

ਗੁਰਮੁਖਿ ਲੇਹੁ ਮਿਲਾਇ; ਜਨੁ ਪਾਵੈ ਨਾਮੁ ਹਰਿ ॥

guramukh lehu milaae; jan paavai naam har |

Sant Singh KhalsaAs Gurmukh, unite me, your humble servant, with You, that I may receive Your Name.
Manmohan SinghUnite me, Thy slave, with the supreme Guru, that I my obtain Thine Name, O God.
Manmohan Singh (Punjabi)ਮੈਂ, ਆਪਣੇ ਗੋਲੇ ਨੂੰ ਸ਼ਰੋਮਣੀ ਗੁਰਾਂ ਨਾਲ ਮਿਲਾਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਰਾਪਤ ਹੋ ਲਵਾਂ, ਹੇ ਵਾਹਿਗੁਰੂ!
Fareedkot Teekaਗੁਰੂ ਜੋ ਮੁਖ ਹੈ ਤਿਨੋਂ ਕੇ ਸਾਥ ਮਿਲਾਇ ਲੇਹੁ, ਜਿਨ ਸੇ ਹੇ ਹਰੀ! ਮੈਂ ਦਾਸ ਤੇਰੇ ਨਾਮ ਕੋ ਪਾਵੋਂ॥
Prof. Sahib Singhਮੈਨੂੰ ਗੁਰੂ ਦੇ ਸਨਮੁਖ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈ, ਮੈਂ ਤੇਰਾ ਸੇਵਕ ਤੇਰਾ ਨਾਮ ਪ੍ਰਾਪਤ ਕਰ ਲਵਾਂ,

ਪਦ ਅਰਥ ਜਨੁ = (ਮੈਂ) ਸੇਵਕ।

SikhNet (Spanish)úneme en Tu Ser a través del Guru y bendíceme con Tu Nombre.

ਅਨਹਦ ਸਬਦੁ ਵਜਾਇ; ਜੋਤੀ ਜੋਤਿ ਧਰਿ ॥

anahad sabad vajaae; jotee jot dhar |

Sant Singh KhalsaThen, the unstruck melody of the Shabad will vibrate and resound, and my light will blend with the Light.
Manmohan SinghBlend Thou my light with Thy supreme Light, that the celestial strain may resound within me.
Manmohan Singh (Punjabi)ਮੇਰੇ ਨੂਰ ਨੂੰ ਤੂੰ ਆਪਣੇ ਪਰਮ ਨੂਰ ਨਾਲ ਅਭੇਦ ਕਰ ਲੈ ਤਾਂ ਜੋ ਮੇਰੇ ਅੰਦਰ ਬੈਕੁੰਠੀ ਕੀਰਤਨ ਦੀ ਧਨੀ ਗੂੰਜੇ।
Fareedkot Teekaਵਹੁ ਕੈਸੇ ਗੁਰੂ ਹੈਂ? ਜਿਨੋਂ ਨੇ ਇਕ ਰਸ ਗੁਰੁ ਉਪਦੇਸ ਜਪ ਕਰ ਹੇ ਜੋਤੀ! ਤੇਰੇ ਸਰੂਪ ਮੇਂ ਅਪਨੀ ਜੋਤਿ ਧਾਰੀ ਹੈ॥
Prof. Sahib Singhਤੇਰੀ ਜੋਤਿ ਵਿਚ ਆਪਣੀ ਆਤਮਾ ਟਿਕਾ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਇਕ-ਰਸ ਗੀਤ ਗਾਵਾਂ,

ਪਦ ਅਰਥ ਅਨਹਦ = ਇਕ-ਰਸ, ਕਦੇ ਨਾਹ ਮੁੱਕਣ ਵਾਲਾ। ਧਰਿ = ਧਰ ਕੇ, ਟਿਕਾ ਕੇ।

SikhNet (Spanish)Inmerge mi luz en la Tuya para que la Melodía Divina de la Palabra resuene en mi interior

ਹਿਰਦੈ ਹਰਿ ਗੁਣ ਗਾਇ; ਜੈ ਜੈ ਸਬਦੁ ਹਰਿ ॥

hiradai har gun gaae; jai jai sabad har |

Sant Singh KhalsaWithin my heart, I sing the Glorious Praises of the Lord, and celebrate the Word of the Lord's Shabad.
Manmohan SinghWithin my mind I sing the Lord's praise and eulogise the Lord's Name.
Manmohan Singh (Punjabi)ਆਪਣੇ ਮਨ ਅੰਦਰ ਮੈਂ ਸਾਈਂ ਦੀ ਕੀਰਤੀ ਗਾਉਂਦਾ ਅਤੇ ਸਾਈਂ ਦੇ ਨਾਮ ਦੀ ਪਰਸੰਸਾ ਕਰਦਾ ਹਾਂ।
Fareedkot Teekaਹੇ ਹਰੀ! ਬਾਣੀ ਕਰ ਕੇ ਤੇਰੇ ਗੁਨ ਗਾਵਤੇ ਹੈਂ ਅਰੁ ਹਿਰਦੇ ਕਰ ਕੇ ਹਰ ਪ੍ਰਕਾਰ ਜੈ ਜੈ ਸਬਦੁ ਚਿਤਵਤੇ ਹੈਂ, ਤੇਰੇ ਕੌ ਅਸੀਸ ਦੇਤੇ ਹੈਂ ਕਿ ਧੰਨ ਹੈਂ ਤੂੰ॥
Prof. Sahib Singhਤੇਰੀ ਜੈ ਜੈਕਾਰ ਦੀ ਬਾਣੀ ਤੇ ਗੁਣ ਮੈਂ ਹਿਰਦੇ ਵਿਚ ਗਾਵਾਂ,

ਪਦ ਅਰਥ ਜੈ ਜੈ ਸਬਦੁ = ਪ੍ਰਭੂ ਦੀ ਜੈਕਾਰ ਦੀ ਬਾਣੀ।

SikhNet (Spanish)y así cante Tu Alabanza con todo mi corazón y proclame la Victoria de Tu Palabra.

ਜਗ ਮਹਿ ਵਰਤੈ ਆਪਿ; ਹਰਿ ਸੇਤੀ ਪ੍ਰੀਤਿ ਕਰਿ ॥੧੫॥

jag meh varatai aap; har setee preet kar |15|

Sant Singh KhalsaThe Lord Himself is pervading and permeating the world; so fall in love with Him! ||15||
Manmohan SinghThe Lord Himself is contained in the world, O man, bear thou love with Him.
Manmohan Singh (Punjabi)ਸੁਆਮੀ ਖੁਦ ਸੰਸਾਰ ਦੇ ਅੰਦਰ ਰਮਿਆ ਹੋਇਆ ਹੈ। ਹੇ ਬੰਦੇ! ਤੂੰ ਉਸ ਨਾਲ ਮੁਹੱਬਤ ਕਰ।
Fareedkot Teekaਅਰੁ ਐਸਾ ਨਿਸਚਾ ਹੂਆ ਹੈ, ਜੋ ਜਗਤ ਮੇਂ ਆਪ ਹੀ ਵਾਹਿਗੁਰੂ ਪੂਰਨ ਹੋ ਕੇ ਵਰਤ ਰਹਾ ਹੈ। ਇਸੀ ਤੇ ਹੇ ਹਰੀ! ਆਪ ਕੇ ਸਾਥ ਪਰੀਤਿ ਕਰਤੇ ਹੈਂ। ਹੇ ਵਾਹਿਗੁਰੂ! ਐਸੇ ਗੁਰੂ ਹਮਾਰੇ ਕੋ ਮਿਲਾਉ॥੧੫॥
Prof. Sahib Singhਮੈਂ ਤੇਰੇ ਨਾਲ ਪਿਆਰ ਕਰਾਂ (ਤੇ ਇਸ ਤਰ੍ਹਾਂ ਮੈਨੂੰ ਯਕੀਨ ਬਣੇ ਕਿ) ਜਗਤ ਵਿਚ ਪ੍ਰਭੂ ਆਪ ਹਰ ਥਾਂ ਮੌਜੂਦ ਹੈ ॥੧੫॥
SikhNet (Spanish)Te amo, oh mi Dios, Tú, Quien prevaleces en el Universo entero. (15)
Answers quote the Granth verbatim with Ang citations. AI commentary is not Gurbani and not a religious ruling.