ੴ

ਸਿੱਖਬਾਣੀ · SikhBani

ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥

ham paapee paakhanddee lobhee hamaraa gun avagun sabh sahiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 533 · 8 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. by True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dev Gandari, Mejl Guru Aryan, Quinto Canal Divino.

ਅਪੁਨੇ ਸਤਿਗੁਰ ਪਹਿ; ਬਿਨਉ ਕਹਿਆ ॥

apune satigur peh; binau kahiaa |

Sant Singh KhalsaI offer my prayer to my True Guru.
Manmohan SinghI make a supplication to my True Guru.
Manmohan Singh (Punjabi)ਆਪਣੇ ਸੱਚੇ ਗੁਰਾਂ ਪਾਸ ਮੈਂ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਜਬ ਹਮਨੇ ਅਪਨੇ ਸਤਗੁਰੋਂ ਕੇ ਪਾਸ ਬੇਨਤੀ ਕਾ ਵਾਕੁ ਕਹਾ॥
Prof. Sahib Singhਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ,

ਪਦ ਅਰਥ ਪਹਿ = ਪਾਸ। ਬਿਨਉ = {विनय} ਬੇਨਤੀ।

SikhNet (Spanish)Ofrezco mi oración a mi Verdadero Guru.

ਭਏ ਕ੍ਰਿਪਾਲ ਦਇਆਲ ਦੁਖ ਭੰਜਨ; ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥

bhe kripaal deaal dukh bhanjan; meraa sagal andesaraa geaa | rahaau |

Sant Singh KhalsaThe Destroyer of distress has become kind and merciful, and all my anxiety is over. ||Pause||
Manmohan SinghLord, the Destroyer of distress, has become kind and compassionate and my anxieties are all over. Pause.
Manmohan Singh (Punjabi)ਦੁੱਖਾਂ ਦਾ ਨਾਸ ਕਰਨ ਵਾਲਾ ਸੁਆਮੀ ਮਾਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਸਮੂਹ ਫਿਕਰ ਦੂਰ ਹੋ ਗਏ ਹਨ। ਠਹਿਰਾਉ।
Fareedkot Teekaਤਬ ਦੁਖ ਭੰਜਨ ਦਿਆਲੂ ਪਰਮੇਸ੍ਵਰ ਜੀ ਵਾ ਸਤਿਗੁਰ ਮੇਰੇ ਪਰ ਕ੍ਰਿਪਾਲ ਹੋਤੇ ਭਏ ਹੈਂ, ਫੇਰ ਮੇਰਾ ਜਿਤਨਾ ਸੰਦੇਹ ਥਾ, ਸੋ ਦੂਰ ਹੋ ਗਿਆ॥ ਰਹਾਉ ॥
Prof. Sahib Singhਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ। ਰਹਾਉ॥

ਪਦ ਅਰਥ ਦੁਖ ਭੰਜਨ = ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਜੀ ॥ ਰਹਾਉ॥

SikhNet (Spanish)El Destructor del sufrimiento me ha mostrado Su Bondad y Misericordia y toda mi ansiedad ha terminado. (Pausa)

ਹਮ ਪਾਪੀ ਪਾਖੰਡੀ ਲੋਭੀ; ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥

ham paapee paakhanddee lobhee; hamaraa gun avagun sabh sahiaa |

Sant Singh KhalsaI am a sinner, hypocritical and greedy, but still, He puts up with all of my merits and demerits.
Manmohan SinghI am sinful, hypocritical and greedy and He puts up with all my virtues and vices.
Manmohan Singh (Punjabi)ਮੈਂ ਗੁਨਾਹਗਾਰ, ਦੰਭੀ ਅਤੇ ਲਾਲਚੀ ਹਾਂ। ਉਹ ਮੇਰੀਆਂ ਸਾਰੀਆਂ ਚੰਗਿਆਈਆਂ ਤੇ ਬੁਰਿਆਈਆਂ ਸਹਾਰਦਾ ਹੈ।
Fareedkot Teekaਹਮ ਜੀ ਬੜੇ ਪਾਪੀ ਔਰ ਪਾਖੰਡੀ ਥੇ, ਭਾਵ ਸਭ ਕਰਮ ਲੋਕ ਦਿਖਾਵੇ ਕੇ ਕਰਤੇ ਥੇ, ਪੁਨਾ ਲੋਭੀ ਥੇ, ਤਾਂ ਵੀ ਪਰਮੇਸ੍ਵਰ ਵਾ ਗੁਰੋਂ ਨੇ ਮੇਰੇ ਗੁਨ ਅਰ ਅਵਗੁਨੋਂ ਕੋ ਸਹਾਰ ਲੀਆ ਹੈ॥
Prof. Sahib Singhਅਸੀਂ ਜੀਵ ਪਾਪੀ ਹਾਂ, ਪਖੰਡੀ ਹਾਂ, ਲੋਭੀ ਹਾਂ (ਪਰਮਾਤਮਾ ਇਤਨਾ ਦਇਆਵਾਨ ਹੈ ਕਿ ਉਹ) ਸਾਡਾ ਹਰੇਕ ਗੁਣ ਔਗੁਣ ਸਹਾਰਦਾ ਹੈ।

ਪਦ ਅਰਥ ਸਭੁ = ਸਾਰਾ। ਸਹਿਆ = ਸਹਾਰਿਆ। ਕਰੁ = ਹੱਥ {ਇਕ-ਵਚਨ}।

SikhNet (Spanish)Era tan malvado, tenía tanta avaricia y era tan embustero que no sé como mi Señor me aguantó pacientemente.

ਕਰੁ ਮਸਤਕਿ ਧਾਰਿ ਸਾਜਿ ਨਿਵਾਜੇ; ਮੁਏ ਦੁਸਟ ਜੋ ਖਇਆ ॥੧॥

kar masatak dhaar saaj nivaaje; mue dusatt jo kheaa |1|

Sant Singh KhalsaPlacing His hand on my forehead, He has exalted me. The wicked ones who wanted to destroy me have been killed. ||1||
Manmohan SinghThe Lord has created me and, placing His hand on my brow, has exalted me. The sinners who wanted to destroy me are themselves destroyed.
Manmohan Singh (Punjabi)ਪ੍ਰਭੂ ਨੇ ਮੈਨੂੰ ਰੱਚਿਆ ਹੈ ਅਤੇ ਆਪਣਾ ਹੱਥ ਮੇਰੇ ਮੱਥੇ ਤੇ ਰੱਖ ਕੇ ਮੈਨੂੰ ਵਡਿਅਇਆ ਹੈ। ਮੇਰੇ ਦੋਖੀ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਖੁਦ ਮਰ ਗਏ ਹਨ।
Fareedkot Teekaਸਿਰ ਪਰ ਹਾਥ ਧਰ ਕਰ ਕੇ ਔਰ (ਸਾਜ) ਬਨਾਇ ਕਰਕੇ, ਭਾਵ ਸੁਭ ਗੁਨ ਦੇ ਕਰ ਹਮ (ਨਿਵਾਜੇ) ਬਡਿਆਏ ਹੈਂ ਔਰ ਕਾਮਾਦਿ ਦੁਸਟ ਜੋ ਮੇਰੇ ਕੋ ਮਾਰਨੇ ਵਾਲੇ ਥੇ, ਸੋ ਸਭ ਮਰ ਗਏ ਹੈਂ॥੧॥
Prof. Sahib Singhਜੀਵਾਂ ਨੂੰ ਪੈਦਾ ਕਰ ਕੇ ਉਹਨਾਂ ਦੇ ਮੱਥੇ ਉਤੇ ਹੱਥ ਰੱਖ ਕੇ ਉਹਨਾਂ ਦੇ ਜੀਵਨ ਸਵਾਰਦਾ ਹੈ (ਜਿਸ ਦੀ ਬਰਕਤਿ ਨਾਲ ਕਾਮਾਦਿਕ) ਵੈਰੀ, ਜੋ ਆਤਮਕ ਜੀਵਨ ਦਾ ਨਾਸ ਕਰਨ ਵਾਲੇ ਹਨ, ਮੁੱਕ ਜਾਂਦੇ ਹਨ ॥੧॥

ਪਦ ਅਰਥ ਮਸਤਕਿ = ਮੱਥੇ ਉੱਤੇ। ਧਾਰਿ = ਰੱਖ ਕੇ। ਸਾਜਿ ਨਿਵਾਜੇ = ਪੈਦਾ ਕਰ ਕੇ ਸਵਾਰਦਾ ਹੈ। ਜੋ = ਜੇਹੜੇ। ਖਇਆ = ਨਾਸ ਕਰਨ ਵਾਲੇ ॥੧॥

SikhNet (Spanish)Conservó Su Mano sobre mi frente; me exaltó lleno de Gloria y los viciosos que deseaban destruirme fueron destruidos. (1)

ਪਰਉਪਕਾਰੀ ਸਰਬ ਸਧਾਰੀ; ਸਫਲ ਦਰਸਨ ਸਹਜਇਆ ॥

praupakaaree sarab sadhaaree; safal darasan sahajeaa |

Sant Singh KhalsaHe is generous and benevolent, the beautifier of all, the embodiment of peace; the Blessed Vision of His Darshan is so fruitful!
Manmohan SinghMy Guru, is the philanthropist, the beautifier of all and the embodiment of peace, whose very vision is fruitful.
Manmohan Singh (Punjabi)ਮੇਰੇ ਗੁਰਦੇਵ ਭਲਾ ਕਰਨ ਵਾਲੇ, ਸਭਸ ਨੂੰ ਸਜਾਉਣਹਾਰ ਅਤੇ ਸ਼ਾਂਤੀ ਦੇ ਪੁੰਜ ਹਨ, ਜਿਨ੍ਹਾਂ ਦਾ ਦੀਦਾਰ ਹੀ ਫਲਦਾਇਕ ਹੈ।
Fareedkot Teekaਸਰਬਤ੍ਰ ਕੇ ਧਾਰਨ ਕਰਨੇ ਹਾਰੇ ਔ ਪਰਉਪਕਾਰੀ ਹੈਂ, ਜਿਸ ਕਾ ਸ੍ਵਭਾਵਿਕ ਹੀ ਦਰਸਨ ਸਫਲ ਹੈ॥
Prof. Sahib Singhਪ੍ਰਭੂ ਜੀ ਪਰ-ਉਪਕਾਰੀ ਹਨ, ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ, ਪ੍ਰਭੂ ਦਾ ਦੀਦਾਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ, ਆਤਮਕ ਅਡੋਲਤਾ ਦੀ ਦਾਤ ਕਰਨ ਵਾਲਾ ਹੈ।

ਪਦ ਅਰਥ ਸਰਬ ਸਧਾਰੀ = ਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ। ਸਹਜਇਆ = ਆਤਮਕ ਅਡੋਲਤਾ ਦੇਣ ਵਾਲਾ।

SikhNet (Spanish)Así es en realidad mi Señor Magnánimo, Quien Beatifica a todos; Su Visión es Fructífera,

ਕਹੁ ਨਾਨਕ. ਨਿਰਗੁਣ ਕਉ ਦਾਤਾ; ਚਰਣ ਕਮਲ ਉਰ ਧਰਿਆ ॥੨॥੨੪॥

kahu naanak. niragun kau daataa; charan kamal ur dhariaa |2|24|

Sant Singh KhalsaSays Nanak, He is the Giver to the unworthy; I enshrine His Lotus Feet within my heart. ||2||24||
Manmohan SinghHe is the benefactor of the meritless and His lotus feet I place within my mind, says Nanak.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਹ ਗੁਣ-ਵਿਹੂਣਾ ਦਾ ਭੀ ਦਾਤਾਰ ਹੈ। ਉਹ ਦੇ ਕੰਵਲ ਪੈਰ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨਿਰਗੁਨ ਕੋ ਦਾਨ ਦੇਨੇਹਾਰਾ ਹੈ। ਮੈਂਨੇ ਤਿਸ ਕੇ ਚਰਨ ਕਮਲੋਂ ਕੋ (ਉਰ) ਅੰਤਸਕਰਨ ਮੇਂ ਧਾਰਨ ਕੀਆ ਹੈ॥੨॥੨੪॥☬ਬੇਨਤੀ:
Prof. Sahib Singhਹੇ ਨਾਨਕ, ਆਖ! ਪ੍ਰਭੂ ਗੁਣ-ਹੀਨ ਜੀਵਾਂ ਨੂੰ ਭੀ ਦਾਤਾਂ ਦੇਣ ਵਾਲਾ ਹੈ। ਮੈਂ ਉਸ ਦੇ ਸੋਹਣੇ ਕੋਮਲ ਚਰਨ (ਗੁਰੂ ਦੀ ਕਿਰਪਾ ਨਾਲ ਆਪਣੇ) ਹਿਰਦੇ ਵਿਚ ਟਿਕਾ ਲਏ ਹਨ ॥੨॥੨੪॥

ਪਦ ਅਰਥ ਉਰ = ਹਿਰਦਾ ॥੨॥੨੪॥

SikhNet (Spanish)es el Mensajero de la Paz. Mi Señor es el Benefactor del que no tiene mérito; sólo quiero enaltecer Sus Pies en mi corazón. (2-24)
Answers quote the Granth verbatim with Ang citations. AI commentary is not Gurbani and not a religious ruling.