ੴ

ਸਿੱਖਬਾਣੀ · SikhBani

ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥

kiriaachaar kareh khatt karamaa it raate sansaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 495 · 12 lines
Translations

ਗੂਜਰੀ ਮਹਲਾ ੫ ਚਉਪਦੇ ਘਰੁ ੨ ॥

goojaree mahalaa 5 chaupade ghar 2 |

Sant Singh KhalsaGoojaree, Fifth Mehl, Chau-Padhay, Second House:
Manmohan SinghGujri 5th Guru. Chaupade.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਿਰਿਆਚਾਰ ਕਰਹਿ ਖਟੁ ਕਰਮਾ; ਇਤੁ ਰਾਤੇ ਸੰਸਾਰੀ ॥

kiriaachaar kareh khatt karamaa; it raate sansaaree |

Sant Singh KhalsaThey perform the four rituals and six religious rites; the world is engrossed in these.
Manmohan SinghThe men perform four rituals and six religious rites and in these the worldly men are engrossed.
Manmohan Singh (Punjabi)ਇਨਸਾਨ ਚਾਰ ਕਰਮ ਕਾਂਢ ਅਤੇ ਛੇ ਧਾਰਮਕ ਸੰਸਕਾਰ ਕਰਦੇ ਹਨ। ਇਨ੍ਹਾਂ ਅੰਦਰ ਦੁਨਿਆਵੀ ਬੰਦੇ ਖੱਚਤ ਹੋਏ ਹੋਏ ਹਨ।
Fareedkot Teekaਜੋ ਚਾਰ ਬੇਦੋਂ ਕੇ ਅਨੁਸਾਰ ਯਗ੍ਯ ਆਦਿ ਕਿਰਿਆ ਕਰਤੇ ਹੈਂ ਅਰ ਖਟ ਕਰਮ ਕਰਤੇ ਹੈਂ, (ਇਤੁ) ਇਸ ਏਨਾਂ ਮੇਂ ਵਾ ਏਸ ਪ੍ਰਕਾਰ ਹੀ ਸਦਾ ਰਤੇ ਹੂਏ, ਸੋ ਸੰਸਾਰੀ, ਭਾਵ ਜਨਮ ਮਰਣ ਕੇ ਅਧਕਾਰੀ ਹੈਂ॥
Prof. Sahib Singhਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ।

ਪਦ ਅਰਥ ਕਿਰਿਆਚਾਰ = ਕਿਰਿਆ ਆਦਾਰ, ਧਾਰਮਿਕ ਰਸਮਾਂ ਦਾ ਕਰਨਾ, ਕਰਮ ਕਾਂਡ। ਕਰਹਿ = ਕਰਦੇ ਹਨ। ਖਟੁ = ਛੇ। ਖਟੁ ਕਰਮਾ = ਛੇ ਧਾਰਮਿਕ ਕੰਮ (ਇਸ਼ਨਾਨ, ਸੰਧਿਆ, ਜਪ, ਹੋਮ, ਅਤਿਥੀ = ਪੂਜਾ, ਦੇਵ-ਪੂਜਾ)। ਇਤੁ = ਇਸ ਆਹਰ ਵਿਚ। ਸੰਸਾਰੀ = ਦੁਨੀਆਦਾਰ।

SikhNet (Spanish)Los hombres del mundo están involucrados en los seis pasos de prácticas religiosas,

ਅੰਤਰਿ ਮੈਲੁ, ਨ ਉਤਰੈ ਹਉਮੈ; ਬਿਨੁ ਗੁਰ. ਬਾਜੀ ਹਾਰੀ ॥੧॥

antar mail, na utarai haumai; bin gur. baajee haaree |1|

Sant Singh KhalsaThey are not cleansed of the filth of their ego within; without the Guru, they lose the game of life. ||1||
Manmohan SinghFrom within they are not cleansed of the filth of ego and without the Guru they lose the game.
Manmohan Singh (Punjabi)ਉਨ੍ਹਾਂ ਨੂੰ ਅੰਦਰੋਂ ਹੰਕਾਰ ਦੀ ਗਿਲਾਜਤ ਦੂਰ ਨਹੀਂ ਹੁੰਦੀ ਅਤੇ ਗੁਰਾਂ ਦੇ ਬਾਝੋਂ ਉਹ ਜੀਵਨ-ਖੇਡ ਹਾਰ ਜਾਂਦੇ ਹਨ।
Fareedkot Teekaਰਿਦੇ ਸੇ ਹੰਕਾਰ ਰੂਪੀ ਮੈਲ ਉਤਰਤੀ ਨਹੀਂ ਹੈਂ। ਜੀਵ ਨੇ ਗੁਰਾਂ ਦੇ ਮਿਲੇ ਬਿਨਾਂ ਮਾਨੁਖ ਜਨਮ ਰੂਪੀ ਬਾਜੀ ਹਾਰੀ ਹੈ॥੧॥
Prof. Sahib Singhਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥
SikhNet (Spanish)pero en su interior no han limpiado la escoria del ego. Y sin el Guru, pierden el juego de la vida. (1)

ਮੇਰੇ ਠਾਕੁਰ; ਰਖਿ ਲੇਵਹੁ ਕਿਰਪਾ ਧਾਰੀ ॥

mere tthaakur; rakh levahu kirapaa dhaaree |

Sant Singh KhalsaO my Lord and Master, please, grant Your Grace and preserve me.
Manmohan SinghO my Lord, preserve me Thou mercifully.
Manmohan Singh (Punjabi)ਹੇ ਮੈਂਡੇ ਸੁਆਮੀ! ਮਿਹਰ ਧਾਰ ਕੇ ਮੇਰੀ ਰੱਖਿਆ ਕਰ।
Fareedkot Teekaਹੇ ਭਾਈ! ਮੇਰੇ ਠਾਕਰ ਐਸੇ ਹੈਂ, ਜੋ ਤਿਨ ਕੀ ਸਰਨ ਹੋਤਾ ਹੈ, ਉਸ ਪਰ ਕ੍ਰਿਪਾ ਕਰ ਕੇ ਸੰਸਾਰ ਸਮੁੰਦਰ ਸੇ ਰਖ ਲੇਤੇ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤਿ ਤੋਂ) ਬਚਾਈ ਰੱਖ।

ਪਦ ਅਰਥ ਠਾਕੁਰ = ਹੇ ਠਾਕੁਰ! ਧਾਰੀ = ਧਾਰਿ, ਧਾਰ ਕੇ।

SikhNet (Spanish)Oh mi Maestro, sálvame en Tu Misericordia, de entre millones,

ਕੋਟਿ ਮਧੇ ਕੋ ਵਿਰਲਾ ਸੇਵਕੁ; ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥

kott madhe ko viralaa sevak; hor sagale biauhaaree |1| rahaau |

Sant Singh KhalsaOut of millions, hardly anyone is a servant of the Lord. All the others are mere traders. ||1||Pause||
Manmohan SinghOut of millions hardly any one is a servant of God; all others are but traders. Pause.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਟਾਵਾਂ ਬੰਦਾ ਹੀ ਵਾਹਿਗੁਰੂ ਦਾ ਦਾਸ ਹੈ। ਹੋਰ ਸਾਰੇ ਨਿਰੇ-ਪੁਰੇ ਸੌਦੇ-ਬਾਜ ਹੀ ਹਨ। ਠਹਿਰਾਉ।
Fareedkot Teekaਪਰੰਤੂ ਕੋਟੋਂ ਮੇਂ ਸੇ ਕੋਈ ਬਿਰਲਾ ਸੇਵਕ ਹੈ ਔਰ ਸਭ ਬਿਉਹਾਰੀ ਹੈਂ, ਭਾਵ ਹੋਰ ਸਭ ਸਕਾਮੀ ਹੈਂ ਕੋਈ ਏਕ ਨਿਸਕਾਮ ਹੈ॥੧॥ ਰਹਾਉ ॥☬ਪ੍ਰਸ਼ਨ: ਆਪ ਸਾਸਤ੍ਰ ਉਕਤ ਕਰਮੋਂ ਕਾ ਨਿਖੇਧ ਕਰਤੋ ਹੋ?☬ਉਤ੍ਰ:
Prof. Sahib Singh(ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤਿ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਮਧੇ = ਵਿਚ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਬਿਉਹਾਰੀ = ਵਪਾਰੀ, ਸੌਦੇ-ਬਾਜ਼, ਮਤਲਬੀ ॥੧॥ ਰਹਾਉ ॥

SikhNet (Spanish)extraordinario es el Devoto de Dios; todos los demás sólo comercian con Él. (1‑Pausa)

ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ; ਸਭ ਏਕਾ ਬਾਤ ਪੁਕਾਰੀ ॥

saasat bed simrit sabh sodhe; sabh ekaa baat pukaaree |

Sant Singh KhalsaI have searched all the Shaastras, the Vedas and the Simritees, and they all affirm one thing:
Manmohan SinghThe Shashtras, Vedas and Simritis, I have all searched and they all say but one thing.
Manmohan Singh (Punjabi)ਸ਼ਾਸਤਰਾਂ, ਵੇਦਾਂ ਅਤੇ ਸਿਮ੍ਰਤੀਆਂ ਨੂੰ ਮੈਂ ਖੋਜਿਆ ਹੈ। ਉਹ ਸਾਰੇ ਕੇਵਲ ਇਕੋ ਹੀ ਗੱਲ ਦੱਸਦੇ ਹਨ।
Fareedkot Teeka੬ ਸਾਸਤ੍ਰ, ੪ ਬੇਦ, ੨੭ ਸਿਮ੍ਰਿਤਿ, ੧੮ ਪੁਰਾਣ, ਸਭ (ਸੋਧੇ) ਵਿਚਾਰੇ ਹੈਂ, ਸਭ ਏਕ ਹੀ ਬਾਤ ਪੁਕਾਰਤੇ ਹੈਂ॥
Prof. Sahib Singhਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ,

ਪਦ ਅਰਥ ਸਭਿ = ਸਾਰੇ। ਸੋਧੇ = ਵਿਚਾਰੇ।

SikhNet (Spanish)He leído los Shastras, la Biblia y los Vedas; todos dicen todo,

ਬਿਨੁ ਗੁਰ. ਮੁਕਤਿ, ਨ ਕੋਊ ਪਾਵੈ; ਮਨਿ ਵੇਖਹੁ ਕਰਿ ਬੀਚਾਰੀ ॥੨॥

bin gur. mukat, na koaoo paavai; man vekhahu kar beechaaree |2|

Sant Singh Khalsawithout the Guru, no one obtains liberation; see, and reflect upon this in your mind. ||2||
Manmohan SinghWithout the Guru none obtains salvation. Observe and consider this in thy mind.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਮੋਖਸ਼ ਪਰਾਪਤ ਨਹੀਂ ਹੁੰਦੀ। ਆਪਣੇ ਚਿੱਤ ਅੰਦਰ ਇਸ ਨੂੰ ਸੋਚ ਸਮਝ ਕੇ ਦੇਖ ਲੈ।
Fareedkot Teekaਕਿਆ ਕਹਤੇ ਹੈਂ ਕਿ ਮਨ ਮੇਂ ਬੀਚਾਰ ਕਰ ਕੇ ਦੇਖ ਲੇਉ ਗੁਰੂ ਸੇ ਬਿਨਾਂ ਮੁਕਤ ਕੋਈ ਨਹੀਂ ਪਾਵੈਗਾ॥੨॥
Prof. Sahib Singhਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥

ਪਦ ਅਰਥ ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਕੋਊ = ਕੋਈ ਭੀ। ਕਰਿ ਬੀਚਾਰੀ = ਵਿਚਾਰ ਕਰ ਕੇ ॥੨॥

SikhNet (Spanish)excepto que sin el Guru uno no es emancipado. (2)

ਅਠਸਠਿ ਮਜਨੁ ਕਰਿ ਇਸਨਾਨਾ; ਭ੍ਰਮਿ ਆਏ ਧਰ ਸਾਰੀ ॥

atthasatth majan kar isanaanaa; bhram aae dhar saaree |

Sant Singh KhalsaEven if one takes cleansing baths at the sixty-eight sacred shrines of pilgrimage, and wanders over the whole planet,
Manmohan SinghIf a man has ablution and bath at sixty-eight places of pilgrimage and wanders over the whole earth,
Manmohan Singh (Punjabi)ਜੇਕਰ ਬੰਦਾ ਅਠਾਹਟ ਤੀਰਥਾਂ ਤੇ ਨਹਾ ਲਵੇ ਅਤੇ ਟੁੱਭੇ ਲਾ ਲਵੇ ਅਤੇ ਸਾਰੀ ਧਰਤੀ ਉਤੇ ਫਿਰ ਆਵੇ,
Fareedkot Teekaਏਕ ਜੀਵ ਮਜਨ ੬੮ ਤੀਰਥੋਂ ਕੇ ਪੁਰਬੋਂ ਕਾ ਇਸਨਾਨ ਵਾ ਪਵਿਤ੍ਰ ਸਨਾਨ ਕਰਤੇ ਹੈਂ, ਪੁਨਾ ਸਾਰੀ ਪ੍ਰਿਥਵੀ ਕੀ ਪਰਿਕਰਮਾਂ ਕਰ ਆਏ ਹੈਂ॥
Prof. Sahib Singhਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ,

ਪਦ ਅਰਥ ਅਠਸਠਿ = ਅਠਾਹਠ। ਮਜਨੁ = ਇਸ਼ਨਾਨ, ਚੁੱਭੀ। ਭ੍ਰਮਿ = ਭੌਂ ਭੌਂ ਕੇ। ਧਰ = ਧਰਤੀ।

SikhNet (Spanish)Aquéllos que han vagado por todo el mundo y que se han bañado en todos los santuarios,

ਅਨਿਕ ਸੋਚ ਕਰਹਿ ਦਿਨ ਰਾਤੀ; ਬਿਨੁ ਸਤਿਗੁਰ. ਅੰਧਿਆਰੀ ॥੩॥

anik soch kareh din raatee; bin satigur. andhiaaree |3|

Sant Singh Khalsaand performs all the rituals of purification day and night, still, without the True Guru, there is only darkness. ||3||
Manmohan Singhand even if he performs various purifications day and night yet there would be all darkness without the True Guru.
Manmohan Singh (Punjabi)ਅਤੇ ਜੇਕਰ ਉਹ ਰਾਤ ਦਿਨ ਘਣੇਰੀਆਂ ਸੁੱਚਮਤਾਈਆਂ ਰੱਖੇ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਸਾਰੇ (ਅਗਿਆਨਤਾ ਦਾ) ਅਨ੍ਹੇਰਾ ਹੀ ਹੋਵੇਗਾ।
Fareedkot Teekaਔ ਰਾਤਿ ਦਿਨ ਅਨੇਕ ਪ੍ਰਕਾਰ ਕੀ ਪਵਿਤ੍ਰਤਾ ਕਰਤੇ ਹੈਂ, ਪਰੰਤੂ ਸਤਿਗੁਰੋਂ ਕੇ ਉਪਦੇਸ ਤੇ ਬਿਨਾਂ ਅੰਤਸਕਰਣ ਮੇਂ (ਅੰਧਿਆਰੀ) ਰਾਤ੍ਰਿ, ਭਾਵ ਆਵਰਣ ਰੂਪ ਮਲ ਬਨੀ ਹੀ ਰਹਤੀ ਹੈ॥੩॥
Prof. Sahib Singhਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ। ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਸੋਚ = ਸੁਚ, ਸਰੀਰਕ ਪਵਿਤ੍ਰਤਾ। ਕਰਹਿ = ਕਰਦੇ ਹਨ। ਅੰਧਿਆਰੀ = ਹਨੇਰਾ ॥੩॥

SikhNet (Spanish)meditan día y noche de mil maneras, pero están envueltos aún por la oscuridad sin el Verdadero Guru. (3)

ਧਾਵਤ ਧਾਵਤ ਸਭੁ ਜਗੁ ਧਾਇਓ; ਅਬ ਆਏ ਹਰਿ ਦੁਆਰੀ ॥

dhaavat dhaavat sabh jag dhaaeo; ab aae har duaaree |

Sant Singh KhalsaRoaming and wandering around, I have travelled over the whole world, and now, I have arrived at the Lord's Door.
Manmohan SinghRoaming and rambling, I have traversed the whole world but now I have arrived at God's door.
Manmohan Singh (Punjabi)ਭਟਕਦੇ ਤੇ ਭਰਮਦੇ ਹੋਏ ਨੇ, ਮੈਂ ਸਾਰੇ ਜਹਾਨ ਦਾ ਚੱਕਰ ਕੱਟ ਲਿਆ ਹੈ, ਪ੍ਰੰਤੂ ਹੁਣ ਮੈਂ ਵਾਹਿਗੁਰੂ ਦੇ ਦਰ ਤੇ ਆ ਪੁੱਜਾਂ ਹਾਂ।
Fareedkot Teekaਦੌੜਤੇ ਦੌੜਤੇ ਸਾਰੇ ਸੰਸਾਰ ਮੇਂ ਦੌੜਿਆਂ ਕੁਛ ਨ ਮਿਲਾ, ਸੋ ਜਬ ਹਮ (ਹਰਿਦੁਆਰੀ) ਹਰੀ ਕੇ ਦਰਵਾਜੇ, ਭਾਵ ਸਾਧ ਸੰਗਤਿ ਮੇਂ ਆਇ ਪੜੇ ਹਾਂ॥
Prof. Sahib Singhਹੇ ਨਾਨਕ! (ਆਖ-) ਭੌਂ ਭੌਂ ਕੇ ਸਾਰੇ ਜਗਤ ਵਿਚ ਭੌਂ ਕੇ ਜੇਹੜੇ ਮਨੁੱਖ ਆਖ਼ਰ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ,

ਪਦ ਅਰਥ ਧਾਵਤ = ਭੌਂਦਿਆਂ। ਧਾਇਓ = ਭੌਂ ਲਿਆ। ਅਬ = ਹੁਣ। ਹਰਿਦੁਆਰੀ = ਹਰਿ ਦੁਆਰਿ, ਹਰੀ ਦੇ ਦਰ ਤੇ।

SikhNet (Spanish)He vagado por el mundo y ahora sólo busco el Refugio a las Puertas del Señor.

ਦੁਰਮਤਿ ਮੇਟਿ. ਬੁਧਿ ਪਰਗਾਸੀ; ਜਨ ਨਾਨਕ. ਗੁਰਮੁਖਿ ਤਾਰੀ ॥੪॥੧॥੨॥

duramat mett. budh paragaasee; jan naanak. guramukh taaree |4|1|2|

Sant Singh KhalsaThe Lord has eliminated my evil-mindedness, and enlightened my intellect; O servant Nanak, the Gurmukhs are saved. ||4||1||2||
Manmohan SinghThe Lord has obliterated my evil intellect and has enlightened my understanding and the Exalted Guru has saved slave Nanak.
Manmohan Singh (Punjabi)ਸੁਆਮੀ ਨੇ ਮੇਰੀ ਮੰਦੀ ਅਕਲ ਮੇਟ ਦਿੱਤੀ ਹੈ ਅਤੇ ਮੇਰੀ ਸਮਝ ਨੂੰ ਉਜਲਾ ਕਰ ਦਿੱਤਾ ਹੈ। ਮਹਾਨ ਗੁਰਾਂ ਨੇ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਤਬ ਸਤਗੁਰੋਂ ਨੇ ਖੋਟੀ ਮਤ ਅਭਾਵ ਕਰ ਕੇ ਆਤਮ ਵਿਸਯਨੀ ਬੁਧਿ ਪ੍ਰਕਾਸੀ, ਭਾਵ ਪ੍ਰਗਟ ਕਰ ਦੀਨੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਕੀ ਸੰਗਤ (ਤਾਰੀ) ਨੌਕਾ ਰੂਪ ਹੈ॥੪॥੧॥੨॥
Prof. Sahib Singhਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤਿ ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੪॥੧॥੨॥

ਪਦ ਅਰਥ ਮੇਟਿ = ਮਿਟਾ ਕੇ। ਬੁਧਿ = (ਸੁਚੱਜੀ) ਅਕਲ। ਪਰਗਾਸੀ = ਰੌਸ਼ਨ ਕਰ ਦਿੱਤੀ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਤਾਰੀ = ਪਾਰ ਲੰਘਾ ਲੈਂਦਾ ਹੈ ॥੪॥੧॥੨॥

SikhNet (Spanish)Y mira, Él ha destruido mi naturaleza malvada y al iluminar mi intelecto, me ha salvado a través del Guru. (4-1‑2)
Answers quote the Granth verbatim with Ang citations. AI commentary is not Gurbani and not a religious ruling.