ੴ

ਸਿੱਖਬਾਣੀ · SikhBani

Ang 495

Sri Guru Granth Sahib · Raag Gujri · 3 shabads, 31 lines
Translations
Shabad Guru Arjan Dev Ji Raag Gujri

ਗੂਜਰੀ ਮਹਲਾ ੫ ਚਉਪਦੇ ਘਰੁ ੧ ॥

goojaree mahalaa 5 chaupade ghar 1 |

Sant Singh KhalsaGoojaree, Fifth Mehl, Chau-Padhay, First House:
Manmohan SinghGujri, 5th Guru. Chaupade.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਾਹੇ ਰੇ ਮਨ. ਚਿਤਵਹਿ ਉਦਮੁ; ਜਾ. ਆਹਰਿ ਹਰਿ ਜੀਉ ਪਰਿਆ ॥

kaahe re man. chitaveh udam; jaa. aahar har jeeo pariaa |

Sant Singh KhalsaWhy, O mind, do you contrive your schemes, when the Dear Lord Himself provides for your care?
Manmohan SinghWhy doest thou O man think of enterprise when Reverend God is Himself engaged in thy care.
Manmohan Singh (Punjabi)ਤੂੰ ਕਿਉਂ ਹੇ ਬੰਦੇ! (ਚਿੰਤਾ ਭਰਪੂਰ) ਉਦਮ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ ਫਿਕਰ ਵਿੱਚ ਲੱਗਾ ਹੋਇਆ ਹੈ।
Fareedkot Teekaਹੇ ਮਨ ਪਿਆਰੇ! ਕਿਸ ਵਾਸਤੇ ਉਦਮ ਚਿਤਵਤਾ ਹੈਂ ਜਾਂ ਕਹੀਏ ਜੇਕਰ ਜੀਵ ਕੀ ਪਾਲਨਾ ਕੇ ਆਹਰ ਮੇਂ ਹਰਿ ਜੀ ਪਰਿਆ ਹੈ॥
Prof. Sahib Singhਹੇ ਮੇਰੇ ਮਨ! ਤੂੰ (ਉਸ ਰਿਜ਼ਕ ਦੀ ਖ਼ਾਤਰ) ਕਿਉਂ ਸੋਚਾਂ ਸੋਚਦਾ ਰਹਿੰਦਾ ਹੈਂ ਜੇਹੜਾ (ਰਿਜ਼ਕ ਅਪੜਾਣ ਦੇ) ਆਹਰ ਵਿਚ ਪਰਮਾਤਮਾ ਆਪ ਲੱਗਾ ਪਿਆ ਹੈ।

ਪਦ ਅਰਥ ਕਾਹੇ = ਕਿਉਂ? ਚਿਤਵਹਿ = ਤੂੰ ਚਿਤਵਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਚਿੰਤਾ-ਫ਼ਿਕਰ ਕਰਦਾ ਹੈਂ। ਜਾ ਆਹਰਿ = ਜਿਸ (ਰਿਜ਼ਕ) ਦੇ ਆਹਰ ਵਿਚ। ਪਰਿਆ = ਪਿਆ ਹੋਇਆ ਹੈਂ।

SikhNet (Spanish)Oh mi mente, por qué piensas en una vida de esfuerzos vanos e innecesarios cuando

ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ. ਆਗੈ ਕਰਿ ਧਰਿਆ ॥੧॥

sail pathar meh. jant upaae; taa kaa rijak. aagai kar dhariaa |1|

Sant Singh KhalsaFrom rocks and stones, He created the living beings, and He places before them their sustenance. ||1||
Manmohan SinghIn the rocks and stone, He has created the beings and their sustenance He puts before them.
Manmohan Singh (Punjabi)ਚਟਾਨਾਂ ਅਤੇ ਪੱਥਰਾਂ ਅੰਦਰ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਰੋਜ਼ੀ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
Fareedkot Teeka(ਸੈਲ) ਖੁਸ਼ਕ ਪਥਰ ਮੇਂ ਜੰਤ ਉਤਪਤਿ ਕਰੇ ਹੈਂ, ਤਾਂ ਕਾ ਰਿਜਕ ਆਗੈ ਕਰਿ ਰਖਿਆ ਹੈ॥੧॥
Prof. Sahib Singh(ਵੇਖ,) ਪਹਾੜਾਂ ਦੇ ਪੱਥਰਾਂ ਵਿਚ (ਪਰਮਾਤਮਾ ਨੇ) ਜੀਵ ਪੈਦਾ ਕੀਤੇ ਹੋਏ ਹਨ ਉਹਨਾਂ ਦਾ ਰਿਜ਼ਕ ਉਸ ਨੇ ਪਹਿਲਾਂ ਹੀ ਤਿਆਰ ਕਰ ਕੇ ਰੱਖ ਦਿੱਤਾ ਹੁੰਦਾ ਹੈ ॥੧॥

ਪਦ ਅਰਥ ਸੈਲ = ਪਹਾੜ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ। ਕਰਿ = ਬਣਾ ਕੇ ॥੧॥

SikhNet (Spanish)Dios Mismo se preocupa de tu cuidado. Aun la misma piedra es cuidada por Dios. (1)

ਮੇਰੇ ਮਾਧਉ ਜੀ; ਸਤਸੰਗਤਿ ਮਿਲੇ ਸਿ ਤਰਿਆ ॥

mere maadhau jee; satasangat mile si tariaa |

Sant Singh KhalsaO my Dear Lord of Souls, one who meets with the Sat Sangat, the True Congregation, is saved.
Manmohan SinghO my Venerable Lord of mammon he who mixes with the society of saints is saved.
Manmohan Singh (Punjabi)ਹੇ ਮੈਂਡੇ ਪੂਜਯ ਮਾਇਆ ਦੇ ਸੁਆਮੀ! ਜੋ ਕੋਈ ਸਾਧ ਸੰਗਤ ਨਾਲ ਜੁੜਦਾ ਹੈ, ਉਹ ਪਾਰ ਉੱਤਰ ਜਾਂਦਾ ਹੈ।
Fareedkot Teekaਹਮਾਰੇ ਸ੍ਵਾਮੀ ਮਾਇਆ ਪਤੀ ਕੀ ਜੋ ਸਤਸੰਗਤ ਮੇਂ ਮਿਲਾ ਹੈ, ਸੋ ਤਰਿਆ ਹੂਆ ਹੈ॥
Prof. Sahib Singhਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਤੇਰੀ ਸਾਧ ਸੰਗਤਿ ਵਿਚ ਮਿਲਦੇ ਹਨ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਪਦ ਅਰਥ ਮਾਧਉ = {ਮਾ = ਮਾਇਆ। ਧਉ = ਧਵ, ਪਤੀ। ਮਾਇਆ ਦਾ ਪਤੀ} ਹੇ ਪਰਮਾਤਮਾ! ਸਿ = ਉਹ ਬੰਦੇ।

SikhNet (Spanish)Oh Maestro de Maya, aquél que se unió a la Sociedad de los Santos,

ਗੁਰ ਪਰਸਾਦਿ. ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥

gur parasaad. param pad paaeaa; sooke kaasatt hariaa |1| rahaau |

Sant Singh KhalsaBy Guru's Grace, he obtains the supreme status, and the dry branch blossoms forth in greenery. ||1||Pause||
Manmohan SinghBy Guru's grace, he obtains the supreme status and the dry-wood blossoms forth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ (ਇਕ ਤਰ੍ਹਾਂ ਨਾਲ) ਸੁੱਕੀ ਲੱਕੜ ਪ੍ਰਫੁਲਤ ਥੀ ਵੰਞਦੀ ਹੈ। ਠਹਿਰਾਉ।
Fareedkot Teekaਗੁਰ ਪ੍ਰਸਾਦਿ ਸੇ ਪਰਮ ਪਦ ਪਾਇਆ ਹੈ, ਸੁਕੇ ਕਾਸਟ ਵਤ ਰਿਦਾ ਹਰਿਆ ਹੂਆ ਹੈ॥ ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਇਉਂ ਹਰੇ (ਆਤਮਕ ਜੀਵਨ ਵਾਲੇ) ਹੋ ਜਾਂਦੇ ਹਨ ਜਿਵੇਂ ਕੋਈ ਸੁੱਕੇ ਰੁੱਖ ਹਰੇ ਹੋ ਜਾਣ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਉੱਚਾ ਆਤਮਕ ਦਰਜਾ। ਕਾਸਟ = ਕਾਠ। ਹਰਿਆ = ਹਰੇ ॥੧॥ ਰਹਾਉ ॥

SikhNet (Spanish)nadó a través de las existencias. A través de Tu Gracia recibió el Éxtasis Supremo y la madera seca floreció. (1‑Pausa)

ਜਨਨਿ ਪਿਤਾ. ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥

janan pitaa. lok sut banitaa; koe na kis kee dhariaa |

Sant Singh KhalsaMother, father, friends, children, and spouse - no one is the support of any other.
Manmohan SinghOf mother, father, people, son and wife, no one is the support of another.
Manmohan Singh (Punjabi)ਮਾਂ, ਪਿਓ, ਜਨਤਾ, ਪੁੱਤ੍ਰ ਅਤੇ ਪਤਨੀ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ।
Fareedkot Teekaਜਨਨੀ ਮਾਤਾ ਪਿਤਾ ਹੋਰ ਲੋਕ ਸੰਬੰਧੀ (ਆ) ਚਾਰੋਂ ਓਰ ਤੇ ਕੋਈ ਕਿਸੇ ਕੀ (ਧਰਿ) ਓਟ ਨਹੀਂ॥
Prof. Sahib Singhਹੇ ਮਨ! ਮਾਂ, ਪਿਉ, ਹੋਰ ਲੋਕ, ਪੁੱਤਰ, ਇਸਤ੍ਰੀ-ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।

ਪਦ ਅਰਥ ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਧਰਿਆ = ਆਸਰਾ।

SikhNet (Spanish)Ni madre, ni padre, ni hermanos ni esposo son lo importante; es sólo Dios Quien da Sustento a todos.

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥

sir sir rijak sanbaahe tthaakur; kaahe man bhau kariaa |2|

Sant Singh KhalsaFor each and every individual, the Lord and Master provides sustenance; why do you fear, O my mind? ||2||
Manmohan SinghTo every individual the Lord reaches sustenance why fearest thou O my soul.
Manmohan Singh (Punjabi)ਹਰ ਇਕਸ ਇਨਸਾਨ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ। ਤੂੰ ਕਿਉਂ ਡਰਦੀ ਹੈਂ, ਹੇ ਮੇਰੀ ਜਿੰਦੜੀਏ!
Fareedkot Teekaਸਿਰਿ ਬਿਸਿਰਿ ਰਿਜਕ ਪਹੁੰਚਾਵਤੇ ਹੈਂ ਠਾਕੁਰ ਜੀ। ਹੇ ਮਨ! ਕਾਹੇ ਤੂੰ ਭੈ ਕਰਤਾ ਹੈਂ, ਜੋ ਮੇਰੀ ਪਾਲਨਾ ਨਾ ਹੋਵੇਗੀ॥੨॥
Prof. Sahib Singhਪਰਮਾਤਮਾ ਆਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ। ਹੇ ਮਨ! ਤੂੰ (ਰਿਜ਼ਕ ਵਾਸਤੇ) ਕਿਉਂ ਸਹਮ ਕਰਦਾ ਹੈਂ? ॥੨॥

ਪਦ ਅਰਥ ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਸੰਭਾਹੇ = {संत्रहाय} ਅਪੜਾਂਦਾ ਹੈ। ਮਨ = ਹੇ ਮਨ! ॥੨॥

SikhNet (Spanish)¿Por qué, oh vida, corrompe la preocupación tu mente? (2)

ਊਡੈ ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥

aooddai aoodd aavai sai kosaa; tis paachhai bachare chhariaa |

Sant Singh KhalsaThe flamingoes fly hundreds of miles, leaving their young ones behind.
Manmohan SinghThe flamingoes come having flown over hundreds of miles while their young ones they leave behind.
Manmohan Singh (Punjabi)ਸੈਂਕੜੇ ਮੀਲ ਉਡਾਰੀ ਮਾਰ ਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
Fareedkot Teekaਊਡੇ ਜੋ ਕੂੰਜਾਂ ਹੈਂ ਉਡ ਕੇ ਸੈ ਕੋਸਾਂ ਤੇ ਆਵਤੀ ਹੈਂ, ਤਿਨਾਂ ਨੇ ਪਿਛੇ ਬਚੋਂ ਕੋ ਛੋਡਾ ਹੈ॥ ਡਡੇ ਰਾਰੇ ਕੀ ਸ੍ਵਰਨਤਾ ਹੈ।
Prof. Sahib Singh(ਹੇ ਮਨ! ਵੇਖ, ਕੂੰਜ) ਉੱਡਦੀ ਹੈ, ਤੇ ਉੱਡ ਕੇ (ਆਪਣੇ ਆਲ੍ਹਣੇ ਤੋਂ) ਸੈਂਕੜੇ ਕੋਹ (ਦੂਰ) ਆ ਜਾਂਦੀ ਹੈ, ਉਸ ਦੇ ਬੱਚੇ ਉਸ ਦੇ ਪਿੱਛੇ ਇਕੱਲੇ ਪਏ ਰਹਿੰਦੇ ਹਨ।

ਪਦ ਅਰਥ ਊਡੈ = ਉੱਡਦੀ ਹੈ। ਊਡਿ = ਉੱਡ ਕੇ। ਸੈ ਕੋਸਾ = ਸੈਂਕੜੇ ਕੋਹ। ਛਰਿਆ = ਛੱਡੇ ਹੋਏ।

SikhNet (Spanish)Las golondrinas viajan miles de millas dejando sus críos atrás.

ਉਨ ਕਵਨੁ ਖਲਾਵੈ ਕਵਨੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥

aun kavan khalaavai kavan chugaavai; man meh simaran kariaa |3|

Sant Singh KhalsaWho feeds them, and who teaches them to feed themselves? Have you ever thought of this in your mind? ||3||
Manmohan SinghWho feeds them and who enables them to peck? Hast thou ever thought of it in thy mind?
Manmohan Singh (Punjabi)ਉਨ੍ਹਾਂ ਨੂੰ ਕੌਣ ਖੁਆਲਦਾ ਹੈ ਅਤੇ ਕੌਣ ਚੋਗਾ ਦਿੰਦਾ ਹੈ? ਕੀ ਤੂੰ ਆਪਣੇ ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
Fareedkot Teekaਤਿਨਾਂ ਬਚਿਆਂ ਕੋ ਕਵਨ ਖਿਲਾਵਤਾ ਹੈ? ਕੁਕੜ ਤੁਲ ਚੋਗਾ ਜੋ ਚਿੜੀ ਆਦ ਮੁਖ ਮੇਂ ਦੇਤੇ ਹੈਂ, ਸੋ ਨਹੀਂ। ਮਨ ਮਹਿ ਸਿਮਰਨ ਕੀਤਾ ਹੈ। ਸੋ ਕੂੰਜੋਂ ਕੇ ਬਚੇ ਇਸਤੇ ਪਲਤੇ ਹੈਂ॥੩॥
Prof. Sahib Singh(ਦੱਸ,) ਉਹਨਾਂ ਬੱਚਿਆਂ ਨੂੰ ਕੌਣ (ਚੋਗਾ) ਖਵਾਂਦਾ ਹੈ? ਕੌਣ ਚੋਗਾ ਚੁਗਾਂਦਾ ਹੈ? (ਕੂੰਜ) ਆਪਣੇ ਮਨ ਵਿਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ (ਪਰਮਾਤਮਾ ਦੀ ਕੁਦਰਤਿ! ਇਸ ਯਾਦ ਨਾਲ ਹੀ ਉਹ ਬੱਚੇ ਪਲਦੇ ਰਹਿੰਦੇ ਹਨ) ॥੩॥

ਪਦ ਅਰਥ ਉਨ = ਉਹਨਾਂ ਨੂੰ। ਸਿਮਰਨੁ = ਯਾਦ, ਚੇਤਾ ॥੩॥

SikhNet (Spanish)¿Has alguna vez pensado en esto?, ¿Quién los alimenta y les trae su comida? (3)

ਸਭ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥

sabh nidhaan. das asatt sidhaan; tthaakur kar tal dhariaa |

Sant Singh KhalsaAll treasures and the eighteen supernatural spiritual powers of the Siddhas are held by the Lord and Master in the palm of His hand.
Manmohan SinghAll the treasures and the eighteen supernatural powers the Lord holds on the palm of His Hand.
Manmohan Singh (Punjabi)ਸਮੂਹ ਖਜਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
Fareedkot Teekaਸਭ ਨਿਧੀਆਂ ਨੂੰ ਅਰ ਅਠਾਰਾਂ ਸਿਧੀਆਂ ਨੂੰ ਠਾਕਰ ਨੇ (ਕਰ) ਹਾਥ ਕੀ ਤਲੀ ਪਰ ਧਰਾ ਹੈ, ਦੇਨੇ ਮੇਂ ਦੇਰੀ ਨਹੀਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singh(ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ)-ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ।

ਪਦ ਅਰਥ ਨਿਧਾਨ = ਖ਼ਜ਼ਾਨੇ। ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਨ = ਸਿੱਧਿਆਂ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ।

SikhNet (Spanish)Dios es Quien los conserva siempre en Su Mente. Los Nueve Tesoros, los Dieciocho Milagros, todos ellos están en las Palmas de Sus Manos.

ਜਨ ਨਾਨਕ. ਬਲਿ ਬਲਿ ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੧॥

jan naanak. bal bal sad bal jaaeeai; teraa. ant na paaraavariaa |4|1|

Sant Singh KhalsaServant Nanak is devoted, dedicated, and forever a sacrifice to You - Your vast expanse has no limit. ||4||1||
Manmohan SinghSlave Nanak is devoted dedicates and ever a sacrifice unto Thee, O Lord and to Thine vastness there is no limit or bound.
Manmohan Singh (Punjabi)ਗੋਲਾ ਨਾਨਕ ਤੇਰੇ ਉਤੋਂ, ਹੇ ਸੁਆਮੀ! ਸਦਾ ਸਦਕੇ, ਅਤੇ ਕੁਰਬਾਨ ਜਾਂਦਾ ਹੈ। ਤੇਰੇ ਪਰਮ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਾਨੀ ਆਦਿ ਸੇ ਸਦਾ ਬਲਿਹਾਰ ਜਾਤੇ ਹੈਂ, ਹੇ ਭਗਵਾਨ! ਤੇਰੇ ਪਾਰ ਉਰਾਰ ਕਾ ਅੰਤ ਨਹੀਂ॥੪॥੧॥
Prof. Sahib Singhਹੇ ਨਾਨਕ! ਉਸ ਪਰਮਾਤਮਾ ਤੋਂ ਸਦਕੇ ਸਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ (ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ!) ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੧॥

ਪਦ ਅਰਥ ਸਦ = ਸਦਾ। ਬਲਿ = ਸਦਕੇ। ਜਾਈਐ = ਜਾਣਾ ਚਾਹੀਦਾ ਹੈ। ਪਾਰਾਵਰਿਆ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ ॥੪॥੧॥

SikhNet (Spanish)Oh Señor, Nanak ofrece su ser en sacrificio a Ti, por siempre y para siempre, aun sin conocer Tu Extensión ni Tu Expansión. (4‑1)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ਚਉਪਦੇ ਘਰੁ ੨ ॥

goojaree mahalaa 5 chaupade ghar 2 |

Sant Singh KhalsaGoojaree, Fifth Mehl, Chau-Padhay, Second House:
Manmohan SinghGujri 5th Guru. Chaupade.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਿਰਿਆਚਾਰ ਕਰਹਿ ਖਟੁ ਕਰਮਾ; ਇਤੁ ਰਾਤੇ ਸੰਸਾਰੀ ॥

kiriaachaar kareh khatt karamaa; it raate sansaaree |

Sant Singh KhalsaThey perform the four rituals and six religious rites; the world is engrossed in these.
Manmohan SinghThe men perform four rituals and six religious rites and in these the worldly men are engrossed.
Manmohan Singh (Punjabi)ਇਨਸਾਨ ਚਾਰ ਕਰਮ ਕਾਂਢ ਅਤੇ ਛੇ ਧਾਰਮਕ ਸੰਸਕਾਰ ਕਰਦੇ ਹਨ। ਇਨ੍ਹਾਂ ਅੰਦਰ ਦੁਨਿਆਵੀ ਬੰਦੇ ਖੱਚਤ ਹੋਏ ਹੋਏ ਹਨ।
Fareedkot Teekaਜੋ ਚਾਰ ਬੇਦੋਂ ਕੇ ਅਨੁਸਾਰ ਯਗ੍ਯ ਆਦਿ ਕਿਰਿਆ ਕਰਤੇ ਹੈਂ ਅਰ ਖਟ ਕਰਮ ਕਰਤੇ ਹੈਂ, (ਇਤੁ) ਇਸ ਏਨਾਂ ਮੇਂ ਵਾ ਏਸ ਪ੍ਰਕਾਰ ਹੀ ਸਦਾ ਰਤੇ ਹੂਏ, ਸੋ ਸੰਸਾਰੀ, ਭਾਵ ਜਨਮ ਮਰਣ ਕੇ ਅਧਕਾਰੀ ਹੈਂ॥
Prof. Sahib Singhਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ।

ਪਦ ਅਰਥ ਕਿਰਿਆਚਾਰ = ਕਿਰਿਆ ਆਦਾਰ, ਧਾਰਮਿਕ ਰਸਮਾਂ ਦਾ ਕਰਨਾ, ਕਰਮ ਕਾਂਡ। ਕਰਹਿ = ਕਰਦੇ ਹਨ। ਖਟੁ = ਛੇ। ਖਟੁ ਕਰਮਾ = ਛੇ ਧਾਰਮਿਕ ਕੰਮ (ਇਸ਼ਨਾਨ, ਸੰਧਿਆ, ਜਪ, ਹੋਮ, ਅਤਿਥੀ = ਪੂਜਾ, ਦੇਵ-ਪੂਜਾ)। ਇਤੁ = ਇਸ ਆਹਰ ਵਿਚ। ਸੰਸਾਰੀ = ਦੁਨੀਆਦਾਰ।

SikhNet (Spanish)Los hombres del mundo están involucrados en los seis pasos de prácticas religiosas,

ਅੰਤਰਿ ਮੈਲੁ, ਨ ਉਤਰੈ ਹਉਮੈ; ਬਿਨੁ ਗੁਰ. ਬਾਜੀ ਹਾਰੀ ॥੧॥

antar mail, na utarai haumai; bin gur. baajee haaree |1|

Sant Singh KhalsaThey are not cleansed of the filth of their ego within; without the Guru, they lose the game of life. ||1||
Manmohan SinghFrom within they are not cleansed of the filth of ego and without the Guru they lose the game.
Manmohan Singh (Punjabi)ਉਨ੍ਹਾਂ ਨੂੰ ਅੰਦਰੋਂ ਹੰਕਾਰ ਦੀ ਗਿਲਾਜਤ ਦੂਰ ਨਹੀਂ ਹੁੰਦੀ ਅਤੇ ਗੁਰਾਂ ਦੇ ਬਾਝੋਂ ਉਹ ਜੀਵਨ-ਖੇਡ ਹਾਰ ਜਾਂਦੇ ਹਨ।
Fareedkot Teekaਰਿਦੇ ਸੇ ਹੰਕਾਰ ਰੂਪੀ ਮੈਲ ਉਤਰਤੀ ਨਹੀਂ ਹੈਂ। ਜੀਵ ਨੇ ਗੁਰਾਂ ਦੇ ਮਿਲੇ ਬਿਨਾਂ ਮਾਨੁਖ ਜਨਮ ਰੂਪੀ ਬਾਜੀ ਹਾਰੀ ਹੈ॥੧॥
Prof. Sahib Singhਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥
SikhNet (Spanish)pero en su interior no han limpiado la escoria del ego. Y sin el Guru, pierden el juego de la vida. (1)

ਮੇਰੇ ਠਾਕੁਰ; ਰਖਿ ਲੇਵਹੁ ਕਿਰਪਾ ਧਾਰੀ ॥

mere tthaakur; rakh levahu kirapaa dhaaree |

Sant Singh KhalsaO my Lord and Master, please, grant Your Grace and preserve me.
Manmohan SinghO my Lord, preserve me Thou mercifully.
Manmohan Singh (Punjabi)ਹੇ ਮੈਂਡੇ ਸੁਆਮੀ! ਮਿਹਰ ਧਾਰ ਕੇ ਮੇਰੀ ਰੱਖਿਆ ਕਰ।
Fareedkot Teekaਹੇ ਭਾਈ! ਮੇਰੇ ਠਾਕਰ ਐਸੇ ਹੈਂ, ਜੋ ਤਿਨ ਕੀ ਸਰਨ ਹੋਤਾ ਹੈ, ਉਸ ਪਰ ਕ੍ਰਿਪਾ ਕਰ ਕੇ ਸੰਸਾਰ ਸਮੁੰਦਰ ਸੇ ਰਖ ਲੇਤੇ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤਿ ਤੋਂ) ਬਚਾਈ ਰੱਖ।

ਪਦ ਅਰਥ ਠਾਕੁਰ = ਹੇ ਠਾਕੁਰ! ਧਾਰੀ = ਧਾਰਿ, ਧਾਰ ਕੇ।

SikhNet (Spanish)Oh mi Maestro, sálvame en Tu Misericordia, de entre millones,

ਕੋਟਿ ਮਧੇ ਕੋ ਵਿਰਲਾ ਸੇਵਕੁ; ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥

kott madhe ko viralaa sevak; hor sagale biauhaaree |1| rahaau |

Sant Singh KhalsaOut of millions, hardly anyone is a servant of the Lord. All the others are mere traders. ||1||Pause||
Manmohan SinghOut of millions hardly any one is a servant of God; all others are but traders. Pause.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਟਾਵਾਂ ਬੰਦਾ ਹੀ ਵਾਹਿਗੁਰੂ ਦਾ ਦਾਸ ਹੈ। ਹੋਰ ਸਾਰੇ ਨਿਰੇ-ਪੁਰੇ ਸੌਦੇ-ਬਾਜ ਹੀ ਹਨ। ਠਹਿਰਾਉ।
Fareedkot Teekaਪਰੰਤੂ ਕੋਟੋਂ ਮੇਂ ਸੇ ਕੋਈ ਬਿਰਲਾ ਸੇਵਕ ਹੈ ਔਰ ਸਭ ਬਿਉਹਾਰੀ ਹੈਂ, ਭਾਵ ਹੋਰ ਸਭ ਸਕਾਮੀ ਹੈਂ ਕੋਈ ਏਕ ਨਿਸਕਾਮ ਹੈ॥੧॥ ਰਹਾਉ ॥☬ਪ੍ਰਸ਼ਨ: ਆਪ ਸਾਸਤ੍ਰ ਉਕਤ ਕਰਮੋਂ ਕਾ ਨਿਖੇਧ ਕਰਤੋ ਹੋ?☬ਉਤ੍ਰ:
Prof. Sahib Singh(ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤਿ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਮਧੇ = ਵਿਚ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਬਿਉਹਾਰੀ = ਵਪਾਰੀ, ਸੌਦੇ-ਬਾਜ਼, ਮਤਲਬੀ ॥੧॥ ਰਹਾਉ ॥

SikhNet (Spanish)extraordinario es el Devoto de Dios; todos los demás sólo comercian con Él. (1‑Pausa)

ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ; ਸਭ ਏਕਾ ਬਾਤ ਪੁਕਾਰੀ ॥

saasat bed simrit sabh sodhe; sabh ekaa baat pukaaree |

Sant Singh KhalsaI have searched all the Shaastras, the Vedas and the Simritees, and they all affirm one thing:
Manmohan SinghThe Shashtras, Vedas and Simritis, I have all searched and they all say but one thing.
Manmohan Singh (Punjabi)ਸ਼ਾਸਤਰਾਂ, ਵੇਦਾਂ ਅਤੇ ਸਿਮ੍ਰਤੀਆਂ ਨੂੰ ਮੈਂ ਖੋਜਿਆ ਹੈ। ਉਹ ਸਾਰੇ ਕੇਵਲ ਇਕੋ ਹੀ ਗੱਲ ਦੱਸਦੇ ਹਨ।
Fareedkot Teeka੬ ਸਾਸਤ੍ਰ, ੪ ਬੇਦ, ੨੭ ਸਿਮ੍ਰਿਤਿ, ੧੮ ਪੁਰਾਣ, ਸਭ (ਸੋਧੇ) ਵਿਚਾਰੇ ਹੈਂ, ਸਭ ਏਕ ਹੀ ਬਾਤ ਪੁਕਾਰਤੇ ਹੈਂ॥
Prof. Sahib Singhਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ,

ਪਦ ਅਰਥ ਸਭਿ = ਸਾਰੇ। ਸੋਧੇ = ਵਿਚਾਰੇ।

SikhNet (Spanish)He leído los Shastras, la Biblia y los Vedas; todos dicen todo,

ਬਿਨੁ ਗੁਰ. ਮੁਕਤਿ, ਨ ਕੋਊ ਪਾਵੈ; ਮਨਿ ਵੇਖਹੁ ਕਰਿ ਬੀਚਾਰੀ ॥੨॥

bin gur. mukat, na koaoo paavai; man vekhahu kar beechaaree |2|

Sant Singh Khalsawithout the Guru, no one obtains liberation; see, and reflect upon this in your mind. ||2||
Manmohan SinghWithout the Guru none obtains salvation. Observe and consider this in thy mind.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਮੋਖਸ਼ ਪਰਾਪਤ ਨਹੀਂ ਹੁੰਦੀ। ਆਪਣੇ ਚਿੱਤ ਅੰਦਰ ਇਸ ਨੂੰ ਸੋਚ ਸਮਝ ਕੇ ਦੇਖ ਲੈ।
Fareedkot Teekaਕਿਆ ਕਹਤੇ ਹੈਂ ਕਿ ਮਨ ਮੇਂ ਬੀਚਾਰ ਕਰ ਕੇ ਦੇਖ ਲੇਉ ਗੁਰੂ ਸੇ ਬਿਨਾਂ ਮੁਕਤ ਕੋਈ ਨਹੀਂ ਪਾਵੈਗਾ॥੨॥
Prof. Sahib Singhਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥

ਪਦ ਅਰਥ ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਕੋਊ = ਕੋਈ ਭੀ। ਕਰਿ ਬੀਚਾਰੀ = ਵਿਚਾਰ ਕਰ ਕੇ ॥੨॥

SikhNet (Spanish)excepto que sin el Guru uno no es emancipado. (2)

ਅਠਸਠਿ ਮਜਨੁ ਕਰਿ ਇਸਨਾਨਾ; ਭ੍ਰਮਿ ਆਏ ਧਰ ਸਾਰੀ ॥

atthasatth majan kar isanaanaa; bhram aae dhar saaree |

Sant Singh KhalsaEven if one takes cleansing baths at the sixty-eight sacred shrines of pilgrimage, and wanders over the whole planet,
Manmohan SinghIf a man has ablution and bath at sixty-eight places of pilgrimage and wanders over the whole earth,
Manmohan Singh (Punjabi)ਜੇਕਰ ਬੰਦਾ ਅਠਾਹਟ ਤੀਰਥਾਂ ਤੇ ਨਹਾ ਲਵੇ ਅਤੇ ਟੁੱਭੇ ਲਾ ਲਵੇ ਅਤੇ ਸਾਰੀ ਧਰਤੀ ਉਤੇ ਫਿਰ ਆਵੇ,
Fareedkot Teekaਏਕ ਜੀਵ ਮਜਨ ੬੮ ਤੀਰਥੋਂ ਕੇ ਪੁਰਬੋਂ ਕਾ ਇਸਨਾਨ ਵਾ ਪਵਿਤ੍ਰ ਸਨਾਨ ਕਰਤੇ ਹੈਂ, ਪੁਨਾ ਸਾਰੀ ਪ੍ਰਿਥਵੀ ਕੀ ਪਰਿਕਰਮਾਂ ਕਰ ਆਏ ਹੈਂ॥
Prof. Sahib Singhਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ,

ਪਦ ਅਰਥ ਅਠਸਠਿ = ਅਠਾਹਠ। ਮਜਨੁ = ਇਸ਼ਨਾਨ, ਚੁੱਭੀ। ਭ੍ਰਮਿ = ਭੌਂ ਭੌਂ ਕੇ। ਧਰ = ਧਰਤੀ।

SikhNet (Spanish)Aquéllos que han vagado por todo el mundo y que se han bañado en todos los santuarios,

ਅਨਿਕ ਸੋਚ ਕਰਹਿ ਦਿਨ ਰਾਤੀ; ਬਿਨੁ ਸਤਿਗੁਰ. ਅੰਧਿਆਰੀ ॥੩॥

anik soch kareh din raatee; bin satigur. andhiaaree |3|

Sant Singh Khalsaand performs all the rituals of purification day and night, still, without the True Guru, there is only darkness. ||3||
Manmohan Singhand even if he performs various purifications day and night yet there would be all darkness without the True Guru.
Manmohan Singh (Punjabi)ਅਤੇ ਜੇਕਰ ਉਹ ਰਾਤ ਦਿਨ ਘਣੇਰੀਆਂ ਸੁੱਚਮਤਾਈਆਂ ਰੱਖੇ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਸਾਰੇ (ਅਗਿਆਨਤਾ ਦਾ) ਅਨ੍ਹੇਰਾ ਹੀ ਹੋਵੇਗਾ।
Fareedkot Teekaਔ ਰਾਤਿ ਦਿਨ ਅਨੇਕ ਪ੍ਰਕਾਰ ਕੀ ਪਵਿਤ੍ਰਤਾ ਕਰਤੇ ਹੈਂ, ਪਰੰਤੂ ਸਤਿਗੁਰੋਂ ਕੇ ਉਪਦੇਸ ਤੇ ਬਿਨਾਂ ਅੰਤਸਕਰਣ ਮੇਂ (ਅੰਧਿਆਰੀ) ਰਾਤ੍ਰਿ, ਭਾਵ ਆਵਰਣ ਰੂਪ ਮਲ ਬਨੀ ਹੀ ਰਹਤੀ ਹੈ॥੩॥
Prof. Sahib Singhਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ। ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਸੋਚ = ਸੁਚ, ਸਰੀਰਕ ਪਵਿਤ੍ਰਤਾ। ਕਰਹਿ = ਕਰਦੇ ਹਨ। ਅੰਧਿਆਰੀ = ਹਨੇਰਾ ॥੩॥

SikhNet (Spanish)meditan día y noche de mil maneras, pero están envueltos aún por la oscuridad sin el Verdadero Guru. (3)

ਧਾਵਤ ਧਾਵਤ ਸਭੁ ਜਗੁ ਧਾਇਓ; ਅਬ ਆਏ ਹਰਿ ਦੁਆਰੀ ॥

dhaavat dhaavat sabh jag dhaaeo; ab aae har duaaree |

Sant Singh KhalsaRoaming and wandering around, I have travelled over the whole world, and now, I have arrived at the Lord's Door.
Manmohan SinghRoaming and rambling, I have traversed the whole world but now I have arrived at God's door.
Manmohan Singh (Punjabi)ਭਟਕਦੇ ਤੇ ਭਰਮਦੇ ਹੋਏ ਨੇ, ਮੈਂ ਸਾਰੇ ਜਹਾਨ ਦਾ ਚੱਕਰ ਕੱਟ ਲਿਆ ਹੈ, ਪ੍ਰੰਤੂ ਹੁਣ ਮੈਂ ਵਾਹਿਗੁਰੂ ਦੇ ਦਰ ਤੇ ਆ ਪੁੱਜਾਂ ਹਾਂ।
Fareedkot Teekaਦੌੜਤੇ ਦੌੜਤੇ ਸਾਰੇ ਸੰਸਾਰ ਮੇਂ ਦੌੜਿਆਂ ਕੁਛ ਨ ਮਿਲਾ, ਸੋ ਜਬ ਹਮ (ਹਰਿਦੁਆਰੀ) ਹਰੀ ਕੇ ਦਰਵਾਜੇ, ਭਾਵ ਸਾਧ ਸੰਗਤਿ ਮੇਂ ਆਇ ਪੜੇ ਹਾਂ॥
Prof. Sahib Singhਹੇ ਨਾਨਕ! (ਆਖ-) ਭੌਂ ਭੌਂ ਕੇ ਸਾਰੇ ਜਗਤ ਵਿਚ ਭੌਂ ਕੇ ਜੇਹੜੇ ਮਨੁੱਖ ਆਖ਼ਰ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ,

ਪਦ ਅਰਥ ਧਾਵਤ = ਭੌਂਦਿਆਂ। ਧਾਇਓ = ਭੌਂ ਲਿਆ। ਅਬ = ਹੁਣ। ਹਰਿਦੁਆਰੀ = ਹਰਿ ਦੁਆਰਿ, ਹਰੀ ਦੇ ਦਰ ਤੇ।

SikhNet (Spanish)He vagado por el mundo y ahora sólo busco el Refugio a las Puertas del Señor.

ਦੁਰਮਤਿ ਮੇਟਿ. ਬੁਧਿ ਪਰਗਾਸੀ; ਜਨ ਨਾਨਕ. ਗੁਰਮੁਖਿ ਤਾਰੀ ॥੪॥੧॥੨॥

duramat mett. budh paragaasee; jan naanak. guramukh taaree |4|1|2|

Sant Singh KhalsaThe Lord has eliminated my evil-mindedness, and enlightened my intellect; O servant Nanak, the Gurmukhs are saved. ||4||1||2||
Manmohan SinghThe Lord has obliterated my evil intellect and has enlightened my understanding and the Exalted Guru has saved slave Nanak.
Manmohan Singh (Punjabi)ਸੁਆਮੀ ਨੇ ਮੇਰੀ ਮੰਦੀ ਅਕਲ ਮੇਟ ਦਿੱਤੀ ਹੈ ਅਤੇ ਮੇਰੀ ਸਮਝ ਨੂੰ ਉਜਲਾ ਕਰ ਦਿੱਤਾ ਹੈ। ਮਹਾਨ ਗੁਰਾਂ ਨੇ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਤਬ ਸਤਗੁਰੋਂ ਨੇ ਖੋਟੀ ਮਤ ਅਭਾਵ ਕਰ ਕੇ ਆਤਮ ਵਿਸਯਨੀ ਬੁਧਿ ਪ੍ਰਕਾਸੀ, ਭਾਵ ਪ੍ਰਗਟ ਕਰ ਦੀਨੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਕੀ ਸੰਗਤ (ਤਾਰੀ) ਨੌਕਾ ਰੂਪ ਹੈ॥੪॥੧॥੨॥
Prof. Sahib Singhਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤਿ ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੪॥੧॥੨॥

ਪਦ ਅਰਥ ਮੇਟਿ = ਮਿਟਾ ਕੇ। ਬੁਧਿ = (ਸੁਚੱਜੀ) ਅਕਲ। ਪਰਗਾਸੀ = ਰੌਸ਼ਨ ਕਰ ਦਿੱਤੀ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਤਾਰੀ = ਪਾਰ ਲੰਘਾ ਲੈਂਦਾ ਹੈ ॥੪॥੧॥੨॥

SikhNet (Spanish)Y mira, Él ha destruido mi naturaleza malvada y al iluminar mi intelecto, me ha salvado a través del Guru. (4-1‑2)

Open this shabad →

Shabad Guru Arjan Dev Ji Raag Gujri continues on Ang 496

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri, 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
Fareedkot Teekaਏਕ ਕਾਲ ਸ੍ਰੀ ਗੁਰੂ ਅਮਰਦਾਸ ਜੀ ਪਲੰਘ ਪਰ ਬਿਰਾਜਮਾਨ ਥੇ ਅਰ ਗੁਰੂ ਅਰਜਨ ਜੀ ਬਾਲਕ ਥੇ। ਖੇਲਤੇ ਖੇਲਤੇ ਪਲੰਘ ਕੀ ਬਾਹੀ ਪਕੜ ਗੋਦ ਮੇਂ ਜਾਇ ਬੈਠੇ। ਸ੍ਰੀ ਸਤਿਗੁਰ ਦੇਵ ਅਤਿ ਹਰਖਤਿ ਹੋ ਕੰਠ ਲਾਇ ਕਰ ਲਡਾਉਨੇ ਲਗੇ ਔਰ ਬੀਬੀ ਭਾਨੀ ਜੀ ਸਨਮੁਖ ਖੜੀ ਥੀ। ਤਬ ਸ੍ਰੀ ਮੁਖ ਆਗਿਆ ਹੂਈ 'ਬੀਬੀ ਇਹ ਦੋਹਤਾ ਬਾਣੀ ਕਾ ਬੋਹਥਾ ਹੋਗਾ ਔ ਬੜਾ ਗੁਰੂ ਹੋਗਾ'। ਬਰਦਾਨ ਸੁਨ ਬੀਬੀ ਜੀ ਪਰਸੰਨ ਭਈ। ਜਬ ਗੁਰਿਆਈ ਕਾ ਤਿਲਕ ਪਾ ਕਰ ਕੇ ਮਾਤਾ ਕੋ ਮਥਾ ਟੇਕਨੇ ਗਏ ਤਬ ਮਾਤਾ ਜੀ ਨੇ ਕਹਾ: ਬੇਟਾ ਆਜ ਕਿਆ ਬਸਤ ਖਟ ਕੇ ਲਿਆਏ ਹੋ? ਤਿਸ ਪਰਥਾਇ ਇਹ ਦੋ ਸਬਦ ਹੂਏ:
SikhNet (Spanish)Guyeri, Mejl Guru Aryan, Quinto Canal Divino.

ਹਰਿ ਧਨੁ ਜਾਪ, ਹਰਿ ਧਨੁ ਤਾਪ; ਹਰਿ ਧਨੁ ਭੋਜਨੁ ਭਾਇਆ ॥

har dhan jaap, har dhan taap; har dhan bhojan bhaaeaa |

Sant Singh KhalsaThe wealth of the Lord is my chanting, the wealth of the Lord is my deep meditation; the wealth of the Lord is the food I enjoy.
Manmohan SinghThe wealth of God's Name is my adoration the wealth of God's Name is my penance and the wealth of God's Name is my food, which I relish.
Manmohan Singh (Punjabi)ਰੱਬ ਦੇ ਨਾਮ ਦੀ ਦੌਲਤ ਮੇਰੀ ਉਪਾਸ਼ਨਾ ਹੈ, ਰੱਬ ਦੇ ਨਾਮ ਦੀ ਦੌਲਤ ਹੀ ਮੇਰਾ ਖਾਣਾ ਹੈ, ਜਿਹੜਾ ਮੈਨੂੰ ਚੰਗਾ ਲੱਗਦਾ ਹੈ।
Fareedkot Teekaਹੇ ਮਾਤਾ ਜੀ! ਹਰਿ ਧਨ ਕਾ ਹੀ ਜਾਪ ਹੈ ਹਰਿ ਧਨ ਹੀ ਤਪ ਰੂਪ ਹੈ, ਅਬ ਮੁਝੇ ਭੋਜਨ ਭੀ ਹਰਿ ਧਨ ਹੀ ਭਾਇਆ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਵਾਸਤੇ ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦਾ) ਜਾਪ ਹੈ, ਹਰਿ-ਨਾਮ ਧਨ ਹੀ (ਮੇਰੇ ਵਾਸਤੇ) ਧੂਣੀਆਂ ਦਾ ਤਪਾਣਾ ਹੈ; ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਆਤਮਕ ਜੀਵਨ ਲਈ) ਖ਼ੁਰਾਕ ਹੈ, ਤੇ, ਇਹ ਖ਼ੁਰਾਕ ਮੈਨੂੰ ਚੰਗੀ ਲੱਗੀ ਹੈ।

ਪਦ ਅਰਥ ਜਾਪ = ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦੇ ਜਾਪ। ਤਾਪ = ਧੂਣੀਆਂ ਤਪਾਣੀਆਂ। ਭਾਇਆ = ਚੰਗਾ ਲੱਗਾ ਹੈ।

SikhNet (Spanish)El Nombre del Señor es mi Alabanza, el Nombre del Señor es mi vida austera. El Nombre del Señor es mi alimento.

ਨਿਮਖ. ਨ ਬਿਸਰਉ ਮਨ ਤੇ, ਹਰਿ ਹਰਿ; ਸਾਧਸੰਗਤਿ ਮਹਿ ਪਾਇਆ ॥੧॥

nimakh. na bisrau man te, har har; saadhasangat meh paaeaa |1|

Sant Singh KhalsaI do not forget the Lord, Har, Har, from my mind, even for an instant; I have found Him in the Saadh Sangat, the Company of the Holy. ||1||
Manmohan SinghEven for a moment in my mind I forget not the Lord God, whom I have obtained in the saints society.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਨਹੀਂ ਭਲਾਉਂਦਾ, ਜਿਸ ਨੂੰ ਮੈਂ ਸਤਿ ਸੰਗਤ ਅੰਦਰ ਪਰਾਪਤ ਕੀਤਾ ਹੈ।
Fareedkot Teekaਤਾਂ ਤੇ ਐਸਾ ਹਰਿ ਧਨ ਜੋ ਸਾਧ ਸੰਗਤ ਵਿਖੇ ਪ੍ਰਾਪਤ ਹੂਆ ਹੈ, ਸੋ ਏਕ ਨਿਮਖ ਭੀ ਮਨ ਸੇ ਬਿਸਰ ਨ ਜਾਇ, ਐਸਾ ਬਰਦਾਨ ਦੇਹੋ॥੧॥
Prof. Sahib Singhਹੇ ਮਾਂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਮੈਂ ਆਪਣੇ ਮਨ ਤੋਂ ਨਹੀਂ ਭੁਲਾਂਦਾ, ਮੈਂ ਇਹ ਧਨ ਸਾਧ ਸੰਗਤਿ ਵਿਚ (ਰਹਿ ਕੇ) ਲੱਭਾ ਹੈ ॥੧॥

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਬਿਸਰਉ = ਮੈਂ ਨਹੀਂ ਭੁਲਾਂਦਾ, ਬਿਸਰਉਂ। ਤੇ = ਤੋਂ ॥੧॥

SikhNet (Spanish)Y así mi mente no se olvida ni siquiera por un momento del Señor. Su Palabra la recibo de la Sociedad de los Santos. (1)

ਮਾਈ; ਖਾਟਿ ਆਇਓ ਘਰਿ. ਪੂਤਾ ॥

maaee; khaatt aaeo ghar. pootaa |

Sant Singh KhalsaO mother, your son has returned home with a profit:
Manmohan SinghMy mother thy son has returned home with profit.
Manmohan Singh (Punjabi)ਮੇਰੀ ਮਾਤਾ, ਤੇਰਾ ਪੁੱਤ੍ਰ ਮੁਨਾਫਾ ਕਮਾ ਕੇ ਘਰ ਪਰਤਿਆ ਹੈ।
Fareedkot Teekaਹੇ ਮਾਤਾ ਜੀ! ਮੈਂ ਤੇਰਾ ਪੁਤ੍ਰ ਬੜੀ ਖਟੀ ਕਰ ਘਰ ਮੇਂ ਆਇਆ ਹੂੰ॥☬ਪ੍ਰਸ਼ਨ: ਕੌਨਸੀ?☬ਉਤਰ:
Prof. Sahib Singhਹੇ ਮਾਂ! (ਕਿਸੇ ਮਾਂ ਦਾ ਉਹ) ਪੁੱਤਰ ਖੱਟ ਕੇ ਘਰ ਆਇਆ ਸਮਝ,

ਪਦ ਅਰਥ ਮਾਈ = ਹੇ ਮਾਂ! ਖਾਟਿ = ਖੱਟ ਕੇ।

SikhNet (Spanish)Oh madre, tu hijo está de regreso en el hogar habiendo ganado el grandioso Tesoro del Nombre del Señor.

ਹਰਿ ਧਨੁ ਚਲਤੇ. ਹਰਿ ਧਨੁ ਬੈਸੇ; ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥

har dhan chalate. har dhan baise; har dhan jaagat sootaa |1| rahaau |

Sant Singh Khalsathe wealth of the Lord while walking, the wealth of the Lord while sitting, and the wealth of the Lord while waking and sleeping. ||1||Pause||
Manmohan SinghI possess God's wealth while walking, God's wealth while sitting and God's wealth while waking and sleeping. Pause.
Manmohan Singh (Punjabi)ਮੇਰੇ ਪਾਸ ਹਰੀ-ਪਦਾਰਥ ਤੁਰਦਿਆਂ, ਹਰੀ-ਪਦਾਰਥ ਬਹਿੰਦਿਆਂ ਅਤੇ ਹਰੀ-ਪਦਾਰਥ ਹੀ ਜਾਗਦਿਆਂ ਅਤੇ ਸੁੱਤਿਆਂ ਹੈ। ਠਹਿਰਾਉ।
Fareedkot Teekaਐਸਾ ਅਤੋਟ ਧਨ ਮਿਲਾ ਹੈ, ਜੋ ਚਲਤੇ ਭੀ ਹਰਿ ਧਨ ਸੰਗ ਹੈ, ਬੈਠਤੇ ਭੀ ਹਰਿ ਧਨ ਸੰਗ ਹੈ, ਜਾਗਤੇ ਭੀ ਹਰਿ ਧਨ ਸੰਗ ਹੈ॥੧॥ ਰਹਾਉ ॥
Prof. Sahib Singhਜੇਹੜਾ ਤੁਰਦਿਆਂ ਬੈਠਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਹਰਿ-ਨਾਮ-ਧਨ ਦਾ ਹੀ ਵਪਾਰ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਚਲਤੇ = ਤੁਰਦਿਆਂ। ਬੈਸੇ = ਬੈਠਿਆਂ। ਸੂਤਾ = ਸੁੱਤਿਆਂ ॥੧॥ ਰਹਾਉ ॥

SikhNet (Spanish)Y ahora él Lo alaba tanto en el sueño como en el descanso. (1‑Pausa)

ਹਰਿ ਧਨੁ ਇਸਨਾਨੁ, ਹਰਿ ਧਨੁ ਗਿਆਨੁ; ਹਰਿ ਸੰਗਿ ਲਾਇ ਧਿਆਨਾ ॥

har dhan isanaan, har dhan giaan; har sang laae dhiaanaa |

Sant Singh KhalsaThe wealth of the Lord is my cleansing bath, the wealth of the Lord is my wisdom; I center my meditation on the Lord.
Manmohan SinghGod's wealth is my bath, God's wealth my gnosis and with God I fix my attention.
Manmohan Singh (Punjabi)ਹਰੀ-ਪਦਾਰਥ ਮੇਰਾ ਨ੍ਹਾਉਣਾ ਹੈ, ਹਰੀ-ਪਦਾਰਥ ਮੇਰਾ ਬ੍ਰਹਿਮ-ਵੀਚਾਰ ਤੇ ਵਾਹਿਗੁਰੂ ਨਾਲ ਹੀ ਮੈਂ ਆਪਣੀ ਬਿਰਤੀ ਜੋੜਦਾ ਹਾਂ।
Fareedkot Teekaਹਰਿ ਧਨ ਹੀ ਇਸਨਾਨ ਹੈ ਔ ਹਰਿ ਧਨ ਹੀ ਗਿਆਨ ਹੈ, ਹਰਿ ਸੰਗ ਹੀ ਮੈਨੇ ਧਿਆਨ ਲਗਾਇਆ ਹੈ॥
Prof. Sahib Singhਹੇ ਮਾਂ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ-ਧਨ ਨੂੰ ਹੀ ਤੀਰਥ-ਇਸ਼ਨਾਨ ਸਮਝਿਆ ਹੈ ਨਾਮ-ਧਨ ਨੂੰ ਹੀ ਸ਼ਾਸਤ੍ਰ ਆਦਿਕਾਂ ਦੀ ਵਿਚਾਰ ਮਿਥਿਆ ਹੈ, ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਹੀ ਸੁਰਤਿ ਜੋੜਦਾ ਹੈ (ਇਸੇ ਨੂੰ ਸਮਾਧੀ ਲਾਣੀ ਸਮਝਦਾ ਹੈ।)

ਪਦ ਅਰਥ ਸੰਗਿ = ਨਾਲ। ਲਾਇ ਧਿਆਨਾ = ਸੁਰਤਿ ਜੋੜਦਾ ਹੈ।

SikhNet (Spanish)En el Nombre del Señor me baño; es mi Sabiduría y el objeto de mi Meditación.

ਹਰਿ ਧਨੁ ਤੁਲਹਾ, ਹਰਿ ਧਨੁ ਬੇੜੀ; ਹਰਿ ਹਰਿ ਤਾਰਿ ਪਰਾਨਾ ॥੨॥

har dhan tulahaa, har dhan berree; har har taar paraanaa |2|

Sant Singh KhalsaThe wealth of the Lord is my raft, the wealth of the Lord is my boat; the Lord, Har, Har, is the ship to carry me across. ||2||
Manmohan SinghThe wealth of God's Name is my raft, the wealth of God's Name is my boat and the Lord Master is the ship to ferry me across.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਦੌਲਤ ਮੇਰੀ ਨਉਕਾ ਅਤੇ ਸੁਆਮੀ ਮਾਲਕ ਹੀ ਮੈਨੂੰ ਪਾਰ ਕਰਨ ਲਈ ਇਕ ਜਹਾਜ਼ ਹੈ।
Fareedkot Teekaਹਰਿ ਧਨ ਹੀ ਤੁਲਹਾ ਹੈ, ਹਰਿ ਧਨ ਹੀ ਬੇੜੀ ਹੈ, ਹਰਿ ਧਨ ਹੀ ਸੰਸਾਰ ਸਮੁੰਦਰ ਸੇ ਤਾਰਨੇ ਕੋ (ਪਰਾਨਾ) ਜਹਾਜ ਹੈ॥੨॥
Prof. Sahib Singhਜਿਸ ਮਨੁੱਖ ਨੇ ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਹਰਿ-ਨਾਮ-ਧਨ ਨੂੰ ਤੁਲਹਾ ਬਣਾ ਲਿਆ ਹੈ, ਬੇੜੀ ਬਣਾ ਲਿਆ ਹੈ, ਪਰਮਾਤਮਾ ਉਸ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਪਾਰਲੇ ਪਾਸੇ ਅਪੜਾ ਦੇਂਦਾ ਹੈ ॥੨॥

ਪਦ ਅਰਥ ਤੁਲਹਾ = ਲੱਕੜਾਂ ਬੰਨ੍ਹ ਕੇ ਨਦੀ ਪਾਰ ਕਰਨ ਲਈ ਬਣਾਇਆ ਹੋਇਆ ਗੱਠਾ। ਤਾਰਿ = ਤਾਰੇ, ਪਾਰ ਲੰਘਾ ਦੇਂਦਾ ਹੈ। ਪਰਾਨਾ = ਪਾਰਲੇ ਪਾਸੇ ॥੨॥

SikhNet (Spanish)La Riqueza del Señor es mi barca y La Riqueza del Señor es mi lancha y El Señor, Jar, Jar, es el Barco para llevarme a través. (2)

Open this shabad (11 lines, Angs 495-496) →

Ang 495 of 1430