ੴ

ਸਿੱਖਬਾਣੀ · SikhBani

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥

kete kaheh vakhaan keh keh jaavanaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 148 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਕੇਤੇ ਕਹਹਿ ਵਖਾਣ; ਕਹਿ ਕਹਿ ਜਾਵਣਾ ॥

kete kaheh vakhaan; keh keh jaavanaa |

Sant Singh KhalsaSome speak and expound, and while speaking and lecturing, they pass away.
Manmohan SinghSome explain and expound on the Lord and depart whilst describing and narrating Him.
Manmohan Singh (Punjabi)ਕਈ ਪ੍ਰਭੂ ਬਾਰੇ ਸਮਝਾਉਂਦੇ ਤੇ ਦਰਸਾਉਂਦੇ ਹਨ ਅਤੇ ਉਸ ਨੂੰ ਵਰਨਣ ਤੇ ਬਿਆਨ ਕਰਦੇ ਹੋਏ ਟੁਰ ਜਾਂਦੇ ਹਨ।
Fareedkot Teekaਕਿਤਨੇ ਪੁਰਸ ਸਾਸ੍ਰਤੋਂ ਕੀ ਵਿਆਖਯਾ ਕਰ ਕੇ ਕਹਤੇ ਹੈਂ, ਕਹ ਕਹ ਕਰ ਤਿਨ ਕਾ ਭੀ ਅੰਤ ਕੋ ਜਾਵਣਾ ਹੂਆ ਹੈ॥
Prof. Sahib Singhਬੇਅੰਤ ਜੀਵ (ਪਰਮਾਤਮਾ ਦੇ ਗੁਣਾਂ ਦਾ) ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ (ਜਗਤ ਤੋਂ) ਚਲੇ ਗਏ ਹਨ।

ਪਦ ਅਰਥ ਕੇਤੇ = ਬੇਅੰਤ ਜੀਵ। ਵਖਾਣ ਕਹਹਿ = ਬਿਆਨ ਕਰਦੇ ਹਨ।

SikhNet (Spanish)Muchos, oh muchos pronuncian discursos sobre el Señor, y se mueren.

ਵੇਦ ਕਹਹਿ ਵਖਿਆਣ; ਅੰਤੁ ਨ ਪਾਵਣਾ ॥

ved kaheh vakhiaan; ant na paavanaa |

Sant Singh KhalsaThe Vedas speak and expound on the Lord, but they do not know His limits.
Manmohan SinghThe vedas speak of and interpret the Lord but know not His limit.
Manmohan Singh (Punjabi)ਵੇਦ, ਸਾਹਿਬ ਬਾਰੇ ਆਖਦੇ ਤੇ ਉਸ ਦੀ ਵਿਆਖਿਆ ਕਰਦੇ ਹਨ ਪਰ ਉਸ ਦੇ ਓੜਕ ਨੂੰ ਨਹੀਂ ਜਾਣਦੇ।
Fareedkot Teekaਏਕ ਵੇਦੋਂ ਕਾ ਟੀਕਾ ਕਹਣੇ ਵਾਲੇ ਹੂਏ ਹੈਂ ਤਿਨੋਂ ਨੇ ਭੀ ਅੰਤ ਪਾਵਣਾ ਨਹੀਂ ਕੀਆ॥
Prof. Sahib Singhਵੇਦ (ਆਦਿਕ ਧਰਮ-ਪੁਸਤਕ ਵੀ ਉਸ ਦੇ ਗੁਣ) ਦੱਸਦੇ ਆਏ ਹਨ, (ਪਰ) ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ।
SikhNet (Spanish)También hablan sobre los Vedas, pero Infinito es el Señor.

ਪੜਿਐ. ਨਾਹੀ ਭੇਦੁ; ਬੁਝਿਐ ਪਾਵਣਾ ॥

parriai. naahee bhed; bujhiai paavanaa |

Sant Singh KhalsaNot by studying, but through understanding, is the Lord's Mystery revealed.
Manmohan SinghNot through studying but through understanding the Lord's secret is found.
Manmohan Singh (Punjabi)ਵਾਚਣ ਰਾਹੀਂ ਨਹੀਂ, ਪ੍ਰੰਤੂ ਸਮਝਣ ਰਾਹੀਂ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ।
Fareedkot Teekaਪੜ੍ਹਨੇ ਸੇ ਭੇਦ ਪ੍ਰਾਪਤਿ ਨਹੀਂ ਹੋਤਾ, ਪਰਮੇਸ੍ਵਰ ਕਾ ਪਾਵਨਾ ਸਮਝ ਕਰ ਹੋਤਾ ਹੈ॥☬ਸੋਈ ਦੇਖਾਵਤੇ ਹੈਂ:
Prof. Sahib Singh(ਪੁਸਤਕਾਂ) ਪੜ੍ਹਨ ਨਾਲ (ਭੀ ਉਸ ਦਾ) ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ (ਕਿ ਉਹ ਬੇਅੰਤ ਹੈ)।

ਪਦ ਅਰਥ ਪੜਿਐ = ਪੜ੍ਹਨ ਨਾਲ। ਬੁਝਿਐ = ਮਤਿ ਉੱਚੀ ਹੋਣ ਨਾਲ।

SikhNet (Spanish)No es por leer, sino por conocer, que el Misterio se no es revelado.

ਖਟੁ ਦਰਸਨ ਕੈ ਭੇਖਿ; ਕਿਸੈ ਸਚਿ ਸਮਾਵਣਾ ॥

khatt darasan kai bhekh; kisai sach samaavanaa |

Sant Singh KhalsaThere are six pathways in the Shaastras, but how rare are those who merge in the True Lord through them.
Manmohan SinghSix are the creeds of the Shashtras but rare is the person who merges in the True One through them.
Manmohan Singh (Punjabi)ਛੇ ਹਨ ਮੱਤ ਸ਼ਾਸਤਰਾਂ ਦੇ, ਪਰ ਉਹਨਾਂ ਦੇ ਰਾਹੀਂ ਕੋਈ ਵਿਰਲਾ ਹੀ ਸਤਿਪੁਰਖ ਅੰਦਰਲੀਨ ਹੁੰਦਾ ਹੈ।
Fareedkot Teekaਜੋ ਛੀ (ਦਰਸਨ) ਭੇਖ ਹੈਂ ਤਿੰਨ ਮੇਂ ਸੇ ਕਿਸੇ ਕਾ ਸਚ ਮੇਂ ਸਮਾਉਣਾ ਹੋਤਾ ਹੈ। ਜੇ ਪੜਨੇ ਕਰ ਭੇਦ ਪ੍ਰਾਪਤਿ ਹੋਤਾ ਤੋ ਸਭੀ ਭੇਖ ਪੜ ਕਰ ਸਚ ਮੇਂ ਸਮਾਇ ਜਾਤੇ। ਪ੍ਰਮਾਣ ਸ੍ਰੀ ਗੁਰੂ ਜੀ☬"ਜੋ ਪ੍ਰਾਣੀ ਗੋਵਿੰਦੁ ਧਿਆਵੈ॥☬ਪੜਿਆ ਅਣਪੜਿਆ ਪਰਮਗਿਤ ਪਾਵੈ॥" ਖਟ ਭੇਖ ਲਿਖਤੇ ਹੈਂ: ਜੋਗੀ ੧, ਜੰਗਮ ੨, ਜੈਨੀ ਸਰੇਵੜੇ ੩, ਸਨਿਆਸੀ ੪, ਬੈਰਾਗੀ ੫, ਔਰ ਭੇਖ ਸਭੀ ਕੀ ਏਕ ਮੇਂ ਗਿਣਤੀ ਹੈ ੬॥
Prof. Sahib Singhਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।

ਪਦ ਅਰਥ ਖਟੁ ਦਰਸਨ = ਛੇ ਭੇਖ (ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ)। ਭੇਖਿ = ਬਾਹਰਲੇ ਧਾਰਮਿਕ ਲਿਬਾਸ ਦੀ ਰਾਹੀਂ। ਕਿਸੈ = ਕਿਸੇ ਨੇ? (ਭਾਵ, ਕਿਸੇ ਨੇ ਨਹੀਂ)।

SikhNet (Spanish)Seis son los caminos de los Shastras, pero extraordinario es aquél que se inmerge en la Verdad del Señor a través de ellos.

ਸਚਾ ਪੁਰਖੁ ਅਲਖੁ; ਸਬਦਿ ਸੁਹਾਵਣਾ ॥

sachaa purakh alakh; sabad suhaavanaa |

Sant Singh KhalsaThe True Lord is Unknowable; through the Word of His Shabad, we are embellished.
Manmohan SinghThe Name of the True and inscrutable person embellishes the man.
Manmohan Singh (Punjabi)ਸੱਚੇ ਤੇ ਅਗਾਧ ਪੁਰਸ਼ ਦਾ ਨਾਮ ਮਨੁੱਖ ਨੂੰ ਸਸ਼ੋਭਤ ਕਰ ਦਿੰਦਾ ਹੈ।
Fareedkot Teekaਜਿਸ ਨੇ ਉਪਦੇਸ਼ ਕਰ ਸਚਾ ਪੁਰਖ ਅਲਖ ਪਾਇਆ ਹੈ, ਸੋ ਸੁਹਾਵਣਾ ਹੈ॥☬ਜੇ ਕਹੇ ਸ਼ਬਦ ਕਰ ਕੈਸੇ ਪਾਇਆ ਹੈ ਅਰ ਕਹਾਂ ਪਾਵਣਾ ਕੀਆ? ਤਿਸ ਪਰ ਕਹਤੇ ਹੈਂ:
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ਹੈ ਤਾਂ ਅਦ੍ਰਿਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ।

ਪਦ ਅਰਥ ਅਲਖੁ = (ਸੰ: ਅਲਖਯ), ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਨਿਸ਼ਾਨ ਨਾ ਦਿੱਸਣ।

SikhNet (Spanish)La Verdadera Persona es Incognoscible, y su Belleza sólo es revelada a través de la Palabra del Shabd del Guru.

ਮੰਨੇ ਨਾਉ ਬਿਸੰਖ; ਦਰਗਹ ਪਾਵਣਾ ॥

mane naau bisankh; daragah paavanaa |

Sant Singh KhalsaOne who believes in the Name of the Infinite Lord, attains the Court of the Lord.
Manmohan SinghHe who believes in the Name of the Infinite One, attains His Court.
Manmohan Singh (Punjabi)ਜੋ ਬੇਅੰਤ ਪੁਰਖ ਦੇ ਨਾਮ ਅੰਦਰ ਨਿਸਚਾ ਧਾਰਦਾ ਹੈ, ਉਹ ੳਸ ਦੇ ਦਰਬਾਰ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਗੁਰ ਉਪਦੇਸ਼ ਕਰ ਪਰਮੇਸ੍ਵਰ ਬਿਅੰਤ ਕਾ ਨਾਮ ਮਨਨ ਕੀਆ ਹੈ ਤਿਨੋਂ ਨੇ ਅੰਤਹਕਰਣ ਰੂਪੀ (ਗਹ) ਜਗਾ ਮੇਂ ਪਾਵਣਾ ਕਰਾ ਹੈ॥
Prof. Sahib Singhਜੋ ਮਨੁੱਖ ਬੇਅੰਤ ਪ੍ਰਭੂ ਦੇ 'ਨਾਮ' ਨੂੰ ਮੰਨਦਾ ਹੈ (ਭਾਵ ਜੋ ਨਾਮ ਵਿਚ ਜੁੜਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ।

ਪਦ ਅਰਥ ਬਿਸੰਖ = ਅਸੰਖ ਦਾ, ਬੇਅੰਤ ਹਰੀ ਦਾ।

SikhNet (Spanish)Aquél que cree en el Naam, el Nombre del Infinito, es aprobado en la Corte del Señor.

ਖਾਲਕ ਕਉ ਆਦੇਸੁ; ਢਾਢੀ ਗਾਵਣਾ ॥

khaalak kau aades; dtaadtee gaavanaa |

Sant Singh KhalsaI humbly bow to the Creator Lord; I am a minstrel singing His Praises.
Manmohan SinghI, the minstrel, make obeisance unto the Creator and sing His praises.
Manmohan Singh (Punjabi)ਮੈਂ ਕੀਰਤਨੀਆਂ, ਸਿਰਜਣਹਾਰ ਨੂੰ ਪ੍ਰਣਾਮ ਕਰਦਾ ਅਤੇ ਉਸ ਦਾ ਜੱਸ ਅਲਾਪਦਾ ਹਾਂ।
Fareedkot Teeka(ਖਾਲਕ) ਸ੍ਰਿਸਟੀ ਕੇ ਰਚਨੇ ਵਾਲੇ ਪ੍ਰਮੇਸ੍ਵਰ ਕੋ (ਆਦੇਸੁ) ਨਮਸਕਾਰ ਕਰ ਕੇ ਤਿਸ ਕੇ ਜਸ ਕੋ ਢਾਢੀ ਸਮ ਗਾਵਣਾ ਕਰੀਏ॥
Prof. Sahib Singhਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ।

ਪਦ ਅਰਥ ਆਦੇਸੁ = ਨਮਸਕਾਰ।

SikhNet (Spanish)Yo saludo a mi Creador, pues soy un trovador en Su Puerta.

ਨਾਨਕ. ਜੁਗੁ ਜੁਗੁ ਏਕੁ; ਮੰਨਿ ਵਸਾਵਣਾ ॥੨੧॥

naanak. jug jug ek; man vasaavanaa |21|

Sant Singh KhalsaNanak enshrines the Lord within his mind. He is the One, throughout the ages. ||21||
Manmohan SinghWithin his mind, Nanak enshrines the Lord who is but one all the ages through.
Manmohan Singh (Punjabi)ਆਪਣੇ ਚਿੱਤ ਅੰਦਰ, ਨਾਨਕ ਸੁਆਮੀ ਨੂੰ ਵਸਾਉਂਦਾ ਹੈ, ਜੋ ਸਮੂਹ ਯੁਗਾਂ ਅੰਦਰ ਕੇਵਲ ਇੱਕ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਰਬ ਜੁਗੋਂ ਜੁਗੋਂ ਮੇਂ ਇਕ ਹੀ ਹੈ ਤਿਸ ਕੋ ਮਨ ਮੇਂ ਵਸਾਵਣਾ ਕਰੀਏ॥੨੧॥☬ਖਡੂਰ ਮੇਂ ਜੋਗੀ ਨੇ ਜਾਟੋਂ ਕੋ ਕਹਾ ਕੇ ਅੰਗਦ ਜੀ ਗ੍ਰਹਸਤੀ ਹੋ ਕਰ ਆਪ ਕੋ ਪੂਜਾਵਤੇ ਹੈਂ। ਇਨ ਕੋ ਨਿਕਾਲ ਦੇਹੋ ਤਬ ਵਰਖਾ ਹੋਵੈਗੀ। ਖਹਰੇ ਜਿਮੀਂਦਾਰ ਗੁਰੂ ਜੀ ਕਾ ਮੰਜਾ ਉਠਾਇ ਕਰ ਛਾਪਰੀ ਤੀਨ ਕੋਸ ਪਰ ਖਡੂਰ ਸੇ ਦਖਣ ਕੀ ਤਰਫ ਹੈ ਤਹਾਂ ਛੋਡ ਆਏ। ਜੋ ਅਬ ਗੁਰਦੁਆਰਾ ਪ੍ਰਸਿਧ ਹੈ। ਫੇਰ ਵਰਖਾ ਨ ਹੋਈ। ਗੁਰੂ ਅਮਰਦਾਸ ਜੀ ਪਾਨੀ ਲੈ ਕਰ ਗੋਇੰਦਵਾਲ ਸੇ ਆਏ, ਸੁਨ ਕਰ ਨਿਰਾਜ ਹੂਏ। ਜਿਮੀਦਾਰੋਂ ਸੇ ਜੋਗੀ ਕੋ ਖੈਂਚਵਾਇ ਕਰ ਖੇਤੋਂ ਮੇਂ ਮਰਵਾ ਦੀਆ, ਫਿਰ ਵਰਖਾ ਆਈ। ਜਿਮੀਂਦਾਰ ਗੁਰੂ ਜੀ ਕੋ ਮਨਾਇ ਕਰ ਛਾਪਰੀ ਸੇ ਲੈ ਆਇ। ਜੋਗੀ ਕੇ ਪ੍ਰਥਾਇ ਗੁਰੂ ਜੀ ੨ ਸਲੋਕੁ ਮਹਲਾ ੨ ਉਚਾਰਣ ਕੀਐ:
Prof. Sahib Singhਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੨੧॥

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ ਮੌਜੂਦ ॥੨੧॥

SikhNet (Spanish)Él, el Uno, es Eterno a través de las épocas; enaltécelo entonces en tu mente.(21)
Answers quote the Granth verbatim with Ang citations. AI commentary is not Gurbani and not a religious ruling.