ਸਲੋਕੁ ਮਹਲਾ ੨ ॥
salok mahalaa 2 |
Sant Singh KhalsaSalok, Second Mehl:
Manmohan SinghSlok, Second Guru.
Manmohan Singh (Punjabi)ਸਲੋਕ, ਦੂਸਰੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.
ਮੰਤ੍ਰੀ ਹੋਇ ਅਠੂਹਿਆ; ਨਾਗੀ ਲਗੈ ਜਾਇ ॥
mantree hoe atthoohiaa; naagee lagai jaae |
Sant Singh KhalsaThose who charm scorpions and handle snakes
Manmohan SinghIf one be a charmer of scorpions and goes to handle serpents,
Manmohan Singh (Punjabi)ਜੇ ਕੋਈ ਬਿਛੂਆਂ ਦਾ ਮਾਂਦ੍ਰੀ ਹੋਵੇ ਤੇ ਸੰਪਾਂ ਨੂੰ ਜਾ ਕੇ ਹੱਥ ਪਾ ਲਵੇ,
Fareedkot Teekaਕੋਈ ਪੁਰਸ ਮੰਤ੍ਰ ਤੋ ਅਠੂਹੇਂ ਕਾ ਜਾਨਣੇ ਵਾਲਾ ਹੋ (ਜਾਇ) ਜਾ ਕਰ (ਨਾਗੀ) ਸਰਪੋਂ ਕੋ ਪਕੜਨੇ ਲਗੇ॥
Prof. Sahib Singhਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ,
ਪਦ ਅਰਥ ਮੰਤ੍ਰੀ = ਮਾਂਦਰੀ।
SikhNet (Spanish)Hipnotizando a escorpiones y serpientes,
ਆਪਣ ਹਥੀ ਆਪਣੈ; ਦੇ ਕੂਚਾ ਆਪੇ ਲਾਇ ॥
aapan hathee aapanai; de koochaa aape laae |
Sant Singh KhalsaOnly brand themselves with their own hands.
Manmohan Singhwith his own hands he applies a brand to his ownself then.
Manmohan Singh (Punjabi)ਤਾਂ ਉਹ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਮੁਆਤਾ ਲਾ ਲੈਂਦਾ ਹੈ।
Fareedkot Teekaਵਹੁ ਪੁਰਸ ਆਪਣੀ ਹੱਥੀਂ ਆਪ ਕੋ ਹੀ ਅਗਨੀ ਕਾ (ਕੂਚਾ) ਲਾਬੂੰ ਲਗਾਇ ਦੇਤਾ ਹੈ। ਭਾਵ ਜੋ ਭਲਾ ਕਰਨ ਵਾਲੇ ਕਾ ਬੁਰਾ ਚਿਤਵਤਾ ਹੈ ਉਲਟਾ ਉਸ ਕਾ ਹੀ ਬੁਰਾ ਹੋਤਾ ਹੈ॥
Prof. Sahib Singhਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ।
ਪਦ ਅਰਥ ਕੂਚਾ = ਲੰਬੂ, ਮੁਆਤਾ।
SikhNet (Spanish)uno se vuelve como ellos.
ਹੁਕਮੁ ਪਇਆ. ਧੁਰਿ ਖਸਮ ਕਾ; ਅਤੀ ਹੂ ਧਕਾ ਖਾਇ ॥
hukam peaa. dhur khasam kaa; atee hoo dhakaa khaae |
Sant Singh KhalsaBy the pre-ordained Order of our Lord and Master, they are beaten badly, and struck down.
Manmohan SinghIt is the Master's order from the very beginning that he suffers and exceedingly great buffet.
Manmohan Singh (Punjabi)ਐਨ ਆਰੰਭ ਤੋਂ ਮਾਲਕ ਦਾ ਇਹ ਫੁਰਮਾਨ ਹੋਇਆ ਹੈ ਕਿ ਊਹ ਮਹਾਨ ਭਾਰੀ ਠੋਕਰ ਖਾਂਦਾ ਹੈ।
Fareedkot Teeka(ਧੁਰਿ) ਆਦ ਸੇ ਖਸਮ ਕਾ ਹੁਕਮ ਸਾਸਤ੍ਰੋਂ ਮੇਂ ਐਸੇ ਪੜਾ ਹੂਆ ਹੈ, ਜੋ (ਅਤੀ ਹੂੰ) ਅਤ ਉਠਾਤਾ ਹੈ, ਸੋ ਧੱਕਾ ਖਾਇ ਜਾਵੇ ਹੈ, ਭਾਵ ਏਹਿ ਕਿ ਵਹੁ ਅਪਨੇ ਅਸਥਾਨ ਸੇ ਭ੍ਰਿਸ੍ਟ ਹੋ ਜਾਤਾ ਹੈ॥
Prof. Sahib Singhਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਨ (ਭਾਵ, ਇਸ ਅੱਤ ਦੇ ਮੂਰਖਪੁਣੇ ਕਰ ਕੇ) ਉਸ ਨੂੰ ਧੱਕਾ ਵੱਜਦਾ ਹੈ।
ਪਦ ਅਰਥ ਧੁਰਿ = ਧੁਰੋਂ। ਅਤੀ ਹੂ = ਅੱਤ ਚੁਕਣ ਦੇ ਕਾਰਨ।
SikhNet (Spanish)Siendo tal la Voluntad del Señor, uno es empujado desde las alturas al abismo.
ਗੁਰਮੁਖ ਸਿਉ. ਮਨਮੁਖੁ ਅੜੈ; ਡੁਬੈ. ਹਕਿ ਨਿਆਇ ॥
guramukh siau. manamukh arrai; ddubai. hak niaae |
Sant Singh KhalsaIf the self-willed manmukhs fight with the Gurmukh, they are condemned by the Lord, the True Judge.
Manmohan SinghAn apostate who contends with a pious person gets abrogated. This is the True Justice.
Manmohan Singh (Punjabi)ਅਧਰਮੀ ਜੋ ਪਵਿੱਤਰ ਪੁਰਸ਼ ਨਾਲ ਇਟ-ਖੜਕਾ ਲੈਂਦਾ ਹੈ, ਉਹ ਨੇਸਤੋ-ਨਾਬੂਦ ਹੋ ਜਾਂਦਾ ਹੈ। ਇਹ ਹੈ ਸੱਚਾ ਇਨਸਾਫ।
Fareedkot Teekaਜੋ ਮਨਮੁਖ ਗੁਰਮੁਖ ਸੇ ਅੜਤਾ ਹੈ, ਸੋ ਡੂਬਤਾ ਹੈ, ਏਹੁ ਸਚਾ ਨਿਆਉਂ ਹੈ॥
Prof. Sahib Singhਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ (ਕਰਤਾਰ ਦੇ) ਸੱਚੇ ਨਿਆਂ ਅਨੁਸਾਰ ਉਹ (ਸੰਸਾਰ-ਸਮੁੰਦਰ ਵਿਚ) ਡੁੱਬਦਾ ਹੈ (ਭਾਵ, ਵਿਕਾਰਾਂ ਦੀਆਂ ਲਹਰਾਂ ਵਿਚ ਉਸ ਦੀ ਜ਼ਿੰਦਗੀ ਦੀ ਬੇੜੀ ਗ਼ਰਕ ਹੋ ਜਾਂਦੀ ਹੈ)।
ਪਦ ਅਰਥ ਅੜੈ = ਖਹਿਬੜਦਾ ਹੈ। ਹਕਿ ਨਿਆਇ = ਸੱਚੇ ਨਿਆਂ ਦੇ ਕਾਰਨ।
SikhNet (Spanish)Si el necio idiota se pelea con el Santo es condenado por Dios,
ਦੁਹਾ ਸਿਰਿਆ. ਆਪੇ ਖਸਮੁ; ਵੇਖੈ. ਕਰਿ ਵਿਉਪਾਇ ॥
duhaa siriaa. aape khasam; vekhai. kar viaupaae |
Sant Singh KhalsaHe Himself is the Lord and Master of both worlds. He beholds all and makes the exact determination.
Manmohan SinghHe Himself is the Lord of both the ends, beholds and discriminates.
Manmohan Singh (Punjabi)ਉਹ ਖੁਦ ਹੀ ਦੋਹਾਂ ਪਾਸਿਆਂ ਦਾ ਸੁਆਮੀ ਹੈ, ਦੇਖਦਾ ਅਤੇ ਨਿਰਣਾ ਕਰਦਾ ਹੈ।
Fareedkot Teekaਦੋਨੋ (ਸਿਰਿਆ) ਤਰਫਾਂ ਗੁਰਮੁਖੋਂ ਕਾ ਖਸਮ ਆਪ ਹੈ, (ਵਿਉਪਾਇ) ਨਿਰਨਾ ਕਰ ਕੇ ਸਭ ਕੋ ਵੇਖਤਾ ਹੈ॥
Prof. Sahib Singhਪਰ (ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੀਹ ਗੁਰਮੁਖ ਤੇ ਕੀਹ ਮਨਮੁਖ) ਦੋਹੀਂ ਪਾਸੀਂ ਖਸਮ-ਪ੍ਰਭੂ ਆਪ (ਸਿਰ ਤੇ ਖਲੋਤਾ ਹੋਇਆ) ਹੈ, ਆਪ ਹੀ ਨਿਰਨਾ ਕਰ ਕੇ ਵੇਖ ਰਿਹਾ ਹੈ।
ਪਦ ਅਰਥ ਵਿਉਪਾਇ = ਨਿਰਨਾ।
SikhNet (Spanish)el Juez en ambos lados, Quien nunca falla en Su Justicia.
ਨਾਨਕ. ਏਵੈ ਜਾਣੀਐ; ਸਭ ਕਿਛੁ ਤਿਸਹਿ ਰਜਾਇ ॥੧॥
naanak. evai jaaneeai; sabh kichh tiseh rajaae |1|
Sant Singh KhalsaO Nanak, know this well: everything is in accordance with His Will. ||1||
Manmohan SinghNanak know it like this that everything is according to His will.
Manmohan Singh (Punjabi)ਨਾਨਕ, ਇਸ ਨੂੰ ਐਸ ਤਰ੍ਹਾਂ ਸਮਝ ਕਿ ਸਾਰਾ ਕੁਝ ਉਸ ਦੀ ਰਜਾ ਮਰਜੀ ਅਨੁਸਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤ੍ਰਹ ਨਿਸਚੇ ਕਰ ਕੇ ਜਾਣੀਏ ਕਿ ਸਭ ਕਿਛੁ ਤਿਸ ਕੀ ਰਜਾਇ ਮੇਂ ਹੈ॥੧॥
Prof. Sahib Singhਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ॥੧॥
SikhNet (Spanish)Dice Nanak, comprende que todo está en Su Voluntad.(1)