ਕਬ ਚੰਦਨਿ. ਕਬ ਅਕਿ ਡਾਲਿ; ਕਬ ਉਚੀ ਪਰੀਤਿ ॥
kab chandan. kab ak ddaal; kab uchee pareet |
ਨਾਨਕ. ਹੁਕਮਿ ਚਲਾਈਐ; ਸਾਹਿਬ ਲਗੀ ਰੀਤਿ ॥੨॥
naanak. hukam chalaaeeai; saahib lagee reet |2|
ਕਬ ਚੰਦਨਿ. ਕਬ ਅਕਿ ਡਾਲਿ; ਕਬ ਉਚੀ ਪਰੀਤਿ ॥
kab chandan. kab ak ddaal; kab uchee pareet |
ਨਾਨਕ. ਹੁਕਮਿ ਚਲਾਈਐ; ਸਾਹਿਬ ਲਗੀ ਰੀਤਿ ॥੨॥
naanak. hukam chalaaeeai; saahib lagee reet |2|
ਪਉੜੀ ॥
paurree |
ਕੇਤੇ ਕਹਹਿ ਵਖਾਣ; ਕਹਿ ਕਹਿ ਜਾਵਣਾ ॥
kete kaheh vakhaan; keh keh jaavanaa |
ਪਦ ਅਰਥ ਕੇਤੇ = ਬੇਅੰਤ ਜੀਵ। ਵਖਾਣ ਕਹਹਿ = ਬਿਆਨ ਕਰਦੇ ਹਨ।
ਵੇਦ ਕਹਹਿ ਵਖਿਆਣ; ਅੰਤੁ ਨ ਪਾਵਣਾ ॥
ved kaheh vakhiaan; ant na paavanaa |
ਪੜਿਐ. ਨਾਹੀ ਭੇਦੁ; ਬੁਝਿਐ ਪਾਵਣਾ ॥
parriai. naahee bhed; bujhiai paavanaa |
ਪਦ ਅਰਥ ਪੜਿਐ = ਪੜ੍ਹਨ ਨਾਲ। ਬੁਝਿਐ = ਮਤਿ ਉੱਚੀ ਹੋਣ ਨਾਲ।
ਖਟੁ ਦਰਸਨ ਕੈ ਭੇਖਿ; ਕਿਸੈ ਸਚਿ ਸਮਾਵਣਾ ॥
khatt darasan kai bhekh; kisai sach samaavanaa |
ਪਦ ਅਰਥ ਖਟੁ ਦਰਸਨ = ਛੇ ਭੇਖ (ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ)। ਭੇਖਿ = ਬਾਹਰਲੇ ਧਾਰਮਿਕ ਲਿਬਾਸ ਦੀ ਰਾਹੀਂ। ਕਿਸੈ = ਕਿਸੇ ਨੇ? (ਭਾਵ, ਕਿਸੇ ਨੇ ਨਹੀਂ)।
ਸਚਾ ਪੁਰਖੁ ਅਲਖੁ; ਸਬਦਿ ਸੁਹਾਵਣਾ ॥
sachaa purakh alakh; sabad suhaavanaa |
ਪਦ ਅਰਥ ਅਲਖੁ = (ਸੰ: ਅਲਖਯ), ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਨਿਸ਼ਾਨ ਨਾ ਦਿੱਸਣ।
ਮੰਨੇ ਨਾਉ ਬਿਸੰਖ; ਦਰਗਹ ਪਾਵਣਾ ॥
mane naau bisankh; daragah paavanaa |
ਪਦ ਅਰਥ ਬਿਸੰਖ = ਅਸੰਖ ਦਾ, ਬੇਅੰਤ ਹਰੀ ਦਾ।
ਖਾਲਕ ਕਉ ਆਦੇਸੁ; ਢਾਢੀ ਗਾਵਣਾ ॥
khaalak kau aades; dtaadtee gaavanaa |
ਪਦ ਅਰਥ ਆਦੇਸੁ = ਨਮਸਕਾਰ।
ਨਾਨਕ. ਜੁਗੁ ਜੁਗੁ ਏਕੁ; ਮੰਨਿ ਵਸਾਵਣਾ ॥੨੧॥
naanak. jug jug ek; man vasaavanaa |21|
ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ ਮੌਜੂਦ ॥੨੧॥
ਸਲੋਕੁ ਮਹਲਾ ੨ ॥
salok mahalaa 2 |
ਮੰਤ੍ਰੀ ਹੋਇ ਅਠੂਹਿਆ; ਨਾਗੀ ਲਗੈ ਜਾਇ ॥
mantree hoe atthoohiaa; naagee lagai jaae |
ਪਦ ਅਰਥ ਮੰਤ੍ਰੀ = ਮਾਂਦਰੀ।
ਆਪਣ ਹਥੀ ਆਪਣੈ; ਦੇ ਕੂਚਾ ਆਪੇ ਲਾਇ ॥
aapan hathee aapanai; de koochaa aape laae |
ਪਦ ਅਰਥ ਕੂਚਾ = ਲੰਬੂ, ਮੁਆਤਾ।
ਹੁਕਮੁ ਪਇਆ. ਧੁਰਿ ਖਸਮ ਕਾ; ਅਤੀ ਹੂ ਧਕਾ ਖਾਇ ॥
hukam peaa. dhur khasam kaa; atee hoo dhakaa khaae |
ਪਦ ਅਰਥ ਧੁਰਿ = ਧੁਰੋਂ। ਅਤੀ ਹੂ = ਅੱਤ ਚੁਕਣ ਦੇ ਕਾਰਨ।
ਗੁਰਮੁਖ ਸਿਉ. ਮਨਮੁਖੁ ਅੜੈ; ਡੁਬੈ. ਹਕਿ ਨਿਆਇ ॥
guramukh siau. manamukh arrai; ddubai. hak niaae |
ਪਦ ਅਰਥ ਅੜੈ = ਖਹਿਬੜਦਾ ਹੈ। ਹਕਿ ਨਿਆਇ = ਸੱਚੇ ਨਿਆਂ ਦੇ ਕਾਰਨ।
ਦੁਹਾ ਸਿਰਿਆ. ਆਪੇ ਖਸਮੁ; ਵੇਖੈ. ਕਰਿ ਵਿਉਪਾਇ ॥
duhaa siriaa. aape khasam; vekhai. kar viaupaae |
ਪਦ ਅਰਥ ਵਿਉਪਾਇ = ਨਿਰਨਾ।
ਨਾਨਕ. ਏਵੈ ਜਾਣੀਐ; ਸਭ ਕਿਛੁ ਤਿਸਹਿ ਰਜਾਇ ॥੧॥
naanak. evai jaaneeai; sabh kichh tiseh rajaae |1|
ਮਹਲਾ ੨ ॥
mahalaa 2 |
ਨਾਨਕ. ਪਰਖੇ ਆਪ ਕਉ; ਤਾ ਪਾਰਖੁ ਜਾਣੁ ॥
naanak. parakhe aap kau; taa paarakh jaan |
ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ॥
rog daaroo dovai bujhai; taa vaid sujaan |
ਪਦ ਅਰਥ ਸੁਜਾਣੁ = ਸਿਆਣਾ।
ਵਾਟ. ਨ ਕਰਈ ਮਾਮਲਾ; ਜਾਣੈ ਮਿਹਮਾਣੁ ॥
vaatt. na karee maamalaa; jaanai mihamaan |
ਪਦ ਅਰਥ ਵਾਟ = ਰਾਹ ਵਿਚ। ਮਾਮਲਾ = ਝੰਬੇਲਾ, ਝੇੜਾ।
ਮੂਲੁ ਜਾਣਿ ਗਲਾ ਕਰੇ; ਹਾਣਿ ਲਾਏ ਹਾਣੁ ॥
mool jaan galaa kare; haan laae haan |
ਪਦ ਅਰਥ ਮੂਲੁ = ਅਸਲਾ। ਹਾਣੁ = ਉਮਰ, ਜ਼ਿੰਦਗੀ ਦਾ ਸਮਾ। ਹਾਣਿ = ਹਾਣੀ, ਹਮ-ਉਮਰ, ਆਪਣੇ ਸੁਭਾਉ ਵਾਲੇ, ਸਤ-ਸੰਗੀ
ਲਬਿ. ਨ ਚਲਈ. ਸਚਿ ਰਹੈ; ਸੋ ਵਿਸਟੁ ਪਰਵਾਣੁ ॥
lab. na chalee. sach rahai; so visatt paravaan |
ਪਦ ਅਰਥ ਲਬਿ = ਲੱਬ ਨਾਲ, ਲੱਬ ਦੇ ਆਸਰੇ। ਵਿਸਟੁ = ਵਿਚੋਲਾ। ਪਰਵਾਣੁ = ਮੰਨਿਆ ਪ੍ਰਮੰਨਿਆ।
ਸਰੁ ਸੰਧੇ ਆਗਾਸ ਕਉ; ਕਿਉ ਪਹੁਚੈ ਬਾਣੁ ॥
sar sandhe aagaas kau; kiau pahuchai baan |
ਪਦ ਅਰਥ ਸਰੁ = ਤੀਰੁ। ਸੰਧੈ = ਚਲਾਏ। ਬਾਣੁ = ਤੀਰ।
ਅਗੈ. ਓਹੁ ਅਗੰਮੁ ਹੈ; ਵਾਹੇਦੜੁ ਜਾਣੁ ॥੨॥
agai. ohu agam hai; vaahedarr jaan |2|
ਪਦ ਅਰਥ ਅਗੰਮੁ = ਜਿਸ ਤਕ ਪਹੁੰਚਿਆ ਨਾਹ ਜਾ ਸਕੇ। ਵਾਹੇਦੜੁ = ਤੀਰ ਵਾਹਣ ਵਾਲਾ ॥੨॥
ਪਉੜੀ ॥
paurree |
ਨਾਰੀ ਪੁਰਖ ਪਿਆਰੁ; ਪ੍ਰੇਮਿ ਸੀਗਾਰੀਆ ॥
naaree purakh piaar; prem seegaareea |
ਪਦ ਅਰਥ ਨਾਰੀ = ਜੀਵ-ਇਸਤ੍ਰੀ। ਪ੍ਰੇਮ = (ਪ੍ਰਭੂ) ਪਿਆਰ (-ਰੂਪ ਗਹਣੇ) ਨਾਲ। ਸੀਗਾਰੀਆ = ਸਜੀਆਂ ਹੋਇਆਂ।
ਕਰਨਿ ਭਗਤਿ. ਦਿਨੁ ਰਾਤਿ; ਨ ਰਹਨੀ. ਵਾਰੀਆ ॥
karan bhagat. din raat; na rahanee. vaareea |
ਪਦ ਅਰਥ ਵਾਰੀਆ = ਵਰਜੀਆਂ।
ਮਹਲਾ ਮੰਝਿ ਨਿਵਾਸੁ; ਸਬਦਿ ਸਵਾਰੀਆ ॥
mahalaa manjh nivaas; sabad savaareea |
ਸਚੁ ਕਹਨਿ ਅਰਦਾਸਿ; ਸੇ ਵੇਚਾਰੀਆ ॥
sach kehan aradaas; se vechaareea |
ਸੋਹਨਿ ਖਸਮੈ ਪਾਸਿ; ਹੁਕਮਿ ਸਿਧਾਰੀਆ ॥
sohan khasamai paas; hukam sidhaareea |
ਪਦ ਅਰਥ ਸਿਧਾਰੀਆ = ਅੱਪੜੀਆਂ ਹੋਈਆਂ।
ਸਖੀ ਕਹਨਿ ਅਰਦਾਸਿ; ਮਨਹੁ ਪਿਆਰੀਆ ॥
sakhee kehan aradaas; manahu piaareea |
ਪਦ ਅਰਥ ਸਖੀ = ਸਖੀਆਂ, ਗੋਲੀਆਂ, ਸੇਵਕਾ। ਮਨਹੁ = ਦਿਲੋਂ, ਸੱਚੇ ਦਿਲੋਂ।
ਬਿਨੁ ਨਾਵੈ. ਧ੍ਰਿਗੁ ਵਾਸੁ; ਫਿਟੁ ਸੁ ਜੀਵਿਆ ॥
bin naavai. dhrig vaas; fitt su jeeviaa |
ਪਦ ਅਰਥ ਧ੍ਰਿਗੁ = ਫਿਟੁ, ਫਿਟਕਾਰ-ਯੋਗ।
ਸਬਦਿ ਸਵਾਰੀਆਸੁ; ਅੰਮ੍ਰਿਤੁ ਪੀਵਿਆ ॥੨੨॥
sabad savaareeaas; amrit peeviaa |22|
ਪਦ ਅਰਥ ਸਵਾਰੀ ਆਸੁ = ਜੋ ਉਸ ਨੇ ਸੁਧਾਰੀ ਹੈ ॥੨੨॥
ਸਲੋਕੁ ਮਃ ੧ ॥
salok mahalaa 1 |
ਮਾਰੂ. ਮੀਹਿ ਨ ਤ੍ਰਿਪਤਿਆ; ਅਗੀ. ਲਹੈ ਨ ਭੁਖ ॥
maaroo. meehi na tripatiaa; agee. lahai na bhukh |
ਪਦ ਅਰਥ ਮਾਰੂ = ਰੇਤ-ਥਲਾ। ਮੀਹਿ = ਮੀਂਹ ਨਾਲ।
ਰਾਜਾ. ਰਾਜਿ ਨ ਤ੍ਰਿਪਤਿਆ; ਸਾਇਰ ਭਰੇ. ਕਿਸੁਕ ॥
raajaa. raaj na tripatiaa; saaeir bhare. kisuk |
ਪਦ ਅਰਥ ਰਾਜਿ = ਰਾਜ ਨਾਲ। ਸਾਇਰ ਭਰੇ = ਭਰੇ ਹੋਏ ਸਮੁੰਦਰ ਨੂੰ। ਕਿ = ਕੀਹ? ਸੁਕ = ਪਾਣੀ ਦਾ ਸੁੱਕਣਾ।
ਨਾਨਕ ਸਚੇ ਨਾਮ ਕੀ; ਕੇਤੀ ਪੁਛਾ ਪੁਛ ॥੧॥
naanak sache naam kee; ketee puchhaa puchh |1|
ਪਦ ਅਰਥ ਕੇਤੀ ਪੁਛਾ ਪੁਛ = ਅੰਤ ਪਾਇਆ ਨਹੀਂ ਜਾ ਸਕਦਾ, ਕਿਤਨੀ ਕੁ ਤਾਂਘ ਹੁੰਦੀ ਹੈ, ਇਹ ਗੱਲ ਦੱਸੀ ਨਹੀਂ ਜਾ ਸਕਦੀ ॥੧॥
* ਨੋਟ: ਰੇਤ-ਥਲੇ ਦਾ ਸੁੱਕਾ ਰਹਿਣ ਦਾ ਸੁਭਾਉ ਮੀਂਹ ਨਾਲ ਨਹੀਂ ਹਟਦਾ, ਲੱਕੜਾਂ ਅੱਗ ਸਾੜਨ ਦੇ ਸੁਭਾਉ ਨੂੰ ਮਿਟਾ ਨਹੀਂ ਸਕਦੀਆਂ; ਭਰੇ ਸਮੁੰਦਰ ਦੀ ਅਗਾਧਤਾ ਨੂੰ ਸੁੱਕ ਨਹੀਂ ਮੁਕਾ ਸਕਦੀ, ਇਸੇ ਤਰ੍ਹਾਂ ਨਾਮ-ਰਸ ਵਾਲਿਆਂ ਦੀ ਨਾਮ ਭੁੱਖ ਦਾ ਕਦੇ ਖ਼ਾਤਮਾ ਨਹੀਂ ਹੁੰਦਾ।
ਮਹਲਾ ੨ ॥
mahalaa 2 |
ਨਿਹਫਲੰ. ਤਸਿ ਜਨਮਸਿ; ਜਾਵਤੁ ਬ੍ਰਹਮ. ਨ ਬਿੰਦਤੇ ॥
nihafalan. tas janamas; jaavat braham. na bindate |
ਪਦ ਅਰਥ ਤਸਿ = (ਸੰ: ਤਸਯ) ਉਸ (ਮਨੁੱਖ) ਦਾ। ਜਨਮਸਿ = (ਸੰ: ਜਨਮ-ਅਸਤਿ। ਅਸਤਿ = ਹੈ) ਜਨਮ ਹੈ। ਜਾਵਤੁ = (ਸੰ: ਯਾਵਤ) ਜਦ ਤਕ। ਬਿੰਦਤੇ = ਜਾਣਦਾ ਹੈ।
ਸਾਗਰੰ ਸੰਸਾਰਸਿ; ਗੁਰ ਪਰਸਾਦੀ ਤਰਹਿ ਕੇ ॥
saagaran sansaaras; gur parasaadee tareh ke |
ਪਦ ਅਰਥ ਸੰਸਾਰਸਿ = (ਸੰ: ਸੰਸਾਰਸਯ) ਸੰਸਾਰ ਦਾ। ਤਰਹਿ = ਤਰਦੇ ਹਨ। ਕੇ = ਕਈ ਜੀਵ।
ਕਰਣ ਕਾਰਣ ਸਮਰਥੁ ਹੈ; ਕਹੁ ਨਾਨਕ ਬੀਚਾਰਿ ॥
karan kaaran samarath hai; kahu naanak beechaar |
ਪਦ ਅਰਥ ਕਰਣ = ਜਗਤ।
ਕਾਰਣੁ ਕਰਤੇ ਵਸਿ ਹੈ; ਜਿਨਿ ਕਲ ਰਖੀ ਧਾਰਿ ॥੨॥
kaaran karate vas hai; jin kal rakhee dhaar |2|
ਪਦ ਅਰਥ ਕਲ = ਕਲਾ, ਸੱਤਿਆ। ❀ ਨੋਟ: ਲਫ਼ਜ਼ 'ਕੇ' ਦਾ ਅਰਥ "ਕੋਈ ਵਿਰਲਾ" ਕਰਨਾ ਗ਼ਲਤ ਹੈ, ਕਿਉਂਕਿ ਇਸ ਦੇ ਨਾਲ ਦੀ 'ਕ੍ਰਿਆ' "ਤਰਹਿ" ਬਹੁ-ਵਚਨ ਹੈ। 'ਜਪੁਜੀ' ਦੇ ਆਖ਼ੀਰ ਵਿਚ "ਕੇ ਨੇੜੇ ਕੇ ਦੂਰਿ" -ਇਥੇ ਲਫ਼ਜ਼ 'ਕੇ' ਦਾ ਅਰਥ ਹੈ 'ਕਈ' ॥੨॥
ਪਉੜੀ ॥
paurree |
ਖਸਮੈ ਕੈ ਦਰਬਾਰਿ; ਢਾਢੀ ਵਸਿਆ ॥
khasamai kai darabaar; dtaadtee vasiaa |
ਪਦ ਅਰਥ ਢਾਢੀ = ਸਿਫ਼ਤਿ ਕਰਨ ਵਾਲਾ।
ਸਚਾ ਖਸਮੁ ਕਲਾਣਿ; ਕਮਲੁ ਵਿਗਸਿਆ ॥
sachaa khasam kalaan; kamal vigasiaa |
ਪਦ ਅਰਥ ਕਲਾਣਿ = ਕਲਾਣ ਕੇ, ਸਿਫ਼ਤਿ-ਸਾਲਾਹ ਕਰਕੇ। ਵਿਗਸਿਆ = ਖਿੜ ਪਿਆ।
ਖਸਮਹੁ ਪੂਰਾ ਪਾਇ; ਮਨਹੁ ਰਹਸਿਆ ॥
khasamahu pooraa paae; manahu rahasiaa |
ਪਦ ਅਰਥ ਪੂਰਾ = ਪੂਰਾ ਮਰਤਬਾ। ਰਹਸਿਆ = ਖਿੜ ਆਇਆ।
ਦੁਸਮਨ ਕਢੇ ਮਾਰਿ; ਸਜਣ ਸਰਸਿਆ ॥
dusaman kadte maar; sajan sarasiaa |
ਪਦ ਅਰਥ ਦੁਸਮਨ = ਕਾਮਾਦਿਕ ਵਿਕਾਰ, ਵੈਰੀ। ਸਜਣ = ਨਾਮ ਵਿਚ ਲੱਗੇ ਗਿਆਨ-ਇੰਦ੍ਰੇ।
ਸਚਾ ਸਤਿਗੁਰੁ ਸੇਵਨਿ; ਸਚਾ ਮਾਰਗੁ ਦਸਿਆ ॥
sachaa satigur sevan; sachaa maarag dasiaa |
ਪਦ ਅਰਥ ਸੇਵਨਿ = ਸੇਂਵਦੇ ਹਨ, ਹੁਕਮ ਵਿਚ ਤੁਰਦੇ ਹਨ, ਮਾਰਗੁ = ਰਸਤਾ।