ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਹਰਿ ਹਰਿ ਨਾਮੁ; ਸਦਾ ਸਦ ਜਾਪਿ ॥
har har naam; sadaa sad jaap |
Sant Singh KhalsaChant the Name of the Lord, Har, Har, forever and ever.
Manmohan SinghEver and at all times, meditate thou on the Lord Master's Name.
Manmohan Singh (Punjabi)ਤੂੰ ਸਦੀਵ, ਅਤੇ ਹਰ ਵੇਲੇ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਹਮ ਨੇ ਹਰੀ ਕੇ ਹਰਿ ਨਾਮ ਕੋ ਹੀ (ਸਦਾ ਸਦ) ਸਰਬ ਸਮੇਂ ਮੇਂ ਜਪਣਾ ਕੀਆ ਹੈ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ।ਪਦ ਅਰਥ ਸਦ = ਸਦਾ। ਜਾਪਿ = ਜਪਿਆ ਕਰ।
SikhNet (Spanish)Vive siempre en el Nombre de tu Señor y Maestro,
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ; ਵਸਦੀ ਕੀਨੀ ਆਪਿ ॥੧॥ ਰਹਾਉ ॥
dhaar anugrahu paarabraham suaamee; vasadee keenee aap |1| rahaau |
Sant Singh KhalsaShowering His Kind Mercy, the Supreme Lord God Himself has blessed the town. ||1||Pause||
Manmohan SinghShowing His mercy, the supreme Lord Master has Himself made the town flourish again. Pause.
Manmohan Singh (Punjabi)ਆਪਣੀ ਮਿਹਰ ਕਰ ਕੇ ਸ਼੍ਰੋਮਣੀ ਸਾਹਿਬ, ਮਾਲਕ, ਨੇ ਖੁਦ ਨਗਰੀ ਨੂੰ ਨਵਨੂੰ ਸਿਰਿਓ ਆਬਾਦ ਕਰ ਦਿੱਤਾ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਹਮਾਰੇ ਪ੍ਰਭੂ ਸ੍ਵਾਮੀ ਨੇ ਮੇਰੇ ਪਰ (ਅਨੁਗ੍ਰਹੁ) ਕ੍ਰਿਪਾ ਧਾਰ ਕਰ ਕੇ ਮੇਰੇ ਰਿਦੇ ਮੇਂ ਆਪ ਹੀ ਸ਼ੁਭ ਗੁਣੋਂ ਕੀ ਵਸਤੀ ਕਰ ਦਈ ਹੈ॥੧॥ ਰਹਾਉ ॥
Prof. Sahib Singh(ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕ-ਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾ-ਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ ॥੧॥ ਰਹਾਉ ॥ਪਦ ਅਰਥ ਅਨੁਗ੍ਰਹੁ = ਕਿਰਪਾ। ਧਾਰਿ = ਧਾਰ ਕੇ, ਕਰ ਕੇ। ਵਸਦੀ ਕੀਨੀ = ਵਸਾ ਦਿੱਤੀ ॥੧॥ ਰਹਾਉ ॥
SikhNet (Spanish)pues el Señor Trascendente en Su Misericordia ha bendecido tu ciudad. (1-Pausa)
ਜਿਸ ਕੇ ਸੇ. ਫਿਰਿ ਤਿਨ ਹੀ ਸਮੑਾਲੇ; ਬਿਨਸੇ ਸੋਗ ਸੰਤਾਪ ॥
jis ke se. fir tin hee samaale; binase sog santaap |
Sant Singh KhalsaThe One who owns me, has again taken care of me; my sorrow and suffering is past.
Manmohan SinghHe, to whom I belong, has, again, taken care of me, and I am rid of sorrow and suffering.
Manmohan Singh (Punjabi)ਜੀਹਦਾ ਮੈਂ ਹਾਂ, ਉਸ ਨੇ ਮੁੜ ਮੇਰੀ ਸੰਭਾਲ ਕੀਤੀ ਹੈ, ਅਤੇ ਮੈਂ ਗਮਾਂ ਅਤੇ ਦੁੱਖ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਜਿਸ ਕੇ ਹਮ ਦਾਸ ਥੇ ਪੁਨਾ ਤਿਸ ਹਰੀ ਨੇ ਸਮਾਲੇ ਹੈਂ, ਤਿਸੀ ਸੇ ਹਮਾਰੇ ਸੋਕ ਸੰਤਾਪ ਸਰਬ ਦੂਰ ਭਏ ਹੈਂ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ, ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ, ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ।ਪਦ ਅਰਥ ਜਿਸ ਕੇ = ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਸੇ = ਸਨ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸਮ੍ਹ੍ਹਾਲੇ = ਸੰਭਾਲ ਕੀਤੀ, ਸੰਭਾਲ ਕਰਦਾ ਹੈ। ਸੋਗ = ਚਿੰਤਾ-ਫ਼ਿਕਰ। ਸੰਤਾਪ = ਦੁੱਖ-ਕਲੇਸ਼।
SikhNet (Spanish)Él, a Quien pertenezco, me ha tomado y mis sufrimientos y enfermedades han desaparecido.
ਹਾਥ ਦੇਇ ਰਾਖੇ ਜਨ ਅਪਨੇ; ਹਰਿ ਹੋਏ ਮਾਈ ਬਾਪ ॥੧॥
haath dee raakhe jan apane; har hoe maaee baap |1|
Sant Singh KhalsaHe gave me His hand, and saved me, His humble servant; the Lord is my mother and father. ||1||
Manmohan SinghGiving His hand, the Lord has Himself protected me, His slave, by becoming my mother and father.
Manmohan Singh (Punjabi)ਆਪਣਾ ਹੱਥ ਦੇ ਕੇ, ਸਾਹਿਬ ਨੇ, ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ ਅਤੇ ਖੁਦ ਹੀ ਮੇਰਾ ਮਾਤਾ ਪਿਤਾ ਹੋ ਗਿਆ ਹੈ।
Fareedkot Teekaਹਾਥ ਦੇ ਕਰ ਅਪਨੇ (ਜਨ) ਦਾਸ ਹਰੀ ਨੇ ਮਾਤਾ ਪਿਤਾ ਵਤ ਹੋ ਕਰ ਸੰਸਾਰ ਸੇ ਰਖ ਲੀਏ ਹੈਂ॥੧॥
Prof. Sahib Singhਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾ-ਫ਼ਿਕਰਾਂ ਤੋਂ ਦੁੱਖਾਂ-ਕਲੇਸ਼ਾਂ ਤੋਂ) ਆਪ ਬਚਾਂਦਾ ਹੈ, ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ ॥੧॥ਪਦ ਅਰਥ ਦੇਇ = ਦੇ ਕੇ ॥੧॥
SikhNet (Spanish)Él, el Señor, me ha cobijado con Sus Manos y me ha protegido como mi madre y mi padre. (1)
ਜੀਅ ਜੰਤ ਹੋਏ ਮਿਹਰਵਾਨਾ; ਦਯਾ ਧਾਰੀ ਹਰਿ ਨਾਥ ॥
jeea jant hoe miharavaanaa; dayaa dhaaree har naath |
Sant Singh KhalsaAll beings and creatures have become kind to me; my Lord and Master blessed me with His Kind Mercy.
Manmohan SinghGod, the Lord, has showered His benediction and the men and other beings have beings have become kind to me.
Manmohan Singh (Punjabi)ਵਾਹਿਗੁਰੂ ਸੁਆਮੀ, ਨੇ ਮਿਹਰ ਕੀਤੀ ਹੈ ਅਤੇ ਮਨੁੱਖ ਤੇ ਹੋਰ ਜੀਵ ਮੇਰੇ ਉਤੇ ਦਇਆਲੂ ਹੋ ਗਏ ਹਨ।
Fareedkot Teekaਸੂਖਮ ਅਸਥੂਲ ਜੀਵ ਜੰਤ ਸਭ ਹਮਾਰੇ ਪੈ ਮਿਹਰਵਾਨ ਭਏ ਹੈਂ, ਕਿਉਂਕਿ ਹਰੀ ਸਰਬ ਕੇ ਨਾਥ ਨੇ ਮੇਰੇ ਪਰ ਅਪਨੀ ਦਇਆ ਧਾਰੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ, ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ।ਪਦ ਅਰਥ ਜੀਅ ਜੰਤ = ਸਾਰੇ ਹੀ ਜੀਵ।
SikhNet (Spanish)Él es Compasivo con toda Su Creación; es el Señor de Misericordia.
ਨਾਨਕ. ਸਰਨਿ ਪਰੇ ਦੁਖ ਭੰਜਨ; ਜਾ ਕਾ ਬਡ ਪਰਤਾਪ ॥੨॥੯॥੧੪॥
naanak. saran pare dukh bhanjan; jaa kaa badd parataap |2|9|14|
Sant Singh KhalsaNanak seeks the Sanctuary of the Lord, the Destroyer of pain; His glory is so great! ||2||9||14||
Manmohan SinghNanak has sought the protection of the Destroyer of distress of distress, great is who's glory.
Manmohan Singh (Punjabi)ਨਾਨਕ ਨੇ ਦੁੱਖ ਦੂਰ ਕਰਨ ਵਾਲੇ ਦੀ ਟੇਕ ਲਈ ਹੈ। ਵਿਸ਼ਾਲ ਹੈ ਜਿਸ ਦਾ ਤੱਪ ਤੇਜ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦੁਖ ਭੰਜਨ ਕੀ ਹਮ ਸਰਨ ਪਰੇ ਹੈਂ ਜਿਸ ਕਾ ਸਭ ਸੇ ਵੱਡਾ ਪਰਤਾਪ ਹੈ॥੨॥੯॥੧੪॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ, ਜਿਸ ਦਾ ਤੇਜ-ਪ੍ਰਤਾਪ ਬਹੁਤ ਹੈ ॥੨॥੯॥੧੪॥ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ ॥੨॥੯॥੧੪॥
SikhNet (Spanish)Maravillosa es la Gloria de Dios, el Destructor de las penas y Nanak busca sólo Su Refugio.(2-9-14)