ਟੋਡੀ ਮਹਲਾ ੫ ॥
ttoddee mahalaa 5 | Ang 714
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਸ੍ਵਾਮੀ, ਸਰਨਿ ਪਰਿਓ ਦਰਬਾਰੇ ॥
svaamee, saran pario darabaare | Ang 714
Sant Singh KhalsaO Lord and Master, I seek the Sanctuary of Your Court.
Manmohan SinghO Lord, I seek the refuge of Thy court.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਦਰਗਾਹ ਦੀ ਪਨਾਹ ਲੋੜਦਾ ਹਾਂ।
Fareedkot Teekaਹੇ ਸ੍ਵਾਮੀ! ਮੈਂ ਤੇਰੇ ਦਰਬਾਰ ਕੀ ਸਰਨ ਪਰਾ ਹੂੰ॥
Prof. Sahib Singhਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)।ਪਦ ਅਰਥ ਸ੍ਵਾਮੀ = ਹੇ ਨਾਨਕ! ਪਰਿਓ = ਆ ਪਿਆ ਹਾਂ। ਦਰਬਾਰੇ = ਤੇਰੇ ਦਰ ਤੇ।
SikhNet (Spanish)Oh Maestro, busco el Refugio de Tu Corte, oh Destructor de millones de faltas.
ਕੋਟਿ ਅਪਰਾਧ ਖੰਡਨ ਕੇ ਦਾਤੇ; ਤੁਝ ਬਿਨੁ. ਕਉਨੁ ਉਧਾਰੇ ॥੧॥ ਰਹਾਉ ॥
kott aparaadh khanddan ke daate; tujh bin. kaun udhaare |1| rahaau | Ang 714
Sant Singh KhalsaDestroyer of millions of sins, O Great Giver, other than You, who else can save me? ||1||Pause||
Manmohan SinghO Lord, the Destroyer of myriad of sins, who else can save me without Thee. Pause.
Manmohan Singh (Punjabi)ਹੇ ਦਾਤਾਰ! ਤੂੰ ਕ੍ਰੋੜਾਂ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਤੇਰੇ ਬਾਝੋਂ ਮੇਨੂੰ ਹੋਰ ਕੌਣ ਬਚਾ ਸਕਦਾ ਹੈ। ਠਹਿਰਾਉ।
Fareedkot Teekaਕ੍ਰੋੜੋਂ ਅਪਰਾਧੋਂ ਕੇ ਖੰਡਨੇਹਾਰੇ ਹੇ ਦਾਤਾਰ! ਤੇਰੇ ਬਿਨਾਂ ਮੇਰੇ ਕੋ ਸੰਸਾਰ ਸਮੁੰਦ੍ਰ ਸੇ ਕੌਨ ਉਧਾਰੇ, ਭਾਵ ਸੇ ਮੇਰਾ ਉਦਾਰ ਤੂੰ ਹੀ ਕਰਨੇ ਹਾਰਾ ਹੈਂ॥੧॥ ਰਹਾਉ ॥
Prof. Sahib Singhਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ? ॥੧॥ ਰਹਾਉ ॥ਪਦ ਅਰਥ ਕੋਟਿ = ਕ੍ਰੋੜਾਂ। ਅਪਰਾਧ = ਭੁੱਲਾਂ। ਖੰਡਨ ਕੇ ਦਾਤੇ = ਨਾਸ ਕਰਨ ਦੇ ਸਮਰੱਥ, ਹੇ ਦਾਤਾਰ! ਉਧਾਰੇ = (ਭੁੱਲਾਂ ਤੋਂ) ਬਚਾਏ ॥੧॥ ਰਹਾਉ ॥
SikhNet (Spanish)¿Quién más puede emanciparnos sino Tú?(1-Pausa)
ਖੋਜਤ ਖੋਜਤ ਬਹੁ ਪਰਕਾਰੇ; ਸਰਬ ਅਰਥ ਬੀਚਾਰੇ ॥
khojat khojat bahu parakaare; sarab arath beechaare | Ang 714
Sant Singh KhalsaSearching, searching in so many ways, I have contemplated all the objects of life.
Manmohan SinghSearching and searching in various ways, I have thought over all the objects of life.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਭਾਲ, ਭਾਲ ਕੇ, ਮੈਂ ਜੀਵਨ ਦੇ ਸਾਰੇ ਮਨੋਰਥ ਸੋਚੇ ਵਿਚਾਰੇ ਹਨ।
Fareedkot Teekaਬਹੁਤ ਪ੍ਰਕਾਰ ਸੇ ਖੋਜਤਿਆਂ ਖੋਜਤਿਆਂ ਮੈਨੇ ਸਰਬ ਅਰਥ ਬੀਚਾਰੇ ਹੈਂ॥
Prof. Sahib Singhਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ)ਪਦ ਅਰਥ ਖੋਜਤ = ਭਾਲਦਿਆਂ। ਬਹੁ ਪਰਕਾਰੇ = ਕਈ ਤਰੀਕਿਆਂ ਨਾਲ। ਸਰਬ ਅਰਥ = ਸਾਰੀਆਂ ਗੱਲਾਂ।
SikhNet (Spanish)Busqué por todas partes, en cada lugar; examiné los objetivos de la vida
ਸਾਧਸੰਗਿ ਪਰਮ ਗਤਿ ਪਾਈਐ; ਮਾਇਆ ਰਚਿ ਬੰਧਿ ਹਾਰੇ ॥੧॥
saadhasang param gat paaeeai; maaeaa rach bandh haare |1| Ang 714
Sant Singh KhalsaIn the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||
Manmohan SinghThrough the saints society alone, the sublime status is obtained. Bound to and engrossed in mammon, the man loses the game.
Manmohan Singh (Punjabi)ਸਤਿ ਸੰਗਤ ਰਾਹੀਂ ਹੀ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ ਅਤੇ ਧਨ-ਦੋਲਤ ਨਾਲ ਬੱਝਿਆ ਤੇ ਖੱਚਤ ਹੋਇਆ, ਬੰਦਾ ਬਾਜ਼ੀ ਹਾਰ ਜਾਂਦਾ ਹੈ।
Fareedkot Teekaਸੰਤੋਂ ਕੀ ਸੰਗਤਿ ਸੇ ਪਰਮ ਗਤੀ ਪਾਈਤੀ ਹੈ ਔਰ ਮਾਇਆ ਕੇ ਰਚੇ ਹੂਏ ਸਭ ਬੰਧਨ (ਹਾਰੇ) ਤਿਆਗੇ, ਭਾਵ ਦੂਰ ਹੂਏ ਹੈਂ॥੧॥
Prof. Sahib Singhਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥ਪਦ ਅਰਥ ਸੰਗਿ = ਸੰਗਤਿ ਵਿਚ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਚਿ = ਰਚ ਕੇ, ਫਸ ਕੇ। ਬੰਧਿ = ਬੰਧਨ ਵਿਚ। ਮਾਇਆ ਰਚਿ ਬੰਧਿ = ਮਾਇਆ (ਦੇ ਮੋਹ) ਦੇ ਬੰਧਨ ਵਿਚ ਫਸ ਕੇ। ਹਾਰੇ = ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ ॥੧॥
SikhNet (Spanish)y encontré que uno obtiene el Estado Sublime de Éxtasis en la Saad Sangat, la Sociedad de los Santos, pero envuelto en la fascinación por Maya uno lo pierde. (1)
ਚਰਨ ਕਮਲ ਸੰਗਿ. ਪ੍ਰੀਤਿ ਮਨਿ ਲਾਗੀ; ਸੁਰਿ ਜਨ ਮਿਲੇ ਪਿਆਰੇ ॥
charan kamal sang. preet man laagee; sur jan mile piaare | Ang 715
Sant Singh KhalsaMy mind is in love with the Lord's lotus feet; I have met the Beloved Guru, the noble, heroic being.
Manmohan SinghMeeting with the dear Guru, the great person, my soul has come to bear love with the Lord's lotus feet.
Manmohan Singh (Punjabi)ਮਹਾਂ ਪੁਰਸ਼, ਪ੍ਰੀਤਮ ਗੁਰਾਂ ਨਾਲ ਮਿਲ ਕੇ, ਮੇਰੀ ਆਤਮਾ ਦੀ ਪ੍ਰਭੂ ਦੇ ਚਰਨ ਕਮਲਾਂ ਨਾਲ ਪਿਹਰੜੀ ਪੈ ਗਈ ਹੈ।
Fareedkot Teekaਤਾਂ ਤੇ ਜਬ (ਸੁਰਿ ਜਨ) ਚਤਰ ਦੇਵ ਰੂਪ ਸਤਿਗੁਰ ਪਿਆਰੇ ਮੇਰੇ ਕੋ ਮਿਲੇ ਤਬ ਮੇਰੀ ਪ੍ਰੀਤੀ ਆਪ ਕੇ ਚਰਨ ਕਵਲੋਂ ਮੇਂ ਲਾਗੀ ਹੈ॥
Prof. Sahib Singhਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ।ਪਦ ਅਰਥ ਸੰਗਿ = ਨਾਲ। ਮਨਿ = ਮਨ ਵਿਚ। ਸੁਰਿਜਨ = ਗੁਰਮੁਖ ਸੱਜਣ।
SikhNet (Spanish)Mi mente esta enamorada de los Pies de Loto del Señor, he encontrado al Bendito Guru, al Ser Heroico,
ਨਾਨਕ ਅਨਦ ਕਰੇ ਹਰਿ ਜਪਿ ਜਪਿ; ਸਗਲੇ ਰੋਗ ਨਿਵਾਰੇ ॥੨॥੧੦॥੧੫॥
naanak anad kare har jap jap; sagale rog nivaare |2|10|15| Ang 715
Sant Singh KhalsaNanak celebrates in bliss; chanting and meditating on the Lord, all sickness has been cured. ||2||10||15||
Manmohan SinghRemembering and ever remembering the Lord, Nanak makes merry and all his aliments are over.
Manmohan Singh (Punjabi)ਸਾਹਿਬ ਨੂੰ ਸਿਮਰ, ਸਿਮਰ ਕੇ ਨਾਨਕ ਅਨੰਦ ਮਾਣਦਾ ਹੈ ਅਤੇ ਉਸ ਦੇ ਸਾਰੇ ਦੁੱਖੜੇ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਆਪ ਕੋ ਮਨ ਤਨ ਸੇ ਜਪ ਕਰ ਹਮ ਨੇ ਅਨੰਦ ਕਰੇ ਹੈਂ ਔ ਸੰਪੂਰਨ ਰੋਗ ਨਿਵਾਰੇ ਹੈਂ॥੨॥੧੦॥੧੫॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ॥੨॥੧੦॥੧੫॥ਪਦ ਅਰਥ ਕਰੇ = ਕਰਦਾ ਹੈ। ਜਪਿ = ਜਪ ਕੇ। ਸਗਲੇ = ਸਾਰੇ। ਨਿਵਾਰੇ = ਦੂਰ ਕਰ ਲੈਂਦਾ ਹੈ ॥੨॥੧੦॥੧੫॥
SikhNet (Spanish)al Santo, y contemplando el Naam, el Nombre del Señor, vivo en Dicha. Todos mis sufrimientos han desaparecido. (2-10-15)