ੴ

ਸਿੱਖਬਾਣੀ · SikhBani

Ang 714

Sri Guru Granth Sahib · Raag Todee · 6 shabads, 37 lines
Translations
Shabad Guru Arjan Dev Ji Raag Todee continued from Ang 713

ਜੋ ਮਾਗਹਿ ਸੋਈ ਸੋਈ ਪਾਵਹਿ; ਸੇਵਿ ਹਰਿ ਕੇ ਚਰਣ ਰਸਾਇਣ ॥

jo maageh soee soee paaveh; sev har ke charan rasaaein |

Sant Singh KhalsaWhatever I ask for, I receive; I serve at the Lord's feet, the source of nectar.
Manmohan SinghWhatever thou askest, that, that all, thou shalt obtain by serving the Lord's feet, the Abode of delight.
Manmohan Singh (Punjabi)ਖੁਸ਼ੀ ਦੇ ਘਰ, ਸੁਆਮੀ ਦੇ ਚਰਨਾਂ ਦੀ ਘਾਲ ਕਮਾਉਣ ਦੁਆਰਾ ਜਿਹੜਾ ਕੁੱਛ ਤੂੰ ਮੰਗਦਾ ਹੈ, ਉਹੀ ਉਹੀ ਕੁੱਛ ਤੂੰ ਪਾ ਲਵੇਗਾਂ।
Fareedkot Teekaਵਹੁ ਸੰਤ ਜਨ ਤਿਸ ਹਰੀ ਕੇ (ਰਸਾਇਣ) ਰਸੋਂ ਕੇ ਘਰ ਚਰਣੋਂ ਕੌ ਸੇਵ ਕਰ ਕੇ ਜੋ ਮਾਂਗਤੇ ਹੈਂ ਸੋਈ ਸੋਈ ਪਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵ ਕੇ (ਮਨੁੱਖ) ਜੋ ਕੁਝ (ਉਸ ਦੇ ਦਰ ਤੋਂ) ਮੰਗਦੇ ਹਨ, ਉਹੀ ਕੁਝ ਪ੍ਰਾਪਤ ਕਰ ਲੈਂਦੇ ਹਨ,

ਪਦ ਅਰਥ ਮਾਗਹਿ = (ਜੀਵ) ਮੰਗਦੇ ਹਨ। ਸੇਵਿ = ਸੇਵ ਕੇ। ਰਸਾਇਣ = ਸਾਰੇ ਰਸਾਂ ਦਾ ਘਰ।

SikhNet (Spanish)Logro lo que busco cuando sirvo a los Pies del Señor, la Fuente del Néctar.

ਜਨਮ ਮਰਣ ਦੁਹਹੂ ਤੇ ਛੂਟਹਿ; ਭਵਜਲੁ ਜਗਤੁ ਤਰਾਇਣ ॥੧॥

janam maran duhahoo te chhootteh; bhavajal jagat taraaein |1|

Sant Singh KhalsaI am released from the bondage of birth and death, and so I cross over the terrifying world-ocean. ||1||
Manmohan SinghThou shalt be free both from birth and death and shalt cross the terrible world ocean.
Manmohan Singh (Punjabi)ਤੂੰ ਜੰਮਣ ਤੇ ਮਰਨ ਦੋਨਾਂ ਤੋਂ ਖਲਾਸੀ ਪਾ ਜਾਵੇਗਾ, ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਵੰਝੇਗਾ।
Fareedkot Teekaਜਨਮ ਔ ਮਰਣ ਰੂਪ ਦੋਨੋਂ ਦੁਖੋਂ ਸੇ ਛੂਟ ਜਾਤੇ ਹੈਂ, ਇਹ ਜਗਤ ਜੋ ਭੈ ਕੇ ਜਲ ਕਾ ਸਮੁੰਦਰ ਹੈ ਤਿਸ ਤੇ ਵਹੁ (ਤਰਾਇਣ) ਤਰ ਗਏ ਹੈਂ ਵਾ ਤਰਣ ਵਾਲੇ ਹੈਂ॥੧॥
Prof. Sahib Singh(ਨਿਰਾ ਇਹੀ ਨਹੀਂ, ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ) ਜਨਮ ਅਤੇ ਮੌਤ ਦੋਹਾਂ ਤੋਂ ਬਚ ਜਾਂਦੇ ਹਨ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੧॥

ਪਦ ਅਰਥ ਤੇ = ਤੋਂ। ਛੂਟਹਿ = ਬਚ ਜਾਂਦੇ ਹਨ। ਭਵਜਲੁ = ਸੰਸਾਰ-ਸਮੁੰਦਰ ॥੧॥

SikhNet (Spanish)Mi atadura a nacimientos y muertes es removida y cruzo triunfante y con júbilo el mar de las existencias materiales.(1)

ਖੋਜਤ ਖੋਜਤ ਤਤੁ ਬੀਚਾਰਿਓ; ਦਾਸ ਗੋਵਿੰਦ ਪਰਾਇਣ ॥

khojat khojat tat beechaario; daas govind paraaein |

Sant Singh KhalsaSearching and seeking, I have come to understand the essence of reality; the slave of the Lord of the Universe is dedicated to Him.
Manmohan SinghSearching and searching, I have ascertained this reality that Lord's slave is dedicated unto Him.
Manmohan Singh (Punjabi)ਭਾਲ ਭਾਲ ਕੇ ਮੈਂ ਇਹ ਅਸਲੀਅਤ ਨਿਰਣੇ ਕੀਤੀ ਹੈ ਕਿ ਸੁਆਮੀ ਦਾ ਗੋਲਾ ਉਸ ਦੇ ਸਮਰਪਨਹ ਹੋਇਆ ਹੋਇਆ ਹੁੰਦਾ ਹੈ।
Fareedkot Teekaਖੋਜਤਿਆਂ ਖੋਜਤਿਆਂ ਅਰਥਾਤ ਵਿਚਾਰ ਕਰਤਿਆਂ ਹੋਇਆਂ ਤਿਨ ਹਰੀ ਕੇ ਦਾਸੋਂ ਨੇ ਇਹ (ਤਤੁ) ਸਿਧਾਂਤ ਵੀਚਾਰਿਆ ਹੈ ਕਿ ਗੋਬਿੰਦ ਭਜਨ ਕੇ ਪਰਾਇਣ ਰਹਿਨਾ ਭਲਾ ਹੈ, ਭਾਵ ਸੇ ਸਦਾ ਭਜਨ ਮੇਂ ਤਤਪਰ ਰਹਿਤੇ ਹੈਂ॥
Prof. Sahib Singhਹੇ ਭਾਈ! ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ, ਅਤੇ ਪ੍ਰਭੂ ਦੇ ਹੀ ਆਸਰੇ ਰਹਿੰਦੇ ਹਨ।

ਪਦ ਅਰਥ ਤਤੁ = ਅਸਲੀਅਤ, ਅਸਲ ਸਿੱਟਾ। ਪਰਾਇਣ = ਆਸਰੇ।

SikhNet (Spanish)Escudriñando la naturaleza de las cosas, encontré que el Sirviente del Señor vive sólo en Su Refugio.

ਅਬਿਨਾਸੀ ਖੇਮ ਚਾਹਹਿ ਜੇ ਨਾਨਕ; ਸਦਾ ਸਿਮਰਿ ਨਾਰਾਇਣ ॥੨॥੫॥੧੦॥

abinaasee khem chaaheh je naanak; sadaa simar naaraaein |2|5|10|

Sant Singh KhalsaIf you desire eternal bliss, O Nanak, ever remember the Lord in meditation. ||2||5||10||
Manmohan SinghO Nanak, if thou desirest eternal bliss, remember thou ever the Omnipresent Lord.
Manmohan Singh (Punjabi)ਹੇ ਨਾਨਕ! ਜੇਕਰ ਤੂੰ ਸਦੀਵੀ ਖੁਸ਼ੀ ਲੋੜਦਾ ਹੈ। ਤਾਂ ਤੂੰ ਹਮੇਸ਼ਾਂ ਹੀ ਸਰਬ-ਵਿਆਪਕ ਸੁਆਮੀ ਦਾ ਆਰਾਧਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੇਕਰ ਤੂੰ ਅਬਨਾਸ਼ੀ (ਖੇਮ) ਰਖਿਆ ਅਪਨੀ ਚਾਹਤਾ ਹੈਂ ਤੌ ਸਦਾ ਨਰਾਇਣ ਕਾ ਨਾਮ ਹੀ ਸਿਮਰਨ ਕਰ॥੨॥੫॥੧੦॥☬ਜਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਵੱਡੇ ਭ੍ਰਾਤਾ ਪ੍ਰਿਥੀ ਚੰਦ ਕਾ ਸਹਾਈ ਹੋ ਕਰ ਸੁਲਹੀ ਪਠਾਣ ਵਿਰੋਧ ਕਰ ਕੇ ਆਇਆ, ਤਬ ਵਹੁ ਰਸਤੇ ਮੇਂ ਕੋਠੇ ਨਾਮ ਗ੍ਰਾਮ ਵਿਖੇ ਆਵੇ ਬੀਚ ਜਲ ਕਰ ਕੇ ਮ੍ਰਿਤੂ ਹੂਆ। ਤਿਸ ਕਾ ਨਾਸ ਹੋਣਾ ਸੁਣ ਕਰ ਤਿਸ ਪ੍ਰਥਾਇ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜੇ ਤੂੰ ਕਦੇ ਨਾਹ ਮੁੱਕਣ ਵਾਲਾ ਸੁਖ ਲੋੜਦਾ ਹੈਂ, ਤਾਂ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ॥੨॥੫॥੧੦॥

ਪਦ ਅਰਥ ਅਬਿਨਾਸੀ ਖੇਮ = ਕਦੇ ਨਾਸ ਨਾਹ ਹੋਣ ਵਾਲਾ ਸੁਖ। ਚਾਹਹਿ = ਤੂੰ ਚਾਹੁੰਦਾ ਹੈਂ ॥੨॥੫॥੧੦॥

SikhNet (Spanish)Oh, dice Nanak, si buscas el Éxtasis Eterno, vive siempre en tu Dios. (2-5-10)

Open this shabad (7 lines, Angs 713-714) →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਨਿੰਦਕੁ; ਗੁਰ ਕਿਰਪਾ ਤੇ ਹਾਟਿਓ ॥

nindak; gur kirapaa te haattio |

Sant Singh KhalsaThe slanderer, by Guru's Grace, has been turned away.
Manmohan SinghBy Guru's g race, the slanderer has been worded off.
Manmohan Singh (Punjabi)ਗੁਰ ਦੀ ਰਹਿਮਤ ਸਦਕਾ, ਨਿੰਦਿਆਂ ਕਰਨ ਵਾਲਾ ਦੂਰ ਹਟਾ ਦਿੱਤਾ ਗਿਆ ਹੈ।
Fareedkot Teekaਹੇ ਭਾਈ! ਸ੍ਰੀ ਗੁਰੂ ਨਾਨਕ ਦੇਵ ਜੀ ਕੀ ਕਿਰਪਾ ਸੇ ਨਿੰਦਕ ਹਟ ਗਿਆ ਅਰਥਾਤ ਦੂਰ ਭਇਆ ਹੈ॥
Prof. Sahib Singhਹੇ ਭਾਈ! ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ।

ਪਦ ਅਰਥ ਤੇ = ਤੋਂ, ਨਾਲ। ਗੁਰ ਕਿਰਪਾ ਤੇ = ਗੁਰੂ ਦੀ ਕਿਰਪਾ ਨਾਲ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਹਾਟਿਓ = ਹਟ ਜਾਂਦਾ ਹੈ, (ਨਿੰਦਾ ਕਰਨ ਦੀ ਵਾਦੀ ਤੋਂ) ਹਟ ਜਾਂਦਾ ਹੈ।

SikhNet (Spanish)Por la Gracia del Guru mi calumniador ha desistido de sus intentos;

ਪਾਰਬ੍ਰਹਮ ਪ੍ਰਭ ਭਏ ਦਇਆਲਾ; ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥

paarabraham prabh bhe deaalaa; siv kai baan sir kaattio |1| rahaau |

Sant Singh KhalsaThe Supreme Lord God has become merciful; with Shiva's arrow, He shot his head off. ||1||Pause||
Manmohan SinghSupreme Lord, the Master, become merciful and He tore his head with Shiva's arrow. Pause.
Manmohan Singh (Punjabi)ਸ਼੍ਰੋਮਣੀ ਸੁਆਮੀ, ਮਾਲਕ, ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਸ਼ਿਵਜੀ ਦੇ ਤੀਰ ਨਾਲ ਉਸ ਦਾ ਸਿਰ ਕੱਟ ਸੁੱਟਿਆ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਪ੍ਰਭੂ ਹਮਾਰੇ ਪਰ ਦਿਆਲ ਭਏ ਹੈਂ, ਤਿਸੀ ਤੇ ਤਿਸ ਕੀ ਤਲਵਾਰ ਹੀ ਸ਼ਿਵ ਕਾ ਬਾਣ ਤ੍ਰਿਸੂਲ ਹੋ ਗਿਆ; ਵਾ ਹਮ ਨੇ ਜੋ (ਸਿਵ) ਸਾਂਤੀ ਧਾਰੀ ਥੀ ਤਿਸੀ ਬਾਣ ਨੇ ਤਿਸ ਕਾ ਸਿਰ ਕਾਟ ਦੀਆ ਹੈ॥੧॥ ਰਹਾਉ ॥
Prof. Sahib Singh(ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਕੈ ਬਾਣਿ = ਦੇ ਬਾਣ ਨਾਲ। ਸਿਵ ਕੈ ਬਾਣਿ = ਕੱਲਿਆਣ-ਸਰੂਪ ਪ੍ਰਭੂ ਦੇ ਨਾਮ-ਤੀਰ ਨਾਲ। ਸਿਰੁ = ਅਹੰਕਾਰ। ਕਾਟਿਓ = ਕੱਟ ਦੇਂਦਾ ਹੈ ॥੧॥ ਰਹਾਉ ॥

SikhNet (Spanish)el Señor Trascendente le ha atravesado la cabeza con la flecha de Shiva (1-Pausa)

ਕਾਲੁ ਜਾਲੁ ਜਮੁ. ਜੋਹਿ ਨ ਸਾਕੈ; ਸਚ ਕਾ ਪੰਥਾ ਥਾਟਿਓ ॥

kaal jaal jam. johi na saakai; sach kaa panthaa thaattio |

Sant Singh KhalsaDeath, and the noose of death, cannot see me; I have adopted the Path of Truth.
Manmohan SinghDeath and death's noose can stare me not, as I have owned the path of truth.
Manmohan Singh (Punjabi)ਮੌਤ ਅਤੇ ਮੌਤ ਦੀ ਫਾਹੀ ਮੈਨੂੰ ਤੱਕਾ ਨਹੀਂ ਸਕਦੀ; ਕਿਉਂਕਿ ਮੈਂ ਸੱਚ ਦਾ ਮਾਰਗ ਪੱਕੇ ਤੌਰ ਤੇ ਅਪਣਾ ਲਿਆ ਹੈ।
Fareedkot Teekaਸਰਬ ਜੀਵੋਂ ਕਾ ਕਾਲ ਕਰਨੇਹਾਰਾ ਜੋ ਜਮ ਹੈ, ਸੋ ਜਾਲ ਆਦੀ ਸ਼ਸਤ੍ਰ ਲੇ ਕਰ ਹਮਾਰੀ ਤਰਫ (ਜੋਹਿ) ਦੇਖ ਨਹੀਂ ਸਕਤਾ ਹੈ, ਕਿਉਂਕਿ ਸਚੇ ਪਰਮੇਸਰ ਕਾ ਰਸਤਾ ਹਮ ਨੇ (ਥਾਟਿਓ), ਭਾਵ ਸੇ ਭਗਤੀ ਮਾਰਗ ਮੇਂ ਚਲਤੇ ਹੈਂ ਔਰੋਂ ਕੋ ਚਲਾਵਤੇ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ।

ਪਦ ਅਰਥ ਕਾਲ = ਆਤਮਕ ਮੌਤ। ਜਾਲੁ = (ਮਾਇਆ ਦਾ) ਜਾਲ। ਜਮੁ = ਮੌਤ (ਦਾ ਡਰ)। ਜੋਹਿ ਨ ਸਾਕੈ = ਤੱਕ ਭੀ ਨਹੀਂ ਸਕਦਾ। ਸਚ ਕਾ ਪੰਥਾ = ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ। ਪੰਥਾ = ਰਸਤਾ। ਥਾਟਿਓ = ਮੱਲ ਲੈਂਦਾ ਹੈ।

SikhNet (Spanish)Ni el mensajero del tiempo ni de la muerte pueden mantenerme en sus garras,

ਖਾਤ ਖਰਚਤ. ਕਿਛੁ ਨਿਖੁਟਤ ਨਾਹੀ; ਰਾਮ ਰਤਨੁ ਧਨੁ ਖਾਟਿਓ ॥੧॥

khaat kharachat. kichh nikhuttat naahee; raam ratan dhan khaattio |1|

Sant Singh KhalsaI have earned the wealth, the jewel of the Lord's Name; eating and spending, it is never used up. ||1||
Manmohan SinghThe jewel of the Lord's Name, I have earned as my wealth which exhausts not by eating and spending.
Manmohan Singh (Punjabi)ਸਾਹਿਬ ਦੇ ਨਾਮ ਦਾ ਜਵੇਹਰ ਮੈਂ ਆਪਣੀ ਦੌਲਤ ਵੱਜੋ ਕਮਾਇਆ ਹੈ, ਜੋ ਖਾਣ ਤੇ ਖਰਚਣ ਨਾਲ ਮੁਕਦੀ ਨਹੀਂ।
Fareedkot Teekaਜੋ ਖਾਤਿਆਂ ਖਰਚਤਿਆਂ ਹੋਇਆਂ ਕਛ ਨਿਖੁਟਤਾ ਨਹੀਂ ਹੈ, ਸੋ ਰਾਮ ਨਾਮ ਰਤਨ ਰੂਪ ਧਨ ਹਮ ਨੇ ਖਟਿਆ ਹੈ॥੧ ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ ॥੧॥

ਪਦ ਅਰਥ ਖਾਤ = ਖਾਂਦਿਆਂ। ਖਰਚਤ = ਹੋਰਨਾਂ ਨੂੰ ਵੰਡਦਿਆਂ ॥੧॥

SikhNet (Spanish)pues he establecido en mi ser el Sendero de la Verdad y mientras más gasto del Tesoro del Nombre del Señor, más tengo. (1)

ਭਸਮਾ ਭੂਤ ਹੋਆ ਖਿਨ ਭੀਤਰਿ; ਅਪਨਾ ਕੀਆ ਪਾਇਆ ॥

bhasamaa bhoot hoaa khin bheetar; apanaa keea paaeaa |

Sant Singh KhalsaIn an instant, the slanderer was reduced to ashes; he received the rewards of his own actions.
Manmohan SinghIn an instant the slanderer got reduced to ashes, and thus obtained the fruit of his action.
Manmohan Singh (Punjabi)ਇਕ ਮੁਹਤ ਵਿੱਚ ਦੂਸ਼ਣ ਲਾਉਣ ਵਾਲਾ ਸੁਆਹ ਹੋ ਗਿਆ ਅਤੇ ਇਸ ਤਰ੍ਹਾਂ ਉਸ ਨੇ ਆਪਣੇ ਕਰਮਾਂ ਦਾ ਫਲ ਪਾ ਲਿਆ ਹੈ।
Fareedkot Teekaਇਸੀ ਤੇ ਵਹੁ ਹਮਾਰਾ ਦੋਖੀ ਖਿਨ ਬੀਚ ਭਸਮ (ਭੂਤ) ਰੂਪ ਹੋ ਗਇਆ ਹੈ, ਕਿਉਂਕਿ ਤਿਸ ਨੇ ਆਪਨਾ ਕੀਆ ਹੂਆ ਜੋ ਕਰਮ ਥਾ ਤਿਸ ਕਾ ਫਲ੍ਹ ਪਾਇਆ ਹੈ॥
Prof. Sahib Singhਹੇ ਭਾਈ! (ਜਿਸ ਨਿੰਦਾ-ਸੁਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ) ਦੁੱਖੀ ਹੁੰਦਾ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ।

ਪਦ ਅਰਥ ਭਸਮਾਭੂਤ ਹੋਆ = ਸੁਆਹ ਹੋ ਜਾਂਦਾ ਹੈ, ਨਾਮ-ਨਿਸ਼ਾਨ ਮਿਟ ਜਾਂਦਾ ਹੈ। ਅਪਨਾ ਕੀਆ ਪਾਇਆ = (ਜਿਸ ਨਿੰਦਾ-ਸੁਭਾਉ ਦੇ ਕਾਰਨ) ਆਪਣਾ ਕੀਤਾ ਪਾਂਦਾ ਸੀ, ਦੁਖੀ ਹੁੰਦਾ ਰਹਿੰਦਾ ਸੀ।

SikhNet (Spanish)Quien calumnia, es reducido a cenizas y cosecha sólo lo que sembró.

ਆਗਮ ਨਿਗਮੁ ਕਹੈ ਜਨੁ ਨਾਨਕੁ; ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥

aagam nigam kahai jan naanak; sabh dekhai lok sabaaeaa |2|6|11|

Sant Singh KhalsaServant Nanak speaks the truth of the scriptures; the whole world is witness to it. ||2||6||11||
Manmohan SinghSlave Nanak tells the hidden thing, and the whole wide world sees it.
Manmohan Singh (Punjabi)ਦਾਸ ਨਾਨਕ ਗੈਬੀ ਗੱਲ ਆਖਦਾ ਹੈ, ਅਤੇ ਸਾਰਾ, ਵਿਆਪਕ ਸੰਸਾਰ ਇਸ ਨੂੰ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਪੂਰਨ (ਆਗਮੁ) ਸ਼ਾਸਤ੍ਰ ਅਰ (ਨਿਗਮ) ਵੇਦ ਭੀ ਐਸੇ ਹੀ ਕਹਤੇ ਹੈਂ ਔਰ ਸੰਪੂਰਨ ਲੋਕ ਭੀ ਕਰਮ ਗਤੀਕੇ ਭੀਤਰ ਆਏ ਕੋ ਵਾ ਨਿਰਵੈਰ ਸਤਿਗੁਰੋਂ ਕੇ ਸਾਥ ਵੈਰ ਕਰਨੇਹਾਰੇ ਕੀ ਦੁਰਗਤੀ ਕੋ ਦੇਖਤੇ ਹੈਂ॥੨॥੬॥੧੧॥
Prof. Sahib Singh(ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ ॥੨॥੬॥੧੧॥

ਪਦ ਅਰਥ ਆਗਮ ਨਿਗਮੁ = ਰੱਬੀ ਅਗੰਮੀ ਖੇਡ। ਸਬਾਇਆ = ਸਾਰਾ ॥੨॥੬॥੧੧॥

SikhNet (Spanish)Nanak dice la Verdad; véanlo ustedes mismos.(2-6-11)

Open this shabad →

Shabad Guru Arjan Dev Ji Raag Todee

ਟੋਡੀ ਮਃ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਕਿਰਪਨ ਤਨ ਮਨ; ਕਿਲਵਿਖ ਭਰੇ ॥

kirapan tan man; kilavikh bhare |

Sant Singh KhalsaO miser, your body and mind are full of sin.
Manmohan SinghO miser, thy body and mind are filled with sin.
Manmohan Singh (Punjabi)ਹੇ ਕੰਜੂਸ! ਤੇਰੀ ਦੇਹ ਤੇ ਦਿਲ ਪਾਪ ਨਾਲ ਭਰੇ ਪਏ ਹਨ।
Fareedkot Teekaਹੇ (ਕਿਰਪਨ) ਦੀਨ! ਵਾ ਕ੍ਰਿਪਨ ਜੀਵ ਤੇਰੇ ਤਨ ਮਨ ਪਾਪੋਂ ਕਰ ਕੇ ਭਰੇ ਹੂਏ ਹੈਂ॥
Prof. Sahib Singhਹੇ ਸ਼ੂਮ! (ਸੁਆਸਾਂ ਦੀ ਪੂੰਜੀ ਸਿਮਰਨ ਵਾਲੇ ਪਾਸੇ ਨਾਹ ਖ਼ਰਚਣ ਦੇ ਕਾਰਨ ਤੇਰਾ) ਮਨ ਤੇ ਸਰੀਰ ਪਾਪਾਂ ਨਾਲ ਭਰੇ ਪਏ ਹਨ।

ਪਦ ਅਰਥ ਕਿਰਪਨ = ਹੇ ਸ਼ੂਮ! (ਉਹ ਮਨੁੱਖ ਜੋ ਆਪਣੇ ਸੁਆਸਾਂ ਦੀ ਪੂੰਜੀ ਨੂੰ ਕਦੇ ਭੀ ਸਿਮਰਨ ਵਾਲੇ ਪਾਸੇ ਨਹੀਂ ਖ਼ਰਚ ਕਰਦਾ)। ਕਿਲਵਿਖ = ਪਾਪ।

SikhNet (Spanish)Oh miserable, tu cuerpo y tu mente están llenos de cochambre.

ਸਾਧਸੰਗਿ ਭਜਨੁ ਕਰਿ ਸੁਆਮੀ; ਢਾਕਨ ਕਉ ਇਕੁ ਹਰੇ ॥੧॥ ਰਹਾਉ ॥

saadhasang bhajan kar suaamee; dtaakan kau ik hare |1| rahaau |

Sant Singh KhalsaIn the Saadh Sangat, the Company of the Holy, vibrate, meditate on the Lord and Master; He alone can cover your sins. ||1||Pause||
Manmohan SinghIn the society of saints, remember Thou the Lord. God alone can cover thy sins. Pause.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਸਾਹਿਬ ਦਾ ਸਿਮਰਨ ਕਰ। ਕੇਵਲ ਵਾਹਿਗੁਰੂ ਹੀ ਤੇਰੇ ਪਾਪਾ ਕੱਜ ਸਕਦਾ ਹੈ ਠਹਿਰਾਉ।
Fareedkot Teekaਸੰਤੋਂ ਕੇ ਸੰਗ ਮੇਂ ਮਿਲ ਕਰ ਕੇ ਸ੍ਵਾਮੀ ਕਾ ਭਜਨ ਕਰ, ਕਿਉਂਕਿ ਤਿਨ ਪਾਪੋਂ ਕੇ ਢਾਕਣੇ ਕੋ ਏਕ ਹਰੀ ਹੀ ਸਮਰਥ ਹੈ॥੧॥ ਰਹਾਉ ॥
Prof. Sahib Singhਹੇ ਸ਼ੂਮ! ਸਾਧ ਸੰਗਤਿ ਵਿਚ ਟਿਕ ਕੇ ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ। ਸਿਰਫ਼ ਉਹ ਪ੍ਰਭੂ ਹੀ ਇਹਨਾਂ ਪਾਪਾਂ ਉਤੇ ਪਰਦਾ ਪਾਣ ਦੇ ਸਮਰਥ ਹੈ ॥੧॥ ਰਹਾਉ ॥

ਪਦ ਅਰਥ ਹਰੇ = ਹਰੀ ॥੧॥ ਰਹਾਉ ॥

SikhNet (Spanish)Contempla a tu Maestro en la Sociedad de los Santos, pues Él, Tu Señor es el Único que puede cubrir tu vergüenza. (1-Pausa)

ਅਨਿਕ ਛਿਦ੍ਰ. ਬੋਹਿਥ ਕੇ ਛੁਟਕਤ; ਥਾਮ. ਨ ਜਾਹੀ ਕਰੇ ॥

anik chhidr. bohith ke chhuttakat; thaam. na jaahee kare |

Sant Singh KhalsaWhen many holes appear in your boat, you cannot plug them with your hands.
Manmohan SinghWhen many holes occur in the ship, they cannot be plugged with hands.
Manmohan Singh (Punjabi)ਜਦ ਜਹਾਜ ਵਿੱਚ ਬਹੁਤ ਸਾਰੀਆਂ ਮੋਰੀਆਂ ਪੈ ਜਾਣ, ਤਾਂ ਉਹ ਹੱਥਾਂ ਨਾਲ ਬੰਦ ਨਹੀਂ ਹੋ ਸਕਦੀਆਂ।
Fareedkot Teekaਜੈਸੇ ਜਹਾਜ ਕੇ ਅਨੇਕ (ਛਿਦ੍ਰ) ਛੂਟਤੇ ਹੋਵੈਂ, ਤਿਨ ਕਾ ਹਾਥੋਂ ਸੇ (ਥਾਮ) ਰੋਕਣਾ ਕਰਿਆ ਨਹੀਂ ਜਾਤਾ ਹੈ, ਭਾਵ ਸੇ ਤਿਸ ਪਾਣੀ ਪੜਨੇ ਸੇ ਡੂਬੇਹੀਗਾ॥
Prof. Sahib Singhਹੇ ਸ਼ੂਮ! (ਸਿਮਰਨ ਤੋਂ ਸੁੰਞਾ ਰਹਿਣ ਦੇ ਕਾਰਨ ਤੇਰੇ ਸਰੀਰ-) ਜਹਾਜ਼ ਵਿਚ ਅਨੇਕਾਂ ਛੇਕ ਪੈ ਗਏ ਹਨ, (ਸਿਮਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ) ਇਹ ਛੇਕ ਬੰਦ ਨਹੀਂ ਕੀਤੇ ਜਾ ਸਕਦੇ।

ਪਦ ਅਰਥ ਛਿਦ੍ਰ = ਛੇਕ। ਬੋਹਿਬ = ਜਹਾਜ਼। ਥਾਮ ਨ ਕਰੇ ਜਾਹੀ = ਥੰਮੇ ਨਹੀਂ ਜਾ ਸਕਦੇ।

SikhNet (Spanish)Si tu barca está llena de agujeros, ¿cómo vas a evitar que se hunda en el agua?

ਜਿਸ ਕਾ ਬੋਹਿਥੁ. ਤਿਸੁ ਆਰਾਧੇ; ਖੋਟੇ ਸੰਗਿ ਖਰੇ ॥੧॥

jis kaa bohith. tis aaraadhe; khotte sang khare |1|

Sant Singh KhalsaWorship and adore the One, to whom your boat belongs; He saves the counterfeit along with the genuine. ||1||
Manmohan SinghContemplate thou on Him to whom the ship belong, and through whose grace the counterfeit also cross over with the genuine.
Manmohan Singh (Punjabi)ਤੂੰ ਉਸ ਦਾ ਸਿਮਰਨ ਕਰ ਜਿਸ ਦੀ ਮਲਕੀਅਤ ਜਹਾਜ ਹੈ, ਜਿਸ ਦੀ ਸੰਗਤ ਅੰਦਰ ਖੱਟੇ ਭੀ ਖਰਿਆਂ ਨਾਲ ਤਰ ਜਾਂਦੇ ਹਨ।
Fareedkot Teekaਪਰੰਤੂ ਜਿਸ ਕਾ ਜਹਾਜ ਹੈ ਤਿਸ ਮਲਾਹ ਕੋ ਜਬ ਅਰਾਧੇ ਤਬ ਵਹੁ ਖੋਟੇ ਖਰੇ ਸਭ ਕੋ ਏਕ ਸੰਗ ਹੀ ਤਾਰ ਲੇਤਾ ਹੈ, ਤੈਸੇ ਸਰੀਰ ਮੇਂ ਜੋ ਅਨੇਕ ਵਿਕਾਰ ਹੈਂ, ਸੋ ਬਲ ਕਰ ਰੋਕੇ ਜਾਤੇ ਨਹੀਂ ਹੈਂ। ਪਰੰਤੂ ਜਿਸ ਕਾ ਸਰੀਰ ਦੀਆ ਹੂਆ ਹੈ ਤਿਸ ਵਾਹਿਗੁਰੂ ਕੀ ਇਹ ਜੀਵ ਅਰਾਧਨਾ ਕਰੇ, ਤਬ ਖੋਟਿਓਂ ਕੋ ਭੀ ਵਹੁ ਖਰਿਓਂ ਸਾਥ ਮਿਲਾਇ ਕਰ ਕੇ ਤਾਰ ਲੇਤਾ ਹੈ॥੧॥
Prof. Sahib Singhਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ (ਸਰੀਰ) ਜਹਾਜ਼ ਹੈ, ਉਸ ਦੀ ਆਰਾਧਨਾ ਕਰਿਆ ਕਰ। ਉਸ ਦੀ ਸੰਗਤਿ ਵਿਚ ਖੋਟੇ (ਹੋ ਚੁਕੇ ਗਿਆਨ-ਇੰਦ੍ਰੇ) ਖਰੇ ਹੋ ਜਾਣਗੇ ॥੧॥

ਪਦ ਅਰਥ ਜਿਸ ਕਾ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਆਰਾਧੇ = ਆਰਾਧਿ। ਸੰਗਿ = ਨਾਲ ॥੧॥

SikhNet (Spanish)Contempla entonces al Uno, a Él pertenece el barco, y por Él los malvados son llevados a través junto con los Santos. (1)

ਗਲੀ. ਸੈਲ ਉਠਾਵਤ ਚਾਹੈ; ਓਇ. ਊਹਾ ਹੀ ਹੈ ਧਰੇ ॥

galee. sail utthaavat chaahai; oe. aoohaa hee hai dhare |

Sant Singh KhalsaPeople want to lift up the mountain with mere words, but it just stays there.
Manmohan SinghMan wants to lift a mountain with words, but that remains stationed at that very place.
Manmohan Singh (Punjabi)ਬੰਦਾ ਗੱਲੀ ਬਾਤੀ ਪਹਾੜ ਨੂੰ ਚੁੱਕਣਾ ਚਾਹੁੰਦਾ ਹੈ, ਪਰ ਉਹ ਉਥੇ ਹੀ ਟਿਕਿਆ ਰਹਿੰਦਾ ਹੈ, ਜਿਥੇ ਉਹ ਹੈ।
Fareedkot Teekaਜੈਸੇ ਕੋਈ ਪੁਰਸ਼ ਬਾਤੋਂ ਸੇ ਪਹਾੜੋਂ ਕੋ ਉਠਾਯਾ ਚਾਹੇ ਤਬ ਵਹੁ ਊਹਾਂ ਹੀ ਧਰੇ ਰਹਿਤੇ ਹੈਂ, ਤੈਸੇ ਹੀ ਮੁਖ ਕੇ ਗਿਆਨ ਕਰ ਕੇ ਅਗਿਆਨ ਨਵਿਰਤ ਨਹੀਂ ਹੋਤਾ ਹੈ ਧਾਰਨਾ ਸੇ ਬਿਨਾਂ ਜਿਉਂ ਕਾ ਤਿਉਂ ਬਨਾ ਰਹਿਤਾ ਹੈ॥☬ਤਾਂ ਤੇ ਤਿਸ ਵਾਹਿਗੁਰੂ ਕੇ ਆਗੇ ਐਸੇ ਬੇਨਤੀ ਕਰੇ:
Prof. Sahib Singhਪਰ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਪਹਾੜ ਚੁੱਕਣੇ ਚਾਹੁੰਦਾ ਹੈ (ਨਿਰੀਆਂ ਗੱਲਾਂ ਨਾਲ) ਉਹ ਪਹਾੜ ਉੱਥੇ ਦੇ ਉੱਥੇ ਹੀ ਧਰੇ ਰਹਿ ਜਾਂਦੇ ਹਨ।

ਪਦ ਅਰਥ ਗਲੀ = ਗੱਲਾਂ ਨਾਲ। ਸੈਲ = ਪਹਾੜ। ਓਇ = (ਲਫ਼ਜ਼ 'ਉਹ' ਤੋਂ ਬਹੁ-ਵਚਨ)।

SikhNet (Spanish)Si uno quiere levantar una montaña, uno no puede hacerlo, y se queda donde está.

ਜੋਰੁ ਸਕਤਿ ਨਾਨਕ. ਕਿਛੁ ਨਾਹੀ; ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥

jor sakat naanak. kichh naahee; prabh raakhahu saran pare |2|7|12|

Sant Singh KhalsaNanak has no strength or power at all; O God, please protect me - I seek Your Sanctuary. ||2||7||12||
Manmohan SinghO Lord, has no strength and power, O Lord, do Thou preserve him who has sought Thy protection.
Manmohan Singh (Punjabi)ਨਾਨਕ ਦੇ ਪੱਲੇ ਕੋਈ ਸਤਿਆ ਅਤੇ ਤਾਕਤ ਨਹੀਂ ਹੇ ਸਾਹਿਬ! ਤੂੰ ਉਸ ਦੀ ਰੱਖਿਆ ਕਰ, ਜਿਸ ਨੇ ਤੇਰੀ ਪਨਾਹ ਲਈ ਹੈ।
Fareedkot Teekaਹੇ ਅਕਾਲ ਪੁਰਖ! ਹਮਾਰੇ ਮੇਂ ਸਾਧਨੋਂ ਰੂਪ ਜੋਰ ਨਹੀਂ ਔਰ ਕਰਾਮਾਤ ਰੂਪ ਕਿਛੁ ਸ਼ਕਤੀ ਨਹੀਂ ਹੈ। ਹੇ ਪ੍ਰਭੂ! ਹਮ ਤੇਰੀ ਸਰਨ ਪਰੇ ਹੈਂ ਮੇਰੇ ਕੋ ਰਾਖ ਲੀਜੀਏ॥੨॥੭॥੧੨॥☬ਨਾਮ ਕੋ ਸਰਬ ਦੁਖ ਕੀ ਨਿਵਿਰਤੀ ਕੀ ਸਾਧਨਾ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! (ਇਹਨਾਂ ਛਿਦ੍ਰਾਂ ਤੋਂ ਬਚਣ ਵਾਸਤੇ ਅਸਾਂ ਜੀਵਾਂ ਵਿਚ) ਕੋਈ ਜ਼ੋਰ ਨਹੀਂ ਕੋਈ ਤਾਕਤ ਨਹੀਂ। ਅਸੀਂ ਤੇਰੀ ਸਰਨ ਆ ਪਏ ਹਾਂ, ਸਾਨੂੰ ਤੂੰ ਆਪ ਬਚਾ ਲੈ ॥੨॥੭॥੧੨॥

ਪਦ ਅਰਥ ਪ੍ਰਭ = ਹੇ ਪ੍ਰਭੂ! ॥੨॥੭॥੧੨॥

SikhNet (Spanish)Nanak está sin poder ante Ti; oh Señor, sálvalo, pues él busca Tu Refugio. (2-7-12)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਹਰਿ ਕੇ ਚਰਨ ਕਮਲ; ਮਨਿ ਧਿਆਉ ॥

har ke charan kamal; man dhiaau |

Sant Singh KhalsaMeditate on the lotus feet of the Lord within your mind.
Manmohan SinghDwell thou on the Lord's lotus feet in thy mind.
Manmohan Singh (Punjabi)ਤੂੰ ਹਰੀ ਦੇ ਕੰਵਲ ਚਰਨਾਂ ਦਾ ਆਪਣੇ ਚਿੱਤ ਅੰਦਰ ਚਿੰਤਨ ਕਰ।
Fareedkot Teekaਹੇ ਭਾਈ! ਹਰੀ ਕੇ ਚਰਨੋਂ ਕਮਲੋਂ ਕੋ ਮਨ ਮੇਂ ਧਿਆਵਣਾ ਕਰ॥
Prof. Sahib Singhਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ।

ਪਦ ਅਰਥ ਚਰਨ ਕਮਲ = ਕੌਲ ਫੁੱਲ ਵਰਗੇ ਕੋਮਲ ਚਰਨ। ਮਨਿ = ਮਨ ਵਿਚ। ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ।

SikhNet (Spanish)Contempla el Nombre del Señor en la mente,

ਕਾਢਿ ਕੁਠਾਰੁ ਪਿਤ ਬਾਤ ਹੰਤਾ; ਅਉਖਧੁ. ਹਰਿ ਕੋ ਨਾਉ ॥੧॥ ਰਹਾਉ ॥

kaadt kutthaar pit baat hantaa; aaukhadh. har ko naau |1| rahaau |

Sant Singh KhalsaThe Name of the Lord is the medicine; it is like an axe, which destroys the diseases caused by anger and egotism. ||1||Pause||
Manmohan SinghThe medicine of God's Name is said to destroy with an axe the diseases of bile and phlegm. Pause.
Manmohan Singh (Punjabi)ਰੱਬ ਦੇ ਨਾਮ ਦੀ ਦਵਾਈ ਸਫਰਾਂ ਤੇ ਬਲਗਮ ਦੀਆਂ ਬੀਮਾਰੀਆਂ ਨੂੰ ਕੁਹਾੜੇ ਨਾਲ ਨਾਸ ਕਰ ਦੇਣ ਵਾਲੀ ਕਹੀ ਜਾਂਦੀ ਹੈ। ਠਹਿਰਾਉ।
Fareedkot Teekaਹੰਕਾਰ ਰੂਪੀ ਬ੍ਰਿਛ ਕੇ ਕਾਟਣੇ ਕੋ ਹਰੀ ਕਾ ਨਾਮ ਕੁਹਾੜਾ (ਕਾਢਿ) ਕਹੀਤਾ ਹੈ ਅਰੁ ਲੋਭ ਰੂਪੀ ਵਾਤ ਔ ਕ੍ਰੋਧ ਪਿਤ ਹੈ। ਕਾਮ ਰੂਪੀ ਕਫ ਇਸ ਤ੍ਰਿਦੋਖ ਰੋਗ ਕੋ ਕਾਟਣੇ ਅਰਥਾਤ ਦੂਰ ਕਰਨੇਹਾਰਾ ਔਖਧ ਰੂਪੁ ਹਰੀ ਕਾ ਨਾਮੁ ਹੀ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ॥੧॥ ਰਹਾਉ ॥

ਪਦ ਅਰਥ ਕਾਢਿ = ਕੱਢ ਕੇ। ਕੁਠਾਰੁ = ਕੁਹਾੜਾ। ਪਿਤ = ਪਿੱਤ, ਗਰਮੀ, (ਕ੍ਰੋਧ)। ਬਾਤ = ਵਾਈ (ਅਹੰਕਾਰ)। ਅਉਖਧੁ = ਦਵਾਈ। ਕੋ = ਦਾ ॥੧॥ ਰਹਾਉ ॥

SikhNet (Spanish)pues el Nombre del Señor es la Panacea; cura la bilis del enojo y el viento del ego. (1-Pausa)

ਤੀਨੇ ਤਾਪ ਨਿਵਾਰਣਹਾਰਾ; ਦੁਖ ਹੰਤਾ ਸੁਖ ਰਾਸਿ ॥

teene taap nivaaranahaaraa; dukh hantaa sukh raas |

Sant Singh KhalsaThe Lord is the One who removes the three fevers; He is the Destroyer of pain, the warehouse of peace.
Manmohan SinghThe Lord is the Remover of the Three fevers. He is the Destroyer of distress and the stock of peace.
Manmohan Singh (Punjabi)ਸਾਹਿਬ ਤਿੰਨਾਂ ਹੀ ਬੁਖਾਰਾਂ ਨੂੰ ਦੂਰ ਕਰਨਹਾਰ ਹੈ। ਉਹ ਦੁੱਖੜੇ ਨਾਸ ਕਰਨ ਵਾਲਾ ਅਤੇ ਆਰਾਮ ਚੈਨ ਦੀ ਪੂੰਜੀ ਹੈ।
Fareedkot Teekaਪੁਨਾ ਅਧ੍ਯਾਤਮਾਦੀ ਤੀਨੋਂ ਤਾਪੋਂ ਕੋ ਨਿਵਰਤ ਕਰਨੇਹਾਰਾ ਔਰ ਜਨਮ ਮਰਨ ਆਦੀ ਦੁਖੋਂ ਕੇ ਦੂਰ ਕਰਨੇਵਾਰਾ ਸੁਖੋਂ ਕੀ ਰਾਸਿ ਹੈ॥
Prof. Sahib Singhਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ।

ਪਦ ਅਰਥ ਤੀਨੇ ਤਾਪ = ਆਧਿ, ਵਿਆਧਿ, ਉਪਾਧਿ (ਮਾਨਸਕ ਰੋਗ, ਸਰੀਰਕ ਰੋਗ, ਝਗੜੇ ਆਦਿਕ)। ਰਾਸਿ = ਪੂੰਜੀ।

SikhNet (Spanish)Cura las enfermedades del cuerpo, de la providencia y del mundo.

ਤਾ ਕਉ ਬਿਘਨੁ. ਨ ਕੋਊ ਲਾਗੈ; ਜਾ ਕੀ ਪ੍ਰਭ ਆਗੈ ਅਰਦਾਸਿ ॥੧॥

taa kau bighan. na koaoo laagai; jaa kee prabh aagai aradaas |1|

Sant Singh KhalsaNo obstacles block the path of one who prays before God. ||1||
Manmohan SinghNo obstacle befalls him, who prayeth before his Lord.
Manmohan Singh (Punjabi)ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜੋ ਆਪਣੇ ਪ੍ਰਭੂ ਦੇ ਹਜ਼ੂਰ ਪ੍ਰਾਰਥਨਾ ਕਰਦਾ ਹੈ।
Fareedkot Teekaਤਿਸ ਪੁਰਸ਼ ਕੋ ਕੋਈ ਬਿਘਨ ਨਹੀਂ ਲਾਗਤਾ ਹੈ ਜਿਸ ਕੀ ਤਿਸ ਪ੍ਰਭੂ ਕੇ ਆਗੇ ਬੇਨਤੀ ਹੈ॥੧॥
Prof. Sahib Singhਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ ॥੧॥

ਪਦ ਅਰਥ ਤਾ ਕਉ = ਉਸ (ਮਨੁੱਖ) ਨੂੰ। ਬਿਘਨੁ = ਰੁਕਾਵਟ ॥੧॥

SikhNet (Spanish)Destruyendo tu tristeza, te bendice con el Tesoro de Éxtasis; sí, aquél que reza ante su Señor no sufre dolor. (1)

ਸੰਤ ਪ੍ਰਸਾਦਿ ਬੈਦ ਨਾਰਾਇਣ; ਕਰਣ ਕਾਰਣ ਪ੍ਰਭ ਏਕ ॥

sant prasaad baid naaraaein; karan kaaran prabh ek |

Sant Singh KhalsaBy the Grace of the Saints, the Lord has become my physician; God alone is the Doer, the Cause of causes.
Manmohan SinghBy saints' grace, the Primal Being has become my physician. The Lord alone is the Doer of all deeds.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਪ੍ਰਥਮ ਪੁਰਖ ਮੇਰਾ ਹਕੀਮ ਹੋ ਗਿਅ ਹੈ। ਕੇਵਲ ਸੁਆਮੀ ਹੀ ਸਾਰੇ ਕਾਰਜ ਕਰਨ ਵਾਲਾ ਹੈ।
Fareedkot Teekaਏਕ ਕਰਨ ਕਾਰਨ ਪ੍ਰਭੂ ਨਾਰਾਯਣ ਹੀ ਸੰਤ ਕਿਰਪਾ ਤੇ ਹਮਾਰਾ ਵੈਦ ਰੂਪੁ ਦੁਖ ਹਰਤਾ ਹੈ॥
Prof. Sahib Singhਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ। ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬੈਦ = ਹਕੀਮ। ਕਰਣ ਕਾਰਣ = ਜਗਤ ਦਾ ਮੂਲ।

SikhNet (Spanish)Por la Gracia del Santo uno encuentra al Doctor Eterno, Quien es el Hacedor y la Causa.

ਬਾਲ ਬੁਧਿ ਪੂਰਨ ਸੁਖਦਾਤਾ; ਨਾਨਕ ਹਰਿ ਹਰਿ ਟੇਕ ॥੨॥੮॥੧੩॥

baal budh pooran sukhadaataa; naanak har har ttek |2|8|13|

Sant Singh KhalsaHe is the Giver of perfect peace to the innocent-minded people; O Nanak, the Lord, Har, Har, is my support. ||2||8||13||
Manmohan SinghO Nanak, the Lord God is the Giver of perfect peace and support of the child-like, innocently minded persons.
Manmohan Singh (Punjabi)ਹੇ ਨਾਨਕ! ਸੁਆਮੀ ਵਾਹਿਗੁਰੂ ਬੱਚੇ ਵਰਗੀ ਭੋਲੀ ਭਾਲੀ ਮਤ ਵਾਲਿਆ ਪੁਰਸ਼ਾਂ ਨੂੰ ਪੂਰਾ ਆਰਾਮ ਤੇ ਆਸਰਾ ਦੇਣ ਵਾਲਾ ਹੈ।
Fareedkot Teekaਹਮ ਜੈਸੇ ਬਾਲਕ ਬੁਧੀਓਂ ਕੋ ਵਹੀ ਪੂਰਨ ਸੁਖੋਂ ਕਾ ਦਾਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਤੋ ਏਕ ਤਿਸ ਹਰੀ ਕਾ ਹਰਿ ਨਾਮ ਹੀ ਟੇਕ ਹੈ॥੨॥੮॥੧੩॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ ॥੨॥੮॥੧੩॥

ਪਦ ਅਰਥ ਬਾਲ ਬੁਧਿ = ਬਾਲਕਾਂ ਵਾਲੀ ਸਰਲ ਬੁਧਿ ਵਾਲੇ ਮਨੁੱਖ, ਜੇਹੜੇ ਚਤੁਰਾਈ ਛੱਡ ਦੇਂਦੇ ਹਨ। ਟੇਕ = ਆਸਰਾ ॥੨॥੮॥੧੩॥

SikhNet (Spanish)Entrega tu mente, oh dice Nanak, a tu Señor como un niño, pues tu Dios es tu Único Refugio.(2-8-13)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਹਰਿ ਹਰਿ ਨਾਮੁ; ਸਦਾ ਸਦ ਜਾਪਿ ॥

har har naam; sadaa sad jaap |

Sant Singh KhalsaChant the Name of the Lord, Har, Har, forever and ever.
Manmohan SinghEver and at all times, meditate thou on the Lord Master's Name.
Manmohan Singh (Punjabi)ਤੂੰ ਸਦੀਵ, ਅਤੇ ਹਰ ਵੇਲੇ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਹਮ ਨੇ ਹਰੀ ਕੇ ਹਰਿ ਨਾਮ ਕੋ ਹੀ (ਸਦਾ ਸਦ) ਸਰਬ ਸਮੇਂ ਮੇਂ ਜਪਣਾ ਕੀਆ ਹੈ॥
Prof. Sahib Singhਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਸਦ = ਸਦਾ। ਜਾਪਿ = ਜਪਿਆ ਕਰ।

SikhNet (Spanish)Vive siempre en el Nombre de tu Señor y Maestro,

ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ; ਵਸਦੀ ਕੀਨੀ ਆਪਿ ॥੧॥ ਰਹਾਉ ॥

dhaar anugrahu paarabraham suaamee; vasadee keenee aap |1| rahaau |

Sant Singh KhalsaShowering His Kind Mercy, the Supreme Lord God Himself has blessed the town. ||1||Pause||
Manmohan SinghShowing His mercy, the supreme Lord Master has Himself made the town flourish again. Pause.
Manmohan Singh (Punjabi)ਆਪਣੀ ਮਿਹਰ ਕਰ ਕੇ ਸ਼੍ਰੋਮਣੀ ਸਾਹਿਬ, ਮਾਲਕ, ਨੇ ਖੁਦ ਨਗਰੀ ਨੂੰ ਨਵਨੂੰ ਸਿਰਿਓ ਆਬਾਦ ਕਰ ਦਿੱਤਾ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਹਮਾਰੇ ਪ੍ਰਭੂ ਸ੍ਵਾਮੀ ਨੇ ਮੇਰੇ ਪਰ (ਅਨੁਗ੍ਰਹੁ) ਕ੍ਰਿਪਾ ਧਾਰ ਕਰ ਕੇ ਮੇਰੇ ਰਿਦੇ ਮੇਂ ਆਪ ਹੀ ਸ਼ੁਭ ਗੁਣੋਂ ਕੀ ਵਸਤੀ ਕਰ ਦਈ ਹੈ॥੧॥ ਰਹਾਉ ॥
Prof. Sahib Singh(ਜਿਸ ਭੀ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ) ਮਾਲਕ-ਪ੍ਰਭੂ ਨੇ ਆਪਣੀ ਮਿਹਰ ਕਰ ਕੇ (ਉਸ ਦੀ ਸੁੰਞੀ ਪਈ ਹਿਰਦਾ-ਨਗਰੀ ਨੂੰ ਸੋਹਣੇ ਆਤਮਕ ਗੁਣਾਂ ਨਾਲ) ਆਪ ਵਸਾ ਦਿੱਤਾ ॥੧॥ ਰਹਾਉ ॥

ਪਦ ਅਰਥ ਅਨੁਗ੍ਰਹੁ = ਕਿਰਪਾ। ਧਾਰਿ = ਧਾਰ ਕੇ, ਕਰ ਕੇ। ਵਸਦੀ ਕੀਨੀ = ਵਸਾ ਦਿੱਤੀ ॥੧॥ ਰਹਾਉ ॥

SikhNet (Spanish)pues el Señor Trascendente en Su Misericordia ha bendecido tu ciudad. (1-Pausa)

ਜਿਸ ਕੇ ਸੇ. ਫਿਰਿ ਤਿਨ ਹੀ ਸਮੑਾਲੇ; ਬਿਨਸੇ ਸੋਗ ਸੰਤਾਪ ॥

jis ke se. fir tin hee samaale; binase sog santaap |

Sant Singh KhalsaThe One who owns me, has again taken care of me; my sorrow and suffering is past.
Manmohan SinghHe, to whom I belong, has, again, taken care of me, and I am rid of sorrow and suffering.
Manmohan Singh (Punjabi)ਜੀਹਦਾ ਮੈਂ ਹਾਂ, ਉਸ ਨੇ ਮੁੜ ਮੇਰੀ ਸੰਭਾਲ ਕੀਤੀ ਹੈ, ਅਤੇ ਮੈਂ ਗਮਾਂ ਅਤੇ ਦੁੱਖ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਜਿਸ ਕੇ ਹਮ ਦਾਸ ਥੇ ਪੁਨਾ ਤਿਸ ਹਰੀ ਨੇ ਸਮਾਲੇ ਹੈਂ, ਤਿਸੀ ਸੇ ਹਮਾਰੇ ਸੋਕ ਸੰਤਾਪ ਸਰਬ ਦੂਰ ਭਏ ਹੈਂ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਅਸੀਂ ਪੈਦਾ ਕੀਤੇ ਹੋਏ ਹਾਂ, ਉਹ ਪ੍ਰਭੂ (ਉਹਨਾਂ ਮਨੁੱਖਾਂ ਦੀ) ਆਪ ਸੰਭਾਲ ਕਰਦਾ ਹੈ (ਜੇਹੜੇ ਉਸ ਦਾ ਨਾਮ ਜਪਦੇ ਹਨ, ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ।

ਪਦ ਅਰਥ ਜਿਸ ਕੇ = ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਸੇ = ਸਨ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸਮ੍ਹ੍ਹਾਲੇ = ਸੰਭਾਲ ਕੀਤੀ, ਸੰਭਾਲ ਕਰਦਾ ਹੈ। ਸੋਗ = ਚਿੰਤਾ-ਫ਼ਿਕਰ। ਸੰਤਾਪ = ਦੁੱਖ-ਕਲੇਸ਼।

SikhNet (Spanish)Él, a Quien pertenezco, me ha tomado y mis sufrimientos y enfermedades han desaparecido.

ਹਾਥ ਦੇਇ ਰਾਖੇ ਜਨ ਅਪਨੇ; ਹਰਿ ਹੋਏ ਮਾਈ ਬਾਪ ॥੧॥

haath dee raakhe jan apane; har hoe maaee baap |1|

Sant Singh KhalsaHe gave me His hand, and saved me, His humble servant; the Lord is my mother and father. ||1||
Manmohan SinghGiving His hand, the Lord has Himself protected me, His slave, by becoming my mother and father.
Manmohan Singh (Punjabi)ਆਪਣਾ ਹੱਥ ਦੇ ਕੇ, ਸਾਹਿਬ ਨੇ, ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ ਅਤੇ ਖੁਦ ਹੀ ਮੇਰਾ ਮਾਤਾ ਪਿਤਾ ਹੋ ਗਿਆ ਹੈ।
Fareedkot Teekaਹਾਥ ਦੇ ਕਰ ਅਪਨੇ (ਜਨ) ਦਾਸ ਹਰੀ ਨੇ ਮਾਤਾ ਪਿਤਾ ਵਤ ਹੋ ਕਰ ਸੰਸਾਰ ਸੇ ਰਖ ਲੀਏ ਹੈਂ॥੧॥
Prof. Sahib Singhਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕਾਂ ਨੂੰ (ਚਿੰਤਾ-ਫ਼ਿਕਰਾਂ ਤੋਂ ਦੁੱਖਾਂ-ਕਲੇਸ਼ਾਂ ਤੋਂ) ਆਪ ਬਚਾਂਦਾ ਹੈ, ਉਹਨਾਂ ਦਾ ਮਾਂ ਪਿਉ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਦੇਇ = ਦੇ ਕੇ ॥੧॥

SikhNet (Spanish)Él, el Señor, me ha cobijado con Sus Manos y me ha protegido como mi madre y mi padre. (1)

ਜੀਅ ਜੰਤ ਹੋਏ ਮਿਹਰਵਾਨਾ; ਦਯਾ ਧਾਰੀ ਹਰਿ ਨਾਥ ॥

jeea jant hoe miharavaanaa; dayaa dhaaree har naath |

Sant Singh KhalsaAll beings and creatures have become kind to me; my Lord and Master blessed me with His Kind Mercy.
Manmohan SinghGod, the Lord, has showered His benediction and the men and other beings have beings have become kind to me.
Manmohan Singh (Punjabi)ਵਾਹਿਗੁਰੂ ਸੁਆਮੀ, ਨੇ ਮਿਹਰ ਕੀਤੀ ਹੈ ਅਤੇ ਮਨੁੱਖ ਤੇ ਹੋਰ ਜੀਵ ਮੇਰੇ ਉਤੇ ਦਇਆਲੂ ਹੋ ਗਏ ਹਨ।
Fareedkot Teekaਸੂਖਮ ਅਸਥੂਲ ਜੀਵ ਜੰਤ ਸਭ ਹਮਾਰੇ ਪੈ ਮਿਹਰਵਾਨ ਭਏ ਹੈਂ, ਕਿਉਂਕਿ ਹਰੀ ਸਰਬ ਕੇ ਨਾਥ ਨੇ ਮੇਰੇ ਪਰ ਅਪਨੀ ਦਇਆ ਧਾਰੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਉਤੇ ਮਿਹਰ ਕਰਨ ਵਾਲਾ ਹੈ, ਉਹ ਖ਼ਸਮ ਪ੍ਰਭੂ ਸਭਨਾਂ ਉਤੇ ਦਇਆ ਕਰਦਾ ਹੈ।

ਪਦ ਅਰਥ ਜੀਅ ਜੰਤ = ਸਾਰੇ ਹੀ ਜੀਵ।

SikhNet (Spanish)Él es Compasivo con toda Su Creación; es el Señor de Misericordia.

ਨਾਨਕ. ਸਰਨਿ ਪਰੇ ਦੁਖ ਭੰਜਨ; ਜਾ ਕਾ ਬਡ ਪਰਤਾਪ ॥੨॥੯॥੧੪॥

naanak. saran pare dukh bhanjan; jaa kaa badd parataap |2|9|14|

Sant Singh KhalsaNanak seeks the Sanctuary of the Lord, the Destroyer of pain; His glory is so great! ||2||9||14||
Manmohan SinghNanak has sought the protection of the Destroyer of distress of distress, great is who's glory.
Manmohan Singh (Punjabi)ਨਾਨਕ ਨੇ ਦੁੱਖ ਦੂਰ ਕਰਨ ਵਾਲੇ ਦੀ ਟੇਕ ਲਈ ਹੈ। ਵਿਸ਼ਾਲ ਹੈ ਜਿਸ ਦਾ ਤੱਪ ਤੇਜ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦੁਖ ਭੰਜਨ ਕੀ ਹਮ ਸਰਨ ਪਰੇ ਹੈਂ ਜਿਸ ਕਾ ਸਭ ਸੇ ਵੱਡਾ ਪਰਤਾਪ ਹੈ॥੨॥੯॥੧੪॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਰਨ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇ, ਜਿਸ ਦਾ ਤੇਜ-ਪ੍ਰਤਾਪ ਬਹੁਤ ਹੈ ॥੨॥੯॥੧੪॥

ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ ॥੨॥੯॥੧੪॥

SikhNet (Spanish)Maravillosa es la Gloria de Dios, el Destructor de las penas y Nanak busca sólo Su Refugio.(2-9-14)

Open this shabad →

Shabad Guru Arjan Dev Ji Raag Todee continues on Ang 715

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਸ੍ਵਾਮੀ, ਸਰਨਿ ਪਰਿਓ ਦਰਬਾਰੇ ॥

svaamee, saran pario darabaare |

Sant Singh KhalsaO Lord and Master, I seek the Sanctuary of Your Court.
Manmohan SinghO Lord, I seek the refuge of Thy court.
Manmohan Singh (Punjabi)ਹੇ ਸੁਆਮੀ! ਮੈਂ ਤੇਰੀ ਦਰਗਾਹ ਦੀ ਪਨਾਹ ਲੋੜਦਾ ਹਾਂ।
Fareedkot Teekaਹੇ ਸ੍ਵਾਮੀ! ਮੈਂ ਤੇਰੇ ਦਰਬਾਰ ਕੀ ਸਰਨ ਪਰਾ ਹੂੰ॥
Prof. Sahib Singhਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ)।

ਪਦ ਅਰਥ ਸ੍ਵਾਮੀ = ਹੇ ਨਾਨਕ! ਪਰਿਓ = ਆ ਪਿਆ ਹਾਂ। ਦਰਬਾਰੇ = ਤੇਰੇ ਦਰ ਤੇ।

SikhNet (Spanish)Oh Maestro, busco el Refugio de Tu Corte, oh Destructor de millones de faltas.

ਕੋਟਿ ਅਪਰਾਧ ਖੰਡਨ ਕੇ ਦਾਤੇ; ਤੁਝ ਬਿਨੁ. ਕਉਨੁ ਉਧਾਰੇ ॥੧॥ ਰਹਾਉ ॥

kott aparaadh khanddan ke daate; tujh bin. kaun udhaare |1| rahaau |

Sant Singh KhalsaDestroyer of millions of sins, O Great Giver, other than You, who else can save me? ||1||Pause||
Manmohan SinghO Lord, the Destroyer of myriad of sins, who else can save me without Thee. Pause.
Manmohan Singh (Punjabi)ਹੇ ਦਾਤਾਰ! ਤੂੰ ਕ੍ਰੋੜਾਂ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਤੇਰੇ ਬਾਝੋਂ ਮੇਨੂੰ ਹੋਰ ਕੌਣ ਬਚਾ ਸਕਦਾ ਹੈ। ਠਹਿਰਾਉ।
Fareedkot Teekaਕ੍ਰੋੜੋਂ ਅਪਰਾਧੋਂ ਕੇ ਖੰਡਨੇਹਾਰੇ ਹੇ ਦਾਤਾਰ! ਤੇਰੇ ਬਿਨਾਂ ਮੇਰੇ ਕੋ ਸੰਸਾਰ ਸਮੁੰਦ੍ਰ ਸੇ ਕੌਨ ਉਧਾਰੇ, ਭਾਵ ਸੇ ਮੇਰਾ ਉਦਾਰ ਤੂੰ ਹੀ ਕਰਨੇ ਹਾਰਾ ਹੈਂ॥੧॥ ਰਹਾਉ ॥
Prof. Sahib Singhਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ? ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਅਪਰਾਧ = ਭੁੱਲਾਂ। ਖੰਡਨ ਕੇ ਦਾਤੇ = ਨਾਸ ਕਰਨ ਦੇ ਸਮਰੱਥ, ਹੇ ਦਾਤਾਰ! ਉਧਾਰੇ = (ਭੁੱਲਾਂ ਤੋਂ) ਬਚਾਏ ॥੧॥ ਰਹਾਉ ॥

SikhNet (Spanish)¿Quién más puede emanciparnos sino Tú?(1-Pausa)

ਖੋਜਤ ਖੋਜਤ ਬਹੁ ਪਰਕਾਰੇ; ਸਰਬ ਅਰਥ ਬੀਚਾਰੇ ॥

khojat khojat bahu parakaare; sarab arath beechaare |

Sant Singh KhalsaSearching, searching in so many ways, I have contemplated all the objects of life.
Manmohan SinghSearching and searching in various ways, I have thought over all the objects of life.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਭਾਲ, ਭਾਲ ਕੇ, ਮੈਂ ਜੀਵਨ ਦੇ ਸਾਰੇ ਮਨੋਰਥ ਸੋਚੇ ਵਿਚਾਰੇ ਹਨ।
Fareedkot Teekaਬਹੁਤ ਪ੍ਰਕਾਰ ਸੇ ਖੋਜਤਿਆਂ ਖੋਜਤਿਆਂ ਮੈਨੇ ਸਰਬ ਅਰਥ ਬੀਚਾਰੇ ਹੈਂ॥
Prof. Sahib Singhਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ)

ਪਦ ਅਰਥ ਖੋਜਤ = ਭਾਲਦਿਆਂ। ਬਹੁ ਪਰਕਾਰੇ = ਕਈ ਤਰੀਕਿਆਂ ਨਾਲ। ਸਰਬ ਅਰਥ = ਸਾਰੀਆਂ ਗੱਲਾਂ।

SikhNet (Spanish)Busqué por todas partes, en cada lugar; examiné los objetivos de la vida

ਸਾਧਸੰਗਿ ਪਰਮ ਗਤਿ ਪਾਈਐ; ਮਾਇਆ ਰਚਿ ਬੰਧਿ ਹਾਰੇ ॥੧॥

saadhasang param gat paaeeai; maaeaa rach bandh haare |1|

Sant Singh KhalsaIn the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1||
Manmohan SinghThrough the saints society alone, the sublime status is obtained. Bound to and engrossed in mammon, the man loses the game.
Manmohan Singh (Punjabi)ਸਤਿ ਸੰਗਤ ਰਾਹੀਂ ਹੀ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ ਅਤੇ ਧਨ-ਦੋਲਤ ਨਾਲ ਬੱਝਿਆ ਤੇ ਖੱਚਤ ਹੋਇਆ, ਬੰਦਾ ਬਾਜ਼ੀ ਹਾਰ ਜਾਂਦਾ ਹੈ।
Fareedkot Teekaਸੰਤੋਂ ਕੀ ਸੰਗਤਿ ਸੇ ਪਰਮ ਗਤੀ ਪਾਈਤੀ ਹੈ ਔਰ ਮਾਇਆ ਕੇ ਰਚੇ ਹੂਏ ਸਭ ਬੰਧਨ (ਹਾਰੇ) ਤਿਆਗੇ, ਭਾਵ ਦੂਰ ਹੂਏ ਹੈਂ॥੧॥
Prof. Sahib Singhਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ ॥੧॥

ਪਦ ਅਰਥ ਸੰਗਿ = ਸੰਗਤਿ ਵਿਚ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਚਿ = ਰਚ ਕੇ, ਫਸ ਕੇ। ਬੰਧਿ = ਬੰਧਨ ਵਿਚ। ਮਾਇਆ ਰਚਿ ਬੰਧਿ = ਮਾਇਆ (ਦੇ ਮੋਹ) ਦੇ ਬੰਧਨ ਵਿਚ ਫਸ ਕੇ। ਹਾਰੇ = ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ ॥੧॥

SikhNet (Spanish)y encontré que uno obtiene el Estado Sublime de Éxtasis en la Saad Sangat, la Sociedad de los Santos, pero envuelto en la fascinación por Maya uno lo pierde. (1)

Open this shabad (7 lines, Angs 714-715) →

Ang 714 of 1430