ਟੋਡੀ ਮਹਲਾ ੫ ॥
ttoddee mahalaa 5 |
Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.
ਹਰਿ ਕੇ ਚਰਨ ਕਮਲ; ਮਨਿ ਧਿਆਉ ॥
har ke charan kamal; man dhiaau |
Sant Singh KhalsaMeditate on the lotus feet of the Lord within your mind.
Manmohan SinghDwell thou on the Lord's lotus feet in thy mind.
Manmohan Singh (Punjabi)ਤੂੰ ਹਰੀ ਦੇ ਕੰਵਲ ਚਰਨਾਂ ਦਾ ਆਪਣੇ ਚਿੱਤ ਅੰਦਰ ਚਿੰਤਨ ਕਰ।
Fareedkot Teekaਹੇ ਭਾਈ! ਹਰੀ ਕੇ ਚਰਨੋਂ ਕਮਲੋਂ ਕੋ ਮਨ ਮੇਂ ਧਿਆਵਣਾ ਕਰ॥
Prof. Sahib Singhਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ।ਪਦ ਅਰਥ ਚਰਨ ਕਮਲ = ਕੌਲ ਫੁੱਲ ਵਰਗੇ ਕੋਮਲ ਚਰਨ। ਮਨਿ = ਮਨ ਵਿਚ। ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ।
SikhNet (Spanish)Contempla el Nombre del Señor en la mente,
ਕਾਢਿ ਕੁਠਾਰੁ ਪਿਤ ਬਾਤ ਹੰਤਾ; ਅਉਖਧੁ. ਹਰਿ ਕੋ ਨਾਉ ॥੧॥ ਰਹਾਉ ॥
kaadt kutthaar pit baat hantaa; aaukhadh. har ko naau |1| rahaau |
Sant Singh KhalsaThe Name of the Lord is the medicine; it is like an axe, which destroys the diseases caused by anger and egotism. ||1||Pause||
Manmohan SinghThe medicine of God's Name is said to destroy with an axe the diseases of bile and phlegm. Pause.
Manmohan Singh (Punjabi)ਰੱਬ ਦੇ ਨਾਮ ਦੀ ਦਵਾਈ ਸਫਰਾਂ ਤੇ ਬਲਗਮ ਦੀਆਂ ਬੀਮਾਰੀਆਂ ਨੂੰ ਕੁਹਾੜੇ ਨਾਲ ਨਾਸ ਕਰ ਦੇਣ ਵਾਲੀ ਕਹੀ ਜਾਂਦੀ ਹੈ। ਠਹਿਰਾਉ।
Fareedkot Teekaਹੰਕਾਰ ਰੂਪੀ ਬ੍ਰਿਛ ਕੇ ਕਾਟਣੇ ਕੋ ਹਰੀ ਕਾ ਨਾਮ ਕੁਹਾੜਾ (ਕਾਢਿ) ਕਹੀਤਾ ਹੈ ਅਰੁ ਲੋਭ ਰੂਪੀ ਵਾਤ ਔ ਕ੍ਰੋਧ ਪਿਤ ਹੈ। ਕਾਮ ਰੂਪੀ ਕਫ ਇਸ ਤ੍ਰਿਦੋਖ ਰੋਗ ਕੋ ਕਾਟਣੇ ਅਰਥਾਤ ਦੂਰ ਕਰਨੇਹਾਰਾ ਔਖਧ ਰੂਪੁ ਹਰੀ ਕਾ ਨਾਮੁ ਹੀ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜੇਹੜੀ (ਮਨੁੱਖ ਦੇ ਅੰਦਰੋਂ) ਕ੍ਰੋਧ ਅਤੇ ਅਹੰਕਾਰ (ਆਦਿਕ ਰੋਗ) ਪੂਰੀ ਤਰ੍ਹਾਂ ਕੱਢ ਦੇਂਦੀ ਹੈ (ਜਿਵੇਂ ਦਵਾਈ ਸਰੀਰ ਵਿਚੋਂ ਗਰਮੀ ਤੇ ਵਾਈ ਦੇ ਰੋਗ ਦੂਰ ਕਰਦੀ ਹੈ) ॥੧॥ ਰਹਾਉ ॥ਪਦ ਅਰਥ ਕਾਢਿ = ਕੱਢ ਕੇ। ਕੁਠਾਰੁ = ਕੁਹਾੜਾ। ਪਿਤ = ਪਿੱਤ, ਗਰਮੀ, (ਕ੍ਰੋਧ)। ਬਾਤ = ਵਾਈ (ਅਹੰਕਾਰ)। ਅਉਖਧੁ = ਦਵਾਈ। ਕੋ = ਦਾ ॥੧॥ ਰਹਾਉ ॥
SikhNet (Spanish)pues el Nombre del Señor es la Panacea; cura la bilis del enojo y el viento del ego. (1-Pausa)
ਤੀਨੇ ਤਾਪ ਨਿਵਾਰਣਹਾਰਾ; ਦੁਖ ਹੰਤਾ ਸੁਖ ਰਾਸਿ ॥
teene taap nivaaranahaaraa; dukh hantaa sukh raas |
Sant Singh KhalsaThe Lord is the One who removes the three fevers; He is the Destroyer of pain, the warehouse of peace.
Manmohan SinghThe Lord is the Remover of the Three fevers. He is the Destroyer of distress and the stock of peace.
Manmohan Singh (Punjabi)ਸਾਹਿਬ ਤਿੰਨਾਂ ਹੀ ਬੁਖਾਰਾਂ ਨੂੰ ਦੂਰ ਕਰਨਹਾਰ ਹੈ। ਉਹ ਦੁੱਖੜੇ ਨਾਸ ਕਰਨ ਵਾਲਾ ਅਤੇ ਆਰਾਮ ਚੈਨ ਦੀ ਪੂੰਜੀ ਹੈ।
Fareedkot Teekaਪੁਨਾ ਅਧ੍ਯਾਤਮਾਦੀ ਤੀਨੋਂ ਤਾਪੋਂ ਕੋ ਨਿਵਰਤ ਕਰਨੇਹਾਰਾ ਔਰ ਜਨਮ ਮਰਨ ਆਦੀ ਦੁਖੋਂ ਕੇ ਦੂਰ ਕਰਨੇਵਾਰਾ ਸੁਖੋਂ ਕੀ ਰਾਸਿ ਹੈ॥
Prof. Sahib Singhਹੇ ਭਾਈ! ਪਰਮਾਤਮਾ (ਦਾ ਨਾਮ ਮਨੁੱਖ ਦੇ ਅੰਦਰੋਂ ਆਧਿ ਵਿਆਧਿ ਉਪਾਧਿ) ਤਿੰਨੇ ਹੀ ਤਾਪ ਦੂਰ ਕਰਨ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਅਤੇ ਸੁਖਾਂ ਦਾ ਸਰਮਾਇਆ ਹੈ।ਪਦ ਅਰਥ ਤੀਨੇ ਤਾਪ = ਆਧਿ, ਵਿਆਧਿ, ਉਪਾਧਿ (ਮਾਨਸਕ ਰੋਗ, ਸਰੀਰਕ ਰੋਗ, ਝਗੜੇ ਆਦਿਕ)। ਰਾਸਿ = ਪੂੰਜੀ।
SikhNet (Spanish)Cura las enfermedades del cuerpo, de la providencia y del mundo.
ਤਾ ਕਉ ਬਿਘਨੁ. ਨ ਕੋਊ ਲਾਗੈ; ਜਾ ਕੀ ਪ੍ਰਭ ਆਗੈ ਅਰਦਾਸਿ ॥੧॥
taa kau bighan. na koaoo laagai; jaa kee prabh aagai aradaas |1|
Sant Singh KhalsaNo obstacles block the path of one who prays before God. ||1||
Manmohan SinghNo obstacle befalls him, who prayeth before his Lord.
Manmohan Singh (Punjabi)ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜੋ ਆਪਣੇ ਪ੍ਰਭੂ ਦੇ ਹਜ਼ੂਰ ਪ੍ਰਾਰਥਨਾ ਕਰਦਾ ਹੈ।
Fareedkot Teekaਤਿਸ ਪੁਰਸ਼ ਕੋ ਕੋਈ ਬਿਘਨ ਨਹੀਂ ਲਾਗਤਾ ਹੈ ਜਿਸ ਕੀ ਤਿਸ ਪ੍ਰਭੂ ਕੇ ਆਗੇ ਬੇਨਤੀ ਹੈ॥੧॥
Prof. Sahib Singhਜਿਸ ਮਨੁੱਖ ਦੀ ਅਰਦਾਸ ਸਦਾ ਪ੍ਰਭੂ ਦੇ ਦਰ ਤੇ ਜਾਰੀ ਰਹਿੰਦੀ ਹੈ, ਉਸ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀ ਆਉਂਦੀ ॥੧॥ਪਦ ਅਰਥ ਤਾ ਕਉ = ਉਸ (ਮਨੁੱਖ) ਨੂੰ। ਬਿਘਨੁ = ਰੁਕਾਵਟ ॥੧॥
SikhNet (Spanish)Destruyendo tu tristeza, te bendice con el Tesoro de Éxtasis; sí, aquél que reza ante su Señor no sufre dolor. (1)
ਸੰਤ ਪ੍ਰਸਾਦਿ ਬੈਦ ਨਾਰਾਇਣ; ਕਰਣ ਕਾਰਣ ਪ੍ਰਭ ਏਕ ॥
sant prasaad baid naaraaein; karan kaaran prabh ek |
Sant Singh KhalsaBy the Grace of the Saints, the Lord has become my physician; God alone is the Doer, the Cause of causes.
Manmohan SinghBy saints' grace, the Primal Being has become my physician. The Lord alone is the Doer of all deeds.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਪ੍ਰਥਮ ਪੁਰਖ ਮੇਰਾ ਹਕੀਮ ਹੋ ਗਿਅ ਹੈ। ਕੇਵਲ ਸੁਆਮੀ ਹੀ ਸਾਰੇ ਕਾਰਜ ਕਰਨ ਵਾਲਾ ਹੈ।
Fareedkot Teekaਏਕ ਕਰਨ ਕਾਰਨ ਪ੍ਰਭੂ ਨਾਰਾਯਣ ਹੀ ਸੰਤ ਕਿਰਪਾ ਤੇ ਹਮਾਰਾ ਵੈਦ ਰੂਪੁ ਦੁਖ ਹਰਤਾ ਹੈ॥
Prof. Sahib Singhਹੇ ਭਾਈ! ਇਕ ਪਰਮਾਤਮਾ ਹੀ ਜਗਤ ਦਾ ਮੂਲ ਹੈ, (ਜੀਵਾਂ ਦੇ ਰੋਗ ਦੂਰ ਕਰਨ ਵਾਲਾ) ਹਕੀਮ ਹੈ। ਇਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬੈਦ = ਹਕੀਮ। ਕਰਣ ਕਾਰਣ = ਜਗਤ ਦਾ ਮੂਲ।
SikhNet (Spanish)Por la Gracia del Santo uno encuentra al Doctor Eterno, Quien es el Hacedor y la Causa.
ਬਾਲ ਬੁਧਿ ਪੂਰਨ ਸੁਖਦਾਤਾ; ਨਾਨਕ ਹਰਿ ਹਰਿ ਟੇਕ ॥੨॥੮॥੧੩॥
baal budh pooran sukhadaataa; naanak har har ttek |2|8|13|
Sant Singh KhalsaHe is the Giver of perfect peace to the innocent-minded people; O Nanak, the Lord, Har, Har, is my support. ||2||8||13||
Manmohan SinghO Nanak, the Lord God is the Giver of perfect peace and support of the child-like, innocently minded persons.
Manmohan Singh (Punjabi)ਹੇ ਨਾਨਕ! ਸੁਆਮੀ ਵਾਹਿਗੁਰੂ ਬੱਚੇ ਵਰਗੀ ਭੋਲੀ ਭਾਲੀ ਮਤ ਵਾਲਿਆ ਪੁਰਸ਼ਾਂ ਨੂੰ ਪੂਰਾ ਆਰਾਮ ਤੇ ਆਸਰਾ ਦੇਣ ਵਾਲਾ ਹੈ।
Fareedkot Teekaਹਮ ਜੈਸੇ ਬਾਲਕ ਬੁਧੀਓਂ ਕੋ ਵਹੀ ਪੂਰਨ ਸੁਖੋਂ ਕਾ ਦਾਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਤੋ ਏਕ ਤਿਸ ਹਰੀ ਕਾ ਹਰਿ ਨਾਮ ਹੀ ਟੇਕ ਹੈ॥੨॥੮॥੧੩॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਆਪਣੇ ਅੰਦਰੋਂ ਚਤੁਰਾਈ ਦੂਰ ਕਰ ਦੇਂਦੇ ਹਨ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ, ਉਹਨਾਂ (ਦੀ ਜ਼ਿੰਦਗੀ) ਦਾ ਸਹਾਰਾ ਬਣ ਜਾਂਦਾ ਹੈ ॥੨॥੮॥੧੩॥ਪਦ ਅਰਥ ਬਾਲ ਬੁਧਿ = ਬਾਲਕਾਂ ਵਾਲੀ ਸਰਲ ਬੁਧਿ ਵਾਲੇ ਮਨੁੱਖ, ਜੇਹੜੇ ਚਤੁਰਾਈ ਛੱਡ ਦੇਂਦੇ ਹਨ। ਟੇਕ = ਆਸਰਾ ॥੨॥੮॥੧੩॥
SikhNet (Spanish)Entrega tu mente, oh dice Nanak, a tu Señor como un niño, pues tu Dios es tu Único Refugio.(2-8-13)