ੴ

ਸਿੱਖਬਾਣੀ · SikhBani

ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥

kabeer soee maareeai jih mooai sukh hoe
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1364 · 2 lines
Translations

ਕਬੀਰ. ਸੋਈ ਮਾਰੀਐ; ਜਿਹ ਮੂਐ ਸੁਖੁ ਹੋਇ ॥

kabeer. soee maareeai; jih mooai sukh hoe |

Sant Singh KhalsaKabeer, kill only that, which, when killed, shall bring peace.
Manmohan SinghKabir, destroy thou only that, by whose death, thou may be blessed with peace.
Manmohan Singh (Punjabi)ਕਬੀਰ ਤੂੰ ਕੇਵਲ ਉਸ ਨੂੰ ਮਾਰ ਜਿਸ ਦੀ ਮੌਤ ਦੁਆਰਾ ਤੈਨੂੰ ਆਰਾਮ ਪਰਾਪਤ ਹੋ ਜਾਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੋਈ ਮਾਰੀਏ, ਭਾਵ ਹੰਕਾਰ ਹੀ ਮਾਰੀਏ, ਜਿਸ ਕੇ ਮਾਰਨੇ ਸੇ ਇਸ ਜੀਵ ਕੋ ਸੁਖ ਹੋਤਾ ਹੈ॥
Prof. Sahib Singhਹੇ ਕਬੀਰ! ਇਸ ਹਉਮੈ ਨੂੰ ਹੀ ਮਾਰਨਾ ਚਾਹੀਦਾ ਹੈ, ਜਿਸ ਦੇ ਮਰਿਆਂ ਸੁਖ ਹੁੰਦਾ ਹੈ।

ਪਦ ਅਰਥ ਸੋਈ = ਇਸ ਹਉਮੈ ਨੂੰ ਹੀ। ਜਿਹ ਮੂਐ = ਜਿਸ ਹਉਮੈ ਦੇ ਮਰਨ ਨਾਲ।

SikhNet (Spanish)Kabir, mata sólo aquello que una vez destruido, traiga Paz,

ਭਲੋ ਭਲੋ ਸਭੁ ਕੋ ਕਹੈ; ਬੁਰੋ. ਨ ਮਾਨੈ ਕੋਇ ॥੯॥

bhalo bhalo sabh ko kahai; buro. na maanai koe |9|

Sant Singh KhalsaEveryone shall call you good, very good, and no one shall think you are bad. ||9||
Manmohan SinghThen every one shall call thee good and virtuous and no one shall deem thee bad.
Manmohan Singh (Punjabi)ਤਦ ਸਾਰੇ ਤੈਨੂੰ ਚੰਗਾ ਆਖਣਗੇ ਅਤੇ ਕੋਈ ਭੀ ਤੈਨੂੰ ਮਾੜਾ ਨਹੀਂ ਜਾਣਗੇ।
Fareedkot Teekaਤਿਸ ਹੰਕਾਰ ਨਿਵਿਰਤੀ ਵਾਲੇ ਕਉ ਸਭ ਕੋਈ ਭਲਾ ਉਚਾਰਤਾ ਹੈ, ਕੋਈ ਭੀ ਬੁਰਾ ਨਹੀਂ ਮਾਨਤਾ ਹੈ॥੯॥
Prof. Sahib Singhਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਕੋਈ ਮਨੁੱਖ ਇਸ ਕੰਮ ਨੂੰ ਮਾੜਾ ਨਹੀਂ ਆਖਦਾ ॥੯॥

ਪਦ ਅਰਥ ਸਭੁ ਕੋ = ਹਰੇਕ ਜੀਵ। ਭਲੋ ਭਲੋ ਕਹੈ = (ਹਉਮੈ ਦੇ ਤਿਆਗ ਨੂੰ ਹਰੇਕ ਜੀਵ) ਸਲਾਹੁੰਦਾ ਹੈ। ਕੋਇ ਬੁਰੋ ਨ ਮਾਨੈ = (ਹਉਮੈ ਦੇ ਮਾਰਨ ਨੂੰ) ਕੋਈ ਮਨੁੱਖ ਭੈੜਾ ਕੰਮ ਨਹੀਂ ਆਖਦਾ ॥੯॥

SikhNet (Spanish)todos sentirán que eres bueno, muy bueno y nadie verá nada malo en ti. (9)
Answers quote the Granth verbatim with Ang citations. AI commentary is not Gurbani and not a religious ruling.