ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਰਾਮ ਰਸਾਇਣਿ; ਜੋ ਜਨ ਗੀਧੇ ॥
raam rasaaein; jo jan geedhe |
Sant Singh KhalsaThose humble beings who are accustomed to the Lord's sublime essence,
Manmohan SinghThe saints who are inured to Lord's elixir,
Manmohan Singh (Punjabi)ਜਿਹੜੇ ਸਾਧੂ ਪ੍ਰਭੂ ਦੇ ਅੰਮ੍ਰਿਤ ਨਾਲ ਹਿਲੇ ਹੋਏ ਹਨ,
Fareedkot Teekaਜੋ ਪੁਰਸ਼ ਰਾਮ ਨਾਮ ਰੂਪੀ ਅੰਮ੍ਰਿਤ ਮੇਂ (ਗੀਧੇ) ਹਿਲੇ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਵਿਚ ਮਸਤ ਰਹਿੰਦੇ ਹਨ,ਪਦ ਅਰਥ ਰਸਾਇਣਿ = ਰਸਾਇਣ ਵਿਚ, ਰਸਾਂ ਦੇ ਘਰ ਹਰਿ-ਨਾਮ ਵਿਚ। ਗੀਧੇ = ਗਿੱਝੇ ਹੋਏ, ਮਸਤ, ਰਚੇ ਹੋਏ।
SikhNet (Spanish)Aquél que bebe de la Panacea del Elixir de Dios,
ਚਰਨ ਕਮਲ; ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥
charan kamal; prem bhagatee beedhe |1| rahaau |
Sant Singh Khalsaare pierced through with loving devotional worship of the Lord's Lotus Feet. ||1||Pause||
Manmohan Singhare pierced through with the devotional service of His lotus feet. Pause.
Manmohan Singh (Punjabi)ਉਹ ਉਸ ਦੇ ਚਰਨ ਕਤਵਲਾ ਦੀ ਅਨੁਰਾਗੀ ਸੇਵਾ ਨਾਲ ਵਿੰਨ੍ਹੇ ਹੋਏ ਹਨ। ਠਹਿਰਾਉ।
Fareedkot Teekaਸੋ ਪਰਮੇਸਰ ਕੇ ਚਰਨ ਕਮਲੋਂ ਕੀ ਪ੍ਰੇਮਾ ਭਗਤੀ ਕਰ ਕੇ ਤਿਸ ਮੇਂ (ਬੀਧੇ) ਮਿਲੇ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਸੁਹਣੇ ਚਰਨਾਂ ਦੀ ਪ੍ਰੇਮ-ਭਗਤੀ ਵਿੱਚ ਵਿੱਝੇ ਰਹਿੰਦੇ ਹਨ (ਜਿਵੇਂ ਭੌਰਾ ਫੁੱਲ ਵਿਚ ਵਿੱਝ ਜਾਂਦਾ ਹੈ) ॥੧॥ ਰਹਾਉ ॥ਪਦ ਅਰਥ ਬੀਧੇ = ਵਿੱਝੇ ਹੋਏ ॥੧॥ ਰਹਾਉ ॥
SikhNet (Spanish)está siempre imbuido en Su Alabanza Amorosa.(1-Pausa)
ਆਨ ਰਸਾ; ਦੀਸਹਿ ਸਭਿ ਛਾਰੁ ॥
aan rasaa; deeseh sabh chhaar |
Sant Singh KhalsaAll other pleasures look like ashes;
Manmohan SinghAll other enjoyments appear like ashes,
Manmohan Singh (Punjabi)ਹੋਰ ਸਾਰੇ ਭੋਗ ਬਿਲਾਸ ਸੁਆਹ ਦੀ ਮਾਨੰਦ ਮਾਲੂਮ ਹੁੰਦੇ ਹਨ।
Fareedkot Teekaਪਰਮੇਸ੍ਵਰ ਰਸ ਸੇ ਬਿਨਾ ਔਰ ਰਸੋਂ ਕੇ ਸੰਬੂਹ ਤਿਨ ਕੋ ਭਸਮ ਰੂਪ ਦੀਖਤੇ ਹੈਂ॥
Prof. Sahib Singh(ਹੇ ਭਾਈ! ਉਹਨਾਂ ਮਨੁੱਖਾਂ ਨੂੰ ਦੁਨੀਆ ਦੇ) ਹੋਰ ਸਾਰੇ ਰਸ (ਪ੍ਰਭੂ-ਨਾਮ-ਰਸ ਦੇ ਟਾਕਰੇ ਤੇ) ਸੁਆਹ ਦਿੱਸਦੇ ਹਨ,ਪਦ ਅਰਥ ਆਨ = {अन्य} ਹੋਰ ਹੋਰ। ਦੀਸਹਿ = ਦਿੱਸਦੇ ਹਨ। ਸਭਿ = ਸਾਰੇ। ਛਾਰੁ = ਸੁਆਹ।
SikhNet (Spanish)Otros sabores le parecen insípidos y vanos como el polvo,
ਨਾਮ ਬਿਨਾ; ਨਿਹਫਲ ਸੰਸਾਰ ॥੧॥
naam binaa; nihafal sansaar |1|
Sant Singh Khalsawithout the Naam, the Name of the Lord, the world is fruitless. ||1||
Manmohan Singhwithout God's Name, unfruitful is the advent in this world.
Manmohan Singh (Punjabi)ਹਰੀ ਨਾਮ ਦੇ ਬਾਝੋਂ ਇਸ ਜਹਾਨ ਅੰਦਰ ਆਉਣਾ ਨਿਸਫਲ ਹੈ।
Fareedkot Teekaਕਿਉਂਕਿ ਨਾਮ ਸੇ ਬਿਨਾ ਜੋ ਸੰਸਾਰ ਮੇਂ ਔਰ ਕਾਮ ਹੈਂ, ਸੋ ਨਿਸਫਲ ਜਾਨਿਆਂ ਹੈ॥੧॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਸਾਰੇ ਪਦਾਰਥ ਉਹਨਾਂ ਨੂੰ ਵਿਅਰਥ ਜਾਪਦੇ ਹਨ ॥੧॥ਪਦ ਅਰਥ ਨਿਹਫਲ = ਵਿਅਰਥ ॥੧॥
SikhNet (Spanish)y el mundo sin el Nombre, se muestra seco y sin fruto. (1)
ਅੰਧ ਕੂਪ ਤੇ; ਕਾਢੇ ਆਪਿ ॥
andh koop te; kaadte aap |
Sant Singh KhalsaHe Himself rescues us from the deep dark well.
Manmohan SinghThe Lord Himself takes out of the blind well.
Manmohan Singh (Punjabi)ਸੁਆਮੀ ਖੁਦ ਹੀ ਅੰਨ੍ਹੇ ਖੂਹ ਵਿਚੋਂ ਬਾਹਰ ਕਢਦਾ ਹੈ।
Fareedkot Teekaਵਹੁ ਭਗਤ ਸੰਸਾਰ ਰੂਪੀ ਉਜਾੜ ਕੇ ਜਲ ਹੀਨ ਕੂਏ ਸੇ ਆਪ ਪਰਮੇਸ੍ਵਰ ਨੇ ਕਾਢੇ ਹੈਂ॥
Prof. Sahib Singh(ਹੇ ਭਾਈ!) ਉਹਨਾਂ ਨੂੰ ਪਰਮਾਤਮਾ) ਆਪ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ,ਪਦ ਅਰਥ ਅੰਧ = ਅੰਨ੍ਹਾ। ਕੂਪ = ਖੂਹ। ਤੇ = ਤੋਂ।
SikhNet (Spanish)El Señor, de Sí Mismo, nos saca del pozo de la oscuridad;
ਗੁਣ ਗੋਵਿੰਦ; ਅਚਰਜ ਪਰਤਾਪ ॥੨॥
gun govind; acharaj parataap |2|
Sant Singh KhalsaWondrous and Glorious are the Praises of the Lord of the Universe. ||2||
Manmohan SinghWondrous are the praises and effulgence of the World Lord.
Manmohan Singh (Punjabi)ਅਦਭੁਤ ਹਨ ਸ੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਅਤੇ ਤਪ ਤੇਜ।
Fareedkot Teekaਗੋਵਿੰਦ ਕੇ ਗੁਣਾਂਨੁਵਾਦ ਕਰ ਤਿਨ ਕਾ ਅਸਚਰਜ ਰੂਪ ਪ੍ਰਤਾਪ ਹੂਆ ਹੈ॥੨॥
Prof. Sahib Singh(ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ) ਗੋਬਿੰਦ ਦੇ ਗੁਣ ਅਸਚਰਜ ਪਰਤਾਪ ਵਾਲੇ ਹਨ ॥੨॥
SikhNet (Spanish)tal es el Mérito del Dios Sostenedor, así es la Maravilla de Su Gloria.(2)
ਵਣਿ ਤ੍ਰਿਣਿ ਤ੍ਰਿਭਵਣਿ; ਪੂਰਨ ਗੋਪਾਲ ॥
van trin tribhavan; pooran gopaal |
Sant Singh KhalsaIn the woods and meadows, and throughout the three worlds, the Sustainer of the Universe is pervading.
Manmohan SinghIn woods vegetation and the three worlds, the Cherisher of the Universe is fully pervading.
Manmohan Singh (Punjabi)ਜੰਗਲਾਂ ਬਨਾਸਪਤੀ ਅਤੇ ਤਿੰਨਾ ਜਹਾਨਾ ਅੰਦਰ ਆਲਮ ਦਾ ਪਾਲਣਹਾਰ ਪੂਰੀ ਤਰ੍ਹਾਂ ਵਿਆਪਕ ਹੈ।
Fareedkot Teekaਬਨ ਮੇਂ (ਤ੍ਰਿਣਿ) ਘਾਸ ਮੇਂ ਔਰ ਊਪਰ ਨੀਚੇ ਮੱਧ ਤੀਨੋਂ ਲੋਕੋਂ ਮੇਂ ਜੋ ਗੋਪਾਲੁ ਪੂਰਨ ਹੈ॥
Prof. Sahib Singh(ਹੇ ਭਾਈ! ਹਰਿ-ਨਾਮ-ਰਸ ਵਿਚ ਮਸਤ ਬੰਦਿਆਂ ਨੂੰ) ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਵਣ ਵਿਚ ਤ੍ਰਿਣ ਵਿਚ ਤਿੰਨ-ਭਵਨੀ ਸੰਸਾਰ ਵਿਚ ਵਿਆਪਕ ਦਿੱਸਦਾ ਹੈ,ਪਦ ਅਰਥ ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ।
SikhNet (Spanish)En los inmensos bosques, en la vegetación entera y en los tres mundos prevalece el Perfecto Señor;
ਬ੍ਰਹਮ ਪਸਾਰੁ; ਜੀਅ ਸੰਗਿ ਦਇਆਲ ॥੩॥
braham pasaar; jeea sang deaal |3|
Sant Singh KhalsaThe Expansive Lord God is Merciful to all beings. ||3||
Manmohan SinghThe merciful Lord of the creation, is with the mortal.
Manmohan Singh (Punjabi)ਰਚਨਾ ਦਾ ਮਿਹਰਬਾਨ ਮਾਲਕ, ਪ੍ਰਾਣੀ ਦੇ ਨਾਲ ਹੈ।
Fareedkot Teekaਔਰ ਜਿਸ ਪਾਰਬ੍ਰਹਮ ਕੀ ਏਹ ਰਚਨਾ ਹੈ, ਸੋ ਦ੍ਯਾਲੂ ਜੀਆਂ ਕੇ ਸੰਗ ਹੀ ਜਾਣਿਆਂ ਹੈ॥੩॥☬ਜੇ ਕਹੇ ਬਡੇ ਬਡੇ ਪੰਡਤ ਕਥਾ ਕਰਤੇ ਹੈਂ ਤਿਨ ਕਾ ਏਹੁ ਨਿਹਚਾ ਕਿਉਂ ਨਹੀਂ ਹੋਤਾ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਨੂੰ ਇਹ ਸਾਰਾ ਜਗਤ ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ, ਪਰਮਾਤਮਾ ਸਭ ਜੀਵਾਂ ਦੇ ਅੰਗ-ਸੰਗ ਪ੍ਰਤੀਤ ਹੁੰਦਾ ਹੈ, ਤੇ ਦਇਆ ਦਾ ਘਰ ਦਿੱਸਦਾ ਹੈ ॥੩॥ਪਦ ਅਰਥ ਪਸਾਰੁ = ਖਿਲਾਰਾ। ਜੀਅ ਸੰਗਿ = ਸਾਰੇ ਜੀਵਾਂ ਨਾਲ ॥੩॥
SikhNet (Spanish)toda esta extensión de la naturaleza es Suya; sí, el Señor Benévolo sostiene la vida de todos. (3)
ਕਹੁ ਨਾਨਕ; ਸਾ ਕਥਨੀ ਸਾਰੁ ॥
kahu naanak; saa kathanee saar |
Sant Singh KhalsaSays Nanak, that speech alone is excellent,
Manmohan SinghSays Nanak that speech alone is excellent,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਬੋਲ-ਬਾਣੀ ਸ਼੍ਰੇਸ਼ਟ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਕਥਨੀ ਸ੍ਰੇਸਟ ਹੈ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ! ਤੂੰ ਭੀ ਆਪਣੇ ਹਿਰਦੇ ਵਿਚ) ਉਹ ਸਿਫ਼ਤ-ਸਾਲਾਹ ਸੰਭਾਲ,ਪਦ ਅਰਥ ਸਾਰੁ = ਸਾਂਭ, ਹਿਰਦੇ ਵਿਚ ਸੰਭਾਲ।
SikhNet (Spanish)Dice Nanak, La Alabanza Inmaculada
ਮਾਨਿ ਲੇਤੁ; ਜਿਸੁ ਸਿਰਜਨਹਾਰੁ ॥੪॥੯੪॥੧੬੩॥
maan let; jis sirajanahaar |4|94|163|
Sant Singh Khalsawhich is approved by the Creator Lord. ||4||94||163||
Manmohan Singhwhich is approved by the creator.
Manmohan Singh (Punjabi)ਜਿਸ ਨੂੰ ਕਰਤਾਰ ਪਰਵਾਨ ਕਰ ਲੈਂਦਾ ਹੈ।
Fareedkot Teekaਜਿਸ ਕੋ ਸਿਰਜਨਹਾਰ (ਮਾਨਿ) ਪ੍ਰਮਾਣ ਕਰ ਲੇਤਾ ਹੈ॥੪॥੯੪॥੧੬੩॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਰਚਨੇ ਹੇਤ ਜਹਾਂ ਰਾਮਸਰ ਜੀ ਹੈ ਤਹਾਂ ਇਕੰਤ ਅਸਥਾਨ ਜਾਨ ਕਰ ਨਿਵਾਸ ਕੀਆ। ਸੰਗਤ ਕੋ ਹੁਕਮ ਦੀਆ। ਸਰੋਵਰ ਰਚਨੇ ਕਾ ਅਰਦਾਸਾ ਕਰ ਕੇ ਸੰਗਤ ਨੇ ਏਕ ਪਹਰ ਪ੍ਰਯੰਤ ਕਾਰ ਕਰੀ। ਤਬ ਸਿਖੋਂ ਨੇ ਬੇਨਤੀ ਕਰੀ ਇਸ ਤੀਰਥ ਕਾ ਮਹਾਤਮ ਉਚਾਰਨ ਕਰੀਏ। ਤਬ ਤਿਨ ਕੇ ਪਰਥਾਇ ਉਚਾਰਨ ਕਰਤੇ ਹੈਂ: ਵਾ ਸਤਿਸੰਗ ਰੂਪੀ ਰਾਮਸਰ ਕਹਤੇ ਹੈਂ। ਬਾਹਜ ਰਾਮਸਰ ਕਾ ਅਰਥ ਸਪਸ੍ਟ ਹੈ ਸਤਸੰਗ ਕਾ ਕਹਤੇ ਹੈਂ।
Prof. Sahib Singhਜਿਸ (ਸਿਫ਼ਤ-ਸਾਲਾਹ-ਰੂਪ ਕਥਨੀ) ਨੂੰ ਸਿਰਜਣਹਾਰ ਪ੍ਰਭੂ ਆਦਰ-ਸਤਕਾਰ ਦੇਂਦਾ ਹੈ ॥੪॥੯੪॥੧੬੩॥
SikhNet (Spanish)es la que complace al Señor Creador.(4-94-163)