ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ॥
daatee saahib sandeea; kiaa chalai tis naal |
Sant Singh KhalsaThe gifts belong to our Lord and Master; how can we compete with Him?
Manmohan SinghThe Gifts are of the Master How can one contend with Him?
Manmohan Singh (Punjabi)ਬਖਸ਼ਸ਼ਾ ਮਾਲਕ ਦੀਆਂ ਹਨ। ਉਸ ਦੇ ਸਾਥ ਕੀ ਚਾਰਾ ਚਲ ਸਕਦਾ ਹੈ?
Fareedkot Teekaਹੇ ਭਾਈ! ਜੋ (ਦਾਤੀ) ਦਾਤੈਂ ਅਨੇਕ ਪ੍ਰਕਾਰ ਕੀਆ ਹੈਂ, ਸੋ ਸਭ (ਸਾਹਿਬ) ਪਰਮੇਸ੍ਵਰ (ਸੰਦੀਆ) ਕੀਆਂ ਹੈਂ, ਤਿਸ ਵਾਹਿਗੁਰੂ ਕੇ ਸਾਥ ਕ੍ਯਾ ਬਸ ਚੱਲਦਾ ਹੈ, ਇਹ ਨਹੀਂ ਕਹਾ ਜਾਤਾ ਕਿ ਅਮਕੇ ਕੋ ਦਾਤ ਤੈਨੇ ਦਈ ਹੈ ਮੁਝੇ ਕ੍ਯੋਂ ਨਹੀਂ ਦਈ॥
Prof. Sahib Singh(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
SikhNet (Spanish)Los regalos son todos de Dios, frente a Él uno se encuentra imposibilitado.
ਇਕ ਜਾਗੰਦੇ ਨਾ ਲਹੰਨਿ; ਇਕਨਾ ਸੁਤਿਆ ਦੇਇ ਉਠਾਲਿ ॥੧॥
eik jaagande naa lahan; ikanaa sutiaa dee utthaal |1|
Sant Singh KhalsaSome remain awake and aware, and do not receive these gifts, while others are awakened from their sleep to be blessed. ||1||
Manmohan SinghSome whilst awake receive them not and others He awakens from sleep and gives.
Manmohan Singh (Punjabi)ਕਈ ਜੋ ਜਾਗਦੇ ਹਨ ਉਨ੍ਹਾਂ ਨੂੰ ਹਾਸਲ ਨਹੀਂ ਕਰਦੇ ਅਤੇ ਕਈਆਂ ਨੂੰ ਉਹ ਨੀਦਂ ਤੋਂ ਜਗ੍ਹਾ ਕੇ ਦੇ ਦਿੰਦਾ ਹੈ।
Fareedkot Teekaਏਕ ਪੁਰਸ ਪਰਮੇਸ੍ਵਰ ਕੀ ਦਾਤ ਕੋ ਜਾਗਤੇ ਹੀ ਨਹੀਂ ਪਾ ਸਕਤੇ ਹੈਂ, ਔਰ ਏਕ ਸੋਏ ਹੂਏ ਪੁਰਸੋਂ ਕੋ ਉਠਾ ਕਰ ਦੇ ਦੇਤਾ ਹੈ। ਭਾਵ ਏਹਿ ਕਿ ਤੁਮ ਜਾਗਤੇ ਥੇ ਆਪ ਕੋ ਅਸ਼ਰਫੀ ਨਹੀਂ ਮਿਲੀ, ਹਮ ਸੌਣੇ ਵਾਲਿਓਂ ਨੇ ਸਾਹਿਬ ਕੀ ਕਿਰਪਾ ਸੇ ਅਸ਼ਰਫੀ ਦੂਧ ਕੇ ਸਾਥ ਪਾ ਲਈ। ਸਿਧਾਂਤ ਮੇਂ ਪਹਲੀ ਤੁਕ ਕਾ ਅਰਥ ਤੌ ਵਹੀ ਰਹਾ ਦੂਸਰੀ ਕਾ ਔਰ ਕਹਤੇ ਹੈਂ। ਏਕ ਪੰਡਤ ਸਾਸਤ੍ਰੋਂ ਮੇਂ ਪ੍ਰਬੀਨ ਪਰਮੇਸਰ ਕੀ ਦਾਤ ਕੋ ਨਹੀਂ ਪਾ ਸਕਤੇ ਹੈਂ, ਇਕਨਾ (ਸੁਤਿਆ) ਮੂਰਖਤਾ ਮੇਂ ਇਸਥਿਤ ਹੋਇਆਂ ਕੋ ਉਠਾਲਿ ਕੇ, ਕਿਆ ਮੂਰਖਤਾ ਸੇ ਰਹਤ ਕਰ ਕੇ ਸਰੂਪ ਕੀ ਪ੍ਰਾਪਤੀ ਕਰ ਦੇਤਾ ਹੈ। ਵਾ (ਇਕ ਜਾਗੰਦੇ) ਏਕ ਅਵਿਦ੍ਯਾ ਨਿੰਦ੍ਰਾ ਸੇ ਗ੍ਯਾਨ ਮੇਂ ਜਾਗੇ ਹੂਏ ਅਗ੍ਯਾਨੀ ਤੋ ਪਰਮੇਸ੍ਵਰ ਕੇ (ਨਾਲ ਹਨ) ਸਾਥ ਹੀ ਅਭੇਦ ਹੈਂ, ਇਕਨਾਂ ਸੁਤਿਆਂ ਹੋਇਆਂ ਕੋ ਅਗ੍ਯਾਨ ਨੀਂਦ ਸੇ ਜਗਾਇ ਕਰ ਅਕਸ ਮਾਤ੍ਰ ਸੇ ਅਪਨੀ ਪ੍ਰਾਪਤੀ ਦੇਤਾ ਹੈ॥੧॥☬ਗੁਰੂ ਜੀ ਸੇਖ ਬਹਿਰਾਮ ਪ੍ਰਤੀ ਅਬ ਤੀਨ ਪ੍ਰਕਾਰ ਕੇ ਪੁਰਸ ਕਹਤੇ ਹੈਂ:
Prof. Sahib Singhਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥
SikhNet (Spanish)Algunos no reciben Sus Regalos mientras están despiertos, a otros los bendice despertándolos de su sueño.(1)