ੴ

ਸਿੱਖਬਾਣੀ · SikhBani

Ang 83

Sri Guru Granth Sahib · Siree Raag · 10 shabads, 47 lines
Translations
Shabad Guru Amardas Ji Siree Raag

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. Through the True Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥

sireeraag kee vaar mahalaa 4 salokaa naal |

Sant Singh KhalsaVaar Of Siree Raag, Fourth Mehl, With Saloks:
Manmohan SinghEulogy by the Fourth Guru in Sri Rag with slokas.
Manmohan Singh (Punjabi)ਸਿਰੀ ਰਾਗ ਵਿੱਚ ਜੱਸ-ਮਈ ਕਵਿਤਾ, ਚਉਥੀ ਪਾਤਸ਼ਾਹੀ ਦੀ, ਸਲੋਕਾਂ ਦੇ ਨਾਲ।
Prof. Sahib Singhਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ' ਜਿਸ ਵਿੱਚ 'ਸਲੋਕ' ਵੀ ਹਨ।

* ਸਿਰੀ ਰਾਗ ਕੀ ਵਾਰ ਦਾ ਭਾਵ। ਪਉੜੀ-ਵਾਰ: (੧) ਜੀਵਾਂ ਦਾ ਪੈਦਾ ਕਰਨ ਵਾਲਾ ਪ੍ਰਭੂ ਹੀ ਜੀਵਾਂ ਦਾ ਆਸਰਾ ਹੈ, ਉਹੀ ਹਰੇਕ ਦਾ ਹਰ ਥਾਂ ਰਾਖਾ ਹੈ, ਹਰ ਥਾਂ ਉਸੇ ਦਾ ਹੁਕਮ ਵਰਤ ਰਿਹਾ ਹੈ, ਇਸ ਵਾਸਤੇ ਕਿਸੇ ਹੋਰ ਤੋਂ ਡਰ ਨਹੀਂ ਹੋਣਾ ਚਾਹੀਦਾ। ਪ੍ਰਭੂ ਦੀ ਯਾਦ ਨਾਲ ਹੋਰ ਸਾਰੇ ਡਰ ਦੂਰ ਹੋ ਜਾਂਦੇ ਹਨ। (੨) ਪਰਮਾਤਮਾ ਆਪ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਹਰੇਕ ਜੀਵ ਨੂੰ ਕਾਰੇ ਲਾ ਰਿਹਾ ਹੈ, ਤੇ ਇਹ ਤਮਾਸ਼ਾ ਵੇਖ ਕੇ ਖ਼ੁਸ਼ ਹੋ ਰਿਹਾ ਹੈ। (੩) ਜੀਵ ਇਥੇ ਵਣਜ ਕਰਨ ਲਈ ਆਇਆ ਹੈ। ਇਹ ਜਗਤ ਇਸ ਦੇ ਵਪਾਰ ਕਰਨ ਲਈ ਹੱਟ ਹੈ। ਗੁਰੂ ਦੀ ਸਰਨ ਪੈ ਕੇ ਇਸ ਨੇ 'ਨਾਮ' ਦਾ ਵਪਾਰ ਕਰਨਾ ਹੈ, 'ਨਾਮ' ਦੇ ਵਪਾਰੀ ਨੂੰ 'ਜਮਕਾਲ' ਦਾ ਡਰ ਨਹੀਂ ਰਹਿੰਦਾ। (੪) ਪ੍ਰਭੂ ਹਰ ਥਾਂ ਹਰੇਕ ਜੀਵ ਵਿਚ ਮੌਜੂਦ ਹੈ, ਇਸ ਤਰ੍ਹਾਂ ਸਾਰੇ ਜੀਵ, ਮਾਨੋ, ਉਸੇ ਨੂੰ ਯਾਦ ਕਰ ਰਹੇ ਹਨ। ਪਰ ਬੰਦਗੀ ਦੀ ਕਮਾਈ ਸਫਲ ਉਹਨਾਂ ਦੀ ਹੈ, ਜੋ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸਿਮਰਨ ਕਰਦੇ ਹਨ। (੫) ਜੀਵ ਆਪਣੇ ਕਿਸੇ ਕੀਤੇ ਵਿਕਾਰ ਨੂੰ ਪਰਮਾਤਮਾ ਤੋਂ ਲੁਕਾ ਕੇ ਨਹੀ ਰੱਖ ਸਕਦਾ, ਕਿਉਂਕਿ ਅੰਦਰ ਬਾਹਰ ਹਰ ਥਾਂ ਵਿਆਪਕ ਹੋਣ ਕਰਕੇ ਉਹ ਹਰੇਕ ਦਾ ਭੇਤ ਜਾਣਦਾ ਹੈ; ਤਾਹੀਏਂ ਪਾਪ ਕਰਨ ਵਾਲਾ ਸੁਤੇ ਹੀ ਪਾਪ ਦੇ ਕਾਰਨ ਡਰਦਾ ਹੈ। ਪਰ ਸਿਮਰਨ ਕਰਨ ਵਾਲਾ ਮਨੁੱਖ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ। (੬) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨਾ, ਪ੍ਰਭੂ ਦਾ ਸਿਮਰਨ ਕਰਨਾ-ਇਹੀ ਮਨੁੱਖਾ ਜੀਵਨ

SikhNet (Spanish)Var en Siri Rag, Mejl Guru Ram Das, Cuarto Canal Divino, con Sloks.

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਰਾਗਾ ਵਿਚਿ ਸ੍ਰੀਰਾਗੁ ਹੈ; ਜੇ ਸਚਿ ਧਰੇ ਪਿਆਰੁ ॥

raagaa vich sreeraag hai; je sach dhare piaar |

Sant Singh KhalsaAmong the ragas, Siree Raag is the best, if it inspires you to enshrine love for the True Lord.
Manmohan SinghAmongst strain Sri Rag is the best strain, if through it one comes to enshrine affections for the True Lord.
Manmohan Singh (Punjabi)ਰਾਗਾਂ ਅੰਦਰ, ਸ਼੍ਰੀ ਰਾਗ ਸਭ ਤੋਂ ਵਧੀਆ ਰਾਗ ਹੈ, ਜੇਕਰ ਇਸ ਦੇ ਰਾਹੀਂ ਪ੍ਰਾਣੀ ਦਾ ਸੱਚੇ ਸਾਹਿਬ ਨਾਲ ਪਰੇਮ ਪੈ ਜਾਵੇ।
Fareedkot Teekaਸਰਬ ਰਾਗੋਂ ਕੇ ਬੀਚ ਸ੍ਰੀ ਰਾਗੁ ਅਤੀ ਸ੍ਰੇਸਟ ਤੌ ਹੈ ਜੇਕਰ ਜੀਵ ਇਸ ਰਾਗ ਨੂੰ ਗਾਇਨ ਕਰਤਾ ਹੂਆ ਸੱਚ ਸਰੂਪ ਪਰਮੇਸ੍ਵਰ ਮੇਂ ਪਯਾਰ ਧਾਰਨ ਕਰੇ। ਵਾ (ਰਾਗਾ ਵਿਚਿ) ਸਰਬ ਪ੍ਰੇਮੋਂ ਕੇ ਬੀਚ ਸੋ ਪ੍ਰੇਮ ਸ੍ਰੇਸਟ ਹੈ (ਜੇ) ਜੇੜਾ ਸੱਚ ਸਰੂਪ ਪਰਮੇਸ੍ਵਰ ਮੇਂ ਪ੍ਯਾਰੁ ਧਾਰਨ ਕਰਨਾ ਹੈ॥☬ਪ੍ਰਸ਼ਨ: ਜਿਨ ਪੁਰਸੋਂ ਨੈ ਪ੍ਰਮੇਸ੍ਵਰ ਮੇਂ ਪ੍ਰੇਮ ਕੀਆ ਹੈ, ਤਿਨ ਕੋ ਕਿਆ ਪ੍ਰਾਪਤਿ ਹੂਆ ਹੈ?☬ਉੱਤਰੁ:
Prof. Sahib Singh(ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ।

ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)Siri Rag es el acorde musical más bendecido, si a través del Uno ama la Verdad del Señor.

ਸਦਾ ਹਰਿ ਸਚੁ ਮਨਿ ਵਸੈ; ਨਿਹਚਲ ਮਤਿ ਅਪਾਰੁ ॥

sadaa har sach man vasai; nihachal mat apaar |

Sant Singh KhalsaThe True Lord comes to abide forever in the mind, and your understanding becomes steady and unequalled.
Manmohan SinghThe understanding of him in whose heart the True God ever abides, is ever stable and unequalled.
Manmohan Singh (Punjabi)ਜਿਸ ਦਿਲ ਅੰਦਰ ਸੱਚਾ ਵਾਹਿਗੁਰੂ ਹਮੇਸ਼ਾਂ ਨਿਵਾਸ ਰਖਦਾ ਹੈ ਉਸ ਦੀ ਸਮਝ ਸਦੀਵੀ ਸਥਿਰ ਤੇ ਲਾਸਾਨੀ ਹੈ।
Fareedkot Teekaਸਦੀਵਕਾਲ ਹਰੀ ਸੱਚ ਸਰੂਪ ਤਿਨ ਕੇ ਮਨ ਮੇਂ ਬਸਤਾ ਹੈ, ਅਰ ਜੋ ਭੇਦਵਾਦੀਯੋਂ ਕੀ ਯੁਕਤੀਯੋਂ ਕਰ ਚਲਾਇਮਾਨ ਨ ਹੋਵੇ, ਐਸੀ ਅਦ੍ਵੈਤ ਨਿਸਚੇ ਵਾਲੀ (ਮਤਿ) ਬੁਧੀ ਤਿਨ ਕੋ (ਅਪਾਰੁ) ਬ੍ਯੰਤ ਹੀ ਪ੍ਰਾਪਤਿ ਭਈ ਹੈ॥
Prof. Sahib Singhਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।

ਪਦ ਅਰਥ ਮਨਿ = ਮਨ ਵਿਚ।

SikhNet (Spanish)Y para siempre el Uno Verdadero habita en la mente y la mente es sostenida por la Gracia del Señor Infinito.

ਰਤਨੁ ਅਮੋਲਕੁ ਪਾਇਆ; ਗੁਰ ਕਾ ਸਬਦੁ ਬੀਚਾਰੁ ॥

ratan amolak paaeaa; gur kaa sabad beechaar |

Sant Singh KhalsaThe priceless jewel is obtained, by contemplating the Word of the Guru's Shabad.
Manmohan SinghBy ruminating over the hymns of the Guru, the mortal obtains the invaluable gem.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੋਚਣ ਤੇ ਸਮਝਣ ਦੁਆਰਾ ਪ੍ਰਾਣੀ ਅਣਮੁੱਲ ਜਵੇਹਰ ਨੂੰ ਪਾ ਲੈਂਦਾ ਹੈ।
Fareedkot Teekaਤਿਸ ਮਤੀ ਕਰ ਕੇ (ਅਮੋਲਕੁ) ਮੋਲ ਸੇ ਰਹਿਤ ਜੋ ਬ੍ਰਹਮ ਰੂਪੀ ਰਤਨ ਹੈ, ਸੋ ਤਿਨੋ ਨੈ ਪਾਇਆ ਹੈ॥☬ਪ੍ਰਸ਼ਨ: ਤਿਸ ਮਤੀ ਕਰ ਕੈਸੇ ਪਾਇਆ ਹੈ? ਉੱਤਰੁ: ਗੁਰ ਕਾ (ਸਬਦੁ) ਉਪਦੇਸ਼ ਬੀਚਾਰ ਕਰ ਕੇ॥
Prof. Sahib Singh(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ।
SikhNet (Spanish)Meditando en la Palabra del Guru, uno recibe la Joya preciosa de la Gracia del Señor.

ਜਿਹਵਾ ਸਚੀ ਮਨੁ ਸਚਾ; ਸਚਾ ਸਰੀਰ ਅਕਾਰੁ ॥

jihavaa sachee man sachaa; sachaa sareer akaar |

Sant Singh KhalsaThe tongue becomes true, the mind becomes true, and the body becomes true as well.
Manmohan SinghHis tongue becomes true, soul becomes true and true becomes his body's form.
Manmohan Singh (Punjabi)ਉਸ ਦੀ ਜੀਭ ਸੱਚੀ ਹੈ ਜਾਂਦੀ ਹੈ, ਆਤਮਾ ਸੱਚੀ ਹੋ ਜਾਂਦੀ ਹੈ ਅਤੇ ਸੱਚਾ ਹੋ ਜਾਂਦਾ ਹੈ ਉਸ ਦੀ ਦੇਹਿ ਦਾ ਸਰੂਪ।
Fareedkot Teekaਪਰਮੇਸ੍ਵਰ ਕੇ ਜਸ ਕੋ ਉਚਾਰਨ ਕਰਤੀ ਹੂਈ ਤਿਨ ਕੀ ਜਿਹਵਾ ਬਾਣੀ (ਸਚੀ) ਸਫਲ ਹੈ, ਔਰ ਸੱਤਾ ਸੱਤ ਕੇ ਬੀਚਾਰ ਕਰਨੇ ਕਰ ਤਿਨ ਕਾ ਮਨ ਭੀ ਸਫਲਾ ਹੈ, ਔਰ ਭਗਤੀ ਕਰਨੇ ਸੇ ਤਿਨ ਕੇ ਸਰੀਰ ਕਾ (ਅਕਾਰ) ਬਿਸਥਾਰ ਭੀ ਸਫਲ ਹੈ॥
Prof. Sahib Singhਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।

ਪਦ ਅਰਥ ਸਚਾ = (ਭਾਵ) ਸਫਲ। ਅਕਾਰੁ = ਸਰੂਪ। ਸਰੀਰੁ ਅਕਾਰੁ = (ਭਾਵ,) ਮਨੁੱਖਾ ਸਰੀਰ।

SikhNet (Spanish)La lengua se vuelve pura, también la mente y la forma del cuerpo.

ਨਾਨਕ ਸਚੈ ਸਤਿਗੁਰਿ ਸੇਵਿਐ; ਸਦਾ ਸਚੁ ਵਾਪਾਰੁ ॥੧॥

naanak sachai satigur seviai; sadaa sach vaapaar |1|

Sant Singh KhalsaO Nanak, forever true are the dealings of those who serve the True Guru. ||1||
Manmohan SinghO Nanak! ever true are the dealings of those, who serve the True Sat Guru.
Manmohan Singh (Punjabi)ਹੇ ਨਾਨਕ! ਸਦੀਵੀ ਸੱਚਾ ਹੈ ਵਣਜ ਉਨ੍ਹਾਂ ਦਾ ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਸਤਿਗੁਰੋਂ ਕੇ ਸੇਵਨੇ ਕਰ ਕੇ ਸਰਬਦਾ ਕਾਲ ਪਰਮੇਸ੍ਵਰ ਕਾ ਕਥਨ ਚਿੰਤਨ ਰੂਪੀ ਸੱਚਾ ਬ੍ਯੋਪਾਰ ਰਹਿਤਾ ਹੈ॥੧॥
Prof. Sahib Singhਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ ॥੧॥

ਪਦ ਅਰਥ ਨਾਨਕ = ਹੇ ਨਾਨਕ! ਸਤਿਗੁਰਿ ਸੇਵਿਐ = ਜੇ ਗੁਰੂ ਦੀ ਦੱਸੀ ਸੇਵਾ ਕਰੀਏ, ਜੇ ਗੁਰੂ ਦੇ ਹੁਕਮ ਵਿਚ ਤੁਰੀਏ ॥੧॥

SikhNet (Spanish)Dice Nanak, sirviendo al Guru Verdadero, uno se relaciona sólo con la Verdad. (1)

Open this shabad →

Shabad Guru Amardas Ji Siree Raag

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਹੋਰੁ ਬਿਰਹਾ ਸਭ ਧਾਤੁ ਹੈ; ਜਬ ਲਗੁ. ਸਾਹਿਬ ਪ੍ਰੀਤਿ, ਨ ਹੋਇ ॥

hor birahaa sabh dhaat hai; jab lag. saahib preet, na hoe |

Sant Singh KhalsaAll other loves are transitory, as long as people do not love their Lord and Master.
Manmohan SinghExcept the love one professes for the Lord, all other loves are unstable.
Manmohan Singh (Punjabi)ਸਿਵਾਏ ਉਸ ਪ੍ਰੀਤ ਦੇ ਜੋ ਬੰਦਾ ਪ੍ਰਭੂ ਨਾਲ ਪਾਉਂਦਾ ਹੈ, ਬਾਕੀ ਸਾਰੀਆਂ ਮੁਹੱਬਤਾਂ ਅਨਿਸਥਿਰ ਹਨ।
Fareedkot Teekaਜਬ ਤਕ ਪਰਮੇਸ੍ਵਰ ਮੇਂ ਪ੍ਰੀਤੀ ਨਾ ਹੋਵੈ ਤਬ ਤਕ ਹੋਰ ਪ੍ਰੇਮ ਸਭ ਮਾਇਕ ਹੈਂ ਵਾ ਧਾਉਣੇ ਵਾਲਾ, ਭਾਵ ਚਲਾਇਵਾਨੁ ਹੈਂ॥
Prof. Sahib Singhਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ।

ਪਦ ਅਰਥ ਬਿਰਹਾ = ਪਿਆਰ। ਧਾਤੁ = ਮਾਇਆ। ਸਾਹਿਬ ਪ੍ਰੀਤਿ = ਮਾਲਕ ਦਾ ਪਿਆਰ।

SikhNet (Spanish)Todo amor se desvanece si no tiene al Señor como objeto.

ਇਹੁ ਮਨੁ ਮਾਇਆ ਮੋਹਿਆ; ਵੇਖਣੁ ਸੁਨਣੁ ਨ ਹੋਇ ॥

eihu man maaeaa mohiaa; vekhan sunan na hoe |

Sant Singh KhalsaThis mind is enticed by Maya-it cannot see or hear.
Manmohan SinghThis mind is infatuated by mammon so much so, that it can see and hear not.
Manmohan Singh (Punjabi)ਮੋਹਣੀ ਨੇ ਏਸ ਮਨੂਏ ਦੀ ਐਨੀ ਮਤ ਮਾਰ ਛੱਡੀ ਹੈ ਕਿ ਇਹ ਦੇਖਦਾ ਸੁਣਦਾ ਹੀ ਨਹੀਂ।
Fareedkot Teekaਇਹੁ ਮਨੁ ਮਾਇਆ ਕਰ ਕੇ ਮੋਹਿਆ ਹੂਆ ਹੈ, ਇਸੀ ਕਰ ਕੇ (ਵੇਖਣੁ) ਆਸਤਕ ਭਾਵਨਾ ਕਰ ਦੇਖਣਾਂ ਨਹੀਂ ਹੋਤਾ ਹੈ, ਔਰ ਪ੍ਰੀਤੀ ਕਰ ਕੇ ਸ੍ਰਵਣ ਭੀ ਨਹੀਂ ਕਰਤਾ ਹੈ॥
Prof. Sahib Singhਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ।
SikhNet (Spanish)Nuestra mente está siendo manejada por Maya, así no podemos ni ver ni escuchar.

ਸਹ ਦੇਖੇ ਬਿਨੁ. ਪ੍ਰੀਤਿ ਨ ਊਪਜੈ; ਅੰਧਾ ਕਿਆ ਕਰੇਇ ॥

seh dekhe bin. preet na aoopajai; andhaa kiaa karee |

Sant Singh KhalsaWithout seeing her Husband Lord, love does not well up; what can the blind person do?
Manmohan SinghWithout beholding the Spouse, love is not produced. What can a blind man do?
Manmohan Singh (Punjabi)ਕੰਤ ਨੂੰ ਵੇਖਣ ਦੇ ਬਾਝੋਂ ਪ੍ਰੇਮ ਪੈਦਾ ਨਹੀਂ ਹੁੰਦਾ। ਅੰਨ੍ਹਾ ਆਦਮੀ ਕੀ ਕਰ ਸਕਦਾ ਹੈ?
Fareedkot Teekaਰਸਕ ਪ੍ਰਿਆ ਅਰੁ ਸਭਾ ਪ੍ਰਕਾਸ ਕਾਬ੍ਯ ਕੇ ਗ੍ਰੰਥੋਂ ਮੇਂ ਚਾਰ ਪ੍ਰਕਾਰ ਕਾ ਦਰਸਨੁ ਲਿਖਾ ਹੈ ੧ ਚਿਤ੍ਰ ਮੂਰਤੀ, ੨ ਸੁਪਨ, ੩ ਸੁਜਸੁ ਸ੍ਰਵਣ, ੪ ਪ੍ਰਤੱਖ ਦਰਸਨੁ। ਈਹਾਂ ਸੁਜਸੁ ਸ੍ਰਵਣ ਵਾ ਮੂਰਤੀ ਦਰਸਨ ਦੇ ਬਿਨਾ ਪਤੀ ਪ੍ਰਮੇਸ੍ਵਰ ਮੇਂ ਪ੍ਰੀਤੀ ਨਹੀਂ ਉਪਜਤੀ, ਤਾਂ ਤੇ ਇਨ ਦਰਸਨੋਂ ਕੀ ਪ੍ਰਾਪਤੀ ਬਿਨਾ (ਅੰਧਾ) ਅਗ੍ਯਾਨੀ ਜੀਵ ਵੀਚਾਰਾ ਕਿਆ ਕਰੇ, ਵਾ ਪ੍ਰੀਤੀ ਉਪਜੇ ਸੇ ਬਿਨਾ ਸਹ ਕੋ ਨਹੀਂ ਦੇਖੇਗਾ, ਐਸੇ ਪਦਛੇਦ ਕਰ ਲੈਣਾ॥☬ਨਨੂ: ਜੋ ਅਗ੍ਯਾਨੀ ਹੋਗਾ ਤਿਸ ਕੋ ਸ੍ਰਵਣਾਦਿਕੋਂ ਕੀ ਅਪੇਖ੍ਯਾ ਨਹੀਂ ਹੋਗੀ? ਆਪ ਕੇ ਕਥਨ ਸੇ ਐਸੇ ਪ੍ਰਤੀਤਿ ਹੋਤਾ ਹੈ ਕਿ ਪ੍ਰਿਥਮ ਗ੍ਯਾਨ ਪ੍ਰਾਪਤਿ ਹੋਵੇ, ਤਬ ਸ੍ਰਵਣਾਦਿਕੋਂ ਕੋ ਕਰੇ?☬ਉੱਤਰ: ਹਮਾਰੇ ਕਥਨ ਕਾ ਭਾਵ ਯਹਿ ਹੈ ਕਿ ਪ੍ਰਿਥਮ ਸਾਮਾਨ ਗ੍ਯਾਨ ਹੋਤਾ ਹੈ ਤਬ ਤਿਸਤੇ ਅਨੰਤ੍ਰ ਸ੍ਰਵਣਾਦਿਕ ਹੋਤੇ ਹੈਂ। ਜੈਸੇ ਵੈਸਨਵ ਮਤਿ ਮੇਂ ਪ੍ਰਿਥਮ ਗ੍ਯਾਨ ਹੋ ਲੇਵੇ ਤਬ ਪੀਛੇ ਸੇ ਭਗਤੀ ਕਾ ਹੋਨਾ ਮਾਨਤੇ ਹੈਂ।
Prof. Sahib Singhਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ।

ਪਦ ਅਰਥ ਸਹ = ਖਸਮ।

SikhNet (Spanish)Sin tener la Visión del Señor, el Amor no nace en el corazón y, por ende, ¿qué puede hacer el ciego?

ਨਾਨਕ. ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ॥੨॥

naanak. jin akhee leeteea; soee sachaa dee |2|

Sant Singh KhalsaO Nanak, the True One who takes away the eyes of spiritual wisdom-He alone can restore them. ||2||
Manmohan SinghNanak, that True One who deprived man of the eyes, can restore them.
Manmohan Singh (Punjabi)ਨਾਨਕ, ਜਿਸ ਸਤਿਪੁਰਖ ਨੇ ਆਦਮੀ ਨੂੰ ਨੇਤ੍ਰਾਂ ਤੇ ਮਹਿਰੂਮ ਕੀਤਾ ਹੈ, ਉਹੀ ਇਨ੍ਹਾਂ ਨੂੰ ਮੋੜ ਕੇ ਦੇ ਸਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਜਿਨਿ) ਜਿਸ ਪਰਮੇਸ੍ਵਰ ਸੇ ਬੇਮੁਖ ਹੋਨੇ ਕਰ ਕੇ (ਅਖੀ) ਜੀਵ ਕੀ ਵੈਰਾਗ ਬਿਬੇਕਾਦਿ ਆਂਖੇਂ (ਲੀਤੀਆ) ਬੰਦ ਕਰ ਲਈ ਹੈਂ, ਸੋਈ ਸੱਚਾ ਪਰਮੇਸ੍ਵਰ ਕ੍ਰਿਪਾ ਕਰੇ ਤਬ ਵੈਰਾਗ ਬਿਬੇਕਾਦਿ ਆਖੇਂ ਦੇਤਾ ਹੈ। ਵਾ ਜਿਸ ਮਹਾਤਮਾ ਪੁਰਸ਼ ਨੇ ਸਤਿਗੁਰੂ ਸੇ ਗਿਆਨ ਰੂਪੀ ਆਖੇਂ ਲਈ ਹੈਂ, ਸੋਈ ਸੱਚਾ ਪੁਰਸ਼ ਜਗ੍ਯਾਸੂ ਜਨੋਂ ਕੋ ਗ੍ਯਾਨ ਉਪਦੇਸ਼ ਰੂਪੀ ਆਂਖੇਂ ਦੇਤਾ ਹੈ॥੨॥
Prof. Sahib Singhਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ ॥੨॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਚਾ = ਸਦਾ-ਥਿਰ ਰਹਿਣ ਵਾਲਾ, ਸੱਚਾ ॥੨॥

SikhNet (Spanish)Dice Nanak, el Señor Verdadero, Quien nos quitó los ojos de la sabiduría, Él Mismo nos los establece.(2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪੌੜੀ।
SikhNet (Spanish)Pauri.

ਹਰਿ ਇਕੋ ਕਰਤਾ ਇਕੁ; ਇਕੋ ਦੀਬਾਣੁ ਹਰਿ ॥

har iko karataa ik; iko deebaan har |

Sant Singh KhalsaThe Lord alone is the One Creator; there is only the One Court of the Lord.
Manmohan SinghGod alone is the Creator of all and but one is God's Court.
Manmohan Singh (Punjabi)ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਕੇਵਲ ਇਕ ਹੀ ਵਾਹਿਗੁਰੂ ਦਾ ਦਰਬਾਰ ਹੈ।
Fareedkot Teekaਹਰੀ ਏਕੋ ਹੀ ਜਗਤ ਕਾ (ਕਰਤਾ) ਨਮਿੱਤ ਕਾਰਨ ਹੈ ਔਰ ਏਕੋ ਹੀ ਹਰੀ ਉਪਾਦਾਨ ਕਾਰਨ ਹੈ, ਭਾਵ ਏਹਿ ਕਿ ਅਭਿੰਨ ਨਮਿੱਤ ਉਪਾਦਾਨ ਕਾਰਨ ਏਕ ਹਰੀ ਹੀ ਹੈ। ਮਕਰੀ ਤੰਤ ਵਤ ਔਰ ਏਕੋ ਹਰੀ ਸਰਬ ਕਾ (ਦੀਬਾਣੁ) ਆਧਾਰ ਭੂਤ ਹੈ॥
Prof. Sahib Singhਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ।

ਪਦ ਅਰਥ ਦੀਬਾਣੁ = ਆਸਰਾ।

SikhNet (Spanish)Uno es el Señor de la Creación, y una es Su Corte,

ਹਰਿ ਇਕਸੈ ਦਾ ਹੈ ਅਮਰੁ; ਇਕੋ ਹਰਿ ਚਿਤਿ ਧਰਿ ॥

har ikasai daa hai amar; iko har chit dhar |

Sant Singh KhalsaThe One Lord's Command is the One and Only-enshrine the One Lord in your consciousness.
Manmohan SinghGod's alone is the command, and place thou God alone in thy mind.
Manmohan Singh (Punjabi)ਕੇਵਲ ਵਾਹਿਗੁਰੂ ਦਾ ਹੀ ਹੁਕਮ ਹੈ ਅਤੇ ਤੂੰ ਇਕ ਵਾਹਿਗੁਰੂ ਨੂੰ ਹੀ ਆਪਣੇ ਮਨ ਅੰਦਰ ਟਿਕਾ।
Fareedkot Teekaਔਰ ਸਰਬ ਜੀਵੋਂ ਪਰ (ਅਮਰ) ਹੁਕਮ ਭੀ ਏਕ ਹਰੀ ਕਾ ਹੈ, ਤਾਂ ਤੇ ਏਕ ਐਸੇ ਸਾਮਰਥ ਹਰੀ ਕੋ ਹੀ ਚਿੱਤ ਮੇਂ ਧਾਰਨ ਕਰੋ॥
Prof. Sahib Singhਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ।

ਪਦ ਅਰਥ ਅਮਰੁ = ਹੁਕਮ। ਚਿਤਿ = ਚਿੱਤ ਵਿਚ।

SikhNet (Spanish)Suyo es el Comando, conserva al Uno en tu mente,

ਹਰਿ ਤਿਸੁ ਬਿਨੁ ਕੋਈ ਨਾਹਿ; ਡਰੁ ਭ੍ਰਮੁ ਭਉ ਦੂਰਿ ਕਰਿ ॥

har tis bin koee naeh; ddar bhram bhau door kar |

Sant Singh KhalsaWithout that Lord, there is no other at all. Remove your fear, doubt and dread.
Manmohan SinghWithout that Lord there is no other. Remove thou thy dread, doubt and fear.
Manmohan Singh (Punjabi)ਉਸ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ। ਤੂੰ ਆਪਣਾ ਤ੍ਰਾਹ, ਸੰਦੇਹ ਤੇ ਭੈ ਰਫਾ ਕਰ ਦੇ।
Fareedkot Teekaਤਾਂ ਤੇ ਐਸੇ ਨਿਸਚੈ ਕਰ ਕਿ ਜਿਸ ਹਰੀ ਕਾ ਹੁਕਮ ਸਰਬ ਜੀਵੋਂ ਪਰ ਹੈ ਤਿਸ ਹਰੀ ਸੇ ਬਿਨਾ ਔਰ ਕਹੀਂ ਭੀ ਕੋਈ ਨਹੀਂ ਹੈ। ਡਰ ਜਮਦੂਤੋਂ ਕਾ ਭ੍ਰਮ ਪੰਚ ਪ੍ਰਕਾਰ ਕਾ। ਤਿਸ ਕਾ ਪ੍ਰਕਾਰ ਸਿਰੀ ਰਾਗ ਮ: ੧ ਕੇ ੨੩ ਮੇਂ ਸਬਦ ਮੇਂ ਬਿਸਤਾਰ ਪੂਰਬਕ ਨਿਰੂਪਣ ਕੀਆ ਹੈ, ਤਹਾਂ ਸੇ ਦੇਖ ਲੇਨਾ। (ਭਉ) ਡਰ ਜਨਮ ਜਰਾਦਿਕੋਂ ਕਾ ਸੋ ਸਰਬ ਨਿਬ੍ਰਿਤ ਕਰ॥
Prof. Sahib Singhਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।
SikhNet (Spanish)pues sin Él no hay nadie más, remueve tu duda y tu miedo.

ਹਰਿ ਤਿਸੈ ਨੋ ਸਾਲਾਹਿ; ਜਿ ਤੁਧੁ ਰਖੈ ਬਾਹਰਿ ਘਰਿ ॥

har tisai no saalaeh; ji tudh rakhai baahar ghar |

Sant Singh KhalsaPraise that Lord who protects you, inside your home, and outside as well.
Manmohan SinghPraise that Master alone, who protects thee, within thy home and without.
Manmohan Singh (Punjabi)ਉਸੇ ਹੀ ਮਾਲਕ ਦੀ ਸ਼ਲਾਘਾ ਕਰ ਜੋ ਤੇਰੀ ਤੇਰੇ ਗ੍ਰਹਿ ਦੇ ਅੰਦਰ ਤੇ ਬਾਹਰਵਾਰ ਰਖਿਆ ਕਰਦਾ ਹੈ।
Fareedkot Teekaਤਿਸ ਹੀ ਹਰੀ ਕੀ ਉਸਤਤੀ ਕਰ (ਜਿ ਤੁਧੁ) ਜੋ ਤੇਰੇ ਘਰ ਬਾਹਰ ਸਰਬ ਸਥਾਨੋਂ ਮੇਂ ਰੱਛਿਆ ਕਰਤਾ ਹੈ॥
Prof. Sahib Singh(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।

ਪਦ ਅਰਥ ਜਿ = ਜੋ। ਘਰਿ = ਘਰ ਵਿਚ। ਘਰਿ ਬਾਹਰਿ = ਘਰ ਵਿਚ ਤੇ ਘਰੋਂ ਬਾਹਰ, (ਭਾਵ,) ਹਰ ਥਾਂ।

SikhNet (Spanish)Alábalo a Él, Quien te protege dentro y fuera de tu hogar,

ਹਰਿ ਜਿਸ ਨੋ ਹੋਇ ਦਇਆਲੁ; ਸੋ ਹਰਿ ਜਪਿ. ਭਉ ਬਿਖਮੁ ਤਰਿ ॥੧॥

har jis no hoe deaal; so har jap. bhau bikham tar |1|

Sant Singh KhalsaWhen that Lord becomes merciful, and one comes to chant the Lord's Name, one swims across the ocean of fear. ||1||
Manmohan SinghHe, unto whom God becomes merciful, swims across the formidable ocean of fear by remembering God.
Manmohan Singh (Punjabi)ਜਿਸ ਉਤੇ ਭਗਵਾਨ ਮਿਹਰਵਾਨ ਹੁੰਦਾ ਹੈ, ਉਹ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਡਰ ਦੇ ਕਠਨ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸੋ ਹਰੀ ਜਿਸ ਕੋ ਦ੍ਯਾਲ ਹੋਤ ਹੈ, ਸੋ ਪੁਰਸ਼ ਹਰੀ ਨਾਮ ਕੋ ਜਪ ਕਰ ਕੇ (ਭਉ) ਡਰ ਰੂਪੀ (ਬਿਖਮੁ) ਕਠਨ ਸਮੁੰਦ੍ਰ ਕੋ ਤਰ ਜਾਤਾ ਹੈ ॥੧॥ ਪਾਕਪਟਣ ਕੇ ਨਿਕਟ ਏਕ ਗ੍ਰਾਮ ਸੇ ਬਾਹਰ ਫਰੀਦ ਕੇ ਪੋਤੇ ਸੇਖ ਬਹਿਰਾਮ ਸੰਜੁਗਤ ਗੁਰੂ ਜੀ ਕੁਛ ਕੁਛ ਅੰਤਰੇ ਸਹਤ ਸੋਏ ਪੜੇ ਥੇ। ਏਕ ਪ੍ਰੇਮੀ ਜਨ ਦੂਧ ਲੇ ਕਰ ਆਇਆ। ਗੁਰੂ ਜੀ ਕੋ ਸੋਏ ਹੂਏ ਜਾਨ ਕਰ ਏਕ ਗੜਵਾ ਦੂਧ ਕਾ ਬੀਚ ਏਕ ਅਸ਼ਰਫੀ ਪਾਸ ਰਖ ਕਰ ਸੇਖ ਬਹਰਾਮ ਕੋ ਦੂਧ ਪਿਲਾ ਕਰ ਚਲਾ ਗਿਆ। ਸੇਖ ਬ੍ਰਹਮ ਕੋ ਗੜਵੇ ਕੀ ਖਬਰ ਨਹੀਂ ਥੀ। ਜਬ ਆਪਸ ਮੇਂ ਮਿਲ ਕਰ ਬੈਠੇ ਤਬ ਬਲਾਸ ਸੇ ਸੇਖ ਬਹਰਾਮ ਨੇ ਕਹਾ, 'ਸੋਣੇ ਸੇ ਜਾਗਣੇ ਮੇਂ ਬਹੁਤ ਲਾਭ ਹੈ, ਹਮ ਦੂਧ ਪੀਆ ਆਪ ਕੋ ਮਿਲਾ ਨਹੀਂ'। ਗੁਰੂ ਜੀ ਨੇ ਅਸ਼ਰਫੀ ਸਹਤ ਦੂਧ ਕਾ ਗੜਵਾ ਦਿਖਲਾਇ ਕਰ ਸਲੋਕ ਉਚਾਰਨ ਕੀਆ॥
Prof. Sahib Singhਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ ॥੧॥

ਪਦ ਅਰਥ ਸੋ = ਉਹ ਮਨੁੱਖ। ਜਪਿ = ਜਪ ਕੇ। ਬਿਖਮੁ = ਔਖਾ। ਤਰਿ = ਤਰਦਾ ਹੈ, ਤਰੇ ॥੧॥

SikhNet (Spanish)pues quien goza de Su Gracia, nada a través del mar de miedo. (1)

Open this shabad →

Shabad Guru Nanak Dev Ji Siree Raag

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ॥

daatee saahib sandeea; kiaa chalai tis naal |

Sant Singh KhalsaThe gifts belong to our Lord and Master; how can we compete with Him?
Manmohan SinghThe Gifts are of the Master How can one contend with Him?
Manmohan Singh (Punjabi)ਬਖਸ਼ਸ਼ਾ ਮਾਲਕ ਦੀਆਂ ਹਨ। ਉਸ ਦੇ ਸਾਥ ਕੀ ਚਾਰਾ ਚਲ ਸਕਦਾ ਹੈ?
Fareedkot Teekaਹੇ ਭਾਈ! ਜੋ (ਦਾਤੀ) ਦਾਤੈਂ ਅਨੇਕ ਪ੍ਰਕਾਰ ਕੀਆ ਹੈਂ, ਸੋ ਸਭ (ਸਾਹਿਬ) ਪਰਮੇਸ੍ਵਰ (ਸੰਦੀਆ) ਕੀਆਂ ਹੈਂ, ਤਿਸ ਵਾਹਿਗੁਰੂ ਕੇ ਸਾਥ ਕ੍ਯਾ ਬਸ ਚੱਲਦਾ ਹੈ, ਇਹ ਨਹੀਂ ਕਹਾ ਜਾਤਾ ਕਿ ਅਮਕੇ ਕੋ ਦਾਤ ਤੈਨੇ ਦਈ ਹੈ ਮੁਝੇ ਕ੍ਯੋਂ ਨਹੀਂ ਦਈ॥
Prof. Sahib Singh(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
SikhNet (Spanish)Los regalos son todos de Dios, frente a Él uno se encuentra imposibilitado.

ਇਕ ਜਾਗੰਦੇ ਨਾ ਲਹੰਨਿ; ਇਕਨਾ ਸੁਤਿਆ ਦੇਇ ਉਠਾਲਿ ॥੧॥

eik jaagande naa lahan; ikanaa sutiaa dee utthaal |1|

Sant Singh KhalsaSome remain awake and aware, and do not receive these gifts, while others are awakened from their sleep to be blessed. ||1||
Manmohan SinghSome whilst awake receive them not and others He awakens from sleep and gives.
Manmohan Singh (Punjabi)ਕਈ ਜੋ ਜਾਗਦੇ ਹਨ ਉਨ੍ਹਾਂ ਨੂੰ ਹਾਸਲ ਨਹੀਂ ਕਰਦੇ ਅਤੇ ਕਈਆਂ ਨੂੰ ਉਹ ਨੀਦਂ ਤੋਂ ਜਗ੍ਹਾ ਕੇ ਦੇ ਦਿੰਦਾ ਹੈ।
Fareedkot Teekaਏਕ ਪੁਰਸ ਪਰਮੇਸ੍ਵਰ ਕੀ ਦਾਤ ਕੋ ਜਾਗਤੇ ਹੀ ਨਹੀਂ ਪਾ ਸਕਤੇ ਹੈਂ, ਔਰ ਏਕ ਸੋਏ ਹੂਏ ਪੁਰਸੋਂ ਕੋ ਉਠਾ ਕਰ ਦੇ ਦੇਤਾ ਹੈ। ਭਾਵ ਏਹਿ ਕਿ ਤੁਮ ਜਾਗਤੇ ਥੇ ਆਪ ਕੋ ਅਸ਼ਰਫੀ ਨਹੀਂ ਮਿਲੀ, ਹਮ ਸੌਣੇ ਵਾਲਿਓਂ ਨੇ ਸਾਹਿਬ ਕੀ ਕਿਰਪਾ ਸੇ ਅਸ਼ਰਫੀ ਦੂਧ ਕੇ ਸਾਥ ਪਾ ਲਈ। ਸਿਧਾਂਤ ਮੇਂ ਪਹਲੀ ਤੁਕ ਕਾ ਅਰਥ ਤੌ ਵਹੀ ਰਹਾ ਦੂਸਰੀ ਕਾ ਔਰ ਕਹਤੇ ਹੈਂ। ਏਕ ਪੰਡਤ ਸਾਸਤ੍ਰੋਂ ਮੇਂ ਪ੍ਰਬੀਨ ਪਰਮੇਸਰ ਕੀ ਦਾਤ ਕੋ ਨਹੀਂ ਪਾ ਸਕਤੇ ਹੈਂ, ਇਕਨਾ (ਸੁਤਿਆ) ਮੂਰਖਤਾ ਮੇਂ ਇਸਥਿਤ ਹੋਇਆਂ ਕੋ ਉਠਾਲਿ ਕੇ, ਕਿਆ ਮੂਰਖਤਾ ਸੇ ਰਹਤ ਕਰ ਕੇ ਸਰੂਪ ਕੀ ਪ੍ਰਾਪਤੀ ਕਰ ਦੇਤਾ ਹੈ। ਵਾ (ਇਕ ਜਾਗੰਦੇ) ਏਕ ਅਵਿਦ੍ਯਾ ਨਿੰਦ੍ਰਾ ਸੇ ਗ੍ਯਾਨ ਮੇਂ ਜਾਗੇ ਹੂਏ ਅਗ੍ਯਾਨੀ ਤੋ ਪਰਮੇਸ੍ਵਰ ਕੇ (ਨਾਲ ਹਨ) ਸਾਥ ਹੀ ਅਭੇਦ ਹੈਂ, ਇਕਨਾਂ ਸੁਤਿਆਂ ਹੋਇਆਂ ਕੋ ਅਗ੍ਯਾਨ ਨੀਂਦ ਸੇ ਜਗਾਇ ਕਰ ਅਕਸ ਮਾਤ੍ਰ ਸੇ ਅਪਨੀ ਪ੍ਰਾਪਤੀ ਦੇਤਾ ਹੈ॥੧॥☬ਗੁਰੂ ਜੀ ਸੇਖ ਬਹਿਰਾਮ ਪ੍ਰਤੀ ਅਬ ਤੀਨ ਪ੍ਰਕਾਰ ਕੇ ਪੁਰਸ ਕਹਤੇ ਹੈਂ:
Prof. Sahib Singhਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ ॥੧॥
SikhNet (Spanish)Algunos no reciben Sus Regalos mientras están despiertos, a otros los bendice despertándolos de su sueño.(1)

Open this shabad →

Shabad Guru Nanak Dev Ji Siree Raag

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਸਿਦਕੁ ਸਬੂਰੀ ਸਾਦਿਕਾ; ਸਬਰੁ ਤੋਸਾ ਮਲਾਇਕਾਂ ॥

sidak sabooree saadikaa; sabar tosaa malaaeikaan |

Sant Singh KhalsaFaith, contentment and tolerance are the food and provisions of the angels.
Manmohan SinghFaith and contentment are the characteristics of the faithful and tolerance is the viaticum of the angles.
Manmohan Singh (Punjabi)ਭਰੋਸਾ ਤੇ ਸੰਤੁਸ਼ਟਤਾ ਸਿਦਕਵਾਨਾਂ ਦੇ ਗੁਣ ਹਨ ਅਤੇ ਸਹਿਨਸ਼ੀਲਤਾ ਫਰਿਸ਼ਤਿਆਂ ਦਾ ਸਫ਼ਰ ਖ਼ਰਚ ਹੈ।
Fareedkot Teekaਪਰਮੇਸਰ ਪਰ (ਸਿਦਕੁ) ਭਰੋਸਾ ਰਖਣਾ, ਔਰ (ਸਬੂਰੀ) ਸੰਤੋਖ ਸੇ ਜਥਾ ਲਾਭ ਸੰਤੁਸਟ ਰਹਣਾ, ਏਹ (ਸਾਦਿਕਾ) ਜਗ੍ਯਾਸੂਆਂ ਕੋ ਚਾਹੀਏ। (ਸਬਰੁ) ਸਹਣਸੀਲਤਾ (ਤੋਸਾ) ਖਰਚ (ਮਲਾਇਕਾਂ) ਦੇਵਤਾ ਰੂਪ ਗੁਰੋਂ ਪਾਸ ਚਾਹੀਏ, ਵਾ ਸਕਤੀਆਂ ਕੇ ਹੋਤਿਆਂ (ਸਬਰੁ) ਸਹਣਸੀਲ ਹੋਣਾ, ਏਹ (ਤੋਸਾ) ਖਰਚ ਦੇਵ ਰੂਪ ਸੰਤੋਂ ਕਾ ਹੈ॥
Prof. Sahib Singhਸਿਦਕੀਆਂ ਕੋਲ ਭਰੋਸੇ ਤੇ ਸ਼ੁਕਰ ਦੀ, ਅਤੇ ਗੁਰਮੁਖਾਂ ਪਾਸ ਸਬਰ (ਸੰਤੋਖ) ਦੀ ਰਾਸਿ ਹੁੰਦੀ ਹੈ।

ਪਦ ਅਰਥ ਸਾਦਿਕ = ਸਿਦਕ ਵਾਲਾ। ਸਬੂਰੀ = ਸ਼ੁਕਰ। ਤੋਸਾ = ਰਾਹ ਦਾ ਖ਼ਰਚ। ਮਲਾਇਕ = ਦੇਵਤੇ, ਦੇਵਤਿਆਂ ਦੇ ਸੁਭਾਉ ਵਾਲੇ ਮਨੁੱਖ।

SikhNet (Spanish)La Fe y el Contentamiento son el alimento de todos los seres angelicales,

ਦੀਦਾਰੁ ਪੂਰੇ ਪਾਇਸਾ; ਥਾਉ ਨਾਹੀ. ਖਾਇਕਾ ॥੨॥

deedaar poore paaeisaa; thaau naahee. khaaeikaa |2|

Sant Singh KhalsaThey obtain the Perfect Vision of the Lord, while those who gossip find no place of rest. ||2||
Manmohan SinghThe perfect persons obtain the sight of the Lord and the defaulters find no place.
Manmohan Singh (Punjabi)ਪੂਰਨ-ਪੁਰਸ਼ ਸਾਹਿਬ ਦਾ ਦਰਸ਼ਨ ਪਾ ਲੈਂਦੇ ਹਨ ਅਤੇ ਕਸੂਰਵਾਰਾਂ ਨੂੰ ਕੋਈ ਥਾਂ ਨਹੀਂ ਮਿਲਦੀ।
Fareedkot Teeka(ਪੂਰੇ) ਪਰਮੇਸ੍ਵਰ ਕਾ ਦਰਸਨ ਗ੍ਯਾਨੀਓਂ ਨੇ ਪਾਇਆ ਹੈ ਅਰ ਜਗ੍ਯਾਸੂ ਪਾਵੈਂਗੇ, (ਥਾਉ) ਸਰੂਪ ਮੇਂ ਠਉਰ (ਖਾਇਕਾ) ਮੂਰਖੋਂ ਕੋ ਨਹੀਂ ॥੨॥
Prof. Sahib Singh(ਇਸ ਕਰਕੇ) ਉਹ ਪੂਰੇ ਪ੍ਰਭੂ ਦਾ ਦਰਸ਼ਨ ਕਰ ਲੈਂਦੇ ਹਨ। (ਪਰ) ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਉਂ ਭੀ ਨਹੀਂ ਮਿਲਦੀ ॥੨॥

ਪਦ ਅਰਥ ਪਾਇਸਾ = ਪਾਂਦੇ ਹਨ। ਖ਼ਾਇਕ = ਨਿਰੀਆਂ ਗੱਲਾਂ ਕਰਨ ਵਾਲੇ ॥੨॥

SikhNet (Spanish)sólo ellos tienen la Visión del Señor Perfecto, y no hay lugar para aquéllos que sólo parlotean.(2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਭ ਆਪੇ ਤੁਧੁ ਉਪਾਇ ਕੈ; ਆਪਿ ਕਾਰੈ ਲਾਈ ॥

sabh aape tudh upaae kai; aap kaarai laaee |

Sant Singh KhalsaYou Yourself created all; You Yourself delegate the tasks.
Manmohan SinghThou, O Lord! hast Thyself created all and hast Thyself put each to work.
Manmohan Singh (Punjabi)ਤੂੰ, ਹੇ ਸੁਆਮੀ! ਖੁਦ ਸਾਰਿਆਂ ਨੂੰ ਰਚਿਆ ਹੈ ਅਤੇ ਖੁਦ ਹੀ ਹਰ ਇਕਸ ਨੂੰ ਧੰਦੇ ਲਾਇਆ ਹੈ।
Fareedkot Teekaਗੁਰੂ ਰਾਮ ਦਾਸ ਜੀ ਕਹਤੇ ਹੈਂ: ਸੰਪੂਰਣ ਸ੍ਰਿਸਟੀ ਤੈਨੇ ਆਪ ਹੀ ਉਤਪਤ ਕਰ ਕੇ ਆਪ ਹੀ ਧੰਧਿਆਂ ਮੇਂ ਲਗਾਈ ਹੈ॥
Prof. Sahib Singh(ਹੇ ਹਰੀ!) ਤੂੰ ਆਪਿ ਹੀ ਸਾਰੀ (ਸ੍ਰਿਸ਼ਟੀ) ਰਚ ਕੇ ਆਪਿ ਹੀ ਕੰਮਾਂ ਧੰਧਿਆਂ ਵਿਚ ਲਾ ਦਿੱਤੀ ਹੈ,
SikhNet (Spanish)Tú, oh Señor, creaste todo y has dado y asignado tareas a todos y a cada uno.

ਤੂੰ ਆਪੇ ਵੇਖਿ ਵਿਗਸਦਾ; ਆਪਣੀ ਵਡਿਆਈ ॥

toon aape vekh vigasadaa; aapanee vaddiaaee |

Sant Singh KhalsaYou Yourself are pleased, beholding Your Own Glorious Greatness.
Manmohan SinghBy beholding Thy greatness, Thou Thyself art pleased.
Manmohan Singh (Punjabi)ਆਪਣੀ ਵਿਸ਼ਾਲਤਾ ਨੂੰ ਦੇਖ ਕੇ, ਤੂੰ ਆਪ ਹੀ ਪ੍ਰਸੰਨ ਹੁੰਦਾ ਹੈ।
Fareedkot Teekaਤੂੰ ਆਪੇ ਹੀ ਆਪਣੀ ਵਡਿਆਈ ਕੋ ਦੇਖ ਕਰ (ਵਿਗਸਦਾ) ਪ੍ਰਸਿੰਨ ਹੋਤਾ ਹੈਂ॥
Prof. Sahib Singhਆਪਣੀ ਇਹ ਬਜ਼ੁਰਗੀ ਵੇਖ ਕੇ ਭੀ ਤੂੰ ਆਪਿ ਹੀ ਪ੍ਰਸੰਨ ਹੋ ਰਿਹਾ ਹੈਂ।
SikhNet (Spanish)Tú eres el que está Complacido viendo Su Propia Gloria,

ਹਰਿ ਤੁਧਹੁ ਬਾਹਰਿ. ਕਿਛੁ ਨਾਹੀ; ਤੂੰ ਸਚਾ ਸਾਈ ॥

har tudhahu baahar. kichh naahee; toon sachaa saaee |

Sant Singh KhalsaO Lord, there is nothing at all beyond You. You are the True Lord.
Manmohan SinghMy God, without Thee there is nothing. Thou art the True Lord.
Manmohan Singh (Punjabi)ਮੇਰੇ ਵਾਹਿਗੁਰੂ, ਤੇਰੇ ਬਗੈਰ ਹੋਰ ਕੁਝ ਭੀ ਨਹੀਂ। ਤੂੰ ਸੱਚਾ ਸੁਆਮੀ ਹੈ।
Fareedkot Teekaਹੇ ਹਰੀ! ਤੇਰੇ ਸੇ ਬਿਨਾ ਕੁਛ ਨਹੀਂ ਹੈ, ਤੂੰ ਸਚਾ ਹੈਂ ਸਰਬ ਕਾ ਮਾਲਕ ਹੈਂ॥
Prof. Sahib Singhਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ ਤੈਥੋਂ ਪਰੇ ਕੁਝ ਨਹੀਂ।
SikhNet (Spanish)no hay nadie sin Ti, Tú eres el Verdadero Maestro,

ਤੂੰ ਆਪੇ ਆਪਿ ਵਰਤਦਾ; ਸਭਨੀ ਹੀ ਥਾਈ ॥

toon aape aap varatadaa; sabhanee hee thaaee |

Sant Singh KhalsaYou Yourself are contained in all places.
Manmohan SinghThou Thyself art contained in all the places.
Manmohan Singh (Punjabi)ਤੂੰ ਖੁਦ ਹੀ ਹੋਰ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਤੂੰ ਆਪੇ ਆਪ (ਹੀ) ਨਿਸਚੇ ਕਰ ਕੇ ਸਰਬ ਅਸਥਾਨੋਂ ਮੇਂ ਵਰਤ ਰਹਾ ਹੈਂ॥
Prof. Sahib Singhਸਭ ਥਾਈਂ ਤੂੰ ਆਪਿ ਹੀ ਵਿਆਪ ਰਿਹਾ ਹੈਂ।
SikhNet (Spanish)Tú Mismo prevaleces en todo y por todas partes.

ਹਰਿ ਤਿਸੈ ਧਿਆਵਹੁ ਸੰਤ ਜਨਹੁ; ਜੋ ਲਏ ਛਡਾਈ ॥੨॥

har tisai dhiaavahu sant janahu; jo le chhaddaaee |2|

Sant Singh KhalsaMeditate on that Lord, O Saints; He shall rescue and save you. ||2||
Manmohan SinghMeditate ye, O saintly persons! on that God who shall rescue thee at the end.
Manmohan Singh (Punjabi)ਤੁਸੀਂ, ਹੇ ਸਾਧੂ ਪੁਰਸ਼ੋ! ਉਸ ਵਾਹਿਗੁਰੂ ਦਾ ਸਿਮਰਨ ਕਰੋ ਜਿਹੜਾ ਅੰਤ ਨੂੰ ਤੁਹਾਨੂੰ ਬੰਦਖਲਾਸ ਕਰਾਵੇਗਾ।
Fareedkot Teekaਐਸੇ ਬੇਨਤੀ ਕਰ ਕੇ, (ਸੰਤ ਜਨਹੁ) ਹੇ ਭਾਈ! ਤਿਸ ਹਰੀ ਕਾ ਧ੍ਯਾਵਨਾ ਕਰੋ, ਜੋ ਅੰਤ ਕੋ ਜਮੋਂ ਕੇ ਭੈ ਸੇ ਛੁਡਾ ਲੇਵੇਗਾ॥੨॥☬ਕੋਈ ਪੁਰਸ ਜਾਤੀ ਅਭਿਮਾਨ ਸਹਿਤ ਗੁਰੂ ਜੀ ਨੇ ਦੇਖਿਆ, ਤਿਸ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਗੁਰਮੁਖੋ! ਉਸ ਪ੍ਰਭੂ ਦਾ ਸਿਮਰਨ ਕਰੋ ਜੋ (ਵਿਕਾਰਾਂ ਤੋਂ) ਛਡਾ ਲੈਂਦਾ ਹੈ ॥੨॥
SikhNet (Spanish)Mediten en Él, oh Santos, por medio de Él somos todos emancipados. (2)

Open this shabad →

Shabad Guru Nanak Dev Ji Siree Raag

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਫਕੜ ਜਾਤੀ; ਫਕੜੁ ਨਾਉ ॥

fakarr jaatee; fakarr naau |

Sant Singh KhalsaPride in social status is empty; pride in personal glory is useless.
Manmohan SinghPerposterous is caste and vain the glory.
Manmohan Singh (Punjabi)ਬੇਮਾਨ੍ਹੀ ਹੈ ਜਾਤ ਅਤੇ ਫਜੂਲ ਹੈ ਨਾਮਵਰੀ।
Fareedkot Teekaਜਾਤੀ ਕੇ ਅਭਿਮਾਨ ਵਿਖੇ (ਫਕੜੁ) ਖੁਆਰੀ ਹੈ, ਔਰ ਨਾਮ ਕੇ ਅਭਿਮਾਨ ਮੇਂ ਭੀ ਖੁਆਰੀ ਹੈ ਕਿ ਮੇਂ ਅਧਿਕ ਨਾਮੀ ਹੂੰ, ਭਾਵ ਏਹਿ ਜਾਤੀ ਔਰ ਨਾਮ ਕੀ ਅਧਿਕਤਾ ਮੇਂ ਕੁਛ ਸਿਧ ਨਹੀਂ ਹੋਤਾ॥
Prof. Sahib Singhਜਾਤਿ (ਦਾ ਅਹੰਕਾਰ) ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ।

ਪਦ ਅਰਥ ਫਕੜ = ਵਿਅਰਥ।

SikhNet (Spanish)Vano es el orgullo de las castas, vano es el orgullo de la gloria terrena,

ਸਭਨਾ ਜੀਆ; ਇਕਾ ਛਾਉ ॥

sabhanaa jeea; ikaa chhaau |

Sant Singh KhalsaThe One Lord gives shade to all beings.
Manmohan SinghThe Lord alone gives shade to all the beings.
Manmohan Singh (Punjabi)ਕੇਵਲ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਸਾਇਆ ਦਿੰਦਾ ਹੈ।
Fareedkot Teekaਸਰਬ ਜੀਵੋਂ ਕੋ ਏਕ ਵਾਹਿਗੁਰੂ ਕੀ ਹੀ (ਛਾਉ) ਓੜ ਹੈ॥
Prof. Sahib Singh(ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ)।

ਪਦ ਅਰਥ ਛਾਉ = ਸਾਦ੍ਰਿਸ਼ਟਤਾ, ਨੁਹਾਰ।

SikhNet (Spanish)sólo el Señor da sombra a todos,

ਆਪਹੁ; ਜੇ ਕੋ ਭਲਾ ਕਹਾਏ ॥

aapahu; je ko bhalaa kahaae |

Sant Singh KhalsaYou may call yourself good;
Manmohan SinghSome one may call himself good,
Manmohan Singh (Punjabi)ਕੋਈ ਜਣਾ ਆਪਣੇ ਆਪ ਨੂੰ ਬੇਸ਼ਕ ਚੰਗਾ ਆਖੇ,
Fareedkot Teekaਜੇ ਕੋਈ ਜਾਤੀ ਨਾਮ ਕੀ ਉੱਤਮਤਾ ਕਰ ਕੇ ਆਪਣੇ ਆਪ ਹੀ ਭਲਾ ਕਹਾਵੇ, ਭਾਵ ਏਹਿ ਕਿ ਅਪਨੇ ਆਪ ਭਲਾ ਨਹੀਂ ਹੋ ਸਕਤਾ॥
Prof. Sahib Singh(ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ)।
SikhNet (Spanish)pues quien se vanagloria, vive en vano, (1)

ਨਾਨਕ ਤਾ ਪਰੁ ਜਾਪੈ; ਜਾ ਪਤਿ ਲੇਖੈ ਪਾਏ ॥੧॥

naanak taa par jaapai; jaa pat lekhai paae |1|

Sant Singh KhalsaO Nanak, this will only be known when your honor is approved in God's Account. ||1||
Manmohan Singhbut his being good shall be only known when his honour shall be accepted in God's account O Nanak!
Manmohan Singh (Punjabi)ਕੇਵਲ ਤਦ ਹੀ ਉਹ ਚੰਗਾ ਜਾਣਿਆ ਜਾਵੇਗਾ, ਜਦ ਉਸਦੀ ਇੱਜ਼ਤ ਰੱਬ ਦੇ ਹਿਸਾਬ ਵਿੱਚ ਪ੍ਰਵਾਨ ਹੋਵੇਗੀ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਹੀ ਪਤ ਕੋ (ਪਰੁ) ਵਸੇਸ ਕਰ ਕੇ (ਜਾਪੈ) ਜਾਣੀਐ, ਜੋ ਪਰਮੇਸ੍ਵਰ ਲੇਖੈ ਮੇਂ ਪਾ ਲੇਵੇ॥੧॥☬ਜਬ ਗੁਰੂ ਅੰਗਦ ਜੀ ਗੁਰਿਆਈ ਕੋ ਪਾ ਕਰ ਕੇ ਖਡੂਰ ਮੇਂ ਆਇ ਕਰ, ਅਰ ਕੋਠੇ ਕਾ ਬਾਰ ਬੰਦ ਕਰ ਕੇ ਸਮਾਧੀ ਮੇਂ ਇਸਥਿਤ ਹੂਏ ਥੇ। ਤਬ ਭਾਈ ਬਾਲਾ ਔਰ ਬੁਢਾ ਜੀ ਆਦਿ ਸਿਖ ਮਿਲ ਕੇ ਗੁਰੂ ਜੀ ਕੇ ਦਰਸਨ ਕੋ ਆਏ। ਬੁਢੇ ਜੀ ਨੇ ਬਾਰ ਖੋਲ ਕਰ ਚਰਨੋਂ ਪਰ ਸੀਸ ਰਖਾ। ਗੁਰੂ ਸਾਹਿਬ ਜੀ ਕੇ ਚਲਾਨੇ ਕਾ ਪ੍ਰਸੰਗ ਸੁਨ ਕਰ ਕੇ, ਗੁਰੂ ਨਾਨਕ ਸਾਹਿਬ ਮੇਂ ਅਪਨੀ ਪ੍ਰੀਤੀ ਸੂਚਨ ਕਰਾਵਤੇ ਹੂਏ ਵਿਜੋਗ ਸਹਿਤ ਸਲੋਕ ਉਚਾਰਨ ਕੀਆ:
Prof. Sahib Singhਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ ॥੧॥

ਪਦ ਅਰਥ ਪਰੁ = ਚੰਗੀ ਤਰ੍ਹਾਂ। ਪਰੁ ਜਾਪੈ = ਚੰਗੀ ਤਰ੍ਹਾਂ ਪਰਗਟ ਹੁੰਦਾ ਹੈ। ਨਾਉ = ਨਾਮਣਾ, ਵਡਿਆਈ ॥੧॥

SikhNet (Spanish)pero si el Señor lo aprueba, será aprobado.

Open this shabad →

Shabad Guru Angad Dev Ji Siree Raag

ਮਃ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਜਿਸੁ ਪਿਆਰੇ ਸਿਉ ਨੇਹੁ; ਤਿਸੁ ਆਗੈ ਮਰਿ ਚਲੀਐ ॥

jis piaare siau nehu; tis aagai mar chaleeai |

Sant Singh KhalsaDie before the one whom you love;
Manmohan SinghDie before the Beloved with whom thou hast love.
Manmohan Singh (Punjabi)ਜਿਹੜੇ ਪਰੀਤਮ ਨਾਲ ਪਿਆਰ ਹੈ, ਉਸ ਦੇ ਮੂਹਰੇ ਮਰ ਜਾ।
Fareedkot Teekaਜਿਸ ਪ੍ਰੀਤਮ ਕੇ ਸਾਥ ਪ੍ਰੇਮ ਹੋਵੇ ਤਿਸ ਕੇ (ਆਗੈ) ਪਹਿਲੇ ਹੀ (ਮਰਿ ਚਲੀਐ) ਪ੍ਰਾਣ ਵਿਜੋਗ ਹੋ ਕਰ ਪ੍ਰਲੋਕ ਮੇਂ ਗਵਨੁ ਕਰੀਏ, ਵਾ ਤਿਸ ਗੁਰੂ ਕੇ ਆਗੇ (ਮਰਿ ਚਲੀਐ) ਅਪਨੇ ਅਹੰ ਭਾਵ ਕੋ ਤਿਆਗ ਕਰ ਸੇਵਾ ਮੇਂ ਪ੍ਰਵਿਰਤੀਏ॥
Prof. Sahib Singhਜਿਸ ਪਿਆਰੇ ਨਾਲ ਪਿਆਰ (ਹੋਵੇ), (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ।

ਪਦ ਅਰਥ ਆਗੈ = ਸਾਹਮਣੇ, ਦਰ ਤੇ। ਮਰਿ ਚਲੀਐ = ਆਪਾ-ਭਾਵ ਮਿਟਾ ਦੇਈਏ।

SikhNet (Spanish)Si uno ama en verdad a alguien, uno se ofrece a morir antes que él o ella.

ਧ੍ਰਿਗੁ ਜੀਵਣੁ ਸੰਸਾਰਿ; ਤਾ ਕੈ ਪਾਛੈ ਜੀਵਣਾ ॥੨॥

dhrig jeevan sansaar; taa kai paachhai jeevanaa |2|

Sant Singh Khalsato live after he dies is to live a worthless life in this world. ||2||
Manmohan SinghTo live after him is to lead an accursed life in this world.
Manmohan Singh (Punjabi)ਉਸ ਦੇ ਮਗਰੋ ਜੀਊਣਾ ਜਗਤ ਅੰਦਰ ਲਾਨ੍ਹਤ ਦੀ ਜਿੰਦਗੀ ਬਸਰ ਕਰਨਾ ਹੈ।
Fareedkot Teekaਕਿਉਂਕਿ ਤਿਸ ਜੀਵਣੇ ਕੋ ਧਿਕਾਰ ਹੈ, ਜੋ ਇਸ ਸੰਸਾਰ ਮੇਂ ਪ੍ਯਾਰੇ ਕੇ ਪੀਛੇ ਜੀਵਣਾ ਹੈ, ਵਾ ਜੋ ਗੁਰੋਂ ਸੇ ਬੇਮੁਖ ਹੋ ਕਰ ਜੀਵਨਾ ਹੈ, ਸੋ ਜੀਵਨ ਕੋ ਧਿਕਾਰ ਹੈ॥
Prof. Sahib Singhਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ-ਇਸ ਜੀਵਨ ਨੂੰ ਧਿੱਕਾਰ ਹੈ ॥੨॥

ਪਦ ਅਰਥ ਤਾ ਕੈ ਪਾਛੈ = ਉਸ ਵਲੋਂ ਮੂੰਹ ਮੋੜ ਕੇ ॥੨॥

* ਨੋਟ: 'ਬਾਣੀ' ਮਨੁੱਖਾ ਜੀਵਨ ਦੀ ਅਗਵਾਈ ਲਈ ਹੈ। 'ਪਿਆਰ' ਨਾਲੋਂ ਪਹਿਲਾਂ ਹੀ ਮਰ ਜਾਣਾ-ਅਮਲੀ ਜੀਵਨ ਵਿਚ ਇਹ ਅਨਹੋਣੀ ਗੱਲ ਹੈ। 'ਮਰਨ' ਤੋਂ ਭਾਵ ਹੈ ਆਪਾ-ਭਾਵ ਮਿਟਾਣਾ, ਆਪਾ ਵਾਰਨਾ, ਹਉਮੈ ਦੂਰਿ ਕਰਨੀ। ਪਿਛਲੇ ਸਲੋਕ ਨਾਲ ਇਹ ਖ਼ਿਆਲ ਹੀ ਮਿਲ ਸਕਦਾ ਹੈ।

SikhNet (Spanish)¿Pues de qué sirve la vida del amante si no tiene a su amor? (2)

Open this shabad →

Shabad Guru Ramdas Ji Siree Raag

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri.

ਤੁਧੁ ਆਪੇ ਧਰਤੀ ਸਾਜੀਐ; ਚੰਦੁ ਸੂਰਜੁ ਦੁਇ ਦੀਵੇ ॥

tudh aape dharatee saajeeai; chand sooraj due deeve |

Sant Singh KhalsaYou Yourself created the earth, and the two lamps of the sun and the moon.
Manmohan SinghThou Thyself didst create the earth and the two lamps of the moon and the sun.
Manmohan Singh (Punjabi)ਤੂੰ ਆਪ ਹੀ ਜਮੀਨ ਅਤੇ ਚੰਨ ਤੇ ਸੂਰਜ ਦੇ ਦੋ ਦੀਵੇ ਰਚੇ ਹਨ।
Fareedkot Teekaਹੇ ਭਗਵਨ! (ਤੁਧੁ) ਤੈਨੇ ਆਪ ਹੀ ਧਰਤੀ ਉਪਲਖਤ ਬ੍ਰਹਮੰਡ ਰੂਪ ਰਚਨਾ ਰਚੀ ਹੈ, ਇਸ ਕੇ ਪ੍ਰਕਾਸਨੇ ਵਾਲੇ ਚੰਦ ਸੂਰਜ ਦੋ ਦੀਵੇ ਕੀਏ ਹੈਂ, ਸੋ ਬ੍ਰਹਮੰਡ ਕੈਸਾ ਹੈ॥
Prof. Sahib Singh(ਹੇ ਪਰਮਾਤਮਾ!) ਤੂੰ ਆਪ ਹੀ ਧਰਤੀ ਰਚੀ ਹੈ, ਤੇ (ਇਸ ਦੇ ਵਾਸਤੇ) ਚੰਦ ਤੇ ਸੂਰਜ (ਮਾਨੋ) ਦੋ ਦੀਵੇ (ਬਣਾਏ ਹਨ।)
SikhNet (Spanish)De Tú Ser, oh Señor, creaste las dos lámparas: el sol y la luna.

ਦਸ ਚਾਰਿ ਹਟ ਤੁਧੁ ਸਾਜਿਆ; ਵਾਪਾਰੁ ਕਰੀਵੇ ॥

das chaar hatt tudh saajiaa; vaapaar kareeve |

Sant Singh KhalsaYou created the fourteen world-shops, in which Your Business is transacted.
Manmohan SinghThou hast fashioned ten and four shops (the fourteen worlds) where-in the business is transacted.
Manmohan Singh (Punjabi)ਤੂੰ ਦਸ ਤੇ ਚਾਰ ਹੱਟੀਆਂ (ਚੌਦਾ ਪੁਰੀਆਂ) ਬਣਾਈਆਂ ਹਨ ਜਿਨ੍ਹਾਂ ਵਿੱਚ ਵਣਜ-ਵਪਾਰ ਹੁੰਦਾ ਹੈ।
Fareedkot Teekaਜੋ ਚੌਦਾਂ ਲੋਕ ਹੈਂ, ਸੋ ਤੈਨੇ ਦੁਕਾਨੈ ਸਾਜੀ ਹੈਂ, ਜੋ ਚੌਦਾਂ ਲੋਕਾਂ ਮੇਂ ਜੀਵ ਕਰਮ ਕਰਤੇ ਹੈਂ, ਸੋ ਮਾਨੋ ਏਕ ਵਪਾਰ ਕਰ ਰਹੇ ਹੈਂ॥ ਸੋਈ ਦੇਖਾਵਤੇ ਹੈਂ:
Prof. Sahib Singh(ਜੀਵਾਂ ਦੇ ਸੱਚਾ) ਵਾਪਾਰ ਕਰਨ ਲਈ ਚੌਦਾਂ (ਲੋਕ) (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ।
SikhNet (Spanish)De Tu creatividad salieron los siete mundos superiores y los siete inferiores en donde el hombre se desarrolla.

ਇਕਨਾ ਨੋ ਹਰਿ ਲਾਭੁ ਦੇਇ; ਜੋ ਗੁਰਮੁਖਿ ਥੀਵੇ ॥

eikanaa no har laabh dee; jo guramukh theeve |

Sant Singh KhalsaThe Lord bestows His Profits on those who become Gurmukh.
Manmohan SinghGod grants profit to some who becomes Guruwards.
Manmohan Singh (Punjabi)ਕਈਆਂ ਨੂੰ ਜਿਹਡੇ ਗੁਰੂ ਅਨੁਸਾਰੀ ਹੋ ਜਾਂਦੇ ਹਨ ਵਾਹਿਗੁਰੂ ਨਫਾ ਬਖਸ਼ਦਾ ਹੈ।
Fareedkot Teekaਹੇ ਹਰੀ! ਉਨ ਏਕ ਪੁਰਸੋਂ ਕੋ ਮਾਨੁਖ ਜਨਮ ਵਿਖੇ ਲਾਭ ਦੇਤਾ ਹੈ, ਜੋ ਗੁਰੋਂ ਕੇ ਸਨਮੁਖ ਹੂਏ ਹੈਂ॥
Prof. Sahib Singhਜੋ ਜੀਵ ਗੁਰੂ ਦੇ ਸਨਮੁਖ ਹੋ ਗਏ ਹਨ, ਉਹਨਾਂ ਨੂੰ ਹਰੀ ਨਫ਼ਾ ਬਖ਼ਸ਼ਦਾ ਹੈ, (ਭਾਵ, ਉਹਨਾਂ ਦਾ ਜਨਮ ਸਫਲਾ ਕਰਦਾ ਹੈ)
SikhNet (Spanish)Ahí los Gurmukjs cosechan la Ganancia.

ਤਿਨ ਜਮਕਾਲੁ. ਨ ਵਿਆਪਈ; ਜਿਨ ਸਚੁ ਅੰਮ੍ਰਿਤੁ ਪੀਵੇ ॥

tin jamakaal. na viaapee; jin sach amrit peeve |

Sant Singh KhalsaThe Messenger of Death does not touch those who drink in the True Ambrosial Nectar.
Manmohan Singh'Them the death myrmidon touches not, who drink the Nectar of the True Name.
Manmohan Singh (Punjabi)ਉਨ੍ਹਾਂ ਨੂੰ ਮੌਤ ਦਾ ਦੂਤ ਛੋਹਦਾ ਤੱਕ ਨਹੀਂ, ਜੋ ਸੱਚੇ ਨਾਮ ਦੇ ਸੁਧਾ-ਰਸ ਪਾਨ ਕਰਦੇ ਹਨ।
Fareedkot Teekaਜਿਨ੍ਹੋਂ ਨੇ ਸਚਾ ਅੰਮ੍ਰਿਤ ਆਤਮਾਨੰਦ ਵਾ ਨਾਮੁ ਪਾਨ ਕੀਆ ਹੈ, ਤਿਨ੍ਹੋਂ ਕੋ (ਜਮ) ਜਨਮ ਔਰ (ਕਾਲੁ) ਮਰਨ ਨਹੀਂ ਵਿਆਪਤਾ ਹੈ॥
Prof. Sahib Singhਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਨਾਮ-ਜਲ ਪੀਤਾ ਹੈ, ਜਮਕਾਲ ਉਨ੍ਹਾਂ ਤੇ ਜਬ੍ਹਾ ਨਹੀਂ ਪਾ ਸਕਦਾ।
SikhNet (Spanish)A ellos Yama no los toca, pues beben el Néctar de la Verdad del Señor y son liberados así como sus parientes,

ਓਇ ਆਪਿ ਛੁਟੇ ਪਰਵਾਰ ਸਿਉ; ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥

oe aap chhutte paravaar siau; tin pichhai sabh jagat chhutteeve |3|

Sant Singh KhalsaThey themselves are saved, along with their family, and all those who follow them are saved as well. ||3||
Manmohan SinghThey themselves along with their family are saved, and every one who follows them is also saved.
Manmohan Singh (Punjabi)ਉਹ ਖੁਦ ਸਣੇ ਆਪਣੇ ਟੱਬਰ ਕਬੀਲੇ ਦੇ ਬਚ ਜਾਂਦੇ ਹਨ ਅਤੇ ਹਰ ਜਣਾ ਜੋ ਉਨ੍ਹਾਂ ਦੇ ਮਗਰ ਟੁਰਦਾ ਹੈ ਉਹ ਭੀ ਬਚ ਜਾਂਦਾ ਹੈ।
Fareedkot Teekaਔਰ ਵਹੁ ਆਤਮਾਨੰਦੀ ਪੁਰਸ ਆਪ ਜਨਮ ਮਰਣ ਬੰਧਨੋਂ ਸੇ ਪ੍ਰਵਾਰ ਸਹਤ ਛੂਟੇ ਹੈਂ, ਪੁਨਾ ਤਿਨੋਂ ਕੇ ਪੀਛੇ ਸਭ ਜਗਤ ਛੁਟ ਜਾਤਾ ਹੈ। ਭਾਵ ਏਹਿ ਕਿ ਜੋ ਉਨ ਕੇ ਸਨਬੰਧੀ ਹੈਂ, ਸੋ ਉਨ ਕੀ ਕਿਰਪਾ ਸੇ ਸੁਭ ਮਾਰਗ ਮੇਂ ਪ੍ਰਵਿਰਤ ਹੋ ਕਰ ਗ੍ਯਾਨ ਕੋ ਪਾਇ ਕਰ ਛੁਟੇ ਹੈਂ, ਔਰ ਜੋ ਜਗ੍ਯਾਸਾ ਧਾਰ ਕਰ ਸਰਣ ਆਵਤੇ ਹੈਂ, ਸੋ ਭੀ ਤਿਨ ਕੇ ਪੀਛੇ ਜਗਤ ਸੇ ਛੁਟ ਜਾਤੇ ਹੈਂ॥੩॥☬ਗੁਰੂ ਨਾਨਕ ਸਾਹਿਬ ਜੀ ਪਾਸ ਏਕ ਕਾਜੀ ਨੇ ਨਿਮ੍ਰਤਾ ਸਹਤ ੬ ਪ੍ਰਸ਼ਨ ਕੀਏ ਹੈਂ ਕਿ ਗੁਰੂ ਜੀ, ਖੁਦਾ ਨੇ ਉਮਤ ਕੈਸੇ ਪੈਦਾ ਕਰੀ ਹੈ ੧, ਔਰ ਖੁਦਾ ਕੇ ਬੰਦਿਓਂ ਕਾ ਲਖਣ ਕਿਆ ਹੈ ੨, ਖੁਦਾ ਕੀ ਕੀਮਤ ਕਿਸੀ ਨੇ ਪਾਈ ਹੈ ਯਾ ਨਹੀਂ ੩, ਜੇ ਕਰ ਪਾਈ ਹੈ ਤਬ ਵਹੁ ਕੇਤੀਕ ਹੈ ੪, ਸ਼ਰਾ ਵਾਲੇ ਤੋ ਸ਼ਰਾ ਮੇਂ ਰਹਣਾ ਸ੍ਰੇਸਟ ਮਾਨਤੇ ਹੈਂ, ਸ਼ਰਾ ਸੇ ਖੁਦਾ ਕੋ ਪਾਵਤੇ ਹੈਂ ਯਾ ਨਹੀਂ ੫, ਵਹੁ ਸਿਜਦਾ ਕੌਣ ਸਾ ਹੈ ਜਿਸ ਕਰ ਜੀਵ ਖੁਦਾ ਕੋ ਪ੍ਰਗਟ ਦੇਖ ਲੇਵੇ ੬? ਕ੍ਰਮ ਪੂਰਬਕ ਤਿਨ ਕਾ ਉੱਤਰ ਦੇਤੇ ਹੈਂ:
Prof. Sahib Singhਉਹ (ਜਮਕਾਲ ਤੋਂ) ??? ਬਚ ਜਾਂਦੇ ਹਨ, ਅਤੇ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਬਚ ਜਾਂਦਾ ਹੈ ॥੩॥
SikhNet (Spanish)y así también el mundo entero es salvado por su causa. (3)

Open this shabad →

Shabad Guru Nanak Dev Ji Siree Raag continues on Ang 84

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਕੁਦਰਤਿ ਕਰਿ ਕੈ; ਵਸਿਆ ਸੋਇ ॥

kudarat kar kai; vasiaa soe |

Sant Singh KhalsaHe created the Creative Power of the Universe, within which He dwells.
Manmohan SinghHaving created the universe that Lord abides there-in.4
Manmohan Singh (Punjabi)ਆਲਮ ਨੂੰ ਰਚਿ ਕੇ ਉਹ ਸਾਹਿਬ ਉਸ ਅੰਦਰ ਰਹਿੰਦਾ ਹੈ।
Fareedkot Teeka(ਕੁਦਰਤਿ) ਮਾਯਾ ਦ੍ਵਾਰੇ ਸ੍ਰਿਸਟੀ ਕੋ ਰਚ ਕੇ ਤਿਸ ਮੇਂ ਸੋ ਪਰਮੇਸ੍ਵਰ ਵਸਿਆ ਹੈ। ਇਸ ਮੇਂ ਸੰਕਾ ਹੈ ਕਿ ਬਿਆਪਕ ਮੇਂ ਪ੍ਰਵੇਸਤਾ ਸਿਧ ਨਹੀਂ ਹੋਤੀ?☬ਉੱਤਰ: ਬੇਦ ਪ੍ਰਮਾਣ ਕਰ ਕੇ ਪ੍ਰਵੇਸ ਸਿਧ ਹੈ, ਸਮਾਨ ਰੂਪਤਾ ਕਰ ਬਿਆਪਕ ਹੈ, ਅਰ ਬਸੇਸ ਰੂਪ ਕਰ ਪ੍ਰਵੇਸ ਮੇਂ ਕਛੁ ਸੰਕਾ ਹੀ ਨਹੀਂ ਹੈ॥
Prof. Sahib Singhਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ।

ਪਦ ਅਰਥ ਕਰਿ ਕੈ = ਰਚ ਕੇ, ਪੈਦਾ ਕਰ ਕੇ। ਸੇਇ = ਉਹ ਪ੍ਰਭੂ ਆਪ ਹੀ।

SikhNet (Spanish)El Señor crea la naturaleza y luego prevalece en ella.

Open this shabad (9 lines, Angs 83-84) →

Ang 83 of 1430