ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪੌੜੀ।
SikhNet (Spanish)Pauri.
ਹਰਿ ਇਕੋ ਕਰਤਾ ਇਕੁ; ਇਕੋ ਦੀਬਾਣੁ ਹਰਿ ॥
har iko karataa ik; iko deebaan har |
Sant Singh KhalsaThe Lord alone is the One Creator; there is only the One Court of the Lord.
Manmohan SinghGod alone is the Creator of all and but one is God's Court.
Manmohan Singh (Punjabi)ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਕੇਵਲ ਇਕ ਹੀ ਵਾਹਿਗੁਰੂ ਦਾ ਦਰਬਾਰ ਹੈ।
Fareedkot Teekaਹਰੀ ਏਕੋ ਹੀ ਜਗਤ ਕਾ (ਕਰਤਾ) ਨਮਿੱਤ ਕਾਰਨ ਹੈ ਔਰ ਏਕੋ ਹੀ ਹਰੀ ਉਪਾਦਾਨ ਕਾਰਨ ਹੈ, ਭਾਵ ਏਹਿ ਕਿ ਅਭਿੰਨ ਨਮਿੱਤ ਉਪਾਦਾਨ ਕਾਰਨ ਏਕ ਹਰੀ ਹੀ ਹੈ। ਮਕਰੀ ਤੰਤ ਵਤ ਔਰ ਏਕੋ ਹਰੀ ਸਰਬ ਕਾ (ਦੀਬਾਣੁ) ਆਧਾਰ ਭੂਤ ਹੈ॥
Prof. Sahib Singhਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ।
ਪਦ ਅਰਥ ਦੀਬਾਣੁ = ਆਸਰਾ।
SikhNet (Spanish)Uno es el Señor de la Creación, y una es Su Corte,
ਹਰਿ ਇਕਸੈ ਦਾ ਹੈ ਅਮਰੁ; ਇਕੋ ਹਰਿ ਚਿਤਿ ਧਰਿ ॥
har ikasai daa hai amar; iko har chit dhar |
Sant Singh KhalsaThe One Lord's Command is the One and Only-enshrine the One Lord in your consciousness.
Manmohan SinghGod's alone is the command, and place thou God alone in thy mind.
Manmohan Singh (Punjabi)ਕੇਵਲ ਵਾਹਿਗੁਰੂ ਦਾ ਹੀ ਹੁਕਮ ਹੈ ਅਤੇ ਤੂੰ ਇਕ ਵਾਹਿਗੁਰੂ ਨੂੰ ਹੀ ਆਪਣੇ ਮਨ ਅੰਦਰ ਟਿਕਾ।
Fareedkot Teekaਔਰ ਸਰਬ ਜੀਵੋਂ ਪਰ (ਅਮਰ) ਹੁਕਮ ਭੀ ਏਕ ਹਰੀ ਕਾ ਹੈ, ਤਾਂ ਤੇ ਏਕ ਐਸੇ ਸਾਮਰਥ ਹਰੀ ਕੋ ਹੀ ਚਿੱਤ ਮੇਂ ਧਾਰਨ ਕਰੋ॥
Prof. Sahib Singhਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ।
ਪਦ ਅਰਥ ਅਮਰੁ = ਹੁਕਮ। ਚਿਤਿ = ਚਿੱਤ ਵਿਚ।
SikhNet (Spanish)Suyo es el Comando, conserva al Uno en tu mente,
ਹਰਿ ਤਿਸੁ ਬਿਨੁ ਕੋਈ ਨਾਹਿ; ਡਰੁ ਭ੍ਰਮੁ ਭਉ ਦੂਰਿ ਕਰਿ ॥
har tis bin koee naeh; ddar bhram bhau door kar |
Sant Singh KhalsaWithout that Lord, there is no other at all. Remove your fear, doubt and dread.
Manmohan SinghWithout that Lord there is no other. Remove thou thy dread, doubt and fear.
Manmohan Singh (Punjabi)ਉਸ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ। ਤੂੰ ਆਪਣਾ ਤ੍ਰਾਹ, ਸੰਦੇਹ ਤੇ ਭੈ ਰਫਾ ਕਰ ਦੇ।
Fareedkot Teekaਤਾਂ ਤੇ ਐਸੇ ਨਿਸਚੈ ਕਰ ਕਿ ਜਿਸ ਹਰੀ ਕਾ ਹੁਕਮ ਸਰਬ ਜੀਵੋਂ ਪਰ ਹੈ ਤਿਸ ਹਰੀ ਸੇ ਬਿਨਾ ਔਰ ਕਹੀਂ ਭੀ ਕੋਈ ਨਹੀਂ ਹੈ। ਡਰ ਜਮਦੂਤੋਂ ਕਾ ਭ੍ਰਮ ਪੰਚ ਪ੍ਰਕਾਰ ਕਾ। ਤਿਸ ਕਾ ਪ੍ਰਕਾਰ ਸਿਰੀ ਰਾਗ ਮ: ੧ ਕੇ ੨੩ ਮੇਂ ਸਬਦ ਮੇਂ ਬਿਸਤਾਰ ਪੂਰਬਕ ਨਿਰੂਪਣ ਕੀਆ ਹੈ, ਤਹਾਂ ਸੇ ਦੇਖ ਲੇਨਾ। (ਭਉ) ਡਰ ਜਨਮ ਜਰਾਦਿਕੋਂ ਕਾ ਸੋ ਸਰਬ ਨਿਬ੍ਰਿਤ ਕਰ॥
Prof. Sahib Singhਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।
SikhNet (Spanish)pues sin Él no hay nadie más, remueve tu duda y tu miedo.
ਹਰਿ ਤਿਸੈ ਨੋ ਸਾਲਾਹਿ; ਜਿ ਤੁਧੁ ਰਖੈ ਬਾਹਰਿ ਘਰਿ ॥
har tisai no saalaeh; ji tudh rakhai baahar ghar |
Sant Singh KhalsaPraise that Lord who protects you, inside your home, and outside as well.
Manmohan SinghPraise that Master alone, who protects thee, within thy home and without.
Manmohan Singh (Punjabi)ਉਸੇ ਹੀ ਮਾਲਕ ਦੀ ਸ਼ਲਾਘਾ ਕਰ ਜੋ ਤੇਰੀ ਤੇਰੇ ਗ੍ਰਹਿ ਦੇ ਅੰਦਰ ਤੇ ਬਾਹਰਵਾਰ ਰਖਿਆ ਕਰਦਾ ਹੈ।
Fareedkot Teekaਤਿਸ ਹੀ ਹਰੀ ਕੀ ਉਸਤਤੀ ਕਰ (ਜਿ ਤੁਧੁ) ਜੋ ਤੇਰੇ ਘਰ ਬਾਹਰ ਸਰਬ ਸਥਾਨੋਂ ਮੇਂ ਰੱਛਿਆ ਕਰਤਾ ਹੈ॥
Prof. Sahib Singh(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।
ਪਦ ਅਰਥ ਜਿ = ਜੋ। ਘਰਿ = ਘਰ ਵਿਚ। ਘਰਿ ਬਾਹਰਿ = ਘਰ ਵਿਚ ਤੇ ਘਰੋਂ ਬਾਹਰ, (ਭਾਵ,) ਹਰ ਥਾਂ।
SikhNet (Spanish)Alábalo a Él, Quien te protege dentro y fuera de tu hogar,
ਹਰਿ ਜਿਸ ਨੋ ਹੋਇ ਦਇਆਲੁ; ਸੋ ਹਰਿ ਜਪਿ. ਭਉ ਬਿਖਮੁ ਤਰਿ ॥੧॥
har jis no hoe deaal; so har jap. bhau bikham tar |1|
Sant Singh KhalsaWhen that Lord becomes merciful, and one comes to chant the Lord's Name, one swims across the ocean of fear. ||1||
Manmohan SinghHe, unto whom God becomes merciful, swims across the formidable ocean of fear by remembering God.
Manmohan Singh (Punjabi)ਜਿਸ ਉਤੇ ਭਗਵਾਨ ਮਿਹਰਵਾਨ ਹੁੰਦਾ ਹੈ, ਉਹ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਡਰ ਦੇ ਕਠਨ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸੋ ਹਰੀ ਜਿਸ ਕੋ ਦ੍ਯਾਲ ਹੋਤ ਹੈ, ਸੋ ਪੁਰਸ਼ ਹਰੀ ਨਾਮ ਕੋ ਜਪ ਕਰ ਕੇ (ਭਉ) ਡਰ ਰੂਪੀ (ਬਿਖਮੁ) ਕਠਨ ਸਮੁੰਦ੍ਰ ਕੋ ਤਰ ਜਾਤਾ ਹੈ ॥੧॥ ਪਾਕਪਟਣ ਕੇ ਨਿਕਟ ਏਕ ਗ੍ਰਾਮ ਸੇ ਬਾਹਰ ਫਰੀਦ ਕੇ ਪੋਤੇ ਸੇਖ ਬਹਿਰਾਮ ਸੰਜੁਗਤ ਗੁਰੂ ਜੀ ਕੁਛ ਕੁਛ ਅੰਤਰੇ ਸਹਤ ਸੋਏ ਪੜੇ ਥੇ। ਏਕ ਪ੍ਰੇਮੀ ਜਨ ਦੂਧ ਲੇ ਕਰ ਆਇਆ। ਗੁਰੂ ਜੀ ਕੋ ਸੋਏ ਹੂਏ ਜਾਨ ਕਰ ਏਕ ਗੜਵਾ ਦੂਧ ਕਾ ਬੀਚ ਏਕ ਅਸ਼ਰਫੀ ਪਾਸ ਰਖ ਕਰ ਸੇਖ ਬਹਰਾਮ ਕੋ ਦੂਧ ਪਿਲਾ ਕਰ ਚਲਾ ਗਿਆ। ਸੇਖ ਬ੍ਰਹਮ ਕੋ ਗੜਵੇ ਕੀ ਖਬਰ ਨਹੀਂ ਥੀ। ਜਬ ਆਪਸ ਮੇਂ ਮਿਲ ਕਰ ਬੈਠੇ ਤਬ ਬਲਾਸ ਸੇ ਸੇਖ ਬਹਰਾਮ ਨੇ ਕਹਾ, 'ਸੋਣੇ ਸੇ ਜਾਗਣੇ ਮੇਂ ਬਹੁਤ ਲਾਭ ਹੈ, ਹਮ ਦੂਧ ਪੀਆ ਆਪ ਕੋ ਮਿਲਾ ਨਹੀਂ'। ਗੁਰੂ ਜੀ ਨੇ ਅਸ਼ਰਫੀ ਸਹਤ ਦੂਧ ਕਾ ਗੜਵਾ ਦਿਖਲਾਇ ਕਰ ਸਲੋਕ ਉਚਾਰਨ ਕੀਆ॥
Prof. Sahib Singhਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ ॥੧॥
ਪਦ ਅਰਥ ਸੋ = ਉਹ ਮਨੁੱਖ। ਜਪਿ = ਜਪ ਕੇ। ਬਿਖਮੁ = ਔਖਾ। ਤਰਿ = ਤਰਦਾ ਹੈ, ਤਰੇ ॥੧॥
SikhNet (Spanish)pues quien goza de Su Gracia, nada a través del mar de miedo. (1)