ੴ

ਸਿੱਖਬਾਣੀ · SikhBani

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥

fareedaa bhoom rangaavalee manjh visoolaa baag
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 966 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਫਰੀਦਾ. ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗੁ ॥

fareedaa. bhoom rangaavalee; manjh visoolaa baag |

Sant Singh KhalsaFareed, this world is beautiful, but there is a thorny garden within it.
Manmohan SinghO Farid, beauteous is this world. Within it is a thorny garden.
Manmohan Singh (Punjabi)ਹੇ ਫਰੀਦ! ਸੁੰਦਰ ਹੈ ਇਹ ਦੁਨੀਆਂ। ਇਸ ਦੇ ਅੰਦਰ ਇਕ ਕੰਡਿਆਂ ਵਾਲਾ ਬਗੀਚਾ ਹੈ।
Fareedkot Teekaਫਰੀਦ ਜੀ ਕਹਿਤੇ ਹੈਂ: ਦੇਹ ਵਾ ਬੁਧੀ ਰੂਪ ਆਨੰਦ ਵਾਲੀ ਹੈਸੀ। ਇਸ ਕੇ (ਮੰਝਿ) ਬੀਚ ਵਿਸੇਸ ਕਰ ਵਿਕਾਰ ਰੂਪ ਸੂਲਾਂ ਕਾ ਬਾਗ ਲਗ ਗਿਆ ਹੈ॥
Prof. Sahib Singhਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ਼ (ਲੱਗਾ ਹੋਇਆ) ਹੈ (ਜਿਸ ਵਿਚ ਦੁਖਾਂ ਦੀ ਅੱਗ ਬਲ ਰਹੀ ਹੈ)।

ਪਦ ਅਰਥ ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸ-ਭਰਿਆ, ਵਿਹੁਲਾ।

SikhNet (Spanish)Bello es el jardín de la tierra pero en él están las raíces venenosas; no obstante,

ਜੋ ਨਰ. ਪੀਰਿ ਨਿਵਾਜਿਆ; ਤਿਨੑਾ ਅੰਚ. ਨ ਲਾਗ ॥੧॥

jo nar. peer nivaajiaa; tinaa anch. na laag |1|

Sant Singh KhalsaThose who are blessed by their spiritual teacher are not even scratched. ||1||
Manmohan SinghThe persons, who are blessed by the Guru; they suffer not even a scratch.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਉੱਤੇ ਗੁਰਾਂ ਦੀ ਰਹਿਮਤ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ।
Fareedkot Teekaਜੋ ਪੁਰਖ ਗੁਰੋਂ ਨੇ ਵਡਿਆਇਆ ਹੈ ਤਿਸ ਕੋ ਬਿਕਾਰੋਂ ਕਾ ਸੇਕ, ਭਾਵ ਦੁਖ ਨਹੀਂ ਲਾਗਾ ਹੈ; ਵਾ ਸੂਲਾਂ ਦੇ ਬਾਗ ਜਗਤ ਮੇਂ ਸੰਤੋਂ ਕੀ ਬੁਧੀ ਰੂਪ ਭੂਮਕਾ (ਰੰਗਾਵਲੀ) ਅਨੰਦ ਵਾਲੀ ਹੈ। ਕਿਉਂਕਿ ਜੋ ਨਰ ਗੁਰੋਂ ਨੇ ਵਡਿਆਇਆ ਹੈ, ਤਿਨ ਕੋ ਮਾਇਆ ਵਾ ਤ੍ਰਿਸ਼ਨਾ ਅਗਨੀ ਕਾ ਸੇਕ ਨਹੀਂ ਲਗਾ॥੧॥
Prof. Sahib Singhਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੇਕ ਨਹੀਂ ਲੱਗਦਾ ॥੧॥
SikhNet (Spanish)a aquél a quien el Guru bendice no lo toca ni el dolor ni la tristeza. (1)
Answers quote the Granth verbatim with Ang citations. AI commentary is not Gurbani and not a religious ruling.