ੴ

ਸਿੱਖਬਾਣੀ · SikhBani

ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥

aape hee vadd paravaar aap ikaateea
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 965, 966 · 9 lines
Translations

ਪਉੜੀ ॥

paurree | Ang 965

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਹੀ ਵਡ ਪਰਵਾਰੁ; ਆਪਿ ਇਕਾਤੀਆ ॥

aape hee vadd paravaar; aap ikaateea | Ang 965

Sant Singh KhalsaHe Himself has the greatest family; He Himself is all alone.
Manmohan SinghHimself the Lord has large family and Himself is all alone.
Manmohan Singh (Punjabi)ਸੁਆਮੀ ਖੁਦ ਭਾਰੇ ਟੱਬਰ ਕਬੀਲੇ ਵਾਲਾ ਹੈ ਅਤੇ ਖੁਦ ਹੀ ਕੱਲਮਕੱਲਾ।
Fareedkot Teekaਆਪ ਹੀ ਤੂੰ ਬਡੇ (ਪਰਵਾਰੁ) ਸੰਸਾਰ ਵਾਲਾ ਹੈਂ, ਆਪ ਹੀ ਤੂੰ ਇਕੰਤ ਹੈਂ, ਭਾਵ ਏਕਾ ਏਕਾ ਹੋ ਬੈਸਤਾ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ (ਜਗਤ-ਰੂਪ) ਵੱਡੇ ਪਰਵਾਰ ਵਾਲਾ ਹੈਂ, ਤੇ (ਇਸ ਤੋਂ ਨਿਰਲੇਪ) ਇਕੱਲਾ ਰਹਿਣ ਵਾਲਾ ਭੀ ਹੈਂ।

ਪਦ ਅਰਥ ਵਡ ਪਰਵਾਰੁ = (ਜਗਤ-ਰੂਪ) ਵੱਡੇ ਪਰਵਾਰ ਵਾਲਾ। ਇਕਾਤੀਆ = ਇਕਾਂਤ ਵਿਚ ਰਹਿਣ ਵਾਲਾ, ਇਕੱਲਾ ਰਹਿਣ ਵਾਲਾ।

SikhNet (Spanish)El Señor es de familia grande y también es sólo Uno;

ਆਪਣੀ ਕੀਮਤਿ ਆਪਿ; ਆਪੇ ਹੀ ਜਾਤੀਆ ॥

aapanee keemat aap; aape hee jaateea | Ang 965

Sant Singh KhalsaHe alone knows His own worth.
Manmohan SinghHis worth He knows all by Himself.
Manmohan Singh (Punjabi)ਆਪਣਾ ਮੁੱਲ ਉਹ ਖੁਦ-ਬ-ਖੁਦ ਹੀ ਜਾਣਦਾ ਹੈ।
Fareedkot Teekaਆਪਣੀ ਕੀਮਤਿ ਕੋ ਆਪ ਹੀ ਆਪ ਜਾਣਤਾ ਹੈ॥
Prof. Sahib Singhਆਪਣੀ ਬਜ਼ੁਰਗੀ ਦੀ ਕਦਰ ਬਣਾਣ ਵਾਲਾ ਭੀ ਤੂੰ ਆਪ ਹੀ ਹੈਂ, ਤੇ ਕਦਰ ਜਾਣਨ ਵਾਲਾ ਭੀ ਤੂੰ ਆਪ ਹੀ ਹੈਂ।

ਪਦ ਅਰਥ ਜਾਤੀਆ = ਜਾਣੀ।

SikhNet (Spanish)sí, Su Valor sólo Él lo conoce.

ਸਭੁ ਕਿਛੁ ਆਪੇ ਆਪਿ; ਆਪਿ ਉਪੰਨਿਆ ॥

sabh kichh aape aap; aap upaniaa | Ang 965

Sant Singh KhalsaHe Himself, by Himself, created everything.
Manmohan SinghHimself, all by Himself, He has created everything.
Manmohan Singh (Punjabi)ਖੁਦ, ਖੁਦ-ਬ-ਖੁਦ ਹੀ, ਉਸ ਨੇ ਸਾਰਾ ਕੁੱਝ ਰਚਿਆ ਹੈ।
Fareedkot Teekaਤੂੰ ਸਭ ਕੁਛ ਆਪ ਹੀ ਆਪ ਹੈ ਔਰ ਆਪ ਹੀ ਉਤਪਤ ਕਰਤਾ ਹੈਂ॥
Prof. Sahib Singhਇਹ ਸਾਰਾ ਜਗਤ ਤੇਰਾ ਆਪਣਾ ਹੀ (ਸਰਗੁਣ) ਰੂਪ ਹੈ, ਤੇ ਇਹ ਤੈਥੋਂ ਹੀ ਇਸ ਦਿੱਸਦੇ ਰੂਪ ਵਿਚ ਆਇਆ ਹੈ।

ਪਦ ਅਰਥ ਉਪੰਨਿਆ = ਪੈਦਾ ਹੋਇਆ, ਦਿੱਸਦੇ ਰੂਪ ਵਿਚ ਆਇਆ।

SikhNet (Spanish)El Señor desde Sí crea lo que crea;

ਆਪਣਾ ਕੀਤਾ ਆਪਿ; ਆਪਿ ਵਰੰਨਿਆ ॥

aapanaa keetaa aap; aap varaniaa | Ang 965

Sant Singh KhalsaOnly He Himself can describe His own creation.
Manmohan SinghHis creation, He Himself alone, can describe.
Manmohan Singh (Punjabi)ਆਪਣੀ ਰਚਨਾ ਨੂੰ, ਕੇਵਲ ਉਹ ਖੁਦ ਹੀ ਬਿਆਨ ਕਰ ਸਕਦਾ ਹੈ।
Fareedkot Teekaਆਪਣਾ ਕੀਤਾ ਹੂਆ ਜੋ ਸੰਸਾਰੁ ਹੈ ਤਿਸ ਕੋ ਆਪ ਹੀ ਆਪ ਬਰਨਨ ਕੀਤਾ ਹੈ॥
Prof. Sahib Singhਇਸ ਸਾਰੇ ਪੈਦਾ ਕੀਤੇ ਜਗਤ ਨੂੰ ਰੂਪ-ਰੰਗ ਦੇਣ ਵਾਲਾ ਭੀ ਤੂੰ ਆਪ ਹੀ ਹੈਂ।

ਪਦ ਅਰਥ ਵਰੰਨਿਆ = ਬਿਆਨ ਕੀਤਾ।

SikhNet (Spanish)sí, de eso que Él hace, sólo Él puede decir.

ਧੰਨੁ ਸੁ ਤੇਰਾ ਥਾਨੁ; ਜਿਥੈ ਤੂ ਵੁਠਾ ॥

dhan su teraa thaan; jithai too vutthaa | Ang 965

Sant Singh KhalsaBlessed is Your place, where You dwell, Lord.
Manmohan SinghBlessed is that place of Thine, my Master, where Thou abidest.
Manmohan Singh (Punjabi)ਮੁਬਾਰਕ ਹੈ ਉਹ ਤੈਂਡੀ ਜਗ੍ਹਾ। ਜਿੱਥੇ ਤੂੰ ਨਿਵਾਸ ਰਖਦਾ ਹੈ, ਮੇਰੇ ਮਾਲਕ।
Fareedkot Teekaਧੰਨ ਵਹੁ ਤੇਰਾ ਥਾਨ ਹੈ ਜਿਥੇ ਤੂੰ ਵਸਿਆ ਹੈਂ॥
Prof. Sahib Singhਉਹ ਅਸਥਾਨ ਭਾਗਾਂ ਵਾਲਾ ਹੈ ਜਿਥੇ, ਹੇ ਪ੍ਰਭੂ! ਤੂੰ ਵੱਸਦਾ ਹੈਂ,

ਪਦ ਅਰਥ ਵੁਠਾ = ਵੱਸਿਆ।

SikhNet (Spanish)Bendito, oh Dios, es el lugar donde habitas;

ਧੰਨੁ ਸੁ ਤੇਰੇ ਭਗਤ; ਜਿਨੑੀ ਸਚੁ ਤੂੰ ਡਿਠਾ ॥

dhan su tere bhagat; jinaee sach toon dditthaa | Ang 966

Sant Singh KhalsaBlessed are Your devotees, who see You, O True Lord.
Manmohan SinghBlessed are the saints of Thine, who see Thee, O my True Lord.
Manmohan Singh (Punjabi)ਮੁਬਾਰਕ ਹਨ, ਤੈਂਡੇ ਉਹ ਸੰਤ ਜੋ ਤੈਨੂੰ ਵੇਖਦੇ ਹਨ, ਹੇ ਮੇਰੇ ਸੱਚੇ ਸੁਆਮੀ।
Fareedkot Teekaਵਹੁ ਭਗਤ ਭੀ ਧੰਨ ਹੈ, ਜੋ ਭਜਨ ਕਰਨੇ ਵਾਲਾ ਹੈ, ਪੁਨਾ ਜਿਨੋਂ ਨੇ ਹੇ ਸਚੇ! ਤੈਨੂੰ ਦੇਖਾ ਹੈ, ਸੋ ਭੀ ਧੰਨ ਹੈਂ॥
Prof. Sahib Singhਤੇਰੇ ਉਹ ਭਗਤ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਤੇਰਾ ਦੀਦਾਰ ਕੀਤਾ ਹੈ।

ਪਦ ਅਰਥ ਤੂੰ ਡਿਠਾ = ਤੈਨੂੰ ਵੇਖਿਆ।

SikhNet (Spanish)Benditos, benditos son los Devotos que han visto Tu Verdad.

ਜਿਸ ਨੋ ਤੇਰੀ ਦਇਆ; ਸਲਾਹੇ ਸੋਇ ਤੁਧੁ ॥

jis no teree deaa; salaahe soe tudh | Ang 966

Sant Singh KhalsaHe alone praises You, who is blessed by Your Grace.
Manmohan SinghHe alone praises Thee, O God, on whom is Thy grace.
Manmohan Singh (Punjabi)ਕੇਵਲ ਉਹ ਹੀ ਤੇਰੀ ਉਸਤਤੀ ਗਾਉਂਦਾ ਹੈ, ਹੇ ਹਰੀ! ਜਿਸ ਉੱਤੇ ਤੇਰੀ ਮਿਹਰ ਹੈ।
Fareedkot Teekaਜਿਸ ਨੋ ਤੇਰੀ ਦਇਆ ਹੈ, ਸੋ ਤੇਰੇ ਕੋ ਸਲਾਹੁਤਾ ਹੈ॥
Prof. Sahib Singhਉਹੀ ਬੰਦਾ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}

SikhNet (Spanish)Oh Dios, sólo elevas a aquél que goza de Tu Gracia.

ਜਿਸੁ ਗੁਰ ਭੇਟੇ ਨਾਨਕ; ਨਿਰਮਲ ਸੋਈ ਸੁਧੁ ॥੨੦॥

jis gur bhette naanak; niramal soee sudh |20| Ang 966

Sant Singh KhalsaOne who meets the Guru, O Nanak, is immaculate and sanctified. ||20||
Manmohan SinghFilthless and immaculate is he, O Nanak, whom the Guru meets.
Manmohan Singh (Punjabi)ਮੂਲ-ਰਹਿਤ ਅਤੇ ਪਵਿੱਤਰ ਹੈ ਉਹ, ਹੇ ਨਾਨਕ! ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੋ ਗੁਰੂ ਮਿਲਤੇ ਹੈਂ ਸੋਈ (ਨਿਰਮਲ) ਮਲ ਵਿਖੇਪ ਰਹਿਤ ਸੁਧ ਹੋਤਾ ਹੈ॥੨੦॥
Prof. Sahib Singhਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ) ਜਿਸ ਨੂੰ ਗੁਰੂ ਮਿਲ ਪਏ, ਉਹ ਸੁੱਧ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੨੦॥

ਪਦ ਅਰਥ ਭੇਟੈ = ਮਿਲੇ। ਸੁਧੁ = ਪਵਿਤ੍ਰ ॥੨੦॥

SikhNet (Spanish)Dice Nanak, sólo aquél que encuentra al Guru se vuelve Puro e Inmaculado.(20)
Answers quote the Granth verbatim with Ang citations. AI commentary is not Gurbani and not a religious ruling.