ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਫਰੀਦਾ. ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥
fareedaa. umar suhaavarree; sang suvanarree deh |
Sant Singh KhalsaFareed, blessed is the life, with such a beautiful body.
Manmohan SinghFarid, graceful is the age together with the beautifully coloured body.
Manmohan Singh (Punjabi)ਫਰੀਦਾ, ਸੋਹਣੀ ਹੈ ਆਯੂ, ਸੁੰਦਰ ਰੰਗ ਵਾਲੇ ਸਰੀਰ ਸਹਿਤ।
Fareedkot Teekaਸ੍ਰੀ ਗੁਰੂ ਜੀ ਫਰੀਦ ਕਾ ਪ੍ਰਵਾਣ ਕਹਿਤੇ ਹੈਂ: ਅਵਸਥਾ ਬਹੁਤ ਸੁੰਦਰ ਹੈ, ਇਸ ਅਵਸਥਾ ਕੇ ਸਾਥ ਮਿਲ ਕੇ ਮਾਨੁਖ ਦੇਹ ਸੋਭ ਰਹੀ ਹੈ॥
Prof. Sahib Singhਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,ਪਦ ਅਰਥ ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।
SikhNet (Spanish)Bendita es la vida, oh dice Farid,
ਵਿਰਲੇ ਕੇਈ ਪਾਈਅਨੑਿ; ਜਿਨੑਾ ਪਿਆਰੇ ਨੇਹ ॥੨॥
virale keee paaeeana; jinaa piaare neh |2|
Sant Singh KhalsaHow rare are those who are found to love their Beloved Lord. ||2||
Manmohan SinghA few are found to be such persons, who bear love to their Beloved.
Manmohan Singh (Punjabi)ਬਹੁਤ ਹੀ ਥੋੜੇ, ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪ੍ਰੇਮ ਹੈ।
Fareedkot Teekaਫਰੀਦ ਜੀ ਕਹਿਤੇ ਹੈਂ: ਐਸੇ ਵਿਰਲੇ ਹੀ ਕੋਈ ਦੇਖੀਤੇ ਹੈਂ ਇਸ ਦੇਹ ਕੋ ਪਾਇਕੈ ਜਿਨ ਕਾ ਪਿਆਰੇ ਪਰਮੇਸਰ ਕੇ ਸਾਥ ਨੇਹੁ ਹੈ॥੨॥
Prof. Sahib Singhਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੨॥ਪਦ ਅਰਥ ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੨॥
* ਨੋਟ: ਇਹ ਦੋਵੇਂ ਸ਼ਲੋਕ ਗੁਰੁ ਅਰਜਨ ਦੇਵ ਜੀ ਦੇ ਹਨ। ਫਰੀਦ ਜੀ ਦੇ ਸ਼ਲੋਕ-ਸੰਗ੍ਰਹ ਵਿਚ ਨੰ: ੮੨ ਅਤੇ ੮੩ ਹਨ। ਇਹ ਦੋਵੇਂ ਸ਼ਲੋਕ ਫਰੀਦ ਜੀ ਦੇ ਸ਼ਲੋਕ ਨੰ: ੮੧ ਦੇ ਪਰਥਾਇ ਹਨ, ਜੋ ਇਉਂ ਹੈ: _ ਫਰੀਦਾ ਮੈ ਜਾਨਿਆ ਦੁਖੁ ਮੁਝ ਕੂ, ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ, ਤਾਂ ਘਰਿ ਘਰਿ ਏਹਾ ਅਗਿ ॥੮੧॥_ ਫਰੀਦ ਜੀ ਸ਼ਲੋਕ ਨੰ: ੭੪ ਵਿਚ ਮਨ ਦੇ "ਟੋਏ ਟਿਬੇ" ਦੱਸ ਕੇ ਸ਼ਲੋਕ ਨੰ: ੮੧ ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ। ਪਰ ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ "ਟੋਏ ਟਿਬੇ" ਤੋਂ ਉਚੇਰਾ ਹੁੰਦਾ ਹੈ।_ ਗੁਰੂ ਅਰਜਨ ਦੇਵ ਜੀ ਆਪਣੇ ਦੋ ਸ਼ਲੋਕਾਂ ਵਿਚ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁਖਾਂ ਦੀ ਮਾਰ ਤੋਂ ਬਚੇ ਹੋਏ ਹਨ ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ।
SikhNet (Spanish)bello es el cuerpo y sólo logran tener esa bendición los que aman a Dios. (2)