ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਜਿਤੁ ਦਰਿ ਲੇਖਾ ਮੰਗੀਐ; ਸੋ ਦਰੁ ਸੇਵਿਹੁ. ਨ ਕੋਇ ॥
jit dar lekhaa mangeeai; so dar sevihu. na koe |
Sant Singh KhalsaThrough that door, you will be called to account; do not serve at that door.
Manmohan SinghLet on man serve the door(person), by serving which he is called to account.
Manmohan Singh (Punjabi)ਕੋਈ ਜਣਾ ਉਸ ਬੂਹੇ (ਵਿਅਕਤੀ) ਦੀ ਟਹਿਲ ਨ ਕਮਾਵੇ, ਜਿਸ ਦੀ ਟਹਿਲ ਕਮਾਉਣ ਦੁਆਰਾ ਉਸ ਪਾਸੋਂ ਲੇਖਾ ਪਤਾ ਪੁੱਛਿਆ ਜਾਂਦਾ ਹੈ।
Fareedkot Teekaਹੇ ਭਾਈ! ਜਿਸ ਦਰ ਕੇ ਸੇਵਨੇ ਕਰ ਲੇਖਾ ਮੰਗਿਆ ਜਾਏ, ਸੋ ਐਸਾ ਦਰ ਕੋਈ ਨ ਸੇਵੀਓ॥
Prof. Sahib Singhਜਿਸ ਬੂਹੇ ਤੇ (ਬੈਠਿਆਂ, ਕੀਤੇ ਕਰਮਾਂ ਦਾ) ਲੇਖਾ (ਫਿਰ ਭੀ) ਮੰਗਿਆ ਜਾਣਾ ਹੈ ਉਹ ਬੂਹਾ ਕੋਈ ਨਾਹ ਮੱਲਿਓ।ਪਦ ਅਰਥ ਜਿਤੁ ਦਰਿ = ਜਿਸ ਦਰ ਤੇ {ਨੋਟ: ਇਸ ਦੇ ਟਾਕਰੇ ਤੇ ਗਹੁ ਨਾਲ ਵੇਖੋ 'ਜਿਸੁ ਦਰਿ'; ਇਸ ਦਾ ਅਰਥ ਹੈ ਜਿਸ ਦੇ ਦਰ ਤੇ}।
SikhNet (Spanish)Nadie sirve en la Puerta mientras no haya saldado ahí sus cuentas.
ਐਸਾ ਸਤਿਗੁਰੁ ਲੋੜਿ ਲਹੁ; ਜਿਸੁ ਜੇਵਡੁ ਅਵਰੁ. ਨ ਕੋਇ ॥
aisaa satigur lorr lahu; jis jevadd avar. na koe |
Sant Singh KhalsaSeek and find such a True Guru, who has no equal in His greatness.
Manmohan SinghFind thou out such a True Guru, equal to whom there is not another.
Manmohan Singh (Punjabi)ਤੂੰ ਐਹੋ ਜੇਹਾ ਸੱਚਾ ਗੁਰੂ ਲੱਭ ਲੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਐਸਾ ਸਤਿਗੁਰੂ (ਲੋੜਿ ਲਹੁ), ਭਾਵ ਢੂੰਢ ਲੇਵੋ ਜਿਸ ਜੇਡਾ ਵੱਡਾ ਔਰ ਕੋਈ ਨਹੀਂ ਹੈ॥
Prof. Sahib Singhਐਸਾ ਗੁਰੂ ਲੱਭੋ ਜਿਸ ਵਰਗਾ ਹੋਰ ਨਾਹ ਲੱਭ ਸਕੇ।
SikhNet (Spanish)Encuentra al Guru Verdadero y sin igual.
ਤਿਸੁ ਸਰਣਾਈ ਛੂਟੀਐ; ਲੇਖਾ ਮੰਗੈ. ਨ ਕੋਇ ॥
tis saranaaee chhootteeai; lekhaa mangai. na koe |
Sant Singh KhalsaIn His Sanctuary, one is released, and no one calls him to account.
Manmohan SinghIn his refuge, the mortal is realised and none asks him to render an account.
Manmohan Singh (Punjabi)ਉਨ੍ਹਾਂ ਦੀ ਸ਼ਰਣ ਅੰਦਰ, ਪ੍ਰਾਣੀ ਬੰਦਖ਼ਲਾਸ ਹੋ ਜਾਂਦਾ ਹੈ ਅਤੇ ਕੋਈ ਭੀ ਉਸ ਕੋਲੋਂ ਲੇਖਾ ਪਤਾ ਨਹੀਂ ਪੁਛਦਾ।
Fareedkot Teekaਤਿਸ ਸਤਿਗੁਰੋਂ ਕੀ ਸਰਣ ਹੋਣੇ ਤੇ ਛੁਟੀਏਗਾ, ਪੁਨਃ ਲੇਖਾ ਕੋਈ ਨਹੀਂ ਮੰਗੇਗਾ॥
Prof. Sahib Singhਉਸ ਗੁਰੂ ਦੀ ਸਰਨ ਪਿਆਂ (ਕਰਮਾਂ ਦੇ ਗੇੜ ਤੋਂ) ਮੁਕਤ ਹੋਈਦਾ ਹੈ। (ਫਿਰ ਕਿਸੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ (ਕਿਉਂਕਿ)
SikhNet (Spanish)En Su Refugio uno es liberado y no tiene que rendir ninguna cuenta,
ਸਚੁ ਦ੍ਰਿੜਾਏ. ਸਚੁ ਦ੍ਰਿੜੁ; ਸਚਾ ਓਹੁ ਸਬਦੁ ਦੇਇ ॥
sach drirraae. sach drirr; sachaa ohu sabad dee |
Sant Singh KhalsaTruth is implanted within Him, and He implants Truth within others. He bestows the blessing of the True Shabad.
Manmohan SinghTruth is enshrined in the Guru and truth he enshrines in others. He blesses the mortals with the True Name.
Manmohan Singh (Punjabi)ਸੱਚ ਗੁਰਾਂ ਅੰਦਰ ਟਿਕਿਆ ਹੋਇਆ ਹੈ ਅਤੇ ਸੱਚ ਨੂੰ ਹੀ ਉਹ ਹੋਰਨਾਂ ਅੰਦਰ ਟਿਕਾਉਂਦੇ ਹਨ। ਪ੍ਰਾਣੀਆਂ ਨੂੰ ਉਹ ਸੱਚੇ ਨਾਮ ਦੀ ਦਾਤ ਦਿੰਦੇ ਹਲ।
Fareedkot Teekaਕੈਸਾ ਸਤਿਗੁਰੂ ਹੈ? ਜਿਸ ਨੇ ਆਪ ਸਚ ਕੋ ਦ੍ਰਿੜ ਕੀਆ ਹੈ ਔਰ ਅਗੇ ਜਗ੍ਯਾਸੂਆਂ ਕੋ (ਸਚੁ) ਨਿਸਚੈ ਕਰ, ਓਹੁ ਸਚਾ (ਸਬਦੁ) ਉਪਦੇਸ ਦੇ ਕਰ ਸਚ ਕੋ ਹੀ ਦ੍ਰਿੜ ਕਰਾਵਤਾ ਹੈ॥
Prof. Sahib Singhਉਹ ਗੁਰੂ ਆਪ ਪ੍ਰਭੂ ਦਾ ਨਾਮ ਪੱਲੇ ਬੰਨ੍ਹਦਾ ਹੈ (ਸਰਨ ਆਇਆਂ ਦੇ) ਪੱਲੇ ਬੰਨ੍ਹਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੇਂਦਾ ਹੈ।ਪਦ ਅਰਥ ਦ੍ਰਿੜਾਏ = ਪੱਕਾ ਕਰਦਾ ਹੈ, ਪੱਕੀ ਗੰਢ ਬੰਨ੍ਹਾਂਦਾ ਹੈ। ਦ੍ਰਿੜੁ = ਦ੍ਰਿੜ (ਕਰਦਾ ਹੈ), ਪੱਲੇ ਬੰਨ੍ਹਦਾ ਹੈ।
SikhNet (Spanish)pues el Mismo Guru enaltece la Verdad en su interior y bendice también a otros con Ella.
ਹਿਰਦੈ ਜਿਸ ਦੈ ਸਚੁ ਹੈ; ਤਨੁ ਮਨੁ ਭੀ ਸਚਾ ਹੋਇ ॥
hiradai jis dai sach hai; tan man bhee sachaa hoe |
Sant Singh KhalsaOne who has Truth within his heart - his body and mind are also true.
Manmohan SinghHe within whose soul truth is enshrined; his body and mind become true as well.
Manmohan Singh (Punjabi)ਜਿਸ ਦੇ ਅੰਤਰ ਆਤਮੇ ਸੱਚ ਇਕਿਆ ਹੋਇਆ ਹੈ; ਉਸ ਦਾ ਸਰੀਰ ਤੇ ਮਨ ਭੀ ਸੱਚੇ ਥੀ ਵੰਝਦੇ ਹਨ।
Fareedkot Teekaਜਿਸ ਦੇ ਹਿਰਦੇ ਮੇਂ ਸਚਾ ਹੋਤਾ ਹੈ ਤਿਸ ਕਾ ਮਨ ਤਨੁ ਭੀ ਸਚਾ ਹੀ ਹੋਤਾ ਹੈ, ਭਾਵ ਸਫਲਾ ਹੋਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਆ ਵੱਸਦਾ ਹੈ ਉਸ ਦਾ ਸਰੀਰ ਭੀ ਉਸ ਦਾ ਮਨ ਭੀ ਰੱਬ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ।
SikhNet (Spanish)Quien sea que enaltezca la Verdad, su cuerpo y mente se vuelven Verdad,
ਨਾਨਕ. ਸਚੈ ਹੁਕਮਿ ਮੰਨਿਐ; ਸਚੀ ਵਡਿਆਈ ਦੇਇ ॥
naanak. sachai hukam maniai; sachee vaddiaaee dee |
Sant Singh KhalsaO Nanak, if one submits to the Hukam, the Command of the True Lord God, he is blessed with true glory and greatness.
Manmohan SinghNanak, if man submits to the True Lord's command, the Lord blesses him with true glory.
Manmohan Singh (Punjabi)ਨਾਨਕ, ਜੇਕਰ ਬੰਦਾ ਸੱਚੇ ਸਾਈਂ ਦੇ ਫ਼ੁਰਮਾਨ ਨੂੰ ਮੰਨ ਲਵੇ ਤਾਂ ਸਾਈਂ ਉਸ ਨੂੰ ਸੱਚੀ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਸਚੇ ਗੁਰੂ ਕੇ ਹੁਕਮ ਮੰਨਿਆਂ ਵਹੁ ਹੁਕਮ ਸਚੀ ਹੀ ਵਡਿਆਈ ਦੇਤਾ ਹੈ॥
Prof. Sahib Singhਹੇ ਨਾਨਕ! ਜੇ ਪ੍ਰਭੂ ਦੀ ਰਜ਼ਾ ਮੰਨ ਲਈਏ ਤਾਂ ਉਹ ਸੱਚੀ ਵਡਿਆਈ ਬਖ਼ਸ਼ਦਾ ਹੈ;ਪਦ ਅਰਥ ਹੁਕਮਿ ਮੰਨਿਐ = {Locative Absolute} ਜੇ ਹੁਕਮ ਮੰਨ ਲਈਏ, ਹੁਕਮ ਮੰਨ ਲਿਆਂ।
SikhNet (Spanish)se somete a la Voluntad del Señor Verdadero y es bendecido con la Gloria Verdadera,
ਸਚੇ ਮਾਹਿ ਸਮਾਵਸੀ; ਜਿਸ ਨੋ ਨਦਰਿ ਕਰੇਇ ॥੨॥
sache maeh samaavasee; jis no nadar karee |2|
Sant Singh KhalsaHe is immersed and merged in the True Lord, who blesses him with His Glance of Grace. ||2||
Manmohan SinghHe, to whom the Lord shows mercy, He merges in the True Lord.
Manmohan Singh (Punjabi)ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ; ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੋ ਗੁਰੂ ਕ੍ਰਿਪਾ ਦ੍ਰਿਸਟਿ ਕਰੇ ਵਹੁ ਸਚੇ ਕੇ ਬੀਚ ਅਭੇਦ ਹੋਤਾ ਹੈ॥੨॥☬ਕਿਸੇ ਨੇ ਸੂਰਮੇ ਮਰੇ ਕੀ ਉਸਤਤਿ ਕਰੀ, ਤਿਸ ਪਰ ਕਹਤੇ ਹੈਂ:
Prof. Sahib Singhਪਰ, ਉਹੀ ਮਨੁੱਖ ਆਪਣਾ ਆਪ ਪ੍ਰਭੂ ਵਿਚ ਲੀਨ ਕਰਦਾ ਹੈ ਜਿਸ ਉਤੇ ਉਹ ਆਪ ਮਿਹਰ ਦੀ ਨਜ਼ਰ ਕਰਦਾ ਹੈ ॥੨॥
SikhNet (Spanish)pues él se inmerge en el Uno Verdadero, si el Mismo Dios Verdadero le muestra Su Misericordia. (2)