ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸੂਰੇ ਏਹਿ. ਨ ਆਖੀਅਹਿ; ਅਹੰਕਾਰਿ ਮਰਹਿ ਦੁਖੁ ਪਾਵਹਿ ॥
soore ehi. na aakheeeh; ahankaar mareh dukh paaveh |
Sant Singh KhalsaThey are not called heroes, who die of egotism, suffering in pain.
Manmohan SinghThey are not called heroes, who die of price and suffer pain.
Manmohan Singh (Punjabi)ਉਹ ਸੂਰਮੇ ਨਹੀਂ ਕਹੇ ਜਾਂਦੇ, ਜੋ ਗਰੂਰ ਨਾਲ ਮਰ ਮੁਕਦੇ ਹਨ ਅਤੇ ਕਸ਼ਅ ਉਠਾਉਂਦੇ ਹਨ।
Fareedkot Teekaਸੂਰਮੇ ਇਹ ਨਹੀਂ ਕਹੀਤੇ ਜੋ ਅਹੰਕਾਰ ਮੇਂ ਮਰਤੇ ਹੈਂ ਔ ਦੁਖ ਪਾਵਤੇ ਹੈਂ॥
Prof. Sahib Singhਜੋ ਮਨੁੱਖ ਅਹੰਕਾਰ ਵਿਚ ਮਰਦੇ ਹਨ (ਖਪਦੇ ਹਨ) ਤੇ ਦੁੱਖ ਪਾਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ,
SikhNet (Spanish)Héroes no son los que mueren de ego y el dolor les aflige siempre,
ਅੰਧੇ ਆਪੁ. ਨ ਪਛਾਣਨੀ; ਦੂਜੈ ਪਚਿ ਜਾਵਹਿ ॥
andhe aap. na pachhaananee; doojai pach jaaveh |
Sant Singh KhalsaThe blind ones do not realize their own selves; in the love of duality, they rot.
Manmohan SinghThe blind ones know not themselves and are putrefied in the love of another.
Manmohan Singh (Punjabi)ਉਹ ਅੰਨ੍ਹੇ ਆਪਣੇ ਆਪ ਨੂੰ ਨਹੀਂ ਜਾਣਦੇ ਅਤੇ ਹੋਰਸ ਦੀ ਪ੍ਰੀਤ ਅੰਦਰ ਗਲ ਸੜ ਜਾਂਦੇ ਹਨ।
Fareedkot Teekaਵਹੁ ਅਗਿਆਨੀ ਆਪਨੇ ਆਪ ਕੋ ਨਹੀਂ ਪਛਾਨਤੇ ਦ੍ਵੈਤ ਮੇਂ ਹੀ ਜਲ ਜਾਤੇ ਹੈਂ॥
Prof. Sahib Singhਉਹ (ਅਹੰਕਾਰੀ) ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ।
ਪਦ ਅਰਥ ਦੂਜੈ = ਦੂਜੇ ਵਿਚ, ਰੱਬ ਨੂੰ ਛੱਡ ਕੇ ਹੋਰ ਵਿਚ, ਮਾਇਆ ਦੇ ਮੋਹ ਵਿਚ।
SikhNet (Spanish)sí, aquellos ciegos no conocen su propio ser y son consumidos por la idea del otro.
ਅਤਿ ਕਰੋਧ ਸਿਉ ਲੂਝਦੇ; ਅਗੈ ਪਿਛੈ ਦੁਖੁ ਪਾਵਹਿ ॥
at karodh siau loojhade; agai pichhai dukh paaveh |
Sant Singh KhalsaThey struggle with great anger; here and hereafter, they suffer in pain.
Manmohan SinghWith great wrath they fight, and here and hereafter they writhe in pain.
Manmohan Singh (Punjabi)ਬੜੇ ਗੁੱਸੇ ਨਾਲ ਉ ਜੂਝਦੇ ਹਨ ਅਤੇ ਏਥੇ ਤੇ ਅੱਗੇ ਤਕਲਫ਼ਿ ਉਠਾਉਂਦੇ ਹਨ।
Fareedkot Teekaਅਤੀ ਕਰੋਧ ਕੇ ਸਾਥ ਲੜਤੇ ਹੈਂ ਇਸ ਤੇ ਪ੍ਰਲੋਕ ਮੇਂ ਦੁਖ ਪਾਵਤੇ ਹੈ॥
Prof. Sahib Singhਬੜੇ ਕ੍ਰੋਧ ਵਿਚ ਆ ਕੇ (ਦੂਜਿਆਂ ਨਾਲ) ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿਚ ਦੁੱਖ ਹੀ ਪਾਂਦੇ ਹਨ।
ਪਦ ਅਰਥ ਅਗੈ ਪਿਛੈ = ਸਹੁਰੇ ਪੇਕੇ, ਪਰਲੋਕ ਵਿਚ ਤੇ ਇਸ ਲੋਕ ਵਿਚ।
SikhNet (Spanish)Se retuercen a consecuencia de su actitud llena de furia y sufren tanto aquí como en el más allá.
ਹਰਿ ਜੀਉ. ਅਹੰਕਾਰੁ, ਨ ਭਾਵਈ; ਵੇਦ ਕੂਕਿ ਸੁਣਾਵਹਿ ॥
har jeeo. ahankaar, na bhaavee; ved kook sunaaveh |
Sant Singh KhalsaThe Dear Lord is not pleased by egotism; the Vedas proclaim this clearly.
Manmohan SinghThe Vedas proclaim aloud that the Reverend Lord likes not pride.
Manmohan Singh (Punjabi)ਵੇਦ ਉੱਚੀ ਉੱਚੀ ਪੁਕਾਰਦੇ ਹਨ ਕਿ ਮਾਣਨੀਯ ਮਾਲਕ ਨੂੰ ਹੰਕਾਰ ਚੰਗਾ ਨਹੀਂ ਲਗਦਾ।
Fareedkot Teekaਪਰਮੇਸਰ ਕੋ ਹੰਕਾਰ ਨਹੀਂ ਭਾਵਤਾ, ਐਸੇ ਵੇਦ ਕੂਕ ਕੇ ਸੁਣਾਵਤੇ ਹੈਂ॥
Prof. Sahib Singhਵੇਦ ਆਦਿਕ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ।
SikhNet (Spanish)Dios no aprecia el ego, sí, los Vedas proclaman esta Verdad y los que son destruidos por su ego,
ਅਹੰਕਾਰਿ ਮੁਏ, ਸੇ ਵਿਗਤੀ ਗਏ; ਮਰਿ ਜਨਮਹਿ ਫਿਰਿ ਆਵਹਿ ॥੯॥
ahankaar mue, se vigatee ge; mar janameh fir aaveh |9|
Sant Singh KhalsaThose who die of egotism, shall not find salvation. They die, and are reborn in reincarnation. ||9||
Manmohan SinghThey, who die of ego, go bereft of salvation. They die, are born and come again.
Manmohan Singh (Punjabi)ਜੋ ਗਰੂਰ ਨਾਲ ਮਰਦੇ ਮੁਕਦੇ ਹਲ ਉਹ ਮੁਕਤੀ ਤੋਂ ਸੱਖਣੇ ਜਾਂਦੇ ਹਨ। ਉਹ ਮਰਦੇ, ਜੰਮਦੇ ਅਤੇ ਮੁੜ ਆਉਂਦੇ ਹਨ।
Fareedkot Teekaਜੋ ਹੰਕਾਰ ਮੇਂ ਮੂਏ ਹੈਂ, ਸੋ ਤੋ ਖੋਟੀ ਗਤੀ ਕੋ ਗਏ, ਭਾਵ ਪ੍ਰਾਪਤਿ ਹੂਏ ਹੈਂ, ਮਰਤੇ ਜਨਮਤੇ ਫੇਰ ਆਵਤੇ ਜਾਤੇ ਹੈਂ॥
Prof. Sahib Singhਜੋ ਮਨੁੱਖ ਅਹੰਕਾਰ ਵਿਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ (ਉਹਨਾਂ ਦਾ ਜੀਵਨ ਨਾਹ ਸੁਧਰਿਆ), ਉਹ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੯॥
ਪਦ ਅਰਥ ਵਿਗਤੀ = ਬੇ-ਗਤੇ ॥੯॥
SikhNet (Spanish)van y vienen una y otra vez. (9)