ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਜੋਗੀ ਹੋਵਾ ਜਗਿ ਭਵਾ; ਘਰਿ ਘਰਿ ਭੀਖਿਆ ਲੇਉ ॥
jogee hovaa jag bhavaa; ghar ghar bheekhiaa leo |
Sant Singh KhalsaIf I were to become a Yogi, and wander around the world, begging from door to door,
Manmohan SinghIf I become a Yogi and wander through the world, receiving, alms from door to door;
Manmohan Singh (Punjabi)ਜੇਕਰ ਮੈਂ ਯੋਗੀ ਬਣ ਜਾਵਾਂ ਅਤੇ ਬੂਹੇ ਬੂਹੇ ਤੋਂ ਖ਼ੈਰ ਲੈਂਦਾ ਹੋਇਆ ਸੰਸਾਰ ਦਾ ਰਟਨ ਕਰਾਂ।
Fareedkot Teekaਜੇਕਰ ਜੋਗੀ ਹੋਵਾਂ ਅਰ ਜਗਤ ਮੇਂ ਭ੍ਰਮਾ ਪੁਨਃ ਘਰ ਘਰ ਸੇ ਭੀਖਿਆ ਲੇਵੋਂ॥
Prof. Sahib Singhਜੇ ਮੈਂ ਜੋਗੀ ਬਣ ਜਾਵਾਂ, ਜਗਤ ਵਿਚ ਭੌਂਦਾ ਫਿਰਾਂ ਤੇ ਘਰ ਘਰ ਤੋਂ (ਨਿਰਾ) ਖੈਰ ਹੀ ਲੈਂਦਾ ਰਹਾਂ
ਪਦ ਅਰਥ ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਭੀਖਿਆ = ਖੈਰ।
SikhNet (Spanish)Si fuera un Yogui y vagara por el mundo, pidiendo de puerta en puerta,
ਦਰਗਹ ਲੇਖਾ ਮੰਗੀਐ; ਕਿਸੁ ਕਿਸੁ ਉਤਰੁ ਦੇਉ ॥
daragah lekhaa mangeeai; kis kis utar deo |
Sant Singh Khalsathen, when I am summoned to the Court of the Lord, what answer could I give?
Manmohan SinghThen when I am called to account in the Lord's Court, then whom shall I answer and whom not.
Manmohan Singh (Punjabi)ਤਾਂ ਜਦ ਮੇਰੇ ਕੋਲੋਂ ਪ੍ਰਭੂ ਦੇ ਦਰਬਾਰ ਅੰਦਰ ਹਿਸਾਬ ਕਿਤਾਬ ਮੰਗਿਆ ਗਿਆ, ਤਦ ਮੈਂ ਕੀਹਨੂੰ ਜਵਾਬ ਦਿਆਂਗਾ ਤੇ ਕੀਹਨੂੰ ਨਹੀਂ?
Fareedkot Teekaਜਬ ਦਹਗਹਿ ਮੇਂ ਲੇਖਾ ਮੰਗੀਏਗਾ ਤੌ ਮੈਂ ਕਿਸ ਕਿਸ ਕੌ ਉਤਰ ਦੇਉਂਗਾ। ਭਾਵ ਸੇ ਜਿਸ ਗ੍ਰਹਸਤੀ ਸੇ ਭਿਛਿਆ ਮਾਂਗ ਕੇ ਖਾਤੇ ਹੋ ਉਨ ਕੇ ਪਾਪੋਂ ਕੇ ਤੁਮ ਭਾਗੀ ਹੋਤੇ ਹੋ ਔਰ ਤੁਮਾਰੇ ਪੁੰਨ ਕੇ ਵਹੁ ਭਾਗੀ ਹੋਤੇ ਹੈਂ। ਜਬ ਪਰਲੋਕ ਮੇਂ ਸਭ ਗ੍ਰਹਸਤੀ ਤੁਮਾਰੇ ਸੇ ਹਿਸਾਬ ਮੰਗੇਂਗੇ ਤੌ ਕਿਸ ਕਿਸ ਨਾਲ ਝਗੜੋਗੇ। ਐਸੇ ਉਪਦੇਸ ਸੁਣ ਕੇ ਗੁਰੂ ਜੀ ਕੀ ਸਰਣ ਹੂਆ ਤੇ ਪੂਛਿਆ ਹਮ ਕੋ ਕਿਆ ਕਰਤਬ?☬ਤਿਸ ਪਰ ਕਹਤੇ ਹੈਂ:
Prof. Sahib Singh(ਤੇ ਆਪਣੀਆਂ ਕਰਤੂਤਾਂ ਵਲ ਵੇਖਾਂ ਹੀ ਨਾਹ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ (ਤਾਂ ਅਮਲਾਂ ਦਾ) ਲੇਖਾ ਮੰਗੀਦਾ ਹੈ ਮੈਂ ਕਿਸ ਕਿਸ ਕਰਤੂਤ ਦਾ ਜਵਾਬ ਦਿਆਂਗਾ?
ਪਦ ਅਰਥ ਕਿਸੁ ਕਿਸੁ ਉਤਰੁ = ਕੇਹੜੀ ਕੇਹੜੀ (ਕਰਤੂਤ) ਦਾ ਉੱਤਰ।
SikhNet (Spanish)el Señor me pediría cuentas, entonces ¿a quién le respondería y a quién no?
ਭਿਖਿਆ ਨਾਮੁ. ਸੰਤੋਖੁ ਮੜੀ; ਸਦਾ ਸਚੁ ਹੈ ਨਾਲਿ ॥
bhikhiaa naam. santokh marree; sadaa sach hai naal |
Sant Singh KhalsaThe Naam, the Name of the Lord, is the charity I beg for; contentment is my temple. The True Lord is always with me.
Manmohan SinghI make God's Name my alms and contentment my temple, and ever abide with the True Lord.
Manmohan Singh (Punjabi)ਮੈਂ ਰੱਬ ਦੇ ਨਾਮ ਨੂੰ ਆਪਣੀ ਖ਼ੈਰ ਅਤੇ ਸੰਤੁਸ਼ਟਤਾ ਨੂੰ ਆਪਦਾ ਮੰਦਰ ਬਣਾਉਂਦਾ ਹਾਂ ਅਤੇ ਹਮੇਸ਼ਾਂ ਸੱਚੇ ਸੁਆਮੀ ਨਾਲ ਵਸਦਾ ਹਾਂ।
Fareedkot Teekaਭਿਖਿਆ ਤੌ ਇਹ ਹੈ, ਜੋ ਗੁਰੋਂ ਤੇ ਨਾਮ ਲੈਣਾ, ਸੰਤੋਖ ਕੋ ਧਾਰਣ ਰੂਪ ਮੜੀ ਕੇ ਬੀਚ ਰਹਿਣਾ ਅਰ ਸਮਾਧੀ ਇਹ ਹੈ, ਜੋ ਸਦਾ ਸਚ ਰੂਪ ਪਰਮੇਸਰ ਕੋ ਨਾਲ ਜਾਨਣਾ ॥
Prof. Sahib Singh(ਜਿਸ ਮਨੁੱਖ ਨੇ) ਪ੍ਰਭੂ ਦੇ ਨਾਮ ਨੂੰ ਭਿੱਛਿਆ ਬਣਾਇਆ ਹੈ ਸੰਤੋਖ ਨੂੰ ਕੁਟੀਆ ਬਣਾਇਆ ਹੈ ਰੱਬ ਸਦਾ ਉਸ ਦੇ ਨਾਲ ਵੱਸਦਾ ਹੈ।
ਪਦ ਅਰਥ ਮੜੀ = ਮਠ, ਕੁਟੀਆ।
SikhNet (Spanish)Pido entonces por el Nombre del Señor en el Templo del Contentamiento,
ਭੇਖੀ ਹਾਥ. ਨ ਲਧੀਆ; ਸਭ ਬਧੀ ਜਮਕਾਲਿ ॥
bhekhee haath. na ladheea; sabh badhee jamakaal |
Sant Singh KhalsaNothing is obtained by wearing religious robes; all will be seized by the Messenger of Death.
Manmohan SinghThe Lord is obtained not (comes not to hand) by sectarial garbs. This wise every one is sized by the Death's myrmidon.
Manmohan Singh (Punjabi)ਪ੍ਰਭੂ ਧਾਰਮਕ ਲਿਬਾਸਾਂ ਦੁਆਰਾ ਪ੍ਰਾਪਤ ਨਹੀਂ ਹੁੰਦਾ ਜਾਂ (ਹੱਥ ਨਹੀਂ ਲਗਦਾ) ਇਸ ਤਰ੍ਹਾਂ ਹਰ ਕਿਸੇ ਨੂੰ ਮੌਤ ਦਾ ਫ਼ਰਿਸ਼ਤਾ ਪਕੜ ਲੈਂਦਾ ਹੈ।
Fareedkot Teekaਭੇਖੀਆਂ ਨੇ ਤੋ ਸੰਸਾਰ ਕੀ (ਹਾਥਿ) ਥਾਹ ਨਹੀਂ (ਲਧੀਆ) ਪਾਈ, ਇਸੀ ਤੇ ਸਭ ਸ੍ਰਿਸਟੀ ਜਮ ਕਾਲ ਕਰਨ ਵਾਲੇ ਨੇ ਬਧੀ ਹੂਈ ਹੈ॥
Prof. Sahib Singhਭੇਖਾਂ ਨਾਲ ਕਦੇ ਕਿਸੇ ਨੂੰ ਅਸਲੀਅਤ ਨਹੀਂ ਲੱਭੀ, ਸਾਰੀ ਸ੍ਰਿਸ਼ਟੀ ਜਮਕਾਲ ਨੇ ਬੰਨ੍ਹ ਰੱਖੀ ਹੈ।
ਪਦ ਅਰਥ ਕਾਲਿ = ਕਾਲ ਨੇ। ਹਾਥ = ਡੂੰਘਾਈ, ਅਸਲੀਅਤ, ਜ਼ਿੰਦਗੀ ਦਾ ਅਸਲ ਰਾਹ।
SikhNet (Spanish)y a la Verdad la conservo como mi eterna compañera. Sí, el que usa el manto de mendigo, el Señor no Lo recibe, así, cada uno está listo para enfrentar la muerte.
ਨਾਨਕ ਗਲਾ ਝੂਠੀਆ; ਸਚਾ ਨਾਮੁ ਸਮਾਲਿ ॥੧॥
naanak galaa jhoottheea; sachaa naam samaal |1|
Sant Singh KhalsaO Nanak, talk is false; contemplate the True Name. ||1||
Manmohan SinghNanak, false are all other words. Do thou contemplate the True Name.
Manmohan Singh (Punjabi)ਨਾਨਕ, ਕੂੜੇ ਹਨ ਹੋਰ ਸਾਰੇ ਬਚਨ। ਤੂੰ ਸੱਚੇ ਨਾਮ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੋਰ ਸਭ ਬਾਤਾਂ ਝੂਠੀਆਂ ਹੈਂ ਇਕ ਨਾਮ ਸਚਾ ਹੈ। ਹੇ ਜੋਗੀ! ਤਿਸ ਕੋ ਸਮਾਲੁ॥੧॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਹੀ ਯਾਦ ਕਰ, ਇਸ ਤੋਂ ਛੁਟ ਹੋਰ ਗੱਲਾਂ ਕੂੜੀਆਂ ਹਨ ॥੧॥
SikhNet (Spanish)Dice Nanak, alaba el Nombre del Señor, pues todo lo demás es pura ilusión. (1)