ਸੋਰਠਿ ਮਹਲਾ ੫ ॥
soratth mahalaa 5 | Ang 628
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino
ਗੁਰੁ ਪੂਰਾ ਆਰਾਧੇ ॥
gur pooraa aaraadhe | Ang 629
Sant Singh KhalsaI worship and adore the Perfect Guru.
Manmohan SinghMeditating on the Perfect Guru,
Manmohan Singh (Punjabi)ਪੂਰਨ ਗੁਰਾਂ ਦਾ ਸਿਮਰਨ ਕਰਨ ਦੁਆਰਾ,
Fareedkot Teekaਪੂਰਾ ਗੁਰੂ ਅਰਾਧਣ ਕੀਆ ਹੈ॥
Prof. Sahib Singhਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ,
SikhNet (Spanish)Alabé y Adoré al Guru Perfecto
ਕਾਰਜ ਸਗਲੇ ਸਾਧੇ ॥
kaaraj sagale saadhe | Ang 629
Sant Singh KhalsaAll my affairs have been resolved.
Manmohan Singhall the affairs are perfected.
Manmohan Singh (Punjabi)ਸਮੂਹ ਕੰਮ ਰਾਸ ਹੋ ਜਾਂਦੇ ਹਨ।
Fareedkot Teekaਹਮਾਰੇ ਸਰਬ ਕਾਰਜ ਸਿਧ ਭਏ ਹੈਂ; ਵਾ ਪੂਰਾ ਜੋ ਗੁਰੂ ਹੈ ਤਿਸ ਨੂੰ ਜੋ ਕੋਈ ਅਰਾਧੇ ਹੈ, ਸੋ ਸਭੀ ਕਾਰਜ ਸਿੱਧ ਕਰ ਲੇਵੇ ਹੈਂ॥
Prof. Sahib Singhਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ।ਪਦ ਅਰਥ ਸਾਧੇ = ਸਫਲ ਕਰ ਲੈਂਦਾ ਹੈ।
SikhNet (Spanish)y él me regaló la Plenitud.
ਸਗਲ ਮਨੋਰਥ ਪੂਰੇ ॥
sagal manorath poore | Ang 629
Sant Singh KhalsaAll desires have been fulfilled.
Manmohan SinghAll the desires are fulfilled,
Manmohan Singh (Punjabi)ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,
Fareedkot Teekaਪੁਨਾ ਸਗਲ ਮਨੋਰਥ ਭੀ ਪੂਰਨ ਭਏ ਹੈਂ॥
Prof. Sahib Singhਉਹਨਾਂ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਗਈਆਂ,ਪਦ ਅਰਥ ਮਨੋਰਥ = ਮਨੋ-ਕਾਮਨਾ।
SikhNet (Spanish)Logré obtener el Fruto de añoranza de mi corazón
ਬਾਜੇ ਅਨਹਦ ਤੂਰੇ ॥੧॥
baaje anahad toore |1| Ang 629
Sant Singh KhalsaThe unstruck melody of the sound current resounds. ||1||
Manmohan Singhand unblown trumpets blow within the man.
Manmohan Singh (Punjabi)ਅਤੇ ਬੰਦੇ ਅੰਦਰ ਬਿਨਾ ਵਜਾਏ (ਅਨੰਦ ਦੇ) ਵਾਜੇ ਵੱਜਦੇ ਹਨ।
Fareedkot Teeka(ਅਨਹਦ) ਏਕ ਰਸ ਅਨੰਦ ਕੇ ਬਾਜੇ ਬਜੇ ਹੈਂ॥੧॥
Prof. Sahib Singhਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ ਇਕ-ਰਸ ਵੱਜਦੇ ਰਹਿੰਦੇ ਹਨ ॥੧॥ਪਦ ਅਰਥ ਬਾਜੇ = ਵੱਜ ਪੈਂਦੇ ਹਨ। ਅਨਹਦ = ਇਕ-ਰਸ, ਬਿਨਾ ਵਜਾਇਆਂ। ਤੂਰੇ = ਵਾਜੇ ॥੧॥
SikhNet (Spanish)y la Melodía Divina de la Palabra se escuchó en mi interior. (1)
ਸੰਤਹੁ; ਰਾਮੁ ਜਪਤ ਸੁਖੁ ਪਾਇਆ ॥
santahu; raam japat sukh paaeaa | Ang 629
Sant Singh KhalsaO Saints, meditating on the Lord, we obtain peace.
Manmohan SinghO saints, remembering the Lord, I have attained peace.
Manmohan Singh (Punjabi)ਹੇ ਸਾਧੂਓ! ਸਾਹਿਬ ਨੂੰ ਸਿਮਰ ਕੇ, ਮੈਂ ਸੁੱਖ ਪ੍ਰਾਪਤ ਕੀਤਾ ਹੈ।
Fareedkot Teekaਹੇ ਸੰਤ ਜਨੋਂ! ਹਮਨੇ ਰਾਮ ਜਪ ਕਰ ਸੁਖ ਕੋ ਪਾਇਆ ਹੈ॥☬ਕੈਸੇ ਪਾਇਆ ਹੈ?
Prof. Sahib Singhਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਤਮਕ ਸੁਖ ਮਾਣਦੇ ਹਨ,ਪਦ ਅਰਥ ਸੰਤਹੁ = ਹੇ ਸੰਤ ਜਨੋ!
SikhNet (Spanish)Oh Santos, contemplando al Señor, logré el Éxtasis;
ਸੰਤ ਅਸਥਾਨਿ. ਬਸੇ ਸੁਖ ਸਹਜੇ; ਸਗਲੇ ਦੂਖ ਮਿਟਾਇਆ ॥੧॥ ਰਹਾਉ ॥
sant asathaan. base sukh sahaje; sagale dookh mittaaeaa |1| rahaau | Ang 629
Sant Singh KhalsaIn the home of the Saints, celestial peace is pervading; all pain and suffering is dispelled. ||1||Pause||
Manmohan SinghIn the saints abode celestial peace abides, and troubles are dispelled. Pause.
Manmohan Singh (Punjabi)ਸਾਧੂਆਂ ਦੇ ਟਿਕਾਣੇ ਤੇ ਬੈਕੁੰਠੀ ਆਰਾਮ ਵਸਦਾ ਹੈ ਅਤੇ ਤਕਲੀਫਾ ਦੂਰ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਜਬ ਸੰਤੋਂ ਕੇ ਅਸਥਾਨ ਸੁਖ ਪੂਰਬਕ (ਸਹਜੇ) ਸ੍ਵਰੂਪ ਮੇਂ ਨਿਵਾਸ ਕਰਾ ਤਬ ਸਗਲੇ ਦੁਖੋਂ ਕੋ ਹਮਨੇ ਮਿਟਾਇ ਦੀਆ ਹੈ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਸਾਧ ਸੰਗਤਿ ਵਿਚ ਆ ਟਿਕਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ। ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ ॥੧॥ ਰਹਾਉ ॥ਪਦ ਅਰਥ ਸੰਤ ਅਸਥਾਨਿ = ਸੰਤਾਂ ਦੇ ਅਸਥਾਨ ਵਿਚ, ਸਾਧ ਸੰਗਤਿ ਵਿਚ। ਸਹਜੇ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥
SikhNet (Spanish)sí, el lugar de los Santos está para siempre en Paz y en Equilibrio; y así todas las aflicciones fueron erradicadas. (1‑Pausa)
ਗੁਰ ਪੂਰੇ ਕੀ ਬਾਣੀ ॥
gur poore kee baanee | Ang 629
Sant Singh KhalsaThe Word of the Perfect Guru's Bani
Manmohan SinghThe hymns of the Perfect Guru,
Manmohan Singh (Punjabi)ਪੂਰਨ ਗੁਰਾਂ ਦੀ ਗੁਰਬਾਣੀ,
Fareedkot Teekaਪੂਰੇ ਗੁਰੋਂ ਕੀ ਬਾਣੀ॥
Prof. Sahib Singhਪੂਰੇ ਗੁਰੂ ਦੀ ਬਾਣੀ-
SikhNet (Spanish)La Palabra del Shabd del Guru Perfecto
ਪਾਰਬ੍ਰਹਮ ਮਨਿ ਭਾਣੀ ॥
paarabraham man bhaanee | Ang 629
Sant Singh Khalsais pleasing to the Mind of the Supreme Lord God.
Manmohan Singhare pleasing to the Transcendent Lord's mind.
Manmohan Singh (Punjabi)ਪਰਮ ਪ੍ਰਭੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਪਾਰਬ੍ਰਹਮ ਕੇ ਮਨ ਮੇਂ ਭਾਈ ਹੈ॥
Prof. Sahib Singhਜਿਹੜੀ ਪਰਮਾਤਮਾ ਦੇ ਮਨ ਵਿਚ (ਭੀ) ਪਿਆਰੀ ਲੱਗਦੀ ਹੈ,ਪਦ ਅਰਥ ਪਾਰਬ੍ਰਹਮ ਮਨਿ = ਪਾਰਬ੍ਰਹਮ ਦੇ ਮਨ ਵਿਚ। ਭਾਣੀ = ਚੰਗੀ ਲੱਗਦੀ ਹੈ।
SikhNet (Spanish)Le complace al Dios Trascendente. Nanak,
ਨਾਨਕ ਦਾਸਿ ਵਖਾਣੀ ॥
naanak daas vakhaanee | Ang 629
Sant Singh KhalsaSlave Nanak speaks
Manmohan SinghSlave Nanak has uttered,
Manmohan Singh (Punjabi)ਗੋਲੇ ਨਾਨਕ ਨੇ ਉਚਾਰਨ ਕੀਤੀ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦਾਸੋਂ ਨੇ ਵਖਿਆਣ ਕਰੀ ਹੈ॥
Prof. Sahib Singhਹੇ ਨਾਨਕ! (ਕਿਸੇ ਵਿਰਲੇ) ਦਾਸ ਨੇ ਹੀ (ਆਤਮਕ ਅਡੋਲਤਾ ਵਿਚ ਟਿਕ ਕੇ) ਉਚਾਰੀ ਹੈ।ਪਦ ਅਰਥ ਦਾਸਿ = ਦਾਸ ਨੇ।
SikhNet (Spanish)el Gurmukj proclama que la Palabra del Shabd del Señor
ਨਿਰਮਲ ਅਕਥ ਕਹਾਣੀ ॥੨॥੧੮॥੮੨॥
niramal akath kahaanee |2|18|82| Ang 629
Sant Singh Khalsathe Unspoken, immaculate sermon of the Lord. ||2||18||82||
Manmohan Singhthe immaculate and ineffable story of the Lord.
Manmohan Singh (Punjabi)ਸੁਆਮੀ ਦੀ ਪਵਿੱਤਰ ਤੇ ਅਕਹਿ ਵਾਰਤਾ।
Fareedkot Teeka(ਅਕਥ) ਵਾਹਿਗੁਰੂ ਕੀ ਨਿਰਮਲ (ਕਹਾਣੀ) ਕਥਾ॥੨॥੧੮॥੮੨॥☬ਅਬ ਦ੍ਰਿਸ਼ਟਾਂਤੋਂ ਕਰ ਹਰੀ ਜਨੋ ਕੀ ਪ੍ਰੀਤੀ ਕਾ ਬਰਣਨ ਕਰਤੇ ਹੈਂ:
Prof. Sahib Singh(ਕਿਉਂਕਿ) ਇਹ (ਪੜ੍ਹਨ ਵਾਲੇ ਦਾ ਜੀਵਨ) ਪਵਿਤ੍ਰ ਕਰਨ ਵਾਲੀ ਹੈ, ਇਹ ਬਾਣੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੨॥੧੮॥੮੨॥ਪਦ ਅਰਥ ਨਿਰਮਲ = ਪਵਿਤ੍ਰ (ਕਰਨ ਵਾਲੀ)। ਅਕਥ ਕਹਾਣੀ = ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ ॥੨॥੧੮॥੮੨॥
SikhNet (Spanish)es Inmaculada e Insondable. (2‑18‑82)