ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਅਗਮ ਰੂਪ ਅਬਿਨਾਸੀ ਕਰਤਾ; ਪਤਿਤ. ਪਵਿਤ ਇਕ ਨਿਮਖ ਜਪਾਈਐ ॥
agam roop abinaasee karataa; patit. pavit ik nimakh japaaeeai |
Sant Singh KhalsaO Inaccessible, Beautiful, Imperishable Creator Lord, Purifier of sinners, let me meditate on You, even for an instant.
Manmohan SinghO Inaccessible, Beauteous and Imperishable Creator, the Purifier of sinners, make me Thou meditate on Thee, even for a moment.
Manmohan Singh (Punjabi)ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਪਹੁੰਚ ਤੋਂ ਪਰੇ ਸੁੰਦਰ ਅਤੇ ਅਮਰ ਸਿਰਜਣਹਾਰ! ਮੇਰੇ ਪਾਸੋਂ ਤੂੰ ਇਕ ਮੁਹਤ ਭਰ ਲਈ ਹੀ ਆਪਣਾ ਸਿਮਰਨ ਕਰਵਾ।
Fareedkot Teekaਤਾਂ ਤੇ ਹੇ ਅਗੰਮ ਰੂਪ! ਅਬਿਨਾਸੀ ਕਰਤਾ ਪੁਰਖ ਪਾਪੀਓਂ ਕੋ ਪਵਿਤ੍ਰ ਕਰਨੇਹਾਰੇ ਵਾਹਿਗੁਰੂ, ਮੈਨੂੰ ਏਕ ਨਿਮਖ ਨਿਮਖ ਅਪਨਾ ਨਾਮ ਹੀ ਜਪਾਈਐ। ਭਾਵ ਯਹ ਤੇਰੇ ਨਾਮ ਜਪਨੇ ਸੇ ਹੀ ਕਲ੍ਯਾਨ ਹੋਇਗੀ॥
Prof. Sahib Singhਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ, ਅਪਹੁੰਚ ਹਸਤੀ ਵਾਲੇ ਨਾਸ-ਰਹਿਤ ਕਰਤਾਰ ਨੂੰ ਨਿਮਖ ਨਿਮਖ ਜਪਦੇ ਰਹਿਣਾ ਚਾਹੀਦਾ ਹੈ।ਪਦ ਅਰਥ ਅਗਮ = ਅਪਹੁੰਚ। ਅਗਮ ਰੂਪ = ਅਪਹੁੰਚ ਹਸਤੀ ਵਾਲਾ। ਪਤਿਤ ਪਵਿਤ = ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਇਕ ਨਿਮਖ = ਇਕ ਇਕ ਨਿਮਖ, ਹਰ ਵੇਲੇ, ਨਿਮਖ ਨਿਮਖ। ਜਪਾਈਐ = ਜਪੀਐ, ਜਪਣਾ ਚਾਹੀਦਾ ਹੈ।
SikhNet (Spanish)De forma Insondable, Eterno, Creador, Purificador de los seres malvados es tu Señor; Contémplalo.
ਅਚਰਜੁ ਸੁਨਿਓ ਪਰਾਪਤਿ ਭੇਟੁਲੇ; ਸੰਤ ਚਰਨ ਚਰਨ. ਮਨੁ ਲਾਈਐ ॥੧॥
acharaj sunio paraapat bhettule; sant charan charan. man laaeeai |1|
Sant Singh KhalsaO Wondrous Lord, I have heard that You are found by meeting the Saints, and focusing the mind on their feet, their holy feet. ||1||
Manmohan SinghMy wondrous Lord I have heard that Thou art obtained by meeting with the saints and fixing the mind on their feet, the holy feet.
Manmohan Singh (Punjabi)ਮੇਰੇ ਅਦਭੁਤ ਸੁਆਮੀ, ਮੈਂ ਸੁਣਿਆ ਹੈ ਕਿ ਸਾਧੂਆਂ ਨਾਲ ਮਿਲਣ ਅਤੇ ਉਨ੍ਹਾਂ ਦੇ ਪੈਰਾਂ, ਪਵਿੱਤਰ ਪੈਰਾਂ ਨਾਲ ਚਿੱਤ ਜੋੜਨ ਦੁਆਰਾ ਤੂੰ ਪਾਇਆ ਜਾਂਦਾ ਹੈ।
Fareedkot Teekaਹੇ ਅਸਚਰਜ ਰੂਪ! ਮੈਂਨੇ ਸੁਣਿਆਂ ਹੈ, ਜੋ ਤੂੰ ਸੰਤੋਂ ਸੇ ਪ੍ਰਾਪਤਿ ਹੋਤਾ ਹੈਂ, ਤਾਂ ਤੇ ਜੋ ਸੰਤ ਤੇਰੇ ਸਾਥ (ਭੇਟੁਲੇ) ਮਿਲਨੇ ਵਾਲੇ ਹੈਂ, ਤਿਨ ਕੇ ਚਰਨ ਜੋ (ਚਰਨ) ਪਵਿਤ੍ਰ ਵਾ ਪੂਜ ਹੈਂ ਤਿਨਾਂ ਬੀਚ ਮੇਰੇ ਮਨ ਕੋ ਲਗਾਈਐ॥੧॥
Prof. Sahib Singhਇਹ ਸੁਣੀਦਾ ਹੈ ਕਿ ਉਹ ਅਚਰਜ ਹੈ ਅਚਰਜ ਹੈ, (ਉਸ ਨਾਲ) ਮਿਲਾਪ ਹੋ ਜਾਂਦਾ ਹੈ ਜੇ ਸੰਤ ਜਨਾਂ ਦੇ ਚਰਨਾਂ ਦਾ ਮੇਲ ਪ੍ਰਾਪਤ ਹੋ ਜਾਏ। (ਸੋ ਸੰਤ ਜਨਾਂ ਦੇ) ਚਰਨਾਂ ਵਿਚ ਮਨ ਜੋੜਨਾ ਚਾਹੀਦਾ ਹੈ ॥੧॥ਪਦ ਅਰਥ ਪਰਾਪਤਿ = ਮਿਲਾਪ। ਭੇਟੁਲੇ = ਭੇਟਿਆਂ, ਮਿਲਿਆਂ। ਚਰਨ = ਚਰਨਾਂ ਵਿਚ ॥੧॥
SikhNet (Spanish)Postrándose a los Pies de los Santos, uno llega hasta Ti, oh mi Señor Maravilloso.
ਕਿਤੁ ਬਿਧੀਐ; ਕਿਤੁ ਸੰਜਮਿ ਪਾਈਐ ॥
kit bidheeai; kit sanjam paaeeai |
Sant Singh KhalsaIn what way, and by what discipline, is He obtained?
Manmohan SinghBy what way and what discipline of life is my Lord obtained?
Manmohan Singh (Punjabi)ਕਿਸ ਤਰੀਕੇ ਤੇ ਕਿਸ ਜੀਵਨ ਦੇ ਅਧਿਯਾਪਨ ਦੁਆਰਾ ਮੇਰਾ ਸਾਈਂ ਪਰਾਪਤ ਹੁੰਦਾ ਹੈ?
Fareedkot Teekaਕਿਸ ਵਿਧੀ ਸੇ ਔ ਕਿਸ (ਸੰਜਮਿ) ਉਪਾਵ ਸੇ ਵਾਹਿਗੁਰੂ ਤੇਰੇ ਕੋ ਪਾਈਏ॥
Prof. Sahib Singh(ਹੇ ਭਾਈ!) ਕਿਸ ਵਿਧੀ ਨਾਲ, ਕਿਸ ਸੰਜਮ ਨਾਲ ਉਹ ਮਿਲ ਸਕਦਾ ਹੈ?ਪਦ ਅਰਥ ਕਿਤੁ ਬਿਧੀਐ = ਕਿਸ ਵਿਧੀ ਨਾਲ? ਕਿਤੁ ਸੰਜਮਿ = ਕਿਸ ਸੰਜਮ ਨਾਲ? ਕਿਤੁ = {ਲਫ਼ਜ਼ 'ਕਿਸੁ' ਤੋਂ ਕਰਣ ਕਾਰਕ} ਕਿਸ ਦੀ ਰਾਹੀਂ? ਸੰਜਮ = ਬੰਧੇਜ।
SikhNet (Spanish)¿Cuál es la fórmula para encontrar la disciplina de la vida?
ਕਹੁ ਸੁਰਜਨ; ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥
kahu surajan; kit jugatee dhiaaeeai |1| rahaau |
Sant Singh KhalsaTell me, O good man, by what means can we meditate on Him? ||1||Pause||
Manmohan SinghO good man tell me by what means is my Lord contemplated?. Pause.
Manmohan Singh (Punjabi)ਹੇ ਨੇਕ ਬੰਦੇ! ਮੈਨੂੰ ਦੱਸ ਕਿ ਕਿਹੜੀ ਤਦਬੀਰ ਦੁਆਰਾ ਮੇਰਾ ਸਾਹਿਬ ਸਿਮਰਿਆ ਜਾਂਦਾ ਹੈ? ਠਹਿਰਾਉ।
Fareedkot Teekaਹੇ ਪਰਮੇਸਰ ਜੀ! (ਜਨ) ਦਾਸ ਕੋ ਸੁਰ ਦੇਵਤਾ ਰੂਪ ਕਰਨਹਾਰੇ ਕਹੁ ਤੈਨੂੰ ਕਿਸ ਜੁਗਤੀ ਸੇ ਧਿਆਈਐ? ॥੧॥ ਰਹਾਉ ॥
Prof. Sahib Singhਹੇ ਭਲੇ ਪੁਰਖ! (ਮੈਨੂੰ) ਦੱਸ ਕਿ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਸਿਮਰਨਾ ਚਾਹੀਦਾ ਹੈ? ॥੧॥ ਰਹਾਉ ॥ਪਦ ਅਰਥ ਸੁਰਜਨ = ਹੇ ਭਲੇ ਪੁਰਖ! ਕਹੁ = ਦੱਸ। ਕਿਤੁ ਜੁਗਤੀ = ਕਿਸ ਤਰੀਕੇ ਨਾਲ? ॥੧॥ ਰਹਾਉ ॥
SikhNet (Spanish)Oh ser Sabio, ¿cómo puedo vivir en mi Señor? (1-Pausa)
ਜੋ ਮਾਨੁਖੁ. ਮਾਨੁਖ ਕੀ ਸੇਵਾ; ਓਹੁ ਤਿਸ ਕੀ ਲਈ ਲਈ, ਫੁਨਿ ਜਾਈਐ ॥
jo maanukh. maanukh kee sevaa; ohu tis kee lee lee, fun jaaeeai |
Sant Singh KhalsaIf one human being serves another human being, the one served stands by him.
Manmohan SinghIf a man serves another man he (the latter) too works for and stands by him.
Manmohan Singh (Punjabi)ਜੇਕਰ ਕੋਈ ਆਦਮੀ ਹੋਰਸ ਆਦਮੀ ਦੀ ਘਾਲ ਕਮਾਉਂਦਾ ਹੈ, ਉਹ ਭੀ ਉਸ ਆਦਮੀ ਵਾਸਤੇ ਕੰਮ ਕਰਦਾ ਤੇ ਉਸ ਦਾ ਪੱਖ ਪੂਰਦਾ ਹੈ।
Fareedkot Teekaਜੋ ਮਨੁਖ ਕਿਸੀ ਮਾਨੁਖ ਕੀ ਸੇਵਾ ਕਰਤਾ ਹੈ, ਵਹੁ ਮਨੁਖ ਤਿਸ ਕੀ ਸੇਵਾ ਕੋ ਪੁਨਾ ਲਈ ਲਈ ਜਾਤਾ ਹੈ, ਭਾਵ ਯਹਿ ਕਿ ਯਾਦਗੀਰੀ ਨਹੀਂ ਭੁਲਾਵਤੇ। ਜੋ ਉਤਮ ਕ੍ਰਿਤਗ ਪੁਰਸ ਹੈਂ ਕਿ ਅਮਕੇ ਕਾਲ ਇਸ ਨੇ ਮੇਰੀ ਸੇਵਾ ਕਰੀ ਥੀ, ਤਾਂ ਤੇ ਹੇ ਵਾਹਿਗੁਰੂ! ਤੂੰ ਇਸ ਜੀਵ ਕੀ ਸੇਵਾ ਕਰੀ ਕਾ ਫਲੁ ਕਿਉਂ ਨਹੀਂ ਦੇਵੈਂਗਾ ਅਰਥਾਤ ਦੇਵੈਂਗਾ॥
Prof. Sahib Singh(ਹੇ ਪ੍ਰਭੂ!) ਜੇਹੜਾ ਮਨੁੱਖ ਕਿਸੇ ਹੋਰ ਮਨੁੱਖ ਦੀ (ਕੋਈ) ਸੇਵਾ ਕਰਦਾ ਹੈ ਉਹ ਉਸ ਦੀ ਕੀਤੀ ਹੋਈ ਸੇਵਾ ਨੂੰ ਸਦਾ ਹੀ ਮੁੜ ਮੁੜ ਯਾਦ ਕਰਦਾ ਰਹਿੰਦਾ ਹੈ;ਪਦ ਅਰਥ ਜੋ ਮਾਨੁਖੁ ਮਾਨੁਖ ਕੀ = {ਲਫ਼ਜ਼ 'ਮਾਨੁਖੁ' ਅਤੇ 'ਮਾਨੁਖ' ਦਾ ਵਿਆਕਰਨਿਕ ਫ਼ਰਕ ਚੇਤੇ ਰੱਖਣ-ਯੋਗ ਹੈ}। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ਉਸ ਦੀ (ਕੀਤੀ ਸੇਵਾ)। ਲਈ ਲਈ ਜਾਈਐ = ਲਈ ਹੀ ਜਾਂਦਾ ਹੈ, ਸਦਾ ਚੇਤੇ ਰੱਖਦਾ ਹੈ।
SikhNet (Spanish)Si uno sirve a algún hombre, el que fue servido conserva el servicio en su mente siempre.
ਨਾਨਕ ਸਰਨਿ ਸਰਣਿ ਸੁਖ ਸਾਗਰ; ਮੋਹਿ ਟੇਕ ਤੇਰੋ ਇਕ ਨਾਈਐ ॥੨॥੬॥੯੨॥
naanak saran saran sukh saagar; mohi ttek tero ik naaeeai |2|6|92|
Sant Singh KhalsaNanak seeks Your Sanctuary and Protection, O Lord, ocean of peace; He takes the Support of Your Name alone. ||2||6||92||
Manmohan SinghO Lord, the Ocean of Peace, Nanak seeks Thine protection and refuge and has support of Thy Name alone
Manmohan Singh (Punjabi)ਹੇ ਆਰਾਮ ਚੈਨ ਦੇ ਸਮੁੰਦਰ ਸੁਆਮੀ! ਨਾਨਕ ਤੇਰੀ ਪਨਾਹ ਅਤੇ ਸ਼ਰਣਾਗਤ ਲੋੜਦਾ ਹੈ ਅਤੇ ਉਸ ਨੂੰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ (ਸੁਖ ਸਾਗਰ) ਵਾਹਿਗੁਰੂ! ਮੈਂਨੇ ਸਰਣਾਂ ਵਿਚੋਂ ਤੇਰੀ ਸਰਣ ਸ੍ਰੇਸਟ ਜਾਨਕੇ ਏਕ ਤੇਰੇ ਨਾਮ ਹੀ ਕੀ ਟੇਕ ਲਈ ਹੈ॥੨॥੬॥੯੨॥☬ਸੰਤੋਂ ਕੀ ਸੇਵਾ ਸੇ ਅਪਨੇ ਲਾਭ ਕੋ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਤੂੰ ਸੁਖਾਂ ਦਾ ਸਮੁੰਦਰ ਹੈਂ (ਤੂੰ ਅਨੇਕਾਂ ਹੀ ਸੁਖ ਬਖ਼ਸ਼ਦਾ ਹੈਂ ਇਸ ਵਾਸਤੇ) ਮੈਂ ਸਦਾ ਤੇਰੀ ਹੀ ਸਰਨ ਤੇਰੀ ਹੀ ਸਰਨ ਪਿਆ ਰਹਾਂਗਾ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਸਹਾਰਾ ਹੈ ॥੨॥੬॥੯੨॥ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮੋਹਿ = ਮੈਨੂੰ। ਇਕ ਨਾਈਐ = ਇਕ ਨਾਮ ਦੀ, ਸਿਰਫ਼ ਨਾਮ ਦੀ। ਫੁਨਿ = ਮੁੜ, ਮੁੜ ਮੁੜ ॥੨॥੬॥੯੨॥
SikhNet (Spanish)Dime entonces si Dios no lo hará, dice Nanak, busco Tu Refugio y me apoyo sólo en Tu Nombre, oh Océano de Paz. (2-6-92)