ੴ

ਸਿੱਖਬਾਣੀ · SikhBani

ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥

purakh pooran sukhah daataa sang basato neet
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1006 · 7 lines
Translations

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਪੁਰਖੁ ਪੂਰਨ ਸੁਖਹ ਦਾਤਾ; ਸੰਗਿ ਬਸਤੋ ਨੀਤ ॥

purakh pooran sukhah daataa; sang basato neet |

Sant Singh KhalsaThe perfect, primal Lord is the Giver of peace; He is always with you.
Manmohan SinghPeace-giving, is the Omnipresent Lord. He ever abides with thee, O mortal.
Manmohan Singh (Punjabi)ਆਰਾਮ ਬਖ਼ਸ਼ਣਹਾਰ ਹੈ ਸਰਬ-ਵਿਆਪਕ ਸੁਆਮੀ ਉਹ ਸਦਾ ਤੇਰੇ ਨਾਲ ਵਸਦਾ ਹੈ, ਹੇ ਪ੍ਰਾਣੀ!
Fareedkot Teekaਜਿਸ ਕਾ ਐਸਾ ਨਾਮ ਹੈ ਵਹੁ ਪੂਰਨ ਪੁਰਖ ਸਭ ਸੁਖੋਂ ਕਾ ਦਾਤਾ ਹੈ, ਔ ਤੇਰੇ ਸੰਗ ਹੀ ਨਿਤ ਬਸਤਾ ਹੈ॥
Prof. Sahib Singhਹੇ ਮੇਰੇ ਮਨ! ਉਹ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਅਤੇ ਸਦਾ ਹੀ (ਹਰੇਕ ਦੇ) ਨਾਲ ਵੱਸਦਾ ਹੈ।

ਪਦ ਅਰਥ ਪੁਰਖੁ ਪੂਰਨ = ਸਰਬ-ਵਿਆਪਕ ਪਰਮਾਤਮਾ। ਸੁਖਹ ਦਾਤਾ = ਸਾਰੇ ਸੁਖਾਂ ਦਾ ਦੇਣ ਵਾਲਾ। ਸੰਗਿ = (ਹਰੇਕ ਦੇ) ਨਾਲ। ਨੀਤ = ਸਦਾ।

SikhNet (Spanish)El Dador de Éxtasis, el Ser Perfecto, vive siempre en ti, oh hombre,

ਮਰੈ ਨ ਆਵੈ. ਨ ਜਾਇ ਬਿਨਸੈ; ਬਿਆਪਤ ਉਸਨ ਨ ਸੀਤ ॥੧॥

marai na aavai. na jaae binasai; biaapat usan na seet |1|

Sant Singh KhalsaHe does not die, and he does not come or go in reincarnation. He does not perish, and He is not affected by heat or cold. ||1||
Manmohan SinghGod dies not, He comes and goes and perishes not. heat and cold affect Him not.
Manmohan Singh (Punjabi)ਹਰੀ ਮਰਦਾ ਨਹੀਂ। ਉਹ ਆਉਂਦਾ ਜਾਂਦਾ ਅਤੇ ਬਿਨਸਦਾ ਨਹੀਂ। ਗਰਮੀ ਅਤੇ ਸਰਦੀ ਉਸ ਨੂੰ ਪੇਂਹ ਦੀਆਂ ਨਹੀਂ।
Fareedkot Teekaਮਰ ਕੇ ਤੌ ਜਾਤਾ ਨਹੀਂ, (ਜਾਇ) ਉਤਪਤ ਹੋ ਕੇ ਆਵਤਾ ਨਹੀਂ। ਪੁਨਾ (ਬਿ) ਦ੍ਹੈਤ (ਨਸੈ) ਦੂਰ ਹੂਈ ਹੂਈ ਹੈ, (ਉਸਨ) ਗਰਮੀ ਨਹੀਂ ਬਿਆਪਤੀ, ਨ ਸੀਤ ਹੀ ਲਾਗਤਾ ਹੈ, ਭਾਵ ਦੁੰਦ ਰਹਿਤ ਇਕ ਰਸ ਹੈ॥੧॥
Prof. Sahib Singhਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਉਹ ਨਾਸ-ਰਹਿਤ ਹੈ। ਨਾਹ ਖ਼ੁਸ਼ੀ ਨਾਹ ਗ਼ਮੀ-ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੧॥

ਪਦ ਅਰਥ ਆਵੈ ਨ ਜਾਇ = ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸਨ = ਗਰਮੀ, ਸੋਗ। ਸੀਤ = ਠੰਢਕ, ਖ਼ੁਸ਼ੀ, ਹਰਖ। ਨ ਬਿਆਪਤ = ਜ਼ੋਰ ਨਹੀਂ ਪਾ ਸਕਦਾ ॥੧॥

SikhNet (Spanish)y Él no va ni viene, no muere para nacer y no es afectado por el dolor o el placer, el calor o el frío. (1)

ਮੇਰੇ ਮਨ; ਨਾਮ ਸਿਉ ਕਰਿ ਪ੍ਰੀਤਿ ॥

mere man; naam siau kar preet |

Sant Singh KhalsaO my mind, be in love with the Naam, the Name of the Lord.
Manmohan SinghO my soul, embrace thou love for Lord's Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਾਈਂ ਦੇ ਨਾਮ ਨਾਲ ਪਿਰਹੜੀ ਪਾ।
Fareedkot Teekaਹੇ ਮੇਰੇ ਪਿਆਰੇ! ਤੂੰ ਨਾਂਮ ਕੇ ਸਾਥ ਪ੍ਰੀਤ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨਾਲ ਪਿਆਰ ਪਾਈ ਰੱਖ।

ਪਦ ਅਰਥ ਮਨ = ਹੇ ਮਨ! ਸਿਉ = ਨਾਲ।

SikhNet (Spanish)Oh mi mente, ama el Nombre del Señor.

ਚੇਤਿ ਮਨ ਮਹਿ ਹਰਿ ਹਰਿ ਨਿਧਾਨਾ; ਏਹ ਨਿਰਮਲ ਰੀਤਿ ॥੧॥ ਰਹਾਉ ॥

chet man meh har har nidhaanaa; eeh niramal reet |1| rahaau |

Sant Singh KhalsaWithin the mind, think of the Lord, Har, Har, the treasure. This is the purest way of life. ||1||Pause||
Manmohan SinghWithin thy mind, think thou of thy Lord-God, the Treasure of bliss. This alone is the immaculate way of human life. Pause.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ, ਪ੍ਰਸੰਨਤਾ ਦੇ ਖ਼ਜ਼ਾਨੇ ਆਪਣੇ ਸੁਅਮੀ ਵਾਹਿਗੁਰੂ ਨੂੰ ਯਾਦ ਕਰ, ਕੇਵਲ ਇਹ ਹੀ ਮਨੁੱਖੀ ਜੀਵਨ ਦੀ ਪਵਿੱਤਰ ਰਹੁ-ਰੀਤੀ ਹੈ। ਠਹਿਰਾਉ।
Fareedkot Teekaਹੇ ਪਿਆਰੇ ਹਰੀ! ਜੋ ਪਾਪੋਂ ਕੇ ਹਰਨੇ ਵਾਲਾ ਹੈ ਅਰ ਸਭ ਸੁਖੋਂ ਕਾ ਖਜਾਨਾ ਹੈ ਤਿਸ ਕੋ ਮਨ ਮਹਿ ਸਿਮਰ। ਸੋ ਨਾਮ ਜਪਨੇ ਕੀ ਇਹੀ ਨਿਰਮਲ ਰੀਤ ਹੈ, ਭਾਵ ਨਾਮ ਹੀ ਅੰਤਸਕਰਣ ਕੀ ਸੁਧੀ ਕਰਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਉਸ ਨੂੰ ਆਪਣੇ ਮਨ ਵਿਚ ਯਾਦ ਕਰਿਆ ਕਰ। ਜ਼ਿੰਦਗੀ ਨੂੰ ਪਵਿੱਤਰ ਰੱਖਣ ਦਾ ਇਹੀ ਤਰੀਕਾ ਹੈ ॥੧॥ ਰਹਾਉ ॥

ਪਦ ਅਰਥ ਮਨ ਮਹਿ = ਮਨ ਵਿਚ। ਚੇਤਿ = ਚੇਤੇ ਕਰ, ਯਾਦ ਕਰ। ਨਿਧਾਨਾ = (ਸਾਰੇ ਗੁਣਾਂ ਦਾ) ਖ਼ਜ਼ਾਨਾ। ਰੀਤਿ = ਜੀਵਨ-ਮਰਯਾਦਾ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਨਿਰਮਲ = ਪਵਿੱਤਰ ॥੧॥ ਰਹਾਉ ॥

SikhNet (Spanish)Atesora al Señor en tu ser, pues esta es la única Acción Inmaculada. (1-Pausa)

ਕ੍ਰਿਪਾਲ ਦਇਆਲ ਗੋਪਾਲ ਗੋਬਿਦ; ਜੋ ਜਪੈ ਤਿਸੁ ਸੀਧਿ ॥

kripaal deaal gopaal gobid; jo japai tis seedh |

Sant Singh KhalsaWhoever meditates on the merciful compassionate Lord, the Lord of the Universe, is successful.
Manmohan SinghWhosoever meditates on the kind and compassionate God; meets with success.
Manmohan Singh (Punjabi)ਜਿਹੜਾ ਕੋਈ ਭੀ ਮਿਹਰਬਾਨ ਅਤੇ ਮਇਆਵਾਨ ਸੁਆਮੀ ਵਾਹਿਗੁਰੂ ਨੂੰ ਸਿਮਰਦਾ ਹੈ, ਉਹ ਕਾਮਯਾਬ ਹੋ ਵੰਝਦਾ ਹੈ।
Fareedkot Teekaਕ੍ਰਿਪਾਲ, ਦਇਆਲ, ਗੋਪਾਲ, ਗੋਬਿੰਦ, ਇਤਆਦੀ ਨਾਮ ਕੋ ਜੋ ਜਪੇ, ਤਿਸ ਕੀ (ਸੀਧਿ) ਕਲਿਆਨ ਹੋਤੀ ਹੈ॥
Prof. Sahib Singhਪਰਮਾਤਮਾ ਕਿਰਪਾ ਦਾ ਘਰ ਹੈ ਦਇਆ ਦਾ ਸੋਮਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਗੋਬਿੰਦ ਹੈ। ਜਿਹੜਾ ਮਨੁੱਖ (ਉਸ ਦਾ ਨਾਮ) ਜਪਦਾ ਹੈ ਉਸ ਨੂੰ ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਗੋਪਾਲ = ਸ੍ਰਿਸ਼ਟੀ ਦਾ ਪਾਲਣ ਵਾਲਾ। ਸੀਧਿ = ਸਿੱਧੀ, ਸਫਲਤਾ, ਕਾਮਯਾਬੀ।

SikhNet (Spanish)Sí, quien sea que habite en el Dios Compasivo, logra total Plenitud. Mira, Él, mi Dios, es siempre Fresco, siempre Nuevo, Sabio y Bello.

ਨਵਲ ਨਵਤਨ ਚਤੁਰ ਸੁੰਦਰ; ਮਨੁ ਨਾਨਕ. ਤਿਸੁ ਸੰਗਿ ਬੀਧਿ ॥੨॥੩॥੨੬॥

naval navatan chatur sundar; man naanak. tis sang beedh |2|3|26|

Sant Singh KhalsaHe is always new, fresh and young, clever and beautiful; Nanak's mind is pierced through with His Love. ||2||3||26||
Manmohan SinghMy Lord is ever-fresh, ever of new body, wise and beauteous. Nanak's mind is pierced through, with His Name.
Manmohan Singh (Punjabi)ਮੇਰਾ ਸੁਆਮੀ ਸਦਾ ਤਰੋਤਾਜ਼ਾ, ਸਦਾ-ਨਵੀਂ ਦੇਹ ਵਾਲਾ, ਸਿਆਣਾ ਅਤੇ ਸੋਹਣਾ ਸੁਨੱਖਾ ਹੈ। ਨਾਨਕ ਦਾ ਹਿਰਦਾ ਉਸ ਦੇ ਨਾਮ ਨਾਲ ਵਿੰਨ੍ਹਿਆ ਗਿਆ ਹੈ।
Fareedkot Teeka(ਨਵਲ) ਕਿਸੋਰ ਅਵਸਥਾ ਵਾ ਨਹੀਂ ਹੈ ਵਲੁ ਜਿਸ ਮੇਂ, ਭਾਵ ਸਰਲ ਔ ਨਵੀਨ ਪੁਨਾ ਚਤਰ ਤਥਾ ਸੁੰਦਰ ਐਸਾ ਜੋ ਭਗਵੰਤ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਿਆਰੇ! ਤੂੰ ਤਿਸ ਕੇ ਸਾਥ (ਬੀਧਿ) ਮਿਲ ਰਹੁ॥੨॥੩॥੨੬॥
Prof. Sahib Singhਹੇ ਨਾਨਕ! ਪਰਮਾਤਮਾ ਹਰ ਵੇਲੇ ਨਵਾਂ ਹੈ (ਪਰਮਾਤਮਾ ਦਾ ਪਿਆਰ ਹਰ ਵੇਲੇ ਨਵਾਂ ਹੈ), ਪਰਮਾਤਮਾ ਸਿਆਣਾ ਹੈ ਸੋਹਣਾ ਹੈ। ਉਸ ਨਾਲ (ਉਸ ਦੇ ਚਰਨਾਂ ਵਿਚ) ਆਪਣਾ ਮਨ ਪ੍ਰੋਈ ਰੱਖ ॥੨॥੩॥੨੬॥

ਪਦ ਅਰਥ ਨਵਲ = ਨਵਾਂ। ਨਵਤਨ = ਨਵਾਂ। ਚਤੁਰ = ਸਿਆਣਾ। ਨਾਨਕ = ਹੇ ਨਾਨਕ! ਬੀਧਿ = ਵਿੰਨ੍ਹ ਲੈ, ਪ੍ਰੋ ਰੱਖ ॥੨॥੩॥੨੬॥

SikhNet (Spanish)Mi mente ha sido atravesada por la Flecha de Su Presencia. (2-3-26)
Answers quote the Granth verbatim with Ang citations. AI commentary is not Gurbani and not a religious ruling.