ਸੋਰਠਿ ਮਹਲਾ ੯ ॥
soratth mahalaa 9 |
Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.
ਮਨ ਕੀ. ਮਨ ਹੀ ਮਾਹਿ ਰਹੀ ॥
man kee. man hee maeh rahee |
Sant Singh KhalsaThe mind remains in the mind.
Manmohan SinghThe mind's desire remains in the mind unfulfilled.
Manmohan Singh (Punjabi)ਚਿੱਤ ਦੀ ਖਾਹਿਸ਼ ਚਿੱਤ ਵਿੱਚ ਹੀ ਅੰਸਪੂਰਨ ਰਹਿ ਜਾਂਦੀ ਹੈ।
Fareedkot Teekaਜੀਵ ਕੇ ਮਨ ਕੀ ਬਾਸਨਾ ਮਨ ਮੇਂ ਹੀ ਰਹਿ ਗਈ॥
Prof. Sahib Singh(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ।ਪਦ ਅਰਥ ਮਾਹਿ = ਵਿਚ। ਰਹੀ = ਰਹਿ ਗਈ।
SikhNet (Spanish)Los deseos de mi mente nunca se realizaron, pues no medité en mi Dios,
ਨਾ ਹਰਿ ਭਜੇ. ਨ ਤੀਰਥ ਸੇਵੇ; ਚੋਟੀ ਕਾਲਿ ਗਹੀ ॥੧॥ ਰਹਾਉ ॥
naa har bhaje. na teerath seve; chottee kaal gahee |1| rahaau |
Sant Singh KhalsaHe does not meditate on the Lord, nor does he perform service at sacred shrines, and so death seizes him by the hair. ||1||Pause||
Manmohan SinghThe man neither remembers God, nor performs service at shrines, and death him by the tuft. Pause.
Manmohan Singh (Punjabi)ਬੰਦਾ ਨਾਂ ਵਾਹਿਗੁਰੂ ਨੂੰ ਸਿਮਰਦਾ ਹੈ ਨਾਂ ਹੀ ਧਰਮ ਅਸਥਾਨਾ ਤੇ ਜਾ ਕੇ ਸੇਵਾ ਕਰਦਾ ਹੈ ਤੇ ਮੌਤ ਉਸ ਨੂੰ ਬੋਦੀਓ ਪਕੜ ਲੈਂਦੀ ਹੈ। ਠਹਿਰਾਉ।
Fareedkot Teekaਨਾ ਤੋ ਹਰੀ ਕਾ ਭਜਨ ਕੀਆ ਔਰ ਨ ਕੋਈ ਤੀਰਥ ਸੇਵਨ ਕਰੇ, ਔ ਅਚਾਨਕ ਕਾਲ ਨੇ ਆਨ ਕਰ ਚੋਟੀ, ਭਾਵ ਕੇਸ ਪਕੜ ਲਏ॥੧॥ ਰਹਾਉ ॥
Prof. Sahib Singhਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ ॥ਪਦ ਅਰਥ ਭਜੇ = ਭਜਨ ਕੀਤਾ। ਤੀਰਥ = {तीर्थ = A holy person} ਸੰਤ ਜਨ। {ਵੇਖੋ: (੧) "ਨਾਮਿ ਰਤੇ ਤੀਰਥ ਸੇ ਨਿਰਮਲ, ਦੁਖੁ ਹਉਮੈ ਮੈਲੁ ਚੁਕਾਇਆ ॥. . . ਨਾਨਕੁ ਤਿਨ ਕੇ ਚਰਨ ਪਖਾਲੈ, ਜਿਨ੍ਹ੍ਹਾ ਗੁਰਮੁਖਿ ਸਾਚਾ ਭਾਇਆ ॥" (ਪ੍ਰਭਾਤੀ ਮ: ੧ , ਪੰਨਾ ੧੩੪੫)।(੨) ਸੋਰਠਿ ਮ: ੯ "ਨਾ ਹਰਿ ਭਜਿਓ ਨਾ ਗੁਰਜਨੁ ਸੇਵਿਓ", ਪੰਨਾ ੬੩੨ (ਸ਼ਬਦ ਤੀਜਾ)}। ਸੇਵੇ = ਸੇਵਾ ਕੀਤੀ। ਚੋਟੀ = ਬੋਦੀ। ਕਾਲਿ = ਕਾਲ ਨੇ। ਗਹੀ = ਫੜ ਲਈ ॥੧॥ ਰਹਾਉ ॥
SikhNet (Spanish)no visité los lugares santos y la muerte me agarró del cuello. (1‑Pausa)
ਦਾਰਾ ਮੀਤ ਪੂਤ ਰਥ ਸੰਪਤਿ; ਧਨ ਪੂਰਨ ਸਭ ਮਹੀ ॥
daaraa meet poot rath sanpat; dhan pooran sabh mahee |
Sant Singh KhalsaWife, friends, children, carriages, property, total wealth, the entire world
Manmohan SinghThe wife, friends, sons, carriages, property, entire, wealth, the whole world and all these things,
Manmohan Singh (Punjabi)ਵਹੁਟੀ, ਦੌਸਤ, ਪੁੱਤ੍ਰ, ਗੱਡੀਆਂ, ਮਾਲ ਮਿਲਖ ਸਮੂਹ ਦੌਲਤ, ਸਾਰਾ ਸੰਸਾਰ ਅਤੇ ਸਾਰੀਆਂ ਸ਼ੈਆਂ,
Fareedkot Teeka(ਦਾਰਾ) ਇਸਤ੍ਰੀ, ਮੀਤ, ਪੁਤ੍ਰਾਦਿ ਸਨਬੰਧੀ, ਰਥ, ਹਸਤੀ, ਘੋੜੇ, ਆਦਿ ਸੰਪਦਿ ਬਿਭੂਤੀ, ਪੁਨ ਧਨ ਕਰ ਕੇ ਸਭ ਪ੍ਰਿਥਵੀ ਪੂਰਨ ਹੋ ਰਹੀ, ਭਾਵ ਸੇ ਹੀਰੇ ਆਦਿ ਖਾਣਾ ਭੀ ਹੈਂ॥
Prof. Sahib Singhਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-ਪਦ ਅਰਥ ਦਾਰਾ = ਇਸਤ੍ਰੀ। ਪੂਤ = ਪੁੱਤਰ। ਰਥ = ਗੱਡੀਆਂ। ਸੰਪਤਿ = ਮਲ-ਅਸਬਾਬ। ਸਭ ਮਹੀ = ਸਾਰੀ ਧਰਤੀ।
SikhNet (Spanish)Esposa, amigos, hijos, carrozas, riquezas y posesiones en toda la tierra;
ਅਵਰ ਸਗਲ ਮਿਥਿਆ ਏ ਜਾਨਉ; ਭਜਨੁ ਰਾਮੁ ਕੋ ਸਹੀ ॥੧॥
avar sagal mithiaa e jaanau; bhajan raam ko sahee |1|
Sant Singh Khalsa- know that all of these things are false. The Lord's meditation alone is true. ||1||
Manmohan Singhconsider that those are false and the Lord's meditation alone is true.
Manmohan Singh (Punjabi)ਜਾਣ ਲੇ ਕਿ ਇਹ ਕੂੜੀਆਂ ਹਨ, ਕੇਵਲ ਸਾਹਿਬ ਦਾ ਸਿਮਰਨ ਹੀ ਸੱਚਾ ਹੈ।
Fareedkot Teekaਇਤ੍ਯਾਦਿਕ ਔਰ ਵਸਤੂ ਸਭੀ ਮਿਥਿਆ ਜਾਨ ਲੇਵੋ।☬ਜੇ ਕਹੈ ਕੁਝ ਸਤ ਭੀ ਹੈ? ਤਿਸ ਪਰ ਕਹਤੇ ਹੈਂ:☬ਏਕ ਰਾਮ ਕਾ ਭਜਨ (ਸਹੀ) ਸੱਤ ਹੈ॥੧॥
Prof. Sahib Singhਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥ਪਦ ਅਰਥ ਅਵਰ = ਹੋਰ। ਸਗਲ = ਸਾਰਾ। ਮਿਥਿਆ = ਨਾਸਵੰਤ। ਜਾਨਹੁ = ਸਮਝੋ। ਕੋ = ਦਾ। ਸਹੀ = ਠੀਕ, ਸਾਥ ਨਿਬਾਹੁਣ ਵਾਲਾ, ਅਸਲ (ਸਾਥੀ) ॥੧॥
SikhNet (Spanish)odos son falsos. Sólo el Naam es Eterno. (1)
ਫਿਰਤ ਫਿਰਤ ਬਹੁਤੇ ਜੁਗ ਹਾਰਿਓ; ਮਾਨਸ ਦੇਹ ਲਹੀ ॥
firat firat bahute jug haario; maanas deh lahee |
Sant Singh KhalsaWandering, wandering around for so many ages, he has grown weary, and finally, he obtained this human body.
Manmohan SinghGrown weary of wandering about for many yugas, the man has obtained the human body.
Manmohan Singh (Punjabi)ਘਣੇਰਿਆਂ ਯੁੱਗਾਂ ਅੰਦਰ ਭਟਕਦੇ ਹੋਏ ਹਾਰੇ ਹੁੱਟੇ ਬੰਦੇ ਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ।
Fareedkot Teekaਜੋਨੀਓਂ ਮੇਂ ਫਿਰਤੇ ਫਿਰਤੇ ਨੇ ਬਹੁਤੇ ਹੀ ਜੁਗ ਹਾਰ ਦੀਏ ਅਰਥਾਤ ਬਿਤੀਤ ਕਰ ਦੀਏ, ਅਬ ਤੈਨੇ ਮਾਨੁਖ ਦੇਹਿ ਲਹੀ ਹੈ॥
Prof. Sahib Singhਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ।ਪਦ ਅਰਥ ਜੁਗ = ਜੁਗਾਂ ਵਿਚ। ਹਾਰਿਓ = ਥੱਕ ਗਿਆ। ਮਾਨਸ ਦੇਹ = ਮਨੁੱਖਾ ਸਰੀਰ। ਲਹੀ = ਲੱਭਾ।
SikhNet (Spanish)Has ido a través de millones de nacimientos época tras época y por ello fuiste bendecido con el vestido humano.
ਨਾਨਕ ਕਹਤ. ਮਿਲਨ ਕੀ ਬਰੀਆ; ਸਿਮਰਤ ਕਹਾ ਨਹੀ ॥੨॥੨॥
naanak kehat. milan kee bareea; simarat kahaa nahee |2|2|
Sant Singh KhalsaSays Nanak, this is the opportunity to meet the Lord; why don't you remember Him in meditation? ||2||2||
Manmohan SinghSays Nanak, there is now a chance to meet the Lord. Why rememberest thou not Him, O man?
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਮੌਕਾ ਹੈ ਪ੍ਰਭੂ ਨੂੰ ਮਿਲਣ ਦਾ। ਤੂੰ ਉਸ ਨੂੰ ਕਿਉਂ ਯਾਦ ਨਹੀਂ ਕਰਦਾ, ਹੇ ਇਨਸਾਨ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਯਿਹ ਤੇਰੇ ਮਿਲਨੇ ਕੀ ਬਾਰੀ ਹੈ, ਤੂੰ ਵਾਹਿਗੁਰੂ ਕੋ ਕਿਸ ਵਾਸਤੇ ਨਹੀਂ ਸਿਮਰਤਾ॥੨॥੨॥
Prof. Sahib Singhਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੨॥੨॥ਪਦ ਅਰਥ ਬਰੀਆ = ਵਾਰੀ। ਕਹਾ ਨਹੀ = ਕਿਉਂ ਨਹੀਂ? ॥੨॥੨॥
SikhNet (Spanish)Dice Nanak, ahora es momento de encontrar a tu Dios, ¿por qué no Lo alabas? (2‑2)