ੴ

ਸਿੱਖਬਾਣੀ · SikhBani

ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ ॥

aavahu sant praan sukhadaate simarah prabh abinaasee
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1206 · 11 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਨਦਿਨੁ; ਰਾਮ ਕੇ ਗੁਣ ਕਹੀਐ ॥

anadin; raam ke gun kaheeai |

Sant Singh KhalsaNight and day, utter the Glorious Praises of the Lord.
Manmohan SinghNight and day, utter thou thy Lord's praise.
Manmohan Singh (Punjabi)ਰਾਤ ਤੇ ਦਿਨ ਤੂੰ ਆਪਣੇ ਪ੍ਰਭੂ ਦਾ ਜੱਸ ਉਚਾਰਨ ਕਰ।
Fareedkot Teekaਹੇ ਭਾਈ! ਰਾਤ੍ਰ ਦਿਨੇ ਰਾਮ ਕੇ ਗੁਣੋਂ ਕੋ ਉਚਾਰਨ ਕਰੀਏ॥
Prof. Sahib Singhਆਓ, ਅਸੀਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹੀਏ।

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼। ਕਹੀਐ = ਆਓ, ਭਾਈ! ਆਖਿਆ ਕਰੀਏ।

SikhNet (Spanish)Recita siempre las Alabanzas de tu Señor, lograrás la Paz,

ਸਗਲ ਪਦਾਰਥ. ਸਰਬ ਸੂਖ ਸਿਧਿ; ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥

sagal padaarath. sarab sookh sidh; man baanchhat fal laheeai |1| rahaau |

Sant Singh KhalsaYou shall obtain all wealth, all pleasures and successes, and the fruits of your mind's desires. ||1||Pause||
Manmohan SinghThis way thou shall obtain all wealth, all comforts and successes and thy heart-desired fruits. Pause.
Manmohan Singh (Punjabi)ਇਸ ਤਰ੍ਹਾਂ ਤੈਨੂੰ ਸਾਰੀਆਂ ਦੌਲਤਾਂ ਸਾਰੇ ਆਰਾਮ ਤੇ ਕਾਮਯਾਬੀਆਂ ਅਤੇ ਚਿੱਤ-ਚਾਹੁੰਦੇ ਮੇਵੇ ਪਰਾਪਤ ਹੋ ਜਾਣਗੇ। ਠਹਿਰਾਉ।
Fareedkot Teekaਸਭੀ ਪਦਾਰਥ ਧਰਮਾਦੀ ਔਰ ਸਰਬ ਸੁਖੋਂ ਕੀ ਸਿਧੀ ਅਰ ਮਨਇਛਤ ਫਲ ਪਾਇ ਲਈਤੇ ਹੈਂ॥੧॥ ਰਹਾਉ ॥
Prof. Sahib Singh(ਗੁਣ ਗਾਣ ਦੀ ਬਰਕਤਿ ਨਾਲ) ਆਓ, ਸਾਰੇ ਪਦਾਰਥ, ਸਾਰੇ ਸੁਖ, ਸਾਰੀਆਂ ਸਿੱਧੀਆਂ, ਸਾਰੇ ਮਨ-ਮੰਗੇ ਫਲ ਹਾਸਲ ਕਰੀਏ ॥੧॥ ਰਹਾਉ ॥

ਪਦ ਅਰਥ ਸਗਲ = ਸਾਰੇ। ਸਿਧਿ = ਸਿੱਧੀਆਂ। ਮਨ ਬਾਂਛਤ = ਮਨ-ਮੰਗੇ। ਲਹੀਐ = ਆਓ, ਭਾਈ! ਪ੍ਰਾਪਤ ਕਰੀਏ ॥੧॥ ਰਹਾਉ ॥

SikhNet (Spanish)la Satisfacción total de tu ser y te serán concedidos los deseos de tu corazón. (1-Pausa)

ਆਵਹੁ ਸੰਤ. ਪ੍ਰਾਨ ਸੁਖਦਾਤੇ; ਸਿਮਰਹ ਪ੍ਰਭੁ ਅਬਿਨਾਸੀ ॥

aavahu sant. praan sukhadaate; simarah prabh abinaasee |

Sant Singh KhalsaCome, O Saints, let us meditate in remembrance on God; He is the Eternal, Imperishable Giver of Peace and Praanaa, the Breath of Life.
Manmohan SinghCome ye saints, let us meditate on the Eternal Lord, the Giver of vital breath and bliss.
Manmohan Singh (Punjabi)ਤੁਸੀਂ ਆਓ ਸਾਧੂਓ ਆਪਾਂ ਜਿੰਦ-ਜਾਨ ਅਤੇ ਪ੍ਰਸੰਨਤਾ ਦੇਣਹਾਰ ਅਮਰ ਸੁਆਮੀ ਦਾ ਆਰਾਧਨ ਕਰੀਏ।
Fareedkot Teekaਹੇ ਪ੍ਰਾਣੋਂ ਕੇ ਸੁਖਦਾਤੇ ਸੰਤ ਜਨੋਂ ਆਵਹੁ! ਪ੍ਰਭੂ ਅਬਿਨਾਸੀ ਕਾ ਸਿਮਰਨ ਕਰੀਏ॥
Prof. Sahib Singhਹੇ ਸੰਤ ਜਨੋ! ਆਓ, ਅਸੀਂ ਪ੍ਰਾਣ-ਦਾਤੇ ਸੁਖ-ਦਾਤੇ ਅਬਿਨਾਸੀ ਪ੍ਰਭੂ (ਦਾ ਨਾਮ) ਸਿਮਰੀਏ।

ਪਦ ਅਰਥ ਸੰਤ = ਹੇ ਸੰਤ ਜਨੋ! ਸਿਮਰਹ = ਆਓ, ਅਸੀਂ ਸਿਮਰੀਏ।

SikhNet (Spanish)Vengan Santos dadores de Éxtasis y habiten en el Eterno y Todopoderoso Señor,

ਅਨਾਥਹ ਨਾਥੁ. ਦੀਨ ਦੁਖ ਭੰਜਨ; ਪੂਰਿ ਰਹਿਓ ਘਟ ਵਾਸੀ ॥੧॥

anaathah naath. deen dukh bhanjan; poor rahio ghatt vaasee |1|

Sant Singh KhalsaMaster of the masterless, Destroyer of the pains of the meek and the poor; He is All-pervading and permeating, abiding in all hearts. ||1||
Manmohan SinghGod, the Master of the masterless and the Destroyer of the sorrow of the poor is permeating and biding in every heart.
Manmohan Singh (Punjabi)ਨਿਖਸਮਿਆਂ ਦਾ ਖਸਮ ਅਤੇ ਗਰੀਬ ਦੇ ਗਮ ਦੂਰ ਕਰਨਹਾਰ ਵਾਹਿਗੁਰੂ ਹਰ ਦਿਲ ਅੰਦਰ ਰਮ ਅਤੇ ਵਸ ਰਿਹਾ ਹੈ।
Fareedkot Teekaਸੋ ਅਨਾਥੋਂ ਕਾ ਨਾਥ ਹੈ, ਦੀਨੋਂ ਕੇ ਦੁਖੋਂ ਕੋ ਦੂਰ ਕਰਨੇ ਵਾਲਾ ਘਟੋਂ ਕਾ ਵਾਸੀ ਪੂਰਨ ਹੋ ਰਹਾ ਹੈ॥੧॥
Prof. Sahib Singhਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਉਹ ਪ੍ਰਭੂ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪ੍ਰਭੂ ਸਭ ਥਾਈਂ ਵਿਆਪਕ ਹੈ, ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ॥੧॥

ਪਦ ਅਰਥ ਅਨਾਥਹ ਨਾਥੁ = ਨਿਖਸਮਿਆਂ ਦਾ ਖਸਮ। ਦੀਨ = ਗਰੀਬ। ਪੂਰਿ ਰਹਿਓ = ਵਿਆਪਕ ਹੈ। ਘਟ ਵਾਸੀ = ਸਾਰੇ ਸਰੀਰਾਂ ਵਿਚ ਵੱਸਣ ਵਾਲਾ ॥੧॥

SikhNet (Spanish)Quien es el Soporte del que no lo tiene, el Disipador de las tristezas del pobre, y prevalece en todos los corazones. (1)

ਗਾਵਤ ਸੁਨਤ ਸੁਨਾਵਤ ਸਰਧਾ; ਹਰਿ ਰਸੁ ਪੀ ਵਡਭਾਗੇ ॥

gaavat sunat sunaavat saradhaa; har ras pee vaddabhaage |

Sant Singh KhalsaThe very fortunate ones drink in the Sublime Essence of the Lord, singing, reciting and listening to the Lord's Praises.
Manmohan SinghThe very fortunate ones sing, hear and recite with faith God's praise and in-drink God's elixir.
Manmohan Singh (Punjabi)ਪਰਮ ਚੰਗੇ ਨਸੀਬਾਂ ਵਾਲੇ ਭਰੋਸੇ ਨਾਲ ਹਰੀ ਦਾ ਜੱਸ ਗਾਉਣੇ ਸੁਣਦੇ ਤੇ ਸੁਣਾਉਂਦੇ ਹਨ ਅਤੇ ਹਰੀ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।
Fareedkot Teekaਜੋ ਸਰਧਾ ਕਰ ਕੇ ਗਾਵਤੇ ਅਰ ਸੁਨਤੇ ਅਥਵਾ ਸੁਨਾਵਤੇ ਹੈਂ, ਸੋ ਹਰੀ ਰਸ ਕੋ ਪਾਨ ਕਰ ਵਡਭਾਗੇ ਹੂਏ ਹੈਂ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੇ ਗੁਣ ਸਰਧਾ ਨਾਲ ਗਾਂਦਿਆਂ ਸੁਣਦਿਆਂ ਸੁਣਾਂਦਿਆਂ ਪਰਮਾਤਮਾ ਦਾ ਨਾਮ-ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ ਹੈ।

ਪਦ ਅਰਥ ਗਾਵਤ = ਗਾਂਦਿਆਂ। ਸਰਧਾ = ਸਰਧਾ ਨਾਲ। ਪੀ = ਪੀ ਕੇ। ਵਡ ਭਾਗੈ = ਵੱਡੇ ਭਾਗਾਂ ਵਾਲੇ।

SikhNet (Spanish)Oh afortunado, canta y escucha de Él, lleva a otros sabios en Su Sendero y bebe del Néctar de Dios,

ਕਲਿ ਕਲੇਸ ਮਿਟੇ ਸਭਿ ਤਨ ਤੇ; ਰਾਮ ਨਾਮ ਲਿਵ ਜਾਗੇ ॥੨॥

kal kales mitte sabh tan te; raam naam liv jaage |2|

Sant Singh KhalsaAll their sufferings and struggles are wiped away from their bodies; they remain lovingly awake and aware in the Name of the Lord. ||2||
Manmohan SinghAll the strifes and sufferings are wiped off from the body of those, who remain awake in the love of the Lord's Name.
Manmohan Singh (Punjabi)ਸਾਰੇ ਝਗੜੇ ਅਤੇ ਦੁਖੜੇ ਉਨ੍ਹਾਂ ਦੀ ਦੇਹਿ ਤੋਂ ਦੂਰ ਹੋ ਜਾਂਦੇ ਹਨ, ਜੋ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਜਾਗਦੇ ਹਨ।
Fareedkot Teekaਜੋ ਪੁਰਸ਼ ਰਾਮ ਕੀ ਲਿਵ ਮੇਂ ਜਾਗੇ ਹੈਂ (ਕਲਿ) ਕਲਿਜੁਗ ਕੇ ਵਾ ਕਲਪਾਵਣੇ ਵਾਲੇ ਕਲੇਸ ਤਿਨ ਕੇ (ਤਨ) ਸਰੀਰ ਸੇ ਮਿਟ ਗਏ ਹੈਂ॥੨॥
Prof. Sahib Singhਹੇ ਸੰਤ ਜਨੋ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ) ਸੁਚੇਤ ਰਹਿੰਦੇ ਹਨ, ਉਹਨਾਂ ਦੇ ਸਰੀਰ ਵਿਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ ॥੨॥

ਪਦ ਅਰਥ ਕਲਿ = ਝਗੜੇ। ਕਲੇਸ = ਦੁੱਖ। ਸਭਿ = ਸਾਰੇ। ਤੇ = ਤੋਂ। ਲਿਵ = ਲਗਨ। ਜਾਗੇ = ਸੁਚੇਤ ਹੋ ਗਏ ॥੨॥

SikhNet (Spanish)así, vivirás libre de la contienda y las aflicciones y estarás despierto y entonado en el Nombre del Señor. (2)

ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ; ਹਰਿ ਸਿਮਰਨਿ. ਬੰਧਨ ਤੂਟੇ ॥

kaam krodh jhootth taj nindaa; har simaran. bandhan tootte |

Sant Singh KhalsaSo abandon your sexual desire, greed, falsehood and slander; meditating in remembrance on the Lord, you shall be released from bondage.
Manmohan SinghAbandon thou thy lust, wrath, falsehood and slander Contemplating God, the bonds shall be loosed.
Manmohan Singh (Punjabi)ਤੂੰ ਆਪਣੀ ਸ਼ਹਿਵਤ, ਗੁੱਸੇ ਕੂੜ ਅਤੇ ਬਦਖੋਈ ਨੂੰ ਛੱਡ ਦੇ। ਰੱਬ ਦਾ ਆਰਾਧਨ ਕਰਨ ਦੁਆਰਾ, ਤੇਰਾ ਜੂੜ ਵੱਢੇ ਜਾਣਗੇ।
Fareedkot Teekaਕਾਮ ਕ੍ਰੋਧ ਝੂਠ ਅਰ ਨਿੰਦਾ ਕੋ ਤਿਆਗ ਕਰ ਕੇ ਹਰੀ ਕੇ ਸਿਮਰਨ ਕਰਨੇ ਸੇ ਤਿਨ ਕੇ ਜਨਮਾਦੀ ਬੰਧਨ ਟੂਟ ਗਏ ਹੈਂ॥
Prof. Sahib Singhਹੇ ਸੰਤ ਜਨੋ! ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ।

ਪਦ ਅਰਥ ਤਜਿ = ਤਜ ਕੇ, ਤਿਆਗ ਕੇ। ਸਿਮਰਨਿ = ਸਿਮਰਨ ਦੀ ਰਾਹੀਂ।

SikhNet (Spanish)Abandona la lujuria, el enojo, la falsedad y la calumnia, pues contemplando a Dios tus amarras te serán desatadas,

ਮੋਹ ਮਗਨ ਅਹੰ ਅੰਧ ਮਮਤਾ; ਗੁਰ ਕਿਰਪਾ ਤੇ ਛੂਟੇ ॥੩॥

moh magan ahan andh mamataa; gur kirapaa te chhootte |3|

Sant Singh KhalsaThe intoxication of loving attachments, egotism and blind possessiveness are eradicated by Guru's Grace. ||3||
Manmohan SinghBy the Guru's grace. one is rid of the intoxication of worldly love, ego and blind self-hood.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੀਵ ਸੰਸਾਰੀ ਲਗਨ ਹੰਕਾਰ ਅਤੇ ਅੰਨ੍ਹੀ ਅਪਣਤ ਦੀ ਮਸਤੀ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਮੋਹ ਮੇਂ ਮਗਨ ਹੋਣਾ ਔਰ (ਅਹੰ) ਹੰਕਾਰ ਜੋ ਅੰਧਾ ਕਰਨੇ ਵਾਲਾ ਹੈ ਔਰ ਮਮਤਾ ਜੋ ਹੈ। ਇਨ ਬਿਕਾਰੋਂ ਸੇ ਹਮ ਵਾ ਏਹੁ ਬਿਕਾਰ ਗੁਰੋਂ ਕੀ ਕਿਰਪਾ ਕਰ ਛੂਟ ਗਏ ਹੈਂ॥੩॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਮੋਹ ਵਿਚ ਡੁੱਬੇ ਰਹਿਣਾ, ਹਉਮੈ ਵਿਚ ਅੰਨ੍ਹੇ ਹੋਏ ਰਹਿਣਾ, ਮਾਇਆ ਦੇ ਕਬਜ਼ੇ ਦੀ ਲਾਲਸਾ-ਇਹ ਸਾਰੇ ਗੁਰੂ ਦੀ ਕਿਰਪਾ ਨਾਲ (ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦੇ ਹਨ ॥੩॥

ਪਦ ਅਰਥ ਮੋਹ ਮਗਨ = ਮੋਹ (ਦੇ ਸਮੁੰਦਰ) ਵਿਚ ਡੁੱਬੇ ਰਹਿਣਾ। ਅਹੰ ਅੰਧ = ਹਉਮੈ ਵਿਚ ਅੰਨ੍ਹੇ ਹੋਏ ਰਹਿਣਾ। ਮਮਤਾ = ਅਪਣੱਤ। ਗੁਰ ਕਿਰਪਾ ਤੇ = ਗੁਰੂ ਦੀ ਕਿਰਪਾ ਨਾਲ ॥੩॥

SikhNet (Spanish)y por la Gracia del Guru serás liberado de la intoxicación del apego del ego y del amor a tu mente. (3)

ਤੂ ਸਮਰਥੁ ਪਾਰਬ੍ਰਹਮ ਸੁਆਮੀ; ਕਰਿ ਕਿਰਪਾ ਜਨੁ ਤੇਰਾ ॥

too samarath paarabraham suaamee; kar kirapaa jan teraa |

Sant Singh KhalsaYou are All-Powerful, O Supreme Lord God and Master; please be Merciful to Your humble servant.
Manmohan SinghThou are the Omnipotent, Transcendent Lord Master, show Thou mercy to me.
Manmohan Singh (Punjabi)ਤੂੰ ਸਰਬ-ਸ਼ਕਤੀਵਾਨ ਪਰਮ ਪ੍ਰਭੂ ਸਾਹਿਬ ਹੈ। ਤੂੰ ਮੇਰੇ ਆਪਣੇ ਗੋਲੇ ਉਤੇ ਰਹਿਮਤ ਧਾਰ।
Fareedkot Teekaਹੇ ਪਾਰਬ੍ਰਹਮ ਸੁਆਮੀ! ਤੂੰ ਸਮਰਥ ਹੈਂ। ਮੇਰੇ ਪਰ ਕਿਰਪਾ ਦ੍ਰਿਸ਼ਟੀ ਕਰ, ਮੈਂ ਆਪ ਕਾ ਦਾਸ ਹੂੰ॥
Prof. Sahib Singhਹੇ ਪਾਰਬ੍ਰਹਮ! ਹੇ ਸੁਆਮੀ! ਤੂੰ ਸਭ ਤਾਕਤਾਂ ਦਾ ਮਾਲਕ ਹੈਂ (ਮੇਰੇ ਉਤੇ) ਮਿਹਰ ਕਰ (ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ, ਮੈਂ) ਤੇਰਾ ਦਾਸ ਹਾਂ।

ਪਦ ਅਰਥ ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਪਾਰਬ੍ਰਹਮ = ਹੇ ਪਾਰਬ੍ਰਹਮ! ਸੁਆਮੀ = ਹੇ ਸੁਆਮੀ! ਜਨੁ = ਸੇਵਕ।

SikhNet (Spanish)Oh Maestro Todopoderoso y Supremo, muéstrame Tu Compasión, pues yo Te pertenezco.

ਪੂਰਿ ਰਹਿਓ ਸਰਬ ਮਹਿ ਠਾਕੁਰੁ; ਨਾਨਕ ਸੋ ਪ੍ਰਭੁ ਨੇਰਾ ॥੪॥੧੨॥

poor rahio sarab meh tthaakur; naanak so prabh neraa |4|12|

Sant Singh KhalsaMy Lord and Master is All-pervading and prevailing everywhere; O Nanak, God is Near. ||4||12||
Manmohan SinghThy slave My Master is fully contained amongst all. O Nanak, He, the Lord is just near.
Manmohan Singh (Punjabi)ਮੇਰਾ ਮਾਲਕ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ। ਹੇ ਨਾਨਕ! ਉਹ ਸੁਆਮੀ ਐਨ ਨੇੜੇ ਹੀ ਹੈ।
Fareedkot Teekaਹੇ ਠਾਕਰ! ਤੂੰ ਸਰਬ ਮੇਂ ਪੂਰਨ ਹੋ ਰਹਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਗਿਆਨ ਦ੍ਰਿਸ਼ਟੀ ਕਰ ਦੇਖਣੇ ਸੇ, ਹੇ ਪ੍ਰਭੂ! ਤੂੰ ਸਮੀਪ ਹੈਂ॥੪॥੧੨॥
Prof. Sahib Singhਹੇ ਨਾਨਕ! ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਉਹ ਪ੍ਰਭੂ ਸਭ ਦੇ ਨੇੜੇ ਵੱਸਦਾ ਹੈ ॥੪॥੧੨॥

ਪਦ ਅਰਥ ਸਰਬ ਮਹਿ = ਸਾਰੇ ਜੀਵਾਂ ਵਿਚ। ਨਾਨਕ = ਹੇ ਨਾਨਕ! ਨੇਰਾ = (ਸਭ ਦੇ) ਨੇੜੇ ॥੪॥੧੨॥

SikhNet (Spanish)Qué cerca estás, oh mi Dios, pues llenas todos lo corazones. (4-12)
Answers quote the Granth verbatim with Ang citations. AI commentary is not Gurbani and not a religious ruling.