ੴ

ਸਿੱਖਬਾਣੀ · SikhBani

ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ ॥

paravirat maarag jetaa kichh hoeeai tetaa log pachaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1205, 1206 · 11 lines
Translations

ਸਾਰਗ ਮਹਲਾ ੫ ॥

saarag mahalaa 5 | Ang 1205

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਵਰਿ ਸਭਿ ਭੂਲੇ; ਭ੍ਰਮਤ. ਨ ਜਾਨਿਆ ॥

avar sabh bhoole; bhramat. na jaaniaa | Ang 1205

Sant Singh KhalsaAll the others are deluded by doubt; they do not understand.
Manmohan SinghAll others stray in doubt and know not their Lord.
Manmohan Singh (Punjabi)ਹੋਰ ਸਾਰੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ ਅਤੇ ਪ੍ਰਭੂ ਨੂੰ ਨਹੀਂ ਜਾਣਦੇ।
Fareedkot Teekaਔਰ ਸਭੀ ਭਰਮ ਕਰ ਕੇ ਸਰੂਪ ਸੇ ਭੂਲੇ ਹੂਏ ਹੈਂ, ਪਰਮੇਸ਼ਰ ਕੋ ਨਹੀਂ ਜਾਨਾ ਹੈ॥
Prof. Sahib Singhਹੋਰ ਸਾਰੇ ਜੀਵ ਕੁਰਾਹੇ ਪਏ ਰਹਿੰਦੇ ਹਨ, (ਮਾਇਆ ਦੀ ਖ਼ਾਤਰ) ਭਟਕਦਿਆਂ ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀਂ ਪੈਂਦੀ।

ਪਦ ਅਰਥ ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਸਭਿ = ਸਾਰੇ। ਭੂਲੇ = ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ। ਭ੍ਰਮਤ = ਭਟਕਦਿਆਂ। ਨ ਜਾਨਿਆ = ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ।

SikhNet (Spanish)Los demás están perdidos en la duda y su mente vacila,

ਏਕੁ ਸੁਧਾਖਰੁ. ਜਾ ਕੈ ਹਿਰਦੈ ਵਸਿਆ; ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥

ek sudhaakhar. jaa kai hiradai vasiaa; tin bedeh tat pachhaaniaa |1| rahaau | Ang 1205

Sant Singh KhalsaThat person, within whose heart the One Pure Word abides, realizes the essence of the Vedas. ||1||Pause||
Manmohan SinghHe, within whose mind; he realises the quintessence of the Vedas. Pause.
Manmohan Singh (Punjabi)ਜਿਸ ਦੇ ਮਨ ਅੰਦਰ ਇਕ ਪਵਿੱਤ੍ਰ-ਨਾਮ ਵਸਦਾ ਹੈ ਉਹ ਵੇਦਾ ਦੀ ਅਸਲੀਅਤ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਏਕ (ਸੁਧਾਖਰੁ) ਮੁਧ ਅਬਿਨਾਸੀ ਜਿਸ ਪੁਰਸ਼ ਕੇ ਹਿਰਦੇ ਮੇਂ ਬਸਾ ਹੈ ਤਿਸ ਨੇ ਹੀ ਬੇਦ ਕਾ (ਤਤੁ) ਸਿਧਾਂਤ ਪਛਾਨ ਲੀਆ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ, ਉਸ ਨੇ (ਸਮਝੋ) ਵੇਦ (ਆਦਿਕ ਧਰਮ-ਪੁਸਤਕਾਂ) ਦਾ ਤੱਤ ਸਮਝ ਲਿਆ ॥੧॥ ਰਹਾਉ ॥

ਪਦ ਅਰਥ ਸੁਧਾਖਰੁ = ਸੁੱਧ ਅੱਖਰ, ਪਵਿੱਤਰ ਹਰਿ-ਨਾਮ। ਜਾ ਕੈ ਹਿਰਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਤਿਨਿ = ਉਸ (ਮਨੁੱਖ) ਨੇ। ਬੇਦਹਿ ਤਤੁ = ਵੇਦ (ਆਦਿਕ ਧਰਮ-ਪੁਸਤਕਾਂ) ਦੀ ਅਸਲੀਅਤ ॥੧॥ ਰਹਾਉ ॥

SikhNet (Spanish)pero aquél en cuyo corazón habita el Néctar de la Palabra, conoce la Quintaesencia de los Vedas. (1-Pausa)

ਪਰਵਿਰਤਿ ਮਾਰਗੁ. ਜੇਤਾ ਕਿਛੁ ਹੋਈਐ; ਤੇਤਾ ਲੋਗ ਪਚਾਰਾ ॥

paravirat maarag. jetaa kichh hoeeai; tetaa log pachaaraa | Ang 1205

Sant Singh KhalsaHe walks in the ways of the world, trying to please people.
Manmohan SinghThe more man walks in the worldly way, the more he pleases the people.
Manmohan Singh (Punjabi)ਜਿੰਨਾਂ ਜ਼ਿਆਦਾ ਬੰਦਾ ਸੰਸਾਰ ਦੇ ਰਸਤੇ ਟੁਰਦਾ ਹੈ, ਉਨ੍ਹਾਂ ਹੀ ਜਿਆਦਾ ਉਹ ਲੋਕਾਂ ਨੂੰ ਖੁਸ਼ ਕਰ ਲੈਂਦਾ ਹੈ।
Fareedkot Teekaਪਰਵਿਰਤੀ ਮਾਰਗ ਮੇਂ ਜਿਤਨਾਂ ਕੁਛ ਕਰਮ ਹੋਵੈ ਤਿਤਨਾ ਲੋਗੋਂ ਕਾ (ਪਚਾਰਾ) ਦਿਖਾਵਾ ਹੈ॥
Prof. Sahib Singhਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜਿਤਨਾ ਭੀ ਜੀਵਨ-ਰਸਤਾ ਹੈ, ਇਹ ਸਾਰਾ ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੈ।

ਪਦ ਅਰਥ ਪਰਵਿਰਤਿ ਮਾਰਗੁ = ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜੀਵਨ-ਰਾਹ। ਮਾਰਗੁ = ਰਸਤਾ। ਜੇਤਾ = ਜਿਤਨਾ ਹੀ। ਤੇਤਾ = ਉਹ ਸਾਰਾ ਹੀ। ਲੋਗ ਪਚਾਰਾ = ਜਗਤ ਨੂੰ ਪਰਚਾਉਣ ਵਾਲਾ, ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ।

SikhNet (Spanish)Mientras más se involucra uno en el mundo, más trata uno de complacerlo,

ਜਉ ਲਉ ਰਿਦੈ. ਨਹੀ ਪਰਗਾਸਾ; ਤਉ ਲਉ ਅੰਧ ਅੰਧਾਰਾ ॥੧॥

jau lau ridai. nahee paragaasaa; tau lau andh andhaaraa |1| Ang 1205

Sant Singh KhalsaBut as long as his heart is not enlightened, he is stuck in pitch black darkness. ||1||
Manmohan SinghAs long as man's mind is illumined not, so long he remains in blind darkness.
Manmohan Singh (Punjabi)ਜਦ ਤਾਂਈ ਮਨੁੱਖ ਦਾ ਮਨ ਰੋਸ਼ਨ ਨਹੀਂ ਹੋ ਜਾਂਦਾ, ਓਦੋ ਤਾਂਈ ਉਹ ਅੰਨ੍ਹੇ ਅਨ੍ਹੇਰੇ ਵਿੱਚ ਹੀ ਰਹਿੰਦਾ ਹੈ।
Fareedkot Teekaਜਬ ਤਕ ਰਿਦੇ ਮੇਂ ਗਿਆਨ ਪ੍ਰਗਾਸ ਨਹੀਂ ਹੋਤਾ ਤਬ ਤਕ (ਅੰਧ) ਅਗਿਆਨੀ ਕੋ ਅੰਧੇਰਾ ਰਹਿਤਾ ਹੈ॥੧॥☬ਦ੍ਰਿਸ਼ਟਾਂਤ:
Prof. Sahib Singhਜਦੋਂ ਤਕ (ਮਨੁੱਖ ਦੇ) ਹਿਰਦੇ ਵਿਚ (ਹਰਿ-ਨਾਮ ਦਾ) ਚਾਨਣ ਨਹੀਂ ਹੁੰਦਾ, ਤਦ ਤਕ (ਆਤਮਕ ਜੀਵਨ ਵੱਲੋਂ) ਘੁੱਪ ਹਨੇਰਾ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਜਉ ਲਉ = ਜਦੋਂ ਤਕ। ਪਰਗਾਸਾ = ਚਾਨਣ। ਅੰਧ ਅੰਧਾਰਾ = ਘੁੱਪ ਹਨੇਰਾ ॥੧॥

SikhNet (Spanish)porque mientras el corazón no esté iluminado, uno caminará en la oscuridad. (1)

ਜੈਸੇ ਧਰਤੀ ਸਾਧੈ ਬਹੁ ਬਿਧਿ; ਬਿਨੁ ਬੀਜੈ. ਨਹੀ ਜਾਂਮੈ ॥

jaise dharatee saadhai bahu bidh; bin beejai. nahee jaamai | Ang 1205

Sant Singh KhalsaThe land may be prepared in every way, but nothing sprouts without being planted.
Manmohan SinghAs the land prepared in many ways germinate snot without being sown.
Manmohan Singh (Punjabi)ਜਿਸ ਤਰ੍ਹਾਂ ਅਨੇਕਾਂ ਤਰੀਕਿਆਂ ਨਾਲ ਤਿਆਰ ਕੀਤੀ ਹੋਈ ਜਮੀਨ ਬਗੈਰ ਬੀਜੇ ਨਹੀਂ ਉਗਦੀ।
Fareedkot Teekaਜੈਸੇ ਧਰਤੀ ਕੋ ਬਹੁਤ ਪਰਕਾਰ ਸਾਧੇ, ਭਾਵ ਸੇ ਵਾਹੇ, ਪਰੰਤੂ ਬਿਨ ਬੀਜ ਪਾਏ ਜਮਤੀ ਨਹੀਂ ਹੈ॥
Prof. Sahib Singhਜਿਵੇਂ (ਕੋਈ ਕਿਸਾਨ ਆਪਣੀ) ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ, ਪਰ ਉਸ ਵਿਚ ਬੀ ਬੀਜਣ ਤੋਂ ਬਿਨਾ ਕੁਝ ਭੀ ਨਹੀਂ ਉੱਗਦਾ।

ਪਦ ਅਰਥ ਜੈਸੇ = ਜਿਵੇਂ। ਸਾਧੈ = ਸਾਧਦਾ ਹੈ, ਤਿਆਰ ਕਰਦਾ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ। ਜਾਂਮੈ = ਜੰਮਦਾ, ਉੱਗਦਾ।

SikhNet (Spanish)Aún si uno aplana la tierra, sin semillas, ésta no da fruto,

ਰਾਮ ਨਾਮ ਬਿਨੁ. ਮੁਕਤਿ, ਨ ਹੋਈ ਹੈ; ਤੁਟੈ ਨਾਹੀ. ਅਭਿਮਾਨੈ ॥੨॥

raam naam bin. mukat, na hoee hai; tuttai naahee. abhimaanai |2| Ang 1205

Sant Singh KhalsaJust so, without the Lord's Name, no one is liberated, nor is egotistical pride eradicated. ||2||
Manmohan SinghSimilarly without the Lord's Name, man is emancipated not, nor is his pride dispelled.
Manmohan Singh (Punjabi)ਏਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦੇ ਬਗੇਰ ਬੰਦੇ ਦੀ ਕਲਿਆਣ ਨਹੀਂ ਹੁੰਦੀ, ਨਾਂ ਹੀ ਉਸ ਦਾ ਹੰਕਾਰ ਦੂਰ ਹੁੰਦਾ ਹੈ।
Fareedkot Teekaਤੈਸੇ ਹੀ ਰਾਮ ਨਾਮ ਜਪੇ ਬਿਨਾਂ ਮੁਕਤੀ ਨਹੀਂ ਹੋਤੀ, ਕਿਉਂਕਿ ਪਰਵਿਰਤ ਕਰਮੋਂ ਕੇ ਕਰਨੇ ਕਰ ਅਭਿਮਾਨ ਨਹੀਂ ਦੂਰ ਹੋਤਾ ਹੈ॥੨॥
Prof. Sahib Singh(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ (ਹਿਰਦੇ ਵਿਚ ਬੀਜਣ) ਤੋਂ ਬਿਨਾ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਹੁੰਦੀ, ਉਸ ਦੇ ਅੰਦਰੋਂ ਅਹੰਕਾਰ ਨਹੀਂ ਮੁੱਕਦਾ ॥੨॥

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੨॥

SikhNet (Spanish)sí, sin el Nombre del Señor uno no es Emancipado y no se libera de su ego negativo. (2)

ਨੀਰੁ ਬਿਲੋਵੈ, ਅਤਿ ਸ੍ਰਮੁ ਪਾਵੈ; ਨੈਨੂ. ਕੈਸੇ ਰੀਸੈ ॥

neer bilovai, at sram paavai; nainoo. kaise reesai | Ang 1205

Sant Singh KhalsaThe mortal may churn water until he is sore, but how can butter be produced?
Manmohan SinghChurning water, mortal suffers immensely. How can butter come out this wise?
Manmohan Singh (Punjabi)ਪਾਣੀ ਨੂੰ ਰਿੜਕਣ ਨਾਲ ਪ੍ਰਾਣੀ ਅਤਿਅੰਤ ਦੁਖ ਪਾਉਂਦਾ ਹੈ। ਇਸ ਤਰ੍ਹਾਂ ਮੱਖਣ ਕਿਸ ਤਰ੍ਹਾਂ ਨਿਕਲ ਸਕਦਾ ਹੈ?
Fareedkot Teekaਜੈਸੇ ਕੋਈ ਅਤੀ ਕਸ਼ਟ ਕਰ ਕੇ ਪਾਣੀ ਕੋ ਰਿੜਕੇ, ਪਰੰਤੂ (ਨੈਨੂ) ਮਖਣ ਕੈਸੇ (ਰੀਸੈ) ਨਿਕਲੈ?
Prof. Sahib Singhਜਿਹੜਾ ਮਨੁੱਖ ਪਾਣੀ ਨੂੰ ਹੀ ਰਿੜਕਦਾ ਰਹਿੰਦਾ ਹੈ ਉਹ ਨਿਰਾ ਬਹੁਤ ਥਕੇਵਾਂ ਹੀ ਖੱਟਦਾ ਹੈ, (ਪਾਣੀ ਰਿੜਕਣ ਨਾਲ ਉਸ ਵਿਚੋਂ) ਮੱਖਣ ਨਹੀਂ ਨਿਕਲ ਸਕਦਾ।

ਪਦ ਅਰਥ ਨੀਰੁ = ਪਾਣੀ। ਬਿਲੋਵੈ = ਰਿੜਕਦਾ ਹੈ। ਸ੍ਰਮੁ = ਥਕੇਵਾਂ। ਨੈਨੂ = ਮੱਖਣ। ਕੈਸੇ ਰੀਜੈ = ਕਿਵੇਂ ਨਿਕਲ ਸਕਦਾ ਹੈ?

SikhNet (Spanish)Si uno bate el agua una y otra vez, no por eso va a salir mantequilla,

ਬਿਨੁ ਗੁਰ ਭੇਟੇ. ਮੁਕਤਿ, ਨ ਕਾਹੂ; ਮਿਲਤ ਨਹੀ. ਜਗਦੀਸੈ ॥੩॥

bin gur bhette. mukat, na kaahoo; milat nahee. jagadeesai |3| Ang 1205

Sant Singh KhalsaWithout meeting the Guru, no one is liberated, and the Lord of the Universe is not met. ||3||
Manmohan SinghWithout meeting with the Guru no one is emancipated nor unites he with the Lord of the universe.
Manmohan Singh (Punjabi)ਗੁਰਾਂ ਦੇ ਨਾਲ ਮਿਲਣ ਦੇ ਬਗੈਰ ਕੋਈ ਭੀ ਮੁਕਤ ਨਹੀਂ ਹੁੰਦਾ ਨਾਂ ਹੀ ਆਲਮ ਦੇ ਸੁਆਮੀ ਨਾਲ ਉਸ ਦਾ ਮਿਲਾਪ ਹੁੰਦਾ ਹੈ।
Fareedkot Teekaਤੈਸੇ ਗੁਰੋਂ ਕੇ (ਭੇਟੇ) ਮਿਲਾਪ ਸੇ ਬਿਨਾਂ ਜਗਦੀਸ ਕੋ ਮਿਲੀਤਾ ਨਹੀਂ, ਇਸੀ ਤੇ ਮੁਕਤ ਕਿਸੀ ਕੋ ਨਹੀਂ ਹੋਤੀ॥੩॥
Prof. Sahib Singh(ਤਿਵੇਂ ਹੀ) ਗੁਰੂ ਨੂੰ ਮਿਲਣ ਤੋਂ ਬਿਨਾ ਕਿਸੇ ਨੂੰ ਭੀ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਪ੍ਰਾਪਤ ਨਹੀਂ ਹੁੰਦੀ, ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ॥੩॥

ਪਦ ਅਰਥ ਬਿਨੁ ਭੇਟੇ = ਮਿਲਣ ਤੋਂ ਬਿਨਾ। ਕਾਹੂ = ਕਿਸੇ ਨੂੰ ਭੀ। ਜਗਦੀਸੈ = ਜਗਤ ਦੇ ਮਾਲਕ-ਹਰੀ ਨੂੰ ॥੩॥

SikhNet (Spanish)uno no es emancipado sin encontrar al Guru y de ahí a Dios. (3)

ਖੋਜਤ ਖੋਜਤ ਇਹੈ ਬੀਚਾਰਿਓ; ਸਰਬ ਸੁਖਾ ਹਰਿ ਨਾਮਾ ॥

khojat khojat ihai beechaario; sarab sukhaa har naamaa | Ang 1206

Sant Singh KhalsaSearching and searching, I have come to this realization: all peace and bliss are in the Name of the Lord.
Manmohan SinghSearching and seeking, I have realised like this that all comforts are in God's Name.
Manmohan Singh (Punjabi)ਢੂੰਡ ਭਾਲ ਕੇ ਮੈਂ ਇਹ ਅਨੁਭਵ ਕੀਤਾ ਹੈ ਕਿ ਸਾਰੇ ਆਰਾਮ ਵਾਹਿਗੁਰੂ ਦੇ ਨਾਮ ਵਿੱਚ ਹੀ ਹਨ।
Fareedkot Teekaਬੇਦ ਸ਼ਾਸਤ੍ਰੋਂ ਕੋ ਖੋਜਤੇ ਹੂਏ ਇਹੁ ਬੀਚਾਰ ਕੀਆ ਹੈ ਕਿ ਸਰਬ ਸੁਖੋਂ ਕਾ ਦਾਤਾ ਹਰੀ ਕਾ ਨਾਮ ਹੈ॥
Prof. Sahib Singhਖੋਜ ਕਰਦਿਆਂ ਕਰਦਿਆਂ (ਅਸਾਂ) ਇਹੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖ ਦੇਣ ਵਾਲਾ ਹੈ।

ਪਦ ਅਰਥ ਖੋਜਤ = ਖੋਜ ਕਰਦਿਆਂ। ਇਹੈ = ਇਹ ਹੀ। ਸਰਬ = ਸਾਰੇ।

SikhNet (Spanish)Después de una gran búsqueda he encontrado que el Señor es el Dador de Paz.

ਕਹੁ ਨਾਨਕ. ਤਿਸੁ ਭਇਓ ਪਰਾਪਤਿ; ਜਾ ਕੈ ਲੇਖੁ ਮਥਾਮਾ ॥੪॥੧੧॥

kahu naanak. tis bheo paraapat; jaa kai lekh mathaamaa |4|11| Ang 1206

Sant Singh KhalsaSays Nanak, he alone receives it, upon whose forehead such destiny is inscribed. ||4||11||
Manmohan SinghSays Nanak, he alone is blessed with it, on whose brow good destiny is recorded.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਉਸ ਨੂੰ ਹੀ ਇਸ ਦੀ ਦਾਤ ਮਿਲਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਨਾਮ ਤਿਸੀ ਕੋ ਪ੍ਰਾਪਤ ਹੂਆ ਹੈ ਜਿਸ ਕੇ ਮਸਤਕ ਪੁਰ ਉਤਮ ਲੇਖ ਹੈ॥੪॥੧੧॥
Prof. Sahib Singhਪਰ ਨਾਨਕ ਆਖਦਾ ਹੈ- ਇਹ ਹਰਿ-ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ (ਹਰਿ-ਨਾਮ ਦੀ ਪ੍ਰਾਪਤੀ ਦਾ) ਲੇਖ (ਜਾਗਦਾ) ਹੈ ॥੪॥੧੧॥

ਪਦ ਅਰਥ ਜਾ ਕੈ ਮਥਾਮਾ = ਜਿਸ ਦੇ ਮੱਥੇ ਉੱਤੇ ॥੪॥੧੧॥

SikhNet (Spanish)Dice Nanak, solo Lo obtiene aquél que lo lleva así inscrito en su Destino. (4-11)
Answers quote the Granth verbatim with Ang citations. AI commentary is not Gurbani and not a religious ruling.