ੴ

ਸਿੱਖਬਾਣੀ · SikhBani

Ang 1206

Sri Guru Granth Sahib · Raag Saarang · 5 shabads, 39 lines
Translations
Shabad Guru Arjan Dev Ji Raag Saarang continued from Ang 1205

ਖੋਜਤ ਖੋਜਤ ਇਹੈ ਬੀਚਾਰਿਓ; ਸਰਬ ਸੁਖਾ ਹਰਿ ਨਾਮਾ ॥

khojat khojat ihai beechaario; sarab sukhaa har naamaa |

Sant Singh KhalsaSearching and searching, I have come to this realization: all peace and bliss are in the Name of the Lord.
Manmohan SinghSearching and seeking, I have realised like this that all comforts are in God's Name.
Manmohan Singh (Punjabi)ਢੂੰਡ ਭਾਲ ਕੇ ਮੈਂ ਇਹ ਅਨੁਭਵ ਕੀਤਾ ਹੈ ਕਿ ਸਾਰੇ ਆਰਾਮ ਵਾਹਿਗੁਰੂ ਦੇ ਨਾਮ ਵਿੱਚ ਹੀ ਹਨ।
Fareedkot Teekaਬੇਦ ਸ਼ਾਸਤ੍ਰੋਂ ਕੋ ਖੋਜਤੇ ਹੂਏ ਇਹੁ ਬੀਚਾਰ ਕੀਆ ਹੈ ਕਿ ਸਰਬ ਸੁਖੋਂ ਕਾ ਦਾਤਾ ਹਰੀ ਕਾ ਨਾਮ ਹੈ॥
Prof. Sahib Singhਖੋਜ ਕਰਦਿਆਂ ਕਰਦਿਆਂ (ਅਸਾਂ) ਇਹੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖ ਦੇਣ ਵਾਲਾ ਹੈ।

ਪਦ ਅਰਥ ਖੋਜਤ = ਖੋਜ ਕਰਦਿਆਂ। ਇਹੈ = ਇਹ ਹੀ। ਸਰਬ = ਸਾਰੇ।

SikhNet (Spanish)Después de una gran búsqueda he encontrado que el Señor es el Dador de Paz.

ਕਹੁ ਨਾਨਕ. ਤਿਸੁ ਭਇਓ ਪਰਾਪਤਿ; ਜਾ ਕੈ ਲੇਖੁ ਮਥਾਮਾ ॥੪॥੧੧॥

kahu naanak. tis bheo paraapat; jaa kai lekh mathaamaa |4|11|

Sant Singh KhalsaSays Nanak, he alone receives it, upon whose forehead such destiny is inscribed. ||4||11||
Manmohan SinghSays Nanak, he alone is blessed with it, on whose brow good destiny is recorded.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਉਸ ਨੂੰ ਹੀ ਇਸ ਦੀ ਦਾਤ ਮਿਲਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਨਾਮ ਤਿਸੀ ਕੋ ਪ੍ਰਾਪਤ ਹੂਆ ਹੈ ਜਿਸ ਕੇ ਮਸਤਕ ਪੁਰ ਉਤਮ ਲੇਖ ਹੈ॥੪॥੧੧॥
Prof. Sahib Singhਪਰ ਨਾਨਕ ਆਖਦਾ ਹੈ- ਇਹ ਹਰਿ-ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ (ਹਰਿ-ਨਾਮ ਦੀ ਪ੍ਰਾਪਤੀ ਦਾ) ਲੇਖ (ਜਾਗਦਾ) ਹੈ ॥੪॥੧੧॥

ਪਦ ਅਰਥ ਜਾ ਕੈ ਮਥਾਮਾ = ਜਿਸ ਦੇ ਮੱਥੇ ਉੱਤੇ ॥੪॥੧੧॥

SikhNet (Spanish)Dice Nanak, solo Lo obtiene aquél que lo lleva así inscrito en su Destino. (4-11)

Open this shabad (11 lines, Angs 1205-1206) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਨਦਿਨੁ; ਰਾਮ ਕੇ ਗੁਣ ਕਹੀਐ ॥

anadin; raam ke gun kaheeai |

Sant Singh KhalsaNight and day, utter the Glorious Praises of the Lord.
Manmohan SinghNight and day, utter thou thy Lord's praise.
Manmohan Singh (Punjabi)ਰਾਤ ਤੇ ਦਿਨ ਤੂੰ ਆਪਣੇ ਪ੍ਰਭੂ ਦਾ ਜੱਸ ਉਚਾਰਨ ਕਰ।
Fareedkot Teekaਹੇ ਭਾਈ! ਰਾਤ੍ਰ ਦਿਨੇ ਰਾਮ ਕੇ ਗੁਣੋਂ ਕੋ ਉਚਾਰਨ ਕਰੀਏ॥
Prof. Sahib Singhਆਓ, ਅਸੀਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹੀਏ।

ਪਦ ਅਰਥ ਅਨਦਿਨੁ = {अनुदिनां} ਹਰ ਰੋਜ਼। ਕਹੀਐ = ਆਓ, ਭਾਈ! ਆਖਿਆ ਕਰੀਏ।

SikhNet (Spanish)Recita siempre las Alabanzas de tu Señor, lograrás la Paz,

ਸਗਲ ਪਦਾਰਥ. ਸਰਬ ਸੂਖ ਸਿਧਿ; ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥

sagal padaarath. sarab sookh sidh; man baanchhat fal laheeai |1| rahaau |

Sant Singh KhalsaYou shall obtain all wealth, all pleasures and successes, and the fruits of your mind's desires. ||1||Pause||
Manmohan SinghThis way thou shall obtain all wealth, all comforts and successes and thy heart-desired fruits. Pause.
Manmohan Singh (Punjabi)ਇਸ ਤਰ੍ਹਾਂ ਤੈਨੂੰ ਸਾਰੀਆਂ ਦੌਲਤਾਂ ਸਾਰੇ ਆਰਾਮ ਤੇ ਕਾਮਯਾਬੀਆਂ ਅਤੇ ਚਿੱਤ-ਚਾਹੁੰਦੇ ਮੇਵੇ ਪਰਾਪਤ ਹੋ ਜਾਣਗੇ। ਠਹਿਰਾਉ।
Fareedkot Teekaਸਭੀ ਪਦਾਰਥ ਧਰਮਾਦੀ ਔਰ ਸਰਬ ਸੁਖੋਂ ਕੀ ਸਿਧੀ ਅਰ ਮਨਇਛਤ ਫਲ ਪਾਇ ਲਈਤੇ ਹੈਂ॥੧॥ ਰਹਾਉ ॥
Prof. Sahib Singh(ਗੁਣ ਗਾਣ ਦੀ ਬਰਕਤਿ ਨਾਲ) ਆਓ, ਸਾਰੇ ਪਦਾਰਥ, ਸਾਰੇ ਸੁਖ, ਸਾਰੀਆਂ ਸਿੱਧੀਆਂ, ਸਾਰੇ ਮਨ-ਮੰਗੇ ਫਲ ਹਾਸਲ ਕਰੀਏ ॥੧॥ ਰਹਾਉ ॥

ਪਦ ਅਰਥ ਸਗਲ = ਸਾਰੇ। ਸਿਧਿ = ਸਿੱਧੀਆਂ। ਮਨ ਬਾਂਛਤ = ਮਨ-ਮੰਗੇ। ਲਹੀਐ = ਆਓ, ਭਾਈ! ਪ੍ਰਾਪਤ ਕਰੀਏ ॥੧॥ ਰਹਾਉ ॥

SikhNet (Spanish)la Satisfacción total de tu ser y te serán concedidos los deseos de tu corazón. (1-Pausa)

ਆਵਹੁ ਸੰਤ. ਪ੍ਰਾਨ ਸੁਖਦਾਤੇ; ਸਿਮਰਹ ਪ੍ਰਭੁ ਅਬਿਨਾਸੀ ॥

aavahu sant. praan sukhadaate; simarah prabh abinaasee |

Sant Singh KhalsaCome, O Saints, let us meditate in remembrance on God; He is the Eternal, Imperishable Giver of Peace and Praanaa, the Breath of Life.
Manmohan SinghCome ye saints, let us meditate on the Eternal Lord, the Giver of vital breath and bliss.
Manmohan Singh (Punjabi)ਤੁਸੀਂ ਆਓ ਸਾਧੂਓ ਆਪਾਂ ਜਿੰਦ-ਜਾਨ ਅਤੇ ਪ੍ਰਸੰਨਤਾ ਦੇਣਹਾਰ ਅਮਰ ਸੁਆਮੀ ਦਾ ਆਰਾਧਨ ਕਰੀਏ।
Fareedkot Teekaਹੇ ਪ੍ਰਾਣੋਂ ਕੇ ਸੁਖਦਾਤੇ ਸੰਤ ਜਨੋਂ ਆਵਹੁ! ਪ੍ਰਭੂ ਅਬਿਨਾਸੀ ਕਾ ਸਿਮਰਨ ਕਰੀਏ॥
Prof. Sahib Singhਹੇ ਸੰਤ ਜਨੋ! ਆਓ, ਅਸੀਂ ਪ੍ਰਾਣ-ਦਾਤੇ ਸੁਖ-ਦਾਤੇ ਅਬਿਨਾਸੀ ਪ੍ਰਭੂ (ਦਾ ਨਾਮ) ਸਿਮਰੀਏ।

ਪਦ ਅਰਥ ਸੰਤ = ਹੇ ਸੰਤ ਜਨੋ! ਸਿਮਰਹ = ਆਓ, ਅਸੀਂ ਸਿਮਰੀਏ।

SikhNet (Spanish)Vengan Santos dadores de Éxtasis y habiten en el Eterno y Todopoderoso Señor,

ਅਨਾਥਹ ਨਾਥੁ. ਦੀਨ ਦੁਖ ਭੰਜਨ; ਪੂਰਿ ਰਹਿਓ ਘਟ ਵਾਸੀ ॥੧॥

anaathah naath. deen dukh bhanjan; poor rahio ghatt vaasee |1|

Sant Singh KhalsaMaster of the masterless, Destroyer of the pains of the meek and the poor; He is All-pervading and permeating, abiding in all hearts. ||1||
Manmohan SinghGod, the Master of the masterless and the Destroyer of the sorrow of the poor is permeating and biding in every heart.
Manmohan Singh (Punjabi)ਨਿਖਸਮਿਆਂ ਦਾ ਖਸਮ ਅਤੇ ਗਰੀਬ ਦੇ ਗਮ ਦੂਰ ਕਰਨਹਾਰ ਵਾਹਿਗੁਰੂ ਹਰ ਦਿਲ ਅੰਦਰ ਰਮ ਅਤੇ ਵਸ ਰਿਹਾ ਹੈ।
Fareedkot Teekaਸੋ ਅਨਾਥੋਂ ਕਾ ਨਾਥ ਹੈ, ਦੀਨੋਂ ਕੇ ਦੁਖੋਂ ਕੋ ਦੂਰ ਕਰਨੇ ਵਾਲਾ ਘਟੋਂ ਕਾ ਵਾਸੀ ਪੂਰਨ ਹੋ ਰਹਾ ਹੈ॥੧॥
Prof. Sahib Singhਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਉਹ ਪ੍ਰਭੂ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪ੍ਰਭੂ ਸਭ ਥਾਈਂ ਵਿਆਪਕ ਹੈ, ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ॥੧॥

ਪਦ ਅਰਥ ਅਨਾਥਹ ਨਾਥੁ = ਨਿਖਸਮਿਆਂ ਦਾ ਖਸਮ। ਦੀਨ = ਗਰੀਬ। ਪੂਰਿ ਰਹਿਓ = ਵਿਆਪਕ ਹੈ। ਘਟ ਵਾਸੀ = ਸਾਰੇ ਸਰੀਰਾਂ ਵਿਚ ਵੱਸਣ ਵਾਲਾ ॥੧॥

SikhNet (Spanish)Quien es el Soporte del que no lo tiene, el Disipador de las tristezas del pobre, y prevalece en todos los corazones. (1)

ਗਾਵਤ ਸੁਨਤ ਸੁਨਾਵਤ ਸਰਧਾ; ਹਰਿ ਰਸੁ ਪੀ ਵਡਭਾਗੇ ॥

gaavat sunat sunaavat saradhaa; har ras pee vaddabhaage |

Sant Singh KhalsaThe very fortunate ones drink in the Sublime Essence of the Lord, singing, reciting and listening to the Lord's Praises.
Manmohan SinghThe very fortunate ones sing, hear and recite with faith God's praise and in-drink God's elixir.
Manmohan Singh (Punjabi)ਪਰਮ ਚੰਗੇ ਨਸੀਬਾਂ ਵਾਲੇ ਭਰੋਸੇ ਨਾਲ ਹਰੀ ਦਾ ਜੱਸ ਗਾਉਣੇ ਸੁਣਦੇ ਤੇ ਸੁਣਾਉਂਦੇ ਹਨ ਅਤੇ ਹਰੀ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।
Fareedkot Teekaਜੋ ਸਰਧਾ ਕਰ ਕੇ ਗਾਵਤੇ ਅਰ ਸੁਨਤੇ ਅਥਵਾ ਸੁਨਾਵਤੇ ਹੈਂ, ਸੋ ਹਰੀ ਰਸ ਕੋ ਪਾਨ ਕਰ ਵਡਭਾਗੇ ਹੂਏ ਹੈਂ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੇ ਗੁਣ ਸਰਧਾ ਨਾਲ ਗਾਂਦਿਆਂ ਸੁਣਦਿਆਂ ਸੁਣਾਂਦਿਆਂ ਪਰਮਾਤਮਾ ਦਾ ਨਾਮ-ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ ਹੈ।

ਪਦ ਅਰਥ ਗਾਵਤ = ਗਾਂਦਿਆਂ। ਸਰਧਾ = ਸਰਧਾ ਨਾਲ। ਪੀ = ਪੀ ਕੇ। ਵਡ ਭਾਗੈ = ਵੱਡੇ ਭਾਗਾਂ ਵਾਲੇ।

SikhNet (Spanish)Oh afortunado, canta y escucha de Él, lleva a otros sabios en Su Sendero y bebe del Néctar de Dios,

ਕਲਿ ਕਲੇਸ ਮਿਟੇ ਸਭਿ ਤਨ ਤੇ; ਰਾਮ ਨਾਮ ਲਿਵ ਜਾਗੇ ॥੨॥

kal kales mitte sabh tan te; raam naam liv jaage |2|

Sant Singh KhalsaAll their sufferings and struggles are wiped away from their bodies; they remain lovingly awake and aware in the Name of the Lord. ||2||
Manmohan SinghAll the strifes and sufferings are wiped off from the body of those, who remain awake in the love of the Lord's Name.
Manmohan Singh (Punjabi)ਸਾਰੇ ਝਗੜੇ ਅਤੇ ਦੁਖੜੇ ਉਨ੍ਹਾਂ ਦੀ ਦੇਹਿ ਤੋਂ ਦੂਰ ਹੋ ਜਾਂਦੇ ਹਨ, ਜੋ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਜਾਗਦੇ ਹਨ।
Fareedkot Teekaਜੋ ਪੁਰਸ਼ ਰਾਮ ਕੀ ਲਿਵ ਮੇਂ ਜਾਗੇ ਹੈਂ (ਕਲਿ) ਕਲਿਜੁਗ ਕੇ ਵਾ ਕਲਪਾਵਣੇ ਵਾਲੇ ਕਲੇਸ ਤਿਨ ਕੇ (ਤਨ) ਸਰੀਰ ਸੇ ਮਿਟ ਗਏ ਹੈਂ॥੨॥
Prof. Sahib Singhਹੇ ਸੰਤ ਜਨੋ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ) ਸੁਚੇਤ ਰਹਿੰਦੇ ਹਨ, ਉਹਨਾਂ ਦੇ ਸਰੀਰ ਵਿਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ ॥੨॥

ਪਦ ਅਰਥ ਕਲਿ = ਝਗੜੇ। ਕਲੇਸ = ਦੁੱਖ। ਸਭਿ = ਸਾਰੇ। ਤੇ = ਤੋਂ। ਲਿਵ = ਲਗਨ। ਜਾਗੇ = ਸੁਚੇਤ ਹੋ ਗਏ ॥੨॥

SikhNet (Spanish)así, vivirás libre de la contienda y las aflicciones y estarás despierto y entonado en el Nombre del Señor. (2)

ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ; ਹਰਿ ਸਿਮਰਨਿ. ਬੰਧਨ ਤੂਟੇ ॥

kaam krodh jhootth taj nindaa; har simaran. bandhan tootte |

Sant Singh KhalsaSo abandon your sexual desire, greed, falsehood and slander; meditating in remembrance on the Lord, you shall be released from bondage.
Manmohan SinghAbandon thou thy lust, wrath, falsehood and slander Contemplating God, the bonds shall be loosed.
Manmohan Singh (Punjabi)ਤੂੰ ਆਪਣੀ ਸ਼ਹਿਵਤ, ਗੁੱਸੇ ਕੂੜ ਅਤੇ ਬਦਖੋਈ ਨੂੰ ਛੱਡ ਦੇ। ਰੱਬ ਦਾ ਆਰਾਧਨ ਕਰਨ ਦੁਆਰਾ, ਤੇਰਾ ਜੂੜ ਵੱਢੇ ਜਾਣਗੇ।
Fareedkot Teekaਕਾਮ ਕ੍ਰੋਧ ਝੂਠ ਅਰ ਨਿੰਦਾ ਕੋ ਤਿਆਗ ਕਰ ਕੇ ਹਰੀ ਕੇ ਸਿਮਰਨ ਕਰਨੇ ਸੇ ਤਿਨ ਕੇ ਜਨਮਾਦੀ ਬੰਧਨ ਟੂਟ ਗਏ ਹੈਂ॥
Prof. Sahib Singhਹੇ ਸੰਤ ਜਨੋ! ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ।

ਪਦ ਅਰਥ ਤਜਿ = ਤਜ ਕੇ, ਤਿਆਗ ਕੇ। ਸਿਮਰਨਿ = ਸਿਮਰਨ ਦੀ ਰਾਹੀਂ।

SikhNet (Spanish)Abandona la lujuria, el enojo, la falsedad y la calumnia, pues contemplando a Dios tus amarras te serán desatadas,

ਮੋਹ ਮਗਨ ਅਹੰ ਅੰਧ ਮਮਤਾ; ਗੁਰ ਕਿਰਪਾ ਤੇ ਛੂਟੇ ॥੩॥

moh magan ahan andh mamataa; gur kirapaa te chhootte |3|

Sant Singh KhalsaThe intoxication of loving attachments, egotism and blind possessiveness are eradicated by Guru's Grace. ||3||
Manmohan SinghBy the Guru's grace. one is rid of the intoxication of worldly love, ego and blind self-hood.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜੀਵ ਸੰਸਾਰੀ ਲਗਨ ਹੰਕਾਰ ਅਤੇ ਅੰਨ੍ਹੀ ਅਪਣਤ ਦੀ ਮਸਤੀ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਮੋਹ ਮੇਂ ਮਗਨ ਹੋਣਾ ਔਰ (ਅਹੰ) ਹੰਕਾਰ ਜੋ ਅੰਧਾ ਕਰਨੇ ਵਾਲਾ ਹੈ ਔਰ ਮਮਤਾ ਜੋ ਹੈ। ਇਨ ਬਿਕਾਰੋਂ ਸੇ ਹਮ ਵਾ ਏਹੁ ਬਿਕਾਰ ਗੁਰੋਂ ਕੀ ਕਿਰਪਾ ਕਰ ਛੂਟ ਗਏ ਹੈਂ॥੩॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਮੋਹ ਵਿਚ ਡੁੱਬੇ ਰਹਿਣਾ, ਹਉਮੈ ਵਿਚ ਅੰਨ੍ਹੇ ਹੋਏ ਰਹਿਣਾ, ਮਾਇਆ ਦੇ ਕਬਜ਼ੇ ਦੀ ਲਾਲਸਾ-ਇਹ ਸਾਰੇ ਗੁਰੂ ਦੀ ਕਿਰਪਾ ਨਾਲ (ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦੇ ਹਨ ॥੩॥

ਪਦ ਅਰਥ ਮੋਹ ਮਗਨ = ਮੋਹ (ਦੇ ਸਮੁੰਦਰ) ਵਿਚ ਡੁੱਬੇ ਰਹਿਣਾ। ਅਹੰ ਅੰਧ = ਹਉਮੈ ਵਿਚ ਅੰਨ੍ਹੇ ਹੋਏ ਰਹਿਣਾ। ਮਮਤਾ = ਅਪਣੱਤ। ਗੁਰ ਕਿਰਪਾ ਤੇ = ਗੁਰੂ ਦੀ ਕਿਰਪਾ ਨਾਲ ॥੩॥

SikhNet (Spanish)y por la Gracia del Guru serás liberado de la intoxicación del apego del ego y del amor a tu mente. (3)

ਤੂ ਸਮਰਥੁ ਪਾਰਬ੍ਰਹਮ ਸੁਆਮੀ; ਕਰਿ ਕਿਰਪਾ ਜਨੁ ਤੇਰਾ ॥

too samarath paarabraham suaamee; kar kirapaa jan teraa |

Sant Singh KhalsaYou are All-Powerful, O Supreme Lord God and Master; please be Merciful to Your humble servant.
Manmohan SinghThou are the Omnipotent, Transcendent Lord Master, show Thou mercy to me.
Manmohan Singh (Punjabi)ਤੂੰ ਸਰਬ-ਸ਼ਕਤੀਵਾਨ ਪਰਮ ਪ੍ਰਭੂ ਸਾਹਿਬ ਹੈ। ਤੂੰ ਮੇਰੇ ਆਪਣੇ ਗੋਲੇ ਉਤੇ ਰਹਿਮਤ ਧਾਰ।
Fareedkot Teekaਹੇ ਪਾਰਬ੍ਰਹਮ ਸੁਆਮੀ! ਤੂੰ ਸਮਰਥ ਹੈਂ। ਮੇਰੇ ਪਰ ਕਿਰਪਾ ਦ੍ਰਿਸ਼ਟੀ ਕਰ, ਮੈਂ ਆਪ ਕਾ ਦਾਸ ਹੂੰ॥
Prof. Sahib Singhਹੇ ਪਾਰਬ੍ਰਹਮ! ਹੇ ਸੁਆਮੀ! ਤੂੰ ਸਭ ਤਾਕਤਾਂ ਦਾ ਮਾਲਕ ਹੈਂ (ਮੇਰੇ ਉਤੇ) ਮਿਹਰ ਕਰ (ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ, ਮੈਂ) ਤੇਰਾ ਦਾਸ ਹਾਂ।

ਪਦ ਅਰਥ ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਪਾਰਬ੍ਰਹਮ = ਹੇ ਪਾਰਬ੍ਰਹਮ! ਸੁਆਮੀ = ਹੇ ਸੁਆਮੀ! ਜਨੁ = ਸੇਵਕ।

SikhNet (Spanish)Oh Maestro Todopoderoso y Supremo, muéstrame Tu Compasión, pues yo Te pertenezco.

ਪੂਰਿ ਰਹਿਓ ਸਰਬ ਮਹਿ ਠਾਕੁਰੁ; ਨਾਨਕ ਸੋ ਪ੍ਰਭੁ ਨੇਰਾ ॥੪॥੧੨॥

poor rahio sarab meh tthaakur; naanak so prabh neraa |4|12|

Sant Singh KhalsaMy Lord and Master is All-pervading and prevailing everywhere; O Nanak, God is Near. ||4||12||
Manmohan SinghThy slave My Master is fully contained amongst all. O Nanak, He, the Lord is just near.
Manmohan Singh (Punjabi)ਮੇਰਾ ਮਾਲਕ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ। ਹੇ ਨਾਨਕ! ਉਹ ਸੁਆਮੀ ਐਨ ਨੇੜੇ ਹੀ ਹੈ।
Fareedkot Teekaਹੇ ਠਾਕਰ! ਤੂੰ ਸਰਬ ਮੇਂ ਪੂਰਨ ਹੋ ਰਹਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਗਿਆਨ ਦ੍ਰਿਸ਼ਟੀ ਕਰ ਦੇਖਣੇ ਸੇ, ਹੇ ਪ੍ਰਭੂ! ਤੂੰ ਸਮੀਪ ਹੈਂ॥੪॥੧੨॥
Prof. Sahib Singhਹੇ ਨਾਨਕ! ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਉਹ ਪ੍ਰਭੂ ਸਭ ਦੇ ਨੇੜੇ ਵੱਸਦਾ ਹੈ ॥੪॥੧੨॥

ਪਦ ਅਰਥ ਸਰਬ ਮਹਿ = ਸਾਰੇ ਜੀਵਾਂ ਵਿਚ। ਨਾਨਕ = ਹੇ ਨਾਨਕ! ਨੇਰਾ = (ਸਭ ਦੇ) ਨੇੜੇ ॥੪॥੧੨॥

SikhNet (Spanish)Qué cerca estás, oh mi Dios, pues llenas todos lo corazones. (4-12)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਬਲਿਹਾਰੀ ਗੁਰਦੇਵ ਚਰਨ ॥

balihaaree guradev charan |

Sant Singh KhalsaI am a sacrifice to the Feet of the Divine Guru.
Manmohan SinghUnto the Guru-God's feet, I am a sacrifice.
Manmohan Singh (Punjabi)ਗੁਰੂ-ਪ੍ਰਮੇਸ਼ਰ ਦੇ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਮੈਂ ਗੁਰਦੇਵ ਜੀ ਕੇ ਚਰਨੋਂ ਪਰ ਬਲਿਹਾਰਨੇ ਜਾਤਾ ਹੂੰ॥
Prof. Sahib Singh(ਮੈਂ ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,

ਪਦ ਅਰਥ ਬਲਿਹਾਰੀ = ਸਦਕੇ, ਕੁਰਬਾਨ।

SikhNet (Spanish)Ofrezco mi vida a los Pies de Guru, Cuya Sabiduría nos emancipa.

ਜਾ ਕੈ ਸੰਗਿ. ਪਾਰਬ੍ਰਹਮੁ ਧਿਆਈਐ; ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥

jaa kai sang. paarabraham dhiaaeeai; upades hamaaree gat karan |1| rahaau |

Sant Singh KhalsaI meditate with Him on the Supreme Lord God; His Teachings have emancipated me. ||1||Pause||
Manmohan SinghAssociating with whom the Supreme Lord is meditated upon and whose instruction emancipates us. Pause.
Manmohan Singh (Punjabi)ਜਿਸ ਦੀ ਸੰਗਤ ਕਰਨ ਦੁਆਰਾ ਸ਼ਰੋਮਣੀ ਸਾਹਿਬ ਸਿਮਰਿਆ ਜਾਂਦਾ ਹੈ ਅਤੇ ਜਿਸਦੀ ਸਿਖ-ਮਤ ਦੁਆਰਾ ਸਾਡੀ ਕਲਿਆਣ ਹੋ ਜਾਂਦੀ ਹੈ। ਠਹਿਰਾਉ।
Fareedkot Teekaਜਿਨ ਕੇ ਸੰਗ ਕਰਨੇ ਕਰ ਪਾਰਬ੍ਰਹਮ ਕੌ ਧਿਆਈਏ ਹੈਂ ਔਰ ਤਿਨ ਕਾ ਉਪਦੇਸ ਹਮਾਰੀ ਗਤੀ ਕਰਨੇਹਾਰਾ ਹੈ॥੧॥ ਰਹਾਉ ॥
Prof. Sahib Singhਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਕ ਦਸ਼ਾ ਬਣਾ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਜਾ ਕੈ ਸੰਗਿ = ਜਿਸ (ਗੁਰੂ) ਦੀ ਸੰਗਤ ਵਿਚ। ਧਿਆਈਐ = ਸਿਮਰਿਆ ਜਾ ਸਕਦਾ ਹੈ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)Es por su Gracia que contemplamos a nuestro Dios Trascendente. (1-Pausa)

ਦੂਖ ਰੋਗ ਭੈ ਸਗਲ ਬਿਨਾਸੇ; ਜੋ ਆਵੈ ਹਰਿ ਸੰਤ ਸਰਨ ॥

dookh rog bhai sagal binaase; jo aavai har sant saran |

Sant Singh KhalsaAll pains, diseases and fears are erased, for one who comes to the Sanctuary of the Lord's Saints.
Manmohan SinghWhosoever seeks the protection of the Lord's saints; all his distresses, diseases and dreads are dispelled.
Manmohan Singh (Punjabi)ਜਿਹੜਾ ਭੀ ਸਾਹਿਬ ਦੇ ਸਾਧੂਆਂ ਦੀ ਪਨਾਹ ਲੈਂਦਾ ਹੈ, ਉਸ ਦੇ ਸਾਰੇ ਦੁਖੜੇ ਬੀਮਾਰੀਆਂ ਅਤੇ ਡਰ ਦੁਰ ਹੋ ਜਾਂਦੇ ਹਨ।
Fareedkot Teekaਜੋ ਪੁਰਸ਼ ਹਰੀ ਕੇ ਸੰਤੋਂ ਕੀ ਸਰਣ ਆਵਤਾ ਹੈ ਤਿਸ ਕੇ ਦੂਖ ਅਰ ਰੋਗ ਤਥਾ ਭੈ ਸਭ ਬਿਨਸ ਜਾਤੇ ਹੈਂ॥
Prof. Sahib Singhਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸਰਨ ਪੈਂਦਾ ਹੈ, ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾਸ ਹੋ ਜਾਂਦੇ ਹਨ।

ਪਦ ਅਰਥ ਭੈ ਸਗਲ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ 'ਭੈ'}।

SikhNet (Spanish)Sí, el que busca el Refugio del Santo, se libera de males, miedos y aflicciones y habita en el Nombre del Señor,

ਆਪਿ ਜਪੈ. ਅਵਰਹ ਨਾਮੁ ਜਪਾਵੈ; ਵਡ ਸਮਰਥ ਤਾਰਨ ਤਰਨ ॥੧॥

aap japai. avarah naam japaavai; vadd samarath taaran taran |1|

Sant Singh KhalsaHe Himself chants, and inspires others to chant the Naam, the Name of the Lord. He is Utterly All-Powerful; He carries us across to the other side. ||1||
Manmohan SinghThe Guru, himself contemplates the Lord and makes others contemplate. He is greatly powerful, and is the ship to ferry across.
Manmohan Singh (Punjabi)ਗੁਰੂ ਜੀ, ਖੁਦ ਸਾਈਂ ਨੂੰ ਸਿਮਰਦੇ ਹਨ ਅਤੇ ਹੋਰਨਾ ਪਾਸੋਂ ਸਿਮਰਨ ਕਰਵਾਉਂਦੇ ਹਨ। ਉਹ ਮਹਾਨ ਬਲਵਾਨ ਹਨ ਅਤੇ ਪਾਰ ਉਤਾਰਨ ਨਹੀਂ ਜਹਾਜ਼ ਹਨ।
Fareedkot Teekaਆਪ ਪਰਮੇਸਰ ਕੇ ਨਾਮ ਕੋ ਜਪਤਾ ਹੈ ਔਰ ਅਵਰੋਂ ਸੇ ਨਾਮ ਜਪਾਵੇ ਹੈ, ਬਡਾ ਸਮਰਥ ਹੈ ਔਰ ਸਿਖੋਂ ਕੇ ਤਾਰਨੇ ਕੋ (ਤਰਨ) ਜਹਾਜ ਰੂਪ ਹੈ॥੧॥
Prof. Sahib Singhਉਹ ਮਨੁੱਖ ਵੱਡੀ ਸਮਰਥਾ ਵਾਲੇ ਹਰੀ ਦਾ ਸਭ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ-ਜੋਗ ਹਰੀ ਦਾ ਨਾਮ ਆਪ ਜਪਦਾ ਹੈ ਅਤੇ ਹੋਰਨਾਂ ਪਾਸੋਂ ਜਪਾਂਦਾ ਹੈ ॥੧॥

ਪਦ ਅਰਥ ਅਵਰਹ = ਹੋਰਨਾਂ ਨੂੰ। ਤਰਨ = ਬੇੜੀ ॥੧॥

SikhNet (Spanish)inspirando a que otros sigan el Sendero del Señor Todopoderoso, el Emancipador de todos. (1)

ਜਾ ਕੋ ਮੰਤ੍ਰੁ ਉਤਾਰੈ ਸਹਸਾ; ਊਣੇ ਕਉ. ਸੁਭਰ ਭਰਨ ॥

jaa ko mantru utaarai sahasaa; aoone kau. subhar bharan |

Sant Singh KhalsaHis Mantra drives out cynicism, and totally fills the empty one.
Manmohan SinghSuch is the Guru, whose instruction drives out doubt and fully fills the empty one.
Manmohan Singh (Punjabi)ਐਸੇ ਹਨ ਗੁਰਦੇਵ, ਜਿਨ੍ਹਾਂ ਦਾ ਉਪਦੇਸ਼ ਭਰਮ ਨੂੰ ਦੂਰ ਅਤੇ ਖਾਲੀ ਨੂੰ ਪੂਰੀ ਤਰ੍ਹਾ ਭਰ ਦਿੰਦਾ ਹੈ।
Fareedkot Teekaਜਿਨ ਗੁਰੋਂ ਕਾ ਉਪਦੇਸ ਸੰਸਾ ਉਤਾਰ ਦੇਤਾ ਹੈ ਔਰ ਜੋ ਗੁਣੋਂ ਸੇ ਊਣੇ ਹੈਂ ਉਨ ਕੋ ਗੁਣ ਦੇ ਕਰ (ਸੁਭਰ) ਲਬਾਲਬ ਭਰਨ ਵਾਲਾ ਹੈ॥
Prof. Sahib Singh(ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ) ਜਿਸ ਦਾ ਉਪਦੇਸ਼ ਮਨੁੱਖ ਦਾ ਸਹਮ ਦੂਰ ਕਰ ਦੇਂਦਾ ਹੈ ਜਿਹੜਾ ਗੁਰੂ ਆਤਮਕ ਜੀਵਨ ਤੋਂ ਸੱਖਣੇ ਮਨੁੱਖਾਂ ਨੂੰ ਨਕਾ-ਨਕ ਭਰ ਦੇਂਦਾ ਹੈ।

ਪਦ ਅਰਥ ਜਾ ਕੋ ਮੰਤ੍ਰੁ = ਜਿਸ (ਗੁਰੂ) ਦਾ ਉਪਦੇਸ਼। ਸਹਸਾ = ਸਹਮ। ਊਣੇ ਕਉ = ਆਤਮਕ ਜੀਵਨ ਤੋਂ ਸੱਖਣੇ ਨੂੰ। ਸੁਭਰ ਭਰਨ = ਨਕਾ-ਨਕ ਭਰ ਦੇਂਦਾ ਹੈ।

SikhNet (Spanish)Su Mantra nos libera de la duda y llena plenamente el ser de quienes están vacíos.

ਹਰਿ ਦਾਸਨ ਕੀ ਆਗਿਆ ਮਾਨਤ; ਤੇ. ਨਾਹੀ ਫੁਨਿ ਗਰਭ ਪਰਨ ॥੨॥

har daasan kee aagiaa maanat; te. naahee fun garabh paran |2|

Sant Singh KhalsaThose who obey the Order of the Lord's slaves, do not enter into the womb of reincarnation ever again. ||2||
Manmohan SinghThey, who obey the command of the Lord's slaves, enter not into the womb again.
Manmohan Singh (Punjabi)ਜੋ ਸਾਈਂ ਦੇ ਗੋਲਿਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, ਉਹ ਮੁੜ ਕੇ ਉਦਰ ਅੰਦਰ ਪ੍ਰਵੇਸ਼ ਨਹੀਂ ਕਰਦੇ।
Fareedkot Teekaਜੋ ਪੁਰਸ ਹਰੀ ਕੇ ਦਾਸੋਂ ਕੀ ਅਰਥਾਤ ਸੰਤੋਂ ਕੀ ਆਗ੍ਯਾ ਕੋ ਮਾਨਤੇ ਹੈਂ ਵਹੁ ਬਹੁਰ ਗਰਭ ਮੇਂ ਨਹੀਂ ਪੜਤੇ ਹੈਂ॥੨॥
Prof. Sahib Singhਜਿਹੜੇ ਮਨੁੱਖ ਹਰੀ ਦੇ ਦਾਸਾਂ ਦੀ ਰਜ਼ਾ ਵਿਚ ਤੁਰਦੇ ਹਨ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੨॥

ਪਦ ਅਰਥ ਤੇ = ਉਹ ਮਨੁੱਖ {ਬਹੁ-ਵਚਨ}। ਫੁਨਿ = ਮੁੜ ॥੨॥

SikhNet (Spanish)Los que obedecen el comando de los Sirvientes del Señor no caen de nuevo en matriz alguna. (2)

ਭਗਤਨ ਕੀ ਟਹਲ ਕਮਾਵਤ ਗਾਵਤ; ਦੁਖ ਕਾਟੇ ਤਾ ਕੇ ਜਨਮ ਮਰਨ ॥

bhagatan kee ttehal kamaavat gaavat; dukh kaatte taa ke janam maran |

Sant Singh KhalsaWhoever works for the Lord's devotees and sings His Praises - his pains of birth and death are taken away.
Manmohan SinghWhosoever serves the saints and sings the Lord's praise; his pain of birth and death is effaced.
Manmohan Singh (Punjabi)ਜੋ ਕੋਈ ਸੰਤਾਂ ਦੀ ਸੇਵਾ ਕਰਦਾ ਅਤੇ ਪ੍ਰਭੂ ਦਾ ਜੱਸ ਗਾਉਂਦਾ ਹੈ, ਉਸ ਦੀ ਜੰਮਣ ਅਤੇ ਮਰਨ ਦੀ ਪੀੜ ਮਿਟ ਜਾਂਦੀ ਹੈ।
Fareedkot Teekaਜੋ ਹਰੀ ਭਗਤੋਂ ਕੀ ਟਹਲ ਕਮਾਵਤਾ ਹੈ ਪੁਨਾ ਹਰੀ ਕੇ ਗੁਣੋਂ ਕੋ ਗਾਵਤਾ ਹੈ, ਤਿਸ ਪੁਰਸ ਕੇ ਜਨਮਾਦਕ ਦੁਖ ਕਾਟੇ ਗਏ ਹੈਂ॥
Prof. Sahib Singhਸੰਤ ਜਨਾਂ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਗੁਣ ਗਾਂਦਿਆਂ (ਗੁਰੂ) ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਦੇਂਦਾ ਹੈ।

ਪਦ ਅਰਥ ਤਾ ਕੇ = ਉਹਨਾਂ ਦੇ।

SikhNet (Spanish)El que sirve a los Santos y entona las Alabanzas del Señor, sus idas y venidas cesan,

ਜਾ ਕਉ ਭਇਓ ਕ੍ਰਿਪਾਲੁ ਬੀਠੁਲਾ; ਤਿਨਿ ਹਰਿ ਹਰਿ ਅਜਰ ਜਰਨ ॥੩॥

jaa kau bheo kripaal beetthulaa; tin har har ajar jaran |3|

Sant Singh KhalsaThose unto whom my Beloved becomes Merciful, endure the Unendurable Ecstasy of the Lord, Har, Har. ||3||
Manmohan SinghThey, unto whom the Beloved becomes merciful; they endure the unendurable bliss of the Lord's Name.
Manmohan Singh (Punjabi)ਜਿਨ੍ਹਾਂ ਉਤੇ ਪ੍ਰੀਤਮ ਮਇਆਵਾਨ ਹੋ ਜਾਂਦਾ ਹੈ, ਉਹ ਪ੍ਰਭੂ ਦੇ ਨਾਮ ਦੀ ਨਾਂ-ਸਹਾਰੀ ਜਾਣ ਵਾਲੀ ਖੁਸ਼ੀ ਨੂੰ ਸਹਾਰ ਲੈਂਦੇ ਹਨ।
Fareedkot Teekaਜਿਸ ਕੋ ਬੀਠਲ ਕ੍ਰਿਪਾਲ ਭਯਾ ਹੈ ਤਿਸ ਨੇ ਹਰਿ ਹਰਿ ਅਜਰ ਕੋ ਜਰਿਆ ਹੈ॥੩॥
Prof. Sahib Singh(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਉੱਤੇ ਮਾਇਆ ਤੋਂ ਨਿਰਲੇਪ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੩॥

ਪਦ ਅਰਥ ਜਾ ਕਉ = ਜਿਸ ਮਨੁੱਖ ਉੱਤੇ। ਬੀਠੁਲਾ = {विष्ठुल} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਤਿਨਿ = ਉਸ (ਮਨੁੱਖ) ਨੇ। ਹਰਿ ਅਜਰ = ਜਰਾ-ਰਹਿਤ ਹਰੀ ਨੂੰ। ਜਰਨ = (ਹਿਰਦੇ ਵਿਚ) ਪ੍ਰੋ ਲਿਆ ॥੩॥

SikhNet (Spanish)sí, los que obtienen la Compasión del Señor, el Dios, contienen en su ser el Éxtasis de Dios. (3)

ਹਰਿ ਰਸਹਿ ਅਘਾਨੇ. ਸਹਜਿ ਸਮਾਨੇ; ਮੁਖ. ਤੇ ਨਾਹੀ ਜਾਤ ਬਰਨ ॥

har raseh aghaane. sehaj samaane; mukh. te naahee jaat baran |

Sant Singh KhalsaThose who are satisfied by the Sublime Essence of the Lord, merge intuitively into the Lord; no mouth can describe their state.
Manmohan SinghThey who are satiated with the God's elixir; they merge in the Lord and their glory can be uttered not with the mouth.
Manmohan Singh (Punjabi)ਜੋ ਹਰੀ ਦੇ ਅੰਮ੍ਰਿਤ ਨਾਲ ਸੰਤੁਸ਼ਟ ਹੋਏ ਹੋਏ ਹਨ, ਉਹ ਸੁਅਮੀ ਅੰਦਰ ਲੀਨ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਪ੍ਰਭਤਾ ਮੂੰਹ ਨਾਲ ਵਰਣਨ ਕੀਤੀ ਨਹੀਂ ਜਾ ਸਕਦੀ।
Fareedkot Teekaਜੋ ਹਰੀ ਰਸ ਮੇਂ ਤ੍ਰਿਪਤ ਹੂਏ ਹੈਂ ਔਰ (ਸਹਜਿ) ਸ੍ਵਰੂਪ ਮੇਂ ਸਮਾਏ ਹੈਂ, ਉਨ ਕਾ ਮਹਾਤਮੁ ਸੁਖ ਸੇ ਬਰਨਨ ਕੀਆ ਨਹੀਂ ਜਾਤਾ॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦੇ ਹਨ, ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੇ ਹਨ (ਉਹਨਾਂ ਦੀ ਉੱਚੀ ਆਤਮਕ ਅਵਸਥਾ) ਮੂੰਹੋਂ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਹਰਿ ਰਸਹਿ = ਹਰੀ ਦੇ ਨਾਮ-ਰਸ ਨਾਲ। ਅਘਾਨੇ = ਰੱਜ ਗਏ। ਸਹਜਿ = ਆਤਮਕ ਅਡੋਲਤ ਵਿਚ। ਮੁਖ ਤੇ = ਮੂੰਹੋਂ। ਜਾਤ ਬਰਨ = ਬਿਆਨ ਕੀਤੇ ਜਾ ਸਕਦੇ।

SikhNet (Spanish)Viven llenos de la Esencia del Señor y se funden en el Equilibrio. Nadie es capaz de describir Su Gloria.

ਗੁਰ ਪ੍ਰਸਾਦਿ ਨਾਨਕ ਸੰਤੋਖੇ; ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥

gur prasaad naanak santokhe; naam prabhoo jap jap udharan |4|13|

Sant Singh KhalsaBy Guru's Grace, O Nanak, they are content; chanting and meditating on God's Name, they are saved. ||4||13||
Manmohan SinghThey, O Nanak, are content by the Guru's grace and remembering and contemplating the Lord's Name are emancipated.
Manmohan Singh (Punjabi)ਉਹ, ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਸੰਤੁਸ਼ਟ ਹਨ ਅਤੇ ਸੁਆਮੀ ਦੇ ਨਾਮ ਦਾ ਸਿਰਮਨ ਅਤੇ ਆਰਾਧਨ ਕਰਨ ਦੁਆਰਾ ਮੁਕਤ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ ਗੁਰੋਂ ਕੀ ਪ੍ਰਸੰਨਤਾ ਦ੍ਵਾਰਾ ਸੰਤੁਸ੍ਟ ਹੂਏ ਹੈਂ, ਵਹੁ ਮਨ ਬਾਣੀ ਕਰ ਪ੍ਰਭੂ ਕਾ ਨਾਮ ਜਪ ਕੇ ਉਧਰ ਜਾਤੇ ਹੈਂ॥੪॥੧੩॥
Prof. Sahib Singhਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੧੩॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸੰਤੋਖੇ = ਸੰਤੋਖ ਵਾਲੇ ਹੋ ਗਏ। ਜਪਿ = ਜਪ ਕੇ। ਉਧਰਨ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੪॥੧੩॥

SikhNet (Spanish)Ellos oh dice Nanak están felices por la Gracia del Guru y son emancipados, contemplando el Nombre del Señor. (4-13)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਗਾਇਓ ਰੀ; ਮੈ ਗੁਣ ਨਿਧਿ ਮੰਗਲ ਗਾਇਓ ॥

gaaeo ree; mai gun nidh mangal gaaeo |

Sant Singh KhalsaI sing, O I sing the Songs of Joy of my Lord, the Treasure of Virtue.
Manmohan SinghO my mate, sing, sing I the praise of God, the Treasure of virtues.
Manmohan Singh (Punjabi)ਨੀ ਮੇਰੀ ਸਹੇਲੀਏ! ਮੈਂ ਨੇਕੀਆਂ ਦੇ ਖਜਾਨੇ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੀ ਹਾਂ।
Fareedkot Teekaਹੇ ਸਖੀ ਰੂਪ ਸੰਤ ਜਨੋਂ! ਮੈਂ ਗੁਣ ਨਿਧ ਪਰਮੇਸ੍ਵਰ ਕੇ ਮੰਗਲੋਂ ਕੋ ਮਨ ਬਾਣੀ ਕਰ ਗਾਯਾ ਹੈ॥
Prof. Sahib Singh(ਹੇ ਭੈਣ!) ਮੈਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਸਿਫ਼ਤ-ਸਾਲਾਹ ਦੇ ਗੀਤ ਗਾ ਰਹੀ ਹਾਂ।

ਪਦ ਅਰਥ ਰੀ = ਭੈਣ! {ਇਸਤ੍ਰੀ ਲਿੰਗ}। ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਮੰਗਲ = ਸਿਫ਼ਤ-ਸਾਲਾਹ ਦੇ ਗੀਤ, ਖ਼ੁਸ਼ੀ ਦੇ ਗੀਤ।

SikhNet (Spanish)He entonado, sí, he entonado la Melodía de Éxtasis de Dios.

ਭਲੇ ਸੰਜੋਗ ਭਲੇ ਦਿਨ ਅਉਸਰ; ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥

bhale sanjog bhale din aausar; jau gopaal reejhaaeo |1| rahaau |

Sant Singh KhalsaFortunate is the time, fortunate is the day and the moment, when I become pleasing to the Lord of the World. ||1||Pause||
Manmohan SinghAuspicious is the opportunity, auspicious the day and the moment, when man pleases his Lord. Pause.
Manmohan Singh (Punjabi)ਸੁਲੱਖਣਾ ਹੈ ਉਹ ਢੋ ਮੇਲ ਅਤੇ ਸੁਲੱਖਣਾ ਉਹ ਦਿਹਾੜਾ ਅਤੇ ਮੁਹਤ ਜਦ ਇਨਸਾਨ ਆਪਣੇ ਪ੍ਰਭੂ ਨੂੰ ਪ੍ਰਸੰਨ ਕਰਦਾ ਹੈ। ਠਹਿਰਾਉ।
Fareedkot Teekaਭਲੇ ਕਰਮੋਂ ਕੇ ਸੰਜੋਗ ਕਰ ਦਿਨ ਔਰ ਸਮਾਂ ਭੀ ਉਤਮ ਹੋ ਗਿਆ ਹੈ, ਜੋ ਮੈਂ ਗੁਨ ਉਚਾਰਨ ਕਰ ਗੋਪਾਲ ਕੋ ਰੀਝਾਯਾ ਹੈ॥੧॥ ਰਹਾਉ ॥
Prof. Sahib Singh(ਜਿੰਦ ਵਾਸਤੇ ਉਹ) ਭਲੇ ਸਬਬ ਹੁੰਦੇ ਹਨ, ਭਾਗਾਂ ਵਾਲੇ ਦਿਨ ਹੁੰਦੇ ਹਨ, ਸੋਹਣੇ ਸਮੇ ਹੁੰਦੇ ਹਨ, ਜਦੋਂ (ਕੋਈ ਜਿੰਦ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਖ਼ੁਸ਼ ਕਰ ਲਏ ॥੧॥ ਰਹਾਉ ॥

ਪਦ ਅਰਥ ਸੰਜੋਗ = ਮਿਲਾਪ ਦੇ ਸਬਬ। ਅਉਸਰ = ਸਮਾ। ਜਉ = ਜਦੋਂ। ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਰੀਝਾਇਓ = ਪ੍ਰਸੰਨ ਕਰ ਲਿਆ ॥੧॥ ਰਹਾਉ ॥

SikhNet (Spanish)Bendito y Auspicioso es el día y el momento en que uno complace a su Señor. (1-Pausa)

ਸੰਤਹ ਚਰਨ; ਮੋਰਲੋ ਮਾਥਾ ॥

santah charan; moralo maathaa |

Sant Singh KhalsaI touch my forehead to the Feet of the Saints.
Manmohan SinghOn the saints' feet, place I my forehead.
Manmohan Singh (Punjabi)ਸਾਧੂਆਂ ਦੇ ਪੈਰਾ ਉਤੇ ਮੈਂ ਆਪਣਾ ਮੱਥਾ ਰਖਦਾ ਹਾਂ।
Fareedkot Teekaਜਿਨ ਸੰਤੋਂ ਕੀ ਕਿਰਪਾ ਕਰ ਗੋਪਾਲ ਰੀਝੇ ਹੈਂ, ਐਸੇ ਸੰਤੋਂ ਕੇ ਚਰਨੋਂ ਪਰ (ਮੋਰਲੋ) ਮੇਰਾ ਮਾਥਾ ਰਾਖਾ ਹੂਆ ਹੈ॥
Prof. Sahib Singhਹੇ ਭੈਣ! ਮੇਰਾ ਮੱਥਾ ਹੁਣ ਸੰਤਾਂ ਦੇ ਚਰਨਾਂ ਤੇ ਹੈ,

ਪਦ ਅਰਥ ਮੋਰਲੋ = ਮੇਰਾ।

SikhNet (Spanish)Postro mi frente a los Pies del Santo

ਹਮਰੇ ਮਸਤਕਿ; ਸੰਤ ਧਰੇ ਹਾਥਾ ॥੧॥

hamare masatak; sant dhare haathaa |1|

Sant Singh KhalsaThe Saints have placed their hands on my forehead. ||1||
Manmohan SinghOn my brow the saints have placed their hand.
Manmohan Singh (Punjabi)ਮੇਰੇ ਮੱਥੇ ਉਤੇ ਸਾਧੂਆਂ ਨੇ ਆਪਣਾ ਹੱਥ ਰਖਿਆ ਹੈ।
Fareedkot Teekaਹਮਾਰੇ ਮਸਤਕ ਪੁਰ ਸੰਤੋਂ ਨੇ ਕ੍ਰਿਪਾ ਰੂਪੀ ਹਾਥ ਰਖਾ ਹੈ॥੧॥
Prof. Sahib Singhਮੇਰੇ ਮੱਥੇ ਉਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ-(ਮੇਰੇ ਵਾਸਤੇ ਇਹ ਬੜਾ ਹੀ ਸੁਭਾਗ ਸਮਾ ਹੈ) ॥੧॥

ਪਦ ਅਰਥ ਮਸਤਕਿ = ਮੱਥੇ ਉਤੇ ॥੧॥

SikhNet (Spanish)y Él me la acaricia con Sus Manos. (1)

ਸਾਧਹ ਮੰਤ੍ਰੁ; ਮੋਰਲੋ ਮਨੂਆ ॥

saadhah mantru; moralo manooaa |

Sant Singh KhalsaMy mind is filled with the Mantra of the Holy Saints,
Manmohan SinghWith the saints instruction my mind is pleased,
Manmohan Singh (Punjabi)ਸੰਤਾਂ ਦੇ ਉਪਦੇਸ਼ ਨਾਲ ਮੇਰਾ ਮਨ ਪਰਸੰਨ ਹੋ ਗਿਆ ਹੈ,
Fareedkot Teekaਸਾਧੋਂ ਕਾ ਮੰਤ੍ਰ (ਮੋਰਲੋ) ਮੇਰੇ ਮਨ ਨੇ ਧਾਰਨ ਕੀਆ ਹੈ॥
Prof. Sahib Singhਗੁਰੂ ਦਾ ਉਪਦੇਸ਼ ਮੇਰੇ ਅੰਞਾਣ ਮਨ ਵਿਚ ਆ ਵੱਸਿਆ ਹੈ,

ਪਦ ਅਰਥ ਮੰਤ੍ਰੁ = ਉਪਦੇਸ਼।

SikhNet (Spanish)En mi mente está el Mantra del Santo,

ਤਾ ਤੇ. ਗਤੁ ਹੋਏ; ਤ੍ਰੈ ਗੁਨੀਆ ॥੨॥

taa te. gat hoe; trai guneea |2|

Sant Singh Khalsaand I have risen above the three qualities||2||
Manmohan Singhwhereby I have risen above the three qualities.
Manmohan Singh (Punjabi)ਜਿਸ ਦੁਆਰਾ ਮੈਂ ਤਿੰਨਾਂ ਗੁਣਾ ਤੋਂ ਉਚੇਰਾ ਹੋ ਗਿਆ ਹਾਂ।
Fareedkot Teeka(ਤਾ ਤੇ) ਤਿਨ ਮੰਤ੍ਰ ਤੇ ਹਮਾਰੇ ਤੀਨੋਂ ਗੁਨ ਰਜ, ਤਮਾਦਿ (ਗਤੁ) ਨਿਬ੍ਰਿਤ ਹੋ ਗਏ ਹੈਂ॥੨॥
Prof. Sahib Singhਉਸ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਪ੍ਰਭਾਵ ਦੂਰ ਹੋ ਗਿਆ ਹੈ ॥੨॥

ਪਦ ਅਰਥ ਤਾ ਤੇ = ਉਸ (ਉਪਦੇਸ਼) ਨਾਲ। ਗਤੁ ਹੋਏ = ਦੂਰ ਹੋ ਗਏ। ਤ੍ਰੈ ਗੁਨੀਆ = ਮਾਇਆ ਦੇ ਤਿੰਨ ਗੁਣ ॥੨॥

SikhNet (Spanish)con el que me he elevado más allá de las tres modalidades. (2)

ਭਗਤਹ ਦਰਸੁ ਦੇਖਿ; ਨੈਨ ਰੰਗਾ ॥

bhagatah daras dekh; nain rangaa |

Sant Singh KhalsaGazing upon the Blessed Vision, the Darshan of God's devotees, my eyes are filled with love.
Manmohan SinghSeeing the saints sight, Lord's love has welled up in mine eyes,
Manmohan Singh (Punjabi)ਸੰਤਾਂ ਦਾ ਦੀਦਾਰ ਵੇਖਣ ਦੁਆਰਾ ਪ੍ਰਭੂ ਦੀ ਪ੍ਰੀਤ ਮੇਰੀਆਂ ਅੱਖਾਂ ਅੰਰਦ ਉਤਪੰਨ ਹੋ ਗਈ ਹੈ,
Fareedkot Teekaਭਗਤੋਂ ਕਾ ਦਰਸ ਦੇਖ ਕਰ ਨੇਤ੍ਰੋਂ ਕੋ (ਰੰਗਾ) ਅਨੰਦ ਹੂਆ ਹੈ॥
Prof. Sahib Singhਸੰਤ ਜਨਾਂ ਦਾ ਦਰਸਨ ਕਰ ਕੇ ਮੇਰੀਆਂ ਅੱਖਾਂ ਵਿਚ (ਅਜਿਹਾ) ਪ੍ਰੇਮ ਪੈਦਾ ਹੋ ਗਿਆ ਹੈ,

ਪਦ ਅਰਥ ਦੇਖਿ = ਵੇਖ ਕੇ। ਨੈਨ = ਅੱਖਾਂ ਵਿਚ। ਰੰਗਾ = ਪ੍ਰੇਮ।

SikhNet (Spanish)Teniendo la Visión del Santo, el Amor brota de mis ojos

ਲੋਭ ਮੋਹ ਤੂਟੇ; ਭ੍ਰਮ ਸੰਗਾ ॥੩॥

lobh moh tootte; bhram sangaa |3|

Sant Singh KhalsaGreed and attachment are gone, along with doubt. ||3||
Manmohan Singhand my association with avarice, worldly love and doubt is surrendered.
Manmohan Singh (Punjabi)ਅਤੇ ਲਾਲਚ, ਸੰਸਾਰੀ ਮਮਤਾ ਅਤੇ ਸੰਦੇਹਿ ਨਾਲੋ ਮੇਰੀ ਸੰਗਤ ਟੁੱਟ ਗਈ ਹੈ।
Fareedkot Teekaਭ੍ਰਮ ਕੇ ਸਹਿਤ ਹੀ ਲੋਭ, ਮੋਹਾਦਿ ਟੂਟ ਗਏ ਹੈਂ॥੩॥
Prof. Sahib Singhਕਿ ਲੋਭ ਮੋਹ ਭਟਕਣਾ ਦਾ ਸਾਥ (ਮੇਰੇ ਅੰਦਰੋਂ) ਮੁੱਕ ਗਿਆ ਹੈ ॥੩॥

ਪਦ ਅਰਥ ਸੰਗਾ = ਸਾਥ ॥੩॥

SikhNet (Spanish)y de forma instantánea soy liberado de la lujuria, del apego y de la duda. (3)

ਕਹੁ ਨਾਨਕ. ਸੁਖ ਸਹਜ ਅਨੰਦਾ ॥

kahu naanak. sukh sehaj anandaa |

Sant Singh KhalsaSays Nanak, I have found intuitive peace, poise and bliss.
Manmohan SinghSays Nanak, I now abide in peace, poise and bliss,
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਮੈਂ ਆਰਾਮ, ਅਡੋਲਤਾ ਅਤੇ ਖੁਸ਼ੀ ਅੰਦਰ ਵਸਦਾ ਹਾਂ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਸਹਜ) ਸ੍ਵਰੂਪ ਸੁਖ ਅਰ ਸੰਸਾਰਕ ਅਨੰਦ ਪ੍ਰਾਪਤਿ ਭਯਾ ਹੈ॥
Prof. Sahib Singhਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਪਏ ਹਨ।

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)Dice Nanak, estoy en total Paz, Equilibrio y Éxtasis,

ਖੋਲੑਿ ਭੀਤਿ; ਮਿਲੇ ਪਰਮਾਨੰਦਾ ॥੪॥੧੪॥

khola bheet; mile paramaanandaa |4|14|

Sant Singh KhalsaTearing down the wall, I have met the Lord, the Embodiment of Supreme Bliss. ||4||14||
Manmohan Singhand removing the wall of spiritual ignorance, I have met with the Lord of supreme bliss.
Manmohan Singh (Punjabi)ਅਤੇ ਆਤਮਕ ਬੇਸਮਝੀ ਦੀ ਕੰਧ ਨੂੰ ਦੂਰ ਕਰ ਕੇ ਮਹਾਨ ਪਰਸੰਨਤਾ ਦੇ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਭ੍ਰਮ ਕੀ ਭੀਤ ਅਰਥਾਤ ਪੜਦਾ ਖੋਲ ਕਰ ਕੇ ਪਰਮਾਨੰਦ ਪਰਮਾਤਮਾਂ ਸੇ ਮਿਲੇ ਹੈਂ॥੪॥੧੪॥☬ਪ੍ਰੇਮਮਈ ਅਪਨੀ ਦਸਾ ਕਹਿਤੇ ਹੈਂ:
Prof. Sahib Singh(ਮੇਰੇ ਅੰਦਰੋਂ ਹਉਮੈ ਦੀ) ਕੰਧ ਤੋੜ ਕੇ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਜੀ ਮੈਨੂੰ ਮਿਲ ਪਏ ਹਨ ॥੪॥੧੪॥

ਪਦ ਅਰਥ ਖੋਲ੍ਹ੍ਹਿ = ਖੋਲ੍ਹ ਕੇ। ਭੀਤਿ = ਕੰਧ, ਵਿੱਥ। ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ ॥੪॥੧੪॥

SikhNet (Spanish)pues la pared de la duda ha sido derrumbada y me reúno con mi Señor de Éxtasis Sublime. (4-14)

Open this shabad →

Shabad Guru Arjan Dev Ji Raag Saarang continues on Ang 1207

ਸਾਰਗ ਮਹਲਾ ੫ ਘਰੁ ੨ ॥

saarag mahalaa 5 ghar 2 |

Sant Singh KhalsaSaarang, Fifth Mehl, Second House:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸਾਰੰਗ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਕੈਸੇ ਕਹਉ ਮੋਹਿ; ਜੀਅ ਬੇਦਨਾਈ ॥

kaise khau mohi; jeea bedanaaee |

Sant Singh KhalsaHow can I express the pain of my soul?
Manmohan SinghHow should I utter the pain of my soul?
Manmohan Singh (Punjabi)ਮੈਂ ਆਪਣੀ ਜਿੰਦੜੀ ਦੀ ਪੀੜ ਨੂੰ ਕਿਸ ਤਰ੍ਹਾਂ ਦੱਸਾ?
Fareedkot Teekaਮੈਂ ਅਪਨੇ ਜੀਅ ਕੀ (ਬੇਦਨਾਈ) ਪੀੜਾ ਕੋ ਕੈਸੇ ਕਰ ਕਹੂੰ॥
Prof. Sahib Singhਹੇ ਵੀਰ! ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ? (ਬਿਆਨ ਕਰ ਨਹੀਂ ਸਕਦੀ)।

ਪਦ ਅਰਥ ਜੀਅ ਬੇਦਨਾਈ = ਦਿਲ ਦੀ ਪੀੜ। ਮੋਹਿ = ਮੈਂ।

SikhNet (Spanish)¿Cómo poder describir el dolor de mi Alma?,

ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ; ਮਨੁ. ਨ ਰਹੈ, ਬਹੁ ਬਿਧਿ ਉਮਕਾਈ ॥੧॥ ਰਹਾਉ ॥

darasan piaas pria preet manohar; man. na rahai, bahu bidh umakaaee |1| rahaau |

Sant Singh KhalsaI am so thirsty for the Blessed Vision, the Darshan of my Enticing and Lovely Beloved. My mind cannot survive - it yearns for Him in so many ways. ||1||Pause||
Manmohan SinghI thirst for the vision of my fascinating and loved Beloved. My soul can live not without it and longs for it in many a way. Pause.
Manmohan Singh (Punjabi)ਮੈਂ ਆਪਣੇ ਮਨਮੋਹਨ ਤੇ ਪਿਆਰੇ ਪ੍ਰੀਤਮ ਦੇ ਦੀਦਾਰ ਦੀ ਤਿਹਾਈ ਹਾਂ। ਮੇਰੀ ਜਿੰਦੜੀ ਇਸ ਦੇ ਬਾਝੋਂ ਰਹਿ ਨਹੀਂ ਸਕਦੀ ਤੇ ਅਨੇਕਾਂ ਤਰੀਕਿਆਂ ਨਾਲ ਇਸ ਦੀ ਤਾਂਘ ਕਰਦੀ ਹੈ। ਠਹਿਰਾਉ।
Fareedkot Teekaਪਤੀ (ਮਨੋਹਰ) ਸੁੰਦ੍ਰ ਕੇ ਦਰਸਨ ਕੀ ਪ੍ਰੀਤੀ ਕਰ ਮਿਲਾਪ ਕੀ (ਪਿਆਸ) ਚਾਹ ਹੋ ਰਹੀ ਹੈ, ਮਨ ਰਹਿਤਾ ਨਹੀਂ ਹੈ। ਪ੍ਰੇਮ ਕਰ ਕੇ ਬਹੁ ਬਿਧੀ ਕਰ (ਉਮਕਾਈ) ਉਛਲਤਾ ਹੈ, ਭਾਵ ਉਤਸਾਹੁਤ ਹੋ ਰਹਾ ਹੈ॥੧॥ ਰਹਾਉ ॥
Prof. Sahib Singhਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸਨ ਦੀ ਤਾਂਘ ਹੈ (ਦਰਸਨ ਤੋਂ ਬਿਨਾ ਮੇਰਾ) ਮਨ ਧੀਰਜ ਨਹੀਂ ਕਰਦਾ, (ਮੇਰਾ ਅੰਦਰ) ਕਈ ਤਰੀਕਿਆਂ ਨਾਲ ਉਮੰਗ ਉਠ ਰਹੀ ਹੈ ॥੧॥ ਰਹਾਉ ॥

ਪਦ ਅਰਥ ਪਿਆਸ = ਤਾਂਘ। ਮਨੋਹਰ = ਮਨ ਨੂੰ ਮੋਹ ਲੈਣ ਵਾਲਾ। ਪ੍ਰਿਅ ਮਨੋਹਰ ਪ੍ਰੀਤਿ = ਮਨ ਨੂੰ ਮੋਹ ਲੈਣ ਵਾਲੇ ਪਿਆਰੇ (ਹਰੀ) ਦੀ ਪ੍ਰੀਤ। ਨ ਰਹੈ = ਟਿਕਦਾ ਨਹੀਂ, ਧੀਰਜ ਨਹੀਂ ਫੜਦਾ। ਬਹੁ ਬਿਧਿ = ਕਈ ਤਰੀਕਿਆਂ ਨਾਲ। ਉਮਕਾਈ = ਉਮੰਗ ਵਿਚ ਆਉਂਦਾ ਹੈ ॥੧॥ ਰਹਾਉ ॥

SikhNet (Spanish)en mi interior reside el ansia de lograr la Visión de Dios de Fascinación y a cada momento mi añoranza por Él se incrementa. (1-Pausa)

Open this shabad (12 lines, Angs 1206-1207) →

Ang 1206 of 1430