ੴ

ਸਿੱਖਬਾਣੀ · SikhBani

ਉਰਿ ਧਾਰੈ ਜੋ ਅੰਤਰਿ ਨਾਮੁ ॥

aur dhaarai jo antar naam
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 274 · 5 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਉਰਿ ਧਾਰੈ; ਜੋ ਅੰਤਰਿ ਨਾਮੁ ॥

aur dhaarai; jo antar naam |

Sant Singh KhalsaOne who enshrines the Naam within the heart,
Manmohan SinghHe who enshrines the Name in his heart,
Manmohan Singh (Punjabi)ਜੋ ਆਪਣੇ ਦਿਲ ਅੰਦਰ ਨਾਮ ਨੂੰ ਟਿਕਾਉਂਦਾ ਹੈ,
Fareedkot Teekaਜੋ ਪੁਰਸ ਰਿਦੇ ਅੰਤਰ ਨਾਮ ਕੌ ਧਾਰਣ ਕਰੇ॥
Prof. Sahib Singhਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,

ਪਦ ਅਰਥ ਉਰਿ = ਹਿਰਦੇ ਵਿਚ। ਅੰਤਰਿ = ਅੰਦਰ, ਮਨ ਵਿਚ। ਧਾਰੈ = ਟਿਕਾਏ।

SikhNet (Spanish)El auténtico Santo es aquél que encumbra el Naam, el Nombre de Dios en su corazón,

ਸਰਬ ਮੈ; ਪੇਖੈ ਭਗਵਾਨੁ ॥

sarab mai; pekhai bhagavaan |

Sant Singh Khalsawho sees the Lord God in all,
Manmohan Singhwho sees the Lord amongst all,
Manmohan Singh (Punjabi)ਜੋ ਸਾਰਿਆਂ ਦੇ ਵਿੱਚ ਸੁਆਮੀ ਨੂੰ ਦੇਖਦਾ ਹੈ,
Fareedkot Teekaਔਰੁ ਸਰਬ ਮੇਂ ਭਗਵਾਨ ਕੌ ਪੂਰਨ ਰੂਪ ਦੇਖੈ॥
Prof. Sahib Singhਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,

ਪਦ ਅਰਥ ਮੈ = (Skt. मय) 'ਮੈ' ਵਿਆਕਰਣ ਦਾ ਇਕ 'ਪਿਛੇਤਰ' ਹੈ, ਜਿਸ ਦਾ ਭਾਵ ਹੈ 'ਮਿਲਿਆ ਹੋਇਆ, ਭਰਿਆ ਹੋਇਆ, ਵਿਆਪਕ'। ਸਰਬ ਮੈ = ਸਾਰਿਆਂ ਵਿਚ ਵਿਆਪਕ।

SikhNet (Spanish)aquél que ve a su Señor reflejado en todos los seres.

ਨਿਮਖ ਨਿਮਖ; ਠਾਕੁਰ ਨਮਸਕਾਰੈ ॥

nimakh nimakh; tthaakur namasakaarai |

Sant Singh Khalsawho, each and every moment, bows in reverence to the Lord Master
Manmohan Singhand who at every moment bows to the Lord.
Manmohan Singh (Punjabi)ਅਤੇ ਜੋ ਹਰ-ਮੁਹਤ ਪ੍ਰਭੂ ਨੂੰ ਪ੍ਰਣਾਮ ਕਰਦਾ ਹੈ।
Fareedkot Teekaਔ ਨਿਮਖ ਨਿਮਖ ਮੇਂ ਠਾਕਰ ਕੌ ਮਨ ਤਨ ਸੇ ਨਮਸਕਾਰ ਕਰਤਾ ਹੈ॥
Prof. Sahib Singhਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ;

ਪਦ ਅਰਥ ਨਿਮਖ = ਅੱਖ ਦਾ ਫਰਕਣਾ।

SikhNet (Spanish)Aquél que Lo adora en cada instante de su vida.

ਨਾਨਕ. ਓਹੁ ਅਪਰਸੁ; ਸਗਲ ਨਿਸਤਾਰੈ ॥੧॥

naanak. ohu aparas; sagal nisataarai |1|

Sant Singh Khalsa- O Nanak, such a one is the true 'touch-nothing Saint', who emancipates everyone. ||1||
Manmohan SinghNanak, such a saint who touches not anybody emancipates all.
Manmohan Singh (Punjabi)ਨਾਨਕ, ਐਹੋ ਜੇਹਾ ਕਿਸੇ ਨਾਲ ਨਾਂ ਲਗਣ ਵਾਲਾ ਸਾਧੂ ਸਾਰਿਆਂ ਨੂੰ ਤਾਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਅਪਰਸੁ ਸੰਜਮੀ ਭਗਤਿ ਸਰਬ ਜੀਵੋਂ ਕੌ ਉਪਦੇਸ਼ ਵਾ ਦਰਸ਼ਨ ਦੇ ਕਰ ਸੰਸਾਰ ਸਿੰਧ ਸੇ ਤਾਰ ਲੇਤਾ ਹੈ॥੧॥
Prof. Sahib Singhਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥

ਪਦ ਅਰਥ ਅਪਰਸੁ = ਅਛੋਹ, (Skt. अस्पर्श) ਜੋ ਕਿਸੇ ਨਾਲ ਨਾਹ ਛੋਹੇ ॥੧॥

* ਨੋਟ: ਹਿੰਦੂ ਮਤ ਵਿਚ ਕਈ ਮਨੁੱਖ ਬੜੀ ਸੁੱਚ ਰੱਖਣ ਦੇ ਅਜਿਹੇ ਭਰਮ ਵਿਚ ਪੈ ਜਾਂਦੇ ਹਨ ਕਿ ਕਿਸੇ ਹੋਰ ਦੇ ਨਾਲ ਛੋਂਹਦੇ ਭੀ ਨਹੀਂ, ਪਰ ਗੁਰਮਤਿ ਅਨੁਸਾਰ ਅਸਲੀ ਸੁੱਚਾ ਉਹ ਮਨੁੱਖ ਹੈ ਜੋ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਪ੍ਰੋ ਰੱਖਦਾ ਹੈ।

SikhNet (Spanish)Oh, dice Nanak, un hombre así es capaz de salvar a la humanidad entera, un ser en verdad purificado jamás dejaría que una mentira profanara sus labios; así emancipa a todos.(1)
Answers quote the Granth verbatim with Ang citations. AI commentary is not Gurbani and not a religious ruling.